ਅੱਜ ਇਨਸਾਨ ਆਪਣੀ ਮੁਕਤੀ ਵਾਸਤੇ ਤਰਾਂ - ਤਰਾਂ ਦੇ ਕਰਮ - ਕਾਂਡ ਕਰਦਾ ਹੈ , ਓਹ ਤੀਰਥ ਸਥਾਨਾਂ ਤੇ ਜਾਂਦਾ ਹੈ ਔਰ ਓਥੇ ਇਸਨਾਨ ਕਰਨ ਨੂੰ ਹੀ ਮੁਕਤੀ ਦਾ ਮਾਰਗ ਸਮਝ ਲੈਂਦਾ ਹੈ , ਪਰ ਆਵਾਗਾਉਣ ਦੇ ਚੱਕਰ ਤੋ ਇੱਦਾਂ ਮੁਕਤੀ ਨਹੀ ਮਿਲ ਸਕਦੀ , ਸਾਡੇ ਗੁਰੂ ਸਾਹਿਬਾਨ ਸਮਝਾਉਂਦੇ ਹਨ ,,
ਜਲ ਕੇ ਮੱਜਨ ਜੇ ਗੱਤ ਹੋਵੇ ਨਿਤ ਨਿਤ ਮੇਂਡਕ ਨਾਹਵੇ , ਜੈਸੇ ਮੇਂਡਕ ਤੈਸੇ ਇਓਂ ਨਰ ਫਿਰ ਫਿਰ ਜੂਨੀ ਆਵੇ ,,
ਜੇਕਰ ਪਾਣੀ ਵਿਚ ਨਹਾਉਣ ਦੇ ਨਾਲ ਮੁਕਤੀ ਮਿਲ ਜਾਂਦੀ ਹੋਵੇ ਤੇ ਡੱਡੂ ਤੇ ਹਮੇਸ਼ਾ ਪਾਣੀ ਦੇ ਵਿਚ ਹੀ ਰਹੰਦਾ ਹੈ , ਪਰ ਜਿਵੇ ਡੱਡੂ
ਨੀਚ ਜੂਨੀਆਂ ਦੇ ਵਿਚ ਭਟਕਦਾ ਹੈ ਓਸੇ ਤਰਾਂ ਇਨਸਾਨ ਵੀ ਆਵਾ - ਗਵਨ ਦੇ ਵਿਚ ਹੀ ਰਹੰਦਾ ਹੈ ,,,,
ਤੀਰਥ ਕੋਟ ਕੀਏ ਇਸਨਾਨ ,ਦੀਏ ਬਹੁ ਦਾਨੁ ਮਹਾ ਬ੍ਰਤ ਧਾਰੇ ,ਦੇਸ ਫਿਰਿਓ ਕਰੁ ਭੇਸੁ ਤਪੇ ,ਘਨ ਕੇਸ ਧਰੇਓ ਨਾ ਮਿਲਿਓ ਹਰਿ ਪਿਆਰੇ ,, ( ਦਸਮ ਗਰੰਥ )
ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸਮਝਾਉਂਦੇ ਨੇ ਕਿ ਅਗਰ ਕੋਈ ਇਨਸਾਨ ਬਹੁਤ ਸਾਰੇ ਤੀਰਥ ਇਸਨਾਨ ਵੀ ਕਰ ਲਵੇ , ਦਾਨ ਦੇਵੇ ਔਰ ਵਰਤ ਵੀ ਰਖ ਕੇ ਦੇਖ ਲਵੇ ,
ਬਹੁਤ ਸਾਰੇ ਦੇਸ਼ਾਂ ਦੇ ਵਿਚ ਭ੍ਰਮਣ ਵੀ ਕੀਤਾ ਹੋਵੇ ਔਰ ਭਾਵੇਂ ਲੰਬੇ ਕੇਸ ਵੀ ਰਖ ਲਵੇ ਪਰ ਇਹ ਸਭ ਕਰਕੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀ ਹੋ ਸਕਦੀ ,,,,
ਕਬੀਰ ਗੰਗਾ ਤੀਰ ਜੁ ਘਰ ਕਰਹਿ ਪੀਵਹਿ ਨਿਰਮਲ ਨੀਰ , ਬਿਨ ਹਰ ਭਗਤ ਨਾ ਮੁਕਤ ਹੋਇ ਇਓ ਕਹਿ ਰਮੇ ਕਬੀਰ ,,,
ਕਬੀਰ ਜੀ ਸਮਝਾਉਂਦੇ ਹਨ ਕਿ ਹੇ ਇਨਸਾਨ ਤੂ ਗੰਗਾ ਦੇ ਕਿਨਾਰੇ ਉੱਪਰ ਆਪਣਾ ਘਰ ਵੀ ਕਿਉਂ ਨਾ ਬਣਾ ਲਵੇਂ , ਹਮੇਸ਼ਾ ਗੰਗਾ ਦਾ ਪਵਿੱਤਰ
ਜਲ ਵੀ ਪੀਂਦਾ ਰਹੇ ਪਰ ਫਿਰ ਵੀ ਉਸ ਪਰਮਾਤਮਾ ਦੀ ਸੱਚੀ ਭਗਤੀ ਤੋਂ ਬਿਨਾ ਇਹਨਾ ਪੰਜਾ ਵਿਕਾਰਾਂ (ਕਾਮ , ਕ੍ਰੋਧ , ਲੋਭ , ਮੋਹ , ਅਹੰਕਾਰ )
ਤੋਂ ਤੇਰੀ ਖਲਾਸੀ ਨਹੀ ਹੋ ਸਕਦੀ ,,,
ਤੀਰਥ ਬਰਤ ਅਰ ਦਾਨੁ ਕਰਿ ਮਨ ਮੈ ਧਰੈ ਗੁਮਾਨੁ , ਨਾਨਕ ਨਿਹਫਲ ਜਾਤ ਤਿਹ ਜਿਓ ਕੁੰਚਰ ਇਸਨਾਨ ,,,,,
ਗੁਰੂ ਤੇਗ ਬਹਾਦੁਰ ਸਾਹਿਬ ਜੀ ਕਹੰਦੇ ਨੇ ਤੀਰਥ ਇਸਨਾਨ ਕਰਕੇ ਅਤੇ ਵਰਤ ਰਖ ਕੇ ਅਤੇ ਪੁੰਨ ਦਾਨ ਕਰਕੇ ਜੇਕਰ ਮਨ ਅੰਦਰ ਇਹ
ਵਿਚਾਰ ਉਤਪੰਨ ਹੋ ਜਾਵੇ ਕਿ ਮੈਂ ਇਹ ਕੀਤਾ ਹੈ ਤਾਂ ਇਹ ਉਸ ਹਾਥੀ ਵਾਂਗ ਹੈ ਜਿਹੜਾ ਨਦੀ ਚ ਨਹਾਉਣ ਤੋਂ ਬਾਅਦ ਆਪਣੀ ਸੁੰਢ ਗਾਰੇ
ਨਾਲ ਭਰ ਕੇ ਫਿਰ ਆਪਣੇ ਉੱਪਰ ਸੁੱਟ ਲੇੰਦਾ ਹੈ ,
ਬਾਬਾ ਬੁੱਲੇ ਸ਼ਾਹ ਫਰਮਾਉਂਦੇ ਨੇ ,,, ਜੇ ਰੱਬ ਮਿਲਦਾ ਜੰਗਲੇ ਬੇਲੇ ਤੇ ਮਿਲਦਾ ਗਊਆਂ ਵਸ਼ੀਆਂ ,
ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ ਤਾ ਮਿਲਦਾ ਡੱਡੂਆਂ ਮਸ਼ੀਆਂ ,
ਬੁੱਲੇ ਸ਼ਾਹ ਰੱਬ ਓਹਨਾ ਨੂ ਮਿਲਦਾ ਨੀਤਾਂ ਜਿੰਨਾ ਦੀਆਂ ਸੱਚੀਆਂ ,,,,,,,
ਪਰ ਮਨ ਦੀ ਮੈਲ ਤੀਰਥ ਨਹਾ ਕੇ ਨਹੀ ਨਾਮ ਰੂਪੀ ਸਾਬੁਣ ਨਾਲ ਹੀ ਦੂਰ ਕੀਤੀ ਜਾ ਸਕਦੀ ਆ , ਕਿਉਂਕਿ ਮਨ ਅੰਦਰ ਹੈ ਔਰ ਅਸੀਂ ਆਪਣੇ
ਸ਼ਰੀਰ ਨੂ ਬਾਹਰੋ ਸਾਫ਼ ਕਰ ਰਹੇ ਆ ,,,
ਮਨ ਮੰਦਿਰ ਤਨ ਵੇਸ ਕਲੰਦਰ ਘਟ ਹੀ ਤੀਰਥ ਨ੍ਹਾਵਾਂ , ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਰ ਜਨਮ ਨਾ ਆਵਾਂ ,,
ਸਾਡਾ ਮਨ ਓਸ ਪਰਮਾਤਮਾ ਦਾ ਮੰਦਿਰ ਹੈ ਅਸਲੀ ਤੀਰਥ ਤੇ ਸਾਡੇ ਅੰਦਰ ਹੈ , ਪਰ ਜਦ ਇਨਸਾਨ ਇਕ ਪੂਰਨ ਸੰਤ ਸਤਗੁਰੁ ਦੀ ਸ਼ਰਨ ਵਿਚ ਜਾ ਕੇ
ਓਸ ਇਕ ਨਾਮ ਨੂ ਜਾਣ ਲੇੰਦਾ ਹੈ ਜੋ ਸਾਡੇ ਪ੍ਰਾਣਾ ਦੇ ਵਿਚ ਹੀ ਵਸਿਆ ਹੋਇਆ ਹੈ
ਤਾ ਫਿਰ ਹੀ ਘਟ ਦੇ ਅੰਦਰ ਨਾਮ ਰੂਪੀ ਸਰੋਵਰ ਚ ਇਸਨਾਨ ਕਰਦਾ ਹੈ ਅਤੇ ਜਿਸਤੋ ਬਾਅਦ ਸਾਡਾ ਆਵਾ - ਗਵਨ ਦਾ ਚੱਕਰ ਖਤਮ ਹੋ ਜਾਂਦਾ ਹੈ