May 05, 2024, 03:55:35 PM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 154 155 156 157 158 [159] 160 161 162 163 164 ... 170
3164
hmmmmmmmmmmmmmmmmmm



3165
Shayari / Re: ਤੂੰ ਹੋਲੀ ਦੇਣੇ ਜਦੋ
« on: March 19, 2011, 12:10:35 PM »
ਕਿੱਢੀ ਵੱਡੀ ਚੋਟ ਯਾਰੋ
ਇਹਨੂੰ ਸਹਿਣੀ ਪੈ
ਗਈ, ਕਿਹੜੀ ਖੇਡ ਖੇਡੀ
ਉਹਨੇ ਸਮਝ ਨਾ ਲੱਗੀ, ਆਪੇ
ਦੇ ਕੇ ਹਾਸੇ ਫਿਰ ਆਪੇ ਖੋ
ਕੇ ਲੈ ਗਈ, ਝੂਠੀ ਲੱਗੇ
ਦੁਨੀਆਂ ਤੇ ਝੂਠੀਆਂ
ਲੱਗਣ ਗੱਲਾਂ, ਤਨਹਾਈ
ਜਿੰਦਗੀ ਚ ਡੇਰਾ ਲਾ ਕੇ
ਬਹਿ ਗਈ, ...ਉਹ ਵੀ ਸੀਗੇ
ਦਿਨ ਜਦੋਂ ਕਹਿੰਦੀ ਸੀਗੀ
ਬੋਲ ਕੁੱਝ, ਐਹਨਾ ਵੀ ਨਾ
ਬੋਲ ਹੁਣ ਉਹ ਕਹਿ ਗਈ...

3166
Help & Suggestions / Re: need help
« on: March 19, 2011, 12:01:03 PM »
dnt knw jii

3169
ਕੀ ਜਪਾਨ 'ਚ ਤਬਾਹੀ ਕੁਦਰਤ ਨਾਲ ਖਿਲਵਾੜ ਦਾ ਨਤੀਜ਼ਾ ਹ???

3171
ਆਜ਼ਾਦੀ ਤੋਂ ਬਾਦ ਹਮੇਸ਼ਾ ਹੀ ਕੇਂਦਰ ਵਿਚ ਕਾਬਜ ਧਿਰਾਂ ਦਾ ਇਹ ਨਿਸ਼ਾਨਾ ਰਿਹਾ ਹੈ ਕਿ ਪੰਜਾਬ ਵਿਚ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਗੁਲਾਮ ਬਣਾ ਹਿੰਦੂ ਰਾਸ਼ਟਰ ਦਾ ਸੁਫਨਾ ਪੂਰਾ ਕੀਤਾ ਜਾ ਸਕੇ। ਇਸ ਲਈ     ਧਾਰਮਿਕ ਤੌਰ 'ਤੇ ਖਤਮ ਕਰਨ ਲਈ ਕੇਂਦਰ ਨੂੰ ਨਕਲੀ ਨਿਰੰਕਾਰੀ ਇਕ-ਵਧੀਆ ਹੱਥਠੋਕਾ ਸਾਬਿਤ  ਹੋਏ, ਜਿਨ੍ਹਾਂ ਨੂੰ ਵਰਤ ਕੇਂਦਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ  ਮਜ਼ਬੂਰ ਕਰ ਦਿੱਤਾ। ਜਦੋਂ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਰਾਜ ਚਲਦਾ ਸੀ, ਉਦੋਂ ਤਾਂ ਕੋਈ ਵੀ ਸੰਤ,  ਡੇਰੇਦਾਰ ਪੰਜਾਬ ਦੀ ਧਰਤੀ 'ਤੇ ਪੈਦਾ ਨਹੀਂ ਹੋਇਆ। ਪਰ ਜਦੋਂ ਸੰਘਰਸ਼ ਦਾ ਪਤਨ ਸ਼ੁਰੂ  ਹੋਇਆ। ਪੰਜਾਬ ਵਿਚ ਅਖੌਤੀ ਡੇਰੇਦਾਰਾਂ ਨੇ ਖੰਬਾਂ ਵਾਂਗ ਉਡਣਾ ਸ਼ੁਰੂ ਕਰ ਦਿੱਤਾ।  ਭਨਿਆਰੇ ਵਾਲਾ, ਚਿਮਟੇ ਵਾਲੇ ਸਾਧ, ਕੰਬਾਲੀ ਵਾਲੇ, ਧੀਂਗੜੇ ਵਾਲੇ ਸਾਧਾਂ ਨੇ ਸਿਰ  ਚੁੱਕਣਾ ਸ਼ੁਰੂ ਕਰ ਦਿੱਤਾ। ਇਹ ਸਾਧਾਂ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ  ਤੋੜ ਕੇ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ।
 ਇਹਨਾਂ ਦੇ ਪ੍ਰਫੁੱਧਤ ਹੋਣ ਦਾ ਮੁੱਖ ਕਾਰਨ ਇਨ੍ਹਾਂ ਨੂੰ ਮਿਲ ਰਹੀਂ ਸਰਕਾਰੀ ਸਰਪ੍ਰਸਤੀ, ਰਾਜਨੀਤਕ ਲੀਡਰਾਂ ਅਤੇ ਪ੍ਰਸਾਸ਼ਨਿਕ ਅਫਸਰਾਂ ਦੀ ਪੁਸ਼ਤ ਪਨਾਹੀ ਮਿਲਣਾ ਹੈ। ਇਸ ਲਈ ਇਨ੍ਹਾਂ ਨੂੰ ਸੰਗਤ ਵੀ ਮਿਲ ਜਾਂਦੀ ਹੈ। ਪੰਜਾਬ ਦੇ ਸਿੱਖ ਧਾਰਮਿਕ ਆਗੂਆਂ ਨੂੰ ਏਨੀ ਸੋਝੀ ਹੀ ਨਹੀਂ ਹੈ ਕਿ ਉਹ ਸਿੱਖ ਸੰਗਤ ਨੂੰ ਸਹੀ ਸੇਖ ਦੇ ਸਕਣ ਜਾਂ ਉਹ ਦੇਵਾ ਹੀ ਨਹੀਂ ਚਾਹੁੰਦੇ ਦੁੱਖਦਾਈ ਗੱਲ ਇਹ ਵੀ ਹੈ ਕਿ ਇਹਨਾਂ ਨੂੰ ਪ੍ਰਫੁੱਲਤ ਕਰਨ ਅਤੇ ਸਥਾਪਿਤ ਕਰਨ ਵਿਚ ਰਵਾਇਤੀ ਅਕਾਲੀ ਸਰਕਾਰ ਅਤੇ ਉਸਦੀ ਲੀਡਰਸ਼ਿਪ ਪੱਬਾਂ ਭਾਰ ਹੋ ਕਾਰਜਸ਼ੀਲ ਹੁੰਦੀ ਦਿੱਸਦੀ ਹੈ।
 ਅਜਿਹਾ ਹੀ ਇਕ ਅਖੌਤੀ ਸਾਧ ਆਸ਼ੂਤੋਸ਼ ਨੂਰਮਹਿਲੀਆਂ ਹੈ। ਜਿਸਦੇ ਡੇਰੇ  ਨੂੰ ਸਥਾਪਿਤ ਕਰਨ ਵਿਚ ਬੀਬੀ ਸੁਰਿੰਦਰ ਬਾਦਲ ਅਤੇ ਗੁਰਦੇਵ ਬਾਦਲ ਦੀ ਕੁੜੀ ਦਾ ਯੋਗਦਾਨ  ਪ੍ਰਮੁੱਖ ਹੈ, ਇਹ ਸਾਥ ਮਹੇਸ਼ ਕੁਮਾਰ ਝਾਅ ਸਪੁੱਤਰ ਦੇਵਾਨੰਦ ਝਾਅ ਜਾਤ ਬ੍ਰਾਹਮਣ ਵਾਸੀ  ਪਿੰਡ ਲਖਨੌਰ, ਤਹਿਸੀਲ ਲਾਲ ਬਾਗ ਜ਼ਿਲ੍ਹਾ ਦਰਭੰਗਾ ਬਿਹਾਗ ਦਾ ਰਹਿਣਾ ਵਾਲਾ ਹੈ।
 ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। ਸ਼ੁਰੂ ਵਿਚ ਇਸਨੇ ਮਾਨਵ ਕੇਂਦਰ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ' ਰੱਖ ਲਿਆ ਜਿਸਦੀ ਪੁਸ਼ਟੀ ਇਸਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਵੱਲੋਂ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ ਪ੍ਰਚਾਰਕ ਦਾ ਸਰਟੀਫਿਕੇ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। ਕਾਮ ਵਾਸਨਾ ਦਾ ਭੁੱਖਾ ਪ੍ਰਪੱਕਤਾਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ ਮਹੀਨੇ ਬਾਅਦ  ਇਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਆਪਣੀ ਇੰਗਲੈਂਡ ਵਾਲੀ  ਸ਼ਾਖਾ ਤੋਂ ਇਸਦੀ ਰਿਪੋਰਟ ਮੰਗਵਾਈ। ਇੰਗਲੈਂਡ ਵਾਲੀ ਸ਼ਾਖਾ ਤੋਂ ਇਸ ਦੀਆਂ ਮਾੜੀਆਂ  ਕਰਤੂਤਾਂ ਦੀ ਰਿਪੋਰਟ ਸੁਣ ਕੇ  ਦਿੱਲੀ ਮਾਨਵ ਕੇਂਦਰ ਵਾਲੇ ਹੈਰਾਨ ਹੋ ਗਏ। ਜਦੋਂ ਵੇਦ  ਪ੍ਰਪੱਕਤਾ ਨੰਦ  ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ ਨੇ ਇਸ  ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫਿਕੇਟ ਖੋਹ ਲਿਆ ਤੇ ਇਸਨੂੰ ਮਾਨਵ ਕੇਂਦਰ ਤੋਂ ਕੱਢ  ਦਿੱਤਾ। 1985 ਵਿਚ ਪ੍ਰਪੱਕਤਾਨੰਦ ਉਰਫ ਮਹੇਸ਼ ਕੁਮਾਰ ਝਾਅ ਪਟਿਆਲੇ ਆ ਵਸਿਆ। ਇਥੇ ਬਹੁਤਾ  ਕਾਮਯਾਬ ਨਾ ਹੁੰਦਾ ਦੇਖ ਕੇ ਸ਼ੈਤਾਨ ਦਿਮਾਗ 1987 ਵਿਚ ਨੂਰਮਹਿਲ ਆ ਗਿਆ ਤੇ ਆਪਣਾ ਨਾਮ  ‘ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ' ਰੱਖ ਲਿਆ ਤੇ ਨਵੀਂ ਸੰਸਥਾ ‘ਦਿਵਯ ਜਯੋਤੀ ਜਾਗ੍ਰਤੀ  ਸੰਸਥਾਨ' ਬਣਾ ਲਈ। ਆਸ਼ੂਤੋਸ਼ ਆਪ ਤਾਂ ਬਹੁਤਾ ਵਿਦਵਾਨ ਨਹੀਂ ਪਰ ਇਸ ਨੇ ਆਪਣੇ ਪਖੰਡ ਦਾ  ਪ੍ਰਚਾਰ ਕਰਨ ਲਈ ਕੁਝ ਸਿੱਖ ਪ੍ਰਚਾਰਕ ਤੇ ਹਿੰਦੂ ਵਿਦਵਾਨਾਂ ਨੂੰ ਖਰੀਦ ਕੇ ਪਿੰਡਾਂ ਦੀ  ਭੋਲੀ-ਭਾਲੀ ਜਨਤਾ ਨੂੰ ਆਪਣੇ ਜਾਲ ਵਿਚ ਫਸਾਉਣ ਲੱਗਾ। ਆਪਣੀ ਸ਼ੈਤਾਨ ਬੁੱਧੀ ਰਾਹੀਂ  ਗੁਰਬਾਣੀ ਦੇ ਗਲਤ ਅਰਥ ਕੱਢ ਕੇ ਡੇਰੇ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸੋਹਣੀਆਂ  ਸੁਨੱਖੀਆਂ ਕੁੜੀਆਂ ਨੂੰ ਡੇਰੇ 'ਤੇ ਸਮਰਪਤ ਕਰਨ ਲਈ ਕਹਿੰਦਾ। ਇਨ੍ਹਾਂ ਹੀ ਲੜਕੀਆਂ ਦਾ  ਲੋਭ ਲਾਲਚ ਦੇ ਕੇ ਆਪਣੇ ਆਲੇ ਦੁਆਲੇ ਦੇ ਨੌਜਵਾਨ ਮੁੰਡਿਆਂ ਨੂੰ ਡੇਰੇ 'ਤੇ ਆਉਣ ਲਈ  ਕਹਿੰਦਾ। ਇਸ ਵਕਤ ਨੂਰਮਹਿਲ ਦੇ ਚਿੱਕੜ ਵਿਚ ਸੈਂਕੜੇ ਮੁੰਡੇ ਕੁੜੀਆਂ ਗਰਕ ਹੋ ਰਹੇ ਹਨ।  ਜਿਨ੍ਹਾਂ ਨੂੰ ਡੇਰੇ ਦੇ ਅੰਦਰ ਹੀ ਤਰ੍ਹਾਂ-ਤਰ੍ਹਾਂ ਦੀਆਂ ਕਾਮਵਾਸਨਾਂ ਦੀਆਂ ਦਵਾਈਆਂ ਖੁਆ  ਕੇ ਕਾਮਵਾਸਨਾਂ ਲਈ ਉਤੇਜਿਤ ਕੀਤਾ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਪਾਉਣ ਲਈ ਨਸ਼ੀਲੀਆਂ  ਦਵਾਈਆਂ ਦੇ ਸਟੋਰ ਦੇ ਬਾਹਰ ਆਯੂਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀ ਲਿਖਿਆ ਹੋਇਆ ਹੈ।  ਬਿਹਾਰੀ ਭੱਈਆ ਆਸ਼ੂਤੋਸ਼ ਆਪ ਵੀ ਸਿਰੇ ਦਾ ਕਾਮ ਵਾਸਨਾ ਦਾ ਭੁੱਖਾ ਹੈ। ਲੇਕਿਨ ਆਪਣੇ ਆਪ  ਨੂੰ ਲੋਕਾਂ ਵਿਚ ਬ੍ਰਹਮਚਾਰੀ ਦੱਸਦਾ ਹੈ। ਜਿਸਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ  ਸੂਚੀ ਭਾਗ ਨੰ.30 ਦੇ ਕੁਮਾਰਕ ਨੰ.275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ  276 ਨੰ. ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਦਾ ਨਾਂ ਵੋਟਰ ਸੂਚੀ ਵਿਚ ਨਾ ਦਰਜ਼ ਹੈ।  ਜਿਸਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਹੁਣ ਇਹੀ  ਬਿਹਾਰੀ ਭੱਈਆ ਸਿੱਖ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀਆਂ ਧੱਜੀਆਂ ਉ²ਡਾ  ਰਿਹਾ ਹੈ। ਸਿੱਖਾਂ ਨੂੰ ‘ਭਰਮ ਭੇਖ ਤੇ ਰਹੇ ਨਿਆਰਾ' ਅਤੇ ‘ਭਾਵੈ ਲਾਂਬੇ ਕੇਸ ਕਰੁ  ਭਾਂਵੈ ਘਰਰਿ ਮੁਡਾਇ" ਦੇ ਗਲਤ ਅਰਥ ਕੱਢ ਕੇ ਗੁਰੂ ਗੋਬਿੰਦ ਸਿੰਘ ਵਲੋਂ ਦਿੱਤੀਆਂ ਪੰਜ  ਕਰਾਰੀ ਰਹਿਤ ਨਿਸ਼ਾਨੀਆਂ ਨੂੰ ਬਾਹਰੀ ਭੇਖ ਦੱਸ ਰਿਹਾ। ਕੇਸ, ਕ੍ਰਿਪਾਨ, ਕੰਘਾ, ਕਛਹਿਰਾ,  ਕੜਾ ਲਾਹ ਦੇਣ ਲਈ ਕਹਿ ਰਿਹਾ ਹੈ। ਸਿੱਖਾਂ ਦੇ ਨਾਲ ਲੱਗੇ ‘ਸਿੰਘ' ਸ਼ਬਦ ਨੂੰ ਕੱਟ ਕੇ  ਨੰਦ ਰੱਖ ਰਿਹਾ ਹੈ। ਸਾਖਿਅਤ ਆਸ਼ੂਤੋਸ਼ ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਬਾਅਦ ਸਿੱਖਾਂ  ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਕੋਈ ਲੋੜ ਨਹੀਂ ਦੇ ਉਪਦੇਸ਼ ਦੇ ਰਿਹਾ ਹੈ।  ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਝੋਨਾ ਬੀਜਣ ਦੀਆਂ ਗੱਲਾਂ ਕਰ ਰਿਹਾ ਹੈ। ਅੰਮ੍ਰਿਤਧਾਰੀ  ਸਿੱਖਾਂ ਨੂੰ ਭੇਰੀ ਸਿੱਖ ਦੱਸ ਰਿਹਾ ਹੈ। ਨੂਰਮਹਿਲ ਦੇ ਡੇਰੇ ਦਾ ਵਿਰੋਧ ਕਰਨ ਵਾਲੇ  ਸਿੱਖਾਂ ਨੂੰ ਬੰਦੂਕ ਦੀਆਂ ਗੋਲੀ ਦਾ ਨਿਸ਼ਾਨਾ ਬਣਾਉਣ ਲਈ ਚੈਲੰਜ ਕਰ ਰਿਹਾ ਹੈ। ਗੁਰੂ  ਗੋਬਿੰਦ ਸਿੰਘ ਸਾਹਿਬ ਨੂੰ ਬਿਹਾਰੀ ਭੱਈਆ ਦੱਸਦਾ ਹੈ। ਆਰ.ਐਸ.ਐਸ.ਦੀ ਬੋਲੀ ਬੋਲਦਿਆਂ  ਅੰਮ੍ਰਿਤਧਾਰੀ ਸਿੱਖਾਂ ਨੂੰ ਪਾਕਿਸਤਾਨ ਦਾ ਏਜੰਟ ਕਹਿੰਦਾ ਹੈ। ਇਨ੍ਹਾਂ ਨੂੰ ‘ਪੋਟੋ'  ਕਾਨੂੰਨ ਅਨੁਸਾਰ ਗ੍ਰਿਫਤਾਰ ਕਰਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਭੋਲੇ-ਭਾਲੇ ਪੇਂਡੂ  ਸਿੱਖਾਂ ਤੋਂ ਉਨ੍ਹਾਂ ਦੀਆਂ ਲੜਕੀਆਂ ਨੂੰ ਆਪਣੇ ਡੇਰੇ 'ਤੇ ਸਮਰਪਤ ਹੋਣ ਲਈ ਕਹਿ ਰਿਹਾ ਹੈ  ਅਤੇ ਆਪਣੇ ਪਾਲਤੂ ਗੁੰਡਿਆਂ ਤੋਂ ਉਨ੍ਹਾਂ ਸਮਰਪਤ ਹੋਈਆਂ ਲੜਕੀਆਂ ਨੂੰ ਬੇਪੱਤ ਕਰ ਰਿਹਾ  ਹੈ। ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਆਰ.ਐਸ.ਐਸ. ਭਾਜਪਾ ਤੇ ਅਕਾਲੀਆਂ ਰਾਹੀਂ  ਪੰਜਾਬ ਵਿਚ ਗੁਰੂ-ਡੰਮ੍ਹ ਵਧਾ ਕੇ ਸਿੱਖ ਰਹਿਤ ਮਰਿਯਾਦਾ, ਸਿੱਖ ਸਿਧਾਂਤ ਅਤੇ ਸਿੱਖ  ਇਖਲਾਕ 'ਤੇ ਮਾਰੂ ਵਾਰ ਕਰਨਾ ਚਾਹੁੰਦੀ ਹੈ।
 ਇਸ ਸਭ ਨੂੰ ਭਾਰਤ ਸਰਕਾਰ ਦੀ ਵੀ ਸਹਿਮਤੀ ਹੈ। ਕਿਉਂਕਿ ਉਸਨੇ ਇਕ ਪਾਖੰਡੀ ਸਾਧ ਨੂੰ  ਹਰ ਵਾਰ ਨਾਮ ਬਦਲਣ ਤੇ ਇਸਨੂੰ ਬਦਲਦੇ ਨਾਵਾਂ ਨਾਲ ਪਾਸਪੋਰਟ ਜਾਰੀ ਕੀਤੇ ਹਨ। ਕਦੇ ਮਹੇਸ਼ ਕੁਮਾਰ ਝਾਅ, ਕਦੇ ਵੇਦ ਪ੍ਰਪੱਕਤਾਨੰਦ, ਕਦੇ ਆਸ਼ੂਤੋਸ਼ ਮਹਾਰਾਜ ਸਭ ਇਸਦੇ ਪਾਖੰਡੀ ਚਿਹਰੇ ਹਨ। ਪੰਥ ਖਾਲਸੇ ਨਾਲ ਇਸਦੀ ਜੰਗ ਨਿਰਣਾਇਕ ਦੋਰ ਵਿਚ ਹੈ ਅਤੇ ਇਸਦੀ ਵੰਗਾਰ ਚੁਣੌਤੀ ਹੈ, ਗੁਰੂ ਪੰਥ ਖਾਲਸੇ ਲਈ।
 ?  ਪੂਰਨ ਸਿੰਘ ਜੀ ਤੁਹਾਡਾ ਆਸੂਤੋਸ਼ ਨਾਲ ਪਹਿਲਾਂ ਸੰਪਰਕ ਕਿਵੇਂ ਹੋਇਆ?
 - ਮੈਂ ਅਤੇ ਮੇਰਾ ਇਕ ਸਾਥੀ ਮਕਬੂਲ ਮਾਈਕਲ, ਜੋ ਕਿ ਹੁਣ ਇਕ ਸਥਾਪਿਤ ਗਾਇਕ ਹੈ,  ਗੜ੍ਹੇ (ਜਲੰਧਰ) ਉਸਤਾਦ ਪੂਰਨ ਸ਼ਾਹਕੋਟੀ ਅਤੇ ਬਰਕਤ ਸਿੱਧੂ ਕੋਲ ਸੰਗੀਤ ਦੀ ਸਿੱਖਿਆ ਲੈਣ  ਲਈ ਜਾਇਆ ਕਰਦੇ ਸੀ। ਮਕਬੂਲ ਮਾਈਕਲ ਨੂਰਮਹਿਲੀਏ ਆਸੂਤੋਸ਼ ਦਾ ਚੇਲਾ ਸੀ। ਉਸ ਰਾਹੀਂ ਹੀ ਮੇਰਾ ਸੰਪਰਕ ਆਸੂਤੋਸ਼ ਨਾਲ ਹੋਇਆ।
 ? ਆਸੂਤੋਸ਼ ਨੂਰਮਹਿਲ ਆ ਕੇ ਕਿਵੇਂ ਸਥਾਪਿਤ ਹੋਇਆ ?
 - ਦਰਅਸਲ ਆਸੂਤੋਸ਼ ਦਿੱਲੀ ਵਿਚ ਵੈਦਿਕ ਹਿੰਦੂ ਧਰਮ ਦਾ ਪ੍ਰਚਾਰ ਕਰਨ ਵਾਲੇ ਮਾਨਵ ਧਰਮ ਦਾ ਪ੍ਰਚਾਰਕ ਸੀ। ਉਨ੍ਹਾਂ ਵੱਲੋਂ ਇਸਨੂੰ ਉਥੋਂ ਕੱਢ ਦਿੱਤੇ ਜਾਣ ਤੇ ਇਸਨੇ ਕਈ ਜਗ੍ਹਾ ਘੁੰਮਦੇ ਹੋਏ ਸਥਾਪਿਤ ਹੋਣ ਦੀ ਕੋਸ਼ਿਸ਼ ਕੀਤੀ। ਆਖਰਕਾਰ ਇਹ ਨੂਰਮਹਿਲ ਆ ਕੇ ਟਿਕ ਗਿਆ ਤੇ ਆਪਣੀ ਕੂੜ ਦੀ ਦੁਕਾਨ ਦਾ ਪ੍ਰਚਾਰ ਕਰਨ ਲੱਗਾ।
 ? ਇਸਨੂੰ ਨੂਰਮਹਿਲ ਲੈ ਕੇ ਆਉਣ ਵਾਲਾ ਕੌਣ ਸੀ ?
 - ਆਸ਼ੂਤੋਸ਼ ਪਹਿਲਾਂ ਨਕੋਦਰ ਨਜ਼ਦੀਕ ਹਰੀਪੁਰ ਬਾਠ ਆਇਆ ਸੀ। ਇਸਨੂੰ ਇਥੇ ਸਥਾਪਿਤ  ਕਰਨ ਵਿਚ ਬਲਵੰਤ ਸਿੰਘ ਹਰੀਪੁਰ ਬਾਠ ਅਤੇ ਰਜਿੰਦਰ ਕੁਮਾਰ ਪ੍ਰਮੁੱਖ ਹਨ। ਬਲਵੰਤ ਸਿੰਘ ਆਪ ਵੀ ਸਤਿਸੰਗ ਕਰਿਆ ਕਰਦਾ ਸੀ। ਆਸ਼ੂਤੋਸ਼ ਨੇ ਵੀ ਆਪਣਾ ਪਹਿਲਾਂ ਸਤਿਸੰਗ ਆਪਣੇ ਮਾਨਵ ਧਰਮ ਦੇ ਪੁਰਾਣੇ ਗੁਰੂ ਸਤਿਪਾਲ ਮਹਾਰਾਜ ਜੀ ਦੇ ਨਾਂ ਤੇ ਹੀ ਸ਼ੁਰੂ ਕੀਤਾ ਅਤੇ ਉਹਨਾਂ ਦੀ ਫੋਟੋ ਰੱਖਦਾ ਸੀ। ਪਰ ਜਦ ਇਸਨੇ ਦੇਖਿਆ ਕਿ ਇਸਦੀ ਆਪਣੀ ਕੂੜ ਦੀ ਦੁਕਾਨ ਚਲ ਸਕਦੀ ਹੈ ਤਾਂ ਇਸਨੇ ਆਪਣੇ ਨਾਂ ਤੇ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਦਸਾਂ ਗੁਰੂਆਂ ਦੀ ਜੋਤ ਪ੍ਰਚਾਰਨਾ ਸ਼ੁਰੂ ਕਰ ਦਿੱਤਾ।
 ?  ਤੁਹਾਡੀਆਂ ਇਸ ਨਾਲ ਏਨੀਆਂ ਨਜ਼ਦੀਕੀਆਂ ਕਿਵੇਂ ਬਣੀਆਂ ?
 - ਜਦੋਂ ਇਸਦੇ ਕੂੜ ਦੀ ਦੁਕਾਨ ਦਾ ਪਸਾਰਾ ਵਧਿਆ ਤਾਂ ਇਸਨੂੰ ਮਲੋਟ ਦੀ ਇਸਦੀ ਸੰਗਤ ਨੇ ਇਕ ਫੀਏਟ ਕਾਰ ਵਿਚ ਦਿੱਤੀ ਤਾਂ ਇਸਨੂੰ ਕਾਰ ਨੂੰ ਚਲਾਉਣ ਲਈ ਇਕ ਡਰਾਈਵਰ ਦੀ ਲੋੜ ਪਈ। ਡਰਾਈਵਰ ਦੀ ਟੈਸਟ ਲੈਣ ਲਈ ਇਸਦੇ ਚੇਲਿਆਂ ਸੋਹਣ ਸਿੰਘ ਬਿਧੀਪੁਰੀਆ, ਜਰਨੈਲ ਸਿੰਘ ਮਹੇੜੂ, ਡਾ. ਤਾਰਾ ਸਿੰਘ ਅਤੇ ਰਾਮੇਸ਼ ਕੁਮਾਰ ਉਰਫ ਗਿਆਨਦੀਪ ਨੇ ਕਈ ਡਰਾਈਵਰਾਂ ਦੀ ਟਰਾਈ ਲਈ। ਉਹਨਾਂ ਨੇ ਮੈਨੂੰ ਪਾਸ ਕਰ ਦਿੱਤਾ ਤੇ ਮੈਂ ਇਸਦਾ ਡਰਾਈਵਰ ਬਣ ਗਿਆ।
 ? ਤੁਸੀਂ ਕਦੋਂ ਤੱਕ ਇਸਦੇ ਡਰਾਈਵਰ ਰਹੇ ?
 - ਮੈਂ ਇਸਦੇ ਨਾਲ 1992 ਤੱਕ ਡਰਾਈਵਰ ਦੀ ਨੌਕਰੀ ਕੀਤੀ। ਜਿਸ ਦੌਰਾਨ ਇਹ ਮੇਰੇ ਕੋਲੋਂ ਡਰਾਈਵਿੰਗ ਵੀ ਸਿੱਖਦਾ ਰਿਹਾ। ਇਕ ਦਿਨ ਇਸਨੇ ਕਾਰ ਸਿੱਖਦੇ ਹੋਏ ਕਾਰ ਭੰਗਾਲਾਂ ਪਿੰਡ ਦੇ ਭੱਠੇ ਕੋਲ ਸੁੱਟੀ, ਉਸ ਦਿਨ ਅਸੀਂ ਮਰਦੇ-ਮਰਦੇ ਬਚੇ।
 ? ਇਸ ਨਾਲ ਮੋਹ ਭੰਗ ਕਿਵੇਂ ਹੋਇਆ ?
 - ਇਕ ਵਾਰ 1992 ਵਿਚ ਇਹ ਮੈਨੂੰ ਆਪਣੇ ਨਾਲ ਆਪਣੇ ਇਕ ਸੇਵਕ ਨੂੰ ਮਿਲਣ ਲਈ ਮੈਨੂੰ ਦਿੱਲੀ ਆਪਣੇ ਨਾਲ ਲੈ ਗਿਆ। ਰਾਤ ਨੂੰ ਇਸਨੇ ਵਿਜੈ ਕੁਮਾਰ 7-8 ਰਾਜੌਰੀ ਗਾਰਡਨ, ਘਰ ਠਹਿਰਨ ਦਾ ਪ੍ਰੋਗਰਾਮ ਬਣਾਇਆ। ਵਿਜੈ ਕੁਮਾਰ ਦੇ ਦੋਸਤ ਦੀ ਲੜਕੀ ਸਵੀਟੀ ਨੂੰ ਰਾਤ 1 ਵਜੇ ਆਸ਼ੂਤੋਸ਼ ਨੇ ਨਾਮ ਦੇਣ ਲਈ ਬੁਲਾਇਆ। ਸਵੀਟੀ ਜਦ ਰਾਤ ਨੂੰ ਨਾਮ ਦਾਨ ਲੈਣ ਲਈ ਆਈ ਤਾਂ ਮੈਂ ਉਸ ਸਮੇਂ ਕਮਰੇ ਦੇ ਬਾਹਰ ਪਹਿਰਾ ਦੇ ਰਿਹਾ ਸੀ। ਕੁਝ ਸਮੇਂ ਬਾਦ ਮੈਨੂੰ ਅੰਦਰੋਂ ਕੁਝ ਗਲਤ ਪ੍ਰਕਾਰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਮੈਂ ਨਿਧੜਕ ਹੋ ਕੇ ਦਰਵਾਜ਼ਾ ਖੋਲ੍ਹ  ਕਮਰੇ ਦੇ ਅੰਦਰ ਚਲਾ ਗਿਆ। ਅੰਦਰ ਆਸ਼ੂਤੋਸ਼ ਤੇ ਸਵੀਟੀ ਨੂੰ ਅਤਿ ਨੰਗੀ ਹਾਲਾਤ ਵਿਚ ਦੇਖ  ਕੇ ਮੇਰੇ ਤਾਂ ਹੋਸ਼ ਹੀ ਉਡ ਗਏ। ਮੈਂ ਸਵੀਟੀ ਨੂੰ ਕੱਪੜੇ ਪੁਆ ਕੇ ਆਪਣੇ ਕਮਰੇ ਵੱਲ ਜਾਣ  ਲਈ ਕਿਹਾ ਤੇ ਆਸ਼ੂਤੋਸ਼ ਨੂੰ ਲਲਕਾਰ ਕੇ ਕਿਹਾ ਕਿ ਮੈਂ ਤੇਰੀਆਂ ਇਨ੍ਹਾਂ ਮਾੜ੍ਹੀਆਂ  ਕਰਤੂਤਾਂ ਦਾ ਪਰਦਾਫਾਸ਼ ਕਰਦਾ।
 ? ਫਿਰ ਤੁਸੀਂ ਕੀ ਕੀਤਾ ?
 - ਫਿਰ ਮੈਂ ਇਸਨੂੰ ਛੱਡ ਦਿੱਤਾ ਅਤੇ ਇਸਦੇ ਪਿਛੋਕੜ ਦੀ ਜਾਣਕਾਰੀ ਲੱਭਣ ਲੱਗਾ। ਜਿਸਤੇ ਮੈਨੂੰ ਪਤਾ ਲੱਗਾ ਕਿ ਇਸਨੂੰ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਕੱਢਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਜਾਣਕਾਰੀਆਂ ਪਤਾ ਚੱਲੀਆਂ।
 ? ਤੁਸੀਂ ਇਸਦੇ ਪਿਛੋਕੜ ਬਾਰੇ ਕੀ-ਕੀ ਜਾਣਿਆ।
 -  ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲ੍ਹਾ ਦਰਬੰਗਾ (ਬਿਹਾਰ) ਹੈ। ਦਰਬੰਗਾ ਜ਼ਿਲ੍ਹੇ ਦੇ ਡੀ. ਸੀ. ਵਲੋਂ ਦਿੱਤਾ ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। ਸ਼ੁਰੂ ਵਿਚ ਇਸਨੇ ਮਾਨਵ ਕੇਂਦਰ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰ ਦਿੱਲੀ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ' ਰੱਖ ਲਿਆ ਜਿਸ ਦੀ ਪੁਸ਼ਟੀ ਇਸਦੇ ਪਾਸਪੋਰਟ ਤੋਂ ਹੁੰਦੀ  ਹੈ। ਮਾਨਵ ਕੇਂਦਰ ਦਿੱਲੀ ਵੱਲੋਂ ਵੇਦ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ  ਪ੍ਰਚਾਰਕ ਦਾ ਸਰਟੀਫਿਕੇਟ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। ਕਾਮ ਵਾਸਨਾ ਦਾ  ਭੁੱਖਾ ਪ੍ਰਪੱਕਤਾਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ  ਮਹੀਨੇ ਬਾਅਦ ਇਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਆਪਣੀ  ਇੰਗਲੈਂਡ ਵਾਲੀ ਸ਼ਾਖਾ ਤੋਂ ਇਸਦੀ ਰਿਪੋਰਟ ਮੰਗਵਾਈ। ਇੰਗਲੈਂਡ ਵਾਲੀ ਸ਼ਾਖਾ ਤੋਂ ਇਸ  ਦੀਆਂ ਮਾੜੀਆਂ ਕਰਤੂਤਾਂ ਦੀ ਰਿਪੋਰਟ ਸੁਣ ਕੇ ਦਿੱਲੀ ਮਾਨਵ ਕੇਂਦਰ ਵਾਲੇ ਹੈਰਾਨ ਹੋ ਗਏ।  ਜਦੋਂ ਵੇਦ ਪ੍ਰਪੱਕਤਾਨੰਦ ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ  ਨੇ ਇਸ ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫਿਕੇਟ ਖੋਹ ਲਿਆ ਤੇ ਇਸਨੂੰ ਮਾਨਵ ਕੇਂਦਰ  'ਚੋ ਕੱਢ ਦਿੱਤਾ।
 ? ਕੀ ਆਸ਼ੂਤੋਸ਼ ਇਕੱਲਾ ਹੈ ਜਾਂ ਇਸਦਾ ਕੋਈ ਪਰਿਵਾਰ ਵੀ ?
 - ਇਸ ਭਈਏ ਨੇ ਘੱਟੋ-ਘੱਟ ਤਿੰਨ ਪਤਨੀਆਂ ਰੱਖੀਆਂ ਹੋਈ ਨੇ ਜਿਨ੍ਹਾਂ ਵਿਚੋਂ ਇਕ ਪਹਿਲੀ ਪਤਨੀ ਹੀ ਕਾਨੂੰਨੀ ਹੈ ਜੋ ਕਿ ਬਿਹਾਰ ਵਿਖੇ ਰਹਿ ਰਹੀ ਹੈ। ਜਿਸਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ ਸੂਚੀ ਭਾਗ ਨੰ. 30 ਦੇ ਕੁਮਾਰਕ ਨੰ. 275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ 276 ਨੰ. ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਕੁਮਾਰ ਝਾਅ ਦਾ ਵੋਟਰ ਸੂਚੀ ਵਿਚ ਨਾ ਦਰਜ਼ ਹੈ ਜਿਸਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਦੂਸਰੀ ਪਤਨੀ ਆਪਣੇ ਸੇਵਾਦਾਰ ਰਵਿੰਦਰ ਸਿੰਘ ਦੀ ਭੈਣ ਗੀਤਾ ਹੈ। ਜਿਸਨੂੰ ਆਪਣੇ ਪਤੀ ਤੋਂ ਤਲਾਕ ਦੁਆ ਕੇ ਆਪਣੇ ਕੋਲ ਰੱਖ ਲਿਆ ਹੈ। ਰਵਿੰਦਰ ਸਿੰਘ ਉਸ ਦੀ ਭੈਣ ਗੀਤਾ ਤੇ ਉਸਦੀ ਮਾਤਾ ਇਹ ਤਿੰਨੋ ਹੀ ਡੇਰੇ ਨੂੰ ਸਮਰਪਤ ਹਨ। ਕੁਝ ਦੇਰ ਬਾਅਦ ਰਵਿੰਦਰ ਦਾ ਵਿਆਹ ਅੰਮ੍ਰਿਤਾ ਨਾਮ ਦੀ ਲੜਕੀ ਨਾਲ ਹੋ ਗਿਆ। ਅੰਮ੍ਰਿਤਾ ਰਵਿੰਦਰ ਦੀ ਭੈਣ ਗੀਤਾ ਨਾਲੋਂ ਜ਼ਿਆਦਾ ਸੋਹਣੀ ਸੀ ਇਸ ਲਈ ਆਸ਼ੂਤੋਸ਼ ਨੇ ਰਵਿੰਦਰ ਦੀ ਭੈਣ ਗੀਤਾ ਤੇ ਰਵਿੰਦਰ ਦੀ ਮਾਤਾ ਨੂੰ ਫਰੀਦਬਾਦ ਡੇਰੇ ਦੀ ਮੁਖੀ ਬਣਾ ਕੇ ਭੇਜ ਦਿੱਤਾ। ਰਵਿੰਦਰ ਦੀ ਪਤਨੀ ਨੂੰ ਆਪਣੇ ਕੋਲ ਰੱਖਣ ਲਈ ਰਵਿੰਦਰ ਨੂੰ ਦੁਬਈ ਭੇਜ ਦਿੱਤਾ। ਰਵਿੰਦਰ ਦੀ ਪਤਨੀ ਅੰਮ੍ਰਿਤਾ ਨੂੰ ਨਸ਼ੀਲੀਆਂ ਦਵਾਈਆਂ ਖੁਆ ਕੇ ਆਪਣੇ ਨਾਲ ਸੈਕਸ ਪ੍ਰਤੀ ਉਕਸਾਇਆ। ਕੁਝ ਦੇਰ ਬਾਆਦ ਅੰਮ੍ਰਿਤਾ ਦੇ ਗੋਵਿੰਦਾ ਨਾਂ ਦਾ ਬੱਚਾ ਪੈਦਾ ਹੋਇਆ ਜੋ ਕਿ ਅੱਜ 12 ਸਾਲ ਦਾ ਹੈ ਅਤੇ ਮਾਸੀ ਮਨਜੀਤ ਕੌਰ ਮਾਸੜ ਗੁਰਚਰਨ ਸਿੰਘ ਜੋ ਕਿ ਬੈਟਰੀ ਦਾ ਕੰਮ ਕਰਦਾ ਹੈ ਦੇ ਘਰ ਸਮਰਾਲਾ ਚੌਂਕ, ਨੇੜੇ ਬਾਈਪਾਸ, ਲੁਧਿਆਣਾ ਵਿਖੇ ਰਹਿ ਰਿਹਾ ਹੈ। ਤਿੰਨ-ਤਿੰਨ ਕਾਨੂੰਨੀ ਤੇ ਗੈਰ-ਕਾਨੂੰਨੀ ਪਤਨੀਆਂ ਦੇ ਹੁੰਦੇ ਅਤੇ ਇਸਤੋਂ ਇਲਾਵਾਂ ਇਹ ਸੈਂਕੜੇ ਨੌਜਵਾਨ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਚੁੱਕਾ ਹੈ ਅਤੇ ਆਪਣੇ ਆਪ ਨੂੰ ਬ੍ਰਹਮਚਾਰੀ ਦੱਸਦਾ ਹੈ।
 ?  ਇਹ ਆਪਣਾ ਪ੍ਰਚਾਰ ਕਿਵੇਂ ਕਰਦਾ ਹੈ।
 - ਇਸਨੇ ਕਾਲਜਾਂ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਆਪਣੇ ਏਜੰਟ ਬਣਾਇਆ ਹੋਇਆ ਹੈ। ਉਹਨਾਂ ਨੂੰ ਇਹ ਹੋਰ ਮੁੰਡਿਆਂ ਅਤੇ ਕੁੜੀਆਂ ਨੂੰ ਡੇਰੇ ਵਿਚ ਲਿਆਉਣ ਅਤੇ ਚੇਲੇ ਬਣਨ ਲਈ ਵਰਤਦਾ ਹੈ। ਫਿਰ ਉਨ੍ਹਾਂ ਮੁੰਡੇ ਕੁੜੀਆਂ ਨੂੰ ਆਖਦਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਤੇ ਹੋਰ ਨਜ਼ਦੀਕੀਆਂ ਨੂੰ ਫੇਰੇ ਲੈ ਕੇ ਆਉਣ। ਇਹ ਘਰੋਂ ਭੱਜੇ ਮੁੰਡੇ- ਕੁੜੀਆਂ ਨੂੰ ਡੇਰੇ ਵਿਚ ਪਨਾਹ ਵੀ ਦਿੰਦਾ ਹੈ।
 ?  ਕੀ ਇਹ ਆਪ ਪ੍ਰਚਾਰ ਕਰਦਾ ਹੈ।
 - ਨਹੀਂ ਇਹ ਹੁਣ ਆਪ ਪ੍ਰਚਾਰ ਨਹੀਂ ਕਰਦਾ ਬਲਕਿ ਇਸਨੇ ਪੜ੍ਹੇ ਲਿਖੇ ਪ੍ਰਚਾਰਕ ਰੱਖੇ ਹੋਏ ਹਨ, ਜੋ ਕਿ ਇਸਦੇ ਇਸ਼ਾਰਿਆਂ ਤੇ ਗੁਰਬਾਣੀ ਦੇ ਗਲਤ ਅਰਥ ਕਰ ਇਸਨੂੰ ਗੁਰੂ ਸਾਬਤ ਕਰਦੇ ਹਨ ਅਤੇ ਇਸਦੀ ਕੂੜ ਦੀ ਦੁਕਾਨ ਨੂੰ ਵਧਾਉਂਦੇ ਹਨ।
 ? ਇਹ ਲੋਕਾਂ ਨੂੰ ਕਿਵੇਂ ਭਰਮਾਉਂਦਾ ਹੈ।
 - ਸਭ ਤੋਂ ਪਹਿਲਾਂ ਤਾਂ ਇਸਦੇ ਚੇਲੇ ਗੁਰੂ ਦਖਸ਼ਣਾਂ ਵਜੋਂ ਫਲ ਲੈ ਕੇ ਆਉਣ ਨੂੰ ਕਹਿੰਦੇ ਹਨ। ਪਰ ਨਾਲ ਹੀ ਆਖ ਦਿੰਦੇ ਹਨ ਕਿ ਚਲੋਂ ਤੁਸੀਂ ਏਨੀ ਦੂਰ ਕਿੱਥੇ ਜਾਉਗੇ। 50 ਰੁਪਏ ਦਿਉ ਅਸੀਂ ਤੁਹਾਨੂੰ ਇਥੇ ਹੀ ਫਲ ਦੇ ਦਿੰਦੇ ਹਾਂ। ਉਹ ਫਲ 10 ਰੁਪਏ ਦੀ ਕੀਮਤ ਤੋਂ ਵੀ ਘੱਟ ਹੁੰਦੇ ਹਨ, ਜੋ ਇਹ ਦਿੰਦੇ ਹਨ, ਜਿਨ੍ਹਾਂ ਵਿਚ ਆਮ ਤੌਰ 'ਤੇ ਇਕ ਕੇਲਾ ਜਾਂ ਸੇਬ ਹੁੰਦਾ ਹੈ। ਫਿਰ ਉਸਨੂੰ ਪਾਰਦਰਸ਼ੀ ਲਿਫਾਫੇ ਵਿਚ ਪਾਉਂਦੇ ਹਨ ਅਤੇ ਸ਼ਰਧਾਲੂ ਨੂੰ ਗੁਰੂ ਦਖਸ਼ਣਾਂ ਵਜੋਂ ਹੀ ਪੈਸੇ ਪਾਉਣ ਨੂੰ ਕਹਿੰਦੇ ਹਨ। ਉਸ ਤੋਂ ਉਪਰੰਤ ਉਸਨੂੰ ਆਸ਼ੂਤੋਸ਼ ਨਾਲ  ਮਿਲਾਇਆ ਜਾਂਦਾ ਹੈ, ਜੋ ਕਿ ਉਨ੍ਹਾਂ ਨੂੰ ਨਾਮ ਦਿੰਦਾ ਹੈ।
 ਜਿਸ ਵਿਚ ਪਹਿਲਾਂ ਉਹਨਾਂ ਦੀਆਂ ਅੱਖਾਂ ਬੰਦ ਕਰਵਾ ਪ੍ਰਕਾਸ਼ ਦਿਖਾਇਆ ਜਾਂਦਾ ਹੈ,  ਦੂਜੇ ਕਦਮ ਵਜੋਂ ਜੀਭ ਮੋੜ ਕੇ ਤਾਲੂ ਨਾਲ ਲਗਵਾਈ ਜਾਂਦੀ ਹੈ। ਜਦ ਤੁਹਾਡਾ ਆਪਣਾ ਹੀ ਥੁੱਕ ਮੂੰਹ ਅੰਦਰ ਉਪਰੋਂ ਝੜਦਾ ਹੈ ਤਾਂ ਉਸਨੂੰ ਇਹ ਅੰਮ੍ਰਿਤ ਛਕਾਉਣਾ ਕਹਿੰਦਾ ਹੈ। ਤੀਜੇ ਕਦਮ ਵਿਚ ਕੰਨ ਬੰਦ ਕਰਵਾ ਅੰਦਰ ਗੂੰਜਦੀ ਹਵਾ ਨੂੰ ਅਨਹਦ ਨਾਦ ਕਹਿੰਦਾ ਹੋਇਆ ਇਹ ਚੌਥੇ ਕਦਮ ਵਜੋਂ ‘ਸੋਹੰ' ਦਾ ਸਿਮਰਨ ਕਰਵਾਉਂਦਾ ਹੈ ਅਤੇ ਪ੍ਰਾਣੀ ਨੂੰ ਮੂਰਖ ਬਣਾ ਆਪਣਾ ਚੇਲਾ ਬਣਾ ਲੈਂਦਾ ਹੈ।
 ਆਦਿਧਰਮੀ ਭਾਈਚਾਰੇ ਨੂੰ  ਭਰਮਾਉਣ ਲਈ ਹੀ ‘ਸੋਹੰ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਉਹ ਉਸਨੂੰ ਆਪਣੇ ਨਾਲ  ਹੀ ਸਬੰਧਿਤ ਸਮਝ ਆਸ਼ੂਤੋਸ਼ ਦੇ ਜਾਲ ਵਿਚ ਫਸ ਸਕਣ।
 ? ਇਸ ਦੀਆਂ ਅਗਾਂਹ ਦੀਆਂ ਕੀ ਯੋਜਨਾਵਾਂ ਹਨ।
 - ਇਸਨੇ ਪਿੰਡ ਉਪਲਾਂ ਜ਼ਿਲ੍ਹਾ ਜਲੰਧਰ ਵਿਚ 72 ਖੇਤ ਜ਼ਮੀਨ ਖਰੀਦੀ ਹੋਈ ਹੈ। ਜਿੱਥੇ ਇਸਦੀ ਇਕ ਪਿੰਡ ਵਸਾਉਣ ਦੀ ਯੋਜਨਾ ਹੈ, ਇਸ ਤੋਂ ਇਲਾਵਾ ਵੀ ਇਸਨੇ ਖੇਮ ਕਰਨ ਬਾਰਡਰ ਉਤੋਂ ਲਗਭਗ ਇਕ ਅਰਬ ਦੀ ਜ਼ਮੀਨ ਖਰੀਦੀ ਹੈ। 15 ਅਗਸਤ 2006 ਨੂੰ ਇਸਨੇ ਐਲਾਨ ਕੀਤਾ ਕਿ ਉਹ ਇਕ ਕਾਲਜ ਵੀ ਚਲਾਏਗਾ। ਇਸ ਤੋਂ ਇਲਾਵਾ ਇਸਨੇ ਲਗਭਗ ਹਰ ਸ਼ਹਿਰ ਵਿਚ ਹੀ ਆਪਣੀਆਂ ਬਰਾਂਚਾਂ ਖੋਲ੍ਹੀਆਂ ਹੋਈਆਂ ਹਨ। ਜਿਥੇ ਕਿ ਸਮਾਜ ਤੋਂ ਭਗੌੜੇ ਗਲਤ ਅਫਸਰ ਪਨਾਹ ਲਈ ਬੈਠੇ ਹਨ। ਜਿਨ੍ਹਾਂ ਦੀ ਕੀ ਸਰਕਾਰੀ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕੌਣ ਹਨ ਤੇ ਕਿੱਥੋਂ ਆਏ ਹਨ ਕਿਉਂਕਿ ਇਸਨੇ ਮੰਡਿਆਂ ਦੇ ਨਾਵਾਂ ਨਾਲ ਨੰਦ ਅਤੇ ਕੁੜੀਆਂ ਦੇ ਨਾਵਾਂ ਨਾਲ ਭਾਰਤੀ ਸ਼ਬਦ ਜੋੜ ਉਨ੍ਹਾਂ ਦੀ ਅਸਲ ਪਛਾਣ ਨੂੰ ਖਤਮ ਕਰ ਦਿੱਤਾ ਹੈ।
 ? ਇਸ ਕੋਲ ਕਿਹੜੇ-ਕਿਹੜੇ ਸਰਕਾਰੀ ਮੰਤਰੀ ਤੇ ਸਰਕਾਰੀ ਅਫਸਰ ਆਉਂਦੇ ਹਨ, ਜਿਹੜੇ ਇਸਦੀ ਮਦਦ ਕਰਦੇ ਹਨ।
 - ਇਸ ਕੋਲ ਆਉਣ ਵਾਲਿਆਂ ਵਿਚ ਸੁਰਿੰਦਰ  ਕੌਰ ਬਾਦਲ ਪਤਨੀ ਸ੍ਰ. ਪ੍ਰਕਾਸ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ  ਅਕਾਲੀ  ਮੰਤਰੀ ਗੁਰਦੇਵ ਸਿੰਘ ਬਾਦਲ ਦੀ ਕੁੜੀ, ਮੌਜੂਦਾ ਐਮ.ਐਲ.ਏ ਗੁਰਵਿੰਦਰ ਸਿੰਘ  ਅਟਵਾਲ, ਡੀ.ਜੀ.ਪੀ. ਵਿਰਕ ਤੋਂ ਇਲਾਵਾ ਫਿਲੌਰ ਪੁਲਿਸ ਅਕੈਡਮੀ ਦੇ ਕਈ ਅਫਸਰ, ਨਕੋਦਰ  ਨੂਰਮਹਿਲ ਦੇ ਸਰਕਾਰੀ ਅਫਸਰ ਇਸ ਕੋਲ ਆਉਂਦੇ ਤੇ ਇਸਦੀ ਪੁਸ਼ਤ ਪਨਾਹੀ ਕਰਦੇ ਹਨ। ਗੁਰਦੇਵ ਬਾਦਲ ਦੀ ਲੜਕੀ ਕਰਨੈਲ ਕੌਰ ਦਾ ਕਹਿਣਾ ਹੈ ਕਿ ਉਹ ਸਭ ਕੁਝ ਛੱਡ ਸਕਦੀ ਹੈ ਪਰ ਆਸ਼ੂਤੋਸ਼  ਮਹਾਰਾਜ ਨੂੰ ਨਹੀਂ, ਇਸਦੇ ਡੇਰੇ ਨੂੰ ਜਾਂਦੀ ਸੜਕ ਬੀਬੀ ਸੁਰਿੰਦਰ ਕੌਰ ਬਾਦਲ ਦੇ ਕਹਿਣ  ਤੇ ਪੱਕੀ ਕੀਤੀ ਗਈ। ਆਸ਼ੂਤੋਸ਼ ਸ਼ਰੇਆਮ ਆਖਦਾ ਹੈ ਕਿ 20 ਲੱਖ ਦੇ ਕਰੀਬ ਸਿੱਖ ਸਾਡੇ ਸ਼ਿਕੰਜ਼ੇ ਵਿਚ ਫਸ ਚੁੱਕਾ ਹੈ। ਇਸ ਸਮੇਂ ਵੀ ਇਸਦੇ ਡੇਰੇ ਵਿਚ 65 ਦੇ ਕਰੀਬ ਨਕਲੀ ਅੰਮ੍ਰਿਤਧਾਰੀ ਰਹਿ ਰਹੇ ਹਾਂ।
 ? ਤੁਸੀਂ ਇਸਦੇ ਖਿਲਾਫ ਪ੍ਰਚਾਰ ਕਰ ਰਹੇ ਹੋ? ਕੀ ਤੁਹਾਨੂੰ ਕਦੇ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ।
 - 1996 ਵਿਚ ਇਸਦੇ ਗੁੰਡਿਆਂ ਨੇ ਮੈਨੂੰ ਚੁੱਕ ਲਿਆ ਸੀ, ਮੇਰੀ ਮਾਰ-ਕੁੱਟ ਵੀ ਕੀਤੀ  ਗਈ ਸੀ। ਹੁਣ ਵੀ ਮੈਂ ਗਾਜ਼ੀਆਬਾਦ ਗਿਆ ਸੀ, ਜਿੱਥੇ ਇਸਦਾ ਪ੍ਰੋਗਰਾਮ ਸੀ, ਅਸੀਂ ਉਥੇ ਜਾ ਕੇ ਵੀ ਇਸਦੀਆਂ ਕਰਤੂਤਾਂ ਬਾਰੇ ਪ੍ਰੈੱਸ ਅਤੇ ਮੀਡੀਏ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸਦਾ ਪ੍ਰੋਗਰਾਮ ਨਹੀਂ ਹੋਣ ਦਿੱਤਾ, ਜਿਸ ਲਈ ਇਸਨੇ ਮੇਰੇ ਤੇ ਦਿੱਲੀ ਅਦਾਲਤ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ।
 ?  ਤੁਸੀਂ ਆਸ਼ੂਤੋਸ਼ ਦੇ ਚੇਲਿਆਂ ਉਪਰ ਇਕ ਹਿਰਨ ਮਾਰਨ ਦਾ ਵੀ ਦੋਸ਼ ਲਗਾਇਆ ਸੀ ? ਉਸ ਦਾ ਕੀ ਬਣਿਆ।
 - ਹਾਂ ਜੀ! ਇਹ ਇਕ ਹਿਰਨ ਨੂੰ ਮਲੋਟ ਤੋਂ ਲੈ ਕੇ ਆ ਰਹੇ ਸੀ। ਡੇਰੇ ਵਿਚੋਂ ਲਾਹੁਣ ਵੇਲੇ ਉਹ ਭੱਜ ਗਿਆ। ਭੰਗਾਲਾ ਪਿੰਡ ਹਿਰਨ ਨੂੰ ਇਸਦੇ ਚੇਲਿਆਂ ਨੇ ਘੇਰ ਲਿਆ। ਹਿਰਨ ਛੱਪੜ 'ਚ ਜਾ ਵੜਿਆ। ਉਸਨੂੰ ਰੱਸੇ ਪਾ ਕੇ ਫੜਦਿਆਂ ਉਸਦੀ ਗਲ੍ਹਾ ਘੁੱਟਣ ਕਾਰਨ ਮੌਤ ਹੋ ਗਈ। ਹਿਰਨ ਦੀ ਲਾਸ਼ ਡੇਰੇ ਵਿਚ ਲਿਆਂਦੀ ਗਈ ਅਤੇ ਕੇਸ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਸਾਰੀ ਘਟਨਾ ਦੀ ਵੀਡੀਉ ਬਣੀ ਹੋਣ ਕਾਰਨ ਹਿਰਨ ਦੀ ਲਾਸ਼ ਦਾ ਪੋਸਟ-ਮਾਰਟਮ ਕੀਤਾ ਗਿਆ। ਪਰ ਲਾਸ਼ ਦਾ ਪੋਸਟ-ਮਾਰਟਮ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਮੁਲਤਾਨੀ ਨੇ ਵੀ ਦਬਾਅ ਕਾਰਨ ਹਿਰਨ ਦੀ ਮੌਤ ਦਾ ਕਾਰਨ ਠੰਡ ਜਾਂ ਦਿਲ ਦਾ ਫੇਲ੍ਹ ਹੋਣ ਦੱਸਿਆ।
 ਇਸ ਕੇਸ ਦੀ ਤਫਤੀਸ਼ ਐਸ.ਡੀ.ਐਮ. ਫਿਲੌਰ ਕਰ ਰਹੇ ਹਨ। ਉਹ ਵੀ ਇਹ ਹੀ ਆਖ ਰਹੇ ਹਨ ਕਿ ਬੰਦੇ ਦੀ ਸ਼ਨਾਖਤ ਨਹੀਂ ਹੋ ਰਹੀ। 2 ਫਰਵਰੀ 2006 ਨੂੰ ਮੇਨਕਾ ਗਾਂਧੀ ਵੀ ਸ੍ਰੀ ਲਖਨਪਾਲ ਮੁੱਖ ਸਕੱਤਰ ਪੰਜਾਬ ਨਾਲ ਆਈ।
 9 ਫਰਵਰੀ ਨੂੰ ਉਨ੍ਹਾਂ ਵੱਲੋਂ ਭੇਜੀ ਟੀਮ ਜਾਂਚ ਲਈ ਆਈ। ਜਿਸਨੇ ਤਸੱਲੀਬਖਸ਼ ਰਿਪੋਰਟ ਦਿੱਤੀ। 31 ਮਾਰਚ ਨੂੰ ਐਸ.ਡੀ.ਐਮ. ਫਿਲੌਰ ਜਾਂਚ ਲਈ ਆਏ। ਉਹ ਭੰਗਾਲਾ ਪਿੰਡ ਵੀ ਗਏ। ਪਿੰਡ ਵਾਸੀਆਂ ਨੇ ਆਸ਼ੂਤੋਸ਼ ਦੇ ਚੇਲਿਆਂ ਤੇ ਗੰਨਮੈਨਾਂ ਵਿਰੁੱਧ ਬਿਆਨ ਦਿੱਤਾ। ਇਸ ਸਾਰੇ ਕਾਰੇ ਦੀ 3.4. ਵੀ  ਐਸ.ਡੀ.ਐਮ. ਨੂੰ ਦਿੱਤੀ ਗਈ। ਜਿਸ ਵਿਚ ਗੰਨਮੈਨ ਸਾਫ ਪਛਾਣੇ ਜਾਂਦੇ  ਹਨ। ਪਰ ਪ੍ਰਸਾਸ਼ਨ ਇਸ ਸਾਰੀ ਰਿਪੋਰਟ ਨੂੰ ਗੋਲਮੋਲ ਕਰ ਆਸ਼ੂਤੋਸ਼ ਨੂੰ ਬਚਾਉਣ ਦੇ ਚੱਕਰ  ਵਿਚ ਹੈ।
 ਸਿੱਖ ਜਾਗਰਿਤੀ ਲਹਿਰ ਦੇ ਸੰਚਾਲਕ ਸ. ਭਾਗ ਸਿੰਘ ਦਰਦੀ ਨਾਲ ਵਿਸ਼ੇਸ਼ ਭੇਂਟ
 ? ਸਿੱਖ ਜਾਗਰਿਤੀ ਸਭਾ ਦਾ ਮੁੱਖ ਉਦੇਸ਼ ਕੀ ਹੈ ?
 - ਸਿੱਖ ਜਾਗਰਿਤੀ ਸਭਾ ਦਾ ਮੁੱਖ ਉਦੇਸ਼ ਪੰਜਾਬ ਵਿਚ ਪੈਦਾ ਹੋ ਰਹੇ ਅਖੌਤੀ ਡੇਰਾਵਾਦ, ਗੁਰੂਡੰਮ੍ਹ ਤੋਂ ਸੰਗਤਾਂ ਨੂੰ ਸੁਚੇਤ ਕਰਨਾ ਹੈ ਤਾਂ ਜੋ ਸੰਗਤ ਇਨ੍ਹਾਂ ਦੇ ਜਾਲ ਵਿਚ ਨਾ ਫਸੇ। ਇਸ ਤੋਂ ਇਲਾਵਾ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦਾ ਪ੍ਰਚਾਰ ਅਤੇ ਪ੍ਰਸਾਰ, ਸਿੱਖ ਧਰਮ ਵਿਚ ਪੈਦਾ ਹੋ ਰਹੇ ਛੂਆਛਾਤ ਦਾ ਵਿਰੋਧ, ਨਸ਼ਾ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਸੰਗਤਾਂ ਨੂੰ ਸੁਚੇਤ ਕਰਨਾ ਹੈ।
 ? ਇਸਦੇ ਲਈ ਤੁਸੀਂ ਕੀ ਕਰ ਰਹੇ ਹੋ ?
 - ਸਿੱਖ ਜਾਗਰਿਤੀ ਸਭਾ ਕਿੱਥੇ ਵੀ ਅਜਿਹਾ ਪਾਖੰਡ ਹੋ ਰਿਹਾ ਹੋਵੇ, ਉਥੇ ਹੀ ਇਸਦਾ ਵਿਰੋਧ ਕਰਦੀ ਹੈ। ਇਸਦੇ ਲਈ ਸਾਨੂੰ ਜੇਕਰ ਤਰਕਸ਼ੀਲਾਂ ਦੀ ਵੀ ਮਦਦ ਲੈਣੀ ਪਵੇ, ਅਸੀਂ ਨਿਰਸੰਕੋਚ ਮਦਦ ਲੈਂਦੇ ਅਤੇ ਦਿੰਦੇ ਹਾਂ।
 ? ਤੁਸੀਂ ਆਸ਼ੂਤੋਸ਼ ਦਾ ਵਿਰੋਧ ਕਿਉਂ ਕਰ ਰਹੇ ਹੋ।
 - ਆਸ਼ੂਤੋਸ਼ ਗੁਰਬਾਣੀ ਦੀ ਵਰਤੋਂ ਆਪਣੇ ਆਪ ਨੂੰ ਗੁਰੂ ਪ੍ਰਚਾਰਨ ਲਈ ਕਰਦਾ ਹੈ।  ਲੋਕਾਂ ਨੂੰ ਨਸ਼ੇ ਛੱਡਣ ਲਈ ਆਖਦਾ ਹੈ। ਪਰ ਆਪਣੇ ਡੇਰੇ ਵਿਚ ਨੌਜਵਾਨਾਂ ਨੂੰ ਨਸ਼ੇ ਦਿੰਦਾ  ਹੈ। ਪੰਜਾਬ ਦੀ ਧਰਤੀ ਤੇ ਦੇਵਦਾਸੀ ਪ੍ਰਥਾ ਨੂੰ ਸੁਰਜੀਤ ਕਰ ਰਿਹਾ ਹੈ। ਅਸੀਂ ਇਸ ਲਈ  ਇਸਦਾ ਵਿਰੋਧ ਕਰ ਰਹੇ ਹਾਂ। ਅਸੀਂ ਪੂਰਨ ਸਿੰਘ ਨੂੰ ਇਸ ਲਈ ਪੂਰਾ ਸਹਿਯੋਗ ਦੇ ਰਹੇ ਹਾਂ।

3172
ਇੱਕੋ ਦਿਲ ਸੀ ਓ ਤੇਰੇ ਨਾਂ ਕਰਤਾ,
 ਕੀਤਾ ਸੀ ਪਿਆਰ ਨਾਂ ਤਾਂ ਕਰਤਾ..
 ਅਸੀਂ ਜਾਣਦੇ ਜਾਂ ਸਾਡਾ ਰੱਬ ਜਾਣਦਾ,
 ਨੀਂ ਤੈਨੂੰ ਕਿੰਨਾ ਸੀ ਚਾਹੁੰਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||
 
 ਬਣਕੇ ਗ੍ਰਹਿਣ ਸਾਡੇ ਹਾਸਿਆਂ ਨੂੰ ਲੱਗ ਗਈ,
 ਡੁੱਬ-ਜਾਣੀਏ ਨੀਂ ਸਾਨੂੰ ਸ਼ਰੇਆਮ ਠੱਗ ਗਈ..
 ਪਤਾ ਹੁੰਦਾ ਸਾਡੇ ਨਾਲ ਹੋਣੀਆਂ ਸੀ ਇੱਦਾਂ,
 ਕਦੇ ਖਤ ਵੀ ਨਾਂ ਪਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||
 
 ਕੀਦੇ ਨਾਲ ਸੌਦਾ ਕੀਤਾ ਸਾਡੀ ਤਕਦੀਰ ਦਾ,
 ਰਿਹਾ ਨਾਂ ਕੋਈ ਮੁੱਲ ਹੁਣ ਟੁੱਟੇ ਹੋਏ ਤੀਰ ਦਾ..
 ਹੀਰੇ ਜਿਹੇ ਯਾਰ ਨੀਂ ਤੂੰ ਕੌਡੀਆਂ ਦੇ ਭਾਅ ਤੋਲੇ,
 ਅਸੀਂ ਸੱਚੀਆਂ ਸੁਣਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||
 
 ਲੁੱਟੇ ਗਏ ਅਸੀਂ ਤੇਰੇ ਲਾਰਿਆਂ ਨੇਂ ਮਾਰਿਆ,
 ਸਾਨੂੰ ਡੋਬ ਕੇ ਤੂੰ ਕਿਹੜੇ ਨਵਿਆਂ ਨੂੰ ਤਾਰ੍ਹਿਆ..
 ਦੇਖਾਂਗੇ ਨੀਂ ਹੁਣ ਅਸੀਂ ਤੇਰੇ ਨਾਲ,
 ਤੇਰੇ ਨਵੇਂ ਕਿੰਨੀ ਦੇਰ ਨਿਭਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||

3173
ght te sandhu v nai..........

bbbbbbbuuuuuuurrrrrrrrrrrraaaaaaaaaaaaa

3174
apny apny tha te sbv thk a

3175
kyu ji baakia nu ki hoea???????????

3176
ਢਿੱਲੋਂ:  ਇਹ ਸਰੋਆ ਰਾਜਪੂਤਾਂ ਵਿਚੋਂ ਹਨ। ਅੱਠਵੀਂ ਸਦੀ ਵਿੱਚ ਤੂਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ ਲੋਕਾਂ ਢਿੱਲੋਂ, ਸੰਘੇ, ਮੱਲ੍ਹੀ, ਦੋਸਾਂਝ ਤੇ ਢੀਂਡਸੇ ਭਾਈਚਾਰੇ ਦੇ ਲੋਕਾਂ ਤੋਂ ਦਿੱਲੀ ਖੋਈ ਸੀ। ਇਹ ਦਿੱਲੀ ਦਾ ਖੇਤਰ ਛੱਡਕੇ ਰਾਜਸਤਾਨ ਵੱਲ ਆ ਗਏ। ਫਿਰ ਕਾਫ਼ੀ ਸਮੇਂ ਮਗਰੋਂ ਇਸ ਭਾਈਚਾਰੇ ਦੇ ਲੋਕ ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠਕੇ ਹੌਲੀ-ਹੌਲੀ ਸਾਰੇ ਪੰਜਾਬ ਵਿੱਚ ਖਿਲਰ ਗਏ। ਕੁਝ ਬਠਿੰਡੇ ਤੋਂ ਚੱਲਕੇ ਅੱਗੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਸਤਲੁਜ ਦਰਿਆ ਦੇ ਨਾਲ ਲਗਦੇ ਖੇਤਰਾਂ ਵਿੱਚ ਪਹੁੰਚ ਗਏ। ਫਿਰੋਜ਼ਪੁਰ ਦੇ ਬਹੁਤੇ ਢਿੱਲੋਂ ਮਾਝੇ ਵੱਲ ਚਲੇ ਗਏ। ਲੁਧਿਆਣੇ ਖੇਤਰ ਤੋਂ ਬਹੁਤੇ ਢਿੱਲੋਂ ਦੁਆਬੇ ਵੱਲ ਚਲੇ ਗਏ। ਢਿੱਲੋਂ ਸੂਰਜਬੰਸੀ ਹਨ। ਅੰਮ੍ਰਿਤਸਰੀ ਢਿਲੋਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਂਭਾਰਤ ਦੇ ਸੂਰਮੇ ਤੇ ਮਹਾਨ ਦਾਨੀ ਰਾਜਾ ਕਰਣ ਦੇ ਪੁੱਤਰ ਲੋਹਸੈਨ ਦਾ ਪੁੱਤਰ ਸੀ। ਕਰਣ ਕੁਰੂਕਸ਼ਤੇਰ ਦੇ ਯੁੱਧ ਵਿੱਚ ਮਾਰਿਆ ਗਿਆ ਸੀ। ਉਸ ਦੀ ਬੰਸ ਦੇ ਲੋਕ ਪਹਿਲਾਂ ਰਾਜਸਤਾਨ ਤੇ ਫਿਰ ਪੰਜਾਬ ਦੇ ਬਠਿੰਡਾ ਖੇਤਰ ਵਿੱਚ ਆਏ। ਹੁਣ ਵੀ ਬਠਿੰਡਾ ਦੇ ਦੱਖਣੀ ਖੇਤਰ ਵਿੱਚ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲੋਂ ਖਾਨਦਾਨ ਦੇ ਲੋਕ ਮੋਗੇ ਦੇ ਖੇਤਰ ਵਿੱਚ ਵੀ ਕਾਫ਼ੀ ਵਸਦੇ ਹਨ। ਇਸ ਇਲਾਕੇ ਵਿੱਚ ਜਮੀਅਤ ਸਿੰਘ ਢਿੱਲੋਂ ਦਾ ਪੁੱਤਰ ਬਾਬਾ ਗੁਰਿੰਦਰ ਸਿੰਘ ਰਾਧਾ ਸੁਆਮੀ ਅਤੇ ਮਤ ਬਿਆਸ ਸ਼ਾਖਾ ਦਾ ਸਤਿਗੁਰੂ ਹੈ। ਮੋਗੇ ਦੇ ਢਿੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਜੱਟ ਹਨ। ਇਨ੍ਹਾਂ ਬਹੁਤ ਉਨਤੀ ਕੀਤੀ ਹੈ। ਬੀ• ਐਸ• ਦਾਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਦਾ ਹੀ ਇੱਕ ਬਹੁਤ ਪੁਰਾਣਾ ਕਬੀਲਾ ਮੰਨਦਾ ਹੈ। ਇਹ ਸਕੰਦਰ ਦੇ ਹਮਲੇ ਦੇ ਸਮੇਂ ਵੀ ਭਾਰਤ ਵਿੱਚ ਵੱਸਦੇ ਸਨ। ਈਸਵੀ ਸਦੀ ਤੋਂ ਵੀ ਪਹਿਲਾਂ ਯੂਰਪ ਵਿੱਚ ਇਸ ਭਾਈਚਾਰੇ ਦੇ ਲੋਕ ਭਾਰਤ ਵਿਚੋਂ ਹੀ ਗਏ। ਢਿੱਲੋਂ ਗੋਤ ਦੇ ਲੋਕ ਛੀਂਬੇ ਆਦਿ ਪਿਛੜੀਆਂ ਸ਼੍ਰੇਣੀਆਂ ਵਿੱਚ ਵੀ ਹਨ। ਜਿਹੜੇ ਢਿੱਲੋਂ ਜੱਟਾਂ ਨੇ ਪਿਛੜੀਆਂ ਸ਼੍ਰੇਣੀਆਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਜਾਂ ਪਿਛੜੀਆਂ ਸ਼੍ਰੇਣੀਆਂ ਵਾਲੇ ਕੰਮ ਕਰਨ ਲੱਗ ਪਏ, ਉਹ ਪਿਛੜੀਆਂ ਸ਼੍ਰੇਣੀਆਂ ਵਿੱਚ ਰਲਮਿਲ ਗਏ। ਗੋਤ ਨਹੀਂ ਬਦਲਿਆ, ਜਾਤੀ ਜ਼ਰੂਰ ਬਦਲ ਗਈ।
ਮੋਗੇ ਅਤੇ ਫਿਰੋਜ਼ਪੁਰ ਤੋਂ ਅੱਗੇ ਸਤਲੁਜ ਪਾਰ ਕਰਕੇ ਕੁਝ ਢਿੱਲੋਂ ਭਾਈਚਾਰੇ ਦੇ ਲੋਕ ਮਾਝੇ ਵਿੱਚ ਆਬਾਦ ਹੋ ਗਏ। ਕੁਝ ਹੋਰ ਅੱਗੇ ਗੁਜਰਾਂਵਾਲੇ ਤੱਕ ਚਲੇ ਗਏ। ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਤੇ ਗੁਜਰਾਂਵਾਲਾ ਵਿੱਚ ਹੀ ਸਭ ਤੋਂ ਵੱਧ ਢਿੱਲੋਂ ਆਬਾਦ ਸਨ। ਢਿੱਲੋਂ ਭਾਈਚਾਰੇ ਦੇ ਲੋਕ ਸੋਲ੍ਹਵੀਂ ਸਦੀ ਦੇ ਅੰਤ ਵਿੱਚ ਰਾਜਸਤਾਨ ਤੇ ਹਰਿਆਣੇ ਤੋਂ ਪੰਜਾਬ ਵਿੱਚ ਆ ਕੇ ਮਾਲਵੇ ਦੇ ਇਲਾਕੇ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ ਹਨ। ਹਰੀ ਸਿੰਘ ਪੁੱਤਰ ਭੂਮਾ ਸਿੰਘ ਮਾਲਵੇ ਦੇ ਪਿੰਡ ਰੰਗੂ ਪਰਗਣਾ-ਬੱਧਣੀ ਜਿਲ੍ਹਾ ਮੋਗਾ ਤੋਂ ਹੀ ਜਾ ਕੇ ਭੰਗੀ ਮਿਸਲ ਦੇ ਸਰਦਾਰ ਬਣੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦ ਭੰਗੀ ਮਿਸਲ ਦੇ ਢਿੱਲੋਂ ਸਰਦਾਰ ਹਾਰ ਗਏ ਤਾਂ ਉਹ ਮਾਲਵੇ ਦੇ ਜੰਗਲੀ ਇਲਾਕੇ ਵਿੱਚ ਫਿਰ ਵਾਪਿਸ ਆ ਗਏ। ਮੁਸਲਮਾਨ ਹਮਲਾਵਰਾਂ ਦੇ ਸਮੇਂ ਵੀ ਮਾਝੇ ਤੋਂ ਲੋਕ ਮਾਲਵੇ ਵਿੱਚ ਆਮ ਹੀ ਆ ਜਾਂਦੇ ਸਨ। ਭੰਗੀ ਮਿਸਲ ਦੀ ਹਾਰ ਕਾਰਨ ਢਿੱਲੋਂ ਬਰਾਦਰੀ ਦੇ ਕੁਝ ਲੋਕ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੀ ਰਹਿ ਪਏ ਅਤੇ ਕੁਝ ਰੋਸ ਵਜੋਂ ਮਾਲਵੇ ਦੇ ਜੰਗਲਾਂ ਵੱਲ ਤੁਰ ਪਏ। ਢਿੱਲੋਂ ਬਰਾਦਰੀ ਦਾ ਇੱਕ ਬਜ਼ੁਰਗ ਬਾਬਾ ਰੱਤੂ, ਝਬਾਲ ਦੇ ਇਲਾਕੇ ਦੇ ਇੱਕ ਪ੍ਰਸਿੱਧ ਪਿੰਡ ਮੂਸੇ ਤੋਂ ਉਠਕੇ ਬਠਿੰਡੇ ਦੇ ਇਲਾਕੇ ਵਿੱਚ ਬੰਗਹੇਰ ਵਿੱਚ ਆ ਵਸਿਆ ਸੀ।
ਗੁਰੂ ਗੋਬਿੰਦ ਸਿੰਘ ਸੰਨ 1705 ਈਸਵੀ ਵਿੱਚ ਜਦ ਬਠਿੰਡੇ ਦੇ ਇਲਾਕੇ ਬੰਗਹੇਰ ਵਿੱਚ ਆਏ ਤਾਂ ਇਸ ਪਿੰਡ ਦੇ ਬਾਬੇ ਮੇਹਰੇ ਢਿੱਲੋਂ ਨੇ ਗੁਰੂ ਸਾਹਿਬ ਨੂੰ ਆਮ ਸਾਧ ਸਮਝ ਕੇ ਆਪਣਾ ਮਾਰਖੁੰਡ ਝੋਟਾ ਛੱਡ ਦਿੱਤਾ। ਗੁਰੂ ਸਾਹਿਬ ਨੇ ਨਾਰਾਜ ਹੋ ਕੇ ਢਿੱਲੋਂ ਜੱਟਾਂ ਨੂੰ ਸਰਾਪ ਦਿੱਤਾ। ਢਿੱਲੋਂ ਬਰਾਦਰੀ ਦੀਆਂ ਬੀਬੀਆਂ ਨੇ ਗੁਰੂ ਸਾਹਿਬ ਨੂੰ ਸਾਰੀ ਅਸਲੀਅਤ ਦੱਸ ਦਿੱਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਬੀਬੀਆਂ ਨੂੰ ਵਰ ਦਿੱਤਾ ਕਿ ਤੁਸੀਂ ਜਿਸ ਘਰ ਵੀ ਜਾਉਗੀਆਂ, ਰਾਜਭਾਗ ਪ੍ਰਾਪਤ ਕਰੋਗੀਆਂ। ਬਾਬੇ ਮੇਹਰੇ ਤੇ ਉਸ ਦੇ ਸਾਥੀਆਂ ਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ। ਬਾਬੇ ਮੇਹਰੇ ਦੇ ਪੁੱਤਰਾਂ ਨੇ ਆਪਣੇ ਨਾਮ ਦੇ ਤਿੰਨ ਨਵੇਂ ਪਿੰਡ ਕੋਟ ਫੱਤਾ, ਕੋਟ ਭਾਰਾ ਤੇ ਘੁੱਦਾ ਆਬਾਦ ਕੀਤੇ। ਇਹ ਤਿੰਨੇ ਪਿੰਡ ਬਠਿੰਡੇ ਜਿਲ੍ਹੇ ਵਿੱਚ ਹਨ। ਇਨ੍ਹਾਂ ਪਿੰਡਾਂ ਦੀ ਢਿੱਲੋਂ ਬਰਾਦਰੀ ਨੂੰ ਹੁਣ ਤੱਕ ਵੰਗੇਹਰੀਏ ਹੀ ਕਿਹਾ ਜਾਂਦਾ ਹੈ। ਘੁੱਦੇ ਪਿੰਡ ਵਿਚੋਂ ਉਠਕੇ ਸ: ਫਤਿਹ ਸਿੰਘ ਢਿੱਲੋਂ ਨੇ 1830 ਈਸਵੀ ਦੇ ਲਗਭਗ ਬਾਦਲ ਪਿੰਡ ਆਬਾਦ ਕੀਤਾ।
ਸਰਦਾਰ ਫਤਿਹ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਬਾਦਲ ਦਾ ਪੜਦਾਦਾ ਸੀ।
ਸ: ਪ੍ਰਤਾਪ ਸਿੰਘ ਕੈਰੋਂ ਵੀ ਢਿੱਲੋਂ ਜੱਟ ਸੀ ਜੋ ਕਾਫ਼ੀ ਸਮਾਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ। ਘੁੱਦੇ ਵਾਲੇ ਢਿੱਲੋਂ ਦਿਵਾਨੇ ਸਾਧਾਂ ਦੇ ਚੇਲੇ ਸਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ ਜਾਂਦੇ ਹੋਏ ਇਸ ਪਿੰਡ ਵਿੱਚ ਦਾਖ਼ਲ ਨਹੀਂ ਹੋਏ। ਇਸ ਪਿੰਡ ਦੇ ਖੇਤਾਂ ਵਿੱਚ ਦੀ ਹੀ ਅੱਗੇ ਚਲੇ ਗਏ। ਹੁਣ ਇਸ ਇਲਾਕੇ ਦੇ ਸਾਰੇ ਢਿੱਲੋਂ ਦਸਵੇਂ ਗੁਰੂ ਦੇ ਪੱਕੇ ਸਿੱਖ ਹਨ। ਮਾਲਵੇ ਦੇ ਸਾਰੇ ਜਿਲ੍ਹਿਆਂ ਵਿੱਚ ਹੀ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਢਿੱਲਵਾਂ ਦੇ ਪ੍ਰੋਹਤ ਮਿਰਾਸੀ ਹੁੰਦੇ ਹਨ। ਇਨ੍ਹਾਂ ਨੂੰ ਢਿੱਲਵਾਂ ਦੀਆਂ ਮੁੰਹੀਆਂ ਬਾਰੇ ਕਾਫ਼ੀ ਜਾਣਕਾਰੀ ਹੁੰਦੀ ਹੈ। ਢਿਲਵਾ ਦੇ ਤਿੰਨ ਉਪਗੋਤ ਬਾਜ਼, ਸਾਜ ਤੇ ਸੰਧੇ ਹਨ। ਗੋਰਾਏ ਜੱਟ ਵੀ ਢਿਲਵਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ।
ਵੇਖਣ ਵਿੱਚ ਢਿੱਲੋਂ ਭਾਈਚਾਰੇ ਦੇ ਲੋਕ ਢਿੱਲੇ ਲਗਦੇ ਹਨ ਪਰ ਦਿਮਾਗ਼ੀ ਤੌਰ ਤੇ ਬਹੁਤ ਚੁਸਤ ਹੁੰਦੇ ਹਨ। ਲੁਧਿਆਣੇ ਵਿੱਚ ਵੀ ਢਿੱਲੋਂ ਜੱਟ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਖੇਤਰ ਵਿੱਚ ਇੱਕ ਪਿੰਡ ਦਾ ਨਾਮ ਢਿੱਲੋਂ ਹੈ। ਉਥੇ ਇਨ੍ਹਾਂ ਨੇ ਆਪਣੇ ਜਠੇਰੇ ਬਾਬਾ ਜੀ ਦਾ ਮੱਠ ਬਣਾਇਆ ਹੈ। ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ। ਪੁੱਤਰ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਿੱਚ ਗੁੜ ਆਦਿ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ। ਇਹ ਸਾਰੀ ਪੂਜਾ ਬ੍ਰਾਹਮਣ ਨੂੰ ਦਿੱਤੀ ਜਾਂਦੀ ਹੈ। ਲੁਧਿਆਣੇ ਦੇ ਖੇਤਰ ਵਿੱਚ ਘੁੰਗਰਾਣ ਵੀ ਢਿੱਲੋਂ ਗੋਤ ਦਾ ਉਘਾ ਤੇ ਪੁਰਾਣਾ ਪਿੰਡ ਹੈ। ਏਥੇ ਹੀ ਢਿੱਲੋਂ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੀ ਪੂਜਾ ਕਰਦੇ ਹਨ। ਸਿਆਲਕੋਟ ਖੇਤਰ ਵਿੱਚ ਢਿੱਲੋਂ ਬਰਾਦਰੀ ਦਾ ਜਠੇਰਾ ਦਾਹੂਦ ਸ਼ਾਹ ਸੀ। ਵਿਆਹਾਂ ਦੇ ਮੌਕੇ ਇਸਦੀ ਮਾਨਤਾ ਕੀਤੀ ਜਾਂਦੀ ਸੀ। ਸਿਆਲਕੋਟ ਵਿੱਚ ਬਹੁਤੇ ਢਿੱਲੋਂ ਜੱਟ ਮੁਸਲਮਾਨ ਬਣ ਗਏ ਹਨ। ਹਰਿਆਣੇ ਵਿੱਚ ਢਿੱਲੋਂ ਹਿੰਦੂ ਜਾਟ ਹਨ। ਇਹ ਆਪਣੇ ਵਡੇਰੇ ਰਾਜੇ ਕਰਨ ਦੀ ਚੇਤ ਚੌਦਸ ਨੂੰ ਪੂਜਾ ਕਰਦੇ ਹਨ। ਇਸ ਦਾ ਗੰਗਾ ਦੇ ਕਿਨਾਰੇ ਅੰਬ ਦੇ ਸਥਾਨ ਤੇ ਮੰਦਿਰ ਹੈ। ਦੁਆਬੇ ਵਿੱਚ ਵੀ ਢਿੱਲੋਂ ਬਰਾਦਰੀ ਦੇ ਲੋਕ ਕਾਫ਼ੀ ਆਬਾਦ ਹਨ। ਕਪੂਰਥਲਾ ਵਿੱਚ ਇਸ ਬਰਾਦਰੀ ਦਾ ਪ੍ਰਸਿੱਧ ਪਿੰਡ ਢਿੱਲਵਾਂ ਹੈ। ਜਲੰਧਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਵੀ ਢਿਲਵਾਂ ਦੇ ਕਈ ਪਿੰਡ ਹਨ। ਰੋਪੜ ਵਿੱਚ ਕੁਰੜੀ ਵੀ ਢਿੱਲੋਂ ਗੋਤ ਦੇ ਜੱਟ ਵਸਦੇ ਹਨ।
ਹਰਿਆਣੇ ਦੇ ਸਿਰਸਾ, ਹਿਸਾਰ, ਅੰਬਾਲਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਢਿੱਲੋਂ ਹਿੰਦੂ ਜਾਟ ਵੀ ਹਨ ਅਤੇ ਜੱਟ ਸਿੱਖ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁਜਰਾਂਵਾਲਾ ਖੇਤਰ ਵਿੱਚ ਢਿੱਲੋਂ ਬਰਾਦਰੀ ਦੇ ਬਹੁਤੇ ਜੱਟ ਮੁਸਲਮਾਨ ਬਣ ਗਏ ਸਨ। ਲੁਧਿਆਣੇ ਤੇ ਦੁਆਬੇ ਵਿਚੋਂ ਬਹੁਤ ਸਾਰੇ ਢਿੱਲੋਂ ਬਰਤਾਨੀਆ, ਅਮਰੀਕਾ ਤੇ ਕੈਨੇਡਾ ਵਿੱਚ ਚਲੇ ਗਏ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਦਿੱਲੀ, ਹਰਿਆਣਾ, ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਢਿੱਲੋਂ ਜੱਟਾਂ ਦੀ ਗਿਣਤੀ 86,563 ਸੀ। ਢਿੱਲੋਂ ਜੱਟਾਂ ਦਾ ਇੱਕ ਬਹੁਤ ਵੱਡਾ ਗੋਤ ਹੈ। ਇਸ ਬਰਾਦਰੀ ਦੇ ਲੋਕ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਪੰਜਾਬ ਤੋਂ ਬਾਹਰ ਵੀ ਢਿੱਲੋਂ ਕਈ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਹਨ। ਕਈ ਅੰਗਰੇਜ਼ ਵੀ ਆਪਣਾ ਗੋਤ ਢਿੱਲੋਂ ਲਿਖਦੇ ਹਨ। ਇਨ੍ਹਾਂ ਦੇ ਵਡੇਰੇ ਜ਼ਰੂਰ ਪੰਜਾਬ ਤੋਂ ਹੀ ਗਏ ਹੋਣਗੇ। ਹੁਣ ਵੀ ਜਿਹੜੀਆਂ ਅੰਗਰੇਜ਼ ਔਰਤਾਂ ਪੰਜਾਬੀ ਜੱਟਾਂ ਨਾਲ ਵਿਆਹ ਕਰਦੀਆਂ ਹਨ, ਉਨ੍ਹਾਂ ਦੀ ਬੰਸ ਦੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ। ਗੋਤ ਨਹੀਂ ਬਦਲਦੇ, ਧਰਮ ਤੇ ਜਾਤੀ ਬਦਲ ਜਾਂਦੀ ਹੈ।
ਢਿੱਲੋਂ ਹਿੰਦੂ, ਮੁਸਲਮ, ਸਿੱਖ, ਇਸਾਈ ਚਾਰੇ ਧਰਮਾਂ ਵਿੱਚ ਹਨ। ਦੇਵ ਸਮਾਜੀ ਤੇ ਰਾਧਾ ਸੁਆਮੀ ਵੀ ਹਨ। ਖਾਨਦਾਨ ਢਿਲਵਾਂ ਵਿਚੋਂ ਪਿੱਥੋਂ ਪਿੰਡ ਵਾਲੇ ਭਾਈ ਕਾਹਨ ਸਿੰਘ ਨਾਭਾ ਨਿਵਾਸੀ ਮਹਾਨ ਵਿਦਵਾਨ ਹੋਏ ਹਨ। ਇਨ੍ਹਾਂ ਦੀ ਪ੍ਰਸਿੱਧ ਪੁਸਤਕ ‘ਮਹਾਨ ਕੋਸ਼’ ਬਹੁਤ ਹੀ ਮਹਾਨ ਤੇ ਖੋਜ ਭਰਪੂਰ ਰਚਨਾ ਹੈ। ਭੰਗੀ ਮਿਸਲ ਦੇ ਮੁਖੀਏ ਵੀ ਢਿੱਲੋਂ ਜੱਟ ਸਨ। ਢਿੱਲੋਂ ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸਰਦਾਰ ਸੁਰਜੀਤ ਸਿੰਘ ਢਿੱਲੋਂ ਮਹਾਨ ਲੇਖਕ ਤੇ ਮਹਾਨ ਵਿਗਿਆਨੀ ਸਨ।
ਮਾਝੇ ਵਿੱਚ ਮੂਸੇ, ਕੈਰੋਂ, ਝਬਾਲ ਤੇ ਪੰਜਵੜ ਆਦਿ ਢਿੱਲੋਂ ਜੱਟਾਂ ਦੇ ਪੁਰਾਣੇ ਤੇ ਪ੍ਰਸਿੱਧ ਪਿੰਡ ਹਨ

3177
ਗਰੇਵਾਲ : ਇਹ ਚੰਦੇਲ ਰਾਜਪੂਤਾਂ ਦੀ ਅੰਸ਼ ਵਿਚੋਂ ਹਨ। ਚੰਦੇਲ ਵੀ ਰਾਜਪੂਤਾਂ ਦੀਆਂ 36 ਸ਼ਾਹੀ ਕੌਮਾਂ ਵਿਚੋਂ ਹਨ। ਕਿਸੇ ਸਮੇਂ ਬੁੰਦੇਲਖੰਡ ਵਿੱਚ ਚੰਦੇਲ ਰਾਜਪੂਤਾਂ ਦਾ ਰਾਜ ਸੀ। ਇਹ ਰਿਆਸਤ ਜਮਨਾ ਅਤੇ ਨਰਮਦਾ ਨਦੀਆਂ ਦੇ ਮੱਧ ਵਿੱਚ ਸਥਿਤ ਸੀ। ਇਸਦਾ ਪ੍ਰਸਿੱਧ ਕਿਲ੍ਹਾ ਕਾਲਿੰਜਰ ਸੀ ਜਿਥੇ ਚੰਦੇਲ ਘਰਾਣੇ ਦਾ ਰਾਜ ਸੀ। ਪਰਿਮਾਲ ਚੰਦੇਲ ਦੀ ਪ੍ਰਿਥਵੀ ਰਾਜ ਚੌਹਾਨ ਅਤੇ ਜੈਚੰਦ ਦੋਵਾਂ ਨਾਲ ਹੀ ਦੁਸ਼ਮਣੀ ਸੀ। ਜਦੋਂ ਮੁਹੰਮਦ ਗ਼ੌਰੀ ਨੇ ਉਨ੍ਹਾਂ ਉਤੇ ਚੜ੍ਹਾਈ ਕੀਤੀ ਤਾਂ ਪਰਿਮਾਲ ਨੇ ਕਿਸੇ ਦੀ ਸਹਾਇਤਾ ਨਾ ਕੀਤੀ ਫਿਰ ਚੰਦੇਲਾਂ ਦੀ ਵੀ ਵਾਰੀ ਆਈ। 1203 ਈਸਵੀਂ ਵਿੱਚ ਮੁਸਲਮਾਨਾਂ ਨੇ ਕਾਲਿੰਜਰ ਵੀ ਜਿੱਤ ਲਿਆ। ਕੁਝ ਸਮੇਂ ਮਗਰੋਂ ਮੁਸਲਮਾਨਾਂ ਨੇ ਲਲਿਤਪੁਰ ਦਾ ਖੇਤਰ ਤੇ ਚੰਦੋਲੀ ਦਾ ਕਿਲ੍ਹਾ ਵੀ ਜਿੱਤ ਲਿਆ। ਇਸ ਤਰ੍ਹਾਂ ਚੰਦੇਲ ਰਾਜਪੂਤਾਂ ਦੀ ਸ਼ਕਤੀ ਬਹੁਤ ਹੀ ਕਮਜ਼ੋਰ ਹੋ ਗਈ। ਉਹ ਆਪਣਾ ਇਲਾਕਾ ਛੱਡ ਕੇ ਹਰਿਆਣਾ, ਹਿਮਾਚਲ ਤੇ ਪੰਜਾਬ ਵਿੱਚ ਆ ਗਏ।
ਇਹ ਪ੍ਰਾਚੀਨ ਚੰਦਰਬੰਸੀ ਜੱਟ ਹਨ। ਪੰਜਾਬ ਦੇ ਗਰੇਵਾਲ ਜੱਟ ਲਲਿਤਪੁਰ ਦੇ ਚੰਦੇਲਾਂ ਦੀ ਸ਼ਾਖਾ ਹਨ। ਇਹ 1469 ਈਸਵੀਂ ਦੇ ਲਗਭਗ ਪੰਜਾਬ ਵਿੱਚ ਆਏ। ਇਨ੍ਹਾਂ ਨੇ ਆਰੰਭ ਵਿੱਚ ਪਰਿਮਾਲ, ਲਲਤੋਂ ਤੇ ਗੁਜਰਵਾਲ ਆਦਿ ਪਿੰਡ ਵਸਾਏ। ਗਰੇਵਾਲ ਗੋਤ ਦੇ ਸਿਆਣੇ ਤੇ ਬਜ਼ੁਰਗ ਲੋਕ ਦੱਸਦੇ ਹਨ ਕਿ ਬੈਰਸੀ ਨਾਂ ਦਾ ਇੱਕ ਚੰਦੇਲ ਰਾਜਾ ਹੋਇਆ ਜੋ ਆਪਣੇ ਨਾਨਕੇ ਪਿੰਡ ਰਹਿਕੇ ਗਿਰਾਹ ਵਿੱਚ ਪਲਿਆ ਸੀ। ਗਿਰਾਹ ਵਿੱਚ ਪਲਿਆ ਹੋਣ ਕਾਰਨ ਉਸ ਨੂੰ ਗਿਰਾਹ ਵਾਲਾ ਕਹਿਣ ਲੱਗ ਪਏ। ਜੋ ਬੋਲਚਾਲ ਵਿੱਚ ਹੌਲੀ ਹੌਲੀ ਬਦਲ ਕੇ ਗਰੇਵਾਲ ਬਣ ਗਿਆ। ਰਾਜਾ ਬੈਰਸੀ ਦੀ ਸਤਾਰਵੀਂ ਪੀੜ੍ਹੀ ਵਿੱਚ ਚੌਧਰੀ ਗੁਜਰ ਹੋਇਆ। ਉਸਨੇ 1469 ਈਸਵੀਂ ਵਿੱਚ ਪਿੰਡ ਗੁਜਰਵਾਲ ਦੀ ਮੋਹੜੀ ਗੱਡੀ। ਇਸ ਇਤਿਹਾਸਕ ਸਾਲ ਗੁਰੂ ਨਾਨਕ ਦੇਵ ਜੀ ਨੇ ਜਨਮ ਧਾਰਿਆ ਸੀ। ਗੁਜਰਵਾਲ ਪਿੰਡ ਵਿਚੋਂ ਹੀ ਅੱਗੇ ਕਿਲ੍ਹਾ ਰਾਏਪੁਰ, ਲੋਹਗੜ੍ਹ, ਫਲੇਵਾਲ, ਮਹਿਮਾ ਸਿੰਘ ਵਾਲਾ ਤੇ ਨਾਰੰਗਵਾਲ ਆਦਿ ਗਰੇਵਾਲਾਂ ਦੇ 64 ਪਿੰਡ ਬੱਝੇ। ਚੌਧਰੀ ਗੁਜਰ ਨੇ ਹਿੱਸਾਰ ਦੇ ਇਲਾਕੇ ਵਿਚੋਂ ਆਕੇ ਆਪਣੇ ਨਾਮ ਉਪਰ ਗੁਜਰਵਾਲ ਪਿੰਡ ਦੀ ਮੋਹੜੀ ਗੱਡੀ ਸੀ ਅਤੇ 54 ਹਜ਼ਾਰ ਵਿਘੇ ਜ਼ਮੀਨ ਤੇ ਕਬਜ਼ਾ ਕੀਤਾ ਸੀ। ਇਹ ਹਿੰਮਤ ਤੇ ਦਲੇਰ ਜੱਟ ਸੀ। ਗਰੇਵਾਲ ਮਿਹਨਤੀ, ਸਿਆਣੇ ਤੇ ਤੇਜ਼ ਦਿਮਾਗ਼ ਹੁੰਦੇ ਹਨ।
ਲਲਿਤਪੁਰ ਦੇ ਕੁਝ ਚੰਦੇਲਾਂ ਨੇ ਲਲਤੋਂ ਪਿੰਡ ਵਸਾਇਆ ਜੋ ਚੰਦੇਲ ਗਰੇਵਾਲਾਂ ਦਾ ਪਿੰਡ ਹੀ ਹੈ। ਅਕਬਰ ਦੇ ਸਮੇਂ ਗੁਜਰਾਂਵਾਲ ਦੇ ਚੌਧਰੀ ਪਾਸ 40 ਪਿੰਡ ਸਨ। ਰਾਏਪੁਰ ਦੇ ਚੌਧਰੀ ਪਾਸ ਵੀ 40 ਪਿੰਡ ਹੀ ਸਨ। ਇਨ੍ਹਾਂ 80 ਪਿੰਡਾਂ ਵਿੱਚ ਗਰੇਵਾਲਾਂ ਦੀ ਚੌਧਰ ਸੀ। ਗੁਜਰਵਾਲ ਦੇ ਗਰੇਵਾਲਾਂ ਤੇ ਮੋਗੇ ਦੇ ਦਾਦੂ ਗਿੱਲ ਤੇ ਕਹਿਣ ਤੇ ਹੀ ਮਿਹਰ ਮਿੱਠੇ ਧਾਲੀਵਾਲ ਨੇ ਆਪਣੀ ਪੋਤੀ ਦਾ ਰਿਸ਼ਤਾ ਅਕਬਰ ਬਾਦਸ਼ਾਹ ਨਾਲ ਕੀਤਾ ਸੀ। ਅਕਬਰ ਨੇ ਗਰੇਵਾਲਾਂ, ਧਾਲੀਵਾਲਾਂ ਤੇ ਗਿੱਲਾਂ ਨੂੰ ਖ਼ੁਸ਼ ਕਰਨ ਲਈ ਜਾਗੀਰਾਂ ਤੇ ਖਿਤਾਬ ਦਿੱਤੇ। ਉਸ ਸਮੇਂ ਦੀ ਇਕ ਕਹਾਵਤ ਹੈ ''ਟਿੱਕਾ ਧਾਲੀਵਾਲਾਂ ਦਾ, ਚੌਧਰ ਗਰੇਵਾਲ ਦੀ, ਬਜ਼ੁਰਗੀ ਦਾ ਦੁਸ਼ਲਾ ਗਿੱਲਾਂ ਨੂੰ''
ਗਰੇਵਾਲ ਤੇ ਗ੍ਰਹਿਵਾਲ ਇਕੋ ਹੀ ਗੋਤ ਹੈ। ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਅਕਬਰ ਬਾਦਸ਼ਾਹ ਨੇ ਰਾਜਪੂਤਾਂ ਵਾਂਗ ਜੱਟਾਂ ਨਾਲ ਵੀ ਆਪਣੇ ਸੰਬੰਧ ਬਹੁਤ ਚੰਗੇ ਕਰ ਲਏ ਸਨ। ਅਕਬਰ ਸਿਆਣਾ, ਦੂਰਅੰਦੇਸ਼ ਤੇ ਖੁੱਲ੍ਹ ਦਿਲਾ ਬਾਦਸ਼ਾਹ ਸੀ। ਬਹੁਤੇ ਜੱਟਾਂ ਦੇ ਖ਼ਾਨਦਾਨਾਂ ਦੇ ਵਡੇਰੇ ਰਾਜਪੂਤ ਸਨ ਜਿਨ੍ਹਾਂ ਆਪਣੇ ਭਰਾਵਾਂ ਦੀਆਂ ਵਿਧਵਾਵਾਂ ਨਾਲ ਵਿਆਹ ਕਰਾ ਲਏ ਉਹ ਰਾਜਪੂਤਾਂ ਨਾਲੋਂ ਟੁੱਟਕੇ ਜੱਟ ਬਰਾਦਰੀ ਵਿੱਚ ਚਲੇ ਗਏ। ਉਸ ਦੀ ਅੱਗੋਂ ਕਿਸੇ ਵਡੇਰੇ ਦੇ ਨਾਮ ਤੇ ਨਵੀਂ ਜੱਟ ਗੋਤ ਚੱਲ ਪਈ। ਕਈ ਵਾਰੀ ਕਿਸੇ ਅੱਲ ਉਤੇ ਵੀ ਨਵਾਂ ਗੋਤ ਚਾਲੂ ਹੋ ਜਾਂਦਾ ਸੀ ਜਿਵੇਂ ਗਰੇਵਾਲਾਂ ਦਾ ਨਾਂ ਇਸ ਕਰਕੇ ਪੈ ਗਿਆ ਸੀ ਕਿਉਂਕਿ ਉਹਦੀ ਮਾਂ ਨੇ ਉਸ ਨੂੰ ਘਾਹ ਦੇ ਢੇਰ ਓਹਲੇ ਜਨਮ ਦਿੱਤਾ ਸੀ। ਗਰਾਂ ਮਲਵਈ ਬੋਲੀ ਵਿੱਚ ਢੇਰ ਨੂੰ ਆਖਦੇ ਹਨ।
ਬਹੁਤੇ ਗਰੇਵਾਲ ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ ਫਿਰੋਜ਼ਪੁਰ, ਬਠਿੰਡਾ, ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ ਫਿਰੋਜ਼ਪੁਰ, ਬਠਿੰਡਾ, ਮਾਨਸਾ, ਸੰਗਰੂਰ ਤੇ ਪਟਿਆਲਾ ਆਦਿ ਜਿਲ੍ਹਿਆਂ ਵਿੱਚ ਵੀ ਨਿਵਾਸ ਰੱਖਦੇ ਹਨ। ਕਈ ਵਾਰੀ ਲੋਕੀਂ ਹਾਸੇ ਮਿਜਾਕ ਨਾਲ ਗਰੇਵਾਲਾਂ ਨੂੰ ਜੱਟਾਂ ਦੇ ਅਗਰਵਾਲ ਬਾਨੀਏਂ ਕਹਿ ਦਿੰਦੇ ਹਨ। ਉਹ ਇਸ ਵਿਸ਼ੇਸ਼ਣ ਦਾ ਬੁਰਾ ਵੀ ਨਹੀਂ ਮਨਾਉਂਦੇ। ਇਨ੍ਹਾਂ ਦੀ ਮਾਲੀ ਹਾਲਤ ਚੰਗੀ ਹੋਣ ਕਾਰਨ ਇਹ ਵਿਦਿਆ, ਵਪਾਰ ਤੇ ਖੇਤੀਬਾੜੀ ਵਿੱਚ ਹੋਰ ਜੱਟਾਂ ਨਾਲੋਂ ਬਹੁਤ ਅੱਗੇ ਹਨ। ਇਹ ਬਹੁਤ ਸਿਆਣੇ ਤੇ ਸਾਊ ਲੋਕ ਹਨ। ਹਰਿਆਣੇ ਵਿੱਚ ਗਰੇਵਾਲ ਹਿੰਦੂ ਜਾਟ ਹਨ। ਸੰਨ 1631 ਈਸਵੀਂ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਜਰਵਾਲ ਆਏ। ਇਸ ਸਮੇਂ ਹੀ ਗਰੇਵਾਲਾਂ ਨੇ ਸਿੱਖੀ ਧਾਰਨ ਕੀਤੀ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਤੇ ਜਸਟਿਸ ਗੁਰਨਾਮ ਸਿੰਘ ਵੀ ਗਰੇਵਾਲਾਂ ਵਿਚੋਂ ਸਨ। ਰਾਜਸਥਾਨ ਦੇ ਸ਼ੇਖਾਵਾਟੀ ਖੇਤਰ ਵਿੱਚ ਗਰੇਵਾਲਾਂ ਦੇ 40 ਪਿੰਡ ਹਨ। ਕੁਝ ਗਰੇਵਾਲ ਦਿੱਲੀ ਖੇਤਰ ਤੇ ਹਰਿਆਣੇ ਵਿੱਚ ਵੀ ਵਸਦੇ ਹਨ। ਇਹ ਸਾਰੇ ਹਿੰਦੂ ਜਾਟ ਹਨ। ਲੁਧਿਆਣਾ ਗਜ਼ਟੀਅਰ ਐਡੀਸ਼ਨ 1970 ਸਫ਼ਾ 148 ਉਤੇ ਗਰੇਵਾਲਾਂ ਬਾਰੇ ਲਿਖਿਆ ਹੈ ਕਿ ਗਰੇਵਾਲ ਆਪਣੇ ਵਡੇਰਾ ਰਾਜਪੂਤ ਰਾਜੇ ਰਿਖ ਨੂੰ ਮਨਦੇ ਹਨ ਜੋ ਦੱਖਣ ਵੱਲੋਂ ਆਇਆ ਅਤੇ ਹਿਮਾਚਲ ਦੇ ਬਿਲਾਸਪੁਰ ਖੇਤਰ ਵਿੱਚ ਕਹਿਲੂਰ ਦੇ ਪਹਾੜੀ ਇਲਾਕੇ ਵਿੱਚ ਆਬਾਦ ਹੋ ਗਿਆ। ਰਿਖ ਦਾ ਪੁੱਤਰ ਬੈਰਾਸੀ ਕਹਿਲੂਰ ਛੱਡ ਕੇ ਲੁਧਿਆਣੇ ਦੇ ਦੱਖਣ ਵੱਲ ਨਏ ਬਾਦ ਥੇਹ ਤੇ ਆ ਗਿਆ ਅਤੇ ਇੱਕ ਜੱਟੀ ਰੂਪ ਕੌਰ ਨਾਲ ਵਿਆਹ ਕਰ ਲਿਆ ਅਤੇ ਆਪਣੇ ਭਰਾਵਾਂ ਨਾਲੋਂ ਸੰਬੰਧ ਤੋੜਿਆ। ਉਸਦਾ ਪੁੱਤਰ ਗਰੇ ਸੀ ਜਿਸ ਤੋਂ ਗੋਤ ਸ਼ੁਰੂ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ ਬੱਚੇ ਦਾ ਨਾਮ ਗਰੇ ਰੱਖਿਆ ਗਿਆ ਕਿਉਂਕਿ ਬੱਚੇ ਦਾ ਜਨਮ ਘਾਹ ਦੇ ਢੇਰ ਦੇ ਉਹਲੇ ਹੋਇਆ। ਮਲਵਈ ਬੋਲੀ ਵਿੱਚ ਢੇਰ ਨੂੰ ਗਰਾਂ ਆਖਦੇ ਹਨ। ਇੱਕ ਹੋਰ ਰਵਾਇਤ ਅਨੁਸਾਰ ਕਰੇਵਾ ਸ਼ਬਦ ਤੇਂ ਕਰੇਵਾਲ ਬਣਿਆ ਅਤੇ ਫਿਰ ਬਦਲ ਕੇ ਗਰੇਵਾਲ ਬਣ ਗਿਆ। ਹੌਲੀ ਹੌਲੀ ਬੈਰਾਸੀ ਦੀ ਉਲਾਦ ਲੁਧਿਆਣੇ ਦੇ ਦੱਖਣ ਪੱਛਮ ਵਿੱਚ ਸਾਰੇ ਫੈਲ ਗਈ। ਸਾਰੇ ਗੋਤਾਂ ਦੇ ਜੱਟ ਗਰੇਵਾਲਾਂ ਨੂੰ ਚੰਗੇਰਾ ਹੀ ਸਮਝਦੇ ਹਨ। ਰਾਏਪੁਰ, ਗੁਜਰਵਾਲ ਤੇ ਨਾਰੰਗਵਾਲ ਦੇ ਗਰੇਵਾਲ ਪਰਿਵਾਰ ਸਾਰੇ ਇਲਾਕੇ ਵਿੱਚ ਬਹੁਤ ਪ੍ਰਸਿੱਧ ਸਨ। ਉਂਝ ਤਾਂ ਗਰੇਵਾਲ ਸਾਰੇ ਮਾਲਵੇ ਵਿੱਚ ਹੀ ਫੈਲੇ ਹੋਏ ਹਨ ਪਰ ਲੁਧਿਆਣੇ ਜਿਲ੍ਹਾ ਗਰੇਵਾਲਾਂ ਦਾ ਹੋਮਲੈਂਡ ਹੈ।
ਭਾਰਤ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਲੁਧਿਆਣੇ ਇਲਾਕੇ ਦਾ ਹੀ ਗਰੇਵਾਲ ਜੱਟ ਸੀ।
 ਮਾਲਵੇ ਵਿੱਚ ਗਰੇਵਾਲਾਂ ਦੀ ਗਿਣਤੀ ਕਾਫ਼ੀ ਹੈ। ਦੁਆਬੇ ਤੇ ਮਾਝੇ ਵਿੱਚ ਬਹੁਤ ਹੀ ਘੱਟ ਹੈ। ਗਰੇਵਾਲਾਂ ਬਾਰੇ ਸਾਰੀਆਂ ਰਵਾਇਤਾਂ ਰਲਦੀਆਂ ਮਿਲਦੀਆਂ ਹੀ ਹਨ। ਹੁਣ ਇਹ ਜੱਟਾਂ ਦੇ ਇੱਕ ਤੱਗੜੇ ਗੋਤ ਵਿੱਚ ਸ਼ੁਮਾਰ ਹਨ। 1878 ਈਸਵੀਂ ਵਿੱਚ ਗਰੇਵਾਲਾਂ ਦੀ ਕੁੱਲ ਆਬਾਦੀ 18 ਹਜ਼ਾਰ ਸੀ ਅਤੇ ਇਨ੍ਹਾਂ ਦਾ ਫੈਲਾਉ ਰਾਏਪੁਰ, ਗੁਜਰਵਾਲ, ਨਾਰੰਗਵਾਲ, ਲੋਹਗੜ੍ਹ, ਮਹਿਮਾ ਸਿੰਘ ਵਾਲਾ, ਜਸੋਵਾਲ, ਲਲਤੋਂ, ਆਲਮਗੀਰ ਤੇ ਸਰਾਭਾ ਆਦਿ 33 ਪਿੰਡਾਂ ਵਿੱਚ ਸੀ। ਗਿਆਨੀ ਅਜਮੇਰ ਸਿੰਘ ਜੀ ਲੋਹਗੜ੍ਹ ਨੇ ਆਪਣੀ ਇਤਿਹਾਸਕ ਪੁਸਤਕ 'ਗਰੇਵਾਲ ਸੰਸਾਰ' ਵਿੱਚ ਗਰੇਵਾਲਾਂ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ।

3178
ਮਾਨ : ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ। ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ–ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ–ਵੱਖ ਸਮੇਂ ਸਿੰਧ, ਰਾਜਸਥਾਨ ਤੇ ਪੰਜਾਬ ਪਹੁੰਚੇ ਸਨ। ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ। ਜਰਮਨੀ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਸ਼ੁਰੂ–ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੇਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ।
ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਤੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ। ਗੋਤ, ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਿਤ ਹਨ।
ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਬਾਦ ਹੋਏ। ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਰਾਸ਼ਟਰ ਦੇ ਗੋਆ ਵਿੱਚ ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬੁਲ, ਪੇਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ।
ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ। ਮਾਨਾਂ ਦੇ ਭੱਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਥਾਨ ਦੇ ਖੇਤਰ ਤੋਂ ਉਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ, ਭੁੱਲਰਾਂ ਤੇ ਹੇਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ। ਮਾਨ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਤੇ ਖੇਤਰਾਂ ਵਿਚੋਂ ਉਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ।
ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇ ਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੋਂਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ। ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵਡੇਰਾ ਇੱਕ ਸੀ। ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿੱਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ।
ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ ਗਜ਼ਨੀ ਦਾ ਆਖ਼ਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖ਼ਾਨ ਤੇ ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਿਤਾਬ ਮਿਲਿਆ ਸੀ।
ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ। ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉਤਰੀ ਮਾਲਵਾ ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾ ਲੈਂਦੇ ਰਹੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦੱਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ ਦਾ ਚਉ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖ਼ਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲਾ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ।
ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ।
ਮਾਨ ਦੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਖ਼ਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫ਼ਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ। ਇਹ ਮੱਧ ਏਸ਼ੀਆ ਜਰਮਨੀ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ। ਪੰਜਾਬੀਆਂ ਨਾਲ ਰਲਦੇ–ਮਿਲਦੇ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ।
ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ। ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁੱਲ ਗਿਣਤੀ 53,970 ਸੀ। ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੋਂ ਜਿੱਤ ਲਿਆ। ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉਤਰ ਵੱਲ ਵੀ ਮਾਨਾਂ ਦਾ ਕਾਫ਼ੀ ਪਸਾਰ ਹੋਇਆ। ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਉਸਮਾਂ ਤੇ ਬਟਾਲਾ ਖੇਤਰ ਵਿੱਚ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜ਼ ਮਾਨਾ ਉਘੇ ਪਿੰਡ ਹਨ। ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ ਮਾਨ ਕਾਫ਼ੀ ਹਨ। ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ ਪਿੰਡ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉਘੇ ਪਿੰਡ ਹਨ।
ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੱਕ ਕਾਫ਼ੀ ਗਿਣਤੀ ਵਿੱਚ ਵੱਸਦੇ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ।
ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ–ਦੂਰ ਤੱਕ ਫੈਲੇ ਹੋਏ ਹਨ। ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ–ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ।
ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ–ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।

3179
ਗਿੱਲ : ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ।
ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ।
ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026-27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਭੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ: ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿਡਾਂ ਵਿੱਚ ਚੌਧਰ ਰਹੀ। ਸ਼ੁਰੂ-ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੋਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ।
ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ।
ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿਟਗੁੰਮਰੀ ਤੇ ਸ਼ਾਹਪੁਰ ਆਦਿ ਜਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ।
ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ।
ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵੰਡਣ ਤੇ ਛੱਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ।
ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ।
1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 1,24,172 ਸੀ।
ਪੰਜਾਬ ਦਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਵੀ ਗਿੱਲ ਜੱਟ ਹੈ।
ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉਨਤੀ ਕੀਤੀ ਹੈ। ਮੋਗੇ ਜਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।

3180
ਸਿੱਧੂ + ਬਰਾੜ : ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ• ਚ ਆ ਗਿਆ। ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇੱਕ ਕਿਲ੍ਹਾ ਉਸਾਰਿਆ। ਹੇਮ ਦੀ ਮੌਤ 1214 ਈਸਵੀਂ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵੱਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੋਤੇ ਸਨ। ਜਿਨ੍ਹਾਂ ਦੇ ਨਾਮ ਤੇ ਅੱਡ–ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀਂ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਦੇ ਛੇ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ। ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਭੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇੱਕ ਤਿਲਕ ਰਾਉ ਦੀ ਥਾਂ ਬਣਾਈ ਹੈ। ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ। ਇੱਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ।
ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿਚੋਂ ਹਰੀ ਰਾਉ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ। ਕਾਉਂਕੇ, ਅਟਾਰੀ, ਹਰੀਕੇ ਤੇ ਤਫਣ ਕੇ ਆਦਿ ਇਸ ਦੀ ਬੰਸ ਵਿਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ।
ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ; ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇੱਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ਼੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼੍ਹਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ 1415 ਈਸਵੀਂ ਦੇ ਲਗਭਗ ਬਰਾੜ ਦੀ ਮੌਤ ਹੋਈ। ਇੱਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪ੍ਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁੱਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿਚੋਂ ਬਰਾੜ ਸਮੇਤ ਪ੍ਰਵਾਰ ਨਿਕਲਦੇ ਸਨ। ਉਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ, ਕਿ ‘‘ਇੱਕ ਝਾੜ ਵਢਿਆ, ਸੌ ਸਿੱਧੂ ਕਢਿਆ‘‘
ਤੈਮੂਰ ਨੇ ਬਦਲਾ ਲੈਣ ਲਈ ਕਾਫ਼ੀ ਸਿੱਧੂ–ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁੱਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘ੍ਰਕੇ ਹਨ। ਪੌੜ ਦੀ ਬੰਸ ਵਿਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ।
ਦੁੱਲ ਦੀ ਬੰਸ ਵੀ ਕਾਫ਼ੀ ਵੱਧੀ ਹੈ। ਦੁੱਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ।
ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗੇਦੀ ਸਰਾਂ ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸ ਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀਂ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸ ਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, ‘‘ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀਂ ਵਿੱਚ ਹੋਈ।

Pages: 1 ... 154 155 156 157 158 [159] 160 161 162 163 164 ... 170