ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ,
ਮੈਂ ਗੁਜਰ ਗੁਜਰ ਕੇ ਗੁਜਰੀ ਹਾਂ, ਕਈ ਵਾਰੀਂ ਕਈ ਕਈ ਥਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..
ਮੇਰਾ ਨੋ ਸਾਲ ਦਾ ਪੁੱਤਰ ਸੀ, ਜਦ ਪਤੀ ਧਰਮ ਲਈ ਲੜਨ ਗਿਆ,
ਉਹ ਦਿੱਲੀ ਸ਼ਹਿਰ ਦੀਆਂ ਰਾਹਾਂ
ਤੇ ਸੀ,ਹਿੰਦ ਧਰਮ ਦੀ ਰੱਖਿਆ ਕਰਨ ਗਿਆ,
ਜਦ ਤੱਕਿਆ ਸੀਸ ਸੀ ਅੱਖੀਆਂ ਨੇ, ਪਹਿਲੀ ਵਾਰ ਮੈਂ ਉਸੇ ਥਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..
ਮੇਰੇ ਵੱਡੇ ਪੋਤਿਆਂ ਚਮਕੋਰ ਦੀ ਜੰਗ ਵਿੱਚ, ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ,
ਉਹ ਪਿਆਸੇ ਲੜਦੇ ਸ਼ਹੀਦ ਹੋਏ, ਦੋ ਬੂੰਦਾਂ ਪਾਣੀ ਦੀਆਂ ਨਾਂ ਦਿੱਤੀਆਂ,
ਜੋ ਕਦੇ ਨਾ ਮੁੜ ਕੇ ਆਉਣੀ ਸੀ, ਮੇਰੇ ਘਰ ਚੋਂ ਐਸੀ ਛਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..
ਮੈਂ ਠੰਡੇ ਬੁਰਜ ਵਿੱਚ ਪੋਤਿਆ ਨੂੰ, ਸਾਰੀ ਰਾਤ ਸਮਝਾਉਦੀ ਰਹੀ
ਕਦੇ ਜੁਲਮ ਅੱਗੇ ਨਾ ਝੁਕ ਜਾਇਉ, ਮੈਂ ਏਹੋ ਸਬਕ ਸਿਖਾਉਂਦੀ ਰਹੀ,
ਜਦ ਪੋਤੇ ਮੇਰੇ ਸ਼ਹੀਦ ਕੀਤੇ, ਫਿਰ ਆਪਣੇ ਆਪ ਮੈਂ ਤਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..