ਜੋ ਦੁਨੀਆ ਤੇ ਆਇਆ, ਓਸ ਵਾਪਿਸ ਹੈ ਜਾਣਾ,
ਕਹਿੰਦੇ ਨੇ ਸਿਆਣੇ, ਇਹ ਨਾਨਕ ਦਾ ਭਾਣਾ,
ਬਣੀ ਭੈੜੀ ਦੁਨੀਆ ਇਹ ਕਿਸ CHASE ਉੱਤੇ,
ਜੇ ਖੁਸ਼ੀਆ ਮਨਾਈਏ ਤਾਂ ਕਿਸ BASE ਉੱਤੇ,
ਕੀੜੀ ਤੋ ਲੈਕੇ ਤੱਕ ਲਓ ਤੁਸੀਂ ਹਾਥੀ,
ਚਲੇ ਜਾਣਾ ਵਾਪਿਸ ਕੋਈ ਬਣਦਾ ਨਹੀ ਸਾਥੀ,
ਸੁੰਘ ਸੁੰਘ ਕੇ ਫੁੱਲਾਂ ਨੂੰ ਭੋਰੇ ਵੀ ਮੁੜ ਗਏ,
ਚਲੇ ਬਣ ਕੇ ਆਸ਼ਿਕ ਪਰ ਰਸਤੇ 'ਚ ਰੁੜ ਗਏ,
ਇਹ ਚਲਣਾ ਦੁਨੀ ਦਾ ਹੈ ਕਿਸ RACE ਉਤੇ,
ਜੇ ਖੁਸ਼ੀਆ ਮਨਾਈਏ ਤਾਂ ਕਿਸ BASE ਉੱਤੇ,
ਹੱਸਦੇ ਨਾਲ ਹੱਸੇ ਰੋਦੇ ਨਾਲ ਵੀ ਹੱਸੇ,
ਦਿਲ ਜੋੜ ਕੇ ਹੱਸੇ, ਦਿਲ ਤੋੜ ਕੇ ਹੱਸੇ,
ਕੋਈ ਹਸਦਾ ਹੇ ਖੁਦ ਤੇ ਕੋਈ ਹਸਦਾ ਖੁਦਾ ਤੋਂ,
ਕੋਈ ਹੱਸਦਾ ਹੈ ਮਿਲਕੇ, ਕੋਈ ਹੋ ਕੇ ਜੁਦਾ ਤੋਂ,
ਬੁੱਢੇ ਤੇ ਹੱਸਦੀ, ਇਹ ਨਿਆਣੇ ਤੇ ਹੱਸਦੀ,
ਮੁਰਖ ਤੇ ਹੱਸਦੀ, ਇਹ ਸਿਆਣੇ ਤੇ ਹੱਸਦੀ,
ਇਹ ਹੱਸਣਾ ਦੁਨੀ ਦਾ ਹੇ ਕਿਸ FACE ਉੱਤੇ,
ਜੇ ਖੁਸ਼ੀਆ ਮਨਾਈਏ ਤਾਂ ਕਿਸ BASE ਉੱਤੇ,
ਖੁਸ਼ ਵੇਖ ਅਸਾ ਨੂੰ ਇਹ ਦਿਲ ਵਿੱਚ ਸੜਦੀ,
ਅੱਗਾ ਅਤੇ ਰੋਹਾਂ ਦੀ ਇਹ ਭੱਠੀ 'ਚ ਹੜਦੀ,
ਕੋਈ ਜ਼ਰ ਜ਼ਮੀਨ ਤੇ ਹੀਰ ਲਈ ਲੜਦਾ,
ਕੋਈ ਅਣਖ ਮਾਣ ਕਸ਼ਮੀਰ ਲਈ ਲੜਦਾ,
ਕੋਈ ਦੇਸ਼ ਲਈ ਲੜਦਾ, ਕੋਈ ਯਾਰ ਲਈ ਲੜਦਾ,
ਕੋਈ ਸਹਿਬਾਂ ਸੋਹਣੀ ਦੇ ਪਿਆਰ ਲਈ ਲੜਦਾ,
ਇਹ ਲੜਨਾ ਦੁਨੀ ਦਾ ਹੈ ਕਿਸ CASE ਉੱਤੇ,
ਜੇ ਖੁਸ਼ੀਆ ਮਨਾਈਏ ਤਾਂ ਕਿਸ BASE ਉੱਤੇ