ਮੈਨੂੰ ਮਾਨ ਬੜਾ ਇਸ ਮਿੱਟੀ ਤੇ, ਮੈਂ ਗਬਰੂ ਦੇਸ਼ ਪੰਜਾਬ ਦਾ,
ਸੁਖ ਨਾ ਮੇਰੀਆਂ ਪੁਰਖਾਂ ਨੇ ਚਖਿਆ ਜਲ ਪੰਜ ਆਬ ਦਾ,
ਇਹ ਮਿੱਟੀ ਉਗਦੀ ਸੋਨਾ ਏ, ਟਿੱਡ ਭਰਦੀ ਸਾਰੇ ਜਹਾਨ ਦਾ,
ਬਹਿ ਕੇ ਇਸਦੀ ਗੋਦ ਵਿਚ ਮੈਂ ਸੁਖ ਸਾਰੇ ਹਾਂ ਮਾਣਦਾ.......
ਦੁੱਧ ਦੇ ਦਰਿਆ ਵਗਦੇ ਇਥੇ, ਹਰ ਪਾਸੇ ਹਰਿਆਲੀ ਏ,
ਖਾਕੇ ਸਾਗ ਸਰੋਂ ਦਾ ਫੈਲੀ ਹਰ ਚਿਹਰੇ ਤੇ ਲਾਲੀ ਏ,
ਚੰਗਾ ਖਾਂਦੇ ਚੰਗਾ ਪਾਂਦੇ, ਹਰ ਪਾਸੇ ਸੋਚ ਨਿਰਾਲੀ ਏ,
ਇਸ ਸੋਹਣੇ ਸਜਰੇ ਬਾਗ ਦਾ, ਪੰਜਾਬੀ ਹਰ ਇਕ ਮਾਲੀ ਏ.......
ਗੁਰੂਆਂ ਪੀਰਾਂ ਦੀ ਧਰਤੀ ਹਰ ਪਾਸੇ ਪਵਿੱਤਰ ਫਿਜ਼ਾਵਾਂ ਨੇ,
ਕਿਤੇ ਪੜਦੇ ਕੀਰਤਨ ਸੋਹਲੇ ਕਿਤੇ, ਵਗਣ ਅਜਾਨ ਦੀਆਂ ਹਵਾਵਾਂ ਨੇ,
ਹਰ ਪਾਸੇ ਬਸਦਾ ਰੱਬ ਸੁਚਾ, ਹਰ ਪਾਸੇ ਉਸਦੀ ਰਹਿਮਤ ਏ,
ਦੁਖ ਦੀ ਧੁੱਪ ਕਿਤੇ ਪੈਂਦੀ ਨਾ, ਹਰ ਪਾਸੇ ਸੁਖ ਦੀਆਂ ਛਾਂਵਾਂ ਨੇ,
ਦੇਸ਼ ਕੌਮ ਦੀ ਖਾਤਿਰ ਪੰਜਾਬੀ, ਮਰਨੋਂ ਵੀ ਤਿਆਰ ਖੜੇ,
ਮਨਿਆ ਲੋਹਾ ਲੋਕਾਂ ਨੇ, ਜਦੋਂ ਚਿੜੀਆਂ ਨਾਲ ਸੀ ਬਾਜ਼ ਲੜੇ,
ਕੀਤੇ ਕੌਲ ਕਰਾਰ ਜਦੋਂ, ਤੇ ਆਪਣੀ ਜ਼ੁਬਾਨ ਤੋ ਨਾ ਟਰੇ,
ਲਖਾਂ ਵੈਰੀ ਜਾਨੋ ਜਾਂਦੇ, ਜਦੋ ਕੋਈ ਸਿਖ ਤਲਵਾਰ ਫੜੇ.......
ਇਸ਼ਕ਼ ਮੁਹੱਬਤ ਪਿਆਰ ਵਫਾਵਾਂ, ਪੰਜਾਬੀਆਂ ਦੀ ਪਿਹਚਾਨ ਰਹੀ,
ਯਾਰੀ ਤੋੜ ਨਿਭਾਈ ਏ, ਕੀਤਾ ਕਦੇ ਵੀ ਮਾਣ ਨਹੀ,
ਹੀਰ ਰਾਂਝਿਆਂ, ਸੱਸੀ ਪੁੰਨੁ, ਸੋਹਨੀ ਤੇ ਮਹਿਵਾਲ ਮਲਾਹ,
ਦੋ ਸੀ ਸੀਨੇ ਦਿਲ ਸੀ ਇਕ, ਇਕ ਧੜਕਨ ਇਕ ਜਾਨ ਰਹੀ....
ਮੇਰੇ ਸੋਹਣੇ ਦੇਸ਼ ਪੰਜਾਬ ਦੇ ਗੁਣਗਾਨ ਜਿੰਨੇ ਵੀ ਕਰ ਜਾਵਾਂ,
ਲਿਖਦੇ ਲਿਖਦੇ ਥਕ ਜਾਂਦਾ, ਤੇ ਪੜਦੇ ਪੜਦੇ ਹਰ ਜਾਵਾ,
ਬਸ ਇੱਕੋ ਰੱਬ ਤੋ ਅਰਦਾਸ ਕਰਾਂ,ਮੇਰੀ ਸੁਣੇ ਫਰਿਆਦ ਕਿੱਤੇ,
ਚੰਗੇ ਮੰਨ ਨਾਲ ਯਾਦ ਕਰਣ ਸਬ, ਕੁਛ ਏਦਾਂ ਦਾ ਮੈਂ ਕਰ ਜਾਵਾਂ....