ਗੁਲਜ਼ਾਰ ਸਿੰਘ ਅੰਮ੍ਰਿਤ
ਆਉ ਰੱਲ ਅਰਦਾਸ ਕਰੀਏ,
ਚੰਗੇ ਯੁੱਗ ਦੀ ਆਸ ਕਰੀਏ।
ਆਉ ਦੁਨੀਆਂ ਲਈ ਸੁੱਖ ਮੰਗੀਏ,
ਦੁੱਖ ਦਾ ਮਿਲਕੇ ਨਾਸ ਕਰੀਏ।
ਡਿੱਗਦੇ ਦੀ ਡੰਗੋਰੀ ਬਣੀਏ,
ਸੇਵਾ ਦਾ ਅੱਭਿਆਸ ਕਰੀਏ।
ਉਲਫ਼ਤ ਦੇ ਦਰਿਆ ਸਾਂਭਣ ਲਈ,
ਰਾਵੀ ਨਾਲ ਬਿਆਸ ਕਰੀਏ।
ਯਾਰ ਮਿਲਣ ਦੀ, ਤਾਂਘ ਮਿਲਣ ਦੀ,
ਦਿੱਲ ਵਿੱਚ ਪੈਦਾ ਪਿਆਸ ਕਰੀਏ।
ਭਰ ਭਰ ਵੰਡੀਏ 'ਅੰਮ੍ਰਿਤ' ਬਾਟੇ,
ਦਾਤੇ ਤੇ ਵਿਸ਼ਵਾਸ ਕਰੀਏ॥