ਸਾਨੂੰ ਕਹਿੰਦੇ ਆ ਪੰਜਾਬੀ ,
ਟੌਰ ਰੱਖੀਦੀ ਨਵਾਬੀ ,
ਨਹੀਓਂ ਕਰੀਦੀ ਖਰਾਬੀ ,
ਅਜਮਾਕੇ ਵੇਖ ਲਓ . . . .
....ਯਾਰੀ ਜਿੱਥੇ ਅਸਾਂ ਲਾਈ ,
ਸਦਾ ਤੋੜ ਨਿਭਾਈ ,
ਇਹ ਇਤਿਹਾਸ ਦੀ ਸੱਚਾਈ ,
ਅਜਮਾਕੇ ਵੇਖ ਲਓ ....
....ਡੱਬ ਰੱਖੀ ਪਿਸਤੌਲ ,
ਪੈਂਦੇ ਵੈਰੀਆਂ ਦੇ ਹੌਲ ,
ਨਹੀਓ ਕਰਦੇ ਮਖੌਲ ,
ਅਜਮਾਕੇ ਵੇਖ ਲਓ ....
...ਜਿੱਥੇ ਲਾਉਂਦੇ ਆ ਪਰੀਤ ,
ਮਾੜੀ ਰੱਖੀਦੀ ਨੀ ਨੀਤ ,
ਸਾਡੇ ਪੁਰਖਾਂ ਦੀ ਰੀਤ ,
ਅਜਮਾਕੇ ਵੇਖ ਲਓ ....
...ਅਸੀਂ ਗੱਭਰੂ ਜਵਾਨ ,
ਕਰੀਏ ਫਤਿਹ ਹਰ ਮੈਦਾਨ ,
ਸਾਡੀ ਵੱਖਰੀ ਏ ਸ਼ਾਨ ,
ਅਜਮਾਕੇ ਵੇਖ ਲਓ ....
....ਲਏ ਜੀਹਨਾਂ ਜਾਣਕੇ ਪੰਗ ੇ,
ਸੱਭ ਕੀਲੀ ਉੱਤੇ ਟੰਗੇ ,
ਕਦੇ ਮੁੱੜਕੇ ਨਾ ਖੰਘ ੇ,
ਅਜਮਾਕੇ ਵੇਖ ਲਓ ...
....ਸਾਡੀ ਵੀਰਾਂ ਨਾਲ ਸਰਦਾਰੀ ,
ਇਹ ਜਾਣੇ ਦੁਨੀਆਂ ਸਾਰੀ ,
ਨਹੀਓਂ ਕਰੀਦੀ ਗੱਦਾਰੀ ,
ਅਜਮਾਕੇ ਵੇਖ ਲਓ....
....ਵੈਰ ਪਾਈਏ ਸਦਾ ਝੱਟ ,
ਸੱਖਤ ਚੋਬਰਾਂ ਦੇ ਪੱਟ ,
ਨਹੀਓਂ ਕਿਸੇ ਨਾਲੋਂ ਘੱਟ ,
ਅਜਮਾਕੇ ਵੇਖ ਲਓ....
....ਰੋਅਬ ਪਾਈਦਾ ਨੀ ਫੋਕਾ ,
ਕੱਢ ਵੇਖੋ ਲੇਖਾ-ਜੋਖਾ ,
ਕਦੀ ਕਰੀਦਾ ਨੀ ਧੋਖਾ ,
ਅਜਮਾਕੇ ਵੇਖ ਲਓ ....
....ਸਾਡੇ ਗੀਤ ਆ ਅਵੱਲ ੇ,
ਕਰ ਦਿੰਦੇ ਬੱਲੇ-ਬੱਲੇ ,
ਹੋ ਨਹੀਓਂ ਕਿਸੇ ਨਾਲੋਂ ਥੱਲ ,ੇ :kiss:
:happy: :blink: