November 22, 2024, 01:31:41 AM

Show Posts

This section allows you to view all posts made by this member. Note that you can only see posts made in areas you currently have access to.


Messages - Sarabjot Singh

Pages: 1 2 [3]
41
Religion, Faith, Spirituality / PARNAAM SAHEEDA NU
« on: June 30, 2012, 01:21:41 PM »
ਕਦੇ ਆਰੇ ਤੇ, ਕਦੇ ਰੰਬੀ ਤੇ, ਕਦੇ ਸੁਲੀ ਤੇ, ਕਦੇ
ਤਦੰਦੀ ਤੇ,
ਕਦੇ ਚੱਰਖੜੀਆਂ ਦੇ ਦੰਦਿਆਂ ਤੇ, ਕਦੇ ਸੇਜ
ਵਿਛਾਉਣੀ ਕੰਡਿਆਂ ਤੇ,
ਕਦੇ ਤਵੀਆਂ ਤੇ, ਕਦੇ ਛਵੀਆਂ ਤੇ, ਕਦੇ
ਤਲਵਾਰਾ ਦੀਆਂ ਨੋਕਾਂ ਤੇ,
... ਕੀ ਲਫਜ਼ਾ ਵਿੱਚ ਬਿਆਨ ਕਰਾਂ, ਜੋ ਗੁਜ਼ੱਰੀ ਆਸ਼ਿਕ
ਲੌਕਾਂ ਤੇ,
ਇਸ਼ਕ ਬਾਜ਼ਾਰੀ ਦਿਲ ਦਾ ਸੋਦਾ, ਜਦ
ਵੀ ਬਿਕਦਾ ਮਹਿੰਗਾ,
ਤੇਰੇ ਇਸ਼ਕ ਦਾ ਗਿੜਦਾ, ਤੇਰੇ ਇਸ਼ਕ
ਦਾ ਗਿੜਦਾ ਪੈਂਦਾ ਜੀ
ਤੇਰੇ ਇਸ਼ਕ ਦਾ ਗਿੜਦਾ ਪੈਂਦਾ "

42
ਗੁਰੁ ਗ੍ਰੰਥ ਸਾਹਿਬ ਦੀ ਬਾਣੀ

ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੀਵਨ ਦਵੇ ਲੋਕਾਈ ਨੂੰ।

ਸ਼ਰਧਾ ਦੇ ਨਾਲ ਸੀਸ ਝੁਕਾਓ,ਇਸ ਪੈਗਾਮ ਅਲਾਹੀ ਨੂੰ।

ਗੱਲ ਸੱਚ ਦੀ ਕਰਦੀ ਬਾਣੀ,ਦੁਖੀਆਂ ਦੇ ਦੁੱਖ ਹਰਦੀ ਬਾਣੀ।

ਉਸ ਸੱਚੇ ਨਾਲ ਜਾ ਮਿਲਾਵੇ,ਸੱਚ ਦੇ ਰਾਹ ਦੇ ਰਾਹੀ ਨੂੰ।

... ਗੁਰੁ ਗ੍ਰੰਥ ਸਾਹਿਬ ਦੀ ਬਾਣੀ……

ਉੱਚੇ-ਨੀਵੇਂ ਇਕ ਬਰਾਬਰ,ਸਭਨਾ ਦੇ ਵਿਚ ਇਕੋ ਕਾਦਰ।

ਇਹ ਰਹੱਸ ਸਮਝਾ ਕੇ ਮੇਟੇ,ਊਚ-ਨੀਚ ਦੀ ਖਾਈ ਨੂੰ।

ਗੁਰੁ ਗ੍ਰੰਥ ਸਾਹਿਬ ਦੀ ਬਾਣੀ……

ਵਹਿਮਾ-ਭਰਮਾ ਵਿਚ ਨਹੀਂ ਪੈਣਾ,ਗੁਰਬਾਣੀ ਦਾ ਏਹੋ ਕਹਿਣਾ।

ਬਣਜੂ ਜੀਵਨ ਉੱਚਾ-ਸੁੱਚਾ,ਕਰਲੋ ਲੋਕ-ਭਲਾਈ ਨੂੰ।

ਗੁਰੁ ਗ੍ਰੰਥ ਸਾਹਿਬ ਦੀ ਬਾਣੀ……

ਸ਼ਬਦ ਗਿਆਨ ਦੀ ਜੋਤ ਜਗਾਵੇ,ਸ਼ਬਦ ਬਿਨਾ ਨਾ ਸੋਝੀ ਆਵੇ।

ਗਹਿਰ ਗੰਭੀਰ ਜੇ ਬਣਨਾ ਹੈ ਤਾਂ ਸ਼ਬਦ ਦੀ ਕਰੋ ਕਮਾਈ ਨੂੰ।

ਗੁਰੁ ਗ੍ਰੰਥ ਸਾਹਿਬ ਦੀ ਬਾਣੀ, ਜੀਵਨ ਦਵੇ ਲੋਕਾਈ ਨੂੰ।

ਸ਼ਰਧਾਂ ਦੇ ਨਾਲ ਸੀਸ ਝੁਕਾਓ, ਇਸ ਪੈਗਾਮ ਅਲਾਹੀ ਨੂੰ।

43
Religion, Faith, Spirituality / ਅਰਦਾਸ
« on: June 30, 2012, 01:12:32 PM »
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥

ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਂਈ ਹੋਇ ਸਹਾਇ॥ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ! ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ! ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ! ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!! ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ…..ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

44
Shayari / ਮਿਲਣ ਦਾ ਇੰਤਜਾਰ ...!!
« on: June 30, 2012, 12:58:42 PM »
ਕਿਸੇ ਨੂੰ ਨਫਰਤ ਹੈ ਮੇਰੇ ਨਾਲ,
ਤੇ ਕੋਈ ਪਿਆਰ ਕਰੀ ਬੈਠਾ ਹੈ....!!
ਕਿਸੇ ਨੂੰ ਯਕੀਨ ਨਹੀਂ ਹੈ ਮੇਰਾ,
ਤੇ ਕੋਈ ਇਤਬਾਰ ਕਰੀ ਬੈਠਾ ਹੈ....!!
ਕਿੰਨੀ ਅਜੀਬ ਹੈ ਇਹ ਦੁਨੀਆਂ ਯਾਰੋ,
ਕੋਈ ਮਿਲਣਾ ਨਹੀਂ ਚਾਹੁੰਦਾ....
ਤੇ ਕੋਈ ਮਿਲਣ ਦਾ ਇੰਤਜ਼ਾਰ ਕਰੀ ਬੈਠਾ ਹੈ ......!!

45
Shayari / ਵਕਤ ਦੀ ਫਰਿਆਦ
« on: June 30, 2012, 12:53:30 PM »
ਵੇਖ ਹਨੇਰੀ ਜ਼ੁਲਮਾਂ ਦੀ ਜਗ ਅੰਦਰ,
ਇੱਕ ਦਿਨ ਵਕਤ ਨੇ ਏਹ ਫਰਿਆਦ ਕੀਤੀ,
"ਰਬਾ" ਬੰਦਿਆਂ ਦੇ ਹਥੋਂ ਏਹ ਕੀ ਕਹਿਰ ਕਮਾ ਰਿਹਾ ਏਂ,
ਆਪਣਿਆ ਦੇ ਹਥੋਂ ਹੀ ਆਪਣੇ ਹਸਦੇ ਵਸਦੇ ਵੇਹੜਿਆਂ ਵਿੱਚ,
ਚਿਟੀਆਂ ਚੁਨੀਂਆ ਦਾ ਚਾਨਣ ਪੁਵਾ ਰਿਹਾ ਏਂ,
ਲੁਟੇ ਆਪਣਿਆ ਦੇ ਹਥੋਂ ਇਜ਼ਤ ਏਥੇ,
ਮਾਵਾਂ ਕੋਲੋਂ ਤੂੰ ਕੁੱਖ ਉਜੜਵਾ ਰਿਹਾ ਏਂ,
ਕਿਤੇ ਸੜ ਮਰੀ,ਕਿਤੇ ਸਾੜ ਮਾਰੀ,
ਧੀਆਂ ਰੋਜ ਦੀਆਂ ਕਈ ਮੁਕਾ ਰਿਹਾ ਏਂ,
ਕਿਤੇ ਕੁਤੇ ਤੇਰੇ ਦੁੱਧ - ਮਖਨ ਖਾਂਦੇ,
ਕਿਤੇ ਬਾਲਾਂ ਨੂੰ ਭੁੱਖੇ ਸਵਾ ਰਿਹਾ ਏਂ,
ਕਿਸੇ ਨੂੰ ਮੱਖਮਲਾ ਤੇ ਵੀ ਨਾ ਨੀਂਦ ਆਵੇ,
ਕਿਸੇ ਨੂੰ "ਕੰਡਿਆਂ ਦੀ ਸੇਜ" ਲਈ ਤਰਸਾ ਰਿਹਾ ਏਂ,
ਚੰਗਾ - ਮਾੜਾ ਤੇ ਹੁੰਦਾ ਏ ਕੀਤੇ ਕਰਮਾ ਨਾਲ,
ਕਿਉਂ "ਵਕਤ" ਨੂੰ ਮਾੜਿਆ ਬਣਾ ਰਿਹਾ ਏਂ।

Read more: http://www.unp.me/f30/and-2613-and-2581-and-2596-and-2598-and-2624-and-2603-and-2608-and-2623-and-2566-and-2598-a-189970/#ixzz1zIR7xTjC

Pages: 1 2 [3]