September 19, 2025, 08:04:22 AM
collapse

Author Topic: ਛੜੇ  (Read 11417 times)

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
ਛੜੇ
« on: April 03, 2009, 10:29:46 PM »
ਪੰਜਾਬੀ ਸਮਾਜ-ਛੜੇ ਤੇ ਲਹੂ ਪ੍ਰਦੂਸ਼ਨ
 ਪਾਣੀ ਦੀ ਥੁੜ੍ਹ, ਨਸ਼ਿਆਂ ਦੇ ਪਸਾਰ, ਬੇਰੁਜ਼ਗਾਰੀ, ਗਰੀਬੀ, ਰਿਸ਼ਵਤਖੋਰੀ ਦੀ ਦਲਦਲ ਵਿੱਚ ਖੁਭ ਰਹੇ ਪੰਜਾਬ ਵਿੱਚ ਇੱਕ ਹੋਰ ਵੱਡੀ ਸਮੱਸਿਆ ਸੈਨਤਾਂ ਮਾਰ ਰਹੀ ਹੈ, ਉਹ ਪੰਜਾਬੀਆਂ ਦੇ ਖੂਨ ਵਿੱਚ ਰਲੇਵੇਂ ਦੀ। ਅਗਲੇ ਦਹਾਕੇ-ਡੇਢ ਦਹਾਕੇ ਵਿੱਚ 250 ਤੋਂ ਲੈ ਕੇ 162 ਤੱਕ ਪੰਜਾਬੀ ਅਣਵਿਆਹੇ ਰਹਿ ਜਾਣਗੇ। ਪੰਜਾਬੀ ਸਮਾਜ ਵਿੱਚ ਛੜੇ ਦੀ ਜੋ ਹਾਲਤ ਹੁੰਦੀ ਹੈ, ਉਹ ਪੰਜਾਬੀ ਲੋਕ ਗੀਤਾਂ ਵਿੱਚੋਂ ਸਪਸ਼ਟ ਝਲਕਦੀ ਹੈ।
ਚੰਘੀ ਬੱਕਰੀ ਬਣਾ ਲਿਆ ਡਾਕਾ
ਛੜਿਆਂ ਦੀ ਜੂਨ ਬੁਰੀ

ਛੜਿਆਂ ਦਾ ਦੁਨੀਆ ਤੇ
ਕੋਈ ਦਰਦੀ ਨਜ਼ਰ ਨਾ ਆਵੇ

ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ
ਛੜਿਆ ਦੋਜਖੀਆ

ਛੜਿਆਂ ਦੇ ਅੱਗ ਨਾ ਬਲੇ
ਦਾਣੇ ਚੱਬ ਕੇ ਗੁਜ਼ਾਰਾ ਕਰਦੇ

ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ
ਛੜਿਆਂ ਦੀ ਅੱਗ ਨਾ ਬਲੇ

ਰੰਨਾਂ ਵਾਲਿਆਂ ਦੇ ਆਦਰ ਬਥੇਰੇ
ਛੜਿਆਂ ਨੂੰ ਕੌਣ ਪੁੱਛਦਾ

ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ
ਉਹ ਘਰ ਛੜਿਆਂ ਦਾ।

ਕੋਈ ਡਰਦੀ ਚੁਗਣ ਨਾ ਜਾਵੇ
ਛੜੇ ਨੇ ਕਪਾਹ ਬੀਜ ਲਈ

ਛੜੇ ਜੁੱਤੀਆਂ ਖਾਣ ਦੇ ਮਾਰੇ
ਲੰਘਦੇ ਖੰਘੂਰਾ ਮਾਰ ਕੇ

ਛੜਾ ਭੁੱਲ ਗਿਆ ਪਾਠ ਦੀ ਪੌੜੀ
ਝਾਂਜਰਾਂ ਦੇ ਬੋਲ ਸੁਣ ਕੇ

ਛੜਾ ਮਰ ਗਿਆ ਦਲੀਲਾਂ ਕਰਦਾ
ਕੱਲੇ ਨੂੰ ਨਾ ਕੱਲੀ ਟੱਕਰੀਂ
 ਇਹ ਤਾਂ ਮਾਤਰ ਕੁਝ ਉਦਾਹਰਣਾਂ ਹਨ, ਸਾਡੇ ਸਮਾਜ ਨੇ ਛੜਿਆਂ ਬਾਰੇ ਅਨੇਕਾਂ ਟੱਪੇ ਜੋੜੇ ਹੋਏ ਹਨ, ਜਿਹਨਾਂ ਵਿੱਚ ਛੜਿਆਂ ਦੀ ਜ਼ਿੰਦਗੀ ਦਾ ਸੱਚ ਝਲਕਦਾ ਹੈ;
ਰੋਕੜ ਲੱਕ ਬੰਨ੍ਹ ਕੇ
ਛੜਾ ਤੀਮੀਆਂ ਖਰੀਦਣ ਜਾਵੇ।

 ਪਰ ਸਮੱਸਿਆ ਇਹ ਹੈ ਕਿ ਹੁਣ ਪੰਜਾਬੀ ਗੱਭਰੂ ਰੋਕੜ ਲਿਆਵੇਗਾ ਕਿੱਥੋਂ? ਪੰਜਾਹ ਪ੍ਰਤੀਸ਼ਤ ਤੋਂ ਵੱਧ ਕਿਸਾਨ ਤਾਂ ਜ਼ਮੀਨਾਂ ਤੋਂ ਹੱਥ ਧੋ ਬੈਠੇ ਹਨ। ਬੈਂਕਾਂ ਅਤੇ ਬਾਣੀਆਂ ਨੂੰ ਗਹਿਣੇ ਰੱਖੀ ਬੈਠੇ ਹਨ। ਜੇ ਕਿਤੇ ਚਾਰ ਪੈਸਿਆਂ ਦਾ ਜੁਗਾੜ ਕਰ ਵੀ ਲਿਆ ਤਾਂ ਜ਼ਨਾਨੀ ਕਿੱਥੋਂ ਲਿਆਵੇਗਾ। ਕੋਈ ਕੁਦੇਸ਼ਣ ਲਿਆ ਕੇ ਦਿਨ ਕੱਟੀ ਕਰੇਗਾ ਤਾਂ ਪੰਜਾਬੀ ਸਮਾਜ ਵਿੱਚ ਉਹਦਾ ਤੇ ਉਹਦੀ ਔਲਾਦ ਦਾ ਕੀ ਇੱਜ਼ਤ ਮਾਣ ਹੋਵੇਗਾ। ਇਹੋ ਜਿਹਾ ਵਰਤਾਰਾ ਪਹਿਲਾਂ ਵੀ ਪੰਜਾਬ ਸਮਾਜ ਵਿੱਚ ਕਿਤੇ ਕਿਤੇ ਨਜ਼ਰ ਪੈਂਦਾ ਹੈ। ਦਲੀਪ ਕੌਰ ਟਿਵਾਣਾ ਦੀ ਪਾਤਰ ਭਾਨੋ ਵਰਗੀਆਂ ਔਰਤਾਂ ਇਧਰ-ਉਧਰ ਵਿਖਾਈ ਦੇ ਜਾਂਦੀਆਂ ਹਨ। ਪਰ ਮੈਂ ਤਾਂ ਅੱਜ ਕਿਸੇ ਹੋਰ ਪੱਖ ਤੋਂ ਇਸ ਸਮੱਸਿਆ ਨੂੰ ਵੇਖ ਰਿਹਾ ਹਾਂ। ਉਹ ਪੱਖ ਹੈ ਪੰਜਾਬ ਵਿੱਚ ਕੁੜੀਆਂ ਦੀ ਗਿਣਤੀ ਦਾ ਘੱਟ ਹੋਣਾ। ਭਾਵੇਂ ਕਿ ਸਰਕਾਰ ਲਿੰਗ ਅਨੁਪਾਤ ਸੁਧਾਰ ਦੇ ਦਾਅਵੇ ਕਰ ਰਹੀ ਹੈ। ਪਰ ਇਹਨਾਂ ਦਾਅਵਿਆਂ ਦੇ ਬਾਵਜੂਦ ਇੱਕ ਜਨਵਰੀ 2008 ਤੋਂ 31 ਜੁਲਾਈ 2008 ਤੱਕ ਦੇ ਅੰਕੜੇ ਦੱਸਦੇ ਹਨ ਕਿ ਗੁਰਦਾਸਪੁਰ ਵਿੱਚ 1000 ਮੁੰਡਿਆਂ ਪਿੱਛੇ 750 ਕੁੜੀਆਂ ਹਨ। ਮਾਨਸਾ ਅਤੇ ਤਰਨਤਾਰਨ ਵਿੱਚ ਅਣਵਿਆਹੇ ਰਹਿਣ ਵਾਲੇ ਮੁੰਡਿਆਂ ਦੀ ਗਿਣਤੀ 218 ਹੋਵੇਗੀ, ਉੱਥੇ 1000 ਪਿੱਛੇ 782 ਕੁੜੀਆਂ ਹਨ, ਫਤਿਹਗੜ੍ਹ ਵਿੱਚ 820, ਕਪੂਰਥਲਾ ਵਿਚ 815, ਮੋਗਾ ਵਿੱਚ 818, ਜਲੰਧਰ ਵਿੱਚ 823, ਪਟਿਆਲਾ ਵਿੱਚ 825, ਫਰੀਦਕੋਟ ਵਿੱਚ 826, ਰੋਪੜ ਵਿੱਚ 858, ਲੁਧਿਆਣਾ ਵਿੱਚ 854, ਨਵਾਂ ਸ਼ਹਿਰ ਵਿੱਚ 844, ਫਿਰੋਜ਼ਪੁਰ 842, ਬਠਿੰਡਾ 836, ਬਰਨਾਲਾ 835, ਮੁਹਾਲੀ 831, ਸੰਗਰੂਰ 821, ਹੁਸ਼ਿਆਰਪੁਰ 807 ਅਤੇ ਅੰਮ੍ਰਿਤਸਰ 803 ਕੁੜੀਆਂ ਹਨ, ਜਦੋਂ ਕਿ ਮੁੰਡਿਆਂ ਦੀ ਗਿਣਤੀ 1000 ਹੈ। ਸੋ, ਸਪਸ਼ਟ ਹੈ ਕਿ ਜਾਂ ਤਾਂ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ 200 ਤੋਂ 250 ਮੁੰਡੇ ਛੜੇ ਰਹਿਣਗੇ ਜਾਂ ਫਿਰ ਹੋਰ ਕੋਈ ਹੀਲੇ ਕਰਨਗੇ। ਹੋਰ ਹੀਲੇ ਦਾ ਮਤਲਬ ਗ਼ੈਰ ਪੰਜਾਬਣਾਂ ਨਾਲ ਵਿਆਹ ਕਰਨਗੇ। ਤੇ ਫਿਰ ਪੰਜਾਬ ਦੇ ਪਾਣੀਆਂ ਦੇ ਪ੍ਰਦੂਸ਼ਨ ਵਾਂਗ ਲਹੂ ਦੇ ਪ੍ਰਦੂਸ਼ਨ ਬਾਰੇ ਸੋਚ-ਵਿਚਾਰਾਂ ਅਤੇ ਸੈਮੀਨਾਰ ਹੋਣਗੇ। 250 ਪੰਜਾਬੀਆਂ ਦੀ ਮਾਂ ਬੋਲੀ ਬਾਰੇ ਚਰਚੇ ਹੋਣਗੇ। ਇਸ ਤਰ੍ਹਾਂ ਦੇ ਹਾਲਾਤ ਲਈ ਪੰਜਾਬੀਆਂ ਨੂੰ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ।

Punjabi Janta Forums - Janta Di Pasand

ਛੜੇ
« on: April 03, 2009, 10:29:46 PM »

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: ਛੜੇ
« Reply #1 on: April 04, 2009, 12:30:39 AM »
gal jidda marji kar lao. fir aoundi uthe he hai ki. kudiya nu janam lain toh phela he marr ditta janda aa.
je aida he reha ta jaldi he ehh sara kuj hoye ga. jise bariye goverment halye soch nai rai.

Offline ਭੁੱਖਾ ਸ਼ੇਰ *ਇੰਦਰ*

  • Ankheela/Ankheeli
  • ***
  • Like
  • -Given: 8
  • -Receive: 6
  • Posts: 631
  • Tohar: 1
  • Gender: Male
    • View Profile
Re: ਛੜੇ
« Reply #2 on: April 04, 2009, 12:47:52 AM »
yaar menu ta apna darr lagda
sada ki bne ga
par kurian nu marna bhut galat a

Offline KuriPataka

  • PJ Mutiyaar
  • Patvaari/Patvaaran
  • *
  • Like
  • -Given: 43
  • -Receive: 128
  • Posts: 5107
  • Tohar: 12
  • Kyon Bhala Aundiya Ne Yaada Teriya...
    • View Profile
  • Love Status: In a relationship / Kam Chalda
Re: ਛੜੇ
« Reply #3 on: April 04, 2009, 12:51:43 AM »
Hmmm, isn't this the same topic as Gill Posted? But this one seems to make a mockery of killing girls.

We are talking about killing human beings and this articles sorta of says 'oh shit, hun viah keede naal karange?"

Such a lame association to murder.

Offline Tassneef

  • Berozgar
  • *
  • Like
  • -Given: 7
  • -Receive: 5
  • Posts: 138
  • Tohar: 3
  • Gender: Male
    • View Profile
Re: ਛੜੇ
« Reply #4 on: April 04, 2009, 01:40:59 AM »
kaash maiN hindi di wajayey Gurmukhi sikh lai hondi ey aj samajh tey laindaa keh tussi ki farmaaiyaa

Offline sUlTaNpUrIyA cHeEmA

  • Lumberdar/Lumberdarni
  • ****
  • Like
  • -Given: 13
  • -Receive: 27
  • Posts: 2999
  • Tohar: 8
  • Gender: Male
  • kam aoun na sunakhiya naara aukhe vele yaar kharde
    • View Profile
  • Love Status: Single / Talaashi Wich
Re: ਛੜੇ
« Reply #5 on: April 04, 2009, 02:39:47 AM »
yaar janta enni english kivve bol laindi e.... w39: w39: w39:

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
Re: ਛੜੇ
« Reply #6 on: August 07, 2017, 11:52:58 AM »
apnia maria hoyia kamlyia teh hassa aunda :laugh: :loll:

 

* Who's Online

  • Dot Guests: 1478
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]