ਗੁਰੂ ਗਰੰਥ ਜਿਹਾ ਗੁਰੂ,ਕਿਹੜਾ ਏ ਜਹਾਨਤੇ?
ਰੱਬ ਦੇ ਪੁਜਾਰੀਓ,ਸਪੋਲੀਆਂ ਦੀ ਪੂਜਾ ਕਰੋ,
ਇਹਦੇ ਨਾਲੋਂ ਚੰਗੈ,ਦੀਵਾ ਬਾਲੋ ਸ਼ਮਸ਼ਾਨ ਤੇ
ਸ਼ੇਰਾਂ ਦਾ ਸਰੂਪ ਲੈ ਕੇ, ਭੇਡਾਂ ਵਾਲੀ ਚਾਲ ਚੱਲੋ,
ਵੱਟਾ ਨਾ ਲਗਾਓ,ਪੰਥ ਖ਼ਾਲਸੇ ਦੀ ਸ਼ਾਨ ਤੇ
ਖ਼ਾਲਸੇ ਦਾ ਇਕੋ ਇਕ,ਹਾਜ਼ਰਾ ਹਜ਼ੂਰ ਗੁਰੂ,
... ਜਿਸ ਦੀ ਹੈ ਮਹਿਮਾ,ਤਿੰਨਾਂ ਲੋਕਾਂ ਦੀ ਜ਼ਬਾਨ ਤੇ
ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ,
ਆਪ ਗੁਰੂ ਗਰੰਥ ਸਾਹਿਬ,ਗੁਰੂ ਦੇ ਸਥਾਨ ਤੇ
ਫੇਰ ਵੀ ਕਈ ਅੰਨੇ-ਬੋਲੇ ਮੂਰਖਾਂ ਦੇ ਟੋਲੇ,
... ਛੱਡ ਸ਼ਮਾਂ ਨੂੰ ਪਏ ਟੇਕਦੇ ਨੇ,ਮੱਥੇ ਸ਼ਮਾਂਦਾਨ ਤੇ
ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ,
ਗੁਰੂ ਗਰੰਥ ਜਿਹਾ ਗੁਰੂ,ਕਿਹੜਾ ਏ ਜਹਾਨਤੇ?
♥ Dhan Dhan Shri Guru Granth Gahib
Ji ♥