Punjabi Janta Forums - Janta Di Pasand
Fun Shun Junction => Shayari => Topic started by: ѕняєєf נαтт кαиg on December 28, 2011, 05:31:14 AM
-
"ੳ" ਉਮਰਾਂ ਦਾ ਸਾਥ
"ਅ" ਅਸੀਂ ਤੇਰਾ ਚਾਹੁੰਦੇ
"ੲ" ਇੱਕੋ ਇੱਕ ਤੂੰ ਹੀ
"ਸ" ਸੁਣੀਂ ਜੋ ਸੁਣਾਉਦੇ
"ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ
"ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇਦੀ ਪਾਂਵਾਗੇ...
"ਖ" ਖੁੱਡੇ ਪਿਆਰ ਵਾਲੇ
"ਗ" ਗੋਰੀਏ ਤੂੰ ਆਜਾ
"ਘ" ਘਰ ਸਾਡੇ ਅੱਗੋ
"ਚ" ਚੰਨੋ ਗੇੜਾ ਲਾ ਜਾ...
"ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ
ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
"ਜ" ਜਦੋਂ ਕੰਨੀ ਪੈਂਦੇ
"ਝ" ਝਾਂਜਰਾਂ ਦੇ ਸ਼ੋਰ
"ਟ" ਟੋਹਰ ਤੇਰੀ ਵੱਖ
"ਠ" ਠੱਗ ਲੈਂਦੀ ਤੋਰ
"ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ....
ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
"ਢ" ਢੋਲ ਬਣ ਜਾਣਾਂ
"ਤ" ਤੇਰਾ ਮੁਟਿਆਰੇ
"ਥ" ਥੋੜੇ ਈ ਦਿਨਾਂ ਚ
"ਦ" ਦਿਨ ਆਉਣੇ ਪਿਆਰੇ
"ਧ" ਧੰਨ ਧੰਨ ਜੱਗ ਤੇ ਕਰਾਵਾਗੇ
ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
"ਨ" ਨਾਂ ਨਹੀਉ ਲੈਣਾਂ
"ਪ" ਪਿੰਡ ਵਿੱਚ ਰਹਿੰਦਾ
"ਫ" ਫੱਟੇ ਚੱਕ ਕਹਿੰਦੇ
"ਬ" ਬੰਬੀ ਉੱਤੇ ਡੇਰਾ...
"ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ.....
ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...