"ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,.,
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ,.,
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,.,
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ.,.
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਕੋਲ ਹੋ ਗਿਆ.,.
ਅਸੀਂ ਟਾਹਣੀਆਂ ਦੇ ਗਲ ਨਾਲ ਲੱਗ-ਲੱਗ ਰੋਏ,.,
ਇੱਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ.,.
ਅਸੀਂ ਉਮਰਾਂ ਬਿਤਾਈਆਂ ਜੀਹਤੋਂ ਲੁਕ-ਲੁਕ ਕੇ,.,
ਰਾਤੀਂ ਸੁਪਨੇ ਚ ਆਇਆ ਕੁੰਡਾ ਖੋਲ੍ਹ ਹੋ ਗਿਆ.,.
ਜਿਹਨਾਂ ਸਾਜ਼ਾਂ ਨਾਲ ਨਾ ਸੀ ਸਾਡੀ ਸੁਰ ਮਿਲਦੀ,.,
ਗੀਤ ਜ਼ਿੰਦਗੀ ਦਾ ਉਹਨਾਂ ਸੰਗ ਬੋਲ ਹੋ ਗਿਆ.,.........................!!!
"Sehaj Randhawa"