ਮੈਂ ਧੀ ਹਾਂ ਵੇ ਲੋਕੋ ਕੀ ਮੇਰਾ ਇਹੋ ਗੁਨਾਹ?
ਜਦ ਦੀ ਜੰਮੀ ਬਾਬਲ ਨੂੰ ਨਾ ਆਇਆ ਸੁੱਖ
ਦਾ ਸਾਹ
ਸਭ ਦੇ ਮੱਥੇ ਤਿਉੜੀਆਂ ਨਾ ਚੜ੍ਹਿਆ
ਕਿਸੇ ਨੂੰ ਚਾਅ
ਮਾਂ ਮੇਰੀ ਨੂੰ ਮਾਰੇ ਤਾਅਨੇ
ਅਨਪੜ੍ਹ ਦਾਦੀ ਮਾ
ਂ.ਨੀ ਸਾਡੇ ਮੱਥੇ ਪੱਥਰ ਮਾਰਿਆ...
ਨਾ ਅਨਪੜ੍ਹ ਦਾਦੀ ਜਾਣਦੀ ਇੱਕ
ਜੰਮੀ ਸੀ ਕਲਪਨਾ ਉਹਨੇ ਅੰਬਰ ਲਾਈਆਂ ਤਾਰੀਆਂ ਦਿੱਤੇ
ਚੰਨ ’ਤੇ ਨਕਸ਼ ਬਣਾ
ਜੇ ਪੁੱਛਾਂ ਦਾਦੀ ਮਾਂ ਨੂੰ ਧੀ ਕਿਸੇ ਦੀ ਤੂੰ
ਵੀ ਤਾਂ.
ਓਹਦੇ ਦਿਲ ’ਤੇ ਠੇਸ ਜਿਹੀ ਲੱਗਣੀ ਉਹ
ਕਿੱਦਾਂ ਕਰੂਗੀ ਨਾਂਹ.
ਮੇਰੀ ਮਾਂ ਏ ਹੰਝੂ ਕੇਰਦੀ...
ਜਵਾਨ ਹੋਈ ਜਦ ਮਾਪਿਆਂ ਮੈਨੂੰ ਪੜ੍ਹਨੋਂ ਲਿਆ
ਹਟਾ ਕਲਯੁੱਗ ਦੇ ਵੱਲ ਵੇਖ ਕੇ ਕਰ
ਦਿੱਤਾ ਮੇਰਾ ਵਿਆਹ.
ਅੱਗੋਂ ਦਾਜ ਦੇ ਲੋਭੀ ਟੱਕਰੇ ਤੇਲ ਪਾ ਕੇ ਦਿੱਤਾ ਜਲਾ
ਮੈਨੂੰ ਸਿਵਿਆਂ ਤੱਕ ਵੀ ‘ਰੱਬਾ’ ਨਾ ਮਿਲਿਆ
ਸੁੱਖ ਦਾ ਸਾਹ.
ਮੇਰੀ ਕਿਸਮਤ ਧੋਖਾ ਦੇ ਗਈ

: