May 14, 2024, 12:08:06 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 11 12 13 14 15 [16] 17 18 19 20 21 ... 28
301
Shayari / ਚਾਅ ਹੀ ਰਿਹਾ
« on: February 23, 2012, 11:43:19 AM »

ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ
ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ
 ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ
ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ
 ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ
ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ
 ਇੱਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ਼
ਤੈਨੂੰ ਅਪਣਾ ਕਹਿ ਕੇ ਬੁਲਾਓਣ ਦਾ ਚਾਅ ਹੀ ਰਿਹਾ

302
Shayari / ਸਮਾਂ, ਦੋਸਤ ਅਤੇ ਰਿਸ਼ਤੇ
« on: February 23, 2012, 11:39:11 AM »
ਸਮਾਂ, ਦੋਸਤ ਅਤੇ ਰਿਸ਼ਤੇ" ਇਹ ਉਹ ਚੀਜ਼ਾ ਨੇ, ਜੋ ਸਾਨੂੰ ਮੁਫਤ ਮਿਲਦੀਆ ਨੇ,
ਪਰ ਇਹਨਾ ਦੀ ਕੀਮਤ ਦਾ ਪਤਾ ਉਦੌ ਚਲਦਾ ਹੈ, ਜਦੌ ਇਹ ਕੀਤੇ ਗੁੰਮ ਹੋ ਜਾਂਦੀਆ ਨੇ,

303
Shayari / ਬੇਈਮਾਨੇ ਮਿੱਤਰਾਂ ਨੂੰ
« on: February 23, 2012, 11:27:55 AM »
ਤੇਰੀ ਯ਼ਾਰੀ ਮਾਰੂਥਲ਼ ਸੱਚੀ ਮਰਦ਼ੇ ਪਿਆਸਿਆਂ ਲਈ ਨੀਰ ਕੋਈ ਨਾਂ
ਜਾਂ ਫ਼ੇਰ ਤਿੱਖੀ ਡੌਰ ਗੁੰਜਲਾ ਤੇ ਪੇਚਾਂ ਵਾਲੀ ਜਿਸਦਾ ਅਖ਼ੀਰ ਕੋਈ ਨਾਂ
ਡਾਢਾ ਅੰਦਰੋਂ ਤੇ ਬਾਹਰੋਂ "ਗਿੱਲ" ਸਾੜਿਆ ਨੀ ਹਾੜ ਦੇ ਮਹੀਨੇਂ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ..

304
Shayari / ਰੂਹਾਂ ਦਾ ਰਿਸ਼ਤਾ
« on: February 23, 2012, 04:57:20 AM »
ਤੇਰੀ ਖੁਸ਼ੀ ਨਾਲ ਨੀ,ਗਮ ਨਾਲ ਵੀ ਰਿਸ਼ਤਾ ਏ ਮੇਰਾ,,
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ,,
ਤੇਰੇ ਨਾਲ ਲਫਜ਼ਾਂ ਦਾ ਨਹੀ, ਰੂਹਾਂ ਦਾ ਰਿਸ਼ਤਾ ਏ ਮੇਰਾ,,

305
Shayari / Pata nahi kyon
« on: February 23, 2012, 04:45:29 AM »
Pata nahi kyon saare shak karde ne mere te,
Jad koi sukya phul meri kitaab vich milda hi nahi,
Je rab mile te us kol apna pyaar manga ge,
Par sunya hai oh kise naal milda hi nahi.

306
Shayari / ਭਰਮ
« on: February 23, 2012, 04:40:14 AM »
ਦਿਨ ਨੰੂ ਵੀ ਰਾਹਾਂ ਵਿਚ ਦੀਵੇ ਬਾਲਦਾ ਹਾਂ ਮੈਂ,
ੳੁਸ ਦੀਅਾਂ ਪੈੜਾਂ ਨੰੂ ਹਰ ਦਮ ਭਾਲਦਾ ਹਾਂ ਮੈਂ,
ਕੀ ਪਤਾ ਕਿਸ ਪਾਸਿੳੁਂ ਅਚਾਨਕ ਅਾ ਜਾੲੇ ੳੁਹ,
ਮੈਂ ਸਦਾ ਿੲਹ ਭਰਮ ਦਿਲ ਵਿਚ ਪਾਲਦਾ ਹਾਂ ਮੈਂ...

307
Shayari / ਨਿਕਲ ਰਹੀ ਏ ਜਾਨ
« on: February 22, 2012, 12:18:23 PM »
ਤੋੜ ਦਿੱਤਾ ਹੋਣਾ ਏ ਮੈਂ ਵੀ ਕਿਸੇ ਦਾ ਦਿਲ ਕਦੇ ਅਣਜਾਣੇ ਚ,
 ਜੋ ਨਿਕਲ ਰਹੀ ਏ ਜਾਨ ਇਵੇਂ ਸਾਹਾਂ ਚ ਅੜਕੇ.______

308
Shayari / ਆਪਣੇ ਵਜੂਦ ਤੇ
« on: February 22, 2012, 12:07:42 PM »
ਆਪਣੇ ਵਜੂਦ ਤੇ ਐਨਾ ਯਕੀਨ ਹੈ ਮੈਨੂੰ ਕਿ...
ਕੋਈ ਮੈਨੂੰ ਛੱਡ ਤੇ ਸਕਦਾ ਪਰ ਭੁੱਲ ਨਹੀਂ ਸਕਦਾ.....

309
Shayari / ਗਿੱਲੇ ਕਾਗਜ਼
« on: February 22, 2012, 11:59:32 AM »
ਗਿੱਲੇ ਕਾਗਜ਼ ਜਿਹੀ ਏ ਇਹ ਜ਼ਿੰਦ ਮੇਰੀ__
__ਕੋਈ ਲਿਖਦਾ ਵੀ ਨਹੀਂ, ਕੋਈ ਜਲਾਉਂਦਾ ਵੀ ਨਹੀਂ__
ਇਸ ਕਦਰ ਹੋ ਗਏ ਅੱਜ ਅਸੀਂ___
___ਕੋਈ ਸਤਾਉਂਦਾ ਵੀ ਨਹੀਂ, ਕੋਈ ਮਨਾਉਂਦਾ ਵੀ ਨਹੀਂ__

310
Shayari / ਟੁੱਟੇ ਤਾਰਿਆਂ ਤੋਂ
« on: February 22, 2012, 11:56:47 AM »
ਆਖਿਰ ਕਦ ਤੱਕ ਮੇਰਾ ਰਿਸ਼ਤਾ ਜੁੜਿਆ ਰਹਿੰਦਾ ਉਹਦੇ ਨਾਲ....
 ਉਹਨੂੰ ਪਾਉਣ ਦੀ ਮੁਰਾਦ ਵੀ ਤਾਂ ਟੁੱਟੇ ਤਾਰਿਆਂ ਤੋਂ ਮੰਗੀ ਸੀ...

311
Shayari / ਯਾਦਾਂ ਤੇਰੀਆਂ
« on: February 22, 2012, 11:54:07 AM »
ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ,
 ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ,
 ਬਣ ਚੁੱਕੀਆਂ ਨੇ ਇਹ ਸਹਾਰਾ ਜਿਉਣ ਦਾ,
 ਮੇਰਾ ਗਮ ਵੰਡਾਉਂਦੀਆਂ ਨੇ ਯਾਦਾਂ ਤੇਰੀਆਂ,
 ਕਦੇ ਦਿਲ ਹੱਸਣੇ ਨੂੰ ਚਾਹਵੇ, ਕਦੇ ਅੱਖ ਭਰ ਆਵੇ,
 ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ,

312
Shayari / ਲੋਕੀ ਹੋ ਕੇ
« on: February 22, 2012, 11:21:02 AM »
ਹਸਨ ਖੇਡਣ ਵਾਲੀ ਉਮਰੇ, ਹਿਜਰ ਤੇਰੇ ਨੇ ਰੋਲ ਮਾਰਿਆ,
 ਫੁੱਲਾਂ ਤੋ ਵਦ ਕੋਮਲ ਜਿੰਦ ਨੂੰ, ਕੰਡਿਆਂ ਦੇ ਭਾਅ ਰੋਲ ਮਾਰਿਆ,
 ਕਿਥੇ ਭਲਾ ਹੋਵੇਗਾ ਤੇਰਾ, ਤੂੰ ਸਾਨੂੰ ਅਨਭੋਲ ਮਾਰਿਆ,
 ਲੋਕੀ ਹੋ ਕੇ ਦੂਰ ਮਾਰਦੇ, ਤੂੰ ਤਾ ਰਹਿ ਕੇ ਕੋਲ ਮਾਰਿਆ.......

313
Shayari / Raatan di neend
« on: February 22, 2012, 11:16:40 AM »
Sadi raatan di neend kiti haraam ohne ,
 sada sacha pyar kita bdnam ohne,
 asi ohde nal wfa kiti luk k jmane to,
 par sade nal bewfai kiti shareaam ohne,

314
Shayari / ਤੇਰਾ ਖੁਆਬ ਆ ਜਾਂਦਾ
« on: February 22, 2012, 11:02:43 AM »

ਦਰਦਾਂ ਨੂੰ ਗਿਣ ਕੇ
 ਹਿਸਾਬ ਆ ਜਾਦਾਂ ਹੈ,
 ਸੁੱਕੇ ਹੋਏ ਨੈਣਾ ਚ
 ਚਨਾਬ ਆ ਜਾਂਦਾ ਹੈ,
 ਸਾਰੀ ਰਾਤ ਧੜਕ ਕੇ
 ਦਿਲ ਪਹਿਰਾ ਦਿੰਦਾ ਹੈ,
 ਪਤਾ ਨਹੀਂ ਕਿੱਥੋ
 "ਤੇਰਾ ਖੁਆਬ ਆ ਜਾਂਦਾ ਹੈ.........

315
Shayari / ਇੱਕ ਜਾਨ ਏ
« on: February 22, 2012, 10:23:20 AM »
ਤੂੰ ਰੱਬ ਦੀ ਦਿੱਤੀ ਹੋਈ ਸੁਗਾਤ ਮੇਰੇ ਲਈ,,
ਤੇਰੇ ਪਿਆਰ ਦਾ ਮੁੱਲ ਬੇਹਿਸਾਬ ਮੇਰੇ ਲਈ,,
,,,
ਜੋ ਵਾਰ ਸਕਾਂ ਤੇਰੇ ਤੋ ਕੁਝ ਅਜਿਹਾ ਮੇਰੇ ਕੋਲ ਨਹੀ,,
ਇੱਕ ਜਾਨ ਏ ਬਿਗਾਨੀ ਉਹ ਵੀ ਕੁਰਬਾਨ ਤੇਰੇ ਲਈ,,

316
Shayari / ਗੁਲਾਬ ਦੀ "ਕਿਸਮਤ"
« on: February 21, 2012, 01:18:10 PM »
ਹਮੇਸ਼ਾ ਗੁਲਾਬ ਦੇ ਵਾਂਗ ਮੁਸਕਰਾਉਂਦੇ ਰਹੋ

ਪਰ ਗੁਲਾਬ ਬਣਨ ਦੀ ਕੋਸ਼ਿਸ਼ ਨਾ ਕਰਨਾ

ਕਿਉਂਕਿ ਖੁਸ਼ਬੂ ਹਰ ਗੁਲਾਬ ਦਾ ਮੁਕੱਦਰ ਨਹੀ

ਪਰ ਮੁਰਝਾਉਣਾ ਹਰ ਗੁਲਾਬ ਦੀ "ਕਿਸਮਤ".......

317
Shayari / ਡੂਘੀਆ ਗੱਲਾਂ
« on: February 21, 2012, 12:19:08 PM »
ਡੂਘੀਆ ਗੱਲਾਂ ਲਿਖਣ ਵਾਲੇ ਆਮ ਬੰਦੇ ਨਹੀ ਹੁੰਦੇ
 ਉਨਾ ਦੀ ਜਿੰਦਗੀ ਵਿਚ ਕੁਝ ਨਾ ਕੁਝ ਬੀਤਿਆਂ ਹੁੰਦਾ ਏ
 ਜੋ ਉਨਾ ਨੂ ਲਿਖਣ ਲਈ ਮਜਬੂਰ ਕਰ ਦਿੰਦਾ ਏ

318
Shayari / Asani Se
« on: February 21, 2012, 12:02:46 PM »
Phoolon Se To Wafa Mil Na Ski Aao
 Kanton Se Dosti Kr Lain,
 Suna Hai K Ye Daman Pakr Lain To
 Phir Itni Asani Se Chora nhe Krte..........................​

319
Shayari / ਬਿਨਾਂ ਬੂਹਿਆਂ ਤੋਂ
« on: February 21, 2012, 11:41:51 AM »
ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ
 ਹਵਾ ਵਾਂਗ ਹੈ ਲੋਕਾਂ ਦਾ ਆਉਣਾ ਜਾਣਾ,
 ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ
 ਹਵਾਵਾਂ ਦਾ ਨਾ ਹੁੰਦਾ ਕੋਈ ਟਿਕਾਣਾ....

320
Shayari / ਕਦ ਤੱਕ ਸੰਭਲੇ
« on: February 21, 2012, 11:27:10 AM »
ਹੁਣ ਪਲ ਪਲ ਬਦਲਦੇ ਰਿਸ਼ਤੇ ਪਲ ਪਲ ਬਦਲੇ ਪਿਆਰ
 ਮੈਂ ਬਦਲੇ ਵੇਖੇ ਹਾਲਤਾਂ ਨਾਲ ਏਥੇ ਗਿਰਗਿਟ ਵਰਗੇ ਯਾਰ
 
ਪੱਥਰਾਂ ਦੇ ਸ਼ਹਿਰਾਂ ਵਿਚ ਰਹਿੰਦੇ ਨਿਰੇ ਪਥਰਾਂ ਵਰਗੇ ਲੋਕ
 ਕਦ ਤੱਕ ਸੰਭਲੇ ਸ਼ੀਸ਼ੇ ਦਾ ਦਿਲ ਇਹ ਇਹਦਾ ਨੀ ਇਤਬਾਰ......

Pages: 1 ... 11 12 13 14 15 [16] 17 18 19 20 21 ... 28