ਯਾਦ ਬੜੇ ਆਉਂਦੇ ਦਿਨ ਪਿੰਡ ਚ ਗੁਜਾਰੇ.
ਪਿੰਡ ਵਾਲਾ ਚੌਂਕ ਅਤੇ ਖੇਤਾਂ ਦੇ ਨਜਾਰੇ.
Pind ਦਾ ਉਹ ਟਾਵਰ, Bhind, jagge ਕੇ ਚੁਬਾਰੇ.
ਸ਼ਾਮਾ ਪੈਣ ਵੇਲੇ ਯਾਦ ਆਂਉਦੇ ਨੇ ਉਹ ਪਲ.
ਕੱਠੇ ਸੀ ਬਿਤਾਉਂਦੇ ਜੋ ਆਪਾਂ ਚੜ ਕੇ ਚੁਬਾਰੇ.
ਲੱਭਦਾ ਹੈ ਰਹਿੰਦਾ "DeeP" ਭੀੜ ਵਿੱਚ ਪਰਦੇਸਾਂ ਦੀ.
ਆਪਣੇ ਦਿਲ ਦੇ ਉਹ ਸਾਂਝੀ, ਆਪਣੇ ਯਾਰ ਪਿਆਰੇ.
ਭੁੱਲਣੇ ਨੀ ਦਿਨ ਓੁਹੋ ਕਾਲਜ ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁਨਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!
ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!