Punjabi Janta Forums - Janta Di Pasand

Fun Shun Junction => Shayari => Topic started by: ਮਾਨ ਸਾਹਿਬ on May 03, 2009, 05:07:37 AM

Title: ਸ਼ਇਦ ਓਸੇ ਇਨਸਾਨ ਕਰਕੇ ਮੈਂ ਮਰ ਨਾ ਸਕਿਆ
Post by: ਮਾਨ ਸਾਹਿਬ on May 03, 2009, 05:07:37 AM
ਕਲਮ ਚੁਕੀ ਕੋਈ ਵਾਰ ਕਰ ਨਾ ਸਕਿਆ
ਚੌਥਾ ਹਿਸਾ ਵੀ ਕਾਗਜ਼ ਦਾ ਭਰ ਨਾ ਸਕਿਆ
ਇਹਸਾਸ ਖਤਮ ਸੀ ਬੇਜ਼ੁਬਾਨ ਹੋ ਬੈਠੇ
ਜਦੋ ਦੇ ਸਾਹਾਂ ਵਰਗੇ ਮਹਿਮਾਨ ਹੋ ਬੈਠੇ
ਉਹਨਾਂ ਕਰਕੇ ਆਪਣੇ ਲਈ ਵੀ ਖੜ ਸਕਿਆ
ਇਹੀ ਸੀ ਕੋਈ ਦਿਸ਼ਾ ਦੀ ਪੌੜੀ ਚੜ ਨਾ ਸਕਿਆ

ਭਰ ਬੈਠਾ ਸੀ ਮੈਂ ਆਸਾਂ ਦੀ ਪੰਡ ਨੂੰ
ਹੌਸਲਾ ਦੇ ਨਾ ਸਕਿਆ ਜ਼ਖਮੀ ਮਨ ਨੂੰ
ਝੂਠੇ ਨਿਕਲੇ ਸਭ ਦਿਲਾਸੇ ਮਿਲੇ ਯਾਰ ਦੇ
ਓਦੋਂ ਥੋੜੇ ਲਗੇ ਜ਼ਖਮ ਦਿਤੇ ਪਿਆਰ ਦੇ
ਦੂਰ ਤਕ ਨਾ ਦਿਖੀ ,ਕਿਤੇ ਇਜ਼ਤ ਮੇਰੇ ਲਈ
ਜਿਸ ਨਾਲ ਮੇਰੀ ਅੱਖ ਦਾ ਸਰ ਨਾ ਸਕਿਆ

ਹੌਲੀ ਹੌਲੀ ਧਾਰ ਵੀ ਖੁੰਡੀ ਹੋ ਚੁਕੀ ਸੀ
ਸੁਪਨਿਆਂ ਅੱਗੇ ਮਜਬੂਰੀ ਪਹਿਰੇਦਾਰੀ ਕਰ ਚੁਕੀ ਸੀ
ਹਕ ਖੋਹ ਬੈਠਾ ਸੀ ਅਪਣੇ ਆਪ ਨੂੰ ਵੀ ਚੁੰਹਣ ਦਾ
ਸਭ ਦਾ ਨਿਸ਼ਾਨਾ ਸੀ ਮੈਨੂੰ ਮਾਤ ਪਾਓਣ ਦਾ
ਆਖੀਰ,,,,,,,,,,,,,
ਨਿਹਥਾ ਸੀ ਮੈਂ ਨਾਗੀ ਦੁਖ ਹਰ ਨਾ ਸਕਿਆ
ਸ਼ਇਦ ਕੋਈ ਇਨਸਾਨ ਕਰਕੇ ਮੈਂ ਮਰ ਨਾ ਸਕਿਆ
ਸ਼ਇਦ ਓਸੇ ਇਨਸਾਨ ਕਰਕੇ ਮੈਂ ਮਰ ਨਾ ਸਕਿਆ