ਪੀਜ਼ਾ ਮੱਕੀ ਦੀ ਰੋਟੀ ਵਾਲਾ, ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ ।
ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ, ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ ।
ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ, ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ।
ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ, ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ।
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ, ਆਪ ਨੱਚੀਦਾ,ਸੱਬ ਨੂੰ ਨਚਾਈਦਾ ।
ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ, ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ ।
ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ, ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ ।
ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ, ਕਦੇ ਕਹਿ ਕੇ ਸਰਦਾਰ ਨਈ ਕਹਾਈਦਾ