November 22, 2024, 01:38:25 PM
collapse

Author Topic: Daily Hukamnama from Golden Temple Amritsar  (Read 123892 times)

Offline ♥♥ ਗਭਰੂ ਚੋਟੀ ਦਾ ♥♥

  • Jimidar/Jimidarni
  • ***
  • Like
  • -Given: 95
  • -Receive: 61
  • Posts: 1562
  • Tohar: 65
  • Gender: Male
  • ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
    • View Profile
  • Love Status: Single / Talaashi Wich
Re: Daily Hukamnama from Golden Temple Amritsar
« Reply #240 on: July 05, 2014, 05:58:16 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 5.7.2014, ਸ਼ਨੀਵਾਰ , ੨੧ ਹਾੜ (ਸੰਮਤ ੫੪੬ ਨਾਨਕਸ਼ਾਹੀ)

ਸਲੋਕੁ ਮਃ ੩ ॥
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥
ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥
ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥
(ਅੰਗ ੬੪੭)

☬ ਪੰਜਾਬੀ ਵਿਆਖਿਆ :- ☬

ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)।ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧।
ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿ੍ਹਆਂ ਨੂੰ ਕੋਈ ਸਮਝ ਨਹੀਂ ਆਉਂਦੀ। (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ।ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ। ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ।੨।
ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ।ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।

☬ENGLISH TRANSLATION :- ☬

SHALOK, THIRD MEHL:
Great men speak the teachings by relating them to individual situations, but the whole world shares in them. One who becomes Gurmukh knows the Fear of God, and realizes his own self. If, by Gurus Grace, one remains dead while yet alive, the mind becomes content in itself. Those who have no faith in their own minds, O Nanak how can they speak of spiritual wisdom? || 1 ||
THIRD MEHL: Those who do not focus their consciousness on the Lord, as Gurmukh, suffer pain and grief in the end. They are blind, inwardly and outwardly, and they do not understand anything. O Pandit, O religious scholar, the whole world is fed for the sake of those who are attuned to the Lords Name. Those who praise the Word of the Gurus Shabad, remain blended with the Lord. O Pandit, O religious scholar, no one is satisfied, and no one finds true wealth through the love of duality. They have grown weary of reading scriptures, but still, they do not find contentment, and they pass their lives burning, night and day.Their cries and complaints never end, and doubt does not depart from within them. O Nanak, without the Naam, the Name of the Lord, they rise up and depart with blackened faces. || 2 ||
PAUREE: O Beloved, lead me to meet my True Friend; meeting with Him, I shall ask Him to show me the Path. I am a sacrifice to that Friend, who shows it to me. I share His Virtues with Him, and meditate on the Lords Name. I serve my Beloved Lord forever; serving the Lord, I have found peace. I am a sacrifice to the True Guru, who has imparted this understanding to me. || 12 ||


...
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 6.7.2014, ਐਤਵਾਰ ੨੨ ਹਾੜ (ਸੰਮਤ ੫੪੬ ਨਾਨਕਸ਼ਾਹੀ)

ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
{ਅੰਗ ੭੦੦}

☬ ਪੰਜਾਬੀ ਵਿਆਖਿਆ :- ☬

ਹੇ ਸੁਹਾਗਵਤੀ ਸਹੇਲੀਹੋ! (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ। ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ।੧।ਰਹਾਉ।
ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ।੧।
ਨਾਨਕ ਆਖਦਾ ਹੈ-ਹੇ ਲੋਕੋ! ਸੁਣੋ। ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ। ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ)।੨।੧।੨।

☬ENGLISH TRANSLATION :- ☬

Jaitsree, Fifth Mehl, Third House, Du-Padas:
One Universal Creator God. By The Grace Of The True Guru:
Give me a message from my Beloved - tell me, tell me!
I am wonder-struck, hearing the many reports of Him; tell them to me, O my happy sister soul-brides. ||1||Pause||
Some say that He is beyond the world - totally beyond it, while others say that He is totally within it.
His color cannot be seen, and His pattern cannot be discerned. O happy soul-brides, tell me the truth! ||1||
He is pervading everywhere, and He dwells in each and every heart; He is not stained - He is unstained.
Says Nanak, listen, O people: He dwells upon the tongues of the Saints. ||2||1||2||
« Last Edit: July 06, 2014, 04:52:34 AM by ♦ ਗਭਰੂ ਚੋਟੀ ਦਾ ♦ »

Database Error

Please try again. If you come back to this error screen, report the error to an administrator.

* Who's Online

  • Dot Guests: 3746
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]