May 06, 2024, 03:13:17 PM

Show Posts

This section allows you to view all posts made by this member. Note that you can only see posts made in areas you currently have access to.


Topics - @SeKhOn@

Pages: 1 2 3 4 5 6 [7] 8 9 10 11 12 ... 19
121
Shayari / ਖੋਟੇ ਸਿੱਕੇ
« on: December 02, 2011, 01:01:45 AM »
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ
ਖੋਟੇ ਸਿੱਕੇ ਅਸੀਂ ਹਾਂ ਅਖਵਾਉਂਦੇ,
ਭਾਵੇਂ ਸਾਨੂੰ ਕਈ ਲੋਕੀ ਮੂੰਹ ਵੀ ਨਹੀਂ ਲਾਉਂਦੇ,,
ਰਹੀਏ ਹਮੇਸ਼ਾ ਮਸਤੀ ਦੇ ਵਿੱਚ ਬੈਜੋੜ ਦਿਲਾਂ ਦੀਆਂ ਤਾਰਾਂ ਨੇ..
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ.....

 
ਸਹੋਣੇ ਚਿਹਰੇ ਹੇਠ ਲੁਕੀ ਸ਼ਕਲਨੂੰ ਪਹਿਚਾਣਿਏ,,
ਦਿਲੋਂ ਕੌਣ ਖਰਾ ਅਸੀਂ ਖੋਟੇ ਸੱਭ ਜਾਣਿਏ,,
ਆਪਣਾ ਬਣਾ ਕੋਈ ਕਿੰਝ ਹੈ ਲੁੱਟਦਾ ਅਸੀਂ ਝੱਲੀਆਂ ਇਹ ਸੱਭ ਮਾਰਾਂ ਨੇ
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ...

 
ਕਿਹਦੇ ਸਿਰ ਉੱਤੇ ਕੌਣ ਛਾਲਾਂ ਫਿਰੇ ਮਾਰਦਾ,
ਚੌੜਾ ਹੋ ਹੋ ਘੁੰਮੇ ਨਾਲੇ ਫਿਰੇ ਲਲਕਾਰਦਾ,,
ਹੌਂਸਲੇ ਵਾਲਾ ਬੰਦਾ ਉਹ ਜਾਂ ਫੋਕੀਆਂ ਬਸ ਫੁੰਕਾਰਾਂ ਨੇ,,
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ...

 
ਚਾਦਰ ਦੇਖ ਯਾਰੋ ਜਿਹੜਾ ਪੈਰ ਹੈ ਪਸਾਰਦਾ,,
"
ਮਨ" ਦੀ ਇਹ ਸੋਚ ਬੰਦਾ ਕਦੇ ਨਹੀਂਉ,,
ਮੰਜਿਲ ਲੈਂਦਾ ਉਹ ਪਾ ਬੱਸ ਪਵੇ ਨਾ ਮਾੜੇ ਰਾਹ ,,
ਭਾਵੇਂ ਰਾਹ ਵਿੱਚ ਔਕੜਾਂ ਹਜਾਰਾਂ ਨੇ,,,
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ :rabb: :rabb: :rabb: :rabb:

122
Shayari / ਪਿੰਡ ਗੁਆਚ ਗਿਆ
« on: December 02, 2011, 12:59:03 AM »
ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ
ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ
ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ
ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ
ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ
ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ

123
Shayari / ਪ੍ਰਾਹੁਣਾ
« on: December 01, 2011, 12:05:10 AM »
ਕੁਝ ਦਿਨਾਂ ਦਾ ਹਾਂ ਪ੍ਰਾਹੁਣਾ ਮੈਂ ਤੇਰੇ ਇਸ ਸ਼ਹਿਰ ਦਾ।
ਤੁਰ ਜਾਣਾ ਸੁਕਰਾਤ ਵਾਂਗੂੰ ਪੀ ਪਿਆਲਾ ਜ਼ਹਿਰ ਦਾ।
ਦਰਦ ਬੜਾ ਨੇ ਦੇ ਰਹੇ ਫੁੱਲ ਜੋ ਮਾਰੇ ਯਾਰ ਨੇ,
ਦੁੱਖ ਕੋਈ ਨਹੀਂ ਹੋਂਵਦਾ ਪੱਥਰ ਮਾਰੇ ਗ਼ੈਰ ਦਾ।

ਗੀਤ ਉਹ ਹੁਣ ਨਹੀਂ ਗੂੰਜਣੇ ਗਾਏ ਜੋ ਹਵਾ ਦੀ ਹਿੱਕ ਤੇ,
ਆਖਿਰੀ ਹੈ ਇਹ ਬੋਲ ਮੇਰਾ, ਇਸ ਸਰਾਪੀ ਬਹਿਰ ਦਾ।
ਰਾਤਾਂ ਦੀਆਂ ਇਹ ਰੌਣਕਾਂ ਰਹਿਣ ਤੇਰੇ ਲਈ ਸਦਾ,
ਆਖਰੀ ਲਮਾਹ ਸਮਝ ਮੈਨੂੰ ਇਸ ਅਭਾਗੇ ਪਹਿਰ ਦਾ।

ਬਣਾਇਆ ਕਦੇ ਸੀ ਆਸ਼ੀਆਂ, ਸਮੁੰਦਰ ਕੰਢੇ ਰੇਤ ਤੇ,
ਥਪੇੜਾ ਨਾ ਸੀ ਸਹਿ ਸਕਿਆ, ਉਂਠੀ ਕਾਤਿਲ ਲਹਿਰ ਦਾ।
ਹਸਤੀ ਮੈਂ ਅਪਣੀ ਵੇਚ ਕੇ ਕੀ ਲਿਆ ਇਸ ਸ਼ਹਿਰ ਤੋਂ,
ਸਿਲ੍ਹਾ ਹੈ ਮਿਲਿਆ ਮੈਨੂੰ ਮਜ੍ਹਬਾਂ ਦੇ ਉਂਠੇ ਕਹਿਰ ਦਾ।

124
Shayari / ਜਿੰਦਗੀ
« on: December 01, 2011, 12:03:30 AM »
ਤੇਰੀ" ਨਜ਼ਰ ਵਿਚ ਭਾਵੇ "ਮੇਰੀ" ਅਹਮੀਅਤ ਕੁਜ ਵੀ ਹੋਵੇ ,,,,
ਪਰ ਕਦੇ "ਮੇਰੇ" ਤੋ ਆਪਣੀ ਅਹਮੀਅਤ ਪੁਛ ਨਾ ਲਾਵੀ ,,
ਮੈਨੂ ਦੱਸਣਾ ਨੀ ਆਉਂਦਾ ਕੇ "ਜਿੰਦਗੀ" ਕੀ ਹੁੰਦੀ ਆ

125
Shayari / sun o sajna meriya
« on: November 27, 2011, 12:13:37 PM »
sun oye sajna meriya
kita bda tere te itbaar ...
tu sanu ronda karlunda chd gya ,,,
ki ehi c tera pyaar ,,,,,
rooha tak ta vichar ke dekhda
nale dekhda esdi nuhaaar ..
wasdi tasveer jo teri dil wch ...
aundi seene nu thaar....
ik waari ta apna bna ke dekhda ,,,
main dinda duniya tere to waar


sekhon

126
Shayari / anzaam
« on: November 27, 2011, 12:04:23 PM »
ishq mere da ehi anzaam hona c ....
 
sekhon ne vi es wch nilaaam hona c ...
 
tere har lafz nu manya rab da bhana ,,,,
 
sayed sacha pyaar naah kar sakya tainu eh nimana ,,,
 
kuj kami sade ishq wch vi howegi ....
 
akh uhnu yaad kar hun sda layi rowegi ,,,,

 
sekhon
 
 
 
 

127
Shayari / ਮਾਫ਼ੀ
« on: November 25, 2011, 12:57:04 AM »
ਰੱਬ ਦੇ ਘਰ ਵੀ ਮਾਫ਼ੀ ਨਹੀ ਮਿਲਦੀ
ਜੋ ਕਿਸੇ ਦਾ ਦਿਲ ਦੁਖਾਉਦੇ ਨੇ
ਸਾਰੀ ਜਿੰਦਗੀ ਰੋਣਾ ਪੈਦਾ ਉਹਨਾ ਨੂੰ
ਜੋ ਕਿਸੇ ਨੂੰ 1 ਵਾਰੀ ਰੁਆਉਦੇ ਨੇ

128
Shayari / ਖਵਾਹਿਸ਼
« on: November 25, 2011, 12:56:04 AM »
ਵਾਧਾ ਕਰ ਬੈਠਾ ਸੀ ਉਹਦੀ ਹਰ ਖਵਾਹਿਸ਼ ਪੂਰੀ ਕਰਨ ਦਾ......

ਕੀ ਪਤਾ ਸੀ ਮੇਨੂੰ ਛੱਡਣਾ ਵੀ ਉਹਦੀ ਇੱਕ ਖਵਾਹਿਸ਼ ਹੀ ਸੀ

129
Shayari / ਕਦੀ ਮੁਸਕਰਾ ਕੇ ਰੋਏ..
« on: November 25, 2011, 12:54:50 AM »
ਕਦੀ ਰੋ ਕੇ ਮੁਸਕਰਾਏ ਕਦੀ ਮੁਸਕਰਾ ਕੇ ਰੋਏ..
.. ਯਾਦ ਜਦ ਵੀ ਆਈ ਓਹਨਾ ਨੂੰ ਭੁਲਾ ਕੇ ਰੋਏ,,
ਇੱਕ ਓਹਨਾ ਦਾ ਨਾਮ ਸੀ ਜਿਹਨੂੰ ਹਜਾਰ ਵਾਰ ਲਿਖਿਆ...

. ਜਿੰਨਾ ਲਿਖ ਕੇ ਖੁਸ਼ ਹੋਏ ਓਨਾ ਮਿਟਾ ਕੇ ਰੋਏ,,.

130
ਤੂੰ ਨਾ ਸਮਝ ਸਕਿਆ ਮੇਰੇ ਪਿਆਰ ਤੇ ਜਜ਼ਬਾਤਾਂ ਨੂੰ,
ਤੂੰ ਤਾਂ ਪਰਖਣ ਦੀਆਂ ਉਲਝਣਾਂ ਵਿੱਚ ਉਲਝਦਾ ਗਿਆ,
ਤੇ ਅਸੀਂ ਜਾਣ ਬੁੱਝ ਕੇ ਬੇਵਫਾ ਕਹਾਉਂਦੇ ਰਹੇ,
...
ਤੈਨੂੰ ਜਿੱਤਣ ਦਾ ਸੀ ਸ਼ੌਂਕ ਬੜਾ,

ਏਸੇ ਲਈ ਅਸੀਂ ਜਾਣ ਬੁੱਝ ਕੇ ਹਰਦੇ ਰਹੇ,,,,,,

131
Shayari / ਸਾਨੂੰ ਵੀ ਹੁਣ ਖੁਦ ਉਜੜਨਾ
« on: November 17, 2011, 11:55:50 PM »
ਸਾਨੂੰ ਵੀ ਹੁਣ ਖੁਦ ਉਜੜਨਾ ਆ ਗਿਆ, :break:
ਕਿਸੇ ਨੂੰ ਬੁਰਾ ਕਹਿੰਦੇ ਨਹੀ ਹੁਣ
ਸਾਨੂੰ ਵੀ ਹੁਣ ਸਮੇਂ ਨਾਲ ਬਦਲਣਾ ਆ ਗਿਆ,
ਕਿਸੇ ਦੀ ਯਾਦ ਵਿੱਚ ਰੌਂਦੇ ਨਹੀ ਹੁਣ :cry:
ਸਾਨੂੰ ਵੀ ਹੁਣ ਚੁੱਪ ਚਾਪ ਜਲਣਾ ਆ ਗਿਆ,
... ਗੁਲਾਬਾ ਨੂੰ ਹੁਣ ਰੱਖ ਆਪਣੇ ਕੋਲ ਹੀ ਤੂੰ
ਸਾਨੂੰ ਤਾ ਹੁਣ ਕੰਢਿਆ ਤੇ ਚੱਲਣਾ ਆ ਗਿਆ, 8-> 8-> 8-> 8-> 8->

132
Shayari / ਹੰਝੂ
« on: November 17, 2011, 11:54:34 PM »
ਆ ਗਿਆ ਸੀ ਰੋਣਾ ਰਾਤੀ ਮਾੜੀ ਤਕਦੀਰ ਤੇ,__
--- ਸਾਰੇ ਹੰਝੂ ਡਿੱਗੇ ਸੱਚੀ ਤੇਰੀ ਤਸਵੀਰ ਤੇ....---♥

133
ਦਿਲ ਦਾ ਜੇ ਕੋਈ ਕਿਤੇ ਖਾਬ ਲਿਖ ਦੇਵਾਂ ਮੈਂ....
ਤਾਂ ਲਾਜ਼ਮੀ ਆ, ਕੋਈ ਕਿਤਾਬ ਲਿਖ ਦੇਵਾਂ ਮੈਂ....
ਤੇਰੀ ਮੇਰੀ ਲਿਖ ਦੇਵਾਂ ਪਹਿਲੀ ਮੁਲਾਕਾਤ, ਜਾਂ ਤੇਰਾ ਓਹ ਅੱਤ ਦਾ ਸ਼ਬਾਬ ਲਿਖ ਦੇਵਾਂ ਮੈਂ...
ਲਿਖ ਦੇਵਾਂ ਲੱਖਾਂ ਰੀਝਾਂ, ਚਾਅ ਤੇ ਓਹ ਖੁਸ਼ੀਆਂ, ਚਾਹਤ ਤੇਰੇ ਲਈ ਬੇ-ਹਿਸਾਬ ਲਿਖ ਦੇਵਾਂ ਮੈਂ....
ਬਣੀ ਕਿੰਝ ਮੇਰਿਆਂ ਖਿਆਲਾਂ ਦੀ ਤੂੰ ਮਲਿਕਾ, ਤੇਰੇ ਲਈ ਖੁਦ ਨੂੰ ਨਵਾਬ ਲਿਖ ਦੇਵਾਂ ਮੈਂ..........
ਪਹਿਲੀ ਵਾਰ ਨਿਕਲਿਆ ਨਾਮ ਤੇਰਾ ਮੁਖ ਚੋਂ, ਹਾਲਤ ਦਿਲ ਦੀ ਜੋ ਯਾਦ ਮੈਨੂੰ ਅੱਜ ਤੱਕ....
ਪੁੱਛਿਆ ਮੈਂ ਦਿਲ ਨੂੰ ਮੁਰੀਦ ਕਿਉਂ ਏ ਚੰਨ ਦਾ, ਓਹਨੇ ਹੱਸ ਕੇ ਜੋ ਕਿਹਾ ਸੀ ਜਵਾਬ ਲਿਖ ਦੇਵਾਂ ਮੈਂ...

134
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ,
ਗੁਰੂਆਂ ਦੀ ਬਾਣੀ ਹੁਣ ਕੈਸਟਾਂ ‘ਚ ਵੱਜਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਧਰਤੀ ਪੰਜਾਬ ਦੀ ਨੂੰ ਡੇਰਿਆਂ ਨੇ ਖਾ ਲਿਆ,
ਭੋਲੇ-ਭਾਲੇ ਲੋਕਾਂ ਤਾਈਂ ਜਿਨ੍ਹਾਂ ਪਿੱਛੇ ਲਾ ਲਿਆ,
ਨੌ ਸੌ ਚੂਹੇ ਖਾ ਕੇ ਜੋ ਗੱਲ ਕਰਦੇ ਨੇ ਹੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਵਿਰਸਾ ਪੰਜਾਬੀ ਹੁਣ ਰਹਿ ਗਿਆ ਕਿਤਾਬਾਂ ਵਿੱਚ,
ਪੰਜਾਬ ਦੀ ਜਵਾਨੀ ਰੁਲੀ ਨਸ਼ਿਆਂ-ਸ਼ਰਾਬਾਂ ਵਿੱਚ,
ਤੇ ਰਹੀ ਨਾ ਸ਼ਰਮ ਕੋਈ ਹੁਣ ਲੋਕ-ਲੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਧਰਮਾਂ ਦੇ ਚੱਕਰਾਂ ‘ਚ ਖੂਨ ਪਿਆ ਡੁੱਲਦਾ,
ਰਹਿ ਗਿਆ ਨਾ ਬੰਦਾ ਅੱਜ ਕੌਡੀ ਦੇ ਵੀ ਮੁੱਲ ਦਾ,
ਪੈਂਦੀ ਹੈ ਕਦਰ ਪਰ ਸੂਰ, ਗਾਂ ਦੇ ਹੱਡ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਕਰਜ਼ੇ ‘ਚ ਡੋਬਿਆ ਪੰਜਾਬ ਸਰਕਾਰਾਂ ਨੇ,
ਬੇਰੁਜ਼ਗਾਰ ਹੋਏ ਕਈ ਲੱਖਾਂ ਤੇ ਹਜ਼ਾਰਾਂ ਨੇ,
ਤਾਂ ਹੀ ਤਾਂ ਜਵਾਨੀ ਅਂਜ ਜਾਵੇ ਬਾਹਰ ਭਂਜਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……

ਕੌਮ ਦੇ ਜਵਾਨੋਂ ਸਾਂਭੋ ਆਪਣਾ ਪੰਜਾਬ ਉਏ!
ਕਿਉਂ ਕਰਦੇ ਹੋ ਇਹਦਾ ਆਪੇ ਮਹੌਲ ਖਰਾਬ ਉਏ!
ਆਪਾਂ ਨੇ ਤਾਂ ਕਹਿ ਦਿੱਤੀ ਜੋ ਸੀ ਗੱਲ ਚੱਜ ਦੀ।
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ……
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ……

135
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ..
ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ..
ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ..
ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ..

136
Shayari / ਦਰਦ
« on: November 17, 2011, 12:37:45 AM »
~~~ਉਸਦੇ ਦੂਰ ਹੋਣ ਨਾਲ ਕੁਝ ਖਾਸ ਫਰਕ ਤਾਂ ਨਹੀਂ ਪਿਆ~~~
~~~ ਪਰ ਬਸ ~~~
ਉਸ ਜਗ੍ਹਾ ਦਰਦ ਜਿਹਾ ਰਹਿੰਦਾ ਜਿੱਥੇ ਕਦੀ ਦਿਲ ਹੋਇਆ ਕਰਦਾ ਸੀ

137
Shayari / ਤੂੰ ਚੁੱਪ ਰਿਹਾ
« on: November 17, 2011, 12:36:19 AM »
ਤੂੰ ਚੁੱਪ ਰਿਹਾ ਤਾਂ ਤੇਰੀ ਸਮਝ ਨੂੰ ਮੇਰੇ ਅਰਥ ਮਿਲ ਜਾਣਗੇ,
ਜੇ ਬੋਲੇਂਗਾ ਤਾਂ ਸ਼ਾਇਦ ਹੁਣ ਮੈਂ ਸਮਝ ਨਾ ਸਕਾਂ...

138
Gup Shup / which thing is most important in life ??????????
« on: November 16, 2011, 02:04:41 AM »
which thing is most important in life ??????????
1. relations
 
2. work
 
3. ID passwords
 

139
Gup Shup / its 11/11/11 and time 11:11:11
« on: November 11, 2011, 12:41:32 AM »
its 11/11/11 and time 11:11:11
 
 

140
Shayari / ਦੁਨੀਆ ਦੀ ਗੱਲ
« on: November 06, 2011, 11:45:31 PM »
ਦੁਨੀਆ ਦੀ ਗੱਲ
ਝੂਠੀ,

ਕੋਈ ਕਿਸੇ ਲਈ
ਮਰਦਾ ਨਹੀ...

ਜਾਨ ਦੇਣ ਦਾ
ਫੈਸਲਾ ਬੜਾ ਵੱਡਾ,

ਕੋਈ ਸੂਈ ਚੁੱਬੀ
ਤਾ ਜਰਦਾ ਨਹੀ...

ਰੱਬ ਲੈ ਜਾਵੇ
ਗੱਲ ਵੱਖਰੀ ਆ,.....

 
unknown

Pages: 1 2 3 4 5 6 [7] 8 9 10 11 12 ... 19