November 25, 2024, 12:39:26 PM
collapse

Author Topic: ਸਿੱਖ ਗੁਰੂ  (Read 14327 times)

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
ਸਿੱਖ ਗੁਰੂ
« on: September 22, 2010, 05:13:55 AM »
ਸਿੱਖ ਗੁਰੂ

ਸਿੱਖੀ ਨੂੰ ਦਸ ਗੁਰੂਆਂ, ਜਿੰਨਾਂ ਨੂੰ ਅਧਿਆਪਕ ਜਾਂ ਮਾਸਟਰ ਦੇ ਤੌਰ ਕੇ ਜਾਣਿਆ ਜਾਦਾ ਹੈ, ਨੇ 1469 ਤੋਂ 1708 ਵਿੱਚ ਤਿਆਰ ਕੀਤਾ ਹੈ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।

#   ਨਾਂ                    ਗੁਰਗੱਦੀ                     ਪ੍ਰਕਾਸ਼ ਉਸਤਵ               ਜੋਤੀ ਜੋਤ            ਉਮਰ  ਪਿਤਾ                  ਮਾਤਾ

1   ਗੁਰੂ ਨਾਨਕ ਦੇਵ   15 ਅਪ੍ਰੈਲ 1469    15 ਅਪ੍ਰੈਲ 1469    22 ਸਤੰਬਰ 1539  69     ਮਹਿਤਾ ਕਾਲੂ         ਮਾਤਾ ਤ੍ਰਿਪਤਾ
2   ਗੁਰੂ ਅੰਗਦ ਦੇਵ   7 ਸਤੰਬਰ 1539      31 ਮਾਰਚ 1504    29 ਮਾਰਚ 1552     48     ਬਾਬਾ ਫੇਰੂ ਮੱਲ         Mata Ramo
3   ਗੁਰੂ ਅਮਰਦਾਸ   25 ਮਾਰਚ 1552           5 ਮਈ 1479           1 ਸਤੰਬਰ 1574     95     Tej Bhan Bhalla  Bakht Kaur
4   ਗੁਰੂ ਰਾਮਦਾਸ           29 ਅਗਸਤ 1574   24 7 ਸਤੰਬਰ 1534   1 ਸਤੰਬਰ 1581     47     ਬਾਬਾ ਹਰੀਦਾਸ         ਮਾਤਾ ਦਇਆ ਕੌਰ
5   ਗੁਰੂ ਅਰਜਨ ਦੇਵ   28 ਅਗਸਤ 1581   15 ਅਪ੍ਰੈਲ 1563    30 ਮਈ 1606     43     ਗੁਰੂ ਰਾਮਦਾਸ         ਮਾਤਾ ਭਾਨੀ
6   ਗੁਰੂ ਹਰਗੋਬਿੰਦ   30 ਮਈ 1606          19 ਜੂਨ 1595           3 ਮਾਰਚ 1644     49     ਗੁਰੂ ਅਰਜਨ ਦੇਵ         ਮਾਤਾ ਗੰਗਾ
7   ਗੁਰੂ ਹਰਿਰਾਇ   28 ਫ਼ਰਵਰੀ 1644   26 ਫ਼ਰਵਰੀ 1630   6 ਅਕਤੂਬਰ 1661  31     ਬਾਬਾ ਗੁਰਦਿੱਤਾ         ਮਾਤਾ ਨਿਹਾਲ ਕੌਰ
8   ਗੁਰੂ ਹਰਿ ਕ੍ਰਿਸ਼ਨ   6 ਅਕਤੂਬਰ 1661   7 ਜੁਲਾਈ 1656           30 ਮਾਰਚ 1664      8      ਗੁਰੂ ਹਰਿਰਾਇ         ਮਾਤਾ ਕ੍ਰਿਸ਼ਨ ਕੌਰ
9   ਗੁਰੂ ਤੇਗ ਬਹਾਦਰ   20 ਮਾਰਚ 1665    1st ਅਪ੍ਰੈਲ 1621   11 ਨਵੰਬਰ 1675  54     ਗੁਰੂ ਹਰਗੋਬਿੰਦ         Mata Nanki
10   ਗੁਰੂ ਗੋਬਿੰਦ ਸਿੰਘ ਜੀ11 ਨਵੰਬਰ 1675   22 ਦਸੰਬਰ 1666   6 ਅਕਤੂਬਰ 1708  42  ਗੁਰੂ ਤੇਗ ਬਹਾਦਰ         ਮਾਤਾ ਗੁਜਰੀ


ਤਖ਼ਤ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ।
ਤਖ਼ਤ ਸ੍ਰੀ ਅਕਾਲ ਤਖਤ ਸਾਹਿਬ, ਅਮ੍ਰਿਤਸਰ।
ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ, ਨੰਦੇੜ।
ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ।
ਤਖਤ ਸ੍ਰੀ ਪਟਨਾ ਸਾਹਿਬ, ਪਟਨਾ।


ਪੰਜ ਪਿਆਰੇ

ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜਾਂ ਪਿਆਰੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜਾ ਨੂੰ "ਪਿਆਰਿਆਂ" ਦਾ ਮਾਨ ਤਾਂ ਦਿੱਤਾ ਅਤੇ ਅੰਮ੍ਰਿਤ ਵੀ ਸਭ ਤੋਂ ਪਹਿਲਾਂ ਦਿੱਤਾ ਅਤੇ ਗੁਰੂ ਸਾਹਿਬ ਜੀ ਨੇ ਖਾਲਸਾ ਹੋਣ ਦਾ ਮਾਨ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ।

ਇਹ ਪੰਜ ਪਿਆਰੇ ਸਨ:-

ਭਾਈ ਸਾਹਿਬ ਸਿੰਘ ਜੀ
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਮੋਹਕਮ ਸਿੰਘ ਜੀ


ਪੰਜ ਕਕਾਰ ਹਨ:-

੧. ਕੇਸ
੨. ਕੰਘਾ
੩. ਕੜਾ
੪. ਕਿਰਪਾਨ
੫. ਕਛਹਿਰਾ



1. ਕੇਸ

ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ।


2.ਕੰਘਾ
ਕੰਘਾ ਕੇਸਾਂ ਦੀ ਸਫਾਈ ਸੰਭਾਲ ਵਾਸਤੇ ਸਿੱਖਾਂ ਦੁਆਰਾ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਕੇਸਾਂ ਵਿੱਚ ਰੱਖਿਆ ਜਾਂਦਾ ਹੈ। ਕੰਘਾ ਜਿੱਥੇ ਕੇਸਾਂ ਦੀ ਸਫਾਈ ਕਰਦਾ ਹੈ, ਉੱਥੇ ਸਾਨੂੰ ਦਰਸਾਉਂਦਾ ਹੈ ਕਿ ਕੇਸਾਂ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਕੀਤੀ ਜਾਏ।


3.ਕੜਾ
ਕੜਾ ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ। ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ.


4.ਕਿਰਪਾਨ
ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ। ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਰੀਰ ਤੇ ਧਾਰਨ ਕਰਨੀ ਹੈ। ਬੁਰਾਈਆਂ ਦੇ ਅਧੀਨ ਭੈੜੇ ਮਨੁੱਖ ਜੁਲਮ ਕਰਦੇ ਹਨ, ਉਨ੍ਹਾਂ ਤੋਂ ਆਪਣੇ ਆਪ ਦੀ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਕਰਦੀ ਹੈ।

5.ਕਛਹਿਰਾ
ਕਛਹਿਰਾ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ। ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ ਹੈ।
« Last Edit: September 28, 2010, 05:58:39 PM by Gurpinder Singh Mand »

Database Error

Please try again. If you come back to this error screen, report the error to an administrator.

* Who's Online

  • Dot Guests: 3659
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]