ਮੈਨੂੰ ਸਮਜ਼ ਹੁਣ ਆਈ ਤੇਰੇ ਪਿਆਰ ਦੀ,
ਜਦੋਂ ਪਤਾ ਲੱਗਾ ਨਿਮਾਣੀ ਜਿੰਦ ਨੂੰ,
ਧੱਕੇ ਲਾਉਣ ਵਾਲੇ ਹੁੰਦੇ ਆਪਣੇ ਹੀ ਸਗੇ ਨੇ,
ਪਿਆਰ ਨੂੰ ਸਮਜ਼ਨ ਲਈ ਤਾਂ ਇਕ ਪਲ ਹੀ ਕਾਫ਼ੀ ਏ,
ਪਰ ਸਾਨੂੰ ਹੀ ਵਰੇ ਬੜੇ ਲੱਗੇ ਨੇ,
ਨਹੀ ਪਤਾ ਸੀ ਸਾਡੇ ਇਹ ਦਿਖਾਵੇ ਦੇ ਪਿਆਰ ਵਿਚ,
ਕੀਨਾ ਰੋਇਆ ਹੋਵੇਗਾ,ਕੀਨੇ ਹੀ ਦਰਦ ਦਿਲ ਤੇਰੇ ਵਿਚ ਹੋਣੇ ਜਾਗੇ ਨੇ,
ਮੁਦਤਾਂ ਤੋਂ ਬਾਅਦ ਪੱਤਾ ਲੱਗਾ ਮੈਨੂੰ ਤੇਰੇ ਉਡੇ ਹੋਏ ਹਾਸਿਆਂ ਦਾ,
ਪੱਤਾ ਨਹੀ ਕੀਨੇ ਕੁ ਚਾ ਤੇਰੇ ਅਸੀਂ ਕਲਿਆਂ ਨੇ ਠੱਗੇ ਨੇ,
ਮਾਫ਼ੀ ਦੀ ਮੈਂ ਅੱਜ ਹਕ਼ਦਾਰ ਤੇ ਨਹੀ,ਹੋ ਸਕੇ ਤਾਂ ਮਾਫ਼ ਕਰੀਂ ,
ਸਾਨੂੰ ਪਤਾ ਸਾਡੇ ਬੋਲ,ਬਣ ਬੁਲੇ ਤੇਰੇ ਉਤੇ ਬੜੇ ਹੀ ਵਗੇ ਨੇ,