May 07, 2024, 06:31:49 AM

Show Posts

This section allows you to view all posts made by this member. Note that you can only see posts made in areas you currently have access to.


Topics - G@RRy S@NDHU

Pages: 1 ... 3 4 5 6 7 [8] 9 10 11 12 13 14
141
ਲੋਕੀਂ ਪੁੱਜਦੇ ਸੀ ਹੁੰਮ ਹੁੰਮਾ ਕੇ ਕੱਠ ਬੇਹਿਸਾਬਾ

ਕੁੜੀ ਕੱਢ ਕੇ ਲੈ ਗਿਆ ਸੁਣਿਆ ਸਤਸੰਗੀਆ ਬਾਬਾ

ਗਰੀਬ ਗੁਰਬੇ ਪੰਜਾਬੀਆਂ ਨੂੰ ਹੁਣ ਫੇਰ ਭੜਕਾਉਂਦੇ ਨੇ

ਕਈ ਵਿੱਚ ਵਲੈਤਾਂ ਬੈਠੇ ਖਾਲਿਸਤਾਨ ਬਣਾਉਂਦੇ ਨੇ

ਵੋਟ ਪਵਾ ਕੇ ਤੇਰੇ ਖੁੱਡੇ ਖੂੰਜੇ ਲਾ ਦੇਣੇ

ਤੈਨੂੰ ਕੱਖ ਨੀ ਮਿਲਣਾ ਚਿੱਟੀਆਂ ਨੀਲੀਆਂ ਪੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਪੰਜਾਬ ਚ ਕਹਿੰਦੇ ਦਿੱਲੀ ਵਾਂਗੂ ਮੈਟਰੋ ਲਿਆਉਣੀ ਆਂ,

ਲੈਟ ਤਾਂ ਸਾਲੀ ਆਉਂਦੀ ਨੀ ਮੈਟਰੋ ਪਾਥੀਆਂ ਤੇ ਚਲਾਉਣੀ ਆਂ,

ਵੱਡੇ ਪਲਾਜੇ ਖੋਲਤੇ ਕਹਿੰਦੇ ਸੂਬੇ ਚ ਤਰੱਕੀਆਂ ਨੇ

ਕਈ ਪਿੰਡਾਂ ਚ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਨੇ

ਬਠਿੰਡੇ ਕਰ ਦੇਣਾ ਨੀਊ ਯਾਰਕ ਚ ਤਬਦੀਲ

ਡਾਂਗਾਂ ਪੈਂਦੀਆਂ ਬੇਰੁਜਗਾਰਾਂ ਹੱਡਾਂ ਉੱਤੇ ਨੀਲ

ਲਹਿਰ ਖਾੜਕੂ ਉੱਠੀ ਕੋਹਾੜਾ ਆਪਣੇ ਪੈਰਾਂ ਤੇ

ਮਾਂ ਨੂੰ ਕਰਦੇ ਮਸ਼ਕਰੀਆਂ ਬਚ ਕੇ ਪੁੱਤ ਸਲੱਗਾਂ ਤੋਂ 

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਇਟਲੀ ਵਿੱਚ ਇੱਕ ਸਿੱਖਾਂ ਦਾ ਕੋਈ ਬਾਬਾ ਮਾਰ ਦਿੱਤਾ

ਯੱਭਲ ਕੌਮ ਨੇ ਸਾਰਾ ਜਲੰਧਰ ਸ਼ਹਿਰ ਸਾੜ ਦਿੱਤਾ

ਸਰਸੇ ਵਾਲੇ ਦਾ ਰੁਜਗਾਰ ਮਰਾਤਾ ਗੋਬਿੰਦ (ਸ਼ਰੀ ਗੁਰੂ ਗੋਬਿੰਦ ਸਿੰਘ) ਦੇ ਬਾਣੇ ਨੇ

ਹਿੰਦੂ ਸਿੱਖਾਂ ਦੇ ਦੰਗੇ ਹੁੰਦੇ ਵਿੱਚ ਲੁਧੀਆਣੇ ਦੇ

ਨਿੱਤ ਨਵੇਂ ਕਨੂੰਨ ਬੇਗਾਨੇ ਕਰ ਦਿੰਦੇ ਲਾਗੂ

ਮਾਨਸਾ ਜਿਲੇ ਵਿੱਚ ਠੋਕਿਆ ਕਿਸਾਨ ਯੂਨੀਅਨ ਆਗੂ

ਜਾਂ ਤਾਂ ਵੀਜ਼ੇ ਲਾਵਕੇ ਬਾਹਰਲੇ ਮੁਲਕੀਂ ਨਿੱਕਲ ਜੋ

ਜਾਂ ਰਹਿਣਾ ਕਿਵੇਂ ਪੰਜਾਬ ਚ ਹੋ ਜੋ ਜਾਣੂ ਚੱਜਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਕਿਤੇ ਕੈਪਟਨ ਕਿਤੇ ਬਾਦਲ ਆ ਗਿਆ ਧੰਨ ਧੰਨ ਕਰਵਾਤੀ

ਇਹ ਬਾਹਰੋਂ ਦੇਖਣ ਨੂੰ ਚੰਗਾ ਲੱਗਦਾ ਚਿੱਟੇ ਰੰਗ ਦਾ ਹਾਥੀ

ਨਿਚੋੜ ਲਿਆ ਪੰਜਾਬ ਸਾਰਾ ਨਾ ਪੱਲੇ ਏਹਦੇ ਕੱਖ

ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਈ ਰੰਬਾ ਰੱਖ

ਫਿਲਮਾਂ ਗਾਣਿਆਂ ਵਿੱਚ ਪੰਜਾਬੀ ਖੌਰੂ ਪਾਉਂਦੇ ਆ

ਕਿਤੇ ਸੱਥ ਬਹਿ ਕੇ ਸੁਣੀਂ ਗੰਢੇ ਕੀ ਭਾਅ ਅਉਂਦੇ ਆ

ਝੋਨਾ ਨਾ ਬੀਜਕੇ ਦੱਸ ਅਸੀਂ ਭੁੱਖੇ ਮਰਨਾ ਹੈ

ਕਹਿੰਦੇ ਵਾਤਾਵਰਣ ਪਰਦੂਸ਼ਤ ਹੁੰਦਾ ਪਰਾਲੀ ਦੀਆਂ ਅੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਪੜੇ ਲਿਖੇ ਸਿਆਣਿਆਂ ਤੋਂ ਕੋਈ ਅਕਲ ਤੂੰ ਸਿੱਖਿਆ ਕਰ

ਲੋਕਾਂ ਵਾਂਗੂੰ ਇਸ਼ਕ ਮਸ਼ੂਕ ਦੀ ਕਵਿਤਾ ਲਿਖਿਆ ਕਰ

ਛੱਡਦੇ ਕਿਸਾਨ ਮਜਦੂਰ ਦੀ ਫਿਰਦੀ ਜਿਉਂਦੀ ਲਾਸ਼ ਨੂੰ

ਏਥੇ ਬਟਾਲਵੀ ਬਹੁਤ ਮਸ਼ਹੂਰ ਨਾ ਕੋਈ ਜਾਣੇ ਪਾਸ਼ ਨੂੰ

ਝੁੱਗਾ ਚੱਕਿਆਂ ਢਿੱਡ ਨੰਗਾ ਤੇਰਾ ਸ਼ਰੇਆਮ ਉਏ

ਚੜਦੇ ਨੂੰ ਆਖੀਦੀ ਸਲਾਮ ਉਏ

ਸਿੱਖਿਆ ਕਰ ਕੁਛ ਚਮਚਿਆਂ ਤੋਂ ਕੁਛ ਲਾਈ ਲੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ       

142
ਹੱਡ ਦੀ ਸੱਟ ਵਾਂਗ ਘਰ ਕਰ ਜਾਂਦੀ

ਚੀਸ ਇਸ਼ਕ ਨਿਆਣੇ ਦੀ

ਪਹਿਲੇ ਤੋੜ ਦੀ ਨਿੱਤਰਿਆ ਪਾਣੀ

ਕੱਢੀਏ ਗੁੜ ਪੁਰਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ

 

ਜਦ ਇਸ਼ਕ ਲੈਂਦਾ ਫਿਰਦਾ

ਹੁਸਨ ਦੇ ਲੱਕ ਹਿੱਕ ਦਾ ਮੇਚ,

ਘਿਓ ਆਖਰ ਪਿਘਲ ਗਿਆ

ਨਾ ਸਹਿੰਦਾ ਬਹੁਤਾ ਸੇਕ,

ਜੋੜਾਂ ਵਿੱਚ ਚੀਸਾਂ ਉੱਠਦੀਆਂ ਨੇ

ਜਦ ਲੈਂਦੀ ਅੰਗੜਾਈ,

ਹੁਣ ਪਛਤਾਵਾਂ ਕਿਉਂ ਮੋਢੇ ਤੋਂ

ਮੈਂ ਚੁੰਨੀ ਸਰਕਾਈ

ਹੰਝੂਆਂ ਦੇ ਨਾਲ ਭਿੱਜ ਗਈ ਅੜਿਆ

ਇੱਕ ਕੰਨੀ ਸਿਰਹਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ…..
  :okk: :okk: :okk: :okk: :okk: :okk:

 

ਨਾ ਇਹ ਕਿਸੇ ਝਨਾ ਦੀ ਸੁਣਦਾ

ਨਾ ਟੁੱਟੇ ਹੋਏ ਤੀਰਾਂ ਦੀ

ਨਾ ਪਰਵਾਹ ਇਹਨੂੰ ਮਾਰੂਥਲ ਦੀ

ਨਾ ਮਾਸ਼ੂਕ ਦੇਆਂ ਵੀਰਾਂ ਦੀ

ਦੱਸ ਕੀ ਵਧ ਜੂ ਕੀ ਘਟ ਜੂ ਇੱਜਤ

ਕਿੱਕਰ ਟੰਗੀਆਂ ਲੀਰਾਂ ਦੀ

ਇਹ ਗੱਲ ਹੈ ਆਸ਼ਿਕ ਲੋਕਾਂ ਦੀ ਫਰੀਦ

ਜਿਹੇ ਫਕੀਰਾਂ ਦੀ

ਗੋਹਾ ਕੂੜਾ ਸਿੱਟ ਦੀਆਂ ਦੀ

ਪਾਥੀਆਂ ਪੱਥ ਦੀਆਂ ਹੀਰਾਂ ਦੀ

ਅਣਜੰਮੀਆਂ ਕੁੱਖਾਂ ਵਿੱਚ ਰੀਝਾਂ ਦੀ

ਨਿੰਮ ਬੂਹੇ ਪੁੱਤ ਸਿਆਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

 

ਨਾ ਇਹ ਖੂਲੇ ਝੱਥਰੇ ਜਚਦੀਆਂ ਦੀ

ਨਾ ਵਿੱਚ ਕਲੱਬਾਂ ਨਚਦੀਆਂ ਦੀ

ਇਹ ਬਲੀ ਦਾਜ ਦੀ ਚੜੀਆਂ ਦੀ

ਲਾਟਾਂ ਸਟੋਵ ਵਿੱਚ ਮੱਚਦੀਆਂ ਦੀ

ਗੱਲ ਅਨਪੜ ਪੇਂਡੂ ਕੁੜੀਆਂ ਦੀ

ਸਿਰ ਤੇ ਚੁੰਨੀ ਰਖਦੀਆਂ ਦੀ

ਇਹ ਬਪੂ ਦੀ ਘੂਰ ਤੋਂ ਡਰਦੀਆਂ ਦੀ

ਨਾ ਖੁੱਲ ਕੇ ਉੱਚੀ ਹਸਦੀਆਂ ਦੀ

ਇਹ ਕੱਚੇ ਘਰਾਂ ਵਿੱਚ ਰਹਿੰਦੀਆਂ ਦੀ

ਮਾਹੀ ਦੇ ਦਿਲ ਵਿੱਚ ਵਸਦੀਆਂ ਦੀ

ਇਹ ਗੱਲ ਕਪਾਹ ਦੇਂਆ ਫੁੱਟਾਂ ਦੀ

ਝੋਨੇ ਕਣਕ ਦੇ ਦਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

 

ਬੇਬੇ ਤੋਂ ਪੱਟੀਆਂ ਗੁੱਤਾਂ ਦੀ

ਬਾਪੂ ਤੋਂ ਪਈਆਂ ਗਾਲਾਂ ਦੀ

ਇਹ ਪੀਚੋ ਬੱਕਰੀ ਖੇਡਦੀਆਂ

ਡੱਬੇ ਟੱਪ ਮਾਰੀਆਂ ਛਾਲਾਂ ਦੀ

ਇਹ ਉਲਝੀਆਂ ਜੀਆਂ ਗੁੱਤਾਂ ਦੀ

ਜੂੰਆਂ ਵਾਲੇ ਵਾਲਾਂ ਦੀ

ਇਹ ਗੱਲ ਨਾ ਚੰਡੀਗੜ ਰਹਿੰਦੀਆਂ ਦੀ

ਗੱਲ ਸੈਂਕੜੇ ਹੀ ਨੈਣੇਵਾਲਾਂ ਦੀ

ਬਾਜਾਂ ਵਾਲਿਆ ਜੇ ਸੁਣਦੈਂ ਸੁਲਝਾ ਦੇ

ਗੱਲ ਉਲਝੇ ਹੋਏ ਤਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ…   

143
Lok Virsa Pehchaan / ਪੰਜਾਬੀ ਭਾਸ਼ਾ..
« on: November 12, 2011, 08:47:21 AM »
ਪੰਜਾਬੀ ( ਜਿਸ ਨੂੰ ਅੰਗਰੇਜ਼ੀ ਵਿੱਚ Punjabi, ਗੁਰਮੁਖੀ ਵਿੱਚ ਪੰਜਾਬੀ ਅਤੇ, ਸ਼ਾਹਮੁਖੀ ਵਿੱਚ پنجابی ਵਾਂਗ ਲਿਖਿਆ ਜਾਦਾ ਹੈ।) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਰਤੀ-ਇਰਾਨੀ ਵਰਗ ਦੇ ਵਿੱਚੋਂ ਭਾਰਤੀ-ਯੂਰਪ ਵਰਗ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਪੰਜਾਬੀ ਸ਼ਬਦ ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ, ਜੋ ਕਿ ਪੰਜਾਬ ਜਾਂ ਪੰਜਾਬੀ ਨਾਲ ਸਬੰਧਤ ਹੋਵੇ, ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਅਤੇ ਪੰਜਾਬੀ ਖੇਤਰ ਵਿੱਚ ਪੰਜਾਬੀ ਹੀ ਕਿਹਾ ਜਾਦਾ ਹੈ।

ਪੰਜਾਬੀ, ਭਾਰਤੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ ਨੇੜਲੇ ਸੂਬਿਆਂ ਵਿੱਚ ਵੀ ਬੋਲੀ ਜਾਦੀ ਹੈ, ਜਿਵੇਂ ਕਿ ਹਰਿਆਣਾ, ਹਿਮਾਚਲ ਪਰਦੇਸ਼, ਅਤੇ ਦਿੱਲੀ ਆਦਿ।

ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਜਨ-ਗਣਨਾ ਦੇ ਮੁਤਾਬਕ ਪੰਜਵੀਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਿਮਾਣਾ ਖੱਟਿਆ ਹੈ।

ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ ਪਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਣਾ ਵਿੱਚ ਜੋੜਦਾ ਹੈ।

ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਪਰਸ਼ੀਆਈ, ਅਤੇ ਅੰਗਰੇਜ਼ੀ ਤੋਂ ਪਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲੇਹਿੰਦਾ ਜਾਂ ਲੇਹੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।

ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਲਿੱਪੀਆਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿੱਚ ਲਿਖਿਆ ਜਾਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ। ਸਮੇਂ ਨਾਲ ਪੰਜਾਬੀਆਂ 'ਚ ਲਿੱਪੀਆਂ ਦੀ ਸਾਂਝ ਖਤਮ ਹੁੰਦੀ ਜਾ ਰਹੀ ਹੈ। ਭਾਰਤੀ ਤੇ ਪਾਕਿਸਤਾਨੀ ਪੰਜਾਬੀ ਹੁਣ ਕੇਵਲ ਪੰਜਾਬੀ ਨੂੰ ਬੋਲਾਂ ਰਾਹੀਂ ਸਮਝ ਸਕਦੇ ਹਨ, ਪਰ ਲਿੱਪੀ ਦੇ ਰੂਪ 'ਚ ਨਹੀਂ।

ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨਿਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ ਹਨ। ਇਸਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਕਿ ਪੰਜਾਬੀ ਵਿੱਚ ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ ਭਾਰਤੀ ਖੇਤਰ ਵਿੱਚ ਮੌਜੂਦ ਰੂਪਾਂ ਤੋਂ ਭਵਿੱਖ ਬਣਾਏਗੀ।



ਇਹ ਭਾਸ਼ਾ ਜਿਥੇ ਬੋਲੀ ਜਾਂਦੀ ਹੈ : ਭਾਰਤ, ਪਾਕਿਸਤਾਨ, ਬਰਤਾਨੀਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼, ਜਿੱਥੇ ਵੀ ਪੰਜਾਬੀ ਗਏ

ਖੇਤਰ: ਪੰਜਾਬ

 

 

 

ਕੁਲ ਬੋਲਣ ਵਾਲੇ: 1998 ਤੱਕ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 10.4 ਕਰੋੜ ਸੀ।

ਦਰਜਾ: 9-11

 

ਭਾਸ਼ਾ ਦਾ ਵਰਗ: ਭਾਰਤੀ-ਯੂਰਪੀ

 ਭਾਰਤੀ-ਇਰਾਨੀ

  ਭਾਰਤੀ-ਵੈਦਿਕ

   ਪੰਜਾਬੀ
 

 

ਲਿਪੀ: ਗੁਰਮੁਖੀ (ਭਾਰਤ ਵਿੱਚ) ਅਤੇ

ਸ਼ਾਹਮੁਖੀ (ਪਾਕਿਸਤਾਨ ਵਿੱਚ)       
           

144
Religion, Faith, Spirituality / Shri Guru Nanak Dev Ji Aagman Purab
« on: November 08, 2011, 11:54:04 AM »
SaBB Nu Shri Guru NaanaK Dev ji De Aagamn Purab Dia Lakh Lakh Vadhaian.,

SatGur NaNaK ParGtia
Mitti Dhund Jag Chaanan Hoa       

145
Lyrics / ਰੱਬ ਵਰਗੀ ਮੇਰੀ ਮਾਂ,
« on: November 05, 2011, 12:30:27 PM »
ਚਾਵਾਂ ਸਧਰਾਂ ਦੇ ਨਾਲ ਮਾਏ ਜੋ ਤੂੰ ਬੂਟਾ ਲਾਇਆ,
ਦੇ ਮਮਤਾ ਦਾ ਪਾਣੀ ਅੱਜ ਓਹ ਭਰ ਜੋਬਨ ਤੇ ਆਇਆ,
ਤੇਰਾ ਬੰਣੂ ਸਹਾਰਾ ਮਾਏ, ਉੱਚੇ- ਨੀਵੇ ਰਾਹਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ.....................

ਹਰ ਮਾਂ ਦਾ ਇਹ ਸੁਪਨਾ ਹੁੰਦਾ ਪੁੱਤ ਦਾ ਕਾਜ ਰਚਾਵਾਂ,
ਪੁੱਤ ਵਿਆਹਾਂ ਹੋਣ ਪੋਤਰੇ, ਰੱਜ- ਰੱਜ ਸ਼ਗਨ ਮਨਾਵਾਂ,
ਹਰ ਪਲ ਰਹੇ ਮੇਰਾ ਪੁੱਤਰ ਹਸਦਾ, ਰੱਬ ਤੋਂ ਕਰੇ ਦੁਆਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...................

ਰੱਬਾ ਮਾਂ ਕਿਸੇ ਦੀ ਵੱਖ ਨਾ ਹੋਵੇ, ਅਖ ਚੋਂ ਕਿਸੇ ਮਾਂ  ਦੇ ਹੰਝੂ ਨਾ ਚੋਵੇ,
ਹੋਵੇ ਹਰ ਦੀ ਕੁੱਖ ਸੁਹਾਵੀਂ, ਪੁੱਤਰ ਬਾਝ ਕੋਈ ਮਾਂ ਨਾ ਹੋਵੇ,
ਹਰ ਮਾਂ ਚਹੁਂਦੀ ਪੁੱਤਰ ਆਪਣਾ,ਗੋਦੀ ਚੁੱਕਖਿਡਾਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ..............

ਮਾਂ ਵਰਗਾ ਸਤਿਕਾਰ ਨਾ ਜੱਗ ਤੇ, ਮਮਤਾ ਜਿਹਾ ਪਿਆਰ ਨਾ ਜੱਗ ਤੇ,
ਮਾਂ ਦੇ ਵਿਹੜੇ ਨੱਚਾ-ਗਾਵਾਂ, ਇਸ ਦੇ ਵਿਹੜੇ ਜਿਹਾ ਸਵਰਗ ਨਾ ਰੱਬ ਤੇ,
ਦੂਰ ਹੋਣ ਨੂੰ ਦਿਲ ਨਹੀਂ ਕਰਦਾ, ਤੁੰ ਵਸੀ ਵਿਚ ਸਾਹਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...............

ਰੱਬਾ ਸੁਣ ਅਰਜੋਈ ਮੇਰੀ, ਮਾਂ ਨਾ ਮੈਥੋਂ ਖੋਈਂ ਮੇਰੀ,
 ਬਰਾੜ ਫੁਲਵਾੜੀ ਖੁਸ਼ੀਆਂ ਮਾਣੇ, ਏਹੋ ਹੈ ਇੱਕ ਢੋਈ ਮੇਰੀ,
ਮਾਂ ਨੂੰ ਵੇਖ-ਵੇਖ ਕੇ ਜੀਵਾਂ ਇਹ ਤੂਤਾਂ ਦੀਆਂ ਠੰਡੀਆਂ-ਛਾਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...............

ਕਿੱਦਾਂ ਮੈਂ ਚੁਕਾਊਂ ਮਾਏ, ਕੁੱਖ ਤੇਰੀ ਦਾ ਕਰਜ਼ਾ,
S@NDHU ਲਈ ਤਾਂ ਮਾਂ-ਬਾਪ ਦਾ ਸਭ ਤੋਂ ਉੱਚਾ ਦਰਜ਼ਾ,
ਰੱਬਾ ਕਦੇ ਵੀ ਨਜ਼ਰ ਨਾ ਲੱਗੇ, ਮਾਂ ਮੇਰੀ ਦੇ ਚਾਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...............       

146
Lyrics / ਸੱਚੀਆਂ ਗੱਲਾਂ
« on: November 05, 2011, 12:25:15 PM »
ਰੱਬ ਵਰਗਾ ਰਿਸ਼ਤਾ ਮਾਂ-ਬਾਪ ਦਾ, ਨਾ ਇਸ ਤੋਂ ਵੱਡਾ ਸੱਚ,
ਝੋਲੀ ਅੱਡ ਕੇ ਲੈ ਲਈਏ, ਜੇ ਦੇਣ ਬਜੁਰਗਾਂ ਮੱਤ,
ਧੀ-ਪੁੱਤ ਨੂੰ ਏਨੀ ਖੁੱਲ ਨਾ ਦੇਈਏ, ਜੋ ਹੱਦਾਂ ਜਾਵੇ ਟੱਪ,
ਜੋ ਇੱਜ਼ਤ ਕਰੇ ਨਾ ਮਾਪਿਆਂ, ਨਾ ਉਸ ਤੋਂ ਵੱਡਾ ਖੱਚ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਧਰਮ ਤੋਂ ਕਦੇ ਨਾ ਡੋਲੀਏ, ਭਾਵੇਂ ਪੁਰਜਾ-2 ਜਾਵੇ ਕੱਟ,
ਕੋਠੇ ਚੜ੍ਹ ਕੇ ਬੋਲ ਦੇ, ਜੇ ਅੰਦਰ ਹੋਵੇ ਸੱਚ,
ਬਣਦਾ ਹੋਵੇ ਕੱਮ ਕਿਸੇ ਦਾ, ਕਦੇ ਨਾ ਲਾਈਏ ਲੱਤ,
ਸਾਥ ਭਾਈਆਂ ਨਾ ਛੱਡੀਏ, ਭਾਵੇ ਕਹੇ ਜ਼ਨਾਨੀ ਲੱਖ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਗੱਲ ਹੋਵੇ ਇੱਜ਼ਤ ਨੂੰ ਲਗਦੀ, ਉਥੇ ਦੇਈਏ ਠੱਪ,
ਘਰ ਵਿੱਚ ਰਹਿ ਕੇ ਨਮਕ-ਹਰਾਮੀ, ਨਾ ਇਸ ਤੋਂ ਵੱਡੀ ਸੱਟ,
ਦੁਖ ਹੋਵੇ ਤਾਂ ਖੁੱਲ ਕੇ ਕਹੀਏ, ਭਾਵੇਂ ਕੰਧ ਨੂੰ ਦੇਈਏ ਦੱਸ,
ਮੰਗੀ ਜੇਕਰ ਚੀਜ਼ ਕੋਈ ਮਿਲਜੇ, ਉਥੇ ਹੀ ਆਈਏ ਰੱਖ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਗ਼ਲਤ ਨਾ ਦੇਈਏ ਮੱਤ,
ਹੁਸਨ ਜਵਾਨੀ ਚਾਰ ਦਿਨਾਂ ਦੀ, ਕਦੇ ਨਾ ਚੁੱਕੀਏ ਅੱਤ,
ਥੋੜਾ ਖਾ ਲਓ ਚੰਗਾ ਖਾ ਲਓ, ਭਾਵੇਂ ਮਿਲਦਾ ਹੋਵੇ ਘੱਟ,
ਆਖੇ ਲੱਗ ਸ਼ਰੀਕ ਦੇ ਕਦੇ ਘਰ ਨਾ ਲਈਏ ਪੱਟ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਕੋਲ ਹਕੀਮਾਂ ਇਲਾਜ ਨਾ ਕੋਈ, ਜੇ ਮਨ ਵਿੱਚ ਬਹਿ ਜਾਏ ਸ਼ੱਕ,
ਗੁੱਸੇ ਵਿੱਚ ਕੋਈ ਗੱਲ ਨਾ ਕਹੀਏ, ਦਿਲ ਵਿੱਚ ਲਈਏ ਰੱਖ,
ਲੱਸੀ ਧੋ ਕੇ ਮਣਕਾ ਲਾ ਲਈਏ, ਲੜਜੇ ਜੇਕਰ ਸੱਪ,
ਦਿਲਾਂ ਦੀਆਂ ਓਹੀ ਜਾਨਨ, ਜਿਨ੍ਹਾਂ ਪਿਆਰ ਦੇ ਪੂਰੇ ਪੱਖ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ   

S@NDHU

147
ਤੇਰੇ ਚੋਂ' ਮੈਂ ......ਮੇਰੇ ਚੋਂ' ਤੂੰ ਕੱਢਕੇ,
ਮੇਰੇ ਪਿੰਡੇ ਚੋਂ ਆਕੜੇ ਜੇ ਲੂੰ ਕੱਢਕੇ...
ਕੋਈ ਲੈ ਗਿਆ
ਪਿਆਰ ਦੇ ਸਰਾਨੇ ਚੋਂ ਰੂੰ ਕੱਢਕੇ...

ਨਿੱਕੀ ਚਿੜੀ ਦੀ ਚੁੰਝ ਚੋਂ' ਚੂੰ ਕੱਢਕੇ,
ਠਰੀਆਂ ਜਿਹੀਆਂ ਨਾਸਾਂ ਚੋਂ ਧੂੰ ਕੱਢਕੇ...
ਕੋਈ ਲੈ ਗਿਆ
ਪਿਆਰ ਦੇ ਸਰਾਨੇ ਚੋਂ ਰੂੰ ਕੱਢਕੇ...

ਹਾਂਜੀ ਹਾਂਜੀ ਕਹਿੰਦਾ .... ਮੂੰਹੋਂ ਹੂੰ ਕੱਢਕੇ,
ਬੜਾ ਪਛਤਾਇਆ ਪਿੰਡ ਦੀ ਮੈਂ ਜੂਹ ਛੱਡਕੇ...
ਕੋਈ ਲੈ ਗਿਆ
ਪਿਆਰ ਦੇ ਸਰਾਨੇ ਚੋਂ ਰੂੰ ਕੱਢਕੇ...

148
ਉਹਨੂੰ ਤਾਂ ਹੀਰੇ ਮੋਤੀ ਫੱਬਦੇ ਨੇ,
ਮੈਂ ਗਰੀਬ ਕਿਵੇਂ ਉਹਦੀਆਂ ਵੰਗਾਂ ਦਾ ਵਣਜਾਰਾ ਬਣ ਜਾਵਾਂ...

ਉਹਦੇ ਸੁਪਨੇ ਉਹਦੀ ਚਾਹਤ ਦੂਰ ਅਸਮਾਨਾਂ ਤੇ,
ਸਤਰੰਗੀ ਪੀਂਘ ਦਾ ਕਿਵੇਂ ਹੁਲਾਰਾ ਬਣ ਜਾਵਾਂ....

ਮੈਂ ਏਨਾ ਜੋਗਾ ਨਹੀਂ ਉਹਦੀਆਂ ਬਾਹਾਂ ਦਾ ਚੂੜਾ ਬਣਾਂ,
ਇਹ ਕਿਉਂ ਨਹੀਂ ਹੋ ਸਕਦਾ ਕੇ ਉਹਦਾ ਇਸ਼ਕ਼ ਕੁਵਾਰਾ ਬਣ ਜਾਵਾਂ...

ਸੁਨਿਆ ਉਹਨੂੰ ਤਾਰੇਆਂ ਨਾਲ ਮੁਹੱਬਤ ਹੈ,
ਮੇਰੀ ਇਹ ਕੋਸ਼ਿਸ਼ ਹੋਏਗੀ ਮਰਕੇ ਤਾਰਾ ਬਣ ਜਾਵਾਂ....  :smile:     

149
Gup Shup / B.tech Taught Me
« on: November 04, 2011, 10:55:26 AM »
I Never Believed In Luck
But
B.tech Taught Me to..
...I Never Believed In Shocking Miracles
But
B.tech Taught Me to..
I Never Believed Results Cud B So Freaky
But
B.tech Taught Me to..
I Never Believed ,I Cud Smile at
Professor
Who Screwed My life
But
B.tech Taught Me to..
I Never Believed,I Cud Study
1000 pages In 1 Nite
But
B.tech Taught Me to..
I Never Believed,I Cud Write 36 Pages In
3 Hrs
But
B.tech Taught Me to..
I never Believed friends could be so
handy to help out writing exam
But
B.tech taught me to..
I Never Believed,"I Cud Cry Without
Tears"
But
B.tech Taught Me that 2.


Enjoy 1 f the most difficult courses
offered in d world
Enjoy the thrill
Enjoy the impossibilities...           

150
Shayari / kuj galan unkehian jo kehnian buhut jururi c
« on: November 04, 2011, 10:39:27 AM »
  lakh chunde hoye v mai kamoshi todh nhi sakya  :sad:
rishta iss kamle dil da udhe nal jodh nhi sakya
mai takda reha oh door gyi meri majboori c
kuj galan unkehian jo kehnian buhut jururi c

kehna sakya uss kamli nu kina mai chunda c  :sad:
tasveer ohdi nu mai luk-luk ke nit seene launda c
akhaa na nam hoyiaa yara meri majboori c
kuj galan unkehian jo kehnian buhut jururi c

vadh samjaun wali jo sanu basamje keh gyi ae  :sad:
khud mar jani ta turgi mera sukh nal hi le gyi ae
jihde bina mera har geet meri har gazal adurri c  :break:
kuj galan unkehian jo kehnian buhut jururi c

kite dur khada mai takda reha mere dil de rani nu  :sad:
kinj sabra de bann marea c hunjuya de pani nu
SANDHU laikha de vich na heer na magroori c
kuj galan unkehian jo kehnian buhut jururi c             

151
Shayari / ਇਸ਼ਕ਼ ਦਾ ਸੌਦਾ...
« on: November 03, 2011, 12:19:59 PM »
ਇਹ ਦੁਨਿਆ ਇਕ ਮੰਡੀ ਯਾਰੋੰ, ਮੰਡੀ ਭਰੀ ਹੋਈ ਨਾਲ ਸਮਾਨ !
ਲਭਦਿਆਂ ਨੂੰ ਇਥੇ ਕੁਝ ਨਹੀ ਲਭਦਾ, ਸੱਜੀ ਹੈ ਭਾਂਵੇ ਹਰ ਇਕ ਦੁਕਾਨ !
ਇਕ ਕਹਿੰਦਾ ਇਹ ਸੌਦਾ ਮਹਿੰਗਾ, ਰਖਦੇ ਨਹੀ ਅਸੀਂ ਵਿਚ ਅਣਜਾਣ !
ਇਕ ਕਹਿੰਦਾ ਇਹ ਸੌਦਾ ਨਕਲੀ, ਵਿਕ ਜੇ ਗਾ ਤੂੰ ਸਾਰੇ ਆਮ !
ਕਰ ਲੇ ਸਬਰ ਜੋ ਮਿਲਦਾ ਅੜਿਆ, ਕਿਓਂ ਭਟਕੇ ਇਕ ਤੋਂ ਦੂਜੀ ਦੁਕਾਨ !

ਮੈਂ ਚਾਰ ਛੁਪੇਰੇ ਵੇਖਣ ਲੱਗਾ, ਮੈਨੂੰ ਹਰ ਵਿਚ ਦਿਸਿਆ ਓਹ ਇਨਸਾਨ !
ਇਕ ਤੋ ਇਕ ਸੋਹਣਾ ਵਿਖਿਆ, ਖੋ ਗਿਆ ਇਨ੍ਹਾ ਉਸਨੁ ਅਪਣਾ ਜਾਨ !
ਫਿਰ ਉਸ ਵੱਲ ਤੁਰਿਆ, ਦਿਸਣੋ ਸੋਹਣਾ ਨਾਲੇ ਜੱਗ ਵਿਚ ਸੀ ਜਿਸਦਾ ਮਾਣ !
ਜਦ ਮੇਂ ਹਥ ਲਗਾਇਆ ਉਸਨੂੰ ਇਕ ਵਾਰੀ, ਟੁੱਟ ਕੇ ਹੋ ਗਿਆ ਟੇਡਾ ਵਾਂਗ ਤੀਰ-ਕਮਾਨ !
ਖਾਲੀ ਮੁੜਿਆ ਮੈਂ ਫਿਰ ਇਕ ਵਾਰੀ, ਮੈਨੂੰ ਲਭਿਆ ਨਹੀ ਓਹ ਮੇਰਾ ਮਹਿਮਾਨ !

152
Shayari / ਯਾਦਾਂ ਸਾਂਭ ਸਾਂਭ ....
« on: November 03, 2011, 12:11:52 PM »
    :sad:   ਯਾਦਾਂ ਸਾਂਭ ਸਾਂਭ ਤੇਰੀ ਅਸੀਂ ਕਮਲੇ ਹੋਏ,  :sad:
ਜਖਮਾਂ ਤੇ ਲੂਣ ਜਿੰਨਾ ਲਾਉਣਾ ਏ ਤੂੰ ਲਾ ਲੈ !
ਵੱਖ ਹੋ ਕੇ ਵੀ ਅਸੀਂ ਤੈਥੋਂ ਵੱਖ ਨਹੀਓ ਹੋਏ,
ਸਾਥੋਂ ਵੱਖ ਹੋਣ ਲਈ ਜੋਰ ਜਿੰਨਾ ਅਜਮਾਉਣਾ ਏ ਤੂੰ ਅਜਮਾ ਲੈ !
ਰੋ ਰੋ ਕੇ ਸਾਡੇ ਕੋਲੋ ਹੰਝੂ ਘੱਟ ਨਹੀਓ ਹੋਏ,
ਸਾੰਨੂ ਰੱਜ ਰੱਜ ਕੇ ਜਿੰਨਾ ਤੂੰ ਰਵਾਉਣਾ ਏ ਤੂੰ ਰਵਾ ਲੈ !       

153
Knowledge / For Cafe Users
« on: November 03, 2011, 11:14:29 AM »
Dear friends, If you visit a cyber cafe and find find any black pin attached to your CPU as shown in the picture, kindly do not use that system. This pin is actually a connection which save all your data you enter in the system.
Thus it is a risk to your privacy over net. Risk to passwords, banking or any data you entered.
tell this to all your friends.           

154
     ਸੋਧਾ ਸਾਧ 'ਤੇ ਛੇ ਸੌ ਰੁਪਏ ਦਾ ਜੁਰਮਾਨਾ ਲਗਾਏ ਜਾਣ ਦੀ ਖ਼ਬਰ ਹੈ। ਝੂਠੇ ਸੋਦੇ ਵਾਲੇ ਸੌਧਾ ਸਾਧ ਇਕੋ ਜਿਹੀਆਂ ਅਤੇ ਇਕ ਹੀ ਨੰਬਰ (ਡੀ.ਐਲ.5ਸੀ ਬੀ-3672) ਦੀਆਂ ਛੇ ਲੈਕਸਸ ਗੱਡੀਆਂ ਦੇ ਕਾਫ਼ਲੇ ਵਿਚ ਜੈਪੁਰ ਪਹੁੰਚਿਆ। ਝੂਠੇ ਸੋਦੇ ਵਾਲੇ ਸੌਧਾ ਸਾਧ ਦੇ ਕਾਫ਼ਲੇ ਵਿਚ ਚੱਲਣ ਵਾਲੀ ਇਕ ਗੱਡੀ ਦੀ ਕੀਮਤ 80 ਹਜ਼ਾਰ ਅਮਰੀਕੀ ਡਾਲਰ (ਕਰੀਬ 40 ਲੱਖ ਰੁਪਏ) ਹੈ। ਜ਼ਿਕਰਯੋਗ ਹੈ ਕਿ ਮੋਟਰ ਵਾਹਨ ਕਾਨੂੰਨ ਦੇ ਤਹਿਤ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਇਕ ਤੋਂ ਜ਼ਿਆਦਾ ਵਾਹਨਾਂ ਦਾ ਨੰਬਰ ਇਕ ਹੀ ਹੋਵੇ। ਹਰ ਗੱਡੀ ਦਾ ਅਲੱਗ ਅਲੱਗ ਰਜਿਸਟ੍ਰੇਸ਼ਨ ਹੁੰਦਾ ਹੈ। ਇਸ ਲਈ ਨੰਬਰ ਵੀ ਅਲੱਗ ਅਲੱਗ ਹੀ ਹੁੰਦੇ ਹਨ। ਇੱਥੋਂ ਤੱਕ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿਚ ਚੱਲਣ ਵਾਲੀਆਂ ਦੀ ਸੁਰੱਖਿਆ ਗੱਡੀਆਂ ਦੇ ਨੰਬਰ ਵੀ ਅਲੱਗ ਅਲੱਗ ਹੁੰਦੇ ਹਨ। ਸੋਧਾ ਸਾਢ ਜਿਸ ਅੰਦਾਜ਼ ਵਿਚ ਗੱਡੀ ਵਿਚ ਬੈਠਾ ਅਤੇ ਉਤਰਿਆ, ਉਹ ਵੀ ਅਨੋਖਾ ਸੀ। ਝੂਠੇ ਸੋਦੇ ਵਾਲੇ ਸਾਧ ਦੇ ਕਾਫ਼ਲੇ ਵਿਚ ਚੱਲਣ ਵਾਲੀਆਂ ਛੇ ਦੀਆਂ ਛੇ ਕਾਰਾਂ ਦਾ ਰੰਗ ਕਾਲਾ ਸੀ ਅਤੇ ਉਨ੍ਹਾਂ 'ਤੇ ਕਾਲੇ ਸ਼ੀਸ਼ੇ ਚੜ੍ਹੇ ਹੋਏ ਸਨ। ਝੂਠੇ ਸੋਦੇ ਵਾਲੇ ਸੌਧਾ ਸਾਧ ਨੂੰ ਜਦੋਂ ਇਨ੍ਹਾਂ ਗੱਡੀਆਂ ਵਿਚੋਂ ਕਿਸੇ ਇਕ ਵਿਚ ਬੈਠਣਾ ਸੀ ਤਾਂ ਛੇ ਦੀਆਂ ਛੇ ਗੱਡੀਆਂ ਨੂੰ ਇਕ ਕਾਲੇ ਰੰਗ ਦੀ ਵਿਸ਼ਾਲ ਤਰਪਾਲ ਨਾਲ ਢਕ ਦਿੱਤਾ ਗਿਆ ਅਤੇ ਉਹ ਤਰਪਾਲ ਵਿਚੋਂ ਹੁੰਦਾ ਹੋਇਆ ਕਾਰ ਵਿਚ ਜਾ ਬੈਠਾ। ਅਜਿਹੇ ਵਿਚ ਇਹ ਪਤਾ ਨਹੀਂ ਚੱਲ ਸਕਦਾ ਕਿ ਉਹ ਕਿਸ ਕਾਰ ਵਿਚ ਬੈਠਾ ਹੈ। ਝੂਠੇ ਸੋਦੇ ਵਾਲੇ ਸੌਧਾ ਸਾਧਦੇ ਬੁਲਾਰੇ ਨੇ ਦੱਸਿਆ ਕਿ ਝੂਠੇ ਸੋਦੇ ਵਾਲੇ ਸੌਧਾ ਸਾਧ'ਤੇ ਅਜਿਹੇ ਪ੍ਰੋਗਰਾਮਾਂ ਦੌਰਾਨ ਕਈ ਹਮਲੇ ਹੋ ਚੁੱਕੇ ਹਨ। ਅਜਿਹੇ ਵਿਚ ਉਹ ਡਰ ਗਿਆ ਹੈ ਅਤੇ ਉਸ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਕੀਤਾ ਗਿਆ ਹੈ।ਸੋਧਾ ਸਾਧ ਦੀਆਂ 6 ਗੱਡੀਆਂ ਦਾ ਇੱਕ ਹੀ ਨੰਬਰ ਹੈ। ਸੋਧਾ ਸਾਧ ਜਦੋਂ ਕਿਤੇ ਜਾਂਦਾ ਇਨ੍ਹਾਂ ਗੱਡੀਆਂ ਤੇ ਕਾਲੀਤਰਪਾਲ ਪਾ ਦਿੱਤੀ ਜਾਂਦੀ ਹੈ ਅਤੇ ਸੋਧਾ ਸਾਧ ਇੱਕ ਗਡੀ ਵਿਚ ਬੈਠ ਜਾਂਦਾ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਹੜੀ ਗੱਡੀ ਵਿਚ ਬੈਠਾ ਹੈ। ਇਹੋ ਡਰਾਮਾ ਜਦੋਂ ਉਹ ਗੱਡੀ ਵਿਚੋਂ ਨਿਕਲਦਾ ਉਦੋਂ ਹੁੰਦਾ ਹੈ।ਇਸ ਤਰ੍ਹਾਂ ਭਾਰਤੀ ਹਿੰਦੂ ਹਕੂਮਤ ਦੇ ਰਾਜ ਵਿਚ ਸਾਰੀ ਦੁਨੀਆ ਤੇ ਕਾਨੂੰਨ ਲਾਗੂ ਹੁੰਦਾ ਹੈ ਪਰ ਸੋਧਾ ਸਾਧ ਤਾਂ ਇਨ੍ਹਾਂ ਦਾ ਖਾਸਮ ਖਾਸ ਹੈ। ਉਹ ਕੋਈ ਵੀ ਕਾਨੂੰਨ ਤੋੜ ਸਕਦਾ ਹੈ? ਹੁਣ ਸਾਧ ਹਿੰਦੁਸਤਾਨੀ ਕਾਨੂੰਨ ਤੋਂ ਉੱਪਰ ਹੋ ਗਏ। ਕਦੇ ਇਹੋ ਜਿਹੇ ਸਾਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਤਾਂ ਵੀ ਸਰਕਾਰੀ ਤੰਤਰ ਅਤੇ ਕਾਨੂੰਨ ਚੁੱਪ ਰਹਿੰਦਾ ਹੈ। ਇਹੋ ਜਿਹੇ ਸਾਧਾਂ ਨੂੰ ਕਤਲ, ਬਲਾਤਕਾਰਾਂ ਦੀ ਖੁੱਲ ਅਤੇ ਹੁਣ ਗੱਡੀਆਂ ਦਾ ਇਕੋ ਨੰਬਰ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਾਧਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਕਿਸੇ ਦੀ ਨਹੁੰ ਨੂੰ ਰਖੈਲ ਬਣਾ ਕਿ ਰੱਖ ਸਕਦੇ ਹਨ, ਕਿਸੇ ਦਾ ਕਤਲ ਕਰਾ ਸਕਦੇ ਹਨ, ਚੇਲਿਆਂ ਦੀ ਫੌਜ ਲਜਾ ਕੇ ਸ਼ਕਤੀ ਪ੍ਰਦਰਸ਼ਨ ਕਰ ਸਕਦੇ ਹਨ, ਹਥਿਆਰਾਂ ਦੀ ਸਿਖਲਾਈ ਦੇ ਸਕਦੇ ਹਨ ਤੇ ਕੋਈ ਵੀ ਕਾਨੂੰਨ ਤੋੜ ਸਕਦੇ ਹਨ ਕਿਉਂਕਿ ਸਰਕਾਰੀ ਤਾਕਤ ਵੋਟਾਂ ਅਤੇ ਨੋਟਾਂ ਖਾਤਿਰ  ਇਹੋ ਜਿਹੇ ਪਾਖੰਡੀ ਸਾਧਾਂ  ਦੇ ਨਾਲ ਹੈ।ਸਿਆਸੀ ਰਿਸ਼ਤੇਦਾਰਾਂ ਦਾ ਹੱਥ ਸਿਰ ਤੇ ਹੋਣ ਕਰਕੇ ਇਸ ਸਾਧ ਨੂੰ ਹਰ ਕਾਨੂੰਨ ਤੋੜਨ ਦੀ ਖੁੱਲ ਹੈ।           

155
Fun Time / marjana union.. attendance plzz
« on: November 02, 2011, 10:41:53 AM »
aaajo aajo :hehe:

156
Pics / LaHNaT
« on: November 02, 2011, 10:16:40 AM »
ah ik bht wddi lahnat aa saady smaaaj te ,.,. ik hor anjammi dhee maari gyi  :sad: :sad: :sad:

157
Shayari / ਸ਼ਾਇਰ.....
« on: November 02, 2011, 10:10:27 AM »
ਮੈਂ ਸੋਚਦਾ ਸੀ ਇਹ ਸ਼ਾਇਰੋ ਸ਼ਾਇਰੀ ਪਤਾ ਨੀ ਕਿੱਦਾ ਕਰ ਲੈਂਦੇ ਨੇ ਲੋਕ ___
ਫਿਰ ਪਤਾ ਲੱਗਾ ਜਦੋ ਹਾਲਾਤ ਬਣ ਜਾਣ ਤਾ ਲਫਜ਼ ਬਣਨ ਨੂੰ ਦੇਰ ਨਈ ਲਗਦੀ____



Asi ta bas dil de jajwata nu shabda wich paroya c,
kujh ne ohnu geet te kujh ne shayri da naam de ditta..
                   


“ਓਹ ਆਖਦੇ ਨੇ ਮੈ ਬਦਲ ਗਿਆ ਹਾ

ਕੋਈ ਦੱਸੋ ਉਨਾ ਨੂ ਜਾ ਕੇ

ਰੰਗ ਟੁੱਟੇ ਹੋਏ ਪੱਤੇਆ ਦਾ ਅਕਸਰ ਬਦਲ ਹੀ ਜਾਂਦਾ ਹੈ 



158
Shayari / ਬਣੂ ਕੀ ਪੰਜਾਬ ਦਾ..!!
« on: November 02, 2011, 05:13:03 AM »
       ਲੱਗਦਾ ਨਜ਼ਰ ਭੈੜੀ ਗਈ ਇਹਨੂੰ ਲੱਗ
ਸੀਨੇ ਉਤੇ ਸਹੀ ਜਾਂਦਾ ਜ਼ੁਲਮਾ ਦੀ ਅੱਗ
ਦੁੱਖਾਂ ਚ ਮੁਰਝਾ ਗਿਆ ਜੋ ਫੁੱਲ ਸੀ ਗੁਲਾਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ

ਨਸ਼ਿਆਂ ਨੇ ਖਾ ਲਏ ਇਹਦੇ ਗਭਰੂ ਸੋਕੀਨ ਜੀ
ਦੁੱਧ ਦਹੀ ਛੱਡ ਦਾਰੂ ਸ਼ੌਕ ਨਾਲ ਪੀਣ ਜੀ
ਮਹਿਫਲਾ ਚ ਚੱਲੇ ਦੌਰ ਹਰ ਥਾਂ ਸਰਾਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ


ਸਹਿਦ ਨਾਲੋ ਮਿੱਠੀ ਏ ਪੰਜਾਬੀ ਇਹਦੀ ਬੋਲੀ ਜੀ
ਆਪਣੇ ਹੀ ਪੁੱਤਰਾਂ ਬਣਾ ਤੀ ਜਿਹੜੀ ਗੋਲੀ ਜੀ
ਮਾਂ ਨੂੰ ਦੁਰਕਾਰ ਪੁੱਤ ਬਣੇ ਮੇਮ ਸਾਹਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ


ਰਿਹਦਾ ਖੂੰਦਾ ਝੋਰਾ ਖਾਂਦਾ ਚੰਡੀਗੜ ਸਹਿਰ ਦਾ
ਕਦੋਂ ਮੁੱਕੂ ਰੋਲਾ ਹਰਿਆਣੇ ਵਾਲੀ ਨਹਿਰ ਦਾ
ਪਹਿਲਾ ਹੀ ਖੋ ਲਿਆ ਪਾਣੀ ਜਹਿਲਮ ਝਨਾਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ


ਸੰਧੂ ਕਰੇ ਅਰਜੋਈ ਰੱਬਾ ਬਖਸ ਸਮੱਤ
ਪੈਰਾ ਹੇਠ ਰੋਲ ਨਾ ਪੰਜਾਬ ਦੀ ਤੂੰ ਪੱਤ
ਫੇਰ ਤੂੰ ਖਿੜਾਦੇ ਫੁੱਲ ਰੰਗਲੇ ਇਹ ਬਾਗ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ

EngLish

Lagda Nazar behrri gayi ehnu lagg
siine utte sahi janda zulma di agg
dukhan ch murjha gaya jo phul si gulab da
haye oye rabba mereya eh bannu ki punjab da

nasheyan ne kha laye ehde gabhru shokeen ji
dudh dahhi chad daru shonk naal peen ji
mehfilan ch challe daur har thaan sharaab da
haye oye rabba mereya eh bannu ki punjab da

sehd nallon mithi e punjabi ehdi bolli ji
apne he puttran banna te jehri goli ji
maa nu durkaar putt banne meem sahab da
haye oye rabba mereya eh bannu ki punjab da

rehnda khoonda jhorra khanda chandigarh sehar da
kadon mukku roula haryane wali nehar da
pehla he khoo laya panni zehlam jhanaab da
haye oye rabba mereya eh bannu ki punjab da

Sandhu karre arzoi rabba bakash samaat
pairan heth rool na punjab di tu patt
phir ton khedda de phul rangle eh baag da
haye oye rabba mereya eh bannu ki punjab da 

159
Shayari / ਜ਼ਮਾਨਾ
« on: November 02, 2011, 02:02:53 AM »
  ਦੁਪੱਟਾ ਇੱਜਤਾਂ ਦੀ ਪੱਤ, ਗਿਆ ਸਿਰਾਂ ਉੱਤੋਂ ਲੱਥ,
ਜ਼ਮਾਨੇ ਚੁੱਕੀ ਪਈ ਆ ਅੱਤ, ਯਾਰੋ ਮਾਰੀ ਗਈ ਆ ਮੱਤ,
ਮੁੰਡਿਆਂ ਦੇ ਮੁੱਛ ਨਾ ਰਹੀ । ਜੀ ਨੱਢੀਆਂ ਦੇ ਗੁੱਤ ਨਾ ਰਹੀ ।
ਪਰਾਂਦਿਆਂ ਦੀ ਪੁੱਛ ਨਾ ਰਹੀ.................................... 
:sad:

160
  ਇਕ ਵੇਲ਼ਾ ਸੀ
ਸ਼ਾਮ ਢਲੀ ਤੇ ਜਦ
ਪੰਛੀਆਂ ਦੀ ਡਾਰਾਂ ਘਰਾਂ ਨੂੰ ਪਰਤਦੀਆਂ
ਮਿਹਨਤੀ ਕਾਮੇ ਕਤਾਰਾਂ ਬੰਨੀ ਆਪੋ-ਆਪਣੇ ਪਿੰਡਾਂ ਨੂੰ ਮੁੜਦੇ
ਗੁਰਦੁਆਰੇ ਭਾਈ ਜੀ ਰਹਿਰਾਸ ਸਾਹਿਬ ਦਾ ਪਾਠ ਉਚਾਰਨ ਕਰਨ ਲਗਦਾ
ਬੁਜ਼ਰਗ ਖੁੰਡ ਚਰਚਾ ਖ਼ਤਮ ਕਰ ਘਰਾਂ ਨੂੰ ਚਾਲੇ ਪਾਉਂਦੇ
ਬਾਪੂ ਘਰ ਦੀ ਦਹਿਲੀਜ਼ ਤੇ ਹੋ ਰਹੀ ਕੇਈ ਚਰਚਾ ਵਿਚ ਰੁਝਾ ਹੁੰਦਾ
ਮਾਂ ਮੇਰੀ ਰਾਤ ਦੀ ਰੋਟੀ ਤਿਆਰ ਕਰਨ ਲਗ ਜਾਂਦੀ
ਤੇ ਮੈਂ...

ਮੈਂ ਯਾਰਾਂ ਬੇਲੀਆ ਨਾਲ ਗੱਲਾਂ ਕਰਦਿਆ
ਏਨਾ ਮਗਨ ਹੋ ਜਾਣਾ
ਕਿ ਕਦ ਰਾਤ ਪੈਣੀ, ਕਦ ਤਾਰੇ ਨਿਕਲ ਆਉਣੇ
ਕੁਝ ਪਤਾ ਨ ਚਲਣਾ
ਸਮੇਂ ਦਾ ਅਹਿਸਾਸ ਨ ਰਹਿਣਾ...
ਨ ਕੋਈ ਚਿੰਤਾ ਸੀ ਨ ਫਿਕਰ
ਨ ਕੋਈ ਭੈਅ ਸੀ ਨ ਡਰ


ਪਰ ਅਜ ਇਹ ਵੇਲਾ ਹੈ,
ਸ਼ਾਮ ਢਲ ਚੁਕੀ ਹੈ
ਮੈਂ ਸਮੁੰਦਰ ਕਿਨਾਰੇ ਬੈਠਾ ਹਾਂ
ਤੇ ਬੀਤੇ ਵੇਲੇ ਦੀਆ ਯਾਦਾਂ
ਸਮੁੰਦਰ ਦੀਆ ਲਹਿਰਾਂ ਵਾਂਗ
ਮੈਨੂੰ ਛੋਂਹਦੀਆਂ ਨੇ
ਗਲੇ ਮਿਲਦੀਆ ਨੇ
ਵਾਪਿਸ ਮੁੜ ਜਾਦੀਆਂ ਨੇ ਤੇ
ਮੈਂ ਦੂਰ ਪਾਣੀ ਤੇ ਅਗ ਦੇ ਹੋ ਰਹੇ ਮਿਲਾਪ ਚੋਂ
ਕੋਈ ਆਸ ਦੀ ਕਿਰਨ ਟੋਲਦਾ ਹਾਂ
ਕਿ ਅਚਾਨਕ ਮੇਰੇ ਮੋਢੇ ਤੇ ਕੋਈ ਹੱਥ ਰੱਖਦਾ ਹੈ
ਤੇ ਇਕ ਦਰਦ ਭਰੀ ਆਵਾਜ਼ ਆਉਦੀ ਹੈ

“ਕੀ ਦੇਖਦਾ ਬਾਈ ?
ਪਿੰਡ ਤਾਂ ਬੜੀ ਦੂਰ ਰਹਿ ਗਿਆ”

ਮੈਂ ਪਰਤ ਕੇ ਉਸ ਵਲ ਵੇਖਦਾ ਹਾਂ
ਤੇ ਫਿਰ ਆਕਾਸ਼ ਵਲ
ਪੰਛੀ ਆਪੋ-ਆਪਣੇ ਘਰਾਂ ਨੂੰ ਪਰਤ ਰਹੇ ਨੇ
ਪਰ ਸਾਡੇ ਪੈਰੀਂ ਮਾਇਆ ਦੀਆ ਬੇੜੀਆ ਨੇ
ਲਾਲਚ ਨੇ ਸਾਡੇ ਪਰ ਕੁਤਰੇ ਨੇ
ਤੇ ਹਣ ਅਸੀ ਕੈਦ ਹਾਂ
ਨ ਬੇੜੀਆ ਤੋੜ ਸਕਦੇ ਹਾਂ
ਨ ਉਡਾਰੀ ਮਾਰੀ ਜਾਣੀ ਏ

ਪਿੰਡ ਬੜੀ ਦੂਰ ਰਹਿ ਗਿਆ...

S@NDHU  

Pages: 1 ... 3 4 5 6 7 [8] 9 10 11 12 13 14