ਰੋਜ਼ੀ ਰੋਟੀ ਖਾਤਿਰ ਵਿਦੇਸ਼ ਦੀਆਂ ਰਾਹਾਂ ਵੱਲੀਆਂ,
ਇਹ ਕੈਸੀਆਂ ਹਵਾਵਾਂ ਮੇਰੇ ਵਤਨਾਂ ਚ ਚੱਲੀਆਂ..
ਸੁੰਨੇ ਪਏ ਵੇਹੜ੍ਹੇ,ਤੇ ਦਿਸੇ ਹਰ ਪਾਸੇ ਹਨੇਰ,
ਸੱਥ ਦੀਆਂ ਰੌਣਕਾਂ,ਉਜਾੜਾਂ ਨੇ ਹੈ ਮੱਲੀਆਂ..
ਉਮਰਾਂ ਦੇ ਹਾਣੀ,ਸਾਥ ਛੱਡ ਗਏ ਪਲਾਂ ਚ,
ਮਿਟ ਗਈਆਂ ਪੈੜ੍ਹਾਂ,ਹੋਈਆਂ ਰਾਹਾਂ ਕੱਲੀਆਂ..
ਆਵੇ ਤੇਰੀ ਯਾਦ ਵੀਰਾ,ਭੈਣਾਂ ਕਹਿੰਦੀਆਂ,
ਅੱਜ ਰਖੜੀ ਦੇ ਦਿਨ ਅਸਾਂ ਹੋਈਆਂ ਕੱਲੀਆਂ...
ਇੰਤਜ਼ਾਰ ਵਿਚ ਉਮਰਾਂ ਦੀ ਸ਼ਾਮ ਪੈ ਗਈ,
ਤੱਕ ਤੱਕ ਰਾਹਵਾਂ,ਮਾਵਾਂ ਹੋਈਆਂ ਝੱਲੀਆਂ..
ਹੈ ਅੱਗ ਦਾ ਵੀ ਲਾਂਬੂ,ਬਸ ਕਮੀ ਪੁੱਤ ਦੀ,
ਬਾਪੂ ਉੱਤੇ ਆਸਮਾਨ,ਹੇਠਾਂ ਲੱਕੜਾਂ ਦੀਆਂ ਬੱਲੀਆਂ..
ਕੌਣ ਕਰੇਗਾ ਫ਼ੇਰ ਮਾਣ ਕੋਈ ਆਪਣੇ ਪੰਜਾਬ ਉੱਤੇ,
ਜੇ ਨਾ ਗਈਆਂ ਇਹ ਹਵਾਵਾਂ ਠੱਲੀਆਂ