Punjabi Janta Forums - Janta Di Pasand

Fun Shun Junction => Shayari => Topic started by: shamak on December 16, 2009, 11:52:38 AM

Title: ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
Post by: shamak on December 16, 2009, 11:52:38 AM
ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
ਪਰ ਪੰਜਾਬੀ ਪਈ ਉਡੀਕੇ ਖ਼ਤ ਜਵਾਬੀ ਨੂੰ।  8->
ਖੇਤਾਂ ਮੂੰਹੀਂ ਹਾਸੇ ਆਂਦੇ ਪੁੱਤ ਪੰਜਾਬੀ ਨੇ,
ਮੰਡੀ ਮੰਡੀ ਬੋਹਲ ਲਗਾਂਦੇ ਪੁੱਤ ਪੰਜਾਬੀ ਨੇ।
ਸੱਚੀ ਗੱਲ ਨੂੰ ਸੱਚ ਹੀ ਜਾਣੀ ਤੂੰ ਸਰਕਾਰੇ ਨੀ,

ਅੱਜ ਪੰਜਾਬੀ ਪਈ ਉਡੀਕੇ ਟੌਹਰ ਨਵਾਬੀ :angr: ਨੂੰ।
ਮਾਂ ਸਾਡੀ ਦਾ ਨਾਮ ਭੁਲਾਵੇਂ ਕਿਉਂ ਸਰਕਾਰੇ ਨੀ?
ਝੰਡਾ ਗੱਡ ਕੇ ਸਾਹ ਲਵਾਂਗੇ ਸੁਣ ਦਰਬਾਰੇ ਨੀ।
ਤੇਲਗੂ ਨੂੰ ਪੰਜਾਬੀ ਥਾਂ ਬਿਠਾ ਕੀ ਖੱਟਿਆ ਈ
ਤੂੰ ਵੀ ਦੇ ਹੁੰਗਾਰਾ ਹੁਣ ਪੰਜਾਬੀ ਲਾ ਜਵਾਬੀ ਨੂੰ :rabb:

ਧਰਤ ਤੇਰੀ ਤੇ ਝੂਮਣ ਜਿਹੜੇ ਰੁੱਖ ਪੰਜਾਬੀ ਨੇ,
ਧਰਤ ਤੇਰੀ ਦੇ ਤਾਂ ਹੀ ਅੜੀਏ ਹੋਂਠ ਗੁਲਾਬੀ ਨੇ।
ਹੁਸਨ ਗਵਾ ਨਾ ਬੈਠੀਂ ਕਿਧਰੇ ਆਪਣੀ ਧਰਤੀ ਦਾ,
ਸਜਾ ਦੇ ਅਸਲੀ ਥਾਂ ਟਿਕਾਣੇ ਫੁੱਲ ਸ਼ਬਾਬੀ ਨੂੰ। :pagel:
ਤਾਊ ਚਾਚੂ ਪੱਗਾਂ ਬੰਨ੍ਹਦੇ ਸਭ ਪੰਜਾਬੋਂ ਨੇ,

 :yawn:


ਰੇਡੀਓ ਟੀ.ਵੀ. 'ਤੇ ਜੋ ਵੱਜਣ ਸੁਰਾਂ ਰਬਾਬੋਂ ਨੇ।
ਵੇਲਾ ਖੁੰਝਿਆ ਨਹੀਂ, ਮੋੜ ਦੇ ਤੂੰ ਸਰਦਾਰੀ ਨੂੰ, :hug:
'ਲੱਖ' ਸਮਝਾਇਆ ਤੈਨੂੰ ਰੋਵੇਂਗੀ ਨਵਾਬੀ ਨੂੰ।
ਦੇਦੇ ਦੇਦੇ ਦੇਦੇ ਅਸਲੀ ਥਾਂ ਪੰਜਾਬੀ ਨੂੰ,
ਨਸ਼ਾ ਚੜ੍ਹਾ ਦੇ ਨੀ ਸਰਕਾਰੇ ਏਸ ਪੰਜਾਬੀ  :balle:
Title: Re: ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
Post by: Ms. Gill on December 16, 2009, 12:10:18 PM
wowwwwwwwwww bahut sohnaa yrr  =D> =D> =D>
Title: Re: ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
Post by: _noXiouS_ on December 16, 2009, 12:20:56 PM



that was nice  :happy:
Title: Re: ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
Post by: iltii_jwak on December 16, 2009, 12:31:57 PM
sohna likheya  bibba tusi..
Title: Re: ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
Post by: Jhanda_Amli on December 16, 2009, 08:44:30 PM
Awsome..  =D> =D> =D>

Moved to shayeri  :happy:
Title: Re: ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
Post by: shamak on December 16, 2009, 08:46:27 PM
thxxxxx