Punjabi Janta Forums - Janta Di Pasand
Fun Shun Junction => Shayari => Topic started by: Son_of_Sardar on February 13, 2010, 11:50:45 AM
-
ਮਾਂ ਦਾ ਪਿਆਰ ਮਿਲਦਾ ਏ ਨਸੀਬਾਂ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀ ਇਸ ਦਾ ਬਜਾਰ ਹੁੰਦਾ।
ਇਹ ਰਿਸ਼ਤਾ ਹੈ ਰੱਬ ਦੀਆਂ ਰੈਹਮਤਾਂ ਦਾ,
ਹਰ ਰਿਸ਼ਤਾ ਨਹੀ ਏਨਾਂ ਵਫਾਦਾਰ ਹੁੰਦਾ।
ਉਸ ਘਰ ਤੋਂ ਚੰਗਾ ਸਮਸ਼ਾਨ ਲੋਕੋ,
ਜਿੱਥੇ ਮਾਂ ਦਾ ਨਹੀਂ ਸਤਕਾਰ ਹੁੰਦਾ।
ਸੱਤ ਜਨਮਾਂ ਤੱਕ ਨਹੀਂ ਲਾਹ ਹੁੰਦਾ,
ਪੁੱਤ ਮਾਂ ਦਾ ਏਨਾਂ ਕਰਜਦਾਰ ਹੁੰਦਾ।
ਕਰਨੀ ਸਿੱਖ ਲਉ ਲੋਕੋ ਕਦਰ ਮਾਂ ਦੀ,
ਮਾਂ ਦੇ ਚਰਨਾਂ ਤੋਂ ਰੱਬ ਦਾ ਦੀਦਾਰ ਹੁੰਦਾ।
-
=D> =D> =D>