Punjabi Janta Forums - Janta Di Pasand
Fun Shun Junction => Shayari => Topic started by: Pυηנαвι Sιηgн Sσσямα on August 24, 2008, 11:39:33 PM
-
ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ ਤੱਕ ਇੰਤਜਾਰ ਕਰਾਂਗਾ ਮੈਂ,
ਸਾਹਾਂ ਤੋਂ ਪਿਆਰੀਏ ਤੈਨੂੰ ਆਪਣੇ ਆਖਿਰੀ ਸਾਹ ਤੱਕ ਪਿਆਰ ਕਰਾਂਗਾ ਮੈਂ,
ਜਨਮ ਜਨਮ ਲਈ ਤੂੰ ਹੋਜੇ ਮੇਰੀ ਰੱਬ ਕੋਲ ਦੁਆ ਬਾਰ ਬਾਰ ਕਰਾਂਗਾ ਮੈਂ,
ਹੈ ਭਰੋਸਾ ਮੈਨੂੰ ਪਿਆਰ ਉੱਤੇ ਉਸ ਪਰਬਤ-ਏ-ਗਾਰ ਉੱਤੇ,
ਕਦੇ ਨਾ ਕਦੇ ਤਾਂ ਬੈਠੇਗੀ ਆਕੇ ਤਿੱਤਲੀ ਇਸ ਖਾਰ ਉੱਤੇ
-
ਦਿੱਤੇ ਦਿਲਾਸੇ,
ਲਾਏ ਓਹਨੇ ਲਾਰੇ,
ਕਹਿੰਦੀ ਸੀ ਕਦੇ ਮਿਲਾਂਗੇ ..
ਕਦੇ ਕਹੇ ਤੇਰੀ ਯਾਦ ਸਤਾਵੇ,
ਪਲ ਵੀ ਮੈਨੂੰ ਚੈਨ ਨਾ ਆਵੇ,
ਮਿੱਠੀਆਂ-ਮਿੱਠੀਆਂ ਗੱਲਾਂ ਕਰੇ ਬਥੇਰੀਆਂ,
ਪਾਉਂਦੀ ਰਹਿੰਦੀ ਘੁੰਮ ਘੇਰੀਆਂ .....
ਦਿੱਤੇ ਦਿਲਾਸੇ,
ਲਾਏ ਓਹਨੇ ਲਾਰੇ,
ਉਹ ਵਾਅਦਾ ਕਰਕੇ ਨਾ ਆਈ
ਅਸੀ ਬੈਠੇ ਰਹੇ ਲਾਿਰਆਂ ਸਹਾਰੇ
-
ਤਕਦੀਰ ਤਾਂ ਆਪਣੀ ਸੌਕਣ ਸੀ,
ਤਦਬੀਰਾਂ ਸਾਥੋਂ ਨਾਂ ਹੋਈਆਂ,
ਨਾਂ ਝੰਗ ਛੁਟਿਆ ਨਾਂ ਕੰਨ ਪਾਟੇ,
ਝੁੰਡ ਲੰਘ ਗਿਆ ਇੰਝ ਹੀਰਾਂ ਦਾ,
ਕੀ ਪੁੱਛਦੇ ਉਂ ਹਾਲ ਫਕੀਰਾਂ ਦਾ.....
ਸਾਨੂੰ ਲੱਖਾਂ ਦਾ ਤਨ ਲੱਭ ਗਿਆ,
ਪਰ ਇੱਕ ਦਾ ਮਨ ਬੀ ਨਾਂ ਮੀਲਿਆ,
ਕਿਆ ਲਿਖਿਆ ਕਿਸੇ ਮੁੱਕਦਰ ਸੀ,
ਹੱਥਾਂ ਦੀਆਂ ਚਾਰ ਲਕੀਰਾਂ ਦਾ,
ਕੀ ਪੁੱਛਦੇ ਉਂ ਹਾਲ ਫਕੀਰਾਂ ਦਾ.....
-
ਮੇਰਾ ਹਰ ਦਿਨ ਤਨਹਾ ਤੇ
ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ
ਸ਼ਾਮੀ ਤੇਰੀ ਯਾਦ ਹੁੰਦੀ ਏ,
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ,
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ..
ਪੀ ਕੇ ਜਿਗਰ ਦਾ ਖੂਨ ਸੱਜਣਾਂ
ਮੁਹੱਬਤ ਜਵਾਨ ਹੁੰਦੀ ਏ,
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ
ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ।
-
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ.
-
NICE SHEARS......