ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਓ ਪੜਦੇ ਹਾ ਜੀ ,,??????? ਇਸ ਨੂੰ ਜਰੂਰ ਪੜਿਓ ਜੀ ,,, :) ਇੱਕ ਅਮਰੀਕਨ ਬਜੁਰਗ ਸਿੱਖ ਇਸ੍ਟਰ੍ਨ ਕੇੰਟੁਕੀ ਵਿੱਚ ਆਪਣੇ ਛੋਟੇ ਪੋਤੇ ਨਾਲ ਰਹਿੰਦਾ ਸੀ ਅਤੇ ਉਸਦਾ ਪੋਤਾ ਆਪਣੇ ਦਾਦਾ ਜੀ ਵਾਂਗ ਹੀ ਬਣਨਾ ਚਾਹੁੰਦਾ ਸੀ ਅਤੇ ਓਹਨਾ ਦੇ ਹਰ ਕੰਮ ਨੂੰ ਓਹਨਾ ਵਾਂਗ ਹੀ ਕਰਨ ਦੀ ਕੋਸ਼ਿਸ਼ ਕਰਦਾ ਸੀ | ਇੱਕ ਦਿਨ ਪੋਤਾ ਆਪਣੇ ਦਾਦਾ ਜੀ ਨੂੰ ਪੁਛਣ ਲੱਗਾ ,,'' ਦਾਦਾ ਜੀ ਮੈਂ ਤੁਹਾਡੇ ਵਾਂਗ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪੜਣ ਦੀ ਕੋਸ਼ਿਸ਼ ਕਰਦਾ ਹਾ, ਪਰ ਮੈਨੂੰ ਕੁਝ ਵੀ ਸਮਝ ਨਹੀ ਪੈਂਦਾ ਤੇ ਜੋ ਸਮਝ ਪੈਂਦਾ ਹੈ ਓਹ ਵੀ ਮੈਨੂੰ ਭੁੱਲ ਜਾਂਦਾ ਆ, ਜਦ ਮੈਂ ਪੜਨਾ ਬੰਦ ਕਰ ਦਿੰਦਾ ਹਾ ਜੀ ,,ਇਸ ਤਰਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਣ ਨਾਲ ਕੀ ਹੁੰਦਾ ਹੈ ਜੀ ,,ਜਦ ਕੁਝ ਵੀ ਯਾਦ ਨਹੀ ਰਹਿੰਦਾ ਜੀ ,, ਤਦ ਦਾਦਾ ਜੀ ਨੇ ਇੱਕ ਕੋਲਿਆ ਨਾਲ ਭਰੀ ਟੋਕਰੀ ਖਾਲੀ ਕਰਕੇ ਆਪਣੇ ਪੋਤੇ ਨੂੰ ਦਿਤੀ ਤੇ ਕਿਹਾ ਕੇ '' ਜਾਓ ਇਹ ਟੋਕਰੀ ਉਸ ਨਦੀ ਤੇ ਲੈ ਜਾਓ ਤੇ ਇਸ ਵਿੱਚ ਪਾਣੀ ਭਰ ਕੇ ਲੈ ਕੇ ਆਓ ,,,,,ਉਸ ਮੁੰਡੇ ਨੇ ਉਸੇ ਤਰਾ ਹੀ ਕੀਤਾ ਜਿਵੇ ਉਸਨੂੰ ਕਿਹਾ ਗਿਆ ਸੀ ,,,,ਪਰ ਘਰ ਤੱਕ ਪਹੁੰਚਦੇ ਪਹੁੰਚਦੇ ਸਾਰਾ ਪਾਣੀ ਡੁੱਲ ਗਿਆ ਸੀ ਕਿਓ ਕੇ ਟੋਕਰੀ ਵਿੱਚ ਛੇਕ ਸੀ ,ਸੋ ਸਾਰਾ ਪਾਣੀ ਓਹਨਾ ਰਾਹੀ ਨਿਕਲ ਗਿਆ ਤੇ ਉਸ ਕੋਲ ਖਾਲੀ ਟੋਕਰੀ ਹੀ ਰਹਿ ਗਈ ,, ਉਸਦੇ ਦਾਦਾ ਜੀ ਮੁਸਕਰਾਏ ਤੇ ਕਹਿਣ ਲਗੇ '' ਤੇਨੂੰ ਜਲਦੀ ਨਾਲ ਵਾਪਿਸ ਆਉਣਾ ਚਾਹਿਦਾ ਹੈ ਤਾ ਕੇ ਟੋਕਰੀ ਵਿੱਚ ਪਾਣੀ ਬਚ ਸਕੇ ,,,, ਤੇ ਇਸ ਸਮੇ ਮੁੰਡੇ ਨੇ ਜਲਦੀ ਜਲਦੀ ਦੋੜ ਕੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ,,ਪਰ ਫਿਰ ਆਉਂਦੇ ਆਉਂਦੇ ਟੋਕਰੀ ਖਾਲੀ ਹੋ ਗਈ ,,,ਸਾਰਾ ਪਾਣੀ ਫਿਰ ਡੁੱਲ ਗਿਆ ,,,ਓਹਨੂੰ ਸਾਹ ਚੜ ਗਿਆ ਸੀ ,ਤੇ ਓਹ ਆਣ ਕੇ ਆਪਣੇ ਦਾਦਾ ਜੀ ਨੂੰ ਕਹਿਣ ਲਗਾ ਕੇ ਦਾਦਾ ਜੀ ਇਸ ਤਰਾ ਟੋਕਰੀ ਵਿੱਚ ਪਾਣੀ ਭਰ ਕੇ ਲਿਆਉਣਾ ਨਾ-ਮੁਮਕਿਨ (ਮੁਸ਼ਕਿਲ) ਹੈ ਜੀ ,,ਪਰ ਮੈਂ ਬਾਲ੍ਟੀ ਵਿੱਚ ਪਾਣੀ ਲੈ ਕੇ ਆ ਸਕਦਾ ਹੈ ਜੀ ,, ਉਸਦੇ ਦਾਦਾ ਜੀ ਕਹਿੰਦੇ ,'' ਮੈਨੂੰ ਬਾਲ੍ਟੀ ਵਿੱਚ ਪਾਣੀ ਨਹੀ ਚਾਹਿਦਾ ,ਮੈਨੂੰ ਤਾ ਟੋਕਰੀ ਵਿੱਚ ਹੀ ਚਾਹਿਦਾ ਹੈ ,ਤੂੰ ਸਹੀ ਤਰਾ ਕੋਸ਼ਿਸ਼ ਨਹੀ ਕਰਦਾ ਤੇ ਓਹ ਬਾਹਰ ਦਰਵਾਜੇ ਕੋਲ ਖੜ ਕੇ,,, ਜਾਦੇ ਹੋਏ ਮੁੰਡੇ ਵੱਲ ਦੇਖਣ ਲੱਗ ਗਏ , ਹੁਣ ਮੁੰਡੇ ਨੂੰ ਪਤਾ ਸੀ ਕੇ ਇਹ ਨਾ-ਮੁਮਕਿਨ ਹੈ ਪਰ ਓਹ ਆਪਣੇ ਦਾਦਾ ਜੀ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕੇ ਓਹ ਜਿਨੀ ਮਰਜ਼ੀ ਕਾਹਲੀ ਕਰ ਲਵੇ ਪਰ ਪਾਣੀ ਲੀਕ ਹੋ ਹੀ ਜਾਣਾ ਹੈ ,, ਉਸ ਮੁੰਡੇ ਨੇ ਟੋਕਰੀ ਪਾਣੀ ਦੀ ਭਰੀ ਤੇ ਤੇਜੀ ਨਾਲ ਘਰ ਵੱਲ ਆਇਆ ,ਪਰ ਜਦ ਓਹ ਆਪਣੇ ਦਾਦਾ ਜੀ ਕੋਲ ਪਹੁੰਚਿਆ ,,ਟੋਕਰੀ ਫਿਰ ਖਾਲੀ ਹੋ ਗਈ ਸੀ ,, ਉਸਨੇ ਕਿਹਾ ਦਾਦਾ ਜੀ '' ਤੁਸੀਂ ਦੇਖਿਆ ਇਹ ਨਹੀ ਹੋ ਸਕਦਾ,, ਉਸਦੇ ਦਾਦਾ ਜੀ ਕਹਿੰਦੇ ਕੇ ਤੁਸੀਂ ਸੋਚਦੇ ਹੋ ਕੇ ਇਹ ਮਿਹਨਤ ਬੇਕਾਰ ਹੈ ,,ਪਰ ਇਸ ਟੋਕਰੀ ਨੂੰ ਧਿਆਨ ਨਾਲ ਦੇਖੋ ,,ਮੁੰਡੇ ਨੇ ਟੋਕਰੀ ਵੱਲ ਦੇਖਿਆ ਤੇ ਮਹਿਸੂਸ ਕੀਤਾ ਕੇ ਇਹ ਟੋਕਰੀ ਪਹਿਲਾ ਵਾਲੀ ਟੋਕਰੀ ਨਾਲੋ ਵੱਖਰੀ ਦਿਸਦੀ ਸੀ ..ਇਹ ਇੱਕ ਕਾਲੀ ਕੋਲਿਆ ਵਾਲੀ ਟੋਕਰੀ ਤੋ ਬਦਲ ਕੇ ਇੱਕ ਸਾਫ਼ ਟੋਕਰੀ ਲੱਗ ਰਹੀ ਸੀ ,ਤਾਂ ਦਾਦਾ ਜੀ ਆਪਣੇ ਪੋਤੇ ਨੂੰ ਦਸਣ ਲੱਗ ਗਏ ਕੇ ਇਹੀ ਹੁੰਦਾ ਹੈ ਜਦ ਆਪਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਦੇ ਹਾ ...ਭਾਵੇ ਆਪਾ ਨੂੰ ਕੁਝ ਸਮਝ ਪਵੇ ਜਾ ਨਾ ,ਭਾਵੇ ਕੁਝ ਯਾਦ ਰਹੇ ਜਾ ਨਾ ,,ਪਰ ਇਹ ਸਾਨੂੰ ਅੰਦਰੋ ਬਾਹਰੋ ਪਵਿਤਰ ਕਰ ਦਿੰਦੀ ਹੈ ,,,ਸਾਡੀ ਸੋਚ ਨੂੰ ਸਾਫ਼ ਕਰ ਦਿੰਦੀ ਹੈ, ਤੇ ਅਸੀਂ ਚੰਗੀ ਸੋਚ ਦੇ ਧਾਰਨੀ ਬਣ ਕੇ ਚੰਗੇ ਕੰਮ ਕਰਦੇ ਹਾ ,,,,ਇਹੀ ਮੇਹਰ ਹੈ ਉਸ ਵਾਹਿਗੁਰੂ ਜੀ ਦੀ ,,,,,,ਸੋ ਗੁਰੂਆਂ ਜੀ ਦੀ ਬਾਣੀ ਨੂੰ ਆਪਣੀ ਜਿੰਦਗੀ ਵਿੱਚ ਅਪਣਾਓ ,ਤੇ ਓਹਨਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ,,ਵਾਹਿਗੁਰੂ ਜੀਓ ,,ਵਾਹਿਗੁਰੂ ਜੀ ਕਾ ਖਾਲਸਾ ,,ਵਾਹਿਗੁਰੂ ਜੀ ਕੀ ਫਤਿਹ