ਹਰ ਗੱਲ ਤੂੰ ਦਿੱਲ ਤੇ ਲਾਇਆ ਨਾ ਕਰ
ਪਾਣੀ ਤੇ ਲੀਕਾਂ ਵਾਇਆ ਨਾ ਕਰ
ਇਹ ਦੁਨੀਆਂ ਕਦਰ ਨਾ ਜਾਣੇ
ਕੀਤੇ ਕੌਲ ਕਰਾਰਾਂ ਦੀ
ਯਾਰੀ ਰਹਿ ਗਈ ਮਿੱਤਰੋ
ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਕੌਣ ਕਿਸੇ ਨੂੰ ਖੁਸ਼ ਹੈ ਜਰਦਾ
ਨਾ ਕੋਈ ਕਿਸੇ ਦੀ ਖਾਤਰ ਮਰਦਾ
ਆਪਣੇ ਘਰ ਨੂੰ ਬਨਣ ਸਿਆਣੇ
ਦੇਖਣ ਨੂੰ ਤਾਂ ਜੋੜੀ ਕਹਿੰਦੇ
ਜੀਗਰੀ ਯਾਰਾਂ ਦੀ
ਯਾਰੀ ਰਹਿ ਗਈ ਮਿੱਤਰੋ
ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਜੀਹਦੇ ਤੇ ਵਿਸ਼ਵਾਸ਼ ਕੋਈ ਕਰਦਾ
ਓਹੀ ਸੰਘੀ ਤੇ ਗੂਠਾ ਧਰਦਾ
ਉਂਝ ਤਾਂ ਲੱਖਾਂ ਦੁੱਖ ਸਹਿ ਲਈਏ
ਪਰ ਔਖੀ ਸਹਿਣੀ ਮਾਰ
ਜੋ ਮਾਰੀ ਗਮਖਾਰਾਂ ਦੀ
ਯਾਰੀ ਰਹਿ ਗਈ ਮਿੱਤਰੋ
ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਪਿਆਰ ਸੱਚਾ ਵੀ ਕੋਈ ਕਰੇ ਨਾ
ਯਾਰ ਦੀ ਖਾਤਰ ਝਨਾਅ ਤਰੇ ਨਾ
ਗੱਲਾਂ ਵਿੱਚ ਤਾਂ ਰੱਬ ਬਣਾਉਂਦੇ
ਪਰ, ਕਦਰ ਕੋਈ ਨਾ ਜਾਣੇ
ਸੱਚੇ ਦਿਲਦਾਰਾਂ ਦੀ
ਯਾਰੀ ਰਹਿ ਗਈ ਮਿੱਤਰੋ
ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਜੇ ਕਿਸੇ ਨੂੰ ਦਿੱਲ ਵਿੱਚ ਵਸਾਈਏ
ਯਾਰੀ, ਦੋਸਤੀ, ਸਿਰ ਨਾਲ ਨਿਭਾਈਏ
ਔਖੇ ਵੇਲੇ ਜੇ ਯਾਰਾਂ ਨਾਲ ਖੜੀਏ
ਲੋੜ ਕਦੇ ਨਾ ਪੈਂਦੀ "PRINCE"
ਫੇਰ ਹੱਥਿਆਰਾਂ ਦੀ
ਪਰ.....................
ਯਾਰੀ ਰਹਿ ਗਈ ਮਿੱਤਰੋ
ਅੱਜ ਕੱਲ, ਕੋਠੀਆਂ ਕਾਰਾਂ ਦੀ,,,,