:cry:ਸਾਡੀ ਜਿੰਦਗੀ ਰੋਹੀ ਦੇ ਰੁੱਖ ਵਰਗੀ ,
ਧੁੱਪਾਂ ਸਹਿ ਕੇ ਵੀ ਛਾਵਾਂ ਕਰ ਜਾਣਾ ,
ਸਾਡੇ ਦੁੱਖ ਵੀ ਕੱਲੇ ਤੇ ਸਾਡੀ ਪੀੜ ਵੀ ਕੱਲੀ ,
ਅਸੀਂ ਕੱਲਿਆਂ ਹਰ ਗਮ ਜ਼ਰ ਜਾਣਾ ,
ਜ਼ਿੰਦਗੀ ਵੀਰਾਨ ਹੈ ਮਾਰੂਥਲ ਵਾਗੂੰ ,
ਕਿਸੇ ਪੀੜ ਵਢਾਉਂਣ ਨਹੀਂ ਆਉਣਾ ,
ਸਾਡੇ ਦਰਦ ਸਰਮਾਇਆ ਜ਼ਿੰਦਗੀ ਦਾ ,
ਇਹਨਾਂ ਨਾਲ ਗੁਜਾਰਾ ਕਰ ਜਾਣਾ ,
ਕੁਝ ਗੀਤ ਅਮਾਨਤ ਸੱਜਣਾ ਦੀ ,
ਅਸੀਂ ਇਸ਼ਕ ਦੇ ਨਾਵੇਂ ਕਰ ਜਾਣਾ ,
ਮੇਲਾ ਲੱਗ ਜਾਣਾ ਵਿੱਚ ਕਬਰਾਂ ਦੇ ,
ਜਿਸ ਦਿਨ ਸੁਲਤਾਨਪੁਰੀਏ ਨੇ ਮਰ ਜਾਣਾ.....