ਅਸੀਂ ਆਪਣੀ ਚਾਲੇ ਤੁਰੇ ਜਾਣਾ
ਕੋਈ ਲਖ ਰੋਕੇ ਭਾਵੇਂ ਰਾਹ ਸਾਡਾ
ਸਾਨੂੰ ਡਰ ਨਹੀਂ ਰਾਹੀਂ ਪਏ ਕੰਡੇਆਂ ਦਾ
ਪਿਆ ਚਰਖੜੀਆਂ ਦੇ ਨਾਲ ਵਾਹ ਸਾਡਾ
ਅਸੀਂ ਖੋਪੜ ਲੁਹਾਏ ਰੰਬੀਆਂ ਨਾਲ
ਨਹੀਂ ਸਕਿਆ ਆਰਾ ਸਿਦਕ ਡੁਲਾ ਸਾਡਾ
ਤੇਜੀ ਉਹਨਾ ਨੂੰ ਇਹ ਭੁਲੇਖਾ ਹੈ
ਕੀ ਉਹ ਦੇਣਗੇ ਨਾਮ ਨਿਸ਼ਾਨ ਮਿਟਾ ਸਾਡਾ
ਅਸੀਂ ਮਾਰੇਆਂ ਕਦੇ ਵੀ ਮੁਕਣੇ ਨਹੀਂ
ਹੈ ਸਿਖ ਇਤਿਹਾਸ ਗਵਾਹ ਸਾਡਾ
ਕੁਲਵਿੰਦਰ ਸਿੰਘ ਤੇਜੀ