ਦੁੱਖ ਸਹਿੰਦੀਆਂ ਰਹਿੰਦੀਆਂ ਮਾਵਾਂ, ਯਾਦ ਆਉਂਦੀਆਂ ਰਹਿੰਦੀਆਂ ਮਾਵਾਂ ।
ਬੱਚੇ ਚਲੇ ਜਾਂਦੇ ਹਨ ਦੂਰ ਪਰ, ਇੰਤਜ਼ਾਰ ਵਿੱਚ ਰਹਿੰਦੀਆਂ ਮਾਵਾਂ ।
ਸਦਾ ਹੀ ਰਹਿਣ ਖੁਸ਼ੀਆਂ ਦੇ ਮੇਲੇ, ਦੁਆਂਵਾਂ ਇਹੋ ਮੰਗਦੀਆਂ ਮਾਵਾਂ ।
ਮਮਤਾ ਸੂਲੀ 'ਤੇ ਹੈ ਵਿਲਕਦੀ ਜੋ, ਚਾਹ ਕੇ ਵੀ ਨਹੀਂ ਬਣਦੀਆਂ ਮਾਵਾਂ ।
ਅਮਰ ਹੋ ਜਾਂਦੀਆਂ ਹਨ ਜੋ, ਮਾਣ ਦੇਸ਼ ਦੇ ਜੰਮਦੀਆਂ ਮਾਵਾਂ ।