ਜਦ ਆਬਰੂ ਕਿਸੇ ਧੀ ਦੀ ਕੋਈ ਖੋਂਹਦਾ ਹੈ,
ਜਾਂ ਝੂਠੇ ਪਿਆਰ ਦੇ ਸੁਪਨੇ ਦਿਖਾਉਂਦਾ ਹੈ,
ਜਦ ਔਰਤ ਨੂੰ ਸਮਝਦੇ ਚੀਜ
ਜਦ ਟੁੱਟਦੀ ਦਿਲ ਦੀ ਰੀਝ,ਤਾਂ ਧੀਆਂ ਮਰਦੀਆਂ ਨੇ,
ਜਦ ਧੀ ਕੋਈ ਦਾਗ ਪੱਗ ਨੂੰ ਲਾਉਂਦੀ ਹੈ,
ਸਿਰ ਨੀਵਾਂ ਮਾਪੇਆਂ ਦਾ ਕਿਤੇ ਕਰਾਉਂਦੀ ਹੈ,
ਜਦ ਡੰਗੇ ਲੋਕਾਂ ਦੀ ਜੀਭ,ਤਾਂ ਧੀਆਂ ਮਰਦੀਆਂ ਨੇ,
ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ|