ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚ ਇੱਤਬਾਰ ਹੋਣਾ ਚਾਹੀਦਾ,
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,
ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ,
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ,
ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ...