ਦਿਲ ਦੀ ਕਿਤਾਬ ਚੋਂ ਖੋਲ ਜਦੋਂ ਵੇਖਾਂ ਕਦੇ,
ਯਾਦ ਤੇਰੀ ਵਾਲਾ ਪੰਨਾ ਹੋ ਗਿਆ ਏ ਕਾਲਾ ਨੀ,
ਰਾਹਾਂ ਤੇਰਿਆਂ ਦੀ ਧੂੜ ਹੁਣ ਚੰਗੀ ਨਹੀਉ ਲੱਗਦੀ,
ਫਿਰ ਦਿਲ ਕਾਹਤੋਂ ਕਰੇ ਉੱਥੇ ਜਾਣ ਨੂੰ ਦੁਬਾਰਾ ਨੀ,
ਦਿੱਤੇ ਦੁਨੀਆਂ ਦੇ ਫੱਟ ਦਿਲ ਹੱਸ ਹੱਸ ਜਰ ਗਿਆ,
ਤੇਰੇ ਜਾਣ ਦਾ ਦਰਦ ਕਾਹਤੋਂ ਲੱਗਦਾ ਏ ਭਾਰਾ ਨੀ,
ਵਿੱਛੜ ਕੇ ਕਿਸੇ ਕੋਲੋਂ ਕੋਈ ਮਰ ਤਾਂ ਨੀ ਜਾਂਦਾ,
ਹੁੰਦਾ ਕਾਫੀ ਜੀਣ ਲਈ ਯਾਦਾਂ ਦਾ ਸਹਾਰਾ ਨੀ,
ਵੇਖ ਲਏ ਦੁੱਖ ਤੇ ਦਰਦ ਬੜੇ ਜਰ ਕੇ,
ਹੁਣ ਵੇਖਣਾ ਏ SANDHU ਨੇ ਤਾਂ ਮੌਤ ਦਾ ਨਜਾਰਾ ਨੀ,