861
Lok Virsa Pehchaan / ਇਹ ਬਾਤ ਮੈਂ ਮਾਂ ਤੋਂ ਅਨੇਕਾਂ ਵਾਰ ਸੁਣੀ ਸੀ ਬਚਪਨ ਵਿੱਚ.. :)
« on: September 27, 2012, 03:18:05 AM »
ਇੱਕ ਕਾਂ ਤੇ ਚਿੜੀ ਦੀ ਦੋਸਤੀ ਸੀ , ਉਨਾਂ ਸੋਚਿਆ ਚਲੋ ਸਾਂਝਾ ਕਾਰੋਬਾਰ ਕਰਦੇ ਹਾਂ , ਉਨਾਂ ਸਾਂਝੀ ਖੇਤੀ ਕਰ ਲਈ , ਦੋਨਾਂ ਨੇ ਮਿਲ ਕੇ ਬਾਜਰਾ ਬੀਜਣ ਦੀ ਸਲਾਹ ਬਣਾਈ , ਚਿੜੀ ਕਹਿੰਦੀ ਚੱਲ ਕਾਵਾਂ ਆਪਾਂ ਖੇਤ ਵਾਹੁਣ ਚੱਲੀਏ , ਕਾਂ ਕੰਮਚੋਰ ਤੇ ਬੇਈਮਾਨ ਸੀ ਬੋਲਿਆ ," ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " , ਚਿੜੀ ਵਿਚਾਰੀ ਨੇ 'ਕੱਲੀ ਨੇ ਹੀ ਖੇਤ ਵਾਹ ਲਿਆ , ਕਾਂ ਨੇ ਭਾਈ ਕਾਹਦਾ ਆਉਣਾ ਸੀ , ਉਹ ਤਾਂ ਸੀ ਹੀ ਬੇਈਮਾਨ , ਫੇਰ ਚਿੜੀ
ਕਹਿੰਦੀ ਚੱਲ ਕਾਵਾਂ ਹੁਣ ਬਾਜਰਾ ਬੀਜ ਆਈਏ , ਕਾਂ ਫੇਰ ਬੋਲਿਆ , " ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " , ਚਿੜੀ ਵਿਚਾਰੀ 'ਕੱਲੀ ਬਾਜਰਾ ਬੀਜ ਆਈ , ਫੇਰ ਇੱਕ ਦਿਨ ਚਿੜੀ ਕਹਿੰਦੀ ਚੱਲ ਕਾਂਵਾਂ ਬਾਜਰਾ ਗੁੱਡ ਆਈਏ , ਤਾਂ ਕਾਂ ਫੇਰ ਕਹਿਣ ਲੱਗਾ , " ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " ਚਿੜੀ ਵਿਚਾਰੀ 'ਕੱਲੀ ਬਾਜਰਾ ਗੁੱਡ ਆਈ , ਫੇਰ ਚਿੜੀ ਕਹਿੰਦੀ ਚੱਲ ਕਾਵਾਂ ਬਾਜਰਾ ਵੱਢਣ ਚੱਲੀਏ ਤਾਂ ਕਾਂ ਨੇ ਉਹੀ ਪੁਰਾਣੇ ਬੋਲ ਫੇਰ ਦੁਹਰਾ ਦਿੱਤੇ " ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " ਚਿੜੀ ਨੇ ਫੇਰ 'ਕੱਲੀ ਨੇ ਬਾਜਰਾ ਵੱਢ ਲਿਆ , ਕੱਢ ਲਿਆ ਤੇ ਕਾਂ ਨੂੰ ਕਿਹਾ ਆ ਕਾਵਾਂ ਆਪਾਂ ਬਾਜਰਾ ਵੰਡ ਲਈਏ , ਹੁਣ ਕਾਂ ਭੱਜ ਕੇ ਮੂਹਰੇ ਮੂਹਰੇ ਗਿਆ ਤੇ ਚਲਾਕੀ ਨਾਲ ਬਾਜਰਾ ਬਾਜਰਾ ਆਪ ਰੱਖ ਲਿਆ ਤੇ ਤੂਤੜਾ ਤੂਤੜਾ ਚਿੜੀ ਦੇ ਹਵਾਲੇ ਕਰ ਦਿੱਤਾ , ਚਿੜੀ ਵਿਚਾਰੀ ਇਸ ਧੋਖੇ ਤੋਂ ਦੁੱਖੀ ਹੋ ਗਈ ਪਰ ਕੁੱਝ ਬੋਲ ਨਾ ਸਕੀ , ਐਨੇਂ ਨੂੰ ਭਾਈ ਰੱਬ ਦੀ ਐਸੀ ਕਰਨੀ ਹੋਈ ਕਿ ਬਹੁਤ ਜ਼ੋਰ ਦੀ ਮੀਂਹ ਆ ਗਿਆ , ਚਿੜੀ ਤਾਂ ਤੂਤੜੇ 'ਚ ਲੁੱਕ ਗਈ , ਉੱਤੋਂ ਗੜੇ ਪੈਣ ਲੱਗ ਪਏ , ਕਾਂ ਤੋਂ ਬਾਜਰੇ ਦੇ ਦਾਣਿਆਂ 'ਚ ਲੁੱਕਿਆ ਨਾ ਜਾਵੇ , ਵੱਜੇ ਗੜਾ ਕਾਂ ਤੇ ਸਿਰ 'ਚ , ਵੱਜੇ ਗੜਾ ਕਾਂ ਦੇ ਸਿਰ 'ਚ..ਤੇ ਕਾਂ ਭਾਈ ਮਰ ਗਿਆ..ਚਿੜੀ ਨੇ ਬਾਜਰਾ ਵੀ ਸਾਂਭ ਲਿਆ ਤੇ ਤੂਤੜਾ ਵੀ ਸਾਂਭ ਲਿਆ....ਇਹ ਬਾਤ ਮੈਂ ਮਾਂ ਤੋਂ ਅਨੇਕਾਂ ਵਾਰ ਸੁਣੀ ਸੀ ਬਚਪਨ ਵਿੱਚ.. ਮਾਂ ਦੇ ਸਮਿਆਂ ਦੀ ਸੱਚਾਈ ਹੋਵੇਗੀ ... ਮਾਂ ਹੁਣ ਕਾਂ ਬਾਜਰਾ ਵੀ ਲੈ ਲੈਂਦੇ ਨੇ ਤੇ ਤੂਤੜਾ ਵੀ... !