ਆਜ਼ਾਦੀ ਤੋਂ ਬਾਦ ਹਮੇਸ਼ਾ ਹੀ ਕੇਂਦਰ ਵਿਚ ਕਾਬਜ ਧਿਰਾਂ ਦਾ ਇਹ ਨਿਸ਼ਾਨਾ ਰਿਹਾ ਹੈ ਕਿ ਪੰਜਾਬ ਵਿਚ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਗੁਲਾਮ ਬਣਾ ਹਿੰਦੂ ਰਾਸ਼ਟਰ ਦਾ ਸੁਫਨਾ ਪੂਰਾ ਕੀਤਾ ਜਾ ਸਕੇ। ਇਸ ਲਈ ਧਾਰਮਿਕ ਤੌਰ 'ਤੇ ਖਤਮ ਕਰਨ ਲਈ ਕੇਂਦਰ ਨੂੰ ਨਕਲੀ ਨਿਰੰਕਾਰੀ ਇਕ-ਵਧੀਆ ਹੱਥਠੋਕਾ ਸਾਬਿਤ ਹੋਏ, ਜਿਨ੍ਹਾਂ ਨੂੰ ਵਰਤ ਕੇਂਦਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਜਦੋਂ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਰਾਜ ਚਲਦਾ ਸੀ, ਉਦੋਂ ਤਾਂ ਕੋਈ ਵੀ ਸੰਤ, ਡੇਰੇਦਾਰ ਪੰਜਾਬ ਦੀ ਧਰਤੀ 'ਤੇ ਪੈਦਾ ਨਹੀਂ ਹੋਇਆ। ਪਰ ਜਦੋਂ ਸੰਘਰਸ਼ ਦਾ ਪਤਨ ਸ਼ੁਰੂ ਹੋਇਆ। ਪੰਜਾਬ ਵਿਚ ਅਖੌਤੀ ਡੇਰੇਦਾਰਾਂ ਨੇ ਖੰਬਾਂ ਵਾਂਗ ਉਡਣਾ ਸ਼ੁਰੂ ਕਰ ਦਿੱਤਾ। ਭਨਿਆਰੇ ਵਾਲਾ, ਚਿਮਟੇ ਵਾਲੇ ਸਾਧ, ਕੰਬਾਲੀ ਵਾਲੇ, ਧੀਂਗੜੇ ਵਾਲੇ ਸਾਧਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਇਹ ਸਾਧਾਂ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ।
ਇਹਨਾਂ ਦੇ ਪ੍ਰਫੁੱਧਤ ਹੋਣ ਦਾ ਮੁੱਖ ਕਾਰਨ ਇਨ੍ਹਾਂ ਨੂੰ ਮਿਲ ਰਹੀਂ ਸਰਕਾਰੀ ਸਰਪ੍ਰਸਤੀ, ਰਾਜਨੀਤਕ ਲੀਡਰਾਂ ਅਤੇ ਪ੍ਰਸਾਸ਼ਨਿਕ ਅਫਸਰਾਂ ਦੀ ਪੁਸ਼ਤ ਪਨਾਹੀ ਮਿਲਣਾ ਹੈ। ਇਸ ਲਈ ਇਨ੍ਹਾਂ ਨੂੰ ਸੰਗਤ ਵੀ ਮਿਲ ਜਾਂਦੀ ਹੈ। ਪੰਜਾਬ ਦੇ ਸਿੱਖ ਧਾਰਮਿਕ ਆਗੂਆਂ ਨੂੰ ਏਨੀ ਸੋਝੀ ਹੀ ਨਹੀਂ ਹੈ ਕਿ ਉਹ ਸਿੱਖ ਸੰਗਤ ਨੂੰ ਸਹੀ ਸੇਖ ਦੇ ਸਕਣ ਜਾਂ ਉਹ ਦੇਵਾ ਹੀ ਨਹੀਂ ਚਾਹੁੰਦੇ ਦੁੱਖਦਾਈ ਗੱਲ ਇਹ ਵੀ ਹੈ ਕਿ ਇਹਨਾਂ ਨੂੰ ਪ੍ਰਫੁੱਲਤ ਕਰਨ ਅਤੇ ਸਥਾਪਿਤ ਕਰਨ ਵਿਚ ਰਵਾਇਤੀ ਅਕਾਲੀ ਸਰਕਾਰ ਅਤੇ ਉਸਦੀ ਲੀਡਰਸ਼ਿਪ ਪੱਬਾਂ ਭਾਰ ਹੋ ਕਾਰਜਸ਼ੀਲ ਹੁੰਦੀ ਦਿੱਸਦੀ ਹੈ।
ਅਜਿਹਾ ਹੀ ਇਕ ਅਖੌਤੀ ਸਾਧ ਆਸ਼ੂਤੋਸ਼ ਨੂਰਮਹਿਲੀਆਂ ਹੈ। ਜਿਸਦੇ ਡੇਰੇ ਨੂੰ ਸਥਾਪਿਤ ਕਰਨ ਵਿਚ ਬੀਬੀ ਸੁਰਿੰਦਰ ਬਾਦਲ ਅਤੇ ਗੁਰਦੇਵ ਬਾਦਲ ਦੀ ਕੁੜੀ ਦਾ ਯੋਗਦਾਨ ਪ੍ਰਮੁੱਖ ਹੈ, ਇਹ ਸਾਥ ਮਹੇਸ਼ ਕੁਮਾਰ ਝਾਅ ਸਪੁੱਤਰ ਦੇਵਾਨੰਦ ਝਾਅ ਜਾਤ ਬ੍ਰਾਹਮਣ ਵਾਸੀ ਪਿੰਡ ਲਖਨੌਰ, ਤਹਿਸੀਲ ਲਾਲ ਬਾਗ ਜ਼ਿਲ੍ਹਾ ਦਰਭੰਗਾ ਬਿਹਾਗ ਦਾ ਰਹਿਣਾ ਵਾਲਾ ਹੈ।
ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। ਸ਼ੁਰੂ ਵਿਚ ਇਸਨੇ ਮਾਨਵ ਕੇਂਦਰ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ' ਰੱਖ ਲਿਆ ਜਿਸਦੀ ਪੁਸ਼ਟੀ ਇਸਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਵੱਲੋਂ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ ਪ੍ਰਚਾਰਕ ਦਾ ਸਰਟੀਫਿਕੇ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। ਕਾਮ ਵਾਸਨਾ ਦਾ ਭੁੱਖਾ ਪ੍ਰਪੱਕਤਾਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ ਮਹੀਨੇ ਬਾਅਦ ਇਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਆਪਣੀ ਇੰਗਲੈਂਡ ਵਾਲੀ ਸ਼ਾਖਾ ਤੋਂ ਇਸਦੀ ਰਿਪੋਰਟ ਮੰਗਵਾਈ। ਇੰਗਲੈਂਡ ਵਾਲੀ ਸ਼ਾਖਾ ਤੋਂ ਇਸ ਦੀਆਂ ਮਾੜੀਆਂ ਕਰਤੂਤਾਂ ਦੀ ਰਿਪੋਰਟ ਸੁਣ ਕੇ ਦਿੱਲੀ ਮਾਨਵ ਕੇਂਦਰ ਵਾਲੇ ਹੈਰਾਨ ਹੋ ਗਏ। ਜਦੋਂ ਵੇਦ ਪ੍ਰਪੱਕਤਾ ਨੰਦ ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ ਨੇ ਇਸ ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫਿਕੇਟ ਖੋਹ ਲਿਆ ਤੇ ਇਸਨੂੰ ਮਾਨਵ ਕੇਂਦਰ ਤੋਂ ਕੱਢ ਦਿੱਤਾ। 1985 ਵਿਚ ਪ੍ਰਪੱਕਤਾਨੰਦ ਉਰਫ ਮਹੇਸ਼ ਕੁਮਾਰ ਝਾਅ ਪਟਿਆਲੇ ਆ ਵਸਿਆ। ਇਥੇ ਬਹੁਤਾ ਕਾਮਯਾਬ ਨਾ ਹੁੰਦਾ ਦੇਖ ਕੇ ਸ਼ੈਤਾਨ ਦਿਮਾਗ 1987 ਵਿਚ ਨੂਰਮਹਿਲ ਆ ਗਿਆ ਤੇ ਆਪਣਾ ਨਾਮ ‘ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ' ਰੱਖ ਲਿਆ ਤੇ ਨਵੀਂ ਸੰਸਥਾ ‘ਦਿਵਯ ਜਯੋਤੀ ਜਾਗ੍ਰਤੀ ਸੰਸਥਾਨ' ਬਣਾ ਲਈ। ਆਸ਼ੂਤੋਸ਼ ਆਪ ਤਾਂ ਬਹੁਤਾ ਵਿਦਵਾਨ ਨਹੀਂ ਪਰ ਇਸ ਨੇ ਆਪਣੇ ਪਖੰਡ ਦਾ ਪ੍ਰਚਾਰ ਕਰਨ ਲਈ ਕੁਝ ਸਿੱਖ ਪ੍ਰਚਾਰਕ ਤੇ ਹਿੰਦੂ ਵਿਦਵਾਨਾਂ ਨੂੰ ਖਰੀਦ ਕੇ ਪਿੰਡਾਂ ਦੀ ਭੋਲੀ-ਭਾਲੀ ਜਨਤਾ ਨੂੰ ਆਪਣੇ ਜਾਲ ਵਿਚ ਫਸਾਉਣ ਲੱਗਾ। ਆਪਣੀ ਸ਼ੈਤਾਨ ਬੁੱਧੀ ਰਾਹੀਂ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਡੇਰੇ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਨੂੰ ਡੇਰੇ 'ਤੇ ਸਮਰਪਤ ਕਰਨ ਲਈ ਕਹਿੰਦਾ। ਇਨ੍ਹਾਂ ਹੀ ਲੜਕੀਆਂ ਦਾ ਲੋਭ ਲਾਲਚ ਦੇ ਕੇ ਆਪਣੇ ਆਲੇ ਦੁਆਲੇ ਦੇ ਨੌਜਵਾਨ ਮੁੰਡਿਆਂ ਨੂੰ ਡੇਰੇ 'ਤੇ ਆਉਣ ਲਈ ਕਹਿੰਦਾ। ਇਸ ਵਕਤ ਨੂਰਮਹਿਲ ਦੇ ਚਿੱਕੜ ਵਿਚ ਸੈਂਕੜੇ ਮੁੰਡੇ ਕੁੜੀਆਂ ਗਰਕ ਹੋ ਰਹੇ ਹਨ। ਜਿਨ੍ਹਾਂ ਨੂੰ ਡੇਰੇ ਦੇ ਅੰਦਰ ਹੀ ਤਰ੍ਹਾਂ-ਤਰ੍ਹਾਂ ਦੀਆਂ ਕਾਮਵਾਸਨਾਂ ਦੀਆਂ ਦਵਾਈਆਂ ਖੁਆ ਕੇ ਕਾਮਵਾਸਨਾਂ ਲਈ ਉਤੇਜਿਤ ਕੀਤਾ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਪਾਉਣ ਲਈ ਨਸ਼ੀਲੀਆਂ ਦਵਾਈਆਂ ਦੇ ਸਟੋਰ ਦੇ ਬਾਹਰ ਆਯੂਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀ ਲਿਖਿਆ ਹੋਇਆ ਹੈ। ਬਿਹਾਰੀ ਭੱਈਆ ਆਸ਼ੂਤੋਸ਼ ਆਪ ਵੀ ਸਿਰੇ ਦਾ ਕਾਮ ਵਾਸਨਾ ਦਾ ਭੁੱਖਾ ਹੈ। ਲੇਕਿਨ ਆਪਣੇ ਆਪ ਨੂੰ ਲੋਕਾਂ ਵਿਚ ਬ੍ਰਹਮਚਾਰੀ ਦੱਸਦਾ ਹੈ। ਜਿਸਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ ਸੂਚੀ ਭਾਗ ਨੰ.30 ਦੇ ਕੁਮਾਰਕ ਨੰ.275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ 276 ਨੰ. ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਦਾ ਨਾਂ ਵੋਟਰ ਸੂਚੀ ਵਿਚ ਨਾ ਦਰਜ਼ ਹੈ। ਜਿਸਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਹੁਣ ਇਹੀ ਬਿਹਾਰੀ ਭੱਈਆ ਸਿੱਖ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀਆਂ ਧੱਜੀਆਂ ਉ²ਡਾ ਰਿਹਾ ਹੈ। ਸਿੱਖਾਂ ਨੂੰ ‘ਭਰਮ ਭੇਖ ਤੇ ਰਹੇ ਨਿਆਰਾ' ਅਤੇ ‘ਭਾਵੈ ਲਾਂਬੇ ਕੇਸ ਕਰੁ ਭਾਂਵੈ ਘਰਰਿ ਮੁਡਾਇ" ਦੇ ਗਲਤ ਅਰਥ ਕੱਢ ਕੇ ਗੁਰੂ ਗੋਬਿੰਦ ਸਿੰਘ ਵਲੋਂ ਦਿੱਤੀਆਂ ਪੰਜ ਕਰਾਰੀ ਰਹਿਤ ਨਿਸ਼ਾਨੀਆਂ ਨੂੰ ਬਾਹਰੀ ਭੇਖ ਦੱਸ ਰਿਹਾ। ਕੇਸ, ਕ੍ਰਿਪਾਨ, ਕੰਘਾ, ਕਛਹਿਰਾ, ਕੜਾ ਲਾਹ ਦੇਣ ਲਈ ਕਹਿ ਰਿਹਾ ਹੈ। ਸਿੱਖਾਂ ਦੇ ਨਾਲ ਲੱਗੇ ‘ਸਿੰਘ' ਸ਼ਬਦ ਨੂੰ ਕੱਟ ਕੇ ਨੰਦ ਰੱਖ ਰਿਹਾ ਹੈ। ਸਾਖਿਅਤ ਆਸ਼ੂਤੋਸ਼ ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਬਾਅਦ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਕੋਈ ਲੋੜ ਨਹੀਂ ਦੇ ਉਪਦੇਸ਼ ਦੇ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਝੋਨਾ ਬੀਜਣ ਦੀਆਂ ਗੱਲਾਂ ਕਰ ਰਿਹਾ ਹੈ। ਅੰਮ੍ਰਿਤਧਾਰੀ ਸਿੱਖਾਂ ਨੂੰ ਭੇਰੀ ਸਿੱਖ ਦੱਸ ਰਿਹਾ ਹੈ। ਨੂਰਮਹਿਲ ਦੇ ਡੇਰੇ ਦਾ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਬੰਦੂਕ ਦੀਆਂ ਗੋਲੀ ਦਾ ਨਿਸ਼ਾਨਾ ਬਣਾਉਣ ਲਈ ਚੈਲੰਜ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਿਹਾਰੀ ਭੱਈਆ ਦੱਸਦਾ ਹੈ। ਆਰ.ਐਸ.ਐਸ.ਦੀ ਬੋਲੀ ਬੋਲਦਿਆਂ ਅੰਮ੍ਰਿਤਧਾਰੀ ਸਿੱਖਾਂ ਨੂੰ ਪਾਕਿਸਤਾਨ ਦਾ ਏਜੰਟ ਕਹਿੰਦਾ ਹੈ। ਇਨ੍ਹਾਂ ਨੂੰ ‘ਪੋਟੋ' ਕਾਨੂੰਨ ਅਨੁਸਾਰ ਗ੍ਰਿਫਤਾਰ ਕਰਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਭੋਲੇ-ਭਾਲੇ ਪੇਂਡੂ ਸਿੱਖਾਂ ਤੋਂ ਉਨ੍ਹਾਂ ਦੀਆਂ ਲੜਕੀਆਂ ਨੂੰ ਆਪਣੇ ਡੇਰੇ 'ਤੇ ਸਮਰਪਤ ਹੋਣ ਲਈ ਕਹਿ ਰਿਹਾ ਹੈ ਅਤੇ ਆਪਣੇ ਪਾਲਤੂ ਗੁੰਡਿਆਂ ਤੋਂ ਉਨ੍ਹਾਂ ਸਮਰਪਤ ਹੋਈਆਂ ਲੜਕੀਆਂ ਨੂੰ ਬੇਪੱਤ ਕਰ ਰਿਹਾ ਹੈ। ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਆਰ.ਐਸ.ਐਸ. ਭਾਜਪਾ ਤੇ ਅਕਾਲੀਆਂ ਰਾਹੀਂ ਪੰਜਾਬ ਵਿਚ ਗੁਰੂ-ਡੰਮ੍ਹ ਵਧਾ ਕੇ ਸਿੱਖ ਰਹਿਤ ਮਰਿਯਾਦਾ, ਸਿੱਖ ਸਿਧਾਂਤ ਅਤੇ ਸਿੱਖ ਇਖਲਾਕ 'ਤੇ ਮਾਰੂ ਵਾਰ ਕਰਨਾ ਚਾਹੁੰਦੀ ਹੈ।
ਇਸ ਸਭ ਨੂੰ ਭਾਰਤ ਸਰਕਾਰ ਦੀ ਵੀ ਸਹਿਮਤੀ ਹੈ। ਕਿਉਂਕਿ ਉਸਨੇ ਇਕ ਪਾਖੰਡੀ ਸਾਧ ਨੂੰ ਹਰ ਵਾਰ ਨਾਮ ਬਦਲਣ ਤੇ ਇਸਨੂੰ ਬਦਲਦੇ ਨਾਵਾਂ ਨਾਲ ਪਾਸਪੋਰਟ ਜਾਰੀ ਕੀਤੇ ਹਨ। ਕਦੇ ਮਹੇਸ਼ ਕੁਮਾਰ ਝਾਅ, ਕਦੇ ਵੇਦ ਪ੍ਰਪੱਕਤਾਨੰਦ, ਕਦੇ ਆਸ਼ੂਤੋਸ਼ ਮਹਾਰਾਜ ਸਭ ਇਸਦੇ ਪਾਖੰਡੀ ਚਿਹਰੇ ਹਨ। ਪੰਥ ਖਾਲਸੇ ਨਾਲ ਇਸਦੀ ਜੰਗ ਨਿਰਣਾਇਕ ਦੋਰ ਵਿਚ ਹੈ ਅਤੇ ਇਸਦੀ ਵੰਗਾਰ ਚੁਣੌਤੀ ਹੈ, ਗੁਰੂ ਪੰਥ ਖਾਲਸੇ ਲਈ।
? ਪੂਰਨ ਸਿੰਘ ਜੀ ਤੁਹਾਡਾ ਆਸੂਤੋਸ਼ ਨਾਲ ਪਹਿਲਾਂ ਸੰਪਰਕ ਕਿਵੇਂ ਹੋਇਆ? - ਮੈਂ ਅਤੇ ਮੇਰਾ ਇਕ ਸਾਥੀ ਮਕਬੂਲ ਮਾਈਕਲ, ਜੋ ਕਿ ਹੁਣ ਇਕ ਸਥਾਪਿਤ ਗਾਇਕ ਹੈ, ਗੜ੍ਹੇ (ਜਲੰਧਰ) ਉਸਤਾਦ ਪੂਰਨ ਸ਼ਾਹਕੋਟੀ ਅਤੇ ਬਰਕਤ ਸਿੱਧੂ ਕੋਲ ਸੰਗੀਤ ਦੀ ਸਿੱਖਿਆ ਲੈਣ ਲਈ ਜਾਇਆ ਕਰਦੇ ਸੀ। ਮਕਬੂਲ ਮਾਈਕਲ ਨੂਰਮਹਿਲੀਏ ਆਸੂਤੋਸ਼ ਦਾ ਚੇਲਾ ਸੀ। ਉਸ ਰਾਹੀਂ ਹੀ ਮੇਰਾ ਸੰਪਰਕ ਆਸੂਤੋਸ਼ ਨਾਲ ਹੋਇਆ।
? ਆਸੂਤੋਸ਼ ਨੂਰਮਹਿਲ ਆ ਕੇ ਕਿਵੇਂ ਸਥਾਪਿਤ ਹੋਇਆ ?
- ਦਰਅਸਲ ਆਸੂਤੋਸ਼ ਦਿੱਲੀ ਵਿਚ ਵੈਦਿਕ ਹਿੰਦੂ ਧਰਮ ਦਾ ਪ੍ਰਚਾਰ ਕਰਨ ਵਾਲੇ ਮਾਨਵ ਧਰਮ ਦਾ ਪ੍ਰਚਾਰਕ ਸੀ। ਉਨ੍ਹਾਂ ਵੱਲੋਂ ਇਸਨੂੰ ਉਥੋਂ ਕੱਢ ਦਿੱਤੇ ਜਾਣ ਤੇ ਇਸਨੇ ਕਈ ਜਗ੍ਹਾ ਘੁੰਮਦੇ ਹੋਏ ਸਥਾਪਿਤ ਹੋਣ ਦੀ ਕੋਸ਼ਿਸ਼ ਕੀਤੀ। ਆਖਰਕਾਰ ਇਹ ਨੂਰਮਹਿਲ ਆ ਕੇ ਟਿਕ ਗਿਆ ਤੇ ਆਪਣੀ ਕੂੜ ਦੀ ਦੁਕਾਨ ਦਾ ਪ੍ਰਚਾਰ ਕਰਨ ਲੱਗਾ।
? ਇਸਨੂੰ ਨੂਰਮਹਿਲ ਲੈ ਕੇ ਆਉਣ ਵਾਲਾ ਕੌਣ ਸੀ ? - ਆਸ਼ੂਤੋਸ਼ ਪਹਿਲਾਂ ਨਕੋਦਰ ਨਜ਼ਦੀਕ ਹਰੀਪੁਰ ਬਾਠ ਆਇਆ ਸੀ। ਇਸਨੂੰ ਇਥੇ ਸਥਾਪਿਤ ਕਰਨ ਵਿਚ ਬਲਵੰਤ ਸਿੰਘ ਹਰੀਪੁਰ ਬਾਠ ਅਤੇ ਰਜਿੰਦਰ ਕੁਮਾਰ ਪ੍ਰਮੁੱਖ ਹਨ। ਬਲਵੰਤ ਸਿੰਘ ਆਪ ਵੀ ਸਤਿਸੰਗ ਕਰਿਆ ਕਰਦਾ ਸੀ। ਆਸ਼ੂਤੋਸ਼ ਨੇ ਵੀ ਆਪਣਾ ਪਹਿਲਾਂ ਸਤਿਸੰਗ ਆਪਣੇ ਮਾਨਵ ਧਰਮ ਦੇ ਪੁਰਾਣੇ ਗੁਰੂ ਸਤਿਪਾਲ ਮਹਾਰਾਜ ਜੀ ਦੇ ਨਾਂ ਤੇ ਹੀ ਸ਼ੁਰੂ ਕੀਤਾ ਅਤੇ ਉਹਨਾਂ ਦੀ ਫੋਟੋ ਰੱਖਦਾ ਸੀ। ਪਰ ਜਦ ਇਸਨੇ ਦੇਖਿਆ ਕਿ ਇਸਦੀ ਆਪਣੀ ਕੂੜ ਦੀ ਦੁਕਾਨ ਚਲ ਸਕਦੀ ਹੈ ਤਾਂ ਇਸਨੇ ਆਪਣੇ ਨਾਂ ਤੇ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਦਸਾਂ ਗੁਰੂਆਂ ਦੀ ਜੋਤ ਪ੍ਰਚਾਰਨਾ ਸ਼ੁਰੂ ਕਰ ਦਿੱਤਾ।
? ਤੁਹਾਡੀਆਂ ਇਸ ਨਾਲ ਏਨੀਆਂ ਨਜ਼ਦੀਕੀਆਂ ਕਿਵੇਂ ਬਣੀਆਂ ? - ਜਦੋਂ ਇਸਦੇ ਕੂੜ ਦੀ ਦੁਕਾਨ ਦਾ ਪਸਾਰਾ ਵਧਿਆ ਤਾਂ ਇਸਨੂੰ ਮਲੋਟ ਦੀ ਇਸਦੀ ਸੰਗਤ ਨੇ ਇਕ ਫੀਏਟ ਕਾਰ ਵਿਚ ਦਿੱਤੀ ਤਾਂ ਇਸਨੂੰ ਕਾਰ ਨੂੰ ਚਲਾਉਣ ਲਈ ਇਕ ਡਰਾਈਵਰ ਦੀ ਲੋੜ ਪਈ। ਡਰਾਈਵਰ ਦੀ ਟੈਸਟ ਲੈਣ ਲਈ ਇਸਦੇ ਚੇਲਿਆਂ ਸੋਹਣ ਸਿੰਘ ਬਿਧੀਪੁਰੀਆ, ਜਰਨੈਲ ਸਿੰਘ ਮਹੇੜੂ, ਡਾ. ਤਾਰਾ ਸਿੰਘ ਅਤੇ ਰਾਮੇਸ਼ ਕੁਮਾਰ ਉਰਫ ਗਿਆਨਦੀਪ ਨੇ ਕਈ ਡਰਾਈਵਰਾਂ ਦੀ ਟਰਾਈ ਲਈ। ਉਹਨਾਂ ਨੇ ਮੈਨੂੰ ਪਾਸ ਕਰ ਦਿੱਤਾ ਤੇ ਮੈਂ ਇਸਦਾ ਡਰਾਈਵਰ ਬਣ ਗਿਆ।
? ਤੁਸੀਂ ਕਦੋਂ ਤੱਕ ਇਸਦੇ ਡਰਾਈਵਰ ਰਹੇ ? - ਮੈਂ ਇਸਦੇ ਨਾਲ 1992 ਤੱਕ ਡਰਾਈਵਰ ਦੀ ਨੌਕਰੀ ਕੀਤੀ। ਜਿਸ ਦੌਰਾਨ ਇਹ ਮੇਰੇ ਕੋਲੋਂ ਡਰਾਈਵਿੰਗ ਵੀ ਸਿੱਖਦਾ ਰਿਹਾ। ਇਕ ਦਿਨ ਇਸਨੇ ਕਾਰ ਸਿੱਖਦੇ ਹੋਏ ਕਾਰ ਭੰਗਾਲਾਂ ਪਿੰਡ ਦੇ ਭੱਠੇ ਕੋਲ ਸੁੱਟੀ, ਉਸ ਦਿਨ ਅਸੀਂ ਮਰਦੇ-ਮਰਦੇ ਬਚੇ।
? ਇਸ ਨਾਲ ਮੋਹ ਭੰਗ ਕਿਵੇਂ ਹੋਇਆ ? - ਇਕ ਵਾਰ 1992 ਵਿਚ ਇਹ ਮੈਨੂੰ ਆਪਣੇ ਨਾਲ ਆਪਣੇ ਇਕ ਸੇਵਕ ਨੂੰ ਮਿਲਣ ਲਈ ਮੈਨੂੰ ਦਿੱਲੀ ਆਪਣੇ ਨਾਲ ਲੈ ਗਿਆ। ਰਾਤ ਨੂੰ ਇਸਨੇ ਵਿਜੈ ਕੁਮਾਰ 7-8 ਰਾਜੌਰੀ ਗਾਰਡਨ, ਘਰ ਠਹਿਰਨ ਦਾ ਪ੍ਰੋਗਰਾਮ ਬਣਾਇਆ। ਵਿਜੈ ਕੁਮਾਰ ਦੇ ਦੋਸਤ ਦੀ ਲੜਕੀ ਸਵੀਟੀ ਨੂੰ ਰਾਤ 1 ਵਜੇ ਆਸ਼ੂਤੋਸ਼ ਨੇ ਨਾਮ ਦੇਣ ਲਈ ਬੁਲਾਇਆ। ਸਵੀਟੀ ਜਦ ਰਾਤ ਨੂੰ ਨਾਮ ਦਾਨ ਲੈਣ ਲਈ ਆਈ ਤਾਂ ਮੈਂ ਉਸ ਸਮੇਂ ਕਮਰੇ ਦੇ ਬਾਹਰ ਪਹਿਰਾ ਦੇ ਰਿਹਾ ਸੀ। ਕੁਝ ਸਮੇਂ ਬਾਦ ਮੈਨੂੰ ਅੰਦਰੋਂ ਕੁਝ ਗਲਤ ਪ੍ਰਕਾਰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਮੈਂ ਨਿਧੜਕ ਹੋ ਕੇ ਦਰਵਾਜ਼ਾ ਖੋਲ੍ਹ ਕਮਰੇ ਦੇ ਅੰਦਰ ਚਲਾ ਗਿਆ। ਅੰਦਰ ਆਸ਼ੂਤੋਸ਼ ਤੇ ਸਵੀਟੀ ਨੂੰ ਅਤਿ ਨੰਗੀ ਹਾਲਾਤ ਵਿਚ ਦੇਖ ਕੇ ਮੇਰੇ ਤਾਂ ਹੋਸ਼ ਹੀ ਉਡ ਗਏ। ਮੈਂ ਸਵੀਟੀ ਨੂੰ ਕੱਪੜੇ ਪੁਆ ਕੇ ਆਪਣੇ ਕਮਰੇ ਵੱਲ ਜਾਣ ਲਈ ਕਿਹਾ ਤੇ ਆਸ਼ੂਤੋਸ਼ ਨੂੰ ਲਲਕਾਰ ਕੇ ਕਿਹਾ ਕਿ ਮੈਂ ਤੇਰੀਆਂ ਇਨ੍ਹਾਂ ਮਾੜ੍ਹੀਆਂ ਕਰਤੂਤਾਂ ਦਾ ਪਰਦਾਫਾਸ਼ ਕਰਦਾ।
? ਫਿਰ ਤੁਸੀਂ ਕੀ ਕੀਤਾ ? - ਫਿਰ ਮੈਂ ਇਸਨੂੰ ਛੱਡ ਦਿੱਤਾ ਅਤੇ ਇਸਦੇ ਪਿਛੋਕੜ ਦੀ ਜਾਣਕਾਰੀ ਲੱਭਣ ਲੱਗਾ। ਜਿਸਤੇ ਮੈਨੂੰ ਪਤਾ ਲੱਗਾ ਕਿ ਇਸਨੂੰ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਕੱਢਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਜਾਣਕਾਰੀਆਂ ਪਤਾ ਚੱਲੀਆਂ।
? ਤੁਸੀਂ ਇਸਦੇ ਪਿਛੋਕੜ ਬਾਰੇ ਕੀ-ਕੀ ਜਾਣਿਆ। - ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲ੍ਹਾ ਦਰਬੰਗਾ (ਬਿਹਾਰ) ਹੈ। ਦਰਬੰਗਾ ਜ਼ਿਲ੍ਹੇ ਦੇ ਡੀ. ਸੀ. ਵਲੋਂ ਦਿੱਤਾ ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। ਸ਼ੁਰੂ ਵਿਚ ਇਸਨੇ ਮਾਨਵ ਕੇਂਦਰ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰ ਦਿੱਲੀ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ' ਰੱਖ ਲਿਆ ਜਿਸ ਦੀ ਪੁਸ਼ਟੀ ਇਸਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਵੱਲੋਂ ਵੇਦ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ ਪ੍ਰਚਾਰਕ ਦਾ ਸਰਟੀਫਿਕੇਟ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। ਕਾਮ ਵਾਸਨਾ ਦਾ ਭੁੱਖਾ ਪ੍ਰਪੱਕਤਾਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ ਮਹੀਨੇ ਬਾਅਦ ਇਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਆਪਣੀ ਇੰਗਲੈਂਡ ਵਾਲੀ ਸ਼ਾਖਾ ਤੋਂ ਇਸਦੀ ਰਿਪੋਰਟ ਮੰਗਵਾਈ। ਇੰਗਲੈਂਡ ਵਾਲੀ ਸ਼ਾਖਾ ਤੋਂ ਇਸ ਦੀਆਂ ਮਾੜੀਆਂ ਕਰਤੂਤਾਂ ਦੀ ਰਿਪੋਰਟ ਸੁਣ ਕੇ ਦਿੱਲੀ ਮਾਨਵ ਕੇਂਦਰ ਵਾਲੇ ਹੈਰਾਨ ਹੋ ਗਏ। ਜਦੋਂ ਵੇਦ ਪ੍ਰਪੱਕਤਾਨੰਦ ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ ਨੇ ਇਸ ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫਿਕੇਟ ਖੋਹ ਲਿਆ ਤੇ ਇਸਨੂੰ ਮਾਨਵ ਕੇਂਦਰ 'ਚੋ ਕੱਢ ਦਿੱਤਾ।
? ਕੀ ਆਸ਼ੂਤੋਸ਼ ਇਕੱਲਾ ਹੈ ਜਾਂ ਇਸਦਾ ਕੋਈ ਪਰਿਵਾਰ ਵੀ ? - ਇਸ ਭਈਏ ਨੇ ਘੱਟੋ-ਘੱਟ ਤਿੰਨ ਪਤਨੀਆਂ ਰੱਖੀਆਂ ਹੋਈ ਨੇ ਜਿਨ੍ਹਾਂ ਵਿਚੋਂ ਇਕ ਪਹਿਲੀ ਪਤਨੀ ਹੀ ਕਾਨੂੰਨੀ ਹੈ ਜੋ ਕਿ ਬਿਹਾਰ ਵਿਖੇ ਰਹਿ ਰਹੀ ਹੈ। ਜਿਸਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ ਸੂਚੀ ਭਾਗ ਨੰ. 30 ਦੇ ਕੁਮਾਰਕ ਨੰ. 275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ 276 ਨੰ. ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਕੁਮਾਰ ਝਾਅ ਦਾ ਵੋਟਰ ਸੂਚੀ ਵਿਚ ਨਾ ਦਰਜ਼ ਹੈ ਜਿਸਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਦੂਸਰੀ ਪਤਨੀ ਆਪਣੇ ਸੇਵਾਦਾਰ ਰਵਿੰਦਰ ਸਿੰਘ ਦੀ ਭੈਣ ਗੀਤਾ ਹੈ। ਜਿਸਨੂੰ ਆਪਣੇ ਪਤੀ ਤੋਂ ਤਲਾਕ ਦੁਆ ਕੇ ਆਪਣੇ ਕੋਲ ਰੱਖ ਲਿਆ ਹੈ। ਰਵਿੰਦਰ ਸਿੰਘ ਉਸ ਦੀ ਭੈਣ ਗੀਤਾ ਤੇ ਉਸਦੀ ਮਾਤਾ ਇਹ ਤਿੰਨੋ ਹੀ ਡੇਰੇ ਨੂੰ ਸਮਰਪਤ ਹਨ। ਕੁਝ ਦੇਰ ਬਾਅਦ ਰਵਿੰਦਰ ਦਾ ਵਿਆਹ ਅੰਮ੍ਰਿਤਾ ਨਾਮ ਦੀ ਲੜਕੀ ਨਾਲ ਹੋ ਗਿਆ। ਅੰਮ੍ਰਿਤਾ ਰਵਿੰਦਰ ਦੀ ਭੈਣ ਗੀਤਾ ਨਾਲੋਂ ਜ਼ਿਆਦਾ ਸੋਹਣੀ ਸੀ ਇਸ ਲਈ ਆਸ਼ੂਤੋਸ਼ ਨੇ ਰਵਿੰਦਰ ਦੀ ਭੈਣ ਗੀਤਾ ਤੇ ਰਵਿੰਦਰ ਦੀ ਮਾਤਾ ਨੂੰ ਫਰੀਦਬਾਦ ਡੇਰੇ ਦੀ ਮੁਖੀ ਬਣਾ ਕੇ ਭੇਜ ਦਿੱਤਾ। ਰਵਿੰਦਰ ਦੀ ਪਤਨੀ ਨੂੰ ਆਪਣੇ ਕੋਲ ਰੱਖਣ ਲਈ ਰਵਿੰਦਰ ਨੂੰ ਦੁਬਈ ਭੇਜ ਦਿੱਤਾ। ਰਵਿੰਦਰ ਦੀ ਪਤਨੀ ਅੰਮ੍ਰਿਤਾ ਨੂੰ ਨਸ਼ੀਲੀਆਂ ਦਵਾਈਆਂ ਖੁਆ ਕੇ ਆਪਣੇ ਨਾਲ ਸੈਕਸ ਪ੍ਰਤੀ ਉਕਸਾਇਆ। ਕੁਝ ਦੇਰ ਬਾਆਦ ਅੰਮ੍ਰਿਤਾ ਦੇ ਗੋਵਿੰਦਾ ਨਾਂ ਦਾ ਬੱਚਾ ਪੈਦਾ ਹੋਇਆ ਜੋ ਕਿ ਅੱਜ 12 ਸਾਲ ਦਾ ਹੈ ਅਤੇ ਮਾਸੀ ਮਨਜੀਤ ਕੌਰ ਮਾਸੜ ਗੁਰਚਰਨ ਸਿੰਘ ਜੋ ਕਿ ਬੈਟਰੀ ਦਾ ਕੰਮ ਕਰਦਾ ਹੈ ਦੇ ਘਰ ਸਮਰਾਲਾ ਚੌਂਕ, ਨੇੜੇ ਬਾਈਪਾਸ, ਲੁਧਿਆਣਾ ਵਿਖੇ ਰਹਿ ਰਿਹਾ ਹੈ। ਤਿੰਨ-ਤਿੰਨ ਕਾਨੂੰਨੀ ਤੇ ਗੈਰ-ਕਾਨੂੰਨੀ ਪਤਨੀਆਂ ਦੇ ਹੁੰਦੇ ਅਤੇ ਇਸਤੋਂ ਇਲਾਵਾਂ ਇਹ ਸੈਂਕੜੇ ਨੌਜਵਾਨ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਚੁੱਕਾ ਹੈ ਅਤੇ ਆਪਣੇ ਆਪ ਨੂੰ ਬ੍ਰਹਮਚਾਰੀ ਦੱਸਦਾ ਹੈ।
? ਇਹ ਆਪਣਾ ਪ੍ਰਚਾਰ ਕਿਵੇਂ ਕਰਦਾ ਹੈ। - ਇਸਨੇ ਕਾਲਜਾਂ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਆਪਣੇ ਏਜੰਟ ਬਣਾਇਆ ਹੋਇਆ ਹੈ। ਉਹਨਾਂ ਨੂੰ ਇਹ ਹੋਰ ਮੁੰਡਿਆਂ ਅਤੇ ਕੁੜੀਆਂ ਨੂੰ ਡੇਰੇ ਵਿਚ ਲਿਆਉਣ ਅਤੇ ਚੇਲੇ ਬਣਨ ਲਈ ਵਰਤਦਾ ਹੈ। ਫਿਰ ਉਨ੍ਹਾਂ ਮੁੰਡੇ ਕੁੜੀਆਂ ਨੂੰ ਆਖਦਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਤੇ ਹੋਰ ਨਜ਼ਦੀਕੀਆਂ ਨੂੰ ਫੇਰੇ ਲੈ ਕੇ ਆਉਣ। ਇਹ ਘਰੋਂ ਭੱਜੇ ਮੁੰਡੇ- ਕੁੜੀਆਂ ਨੂੰ ਡੇਰੇ ਵਿਚ ਪਨਾਹ ਵੀ ਦਿੰਦਾ ਹੈ।
? ਕੀ ਇਹ ਆਪ ਪ੍ਰਚਾਰ ਕਰਦਾ ਹੈ। - ਨਹੀਂ ਇਹ ਹੁਣ ਆਪ ਪ੍ਰਚਾਰ ਨਹੀਂ ਕਰਦਾ ਬਲਕਿ ਇਸਨੇ ਪੜ੍ਹੇ ਲਿਖੇ ਪ੍ਰਚਾਰਕ ਰੱਖੇ ਹੋਏ ਹਨ, ਜੋ ਕਿ ਇਸਦੇ ਇਸ਼ਾਰਿਆਂ ਤੇ ਗੁਰਬਾਣੀ ਦੇ ਗਲਤ ਅਰਥ ਕਰ ਇਸਨੂੰ ਗੁਰੂ ਸਾਬਤ ਕਰਦੇ ਹਨ ਅਤੇ ਇਸਦੀ ਕੂੜ ਦੀ ਦੁਕਾਨ ਨੂੰ ਵਧਾਉਂਦੇ ਹਨ।
? ਇਹ ਲੋਕਾਂ ਨੂੰ ਕਿਵੇਂ ਭਰਮਾਉਂਦਾ ਹੈ। - ਸਭ ਤੋਂ ਪਹਿਲਾਂ ਤਾਂ ਇਸਦੇ ਚੇਲੇ ਗੁਰੂ ਦਖਸ਼ਣਾਂ ਵਜੋਂ ਫਲ ਲੈ ਕੇ ਆਉਣ ਨੂੰ ਕਹਿੰਦੇ ਹਨ। ਪਰ ਨਾਲ ਹੀ ਆਖ ਦਿੰਦੇ ਹਨ ਕਿ ਚਲੋਂ ਤੁਸੀਂ ਏਨੀ ਦੂਰ ਕਿੱਥੇ ਜਾਉਗੇ। 50 ਰੁਪਏ ਦਿਉ ਅਸੀਂ ਤੁਹਾਨੂੰ ਇਥੇ ਹੀ ਫਲ ਦੇ ਦਿੰਦੇ ਹਾਂ। ਉਹ ਫਲ 10 ਰੁਪਏ ਦੀ ਕੀਮਤ ਤੋਂ ਵੀ ਘੱਟ ਹੁੰਦੇ ਹਨ, ਜੋ ਇਹ ਦਿੰਦੇ ਹਨ, ਜਿਨ੍ਹਾਂ ਵਿਚ ਆਮ ਤੌਰ 'ਤੇ ਇਕ ਕੇਲਾ ਜਾਂ ਸੇਬ ਹੁੰਦਾ ਹੈ। ਫਿਰ ਉਸਨੂੰ ਪਾਰਦਰਸ਼ੀ ਲਿਫਾਫੇ ਵਿਚ ਪਾਉਂਦੇ ਹਨ ਅਤੇ ਸ਼ਰਧਾਲੂ ਨੂੰ ਗੁਰੂ ਦਖਸ਼ਣਾਂ ਵਜੋਂ ਹੀ ਪੈਸੇ ਪਾਉਣ ਨੂੰ ਕਹਿੰਦੇ ਹਨ। ਉਸ ਤੋਂ ਉਪਰੰਤ ਉਸਨੂੰ ਆਸ਼ੂਤੋਸ਼ ਨਾਲ ਮਿਲਾਇਆ ਜਾਂਦਾ ਹੈ, ਜੋ ਕਿ ਉਨ੍ਹਾਂ ਨੂੰ ਨਾਮ ਦਿੰਦਾ ਹੈ।
ਜਿਸ ਵਿਚ ਪਹਿਲਾਂ ਉਹਨਾਂ ਦੀਆਂ ਅੱਖਾਂ ਬੰਦ ਕਰਵਾ ਪ੍ਰਕਾਸ਼ ਦਿਖਾਇਆ ਜਾਂਦਾ ਹੈ, ਦੂਜੇ ਕਦਮ ਵਜੋਂ ਜੀਭ ਮੋੜ ਕੇ ਤਾਲੂ ਨਾਲ ਲਗਵਾਈ ਜਾਂਦੀ ਹੈ। ਜਦ ਤੁਹਾਡਾ ਆਪਣਾ ਹੀ ਥੁੱਕ ਮੂੰਹ ਅੰਦਰ ਉਪਰੋਂ ਝੜਦਾ ਹੈ ਤਾਂ ਉਸਨੂੰ ਇਹ ਅੰਮ੍ਰਿਤ ਛਕਾਉਣਾ ਕਹਿੰਦਾ ਹੈ। ਤੀਜੇ ਕਦਮ ਵਿਚ ਕੰਨ ਬੰਦ ਕਰਵਾ ਅੰਦਰ ਗੂੰਜਦੀ ਹਵਾ ਨੂੰ ਅਨਹਦ ਨਾਦ ਕਹਿੰਦਾ ਹੋਇਆ ਇਹ ਚੌਥੇ ਕਦਮ ਵਜੋਂ ‘ਸੋਹੰ' ਦਾ ਸਿਮਰਨ ਕਰਵਾਉਂਦਾ ਹੈ ਅਤੇ ਪ੍ਰਾਣੀ ਨੂੰ ਮੂਰਖ ਬਣਾ ਆਪਣਾ ਚੇਲਾ ਬਣਾ ਲੈਂਦਾ ਹੈ।
ਆਦਿਧਰਮੀ ਭਾਈਚਾਰੇ ਨੂੰ ਭਰਮਾਉਣ ਲਈ ਹੀ ‘ਸੋਹੰ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਉਹ ਉਸਨੂੰ ਆਪਣੇ ਨਾਲ ਹੀ ਸਬੰਧਿਤ ਸਮਝ ਆਸ਼ੂਤੋਸ਼ ਦੇ ਜਾਲ ਵਿਚ ਫਸ ਸਕਣ। ? ਇਸ ਦੀਆਂ ਅਗਾਂਹ ਦੀਆਂ ਕੀ ਯੋਜਨਾਵਾਂ ਹਨ। - ਇਸਨੇ ਪਿੰਡ ਉਪਲਾਂ ਜ਼ਿਲ੍ਹਾ ਜਲੰਧਰ ਵਿਚ 72 ਖੇਤ ਜ਼ਮੀਨ ਖਰੀਦੀ ਹੋਈ ਹੈ। ਜਿੱਥੇ ਇਸਦੀ ਇਕ ਪਿੰਡ ਵਸਾਉਣ ਦੀ ਯੋਜਨਾ ਹੈ, ਇਸ ਤੋਂ ਇਲਾਵਾ ਵੀ ਇਸਨੇ ਖੇਮ ਕਰਨ ਬਾਰਡਰ ਉਤੋਂ ਲਗਭਗ ਇਕ ਅਰਬ ਦੀ ਜ਼ਮੀਨ ਖਰੀਦੀ ਹੈ। 15 ਅਗਸਤ 2006 ਨੂੰ ਇਸਨੇ ਐਲਾਨ ਕੀਤਾ ਕਿ ਉਹ ਇਕ ਕਾਲਜ ਵੀ ਚਲਾਏਗਾ। ਇਸ ਤੋਂ ਇਲਾਵਾ ਇਸਨੇ ਲਗਭਗ ਹਰ ਸ਼ਹਿਰ ਵਿਚ ਹੀ ਆਪਣੀਆਂ ਬਰਾਂਚਾਂ ਖੋਲ੍ਹੀਆਂ ਹੋਈਆਂ ਹਨ। ਜਿਥੇ ਕਿ ਸਮਾਜ ਤੋਂ ਭਗੌੜੇ ਗਲਤ ਅਫਸਰ ਪਨਾਹ ਲਈ ਬੈਠੇ ਹਨ। ਜਿਨ੍ਹਾਂ ਦੀ ਕੀ ਸਰਕਾਰੀ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕੌਣ ਹਨ ਤੇ ਕਿੱਥੋਂ ਆਏ ਹਨ ਕਿਉਂਕਿ ਇਸਨੇ ਮੰਡਿਆਂ ਦੇ ਨਾਵਾਂ ਨਾਲ ਨੰਦ ਅਤੇ ਕੁੜੀਆਂ ਦੇ ਨਾਵਾਂ ਨਾਲ ਭਾਰਤੀ ਸ਼ਬਦ ਜੋੜ ਉਨ੍ਹਾਂ ਦੀ ਅਸਲ ਪਛਾਣ ਨੂੰ ਖਤਮ ਕਰ ਦਿੱਤਾ ਹੈ।
? ਇਸ ਕੋਲ ਕਿਹੜੇ-ਕਿਹੜੇ ਸਰਕਾਰੀ ਮੰਤਰੀ ਤੇ ਸਰਕਾਰੀ ਅਫਸਰ ਆਉਂਦੇ ਹਨ, ਜਿਹੜੇ ਇਸਦੀ ਮਦਦ ਕਰਦੇ ਹਨ। - ਇਸ ਕੋਲ ਆਉਣ ਵਾਲਿਆਂ ਵਿਚ
ਸੁਰਿੰਦਰ ਕੌਰ ਬਾਦਲ ਪਤਨੀ ਸ੍ਰ. ਪ੍ਰਕਾਸ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਅਕਾਲੀ ਮੰਤਰੀ ਗੁਰਦੇਵ ਸਿੰਘ ਬਾਦਲ ਦੀ ਕੁੜੀ, ਮੌਜੂਦਾ ਐਮ.ਐਲ.ਏ ਗੁਰਵਿੰਦਰ ਸਿੰਘ ਅਟਵਾਲ, ਡੀ.ਜੀ.ਪੀ. ਵਿਰਕ ਤੋਂ ਇਲਾਵਾ ਫਿਲੌਰ ਪੁਲਿਸ ਅਕੈਡਮੀ ਦੇ ਕਈ ਅਫਸਰ, ਨਕੋਦਰ ਨੂਰਮਹਿਲ ਦੇ ਸਰਕਾਰੀ ਅਫਸਰ ਇਸ ਕੋਲ ਆਉਂਦੇ ਤੇ ਇਸਦੀ ਪੁਸ਼ਤ ਪਨਾਹੀ ਕਰਦੇ ਹਨ। ਗੁਰਦੇਵ ਬਾਦਲ ਦੀ ਲੜਕੀ ਕਰਨੈਲ ਕੌਰ ਦਾ ਕਹਿਣਾ ਹੈ ਕਿ ਉਹ ਸਭ ਕੁਝ ਛੱਡ ਸਕਦੀ ਹੈ ਪਰ ਆਸ਼ੂਤੋਸ਼ ਮਹਾਰਾਜ ਨੂੰ ਨਹੀਂ, ਇਸਦੇ ਡੇਰੇ ਨੂੰ ਜਾਂਦੀ ਸੜਕ ਬੀਬੀ ਸੁਰਿੰਦਰ ਕੌਰ ਬਾਦਲ ਦੇ ਕਹਿਣ ਤੇ ਪੱਕੀ ਕੀਤੀ ਗਈ। ਆਸ਼ੂਤੋਸ਼ ਸ਼ਰੇਆਮ ਆਖਦਾ ਹੈ ਕਿ 20 ਲੱਖ ਦੇ ਕਰੀਬ ਸਿੱਖ ਸਾਡੇ ਸ਼ਿਕੰਜ਼ੇ ਵਿਚ ਫਸ ਚੁੱਕਾ ਹੈ। ਇਸ ਸਮੇਂ ਵੀ ਇਸਦੇ ਡੇਰੇ ਵਿਚ 65 ਦੇ ਕਰੀਬ ਨਕਲੀ ਅੰਮ੍ਰਿਤਧਾਰੀ ਰਹਿ ਰਹੇ ਹਾਂ। ? ਤੁਸੀਂ ਇਸਦੇ ਖਿਲਾਫ ਪ੍ਰਚਾਰ ਕਰ ਰਹੇ ਹੋ? ਕੀ ਤੁਹਾਨੂੰ ਕਦੇ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। - 1996 ਵਿਚ ਇਸਦੇ ਗੁੰਡਿਆਂ ਨੇ ਮੈਨੂੰ ਚੁੱਕ ਲਿਆ ਸੀ, ਮੇਰੀ ਮਾਰ-ਕੁੱਟ ਵੀ ਕੀਤੀ ਗਈ ਸੀ। ਹੁਣ ਵੀ ਮੈਂ ਗਾਜ਼ੀਆਬਾਦ ਗਿਆ ਸੀ, ਜਿੱਥੇ ਇਸਦਾ ਪ੍ਰੋਗਰਾਮ ਸੀ, ਅਸੀਂ ਉਥੇ ਜਾ ਕੇ ਵੀ ਇਸਦੀਆਂ ਕਰਤੂਤਾਂ ਬਾਰੇ ਪ੍ਰੈੱਸ ਅਤੇ ਮੀਡੀਏ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸਦਾ ਪ੍ਰੋਗਰਾਮ ਨਹੀਂ ਹੋਣ ਦਿੱਤਾ, ਜਿਸ ਲਈ ਇਸਨੇ ਮੇਰੇ ਤੇ ਦਿੱਲੀ ਅਦਾਲਤ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ।
? ਤੁਸੀਂ ਆਸ਼ੂਤੋਸ਼ ਦੇ ਚੇਲਿਆਂ ਉਪਰ ਇਕ ਹਿਰਨ ਮਾਰਨ ਦਾ ਵੀ ਦੋਸ਼ ਲਗਾਇਆ ਸੀ ? ਉਸ ਦਾ ਕੀ ਬਣਿਆ। - ਹਾਂ ਜੀ! ਇਹ ਇਕ ਹਿਰਨ ਨੂੰ ਮਲੋਟ ਤੋਂ ਲੈ ਕੇ ਆ ਰਹੇ ਸੀ। ਡੇਰੇ ਵਿਚੋਂ ਲਾਹੁਣ ਵੇਲੇ ਉਹ ਭੱਜ ਗਿਆ। ਭੰਗਾਲਾ ਪਿੰਡ ਹਿਰਨ ਨੂੰ ਇਸਦੇ ਚੇਲਿਆਂ ਨੇ ਘੇਰ ਲਿਆ। ਹਿਰਨ ਛੱਪੜ 'ਚ ਜਾ ਵੜਿਆ। ਉਸਨੂੰ ਰੱਸੇ ਪਾ ਕੇ ਫੜਦਿਆਂ ਉਸਦੀ ਗਲ੍ਹਾ ਘੁੱਟਣ ਕਾਰਨ ਮੌਤ ਹੋ ਗਈ। ਹਿਰਨ ਦੀ ਲਾਸ਼ ਡੇਰੇ ਵਿਚ ਲਿਆਂਦੀ ਗਈ ਅਤੇ ਕੇਸ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਸਾਰੀ ਘਟਨਾ ਦੀ ਵੀਡੀਉ ਬਣੀ ਹੋਣ ਕਾਰਨ ਹਿਰਨ ਦੀ ਲਾਸ਼ ਦਾ ਪੋਸਟ-ਮਾਰਟਮ ਕੀਤਾ ਗਿਆ। ਪਰ ਲਾਸ਼ ਦਾ ਪੋਸਟ-ਮਾਰਟਮ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਮੁਲਤਾਨੀ ਨੇ ਵੀ ਦਬਾਅ ਕਾਰਨ ਹਿਰਨ ਦੀ ਮੌਤ ਦਾ ਕਾਰਨ ਠੰਡ ਜਾਂ ਦਿਲ ਦਾ ਫੇਲ੍ਹ ਹੋਣ ਦੱਸਿਆ।
ਇਸ ਕੇਸ ਦੀ ਤਫਤੀਸ਼ ਐਸ.ਡੀ.ਐਮ. ਫਿਲੌਰ ਕਰ ਰਹੇ ਹਨ। ਉਹ ਵੀ ਇਹ ਹੀ ਆਖ ਰਹੇ ਹਨ ਕਿ ਬੰਦੇ ਦੀ ਸ਼ਨਾਖਤ ਨਹੀਂ ਹੋ ਰਹੀ। 2 ਫਰਵਰੀ 2006 ਨੂੰ ਮੇਨਕਾ ਗਾਂਧੀ ਵੀ ਸ੍ਰੀ ਲਖਨਪਾਲ ਮੁੱਖ ਸਕੱਤਰ ਪੰਜਾਬ ਨਾਲ ਆਈ।
9 ਫਰਵਰੀ ਨੂੰ ਉਨ੍ਹਾਂ ਵੱਲੋਂ ਭੇਜੀ ਟੀਮ ਜਾਂਚ ਲਈ ਆਈ। ਜਿਸਨੇ ਤਸੱਲੀਬਖਸ਼ ਰਿਪੋਰਟ ਦਿੱਤੀ। 31 ਮਾਰਚ ਨੂੰ ਐਸ.ਡੀ.ਐਮ. ਫਿਲੌਰ ਜਾਂਚ ਲਈ ਆਏ। ਉਹ ਭੰਗਾਲਾ ਪਿੰਡ ਵੀ ਗਏ। ਪਿੰਡ ਵਾਸੀਆਂ ਨੇ ਆਸ਼ੂਤੋਸ਼ ਦੇ ਚੇਲਿਆਂ ਤੇ ਗੰਨਮੈਨਾਂ ਵਿਰੁੱਧ ਬਿਆਨ ਦਿੱਤਾ। ਇਸ ਸਾਰੇ ਕਾਰੇ ਦੀ 3.4. ਵੀ ਐਸ.ਡੀ.ਐਮ. ਨੂੰ ਦਿੱਤੀ ਗਈ। ਜਿਸ ਵਿਚ ਗੰਨਮੈਨ ਸਾਫ ਪਛਾਣੇ ਜਾਂਦੇ ਹਨ। ਪਰ ਪ੍ਰਸਾਸ਼ਨ ਇਸ ਸਾਰੀ ਰਿਪੋਰਟ ਨੂੰ ਗੋਲਮੋਲ ਕਰ ਆਸ਼ੂਤੋਸ਼ ਨੂੰ ਬਚਾਉਣ ਦੇ ਚੱਕਰ ਵਿਚ ਹੈ।
ਸਿੱਖ ਜਾਗਰਿਤੀ ਲਹਿਰ ਦੇ ਸੰਚਾਲਕ ਸ. ਭਾਗ ਸਿੰਘ ਦਰਦੀ ਨਾਲ ਵਿਸ਼ੇਸ਼ ਭੇਂਟ ? ਸਿੱਖ ਜਾਗਰਿਤੀ ਸਭਾ ਦਾ ਮੁੱਖ ਉਦੇਸ਼ ਕੀ ਹੈ ? - ਸਿੱਖ ਜਾਗਰਿਤੀ ਸਭਾ ਦਾ ਮੁੱਖ ਉਦੇਸ਼ ਪੰਜਾਬ ਵਿਚ ਪੈਦਾ ਹੋ ਰਹੇ ਅਖੌਤੀ ਡੇਰਾਵਾਦ, ਗੁਰੂਡੰਮ੍ਹ ਤੋਂ ਸੰਗਤਾਂ ਨੂੰ ਸੁਚੇਤ ਕਰਨਾ ਹੈ ਤਾਂ ਜੋ ਸੰਗਤ ਇਨ੍ਹਾਂ ਦੇ ਜਾਲ ਵਿਚ ਨਾ ਫਸੇ। ਇਸ ਤੋਂ ਇਲਾਵਾ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦਾ ਪ੍ਰਚਾਰ ਅਤੇ ਪ੍ਰਸਾਰ, ਸਿੱਖ ਧਰਮ ਵਿਚ ਪੈਦਾ ਹੋ ਰਹੇ ਛੂਆਛਾਤ ਦਾ ਵਿਰੋਧ, ਨਸ਼ਾ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਸੰਗਤਾਂ ਨੂੰ ਸੁਚੇਤ ਕਰਨਾ ਹੈ।
? ਇਸਦੇ ਲਈ ਤੁਸੀਂ ਕੀ ਕਰ ਰਹੇ ਹੋ ? - ਸਿੱਖ ਜਾਗਰਿਤੀ ਸਭਾ ਕਿੱਥੇ ਵੀ ਅਜਿਹਾ ਪਾਖੰਡ ਹੋ ਰਿਹਾ ਹੋਵੇ, ਉਥੇ ਹੀ ਇਸਦਾ ਵਿਰੋਧ ਕਰਦੀ ਹੈ। ਇਸਦੇ ਲਈ ਸਾਨੂੰ ਜੇਕਰ ਤਰਕਸ਼ੀਲਾਂ ਦੀ ਵੀ ਮਦਦ ਲੈਣੀ ਪਵੇ, ਅਸੀਂ ਨਿਰਸੰਕੋਚ ਮਦਦ ਲੈਂਦੇ ਅਤੇ ਦਿੰਦੇ ਹਾਂ।
? ਤੁਸੀਂ ਆਸ਼ੂਤੋਸ਼ ਦਾ ਵਿਰੋਧ ਕਿਉਂ ਕਰ ਰਹੇ ਹੋ। - ਆਸ਼ੂਤੋਸ਼ ਗੁਰਬਾਣੀ ਦੀ ਵਰਤੋਂ ਆਪਣੇ ਆਪ ਨੂੰ ਗੁਰੂ ਪ੍ਰਚਾਰਨ ਲਈ ਕਰਦਾ ਹੈ। ਲੋਕਾਂ ਨੂੰ ਨਸ਼ੇ ਛੱਡਣ ਲਈ ਆਖਦਾ ਹੈ। ਪਰ ਆਪਣੇ ਡੇਰੇ ਵਿਚ ਨੌਜਵਾਨਾਂ ਨੂੰ ਨਸ਼ੇ ਦਿੰਦਾ ਹੈ। ਪੰਜਾਬ ਦੀ ਧਰਤੀ ਤੇ ਦੇਵਦਾਸੀ ਪ੍ਰਥਾ ਨੂੰ ਸੁਰਜੀਤ ਕਰ ਰਿਹਾ ਹੈ। ਅਸੀਂ ਇਸ ਲਈ ਇਸਦਾ ਵਿਰੋਧ ਕਰ ਰਹੇ ਹਾਂ। ਅਸੀਂ ਪੂਰਨ ਸਿੰਘ ਨੂੰ ਇਸ ਲਈ ਪੂਰਾ ਸਹਿਯੋਗ ਦੇ ਰਹੇ ਹਾਂ।