This section allows you to view all posts made by this member. Note that you can only see posts made in areas you currently have access to.
Messages - G@RRy S@NDHU
3261
« on: June 11, 2010, 11:02:09 PM »
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ! ਸਾਦ-ਮੁਰਾਦੀ ਸੁਹਣੀ ਫੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸੂਰਤ ਉਸ ਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਅਮ ਲਗਦੀ ਹਸਦੀ ਹੈ ਤਾਂ ਫੁੱਲ ਝੜਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲੰਮ-ਸਲੰਮੀ ਸਰੂ ਕੱਦ ਦੀ ਉਮਰ ਅਜੇ ਹੈ ਮਰ ਕੇ ਅੱਗ ਦੀ ਪਰ ਨੈਣਾਂ ਦੀ ਗੱਲ ਸਮਝਦੀ।
ਗੁੰਮਿਆ ਜਨਮ ਜਨਮ ਹਨ ਹੋਏ ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ, ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ ਹੁਣ ਤਾਂ ਮੇਰੇ ਕੋਲ ਖੜੀ ਸੀ ਹੁਣ ਤਾਂ ਮੇਰੇ ਕੋਲ ਨਹੀਂ ਹੈ ਇਹ ਕੀਹ ਛਲ ਹੈ ਇਹ ਕੇਹੀ ਭਟਕਣ ਸੋਚ ਮੇਰੀ ਹੈਰਾਨ ਬੜੀ ਹੈ ਚਿਹਰੇ ਦਾ ਰੰਗ ਫੋਲ ਰਹੀ ਹੈ ਓਸ ਕੁੜੀ ਨੂੰ ਟੋਲ ਰਹੀ ਹੈ।
ਸ਼ਾਮ ਢਲੇ ਬਾਜ਼ਾਰਾਂ ਦੇ ਜਦ ਮੋੜਾਂ ‘ਤੇ ਖੁਸ਼ਬੋ ਉੱਗਦੀ ਹੈ ਵਿਹਲ, ਥਕਾਵਟ, ਬੇਚੈਨੀ ਜਦ ਚੌਰਾਹਿਆਂ ‘ਤੇ ਆ ਜੁੜਦੀ ਹੈ ਰੌਲੇ ਲਿੱਪੀ ਤਨਹਾਈ ਵਿਚ ਓਸ ਕੁੜੀ ਦੀ ਥੁੜ ਖਾਦੀ ਹੈ ਓਸ ਕੁੜੀ ਦੀ ਥੁੜ ਦਿੱਸਦੀ ਹੈ।
ਹਰ ਛਿਣ ਮੈਨੂੰ ਇੳਂ ਲੱਗਦਾ ਹੈ ਹਰ ਦਿਨ ਮੈਨੂੰ ਇਉਂ ਲੱਗਦਾ ਹੈ ਜੁੜੇ ਜਸ਼ਨ ਦੇ ਭੀੜਾਂ ਵਿਚੋਂ ਜੁੜੀ ਮਹਿਕ ਦੇ ਝੁਰਮਟ ਵਿਚੋਂ ਉਹ ਮੈਨੂੰ ਆਵਾਜ਼ ਦਵੇਗੀ ਮੰੈਂ ਉਹਨੂੰ ਪਹਿਚਾਣ ਲਵਾਂਗਾ ਉਹ ਮੈਨੂੰ ਪਹਿਚਾਣ ਲਵੇਗੀ ਪਰ ਇਸ ਰੌਲੇ ਦੇ ਹੜ੍ਹ ਵਿਚੋਂ ਕੋਈ ਮੈਨੂੰ ਆਵਾਜ਼ ਨਾ ਦੇਂਦਾ ਕੋਈ ਵੀ ਮੇਰੇ ਵੱਲ ਨਾ ਵਿਹੰਦਾ ਪਰ ਖੋਰੇ ਕਿਉਂ ਟਪਲਾ ਲੱਗਦਾ ਪਰ ਖੋਰੇ ਕਿਉਂ ਝੋਲਾ ਪੈਂਦਾ ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ ਪਰ ਮੈਨੂੰ ਹੀ ਨਜ਼ਰ ਨਾ ਆਉਂਦਾ ਗੁੰਮ ਗਈ ਮੈਂ ਓਸ ਕੁੜੀ ਦੇ ਚਿਹਰੇ ਦੇ ਵਿਚ ਗੁੰਮਿਆ ਰਹਿੰਦਾ ਉਸ ਦੇ ਗਮ ਵਿਚ ਖੁਰਦਾ ਜਾਂਦਾ।
ਓਸ ਕੁੜੀ ਨੂੰ ਮੇਰੀ ਸੌਂਹ ਹੈ ਓਸ ਕੁੜੀ ਨੂੰ ਸਭ ਦੀ ਸੌਂਹ ਹੈ ਓਸ ਕੁੜੀ ਨੂੰ ਜੱਗ ਦੀ ਸੌਂਹ ਹੈ ਓਸ ਕੁੜੀ ਨੂੰ ਰੱਬ ਦੀ ਸੌਂਹ ਹੈ ਜੇ ਕਿਤੇ ਪੜ੍ਹਦੀ ਸੁਣਦੀ ਹੋਵੇ ਜਿਊਂਦੀ ਜਾਂ ਉਹ ਮਰ ਰਹੀ ਹੋਵੇ ਇਕ ਵਾਰੀ ਤਾਂ ਆ ਕੇ ਮਿਲ ਜਾਵੇ ਵਫ਼ਾ ਮੇਰੀ ਨੂੰ ਦਾਗ ਨਾ ਲਾਵੇ ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ ਗੀਤ ਕੋਈ ਲਿਖਿਆ ਨਾ ਜਾਂਦਾ।
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ! ਸਾਦ-ਮੁਰਾਦੀ ਸੁਹਣੀ ਫੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ
3262
« on: June 11, 2010, 11:00:47 PM »
ਪਿਛਵਾੜਾ ਰੋਜ਼ ਮੇਰੇ ਘਰ ਦੇ ਪਿਛਵਾੜੇ ਕਾਲੀ ਧੁੱਪ ‘ਚ ਚਮਕਣ ਤਾਰੇ ਫੈਲੇ ਖੋਲੇ, ਕਬਰਾਂ ਵਾੜੇ ਸਹਿਮੀ ਚੁੱਪ ਅਵਾਜ਼ਾਂ ਮਾਰੇ ਭੂਤਾਂ ਵਾਲੇ ਸੂਰ ਦੇ ਸਾੜੇ ਸੂਰਜ ਰੋਵੇ ਨਦੀ ਕਿਨਾਰੇ ਉੱਪਰ ਪਾਣੀ ਹੇਠ ਅੰਗਾਰੇ ਟੀਰਾ ਬੱਦਲ ਵਰ੍ਹਦਾ ਮੇਰੇ ਥੇਹ ‘ਤੇ ਕੌਡੀ ਲਿਸ਼ਕਾਂ ਮਾਰੇ ਬੁੱਢੇ ਰੁੱਖ ਤੇ ਲੰਮੇ ਦਾੜ੍ਹੇ ਉੱਲੂ ਬੋਲਣ ਸਿਖਰ ਦੁਪਿਹਰੇ ਅੰਨ੍ਹੇ ਖੂਹ ਵਿਚ ਪੰਛੀ ਕਾਲੇ ਚਿਰ ਤੋਂ ਵੱਸਣ ਕੱਲੇ ਕਾਰੇ ਹੁਭਕਾਂ ਮਾਰਨ ਮੋਏ ਦਿਹਾੜੇ ਸਿਰ ਤੇ ਗਿਰਝਾਂ ਖੰਭ ਖਿਲਾਰੇ ਮਾਰੋ ਮੇਰੇ ਘਰ ਨੂੰ ਤਾਲੇ ਉੱਚੀਆਂ ਕੰਧਾਂ ਕਰੋ ਦੁਆਲੇ ਕੋਈ ਨਾ ਮੇਰੇ ਚੜ੍ਹੋ ਚੁਬਾਰੇ ਕੋਈ ਨਾ ਵੇਖੇ ਹੁਣ ਪਿਛਵਾੜੇ।
3263
« on: June 11, 2010, 10:59:26 PM »
ਚੁੱਪ ਦੀ 'ਵਾਜ ਸੁਣੋ ਚੁੱਪ ਦੀ 'ਵਾਜ ਸਿਰਫ਼ ਆਸ਼ਕ ਦੀ ਰੱਤ ਸੁਣਦੀ ਹੈ ਜਾਂ ਖੰਡਰਾ ਦੀ ਛੱਤ ਸੁਣਦੀ ਹੈ ਜਾਂ ਸੱਪਣੀ ਦੀ ਅੱਖ ਸੁਣਦੀ ਹੈ ਚੁੱਪ ਦੀ 'ਵਾਜ ਸੁਣੋ !
ਹੁਣ ਜੋ ਸਾਵੇ ਰੁੱਖਾ ਦੇ ਵਿੱਚ 'ਵਾ ਬੋਲੀ ਹੈ ਹੁਣੇ ਜੋ ਪੰਛੀ ਨੇ ਅੰਬਰਾ ਤੋ ਛਾਂ ਡੋਹਲੀ ਹੈ ਇਹ ਮੇਰੀ ਚੁੱਪ ਹੀ ਬੋਲੀ ਹੈ ਚੁੱਪ ਦੀ 'ਵਾਜ ਸੁਣੋ !
ਚੁੱਪ ਨੂੰ ਸੱਪਣੀ ਦੀ ਅੱਖ ਵਾਕਣ ਪਿਆਰ ਕਰੋ ਚੁੱਪ ਨੂੰ ਖੰਡਰਾ ਵਾਕਣ ਰਲ ਕੇ ਯਾਦ ਕਰੋ ਚੁੱਪ ਦਾ ਕਬਰਾਂ ਵਾਕਣ ਹੀ ਸਤਿਕਾਰ ਕਰੋ ਥਲ ਵਿਚ ਆਪਣੀ ਛਾਂ ਸੰਗ ਰਲ ਕੇ ਸਫਰ ਕਰੋ ਅੰਨੇ ਖੂਹ 'ਚੋ ਅੱਧੀ ਰਾਤੀ ਢੋਲ ਭਰੋ ਵਗਦੀ 'ਵਾ ਵਿਚ ਬੁੱਢੇ ਬੋਹੜਾਂ ਹੇਠ ਬਹੋ ਪਰਬਤ ਉਪਰ ਉੱਗੇ ਸਾਵੇ ਹਰਫ਼ ਪੜੋ !
ਮੇਰੀ ਚੁੱਪ ਸੰਗ ਸੌ ਜਨਮਾ ਤ ਯਾਰੀ ਹੈ ਮੈ ਸੱਪਣੀ ਦੀ ਅੱਖ ਵਿੱਚ ਉਮਰ ਗੁਜ਼ਾਰੀ ਹੈ ਚੁੱਪ ਦੀ 'ਵਾਜ ਜਿਸਮ ਭੋਗਣ ਤੋ ਪਿਆਰੀ ਹੈ ਚੁੱਪ ਦੀ 'ਵਾਜ ਸੁਣੋ ਚੁੱਪ ਦੀ 'ਵਾਜ ਸੁਣੋ ਚੁੱਪ ਦੀ 'ਵਾਜ ਸੁਣੋ
3264
« on: June 11, 2010, 10:57:58 PM »
ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਡ ਕੇ ਸੁੱਟ ਦਿਉ ਕਿਧਰੇ ਇਹ ਅੰਨੀ ਹੋ ਚੁੱਕੀ ਹੈ ਮੈਨੂੰ ਇਸ ਅੱਖ ਸੰਗ ਹੁਣ ਆਪਣਾ ਆਪਾ ਵੀ ਨਹੀ ਦਿਸਦਾ ਤੁਹਾਨੂੰ ਕਿੰਝ ਵੇਖਾਗਾ ਬਦਲਦੇ ਮੌਸਮ ਦੀ ਅੱਗ ਸਾਵੀ ਕਿੰਝ ਸੇਕਾਗਾ?
ਇਹ ਅੱਖ ਕੈਸੀ ਹੇ ਜਿਸ ਵਿਚ ਪੁਠੇ ਚਮਗਿੱਦੜਾਂ ਦਾ ਵਾਸਾ ਹੈ ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ ਬੁੱਢੀ ਨਿਰਾਸ਼ਾ ਹੈ ਨਾ ਇਸ ਵਿਚ ਦਰਦ ਹੈ ਰਾਈ ਤੇ ਨਾ ਚਾਨਣ ਹੀ ਮਾਸਾ ਹੈ !
ਇਹ ਅੱਖ ਮੇਰੇ ਆਦਿ ਪਿਤਰਾਂ ਨੂੰ ਸਮੁੰਦਰ 'ਚੋ ਜਦੋ ਲੱਭੀ ਉਹਨਾਂ ਸੂਰਾ ਦੇ ਵਾੜੇ ਵਿਚ ਤृਕੀ ਬੋਅ ਚ ਆ ਦੱਬੀ ਤੇ ਮੇਰੇ ਜਨਮ ਛਿਣ ਵੇਲੇ ਮੇਰੇ ਮੱਥੇ ਚ ਆ ਗੱਡੀ ਤੇ ਫਿਰ ਸੂਰਾਂ ਦੇ ਵਾੜੇ ਵਿਚ ਕਈ ਦਿਨ ਡੋਲਕੀ ਵੱਜੀ !
ਤੇ ਫਿਰ ਸੂਰਾ ਦੇ ਵਾੜੇ ਨੂੰ ਮੇ ਇੱਕ ਦਿਨ ਕਹਿੰਦੀਆ ਸੁਣਿਆ- " ਇਹ ਅੱਖ ਲੈ ਕੇ ਕਦੇ ਵੀ ਇਸ ਘਰ ਚੋ ਬਾਹਰ ਜਾਈ ਨਾ ਜੇ ਬਾਹਰ ਜਾਏ ਤਾ ਪੁੱਤਰਾ ਕਦੇ ਇਸਨੂੰ ਗਵਾਈਂ ਨਾ ਇਹ ਅੱਖ ਜੱਦੀ ਅਮਾਨਤ ਹੈ ਇਹ ਗੱਲ ਬਿਲਕੁੱਲ ਭੁਲਾਈਂ ਨਾ ਤੇ ਕੁਲ ਨੂੰ ਦਾਗ ਲਾਈ ਨਾ ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ ਸੂਰਜ ਨਾ ਪਰ ਵੇਖੀ ਇਸ ਅੱਖ ਦੇ ਗਾਹਕ ਲੱਖਾ ਮਿਲਣਗੇ ਪਰ ਅੱਖ ਨਾ ਵੇਚੀਂ ਬਦਲਦੇ ਮੌਸਮ ਦੀ ਅੱਗ ਸਾਵੀ ਕਦੇ ਨਾ ਸੇਕੀ !
ਇਹ ਅੱਖ ਲੈ ਕੇ ਜਦੋ ਵੀ ਮੈ ਕਿਤੇ ਪਰਦੇਸ ਨੂੰ ਜਾਂਦਾ ਮੇਰੇ ਕੰਨਾਂ 'ਚੋ ਪਿਤਰਾ ਦਾ ਕਿਹਾ ਹਰ ਬੋਲ ਕੁਰਲਾਂਦਾ 'ਤੇ ਮੈ ਮੱਥੇ ਚੋ ਅੱਖ ਕੱਡ ਕੇ ਸਦਾ ਬੋਜੇ 'ਚ ਪਾ ਲੈਂਦਾ ਮੈ ਕੋਈ ਸੂਰਜ ਤਾਂ ਕੀ ਸੂਰਜ ਦੀਆ ਕਿਰਨਾ ਵੀ ਨਾ ਤੱਕਦਾ ਹਮਿਸ਼ਾ ਖੂਹ'ਚ ਰਹਿੰਦੇ ਤਾਰਿਆ ਨਾਲ ਹੀ ਹੱਸਦਾ ਤੇ ਬਲ ਕੇ ਬੁਝ ਗਈ ਅੱਖ ਸੰਗ ਕਈ ਰਾਇਆ ਨੂੰ ਰਾਹ ਦੱਸਦਾ !
ਪਰ ਅੱਜ ਇਸ ਅੱਖ ਨੂੰ ਮੱਥੇ 'ਚ ਲਾ ਜਦ ਆਪ ਨੂੰ ਲੱਭਿਆ ਮੈਨੂੰ ਮੇਰਾ ਆਪ ਨਾ ਲੱਭਿਆ ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ ਧੱਕਾ ਜਿਹਾ ਲੱਗਿਆ ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ ਠੇਡਾ ਜਿਹਾ ਵੱਜਿਆ !
ਮੇਰੇ ਮਿਤਰੋ ! ਇਸ ਦੋਸ਼ ਨੂੰ ਮੇਰੇ 'ਤੇ ਹੀ ਛੱਡੋ ਤੁਸੀ ਹੋਛੇ ਬਣੋਗੇ ਜੇ ਮੇਰੇ ਪਿਤਰਾ ਦੇ ਮੁੰਹ ਲੱਗੋ ਤੁਸੀ ਕੁਤਿਆ ਦੀ ਪਿੱਠ ਤੇ ਬੈਠ ਕੇ ਜਲੂਸ ਨਾ ਕੱਢੋ ਤੇ ਲੋਕਾਂ ਸਾਹਮਣੇ ਮੈਨੂੰ ਅੰਨਾ ਤਾਂ ਨਾ ਸੱਦੋ ਸਗੋ ਮੈਨੂੰ ਤੁਸੀ ਸੂਰਾ ਦੇ ਵਾੜੇ ਤੀਕ ਤਾਂ ਛੱਡੋ ਮੈ ਸ਼ਾਇਦ ਗੁੰਮ ਗਿਆ ਹਾ ਦੋਸਤੋ ਮੇਰਾ ਘਰ ਕਿਤੋਂ ਲੱਭੋ !
ਮੈ ਇਹ ਅੱਖ ਅੱਜ ਹੀ ਸੂਰਾ ਨੂੰ ਜਾ ਕੇ ਮੋੜ ਆਵਾਗਾ ਤੇ ਆਪਣੇ ਸੀਸ ਵਿਚ ਬਲਦੀ ਸੁਲਗਦੀ ਅੱਖ ਉਗਾਵਾਂਗਾ ਜੋ ਰਾਹ ਸੂਰਜ ਨੂੰ ਜਾਂਦਾ ਹੈ ਤੁਹਾਡੇ ਨਾਲ ਜਾਵਾਂਗਾ ਬਦਲਦੇ ਮੌਸਮ ਦੀ ਅੱਗ ਤੁਹਾਡੇ ਨਾਲ ਸੇਕਾਂਗਾ ਬਦਲਦੇ ਮੌਸਮ ਦੀ ਅੱਗ ਤੁਹਾਡੇ ਨਾਲ ਖਾਵਾਂਗਾ !
3265
« on: June 11, 2010, 10:56:33 PM »
ਗ਼ਜ਼ਲ ਰਾਤ ਗਈ ਕਰ ਤਾਰਾ ਤਾਰਾ ਰੋਇਆ ਦਿਲ ਦਾ ਦਰਦ ਅਧਾਰਾ
ਰਾਤੀ ਈਕਣ ਸੜਿਆ ਸੀਨਾ ਅੰਬਰ ਤੱਪ ਗਿਆ ਚੰਗਿਆੜਾ
ਅੱਖਾਂ ਹੋਇਆਂ ਹੰਝੂ ਹੰਝੂ ਦਿਲ ਦਾ ਸ਼ੀਸਾ ਪਾਰਾ ਪਾਰਾ
ਹੁਣ ਤਾਂ ਮੇਰੇ ਦੋ ਹੀ ਸਾਥੀ ਇਕ ਹੌਕਾਂ ਇਕ ਹੰਝੂ ਖਾਰਾ
ਮੈਂ ਬੁਝੇ ਦੀਵੇ ਦਾ ਧੂਆਂ ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ
ਮਰਨਾ ਚਾਹਿਆ ਮੌਤ ਨਾ ਆਈ ਮੌਤ ਵੀ ਮੈਨੂੰ ਦੇ ਗਈ ਲਾਰਾ
ਨ ਛੱਡ ਮੇਰੀ ਨਬਜ਼ ਮਸੀਹਾ ਗਮ ਦਾ ਮਗਰੋਂ ਕੌਣ ਸਹਾਰਾ !
3266
« on: June 11, 2010, 10:55:42 PM »
my fav.....
ਗ਼ਜ਼ਲ ਜੇ ਡਾਚੀ ਸਹਿਕਦੀ ਸੱਸੀ ਨੂੰ ਪੁੰਨੂੰ ਥੀਂ ਮਿਲਾ ਦੇਂਦੀ ! ਤਾਂ ਤੱਤੀ ਮਾਣ ਸੱਸੀ ਦਾ ਉਹ ਮਿੱਟੀ ਵਿਚ ਰੁਲਾ ਦੇਂਦੀ !
ਭਲੀ ਹੋਈ ਕਿ ਸਾਰਾ ਸਾਉਣ ਹੀ , ਬਰਸਾਤ ਨਾ ਹੋਈ , ਪਤਾ ਕੀ ਆਲਣੇ ਦੇ ਟੋਟਰੂ ਬਿਜਲੀ ਜਲਾ ਦੇਂਦੀ !
ਮੈਂ ਅਕਸਰ ਵੇਖਿਐ - ਕਿ ਤੇਲ ਹੁੰਦਿਆ ਸੁੰਦਿਆ ਦੀਵੇ , ਹਵਾ ਕਈ ਵਾਰ ਦਿਲ ਦੀ - ਮੋਜ ਖਾਤਰ ਹੈ ਬੁਝਾ ਦੇਂਦੀ !
ਭੁਲੇਖਾ ਹੈ ਕਿ ਜਿੰਦਗੀ- ਪਲ ਦੋ ਪਲ ਲਈ ਘੂਕ ਸੌ ਜਾਂਦੀ , ਜੇ ਪੰਛੀ ਗ਼ਮ ਦਾ ਦਿਲ ਦੀ- ਸੰਘਣੀ ਜੂਹ ਚੌਂ ਉਡਾ ਦੇਂਦੀ !
ਹਕੀਕਤ ਇਸ਼ਕ ਦੀ ਜੇ ਮਹਿਜ਼ ਹੁੰਦੀ ਖੇਡ ਜਿਸਮਾ ਦੀ ਤਾਂ ਦੁਨਿਆ ਅੱਜ ਤੀਕਣ ਨਾਂ ਤੇਰਾ ਮੇਰਾ ਭੁਲਾ ਦੇਂਦੀ
ਮੈਂ ਬਿਨ ਸੂਲਾਂ ਦੇ ਰਾਹ ਤੇ - ਕੀਹ ਟੁਰਾਂ ਮੈੰਨੂ ਸ਼ਰਮ ਆਉਂਦੀ ਹੈ , ਮੈਂ ਅੱਖੀਂ ਵੇਖਿਐ - ਕਿ ਹਰ ਕਲੀ ਓੜਕ ਦਗਾ ਦੇਂਦੀ !
ਵਸਲ ਦਾ ਸਵਾਦ ਤਾਂ - ਇਕ ਪਲ ਦੋ ਪਲ ਦੀ ਮੋਜ ਤੋਂ ਵਧ ਨਹੀ ਜੁਦਾਈ ਹਸ਼ਰ ਤੀਕਣ - ਆਦਮੀ ਨੂੰ ਹੈ ਨਸ਼ਾ ਦੇਦੀਂ !
3267
« on: June 11, 2010, 10:54:35 PM »
ਸਿਖਰ ਦੁਪਹਿਰ ਸਿਰ 'ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਜ਼ਿੰਦਗੀ ਦਾ ਥਲ ਤਪਦਾ ਕੱਲੇ ਰੁੱਖ ਦੀ ਹੋਂਦ ਵਿਚ ਮੇਰੀ ਦੁੱਖਾਂ ਵਾਲੀ ਗਹਿਰ ਚੜ੍ਹੀ ਵਗੇ ਗਮਾਂ ਵਾਲੀ ਤੇਜ ਹਨੇਰੀ ਮੈਂ ਵੀ ਕਿਹਾ ਰੁੱਖ ਚੰਦਰਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ਕਬਰਾਂ ਉਡੀਕਦੀਆਂ ਮੈਂਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਹਿਜਰਾਂ ‘ਚ ਸੜਦੇ ਨੇ ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ ਉਮਰਾਂ ਤਾਂ ਮੁੱਕ ਚਲੀਆਂ ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ ਰੱਜ ਰੱਜ ਝੂਠ ਬੋਲਿਆ ਮੇਰੇ ਨਾਲ ਚੰਦਰਿਆ ਕਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਲੋਕਾਂ ਮੇਰੇ ਗੀਤ ਸੁਣ ਲਏ ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ ਲੱਖਾਂ ਮੇਰਾ ਸੀਸ ਚੁੰਮ ਗਏ ਪਰ ਮੁਖੜਾ ਨਾ ਕਿਸੇ ਵੀ ਪਛਾਣਿਆ ਅਜ ਏਸੇ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ ਕਬਰਾਂ ਉਡੀਕਦੀਆਂ ਮੈਂਨੂੰ ਜਿਉਂ ਪੁੱਤਰਾਂ ਨੁੰ ਮਾਵਾਂ ਸਿਖਰ ਦੁਪਿਹਰ ਸਿਰ 'ਤੇ ਮੇਰਾ ਢਲ ਚੱਲਿਆ ਪਰਛਾਵਾਂ
3268
« on: June 11, 2010, 10:52:49 PM »
ਗ਼ਜ਼ਲ ਜਾਚ ਮੈਨੂੰ ਆ ਗਈ ਗ਼ਮ ਖਾਣ ਦੀ , ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !
ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ, ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ , ਲੈ ਕੇ ਮੁੜ ਹਿੰਮਤ ਨਹੀ ਪਰਤਾਣ ਦੀ !
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ, ਰੋਣ ਦੀ ਮਰਜੀ ਹੈ ਅੱਜ ਬੇਈਮਾਨ ਦੀ!
3269
« on: June 11, 2010, 10:51:36 PM »
ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜਾੜਾਂ ! ਜਾਂ ਉਡਦੀ ਬਦਲੋਟੀ ਕੋਈ , ਵਰ ਗਈ ਵਿਚ ਪਹਾੜਾਂ !
ਜਾਂ ਉਹ ਦੀਵਾ ਜਿਹੜਾ ਬਲਦਾ , ਪੀਰਾਂ ਦੀ ਦੇਹਰੀ ਤੇ , ਜਾਂ ਕੋਈ ਕੋਇਲ ਕੰਠ ਜਿਦੇ ਦੀਆਂ , ਸੂਤੀਆਂ ਜਾਵਣ ਨਾੜਾਂ !
ਜਾਂ ਚੰਬੇ ਦੀ ਡਾਲੀ ਕੋਈ , ਜੋ ਬਾਲਣ ਬਣ ਜਾਏ , ਜਾਂ ਮਰੂਏ ਦਾ ਫੁੱਲ ਬਸੰਤੀ , ਜੋ ਠੁੰਗ ਜਾਣ ਗੁਟਾਰਾਂ !
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ ਨੈਣ ਨਹੀ ਸਨ ਖੁੱਲੇ ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ !
ਮੈਂ ਕੰਡਿਆਲੀ ਥੋਰ ਵੇ ਸੱਜਣਾ , ਉੱਗੀ ਕਿਤੇ ਕੁਰਾਹੇ ! ਨਾ ਕਿਸੇ ਮਾਲੀ ਸਿੰਜਿਆ ਮੈਨੂੰ , ਨਾ ਕੋਈ ਸਿੰਜਣਾ ਚਾਹੇ !
ਯਾਦ ਤੇਰੀ ਦੇ ਉੱਚੇ ਮਹਿਲੀਂ , ਮੈਂ ਬੈਠੀ ਪਈ ਰੋਵਾਂ , ਹਰ ਦਰਵਾਜੇ ਲੱਗਾ ਪਹਿਰਾ, ਆਵਾਂ ਕਿਹੜੇ ਰਾਹੇ ?
ਮੈਂ ਉਹ ਚੰਦਰੀ ਜਿਸ ਦੀ ਡੋਲੀ , ਲੁੱਟ ਲਈ ਆਪ ਕੁਹਾਰਾਂ , ਬੰਨਣ ਦੀ ਥਾਂ ਬਾਬਲ ਜਿਸ ਦੇ , ਆਪ ਕਲੀਰੇ ਲਾਹੇ !
ਕੂਲੀ ਪੱਟ ਉਮਰ ਦੀ ਚਾਦਰ ਹੋ ਗਈ ਲੀਰਾਂ ਲੀਰਾਂ ਤਿੜਕ ਗਏ ਵੇ ਢੋਵਾਂ ਵਾਲੇ ਪਲੰਘ ਵਸਲ ਲਈ ਡਾਹੇ !
ਮੇਂ ਕੰਡਿਆਲੀ ਥੋਰ ਵੇ ਸੱਜਣਾ , ਉੱਗੀ ਵਿਚ ਜੋ ਬੇਲੇ , ਨਾ ਕੋਈ ਮੇਰੇ ਛਾਂਵੇ ਬੈਠੇ , ਨਾ ਪੱਤ ਖ਼ਾਵਣ ਲੇਲੇ !
ਮੈਂ ਰਾਜੇ ਦੀ ਬਰਦੀ ਅੜਿਆ , ਤੂੰ ਰਾਜੇ ਦਾ ਜਾਇਆ , ਤੂਹਿਓਂ ਦਸ ਵੇ ਮੋਹਰਾਂ ਸਾਹਵੇਂ ਮੁੱਲ ਕੀਹ ਖੋਵਣ ਧੇਲੇ ?
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ ਸਾਉਣ ਕਿਵੇਂ ਮੈਂ ਆਖਾਂ ਚੋਹੀਂ ਕੂਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ !
ਤੇਰੀ ਮੇਰੀ ਪੀ੍ਤ ਦਾ ਅੜਿਆ ਉਹੀਓ ਹਾਲ ਸੂ ਹੋਇਆ, ਜਿਉਂ ਚਕਵੀ ਪਹਿਚਾਣ ਨਾ ਸੱਕੇ ਚੰਨ ਚੜਿਆ ਦਿਹੁੰ ਵੇਲੇ !
ਮੈਂ ਕੰਡਿਆਲੀ ਥੋਰ ਵੇ ਸੱਜਣਾ , ਉੱਗੀ ਵਿਚ ਜੋ ਬਾਗਾਂ ! ਮੇਰੇ ਮੁੱਢ ਬਣਾਈ ਵਰਮੀ ਕਾਲੇ ਫ਼ਨੀਅਰ ਨਾਗਾਂ !
ਮੈਂ ਮੁਰਗਾਈ ਮਾਨਸਰਾਂ ਦੀ ਜੋ ਫੜ ਲਈ ਕਿਸੇ ਸ਼ਿਕਰੇ ਜਾਂ ਕੋਈ ਲਾਲੀ ਪਰ ਸੰਧੂਰੀ ਨੋਚ ਲਏ ਜਿਦੇ ਕਾਗਾਂ !
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜਿਦਾ ਬਸ ਰੋਣਾ ਲੁਟ ਖੜਿਆ ਜਿਦਾ ਪੁਨੂੰ ਹੋਤਾਂ ਪਰ ਆਈਆਂ ਨਾ ਜਾਗਾਂ !
ਬਾਗਾਂ ਵਾਲਿਆ ਤੇਰੇ ਬਾਗੀਂ ਹੁਣ ਜੀ ਨਹੀਓ ਲਗਦਾ , ਖਲੀ-ਖਲੋਤੀ ਮੈਂ ਵਾੜਾਂ ਵਿਚ ਸੋ ਸੋ ਦੁਖੜੇ ਝਾਗਾਂ !
3270
« on: June 11, 2010, 10:49:08 PM »
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ !
ਇਹਦੀਆ ਗਲੀਆਂ ਮੇਰੀ ਚੜਦੀ ਜਵਾਨੀ ਖਾ ਲਈ ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ !
ਸ਼ਹਿਰ ਤੇਰੇ ਕਦਰ ਨਹੀ ਲੋਕਾਂ ਨੂੰ ਸੁੱਚੇ ਪਿਆਰ ਦੀ ਰਾਤ ਨੂੰ ਖੁਲਦਾ ਹੈ ਹਰ ਬਾਜਾਰ ਤੇਰੇ ਸ਼ਹਿਰ ਦਾ
ਫੇਰ ਮੰਜਿਲ ਵਾਸਤੇ ਇਕ ਪੈਰ ਨਾ ਪੁਟਿਆ ਗਿਆ ਇਸ ਤਰਾ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ ਕੋਣ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ !
ਏਥੇ ਮੇਰੀ ਲਾਸ਼ ਤੱਕ ਨਿਲਾਮ ਕਰ ਦਿੱਤੀ ਗਈ ਲੱਥਿਆ ਕਰਜਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ
3271
« on: June 11, 2010, 10:47:37 PM »
ਮਾਏ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ ਓਹਦੇ ਸਿਰ ਤੇ ਕਲਗੀ ਤੇ ਓਹਦੇ ਪੈਰੀਂ ਝਾਂਜਰ ਤੇ ਓਹ ਚੋਗ ਚੁਗੀਂਦਾ ਆਇਆ ਨੀ ਮੈ ਵਾਰੀ ਜਾਂ !
ਇਕ ਓਹਦੇ ਰੂਪ ਦੀ ਧੁੱਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ ਤੀਜਾ ਓਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ ਨੀ ਮੈ ਵਾਰੀ ਜਾਂ !
ਨੈਣੀ ਉਹਦੇ, ਚੇਤ ਦੀ ਆਥਣ ਅਤੇ ਜ਼ੁਲਫੀ ਸਾਵਣ ਆਇਆ ਹੋਠਾਂ ਦੇ ਵਿੱਚ ਕੱਤੇ ਦਾ ਕੋਈ ਦਿਹੁੰ ਚੜਣੇ ਤੇ ਆਇਆ ਨੀ ਮੈ ਵਾਰੀ ਜਾਂ !
ਸਾਹਾਵਾਂ ਦੇ ਵਿੱਚ ਫੁੱਲ ਸੋਇਆ ਦੇ ਕਿਸਿ ਬਾਗ ਚਾਨਣ ਦੇ ਲਾਇਆ ਦੇਹੀ ਦੇ ਵਿਚ ਖੇਡੇ ਚੇਤਰ ਇਤਰਾਂ ਨਾਲ ਨੁਹਾਇਆ ਨੀ ਮੈ ਵਾਰੀ ਜਾਂ !
ਬੋਲਾਂ ਦੇ ਵਿਚ ਪੌਣ ਪੁਰੇ ਦੀ ਨੀ ਉਹ ਕੋਇਲਾ ਦਾ ਹਮਸਾਇਆ ਚਿੱਟੇ ਦੰਦ ਜਿਉ ਧਾਨੋ ਬਗ਼ਲਾ ਤੌੜੀ ਮਾਰ ਉਡਾਇਆ ਨੀ ਮੈ ਵਾਰੀ ਜਾਂ !
ਇਸ਼੍ਕੇ ਦਾ ਇਕ ਪਲਂਗ ਨੁਆਰੀ, ਅਸਾਂ ਚਾਨਣੀਆ ਵਿਚ ਡਾਹਿਆ ਤਨ ਦੀ ਚਾਦਰ ਹੋ ਗਈ ਮੈਲੀ ਉਸ ਪੈਰ ਜਾਂ ਪਲੰਗੇ ਪਾਇਆ ਨੀ ਮੈ ਵਾਰੀ ਜਾਂ !
ਦੁਖਣ ਮੇਰੇ ਨੈਣਾ ਦੇ ਕੋਏ ਵਿਚ ਹਡ ਹੰਝੂਆਂ ਦਾ ਆਇਆ ਸਾਰੀ ਰਾਤ ਗਈ ਵਿਚ ਸੋਚਾਂ ਉਸ ਏ ਕਿ ਜ਼ੁਲਮ ਕਮਾਇਆ ਨੀ ਮੈ ਵਾਰੀ ਜਾ ! . ਸੁਬਾ ਸਵੇਰੇ ਲੈ ਨੀ ਵਟਣਾ ਅਸਾਂ ਮਲ ਮਲ ਓਸ ਨੁਹਾਇਆ ਦੇਹੀ ਦੇ ਵਿਚੋਂ ਨਿਕਲਣ ਚਿਣਗਾਂ ਤੇ ਸਾਡਾ ਹੱਥ ਗਿਆ ਕੁਮਲਾਇਆ ਨੀ ਮੈ ਵਾਰੀ ਜਾਂ !
ਚੂਰੀ ਕੁੱਟਾਂ ਤੇ ਓਹ ਖਾਂਦਾ ਨਾਹੀਂ ਉਹਨੂੰ ਦਿਲ ਦਾ ਮਾਸ ਖਵਾਇਆ ਇਕ ਉਡਾਰੀ ਐਸੀ ਮਾਰੀ ਓ ਮੁੜ ਵਤਨੀਂ ਨਾ ਆਇਆ ਨੀ ਮੈ ਵਾਰੀ ਜਾਂ !
ਮਾਏ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ ਓਹਦੇ ਸਿਰ ਤੇ ਕਲਗੀ ਤੇ ਓਹਦੇ ਪੈਰੀਂ ਝਾਂਜਰ ਤੇ ਓਹ ਚੋਗ ਚੁਗੀਂਦਾ ਆਇਆ ਨੀ ਮੈ ਵਾਰੀ ਜਾਂ !
3272
« on: June 11, 2010, 10:46:00 PM »
ਮੈ ਅਧੂਰੇ ਗੀਤ ਦੀ ਇਕ ਸਤਰ ਹਾਂ ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ
ਇਸ਼ਕ ਨੇ ਜੋ ਕੀਤੀਆ ਬਰਬਾਦੀਆਂ ਮੈ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ
ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ ਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ
ਇਕ 'ਕੱਲੀ ਮੌਤ ਹੈ ਜਿਸਦਾ ਇਲਾਜ ਚਾਰ ਦਿਨ ਦੀ ਜਿੰਦਗੀ ਦਾ ਫ਼ਿਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ ਮੈਂ ਵੀ ਇਸ ਦੁਨੀਆ ਚ ਕੈਸਾ ਬਸ਼ਰ ਹਾਂ
ਕੱਲ ਕਿਸੇ ਸੁਣਿਆ ਹੈ 'ਸ਼ਿਵ' ਨੂੰ ਕਹਿੰਦਿਆਂ ਪੀੜ ਲਈ ਹੋਇਆ ਜਹਾਂ ਵਿੱਚ ਨਸ਼ਰ ਹਾਂ !
3273
« on: June 11, 2010, 10:44:02 PM »
ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿਰਹੋਂ ਦੇ ਕੀੜੇ ਵੇ ਨੈਣਾ ਦੇ ਦੋ ਸੰਦਲੀ ਬੂਹੇ ਜਾਣ ਸਦਾ ਲਈ ਭੀੜੇ ਵੇ
ਯਾਦਾ ਦਾ ਇੱਕ ਛੰਭ ਮਟੀਲਾ ਸਦਾ ਲਈ ਸੁਕ ਜਾਏ ਵੇ ਖਿੜੀਆ ਰੂਪ ਮੇਰੇ ਦੀਆ ਕੱਮੀਆਂ ਆ ਕੋਈ ਢੋਰ ਲਤੀੜੇ ਵੇ
ਬੰਨ ਤਤੀਰੀ ਚੋਵਣ ਦੀਦੇ ਜਦ ਤੇਰਾ ਚੇਤਾ ਆਵੇ ਵੇ ਐਸਾ ਦਰਦ ਭਰਾ ਮੈ ਹਉਕਾ ਟੁੱਟ ਜਾਵਣ ਮੇਰੇ ਬੀੜੇ ਵੇ
ਇਉ ਕਰਕੇ ਮੈ ਘਿਰ ਜਾ ਅੜਿਆ ਵਿਚ ਕਸੀਸਾਂ ਚੀਸਾਂ ਵੇ ਜਿਉ ਗਿਰਜਾ ਦਾ ਟੋਲਾ ਕੋਈ ਮੋਇਆ ਕਰੰਗ ਧਰੀੜੇ ਵੇ
ਲਾਲ ਬਿੰਬ ਹੋਠਾਂ ਦੀ ਜੋੜੀ, ਘੋਲ ਵਸਾਂਰਾ ਪੀਵੇ ਵੇ ਬੱਬਰੀਆ ਬਣ ਰੁਲਣ ਕੁਰਾਹੀਂ ਮਨ ਮੰਦਰ ਦੇ ਦੀਵੇ ਵੇ
ਆਸਾ ਦੀ ਪਿਪਲੀ ਰੱਬ ਕਰਕੇ ਤੋੜ ਜੜੋ ਸੁੱਕ ਜਾਏ ਵੇ ਡਾਰ ਸ਼ੰਕ ਦੇ ਟੋਟਰੂਆ ਦੀ ਗੋਲਾਂ ਬਾਝ ਮਰੀਵੇ ਵੇ
ਮੇਰੇ ਦਿਲ ਦੀ ਹਰ ਇਕ ਹਸਰਤ ਬਨਵਾਸੀ ਤੁਰ ਜਾਏ ਵੇ ਨਿੱਤ ਕੋਈ ਨਾਗ ਗ਼ਮਾ ਦਾ ਮੇਰੀ ਹਿੱਕ ਤੇ ਕੁੰਜ ਲਹੀਏ ਵੇ
ਬੱਝੇ ਚੌਲ ਉਮਰ ਦੀ ਗੰਢੀ ਸਾਹਵਾਂ ਦੇ ਡੁੱਲ ਜਾਵਣ ਵੇ ਚਾੜ ਗ਼ਮਾਂ ਦੇ ਛੱਤੀਂ ਕਿਸਮਤ ਰੋ ਰੋ ਰੋਜ ਛਟੀਵੇ ਵੇ
ਐਸੀ ਪੀੜ ਰਚੇ ਮੇਰੇ ਹੱਡੀਂ ਹੋ ਜਾ ਝੱਲ - ਵਲੱਲੀ ਵੇ ਤਾਅ ਕੱਕਰਾ ਚੋ ਭਾਲਣ ਦੀ ਮੈਨੂੰ ਪੈ ਜਾਏ ਚਾਟ ਅਵੱਲੀ ਵੇ
ਭਾਸਣ ਰਾਤ ਦੀ ਹਿੱਕ ਦੇ ਤਾਰੇ ਸਿੰਮਦੇ ਸਿੰਮਦੇ ਛਾਲੇ ਵੇ ਦਿੱਸੇ ਬਦਲੀ ਦੀ ਟੁਕੜੀ ਜਿਉ ਜ਼ਖਮੋਂ ਪੀਕ ਉਥਲੇ ਵੇ
ਸੱਜਣਾ ਤੇਰੀ ਭਾਲ 'ਚ ਅੜਿਆ ਇਉ ਕਰ ਉਮਰ ਵੰਝਾਵਾ ਵੇ ਜਿਉਂ ਕੋਈ ਵਿਚ ਪਹਾੜਾਂ ਕਿਧਰੇ ਵੱਗੇ ਕੂਲ ਇਕੱਲੀ ਵੇ
ਮੰਗਾ ਗਲ ਵਿਚ ਪਾ ਕੇ ਬਗਲੀ ਦਰ ਦਰ ਮੌਤ ਦੀ ਭਿਖਿੱਆ ਵੇ ਅੱਡੀਆ ਰਗੜ ਮਰਾਂ ਪਰ ਮੈਨੂੰ ਮਿਲੇ ਨਾ ਮੌਤ ਸਵੱਲੀ ਵੇ
ਘੋਲੀ ਸ਼ਗਨਾ ਦੀ ਮੇਰੀ ਮਹਿੰਦੀ ਜਾ ਦੂਧੀ ਹੋ ਜਾਏ ਵੇ ਹਰ ਸੰਗਰਾਂਦ ਮੇਰੇ ਘਰ ਕੋਈ ਪੀੜ ਪਰਾਹੁਣੀ ਆਏ ਵੇ
ਲੱਪ ਕੁ ਹੰਝੂ ਮੁੱਠ ਕੁ ਪੀੜਾ ਹੋਵੇ ਪਿਆਰ ਦੀ ਪੂੰਜੀ ਵੇ ਜਿਉਂ ਜਿਉਂ ਕਰਾ ਉਮਰ ਚੋ ਮਨਫ਼ੀ ਤਿਉਂ ਤਿਉਂ ਵਧਦੀ ਜਾਏ ਵੇ
ਜਿੰਦਗੀ ਦੀ ਰੋਹੀ ਵਿੱਚ ਨਿੱਤ ਇਉ ਵਧਦੀਆ ਉਜਾੜਾਂ ਵੇ ਜਿਉ ਭੱਖੜੇ ਦਾ ਇੱਕ ਫੁੱਲ ਪੱਕ ਕੇ ਸੂਲੇ ਚਾਰ ਬਣਾਏ ਵੇ
ਜਿਊਦੇ ਜੀ ਅਸੀ ਕਦੇ ਨਾ ਮਿਲੀਏ ਬਾਅਦ ਮੋਇਆ ਪਰ ਸੱਜਣਾ ਵੇ ਪਿਆਰ ਸਾਡੇ ਦੀ ਕੱਥ ਸੁੱਚੜੀ ਆਲਮ ਕੁੱਲ ਸਣਾਏ ਵੇ
3274
« on: June 11, 2010, 10:42:05 PM »
ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸਤਬਰਗ ਦੀ, ਤੈਨੂੰ ਮਹਿਕ ਪਿਆਵਾਂ !
ਕਿਹੜੀ ਨਗਰੀ 'ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ ਕਾਗ ਉਡਾਵਾਂ ?
ਚੰਗਾ ਹਸ਼ਰ ਤੱਕ ਨਾ ਮਿਲੇ ਮੋਤੀਆਂ ਵਾਲਾ, ਦੂਰੋਂ ਹੀ ਸ਼ਬਦ ਭੇਹਰੀ ਦਾ ਲੱਗਦਾ ਹੈ ਸੁਹਾਵਾਂ !
ਅੱਸੂ 'ਚ ਤਾਂ ਫੁੱਲ ਸਣ ਦੇ ਵੀ- ਲੱਗਦੇ ਨੀ ਪਿਆਰੇ, ਰੱਕੜਾਂ 'ਚ ਨਿਆਮਤ ਨੇ, ਕਰੀਰਾਂ ਦੀਆਂ ਛਾਵਾਂ !
ਜ਼ਿੰਦਗੀ ਦੀ ਨਦੀ ਦੇ ਕੰਢੇ ਉਮੀਦਾ ਦਾ ਐਰਾ, ਸੁੱਕ ਸੜ ਕੇ ਕਈ ਵਾਰ ਵੀ ਹੋ ਜਾਂਦਾ ਹੈ ਲੈਰਾ ! ਅਕਸਰ ਹੀ ਕਈ ਵਾਰ ਇਵੇਂ ਹੁੰਦਾ ਹੈ ਜਿੰਦੇ, ਨਹਿਰੀ ਤੋਂ ਫਸਲ ਚੰਗੀ ਵੀ ਦੇ ਜਾਂਦਾ ਹੈ ਮੈਰਾ !
ਸੌ ਸਾਲ ਜਦੋਂ ਗੁਜ਼ਰੇ ਤਾਂ ਫੁੱਲ ਬਾਂਸ ਨੂੰ ਲਗਦੈ, ਸੁਰਖ਼ਾਬ ਹੁਨਾਲੇ 'ਚ ਨੀ- ਹੋ ਜਾਂਦਾ ਹੈ ਬਹਿਰਾ !
ਇਕ ਸੁਲਫੇ ਦੀ ਬੱਸ ਲਾਟ ਹੈ ਜ਼ਿੰਦਗੀ 'ਚ ਮੁਹੱਬਤ; ਬਸ ਗ਼ਮ ਦੇ ਮਲੰਗਾਂ ਦੀ ਹਯਾਤੀ ਹੈ ਇਹ ਦੈਰਾ !
ਸੁਣਿਆ ਹੈ ਮਧੂ-ਮੱਖੀਆਂ ਦੀ ਇਕ ਹੁੰਦੀ ਹੈ ਰਾਣੀ, ਭਰਪੂਰ ਜਵਾਨੀ 'ਚ ਜਦੋਂ ਲੱਭਦੀ ਹੈ ਹਾਣੀ, ਉੱਡ ਪੈਂਦੀ ਹੈ ਖੱਗੇ ਚੋਂ ਨਿਕਲ ਵੱਲ ਅਗਾਸਾਂ, ਉੱਡਦੀ ਹੈ ਉਹਦੇ ਪਿੱਛੇ ਨੀ- ਨਰ-ਮੱਖੀਆਂ ਦੀ ਢਾਣੀ ।
ਜਿਹੜਾ ਵੀ ਵਣਜ ਕਰਦਾ ਹੈ ਉਹਦੀ ਕੁੱਖ ਦਾ ਨੀ ਜਿੰਦੇ ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ ਜ਼ਿੰਦਗਾਨੀ ਦਾ ਪਾਣੀ ! ਕੁੱਖਾਂ ਦਾ ਵਣਜ ਕਰਨਾ- ਕੋਈ ਪਿਆਰ ਨਹੀਂ ਹੈ, ਇਸ ਤੋਂ ਤਾਂ ਬੜੀ ਲੰਮੀ ਹੈ ਇਸ਼ਕੇ ਦੀ ਕਹਾਣੀ !
ਤਕਦੀਰ ਦੀ ਹਰ ਰਾਤ 'ਚ ਇਕ ਕੁਤਬ ਸਿਤਾਰਾ, ਜ਼ਿੰਦਗੀ ਦੇ ਮਲਾਹਾਂ ਨੂੰ ਦੇਂਦਾ ਹੈ ਸਹਾਰਾ ! ਤਕਦੀਰ ਦੀ ਤਕਦੀਰ ਹੈ ਜੇ ਬੇੜੀ ਗ਼ਰਕ ਜਾਏ, ਮਲਾਹਾਂ ਦਾ ਹੈ ਦੋਸ਼ ਜੇ ਲੱਭੇ ਨਾ ਕਿਨਾਰਾ !
ਨਾ ਸੋਚ ਕਿ ਹਰ ਡਾਚੀ ਦੀ- ਜੇ ਨਜਰ ਬਦਲ ਜਾਏ, ਹੋਵੇਗਾ ਕਿਵੇਂ- ਮਾਰੂਥਲਾਂ ਦਾ ਨੀ ਗੁਜ਼ਾਰਾ ! ਤਕਦੀਰ ਤੇ ਤਦਬੀਰ ਦਾ ਕੁਝ ਐਸਾ ਹੈ ਰਿਸ਼ਤਾ, ਉੱਗ ਆਏ ਜਿਵੇਂ ਰੁੱਖ ਤੇ ਕੋਈ ਰੁੱਖ ਵਿਚਾਰਾ ।
ਪਰ ਠੀਕ ਹੈ ਕੋਈ ਥੋਰ੍ਹਾਂ ਨੂੰ ਕਿਉਂ ਵਾੜ ਕਰੇਗਾ ! ਕੋਈ ਭੌਰ ਭਲਾ ਕੰਢਿਆਂ ਤੇ ਕਿਊਂ ਜੀਭ ਧਰੇਗਾ ! ਮੇਰੇ ਦਿਲ ਦੇ ਬੀਆਬਾਨ 'ਚ ਉੱਗਿਆ ਹੈ ਕਿਓੜਾ, ਹੈਰਾਨ ਹਾਂ ਬਿਰਹੋਂ ਦੀ ਤਪਸ਼ ਕਿੱਦਾਂ ਜਰੇਗਾ !
ਮੇਰਾ ਇਸ਼ਕ ਹੈ ਥੇਹਾਂ ਤੇ ਨੀ ਇੱਟ-ਸਿੱਟ ਦੀ ਬਰੂਟੀ ਸੁੱਕੇ ਗੀ ਨਾ ਬਦਖ਼ਪਤ ਨਾ ਇੱਜੜ ਹੀ ਚਰੇਗਾ ! ਲੱਗ ਜਾਏ ਨੀ ਲੱਖ ਵਾਰ ਮੇਰੇ ਨੈਣਾਂ ਨੂੰ ਉੱਲੀ, ਮੇਰਾ ਸਿਦਕ ਉਹਦੇ ਰਾਹਾਂ ਤੇ ਰੋ ਰੋ ਕੇ ਮਰੇਗਾ !
ਹੋ ਜਾਏਗੀ ਇਕ ਰੋਜ਼ ਸਬਜ਼- ਦਿਲ ਦੀ ਫਲਾਹੀ, ਬੰਜਰ ਵੀ ਮੁਕੱਦਰ ਦਾ ਨੀ- ਹੋ ਜਾਏ ਗਾ ਚਾਹੀ ! ਹੈ ਆਸ ਮੇਰੇ ਹੋਠਾਂ ਦੀ- ਕਚਨਾਰ ਦੀ ਛਾਵੇਂ; ਸਸਤਾਣ ਗੇ ਮੁਸਕਾਨਾਂ ਦੇ ਬੇਅੰਤ ਹੀ ਰਾਹੀ !
ਮੁੰਜਰਾਂ 'ਚ ਜਿਸਮ ਦੀ ਜਦ ਮਹਿਕ ਰਚੇਗੀ, ਇਹ ਧਰਤ ਮੇਰੇ ਇਸ਼ਕ ਦੀ ਦੇਵੇਗੀ ਗਵਾਹੀ ! ਨੱਚੇਗੀ ਖੁਸ਼ੀ ਦਿਲ ਦੇ ਪਿੜੀਂ ਮਾਰ ਦਮਾਮੇ, ਵਿਛੜੇਗਾ ਨਾ ਮੁੜ- ਤੇਰਾ ਕਦੀ ਤੇਰੇ ਤੋਂ ਮਾਹੀ ।
3275
« on: June 11, 2010, 10:40:19 PM »
ਪਿਆਰੇ ਦੋਸਤੋ, ਇਸ topic ਵਿਚ ਸ਼ਿਵ ਕੁਮਾਰ ਜੀ ਦਿਆ complete ਰਚਨਾਂਵਾਂ ਨੂੰ ਪੰਜਾਬੀ ਵਿਚ ਲਿਖ ਕੇ ਹੀ post ਕੀਤਾ ਜਾਵੇ, ਉਮੀਦ ਹੈ ਸਾਰੇ ਦੋਸਤ ਸਾਥ ਦੇਣਗੇ
ਧੰਨਵਾਦ ਜੀ
3276
« on: June 11, 2010, 02:50:26 AM »
dino din punjab ghatda ja rea hai..... samey de hakama ne iss nu kha kha k dekho kinna shota bna ditta... 7 darya ton 5 reh gye 5 ton 3 hun 2 ku masa ne te ohna da paani v kende yamuna ch le k jana
3277
« on: June 11, 2010, 02:45:15 AM »
Before 3000 BC Aboriginals of Punjab 3000 BC - 2000 BC Indus Valley Civilization 2000 BC - 1500 BC Aryans Invade the Punjab 2000 BC - 500 BC Aryan Civilization Vedas Composed in the Punjab Development of Caste System 800 BC Invasion of Punjab by Semiramis 650 BC Invasion of Punjab by Ancient Scythians 550 BC - 500 BC Persian Invasion of Punjab 550 BC - 400 AD Spread of Buddhism in Punjab 321 BC Invasion of Punjab Alexander 273 BC - 232 BC Period of Ashoka 206 BC Invasion by Antiochus 165 BC Invasion by Eneradites 110 BC - 400 Scythians Invade Punjab, Rule Punjab 400 - 711 Turks, Kashmiri Kings Conquer Punjab 711 - 962 Arabs Invade Punjab Rajputs Expel Arabs, Rule the Punjab 962 - 1186 Turks Invade Punjab, Ghaznivide Dynasty 1186 - 1205 Ghori Dynasty 1205 - 1288 Tartar Dynasty 1288 - 1321 Khiljai Dynasty 1321 - 1395 Toghlak Dynasty 1396 Invasion of Punjab by Tymur 1416 - 1450 Dynasty of the Syads 1450 - 1526 Lodi Dynasty 1469 - 1539 Period of Guru Nanak 1519 Moghals, under Baber, Invade Punjab 1526 - 1540 Moghal Dynasty 1539 - 1675 Period of 8 Sikh Gurus After Nanak 1540 Sher Shah Conquers Punjab 1540 - 1555 Sur Dynasty 1555 Moghals, under Humayun, Conquer Punjab 1556 - 1605 Akber Ascends the Throne, Rules Punjab 1605 - 1658 Jahangir, Shah Jahan 1658 - 1707 Muhyuddin Aurangzeb 1675 - 1708 Guru Gobind Singh 1699 Birth of the Khalsa 1708 - 1715 Conquests of Banda Bahadur 1713 Muhammad Farrukhseer Ascends the Throne 1739 Invasion of Nadir Shah 1748 Ahmad Shah 1764 - 1799 Rule of Sikh Misls 1799 - 1839 Rule by Maharaja Ranjit Singh 1849 Annexation of the Punjab 1849 - 1947 British Rule 1947 Punjab Divided Between India and Pakistan
3278
« on: June 11, 2010, 12:35:07 AM »
ਮਨੁੱਖ ਦੀ ਖੋਪੜੀ ਥੱਲੇ ਪਿਲ ਪਿਲੇ ਜਿਹੇ ਮਾਦੇ ਵਿਚ ਜਿਊਂ ਹੀ ਸੂਝ ਨੇ ਜਨਮ ਲਿਆ ਉਸ ਨੇ ਆਪਣਾ ਰਹਿਣ ਸਹਿਣ ਜਾਨਵਰਾਂ ਤੋਂ ਵਖਰਾ ਲਿਆ।ਉਸਨੇ ਆਪਣੇ ਸੁਖ ਆਰਾਮ ਲਈ ਸਾਧਨ ਜੁਟਾਉਣੇ ਸ਼ੁਰੂ ਕਰ ਦਿਤੇ। ਮਨੁੱਖ ਦੀ ਸੂਝ ਕਾਰਨ ਹੀ ਮੇਰਾ ਗਠਨ ਹੋਇਆ। ਕਦ ਹੋਇਆ, ਇਸ ਬਾਰੇ ਨਿਸਚਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪਰਪਕ ਹੈ ਕਿ ਮੈਂ ਅਤੇ ਮਨੁੱਖ ਹਜ਼ਾਰਾਂ ਸਾਲ ਤੋਂ ਇਕਠੇ ਤੁਰੇ ਆ ਰਹੇ ਹਾਂ। ਮਨੁੱਖ ਦੀ ਸੋਚ ਵਿਚ ਵਾਧਾ ਹੋਣ ਦੇ ਨਾਲ ਨਾਲ ਮੇਰੀ ਰੂਪ ਰੇਖਾ ਵੀ ਬਦਲਦੀ ਗਈ। ਘਾ ਫੂਸ ਅਤੇ ਰੁਖਾਂ ਦੇ ਪੱਤਿਆਂ ਨਾਲ ਤੰਨ ਢਕਣ ਵਾਲੇ ਮਨੁੱਖ ਨੂੰ ਜਦ ਚਮੜੇ ਦੀ ਸੋਝੀ ਆਈ ਤਾਂ ਤੰਨ ਦੇ ਨਾਲ ਨਾਲ ਪੈਰਾਂ ਤੇ ਵੀ ਚਮੜੇ ਦੇ ਢਿਲੇ ਢਿਲੇ ਥੈਲੇ ਜਿਹੇ ਬੰਨ ਲਏ। ਛੇਤੀ ਹੀ ਢਿਲੇ ਢਿਲੇ ਬਸਤ੍ਰ ਅਤੇ ਪੈਰੀਂ ਪਾਏ ਥੈਲੇ ਤਸਮੇਂ ਤਣੀਆਂ ਪਾ ਕੇ ਕਸ ਲਏ। ਮਨੁੱਖ ਨੇ ਆਪਣੇ ਵਿਕਾਸ ਦੇ ਨਾਲ ਨਾਲ ਮੇਰਾ ਵੀ ਪੂਰਾ ਧਿਆਨ ਰਖਿਆ। ਸੂਈ ਦੀ ਕਾਢ੍ਹ ਨੇ ਤਾਂ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਪੈਰ ਦੇ ਥੱਲੇ ਅਤੇ ਪੈਰ ਦੇ ਉਪਰ ਵਾਲੇ ਹਿਸੇ ਨੂੰ ਢਕਣ ਲਈ ਚਮੜੇ ਦੇ ਦੋ ਟੁਕੜਿਆਂ ਨੂੰ ਸੀਣ ਮਾਰ ਕੇ ਮੈਨੂੰ ਇੱਕ ਨਵੀਂ ਸ਼ਕਲ ਦੇ ਦਿਤੀ। ਹੁਣ ਤਕ ਮਨੁੱਖ ਨੂੰ ਵਸਤੂਆਂ ਨੂੰ ਨਾਂ ਵੀ ਦੇਣੇ ਆ ਗਏ ਸਨ ਇਸ ਲਈ ਪੰਜਾਬੀਆਂ ਨੇ ਮੈਨੂੰ ਜੁੱਤੀ ਜਾਂ ਜੁਤਾ ਕਹਿਣਾ ਸ਼ੁਰੂ ਕਰ ਦਿਤਾ ਭਾਵ ਜੁੜਿਆ ਹੋਇਆ। ਇਸ ਸਮੇਂ ਤਕ ਮਰਦ ਅਤੇ ਔਰਤ ਦੇ ਬਸਤ੍ਰਾਂ ਦੀ ਬਣਤਰ ਵਖਰੀ ਹੋ ਚੁਕੀ ਸੀ ਪਰ ਪੈਰ ਢਕਣ ਵਾਲੀ ਭਾਵ ਮੇਰੀ ਹਾਲੇ ਵਖਰੀ ਪਛਾਣ ਨਹੀਂ ਸੀ ਬਣੀ। ਮਰਦ ਅਤੇ ਔਰਤ ਦੀ ਜੁੱਤੀ ਵਿਚ ਕੋਈ ਵਖਰੇਵਾਂ ਨਹੀਂ ਸੀ। ਜੇ ਮਨੁੱਖ ਨੇ ਵਾਧੇ ਲਈ ਨਰ ਅਤੇ ਮਾਦਾ ਦੀ ਜ਼ਰੂਰਤ ਸਮਝਦਿਆਂ ਹੋਇਆਂ ਮੈਨੂੰ ਵੀ ਨਰ ਅਤੇ ਮਾਦਾ ਵਿਚ ਬਦਲ ਕੇ ਮੇਰਾ ਨਾਮ ਵੀ ਜੈਕ ਤੇ ਜੂਲੀ ਵਾਂਗ ਬੂਟ ਤੇ ਸੈੰਡਲ ਰਖਿਆ ਹੋਵੇ ਤਾਂ ਉਸ ਦੀ ਸੋਚ ਸਹੀ ਸੀ। ਉਸ ਤੋਂ ਉਪਰੰਤ ਤਾਂ ਸਾਡੇ ਪ੍ਰਿਵਾਰ ਵਿਚ ਵੀ ਅੰਤਾਂ ਦਾ ਵਾਧਾ ਹੋਇਆ। ਸੈਡੰਲ ,ਬੂਟ,ਗੁਰਕਾਬੀ,ਚਪਲ,ਲੋਫਰ,ਹਾਈ ਹੀਲ……।।ਬਸ ਪੁਛੋ ਨਾ। ਕੁਝ ਮਰਦ ਨਾਮ ਅਤੇ ਕੁਝ ਜਨਾਨੇ ਅਤੇ ਇਸੇ ਤਰਾਂ ਉਹਨਾਂ ਦੀ ਵਰਤੋਂ ਅਤੇ ਕੁਝ ਨਾਮ ਨਾ ਜਨਾਨੇ ਅਤੇ ਨਾ ਮਰਦ ਬਸ ਸਾਂਝੇ ਜਹੇ ਜੇਹੜਾ ਮਰਜ਼ੀ ਪੈਰੀਂ ਅੜਾ ਲਵੇ। ਸਾਡੀ ਕੀ ਮਜਾਲ ਕਿ ਹੀਲ ਹੁੱਜਤ ਕਰ ਸਕੀਏ। ਨਾ ਸਮਾ ਖਲੋਇਆ ਅਤੇ ਨਾ ਮਨੁੱਖ। ਖਿਲਰੇ ਕੇਸ ਲੈ ਕੇ ਫਿਰਨ ਵਾਲਾ ਮਨੁੱਖ ਜਦ ਫੈਸ਼ਨ ਵਿਚ ਆ ਗਿਆ ਤਾਂ ਢਿਲਾ ਜਿਹਾ ਚਾਦਰਾ ਪੈਂਟ ਪਜਾਮਿਆਂ ਵਿਚ ਬਦਲ ਗਿਆ। ਖੇਸੀ ਕੋਟ ਵਿਚ ਬਦਲ ਗਈ ਕੁੜਤੇ ਦੀ ਥ੍ਹਾਂ ਕਾਲਰਾਂ ਵਾਲੀ ਕਮੀਜ਼ ਨੇ ਲੈ ਲਈ। ਮੈਨੂੰ ਵੀ ਪਿਛੇ ਨਹੀਂ ਛਡਿਆ ਚਮੜੇ ਦੇ ਨਾਲ ਨਾਲ ਮੇਰੀ ਬਣਤਰ ਲਈ ਵੀ ਕਪੜਾ, ਪਲਾਸਟਕ, ਲੋਹਾ,ਲੱਕੜੀ ਰਬੜ,ਮਖਮਲ……ਪਤਾ ਨਹੀਂ ਹੋਰ ਕੀ ਕੀ ਵਰਤਿਆ ਜਾਣ ਲੱਗਾ। ਹੁਣ ਤਾਂ ਸੀਣ ਪਾਉਣ ਦਾ ਝੰਜਟ ਵੀ ਨਹੀਂ ਰਿਹਾ ਬਸ ਗੂੰਦ ਜਿਹਾ ਲਾ ਕੇ ਹੀ ਜੋੜ ਧਰਦਾ। ਅੰਤਾਂ ਦਾ ਜੋਬਨ ਆਇਆ ਮੇਰੇ ਤੇ ਵੀ। ਮਾਇਆ ਦਾ ਪਸਾਰ ਹੋਣ ਨਾਲ ਮਨੱਖ ਵਿਚ ਦਰਜਾ ਬੰਦੀ ਹੋਈ ਮੀਰ ਗਰੀਬ ਦਾ ਪਾੜਾ ਵਧਿਆ, ਕਿਤੇ ਕਿਤੇ ਕਿਰਤ ਦੇ ਆਧਾਰ ਤੇ ਜ਼ਾਤਾਂ ਵਿਚ ਵੀ ਲਕੀਰਾਂ ਖਿਚੀਆਂ ਗਈਆਂ। ਆਪਣੇ ਨਾਲ ਨਾਲ ਮਨੁੱਖ ਨੇ ਮੇਰੀ ਵੀ ਦਰਜਾ ਬੰਦੀ ਕਰ ਦਿਤੀ। ਘਰ ਅੰਦਰ ਪਹਿਨਣ ਲਈ ਹੋਰ ਅਤੇ ਬਾਹਰ ਜਾਣ ਲਈ ਹੋਰ, ਕੰਮ ਲਈ ਅਤੇ ਸੈਰ ਸਪਾਟੇ ਲਈ ਵੀ ਵਖਰੇ ਵਖਰੇ ਰੂਪ ਹੋ ਗਏ , ਕੋਈ ਪਹਾੜੀਂ ਚੜ੍ਹਨ ਲਈ ਕੋਈ ਦੌੜਨ ਲਈ ਕੋਈ ਨਚਣ ਲਈ ਕੋਈ ਖੇਡਣ ਲਈ ਇਕ ਹੋਵੇ ਤਾਂ ਦਸਾਂ ਹਰ ਖੇਡ ਲਈ ਵਖਰਾ ਹਰ ਨਾਚ ਲਈ ਵਖਰਾ ਰੂਪ ਹੈ ਮੇਰਾ। ਮੇਰੇ ਰੂਪ ਰੰਗ ਦਾ ਗਰੀਬ ਨੂੰ ਕੀ ਭਾਅ ਉਸ ਦੇ ਪੈਰ ਤਾਂ ਹਾਲੇ ਵੀ ਨੰਗੇ ਹਨ। ਉਹ ਵਿਚਾਰਾ ਤਾਂ ਇਸ ਮਹਿੰਗਾਈ ਦੇ ਯੁਗ ਵਿਚ ਬਚਿਆਂ ਦੇ ਤਨ ਢਕਣ ਅਤੇ ਢਿਡ ਭਰਨ ਵਿਚ ਹੀ ਬੁਢਾ ਹੁੰਦਾ ਜਾ ਰਿਹਾ ਹੈ। ਪਰ ਧੰਨਵਾਨਾਂ ਦੇ ਚੋਜ ਨਿਆਰੇ ਹਨ । ਇਕ ਦੇਸ ਦੀ ਕੱਲੀ ਮਲਿਕਾ ਪਾਸ 1060 ਜੋੜੇ ( ਫਿਲਪਾਈਨ ਦੀ ਮਲਕਾ ਅਮਿਲਡਾ ਮਾਰਕੋਸ } ਜਦ ਕਿ ਉਸ ਦੀ ਪਰਜਾ ਦੀ ਵਡੀ ਗਿਣਤੀ ਇਕ ਜੋੜਾ ਖਰੀਦਣ ਤੋਂ ਵੀ ਅਸਮਰਥ ਸੀ। ਦੇਸ਼ ਦੀ ਲੇਬਰ ਪਾਰਟੀ ਦਾ ਨੁਮਾਇੰਦਾ ( ਟੋਨੀ ਬਲੇਅਰ } ਦਸ ਸਾਲ ਤਕ ਹੱਥ ਦੇ ਬਣੇ ਹੋਏ ਵਡਮੁਲੇ ਬੂਟ (ਚਰਚ’ਸ } ਪਹਿਨ ਕੇ ਹਰ ਹਫਤੇ ਹਾਊਸ ਆਫ ਕਾਮਨਜ਼ ਵਿਚ ਟੋਹਰ ਨਾਲ ਆਪਣੀ ਮੁਖਾਲਫ ਪਾਰਟੀ ਦੇ ਰੂ ਬਰੂ ਹੁੰਦਾ ਰਿਹਾ। ਇਸ ਕੀਮਤੀ ਬੂਟ ਨੂੰ ਉਹ ਭਾਗਾਂ ਵਾਲਾ ਆਖਿਆ ਕਰਦਾ ਸੀ। ਕਹੇ ਵੀ ਕਿਊਂ ਨਾ ਟੋਰੀ ਪਾਰਟੀ ਜੋ ਅਮੀਰਾਂ ਦੀ ਪਾਰਟੀ ਗਿਣੀ ਜਾਂਦੀ ਹੈ ਉਸਦੇ ਮੈਂਬਰਾਂ ਦੇ ਬੂਟ ਇਨੇ ਕੀਮਤੀ ਨਹੀਂ ਸਨ ਹੁੰਦੇ। 2008 ਦੀ ਚੋਣ ਸਮੇ ਅਮਰੀਕਾ ਦੀ ਰੀਪਬਲਿਕਨ ਪਾਰਟੀ ਦੀ ਵਾਈਸ ਪ੍ਰਧਾਨ ਦੀ ਉਮੀਦਵਾਰ ਸਾਇਰਾ ਪਾਇਲਨ ਨੂੰ ਸ਼ੰਗਾਰ ਕੇ ਜੰਤਾ ਦੀਆਂ ਵੋਟਾਂ ਬਟੋਰਨ ਲਈ ਕਪੜਿਆਂ ਅਤੇ ਕੀਮਤੀ ਬੂਟਾਂ ਤੇ ਡੇਡ੍ਹ ਲਖ ਡਾਲਰ ਖਰਚ ਦਿਤਾ ਪਰ ਲੋਕਾਈ ਝਾਸੇ ਵਿਚ ਨਾ ਆਈ। ਉਸ ਵਿਚਾਰੀ ਨਾਲ ਤਾਂ ਉਹ ਹੋਈ ਕਿ ਗੁੰਦੀ ਚੁੰਡੀ ਰਹਿ ਗਈ ਸਿਰ ਤੇ ਮੱਖੀ ਬਹਿ ਗਈ । ਸਮੇਂ ਨਾਲ ਬੇਹੱਦ ਅਦਲਾ ਬਦਲੀਆਂ ਆਈਆਂ ਰਾਜ ਪਲਟੇ ਹੋਏ ਜੋ ਕਦੇ ਗੁਲਾਮ ਸਨ ਉਹਨਾਂ ਰਾਜ ਭਾਗ ਸੰਭਾਲੇ ਪਰ ਸਾਡਾ ਰਿਸ਼ਤਾ ਮਾਲਕ ਅਤੇ ਸੇਵਾਦਾਰ ਦਾ ਹੀ ਰਿਹਾ। ਮੇਰਾ ਰੂਪ ਨਿਖਰਿਆ ਮੇਰੀ ਕੀਮਤ ਵੀ ਵਧੀ ਪਰ ਮਨੁਖ ਨੇ ਮੇਰੀ ਕਦਰ ਨਹੀਂ ਪਾਈ। ਰਹੀ ਮੈਂ ਪੈਰ ਦੀ ਜੁਤੀ ਹੀ। ਮੈਂ ਤਾਂ ਅੰਨ੍ਹੇ ਘੋੜੇ ਵਾਂਗ ਮਨੁਖ ਨੂੰ ਚੁਕੀ ਫਿਰਦੀ ਹਾਂ। ਕੰਕਰ, ਰੋੜ ਕੰਡੇ ਗਰਮੀ , ਸਰਦੀ ,ਜਲ ਅਤੇ ਥਲ ਆਪਣੇ ਪਿੰਡੇ ਤੇ ਹੰਢਾਂਦੀ ਹਾਂ ਪਰ ਲਗਦਾ ਮਨੁਖ ਨੇ ਕਦੇ ਸੇਵਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦੇਣਾ ਸਿਖਆ ਹੀ ਨਹੀਂ। ਕੁਰਸੀਆਂ ਤੇ ਬੈਠਣ ਵਾਲੇ ਮੈਨੇਜਰ ਲਖਾਂ ਵਿਚ ਖੇਲਦੇ ਹਨ , ਸਿਆਸੀ ਆਗੂ ਚੰਗਾ ਖਾਦੇ ਅਤੇ ਮੰਦਾ ਬੋਲਦੇ ਹਨ ਸਾਧਾ ਦੇ ਡੇਰਿਆਂ ਤੇ ਬੈਠੇ ਬੇਹਲੜਾਂ ਦੇ ਪਿੰਡੇ ਤੇ ਦਿਨੋ ਦਿਨ ਚਰਬੀ ਦੀ ਤੈਹ ਚੜ੍ਹ ਰਹੀ ਹੈ ਅੰਨਦਾਤਾ ਕਹਾਉਣ ਵਾਲਾ ਕਿਸਾਨ ਅਤੇ ਮਸ਼ੀਨਾਂ ਨਾਲ ਜੂਝਣ ਵਾਲਾ ਮਜ਼ਦੂਰ ਤਾਂ ਆਰਥਕ ਪਖੋਂ ਤੰਗ ਆ ਕੇ ਆਤਮਹਤਿਆ ਦੇ ਰਾਹੇ ਪਿਆ ਹੋਇਆ ਹੈ ਬਸ ਸੇਵਾ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਰਿਹਾ ਹੈ। ਇਸੇ ਤਰਾਂ ਸੇਵਾ ਮੈਂ ਕਰਾਂ ਇਜ਼ਤ ਮਾਣ ਪੱਗ ਨੂੰ ਮਿਲੇ ਇਹ ਕਿਥੇ ਦਾ ਇਨਸਾਫ ਹੋਇਆ। ਮਨੁਖ ਪੱਗ ਦੀ ਸ਼ਾਂਭ ਸੰਭਾਲ ਕਰਦਾ ਨਹੀਂ ਥੱਕਦਾ। ਪਗ ਭਾਵੇਂ ਮੈਲੀ ਹੋਵੇ ਪਾਟੀ ਹੋਈ ਹੋਵੇ ਮੱਨੁਖ ਹਰ ਥ੍ਹਾਂ ਆਪਣੇ ਨਾਲ ਰਖਦਾ ਅਤੇ ਸਾਡੇ ਪ੍ਰਿਵਾਰ ਦੇ ਜੀਆਂ ਨੂੰ ਕਈ ਦਫਾ ਤਾਂ ਬਾਹਰ ਧੁਪ ਵਿਚ ਹੀ ਛਡ ਜਾਂਦਾ ਹੈ। ਲੰਘਦਾ ਵੜਦਾ ਸਾਨੂੰ ਮਿੱਧਦਾ ਜਾਂਦਾ ਹੈ। ਕਈ ਦਫਾ ਮਾਲਕ ਸਾਡਾ ਕੋਈ ਹੋਰ ਹੁੰਦਾ ਹੈ ਅਤੇ ਪੈਰੀਂ ਕੋਈ ਹੋਰ ਹੀ ਅੜਾਈ ਫਿਰਦਾ ਹੈ । ਬੇਜ਼ਬਾਨ ਜੂ ਹੋਏ। ਮਨੁਖ ਦੀ ਬੁੱਧੀ ਦੀ ਵੀ ਦਾਦ ਦੇਣੀ ਪਵੇਗੀ ਧਰਮ ਸ਼ਥਾਨੀ ਜਾਣ ਲਗਾ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਤਾਂ ਬਾਹਰ ਛਡ ਜਾਦਾ ਪਰ ਹਉਮੇਂ, ਈਰਖਾ,ਕਰੋਧ ੳਤੇ ਲਾਲਚ ਨੂੰ ਬੜੇ ਮਾਣ ਨਾਲ ਮੋਢਿਆਂ ਤੇ ਚੁਕੀ ਫਿਰਦਾ । ਕੁਕਰਮਾਂ ਨਾਲ ਦਾਗੀ ਹੋਈ ਪੱਗ ਨੂੰ ਵੀ ਸਿਰ ਤੇ ਸਜਾਈ ਫਿਰਦੇ ਨੂੰ ਹਿਆ ਨਹੀਂ ਆਉਂਦੀ ।ਮੇਰੀ ਕੋਈ ਜ਼ਿਦ ਥੌੜੀ ਆ ਕਿ ਧਾਰਮਕ ਅਸਥਾਨਾਂ ਤੇ ਵੀ ਮੈਨੂੰ ਨਾਲ ਲੈ ਕੇ ਜਾਵੇ ਮੇਰੀ ਤਾਂ ਬੇਨਤੀ ਆ ਕਿ ਜੋ ਕੁਝ ਗੰਧਲਾ ਸਭ ਬਾਹਰ ਛਡ ਕੇ ਜਾਵੇ । ਕੋਈ ਇਸ ਭਲੇ ਮਾਣਸ ਮਨੁਖ ਨੂੰ ਪੁਛੇ ਬਈ ਜਦ ਆਪਣੇ ਤੋਂ ਕਮਜ਼ੋਰਾਂ ਤੇ ਰ੍ਹੋਬ ਜਮਾਉਣਾ ਹੋਵੇ ਤਾਂ ਆਖੇ ਗਾ। ਆਹ ਜੁਤੀ ਦ੍ਹੀਦੀ ਆ। ਮਾੜੇ ਕੰਮਾਂ ਲਈ ਦਸ ਮੈਂ ਹੀ ਰਹਿ ਗਈ। ਉਦੋਂ ਕਹੇ ਤਾਂ ਆਹ ਪਗ ਦ੍ਹੀਦੀ ਆ। ਮਾੜੇ ਨੂਂ ਜੁਤੀ ਦਖਾਲੂ ਅਤੇ ਤਕੜੇ ਦੇ ਪੈਰਾਂ ਤੇ ਪੱਗ ਰਖੂ ਮਾਣ ਸਨਮਾਨ ਫੇਰ ਵੀ ਪੱਗ ਨੂੰ ਹੀ ਇਹ ਕਿਥੇ ਦਾ ਇਨਸਾਫ ਹੋਇਆ। ਕਿਸੇ ਛੋਟੀ ਉਮਰ ਵਿਚ ਵਿਧਵਾ ਹੋਈ ਜਨਾਨੀ ਨੂੰ ਬੜੀ ਉਮਰ ਦੀਆਂ ਜਨਾਨੀਆਂ ਸਲਾਹ ਦੇਣਗੀਆਂ ਕੁੜੇ ਜੇ ਕਿਸੇ ਨੂੰ ਸਿਰ ਧਰ ਲਵੇਂ ਤਾਂ ਤੇਰੇ ਘਰ ਵੀ ਜੁੱਤੀ ਖੁਲਦੀ ਹੋ ਜਊ । ਪਤਾ ਨਹੀਂ ਸਹਾਰੇ ਲਈ ਕਿ ਖੜਕਣ ਲਈ । ਇਹ ਪਾਜੀ ਮਨੁਖ ਤਾਂ ਮੇਰੀ ਦੁਰਵਰਤੌਂ ਕਰਨ ਲਗਾ ਆਪਣਾ ਰੁਤਬਾ ਵੀ ਨਹੀਂ ਦੇਖਦਾ। ਸਮਾਂ ਸਥਾਨ ਨਹੀਂ ਦੇਖਦਾ। ਤੈਨੂੰ ਯਾਦ ਹੋਣਾ ਇਕ ਵੇਰ ਯੂ। ਐਨ।ਓ ਵਿਚ ਇਕ ਬੜੇ ਮੁਲਕ ਦੇ ਆਗੂ ਨੇ (ਕਰੂਸਚੇਫ ਨੇ 1960 ਵਿਚ ਫਿਲੇਪਾਈਨ ਦੇ ਡੇਲੀ ਗੇਟ ਨੂੰ ਪੋਡੀਅਮ ਤੋਂ ਹੀ ਬੂਟ ਦਿਖਾਇਆ ਸੀ ) ਨੇ ਇਕ ਕਮਜ਼ੋਰ ਦੇਸ਼ ਵਾਲਿਆਂ ਨੂੰ ਬੂਟ ਦਿਖਾ ਕੇ ਬੇਇਜ਼ਤ ਕੀਤਾ ਸੀ। ਵੀਰਾ ਤੱਕੜੇ ਦਾ ਸੱਤੀ ਵੀਹੀਂ ਸੋ ਸਾਰੀ ਦੁਨੀਆਂ ਦੇ ਨੁਮਾਇਂਦੇ ਬੈਠੇ ਸਨ ਕਿਸੇ ਨੇ ਚੂਂ ਤਕ ਨਾਂ ਕੀਤੀ । ਮਾੜੇ ਨੂੰ ਤਾਂ ਹਰ ਕੋਈ ਜੁਤੀ ਦਾ ਰ੍ਹੋਬ ਦੇ ਲੈਂਦਾ ਪਤਾ ਉਦੋਂ ਲਗਦਾ ਜਦ ਬਰਾਬਰ ਦੇ ਨਾਲ ਮੱਥਾ ਲਗੇ। ਤੈਨੂੰ ਪਤਾ ਫੌਜ ਦੀ ਗਿਣਤੀ ਵੀ ਬੂਟਾਂ ਨਾਲ ਹੂੰਦੀ ਹੈ। ਆਹ ਬੁਸ਼ ਅਮਰੀਕਾ ਦਾ ਪਰਧਾਨ ਕਈ ਸਾਲਾਂ ਤੋਂ ਕੋਈ ਡ੍ਹੇਡ ਲਖ ਭਾਰੇ ਭਾਰੇ ਬੂਟ ਭੇਜ ਕੇ ਇਰਾਕ ਵਾਲਿਆਂ ਦੀ ਨਸਲ ਕੁਸ਼ੀ ਕਰੀ ਜਾਂਦਾ। ਸਦਾਮ ਦੀ ਬੇਇਜ਼ਤੀ ਕਰਨ ਲਈ ਉਸਦੇ ਧਰਤੀ ਤੇ ਪਏ ਬੇਜਾਨ ਬੁਤ ਦੇ ਬਚਿਆਂ ਤੋਂ ਜੁਤੀਆਂ ਲੁਆਈਆ। ਟੈਲੀਵੀਜ਼ਨ ਤੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰੀਆਂ। ਪਰ ਪਤਾ ਉਦਣ ਲਗਾ ਜਦ ਇਕ ਸਤੇ ਹੋਏ ਇਰਾਕੀ ਦੇ ਬੂਟ ਨੂੰ ਪਰ ਲੱਗ ਗਏ। ਪਹਿਲਾ ਬੂਟ ਸਨੇਹਾ ਲੈ ਕੇ ਗਿਆ “ ਕੁਤਿਆ ਆਹ ਲੈ ਸਾਂਭ ਆਖਰੀ ਵਿਦਾਇਗੀ ।“ ਸਾਰੇ ਸੰਸਾਰ ਨੂੰ ਵਖਤ ਪਾਉਣ ਵਾਲੇ ਬੁਸ਼ ਨੂੰ ਉਸ ਉਡਦੇ ਬੂਟ ਅਗੇ ਝੁਕਣਾ ਪਿਆ ਫੇਰ ਦੂਜੇ ਬੂਟ ਨੇ ਉਡਾਰੀ ਭਰੀ “ ਇਹ ਸੁਗਾਤ ਤੈਨੂੰ ਇਰਾਕ ਦੇ ਯਤੀਮ ਬਚਿਆਂ ਵਲੋਂ ਵਿਧਵਾ ਔਰਤਾਂ ਵਲੋਂ ਤੇਰੇ ਬੰਬਾਂ ਨਾਲ ਮਰਨ ਵਾਲਿਆਂ ਵਲੋਂ ਅਤੇ ਉਹਨਾਂ ਲੋਕਾਂ ਵਲੋ ਜੇਹੜੇ ਤੇਰੇ ਜ਼ੁਲਮ ਦਾ ਸ਼ਿਕਾਰ ਹੋਏ।“ ਲਖਾਂ ਬੂਟਾਂ ਦੀ ਧੋਂਸ ਦੇਣ ਵਾਲਾ ਬੁਸ਼ ਫੇਰ ਝੁਕਿਆ। ਮੁਨਤਾਥਰ ਜ਼ੇਦੀ ( ਇਰਾਕੀ ਜਰਨਲਿਸਟ) ਨੇ ਇਹ ਸਾਬਤ ਕਰ ਦਿਤਾ ਕਿ ਇਨੇ ਜ਼ੁਲਮ ਦੇ ਬਾਵਜੂਦ ਵੀ ਹਾਲੇ ਅੱਣਖ ਦੀ ਕਣੀ ਬਾਕੀ ਹੈ।ਸਚੀ ਦਸਾਂ ਮੇਰਾ ਹਿਰਖ ਵੀ ਕੁਝ ਮੱਠਾ ਹੋ ਗਿਆ ਆਖਰ ਕਿਸੇ ਨੇ ਤਾਂ ਤਕੜੇ ਦੇ ਜਵਾਬ ਵਿਚ ਮੇਰੀ ਵਰਤੋਂ ਕੀਤੀ। ਮੌਕਾ ਪੱਰਸਤ ਖੁਸ਼ਾਮਦਾਂ ਕਰਨ ਵਾਲੇ ਦੇਸ਼ ਦਾ ਕਦੇ ਕੁਝ ਨਹੀਂ ਸੰਵਾਰਦੇ ਸਿਰਫ ਆਪਣਾ ਮਤਲਬ ਪੂਰਾ ਕਰਦੇ ਹਨ ਇਹ ਤਾਂ ਅਣਖੀ ਯੋਦਿਆਂ ਦੀ ਹੀ ਕਰਾਮਾਤ ਹੈ ਜੋ ਮੇਰੇ ਵਰਗੇ ਨਾਚੀਜ਼ ਨੂੰ ਵੀ ਵੀ ਉਡਣ ਜਾਚ ਸਿਖਾ ਦਿੰਦੇ ਹਨ। ਦੇਖ ਫੇਰ ਕਿਦਾਂ ਇਕ ਸ਼ਕਤੀ ਸ਼ਾਲੀ ਦੇਸ ਦੇ ਪਰਧਾਨ ਜਿਸ ਦੇ ਇਸ਼ਾਰੇ ਤੇ ਲਖਾਂ ਬੂਟ ਤਬਾਹੀ ਮਚਾ ਸਕਦੇ ਹਨ ਨੂੰ ਵੀ ਮੇਰੀ ਉਡਾਨ ਅਗੇ ਸਿਰ ਝੁਕਾਉਣਾ ਪਿਆ। ਹੁਣ ਸੰਸਾਰ ਦੇ ਇਤਹਾਸਕਾਰ ਆਪਣੀ ਕੱਲਮ ਨੂੰ ਮਰੋੜੀਆਂ ਦੇਣ ਲਗੇ ਮੈਨੂੰ ਅਨਗੋਲਿਆ ਨਹੀਂ ਕਰ ਸਕਣਗੇ ਬੁਸ਼ ਦੇ ਨਾਲ ਮੇਰਾ ਨਾਉਂ ਵੀ ਇਤਹਾਸ ਵਿਚ ਲਿਖਿਆ ਜਾਵੇਗਾ। ਜ਼ੈਦੀ ਨੇ ਇਹ ਵੀ ਦਸ ਦਿਤਾ ਕਿ ਜਦ ਜ਼ੁਲਮ ਦੀ ਅੱਤ ਹੋ ਜਾਏ ਤਾਂ ਮਜ਼ਲੂਮ ਦੇ ਬੂਟ ਨੂੰ ਵੀ ਪਰ ਲਗ ਸਕਦੇ ਹਨ। ****
3279
« on: June 11, 2010, 12:06:16 AM »
ah lo jii mere walo v ikk.... btt sach dasda es pic nu bnaun ch mere ikk frnd ne v help kiti a meri....
3280
« on: June 10, 2010, 09:43:36 PM »
ਪੰਜਾਬੀ ਗਾਇਕੀ ਵਿੱਚ ਕੁਝ ਕੁ ਸਾਲ ਪਹਿਲਾਂ ਇੱਕ ਕੁੜੀ ਦੀ ਆਮਦ ਹੋਈ । ਜਿਸ ਨੂੰ ਮਿਸ ਪੂਜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਸ ਕੁੜੀ ਨੇ ਪੰਜਾਬੀ ਗਾਇਕੀ ਵਿੱਚ ਆਪਣੀ ਆਵਾਜ਼ ਦੇ ਸਿਰ ਤੇ ਇੰਨੀ ਧੂਮ ਮਚਾਈ ਕਿ ਬਹੁਤ ਸਾਰੇ ਗਾਇਕ ਜਾਂ ਤਾਂ ਪੂਜਾ ਨਾਲ ਦੋ ਗਾਣੇ ਗਾਉਣ ਲੱਗ ਪਏ ਜਾਂ ਉਹ ਆਪਣੇ ਘਰੋ ਘਰੀ ਜਾਂ ਬੈਠੇ । ਮਿਸ ਪੂਜਾ ਨੇ ਹਰੇਕ ਗਾਇਕ ਨਾਲ ਗਾ ਕੇ ਬਹੁਤ ਸਾਰੇ ਰਿਕਾਰਡ ਵੀ ਬਣਾਏ । ਬਹੁਤ ਸਾਰੇ ਲੋਕ ਤਾਂ ਇਥੋ ਤੱਕ ਕਹਿੰਦੇ ਹਨ ਕਿ ਮਿਸ ਪੂਜਾ ਤਾਂ ਆਪਣੇ ਨਾਲ ਗਾਉਣ ਵਾਲੇ ਗਾਇਕ ਦਾ ਨਾਂ ਤੱਕ ਵੀ ਨਹੀ ਪੁੱਛਦੀ ਉਸ ਨੂੰ ਤਾਂ ਬਸ ਪੈਸੇ ਚਾਹੀਦੇ ਹੁੰਦੇ ਨੇ ਜਿਹੜਾ ਮਰਜੀ ਗਾਇਕ ਹੋਵੇ । ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਜਾਂ ਫੇਰ ਇਹ ਗੱਲਾਂ ਕਰਨ ਵਾਲੇ ਲੋਕ। ਮੈਂ ਇੱਕ ਗਾਇਕਾ ਦੇ ਤੌਰ ਦੇ ਮਿਸ ਪੂਜੀ ਦੀ ਗਾਇਕੀ ਦੀ ਬਹੁਤ ਕਦਰ ਕਰਦਾ ਹਾਂ । ਉਸ ਨੂੰ ਸੰਗੀਤ ਦੀ ਬਹੁਤ ਹੀ ਸਮਝ ਹੈ ਚਾਹੇ ਉਹ ਫੌਕ ਹੋਵੇ ਜਾਂ ਸ਼ਾਸਤਰੀ ਉਹ ਉਸਨੂੰ ਬਹੁਤ ਹੀ ਚੰਗੀ ਤਰ੍ਹਾ ਨਾਲ ਨਿਭਾੳਂੁਦੀ ਹੈ । ਮਿਸ ਪੂਜਾ ਨੇ ਆਪਣੀ ਗਾਇਕੀ ਦਾ ਲੋਹਾ ਵਿਦੇਸਾਂ ਵਿੱਚ ਵੀ ਮਨਵਾਇਆ ਹੋਇਆ ਹੈ । ਜਿਂਥੇ ਅੱਜ ਬਹੁਤ ਸਾਰੇ ਗਾਇਕ ਗਾਇਕਾਵਾਂ ਨਕਲੀ ਸੀਡੀਆਂ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋ ਲੰਘ ਰਹੇ ਹਨ । ਉਥੇ ਮਿਸ ਪੂਜਾ ਇਕੱਲੀ ਹੀ ਅਜਿਹੀ ਗਾਇਕਾਂ ਹੈ ਜਿਸਨੂੰ ਕਿ ਇਸ ਮੰਦੀ ਦਾ ਕੋਈ ਅਸਰ ਨਹੀ ਹੋਇਆ । ਵਿਦੇਸਾਂ ਵਿੱਚ ਵੀ ਉਸ ਦੇ ਬਹੁਤ ਸਾਰੇ ਸ਼ੋਅ ਹੁੰਦੇ ਰਹਿੰਦੇ ਹਨ । ਆਮ ਤੌਰ ਤੇ ਉਸ ਦੇ ਸਾਰੇ ਵਿਦੇਸੀ ਸ਼ੋਅ ਹਿੱਟ ਹੀ ਜਾਂਦੇ ਹਨ । ਇਹ ਗੱਲ ਕਦੇ ਵੀ ਸੁਣਨ ਵਿੱਚ ਨਹੀ ਆਈ ਕਿ ਪੂਜਾ ਦਾ ਕੋਈ ਵਿਦੇਸੀ ਸ਼ੋਅ ਮਾੜਾ ਗਿਆ ਹੋਵੇਗਾ । ਵਿਦੇਸਾਂ ਵਿੱਚ ਸ਼ੋਅ ਕਰਵਾਉਣ ਵਾਲੇ ਲੋਕਾਂ ਨੇ ਤਾ ਮਿਸ ਪੂਜਾ ਨਾਲ ਸਾਲਾਂਬੱਧੀ ਕਰਾਰ ਕੀਤੇ ਹੋਏ ਹਨ ਤਾਂ ਜੋ ਕਿ ਕੋਈ ਹੋਰ ਮਿਸ ਪੂਜਾ ਦੀ ਪ੍ਰਸਿੱਧੀ ਦਾ ਫਾਇਦਾ ਨਾ ਚੁੱਕ ਸਕੇ । ਮਿਸ ਪੂਜਾ ਜੋ ਵੀ ਗਾਉਦੀ ਹੈ ਉਹ ਬਾਜ਼ਾਰ ਵਿੱਚ ਗਰਮ ਪਕੌੜਿਆਂ ਦੀ ਤਰ੍ਹਾ ਵਿਕਦਾ ਹੈ । ਇਸ ਗੱਲ ਤੋ ਕੋਈ ਵੀ ਮੁਨਕਰ ਨਹੀ ਹੋਵੇਗਾ। ਭਾਵੇ ਚਾਹੇ ਉਹ ਪੈਟਰੋਲ , ਝੋਨਾ , ਮਿੰਨੀ ਬੱਸ ਜਾਂ ਸਪੀਕਰ ਹੋਵੇ ਲੋਕ ਉਸ ਦੇ ਹਰੇਕ ਗੀਤ ਦਾ ਚੰਗਾ ਹੁੰਗਾਰਾ ਭਰਦੇ ਹਨ । ਆਮ ਲੋਕਾਂ ਦਾ ਇਹ ਮੰਨਣਾ ਹੈ ਕਿ ਪੂਜਾ ਦੀ ਗਾਇਕੀ ਵਿੱਚ ਹਮੇਸ਼ਾ ਉਹਨਾਂ ਦੀ ਆਪਣੀ ਗੱਲ ਹੁੰਦੀ ਹੈ।
ਜਿਵੇ ਕਿ ਆਪਾ ਸਾਰੇ ਜਾਣਦੇ ਹਾਂ ਕਿ ਭਾਰਤ ਇੱਕ ਆਜ਼ਾਦ ਦੇਸ ਹੈ । ਉਥੇ ਹਰੇਕ ਵਿਅਕਤੀ ਨੂੰ ਕੋਈ ਵੀ ਧਰਮ ਅਪਣਾਉਣ ਦੀ ਖੁੱਲ੍ਹ ਹੈ । ਕੋਈ ਵੀ ਵਿਅਕਤੀ ਆਪਣੇ ਧਰਮ ਦਾ ਪ੍ਰਚਾਰ ਬਿਨਾ ਕਿਸੇ ਡਰ ਭੈ ਤੋ ਕਰ ਸਕਦਾ ਹੈ । ਹੋ ਸਕਦਾ ਹੈ ਕਿ ਕੁਝ ਕੁ ਪਾਠਕ ਇਹ ਸੋਚਣ ਕਿ ਮਿਸ ਪੂਜਾ ਬਾਰੇ ਲਿਖਦੇ ਲਿਖਦੇ ਮੈਂ ਕਿਥੇ ਭਾਰਤ ਅਤੇ ਧਰਮ ਦੀਆ ਗੱਲਾਂ ਕਰਨ ਲੱਗ ਪਿਆ ਹਾਂ । ਮੈ ਅੱਗੇ ਇਸੇ ਵਿਸ਼ੇ ਤੇ ਹੀ ਗੱਲ ਕਰਨ ਜਾ ਰਿਹਾ ਹਾਂ । ਜਿਵੇ ਕਿ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਸਮਾਜ ਲਈ ਗਾਇਕ , ਅਦਾਕਾਰ , ਨੇਤਾ , ਰੋਲ ਮਾਡਲ ਹੁੰਦੇ ਹਨ । ਭਾਵਕਿ ਸਮਾਜ ਦੇ ਲੋਕ ਇਹਨਾਂ ਲੋਕਾਂ ਦੀ ਹਰੇਕ ਗੱਲ ਨੂੰ ਮੰਨਦੇ ਹਨ ਤੇ ਉਹ ਇਹਨਾਂ ਦੀ ਤਰ੍ਹਾ ਹੀ ਬਣਨ ਦੀ ਕੋਸਿਸ਼ ਕਰਦੇ ਹਨ ਖਾਸ ਕਰਕੇ ਨੌਜਵਾਨ ਪੀੜ੍ਹੀ ਤਾ ਇਹਨਾਂ ਦੀ ਹਰ ਚੀਜ਼ ਦੀ ਨਕਲ ਕਰਦੀ ਹੈ ਚਾਹੇ ਉਹ ਇਹਨਾਂ ਦੇ ਵਾਲਾਂ ਦਾ ਸਟਾਇਲ ਹੋਵੇ ਜਾਂ ਫਿਰ ਕੱਪੜੇ ਪਾਉਣ ਦਾ । ਇਸ ਕਰਕੇ ਸਮਾਜ ਦੇ ਇਹਨਾਂ ਰੋਲ ਮਾਡਲਾਂ ਨੂੰ ਵੀ ਆਪਣੀ ਭੂਮਿਕਾਂ ਜਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਕਿ ਇਹ ਲੋਕ ਸਮਾਜ ਨੂੰ ਚੰਗੀ ਸੇਧ ਦੇ ਸਕਣ ਨਾ ਕਿ ਉਹ ਸਮਾਜ ਦੇ ਲੋਕਾਂ ਨੂੰ ਗੁੰਮਰਾਹ ਕਰਨ । ਮੈਂ ਹੁਣ ਗੱਲ ਕਰਨ ਜਾ ਰਿਹਾ ਹਾਂ ਮਿਸ ਪੂਜਾ ਦੀ ਨਵੀ ਆਈ ਕੈਸੇਟ "ਵੱਖਰਾ ਪੰਥ ਚਲਾਉਣਾ ਏ" । ਜਿਸ ਵਿੱਚ ਮਿਸ ਪੂਜਾ ਨੇ ਕਿਹਾ ਹੈ ਕਿ " ਗੱਲ ਸੁਣਲੋ ਮੇਰੀ ਅੱਜ ਭਰਾਵੋ ਨਾ ਹੁਣ ਆਸੇ ਪਾਸੇ ਜਾਵੋ ਵੱਖਰਾ ਪੰਥ ਚਲਾਉਣਾ ਏ " ਜੋ ਕਿ ਇੱਕ ਵਿਸੇਸ਼ ਭਾਈਚਾਰੇ ਨਾਲ ਸੰਬੰਧਿਤ ਹੈ । ਜਿਵੇ ਕਿ ਮੈਂ ਪਹਿਲਾ ਵੀ ਲਿਖ ਚੁੱਕਾ ਹਾਂ ਕਿ ਹਰੇਕ ਵਿਅਕਤੀ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੈ । ਦੁਨੀਆ ਦੇ ਸਾਰੇ ਹੀ ਧਰਮ ਸਤਿਕਾਰਯੋਗ ਹਨ ਕਿਉਕਿ ਇਹਨਾਂ ਦੀ ਨੀਂਹ ਮਹਾਨ ਵਿਅਕਤੀਆ ਨੇ ਰੱਖੀ ਹੈ ਪਰ ਮਿਸ ਪੂਜਾ ਵਰਗੇ ਕਲਾਕਾਰ ਜਿਸਨੇ ਕੁਝ ਕੁ ਚਿਰ ਪਹਿਲਾਂ ਇੱਕ ਕੈਸੇਟ ਰੀਲੀਜ਼ ਕੀਤੀ ਸੀ " ਸਿੱਖੀ ਦਾ ਬੂਟਾ " , ਕੇਸਰੀ ਨਿਸ਼ਾਨ । ਜਿਸ ਵਿੱਚ ਉਸ ਨੇ ਸਿੱਖ ਇਤਿਹਾਸ ਦੀ ਗੱਲ ਕੀਤੀ । ਇਥੇ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਲੋਕ ਆਪਣੀ ਸਮਾਜਿਕ ਜਿੰਮੇਵਾਰੀ ਕਿਸ ਢੰਗ ਨਾਲ ਨਿਭਾ ਰਹੇ ਹਨ ਜਾਂ ਫਿਰ ਇਹਨਾਂ ਨੂੰ ਇਸ ਗੱਲ ਦੀ ਪ੍ਰਵਾਹ ਹੀ ਨਹੀ ਕਿ ਉਹਨਾਂ ਦੁਆਰਾ ਗਾਏ ਗਏ ਕਿਸੇ ਗੀਤ ਦਾ ਸਮਾਜ ਤੇ ਕੀ ਅਸਰ ਹੋਵੇਗਾ ਜਾਂ ਇਹਨਾਂ ਲੋਕਾਂ ਲਈ ਪੈਸਾ ਹੀ ਸਭ ਕੁਝ ਹੈ ਅਤੇ ਇਹ ਪੈਸੇ ਦੀ ਖਾਤਰ ਸਭ ਕੁਝ ਗਾ ਸਕਦੇ ਹਨ । ਇਸ ਤਰ੍ਹਾ ਕਰਕੇ ਇਹ ਲੋਕ ਸਮਜ ਨੂੰ ਦੋ ਫਾੜ ਕਰਦੇ ਹਨ । ਇਥੇ ਪਾਠਕ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਨ ਕਿ ਇਹ ਲੋਕ ਕਿੰਨੇ ਕੁ ਜਿੰਮੇਵਾਰ ਹਨ । ਹੁਣ ਤਾਂ ਇਹ ਗੱਲ ਸੱਚ ਹੀ ਜਾਪਦੀ ਹੈ ਕਿ ਮਿਸ ਪੂਜਾ ਨੂੰ ਪੈਸੇ ਦੇ ਕੇ ਜੋ ਕੁਝ ਮਰਜ਼ੀ ਗਵਾ ਲਵੋ । ਮੈਂ ਇਥੇ ਇਹ ਗੱਲ ਇੱਕ ਵਾਰ ਫੇਰ ਸਪੱਸਟ ਕਰ ਦੇਣਾ ਚਾਹੁੰਦਾ ਹਾਂ ਕਿ ਮੇਰਾ ਮਿਸ ਪੂਜਾ ਨਾਲ ਕੋਈ ਨਿੱਜੀ ਵੈਰ ਨਹੀ ਹੈ ਮੈਂ ਉਸਦੀ ਗਾਇਕੀ ਦੀ ਕਦਰ ਕਰਦਾ ਹਾਂ ਮੇਰੇ ਦਿਲ ਵਿੱਚ ਸਾਰੇ ਧਰਮਾਂ ਲਈ ਬਹੁਤ ਸਨਮਾਨ ਹੈ ।
ਮੇਰਾ ਇਹ ਲੇਖ ਲਿਖਣ ਦਾ ਮਕਸਦ ਸਿਰਫ ਇਹੀ ਹੈ ਕਿ ਮੈਂ ਪਾਠਕਾਂ ਤੱਕ ਸਹੀ ਜਾਣਕਾਰੀ ਪਹੁੰਚਾ ਸਕਾ ਕਿਉਕਿ ਹੋ ਸਕਦਾ ਹੈ ਕਿ ਕਿਸੇ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਮਿਸ ਪੂਜਾ ਨੇ ਇਸ ਤੋ ਪਹਿਲਾ ਵੀ ਬਹੁਤ ਸਾਰੀਆ ਧਾਰਮਿਕ ਕੈਸੇਟਾਂ ਕੀਤੀਆ ਹਨ । ਜਿਸ ਵਿੱਚ ਉਸ ਨੇ ਕਿਸੇ ਹੋਰ ਧਰਮ ਦਾ ਪ੍ਰਚਾਰ ਕੀਤਾ ਸੀ । ਹੁਣ ਸਮਾਜ ਦੇ ਲੋਕਾਂ ਨੇ ਇਹ ਫੈਸਲਾ ਆਪਣੇ ਆਪ ਕਰਨਾ ਹੈ ਕਿ ਉਹਨਾਂ ਨੇ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਜੋ ਕਿ ਸਿਰਫ ਪੈਸੇ ਲਈ ਹੀ ਗਾਉਦੇ ਹਨ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣੀ ਹੈਂ ਜਾਂ ਫੇਰ ਸਮਾਜ ਵਿੱਚ ਏਕਤਾ ਕਾਇਮ ਰੱਖਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆ ਨੂੰ ਇੱਕ ਚੰਗਾ ਸਮਾਜ ਦੇਣਾ ਹੈ ਜਿਸ ਵਿੱਚ ਉਹਨਾਂ ਦਾ ਪੂਰਨ ਵਿਕਾਸ ਹੋ ਸਕੇ । ਅੱਜ ਸਾਡੇ ਕੋਲ ਹੋਰ ਬਹੁਤ ਸਾਰੀਆ ਸਮੱਸਿਆਵਾਂ ਹਨ । ਜਿਹਨਾਂ ਨੂੰ ਹੱਲ ਕਰਨ ਦੀ ਲੋੜ ਹੈ । ਮੇਰੀ ਮਿਸ ਪੂਜਾ ਵਰਗੇ ਕਲਾਕਾਰਾਂ ਨੂੰ ਇਹੀ ਅਪੀਲ ਹੈ ਕਿ ਉਹਨਾਂ ਨੂੰ ਕੁਝ ਵੀ ਗਾਉਣ ਤੋ ਪਹਿਲਾ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹਨਾਂ ਦੇ ਗਾਣੇ ਦਾ ਸਮਾਜ ਤੇ ਕੀ ਅਸਰ ਹੋਵੇਗਾ । ਪੈਸਾ ਹੀ ਸਭ ਕੁਝ ਨਹੀ ਹੁੰਦਾ ਹਰ ਵਿਅਕਤੀ ਦੀਆ ਸਮਾਜ ਪ੍ਰਤੀ ਕੁਝ ਜਿੰਮੇਵਾਰੀਆ ਹੁੰਦੀਆ ਹਨ ਜਿਹਨਾਂ ਨੂੰ ਚੰਗੀ ਤਰ੍ਹਾ ਨਿਭਾਉਣਾ ਉਸ ਵਿਅਕਤੀ ਦਾ ਫਰਜ਼ ਬਣਦਾ । ਅੱਜ ਪੱਛਮੀ ਦੇਸ ਇਸੇ ਲਈ ਕਾਮਯਾਬ ਹਨ ਕਿਉਕਿ ਇਥੋ ਦਾ ਹਰ ਵਿਅਕਤੀ ਆਪਣੇ ਨਿੱਜਵਾਦ ਤੋ ਉਂਪਰ ਉਂਠਕੇ ਸੋਚਦਾ ਹੈ । ਇਹ ਲੋਕ ਪੈਸੇ ਨੂੰ ਜਿੰਦਗੀ ਲਈ ਜਰੂਰੀ ਮੰਨਦੇ ਹਨ ਪਰ ਉਹ ਚੰਗੇ ਸਮਾਜ ਦੀ ਰਚਨਾ ਕਰਨਾ ਵੀ ਆਪਣਾ ਮੁੱਢਲਾ ਫਰਜ਼ ਸਮਝਦੇ ਹਨ । ਇਸ ਕਰਕੇ ਇਹਨਾਂ ਦੇਸਾਂ ਵਿੱਚ ਕਦੇ ਵੀ ਧਾਰਮਿਕ ਫਸਾਦ ਨਹੀ ਹੁੰਦੇ । ਇਹ ਲੋਕ ਕੱਟੜਪੁਣੇ ਤੋ ਬਹੁਤ ਜਿਆਦਾ ਦੂਰ ਹਨ । ਇਹਨਾਂ ਦੇਸਾਂ ਦੇ ਰਾਜਨੀਤਿਕ, ਅਦਾਕਾਰ , ਕਲਾਕਾਰ , ਆਦਿ ਆਪਣੀ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਦੇ ਹਨ ਤਾਂ ਜੋ ਕਿ ਆਮ ਲੋਕਾਂ ਦਾ ਸਹੀ ਮਾਰਗ ਦਰਸ਼ਨ ਕੀਤਾ ਜਾ ਸਕੇ ਸਾਡੇ ਦੇਸ ਵਾਂਗੂ ਨਹੀ ਜਿਥੇ ਪੈਸੇ ਦੀ ਖਾਤਰ ਕੁਝ ਵੀ ਕੀਤਾ ਜਾ ਸਕਦਾ ਹੈ ।
|