December 22, 2024, 09:20:50 AM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 157 158 159 160 161 [162] 163 164 165 166 167 ... 170
3221

ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ। ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ। ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,
“ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।”
ਜੇ ਤੇਰੇ ਵਿਦਿਆਰਥੀ ਤੇਰੀਆਂ ਪਾਈਆਂ 'ਲੀਹਾਂ' ‘ਤੇ ਤੁਰ ਪਏ ਤਾਂ ਪੱਥਰ ‘ਤੇ ਲਕੀਰ ਹੈ ਕਿ ਉਹ ਕੁਝ ਹੋਰ ਬਣਨ ਜਾਂ ਨਾ ਨਬਣਨ, ਪਰ ‘ਆਦਰਸ਼’ ਆਸ਼ਕ ਜ਼ਰੂਰ ਬਣ ਜਾਣਗੇ। ਤੂੰ ਤਾਂ ਆਪਣੇ ਗੀਤਾਂ ਰਾਹੀਂ ਆਪਣੀਆਂ ਵਿਦਿਆਰਥਣਾਂ ਨੂੰ ਹੀ ਮਾਪਿਆਂ ਤੋਂ ਚੋਰੀ ਮੋਬਾਈਲ ਰੱਖਕੇ ਆਪਣੇ 'ਮੁੰਡੇ ਮਿੱਤਰਾਂ' ਨਾਲ ਲੁਕ-ਲੁਕ ਗੱਲਾਂ ਕਰਨ ਦੀਆਂ ਨਸੀਹਤਾਂ ਦੇ ਰਹੀ ਹੈਂ! ਤੇਰੇ ਗੀਤ ਤਾਂ ਉਹਨਾਂ ਕੁੜੀਆਂ ਨੂੰ ਬੜੀ 'ਆਦਰਸ਼' ਸਿੱਖਿਆ ਦੇ ਰਹੇ ਹਨ ਕਿ ਜਦੋਂ ਤੁਹਾਡਾ ਪ੍ਰੇਮੀ ਤੁਹਾਨੂੰ ਫੋਨ ਕਰੇ, ਪਰ ਤੁਹਾਡੇ ਘਰ ਮਹਿਮਾਨ ਆਏ ਹੋਣ ਤਾਂ 'ਸੌਰੀ ਰੌਂਗ ਨੰਬਰ' ਕਹਿ ਕੇ ਫ਼ੋਨ ਕੱਟ ਕੇ ਬਾਦ 'ਚ ਆਪਣੇ 'ਪਿਆਰੇ' ਤੋਂ ਮਾਫੀ ਵੀ ਮੰਗੀ ਜਾ ਸਕਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਸਮਾਜਿਕ ਰੁਤਬਾ ਮਿਲ ਰਿਹੈ। ਜੇ ਮੁੰਡੇ ਮੋਬਾਈਲ ਫ਼ੋਨ ਰੱਖ ਸਕਦੇ ਹਨ ਤਾਂ ਕੁੜੀਆਂ ਵੀ...। ਪਰ ਇਹ ਵੀ ਜਰੂਰੀ ਨਹੀਂ ਕਿ ਸਾਰੇ ਮੁੰਡੇ ਵੀ 'ਆਸਿ਼ਕ-ਟਿੱਡੇ' ਹਨ। ਤੇ ਇਹ ਵੀ ਜਰੂਰੀ ਨਹੀਂ ਕਿ ਸਾਰੀਆਂ ਕੁੜੀਆਂ ਨੇ ਵੀ ਮੋਬਾਈਲ ਕੋਲ ਰੱਖ ਕੇ ਮਾਪਿਆਂ ਦੀਆਂ ਅੱਖਾਂ 'ਚ ਘੱਟਾ ਪਾਉਣਾ ਹੈ।
ਬੇਸ਼ੱਕ ਥੋਡਾ ਸੱਭਿਆਚਾਰ ਦੇ ਸੇਵਕ ਅਖਵਾਉਣ ਵਾਲਾ ਲੁੰਗ ਲਾਣਾ ਕੱਛਾਂ ਵਜਾਉਂਦਾ ਫਿਰ ਰਿਹਾ ਹੋਵੇ ਕਿ, "ਵਾਹ ਜੀ ਵਾਹ, ਕੁੜੀ ਨੇ ਗਾਣੇ ਗੌਣ ਵਾਲੇ ਰਿਕਾਰਡ ਬਣਾਤੇ।" ਪਰ ਇਹ ਕੋਈ ਪ੍ਰਾਪਤੀ ਨਹੀਂ ਕਿ ਗੀਤ ਹੀ ਉਹ ਗਾਏ ਜਾਣ, ਜੋ ਸੁਣਨ ਵਾਲਿਆਂ ਦੀਆਂ ਹੀ ਧੀਆਂ ਭੈਣਾਂ 'ਤੇ ਉਪੱਦਰ ਢੰਗ ਨਾਲ ਲਾਗੂ ਹੋਣ। ਵਿਚਾਰੇ ਲੋਕ ਤੇਰੇ ਵੱਲੋਂ ਉਹਨਾਂ ਦੀਆਂ ਹੀ ਧੀਆਂ ਭੈਣਾਂ ਨੂੰ ਲੋਫਰਾਂ ਜਿਹੀਆਂ ਦਿਖਾਉਣ ਵਾਲੇ ਗੀਤ ਸੁਣਕੇ ਹੀ ਪਤਾ ਨਹੀਂ ਕਿਹੜੀ 'ਖੁਸ਼ੀ' 'ਚ ਝੂੰਮੀ ਜਾ ਰਹੇ ਹਨ। ਮੈਨੂੰ ਆਪਣੇ ਪਿੰਡ ਵਾਲੇ ਬਲੌਰ ਸਿਉਂ ਗਵੰਤਰੀ ਦੀ ਗੱਲ ਯਾਦ ਆ ਜਾਂਦੀ ਐ। ਉਹ ਤਿੰਨ ਜਣੇ ਢੱਡ-ਸਾਰੰਗੀ ਨਾਲ ਪਿੰਡਾਂ 'ਚ ਗਾਉਣ ਕਰਨ ਜਾਇਆ ਕਰਦੇ ਸਨ। ਕਿਸੇ ਬਜ਼ੁਰਗ ਨੇ ਉਹਨਾਂ ਨੂੰ ਪੁੱਛ ਲਿਆ ਕਿ "ਤੁਸੀਂ ਹਰ ਵੇਲੇ ਬਾਹਰ ਤੁਰੇ ਰਹਿੰਨੇ ਓ, ਲੋਕ ਥੋਨੂੰ ਪੈਸੇ-ਪੂਸੇ ਵੀ ਦਿੰਦੇ ਨੇ ਕਿ ਨਹੀਂ?" ਬਲੌਰ ਸਿਉਂ ਦਾ ਜਵਾਬ ਸੀ, "ਲੋਕਾਂ ਨੂੰ ਗੌਣ ਲੱਗੇ ਭਾਵੇਂ ਗਾਲ੍ਹਾਂ ਕੱਢ ਦਿਉ, ਉਹ ਤਾਂ ਫੇਰ ਵੀ ਵਾਹ ਵਾਹ ਕਰਦੇ ਨੋਟ ਵਾਰ ਹੀ ਦਿੰਦੇ ਨੇ। ਅਸੀਂ ਵੀ ਏਵੇਂ ਈ ਕਰਦੇ ਆਂ... ਮਿਰਜ਼ੇ ਦਾ ਗੌਣ ਸੁਣਾਉਣ ਵੇਲੇ ਜਦੋਂ ਹੇਕ ਲਾਈਦੀ ਐ ਕਿ 'ਤੇਰੀ ਧੀ ਤਾਂ... ਤੁਰਗੀ ਨਾਲ ਮਲੰਗਾਂ ਦੇ' ਤਾਂ ਜੀਹਦੇ ਵੱਲ ਨੂੰ ਹੱਥ ਕਰ ਦੇਈਦੈ, ਉਹ ਬਾਗੋ ਬਾਗ ਹੋ ਜਾਂਦੈ। ਪਰ ਲੋਕਾਂ ਨੂੰ ਤਾਂ ਕਈ ਵਾਰ ਇਹ ਵੀ ਪਤਾ ਨੀਂ ਲੱਗਦਾ ਕਿ ਜਦੋਂ ਉਹਨਾਂ ਵੱਲ ਹੱਥ ਕਰਕੇ ਕਹੀਦੈ ਤਾਂ ਇਹ ਦਾ ਮਤਲਬ ਤਾਂ ਇਹੀ ਹੋਇਆ ਕਿ ਤੇਰੀ ਧੀ ਮਲੰਗਾਂ ਨਾਲ ਤੁਰਗੀ।" ਸੱਚੀਂ ਉਹੀ ਹਾਲ ਐ ਲੋਕਾਂ ਦਾ, ਤੁਸੀਂ ਉਹਨਾਂ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਤ ਉਧੇੜਨ ਦੇ ਰਾਹ ਤੁਰੇ ਹੋਏ ਓ, ਤੇ ਉਹੀ ਲੋਕ ਤੁਹਾਡੇ 'ਪ੍ਰਸ਼ੰਸਕ' ਬਣਕੇ ਉਹਨਾਂ ਹੀ ਗੀਤਾਂ 'ਤੇ ਤਾੜੀਆਂ ਮਾਰਦੇ ਨਹੀਂ ਥੱਕਦੇ। ਇਹ ਕਿੱਧਰਲੀ ਮਕਬੂਲੀਅਤ ਹੈ ਕਿ ਕੀ ਫੇਸਬੁੱਕ, ਕੀ ਆਰਕੁੱਟ ਸਭ ਪਾਸੇ ਤੈਨੂੰ ‘ਸੱਭਿਆਚਾਰ ਦੇ ਮੱਥੇ ‘ਤੇ ਸਾਢੇ ਚਾਰ ਫੁੱਟਾ ਦਾਗ’ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਿਆ ਪਿਐ। ਗਾਇਕੀ ਤਾਂ ਅਸਲ ‘ਚ ਉਹ ਹੁੰਦੀ ਹੈ, ਜੋ ਸਾਰੇ ਭੈਣਾਂ ਭਰਾਵਾਂ ‘ਚ ਬੈਠ ਕੇ ਵੀ ਸੁਣੀ ਜਾ ਸਕਦੀ ਹੋਵੇ ਪਰ ਜਿਹੋ ਜਿਹੇ ‘ਆਦਰਸ਼ਕ’ ਗੀਤ ਤੂੰ ‘ਉੱਚਰੇ’ ਹਨ, ਸ਼ਾਇਦ ਤੂੰ ਆਪਣੀ ਛੋਟੀ ਭੈਣ ਜਾਂ ਭਰਾ ਕੋਲ ਬਹਿਕੇ ਖੁਦ ਵੀ ਨਾ ਸੁਣ ਸਕੇਂ।
ਇਸਨੂੰ ਛੋਟੀ ਬੁੱਧੀ ਕਿਹਾ ਜਾਵੇ ਜਾਂ ਅੰਤਾਂ ਦੀ ਚਲਾਕੀ ਕਿ ਤੂੰ 'ਬੇਗਮਪੁਰਾ' ਵਸਾਉਣ ਵਰਗਾ ਗੀਤ ਵੀ ਗਾ ਧਰਿਆ। ਸਭ ਜਾਣਦੇ ਨੇ ਕਿ ਤੇਰਾ ਪਰਿਵਾਰਕ ਪਿਛੋਕੜ ਨਿਰੰਕਾਰੀ ਸੰਪਰਦਾਏ ਨਾਲ ਜੁੜਿਆ ਹੋਇਆ ਹੈ। ਕੀ ਇਹੋ ਜਿਹਾ ਵੰਡੀਆਂ ਪਾਊ ਗੀਤ ਚੰਦ ਪੈਸਿਆਂ ਖਾਤਰ ਗਾਉਣ ਲੱਗਿਆਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੂੰ ਇੱਕ ਨਿਰੰਕਾਰੀ ਟੱਬਰ ਨਾਲ ਸਬੰਧਿਤ ਹੋਣ ਕਰਕੇ ਸਿੱਖੀ ਪ੍ਰਤੀ ਸ਼ਰਧਾ ਵਿਸ਼ਵਾਸ਼ ਰੱਖਣ ਵਾਲਿਆਂ ਦੇ ਮਨੋਂ ਲਹਿ ਜਾਵੇਂਗੀ? ਤੂੰ ਭੋਰਾ ਵੀ ਖਿਆਲ ਨਹੀਂ ਕੀਤਾ ਕਿ ਲੋਕ ਦੁਬਾਰਾ ਇਹੀ ਕਹਿਣਗੇ ਕਿ ਇਸ ਤਰ੍ਹਾਂ ਦੇ ਵੰਡੀਆਂ ਪਾਊ ਗੀਤ ਗਵਾਉਣ ਪਿੱਛੇ ਵੀ ਕਿਸੇ ਦੀ ਸਾਜਿਸ਼ ਹੈ...! ਮੈਨੂੰ ਨਹੀਂ ਲਗਦਾ ਕਿ ਤੂੰ ਜਿਆਦਾ ਸਿਆਣੀ ਵੀ ਹੈਂ, ਜੇ ਸਿਆਣੀ ਹੁੰਦੀ ਤਾਂ ਜਿਸ ਬੇਗਮਪੁਰੇ ਨੂੰ ਵਸਾਉਣ ਬਾਰੇ ਤੂੰ ਗਰਾਰੀਆਂ ਮਾਰ-ਮਾਰ ਗਾਇਆ ਹੈ, ਉਸ ਬਾਰੇ ਇਹ ਤਾਂ ਪਤਾ ਕਰ ਲੈਂਦੀ ਕਿ ਬਾਣੀ ਵਿੱਚ ਬੇਗਮਪੁਰਾ ਸ਼ਬਦ ਦੇ ਅਰਥ ਕੀ ਹਨ? ਜੇ ਹੁਣ ਤੱਕ ਪਤਾ ਨਹੀਂ ਲੱਗਾ ਤਾਂ ਹੁਣ ਸੁਣ ਲੈ....। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ਼ ਕੀਤੇ ਹਨ। ਜਿਹਨਾਂ ਦਾ ਸਾਂਝਾ ਉਪਦੇਸ਼ ਨਰੋਏ ਤੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ, ਨਾਮ ਸਿਮਰਨ ਰਾਹੀਂ ਜਾਤ-ਅਭਿਮਾਨੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਅਤੇ ਮਨੁੱਖ ਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਾ ਹੋਣ ਬਾਰੇ ਦੱਸਣਾ ਹੀ ਹੈ। ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ਰਾਗ ਗਾਉੜੀ ਦਾ ਇੱਕ ਸ਼ਬਦ ਹੈ ‘ਬੇਗਮਪੁਰਾ ਸਹਰ ਕੋ ਨਾਉ’। ਜਿਸ ਵਿੱਚ ਭਗਤ ਜੀ ਨੇ ਐਸੀ ਅਵੱਸਥਾ ਦਾ ਜਿ਼ਕਰ ਕੀਤਾ ਹੈ, ਜੋ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵੱਸਥਾ ਵਿੱਚ ਜਦੋਂ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਭੇਦ ਸਮਝ ਜਾਦਾ ਹੈ ਤਾਂ ਇਸ ਦੁਨੀਆ ਦੇ ਸਭ ਫਿ਼ਕਰ-ਫ਼ਾਕੇ ਮੁੱਕ ਜਾਂਦੇ ਹਨ। ਭਗਤ ਰਵੀਦਾਸ ਜੀ ਨੇ ਇਸ ਅਵੱਸਥਾ ਭਾਵ 'ਗ਼ਮਾਂ ਤੋਂ ਰਹਿਤ' ਅਵੱਸਥਾ ਨੂੰ 'ਬੇਗਮਪੁਰਾ' ਦਾ ਨਾਂ ਦਿੱਤਾ ਹੈ ਅਤੇ ‘ਸਹਰ’ ਤੋਂ ਭਾਵ ਮਨੁੱਖਾ ਸਰੀਰ ਹੈ। ਪਰ ਕਾਕੀ ਜੀਓ..! ਤੁਸੀਂ ਤਾਂ ਭਗਤ ਰਵੀਦਾਸ ਜੀ ਦੇ ਬੇਗਮਪੁਰੇ ਨੂੰ
“ਸੁਣ ਲਓ ਮੇਰੀ ਗੱਲ ਭਰਾਵੋ,
ਗੁਣ ਗੁਰੂ ਰਵੀਦਾਸ ਦੇ ਗਾਓ,
ਨਾ ਹੁਣ ਆਸੇ ਪਾਸੇ ਜਾਵੋ,
ਵੱਖਰਾ ਪੰਥ ਚਲਾਉਣਾ ਇਆਂ।
ਸਾਰੇ ਕਰ ਲਓ ਏਕਾ, ਬੇਗਮਪੁਰਾ ਵਸਾਉਣਾ ਇਆਂ।” ਵਰਗੀ ਤੁਕਬੰਦੀ ‘ਚ ਕੈਦ ਕਰਕੇ ਸਿਰਫ ਮਿੱਟੀ-ਗਾਰੇ ਜਾ ਇੱਟਾਂ ਤੋਂ ਬਣਨ ਵਾਲੇ ਬੇਗਮਪੁਰੇ ਨਾਲ ਜੋੜ ਕੇ ਹੀ 'ਸੀਮਤ' ਜਿਹਾ ਕਰ ਦਿੱਤਾ। ਕਦੇ ਇਕੱਲੀ ਬੈਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੀਆਂ ਇਹਨਾਂ ਪੰਗਤੀਆਂ ਦਾ ਅਰਥ ਕੱਢ ਕੇ ਵੇਖੀਂ,
ਤਿਉ ਤਿਉ ਸੈਲ ਕਰਹਿ ਜਿਉ ਭਾਵੈ।।
ਮਹਰਮ ਮਹਲ ਨ ਕੋ ਅਟਕਾਵੈ।।
ਕਹਿ ਰਵਿਦਾਸ ਖਲਾਸ ਚਮਾਰਾ।।
ਜੋ ਹਮ ਸਹਰੀ ਸੁ ਮੀਤ ਹਮਾਰਾ।।
ਭਾਈ ਬੀਬਾ.... ਬਹੁਤ ਸੋਹਣਾ ਗਾਉਨੀ ਏਂ ਤੂੰ, ਮਾਫ ਕਰਨਾ ਤੈਨੂੰ ਭੁਲੇਖੇ ਨਾਲ ਹੀ ਬੀਬਾ ਕਹਿ ਗਿਆਂ... ਇਹ ਲਫਜ਼ ਤਾਂ ਸੁਰਿੰਦਰ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਵਰਗੀਆਂ ਗਾਇਕਾਵਾਂ ਦੇ ਨਾਵਾਂ ਨਾਲ ਹੀ ਸ਼ੋਭਦਾ ਹੈ, ਜਿਹਨਾਂ ਨੂੰ ਲੋਕ ਇੱਕ ਫ਼ਨਕਾਰ ਵਜੋਂ ਹੀ ਸਤਿਕਾਰ ਦਿੰਦੇ ਸਨ... ਨਾ ਕਿ ਤੇਰੇ ਵਰਗੀ ਗਾਉਣ ਵਾਲੀ ਬੀਬੀ ਨੂੰ ਹੀ ਆਪਣੀ ਸੁਪਨਿਆਂ ਦੀ ਰਾਣੀ ਸਮਝ ਬੈਠਦੇ ਹਨ। ਸਰਸਵਤੀ ਰੱਜ ਕੇ ਦਿਆਲ ਹੋਈ ਐ ਤੇਰੇ ‘ਤੇ। ਪਰ ਉਹ ਵੀ ਵੇਲਾ ਦੂਰ ਨਹੀਂ ਜਦੋਂ ਸਰਸਵਤੀ ਆਪਣਾ ਦਿੱਤਾ ਹੋਇਆ ਤੋਹਫਾ ਥੱਪੜ ਮਾਰ ਕੇ ਖੋਹਣ ਲੱਗੀ ਵੀ ਝਿਜਕੇਗੀ ਨਹੀਂ, ਕਿਉਂਕਿ ਆਮ ਹੀ ਕਿਹਾ ਜਾਂਦਾ ਹੈ ਕਿ ‘ਜਦੋਂ ਪ੍ਰਮਾਤਮਾ ਦਿੰਦੈ ਤਾਂ ਛੱਪਰ ਪਾੜ ਕੇ ਦਿੰਦੈ ਤੇ ਜਦੋਂ ਖੋਂਹਦੈ ਤਾਂ ਥੱਪੜ ਮਾਰ ਕੇ ਖੋਂਹਦੈ।’
ਗਾਇਕਾ ਜੀਓ! ਇੱਕ ਕੁੜੀ ਹੋ ਕੇ ਕੁੜੀਆਂ ਦੀ ਹੀ ਸਮਾਜਿਕ ਅਜ਼ਾਦੀ ਉੱਪਰ ਜਿੰਨੀਆਂ ਬੰਦਿਸ਼ਾਂ ਤੇਰੇ ਗੀਤਾਂ ਨੇ ਲਾਈਆਂ ਨੇ, ਉਹਨਾਂ ਬਦਲੇ ਮਾਪਿਆਂ ਦੀਆਂ ਬੰਦਸ਼ਾਂ ਦਾ ਸਿ਼ਕਾਰ ਹੋਈਆਂ ਕੁੜੀਆਂ ਤੈਨੂੰ ਅਸੀਸਾਂ ਨਹੀਂ ਦੇ ਰਹੀਆਂ ਹੋਣਗੀਆਂ। ਕੁੜੀਆਂ ਦਾ ਵੀ ਵਿਚਾਰੀਆਂ ਦਾ ਨੱਚਣ ਟੱਪਣ ਨੂੰ ਦਿਲ ਕਰਦਾ ਹੁੰਦੈ ਤੇ ਵਿਆਹ ਸ਼ਾਦੀਆਂ ਹੀ ਉਹਨਾਂ ਦੇ ਇਸ ਚਾਅ ਨੂੰ ਪੂਰਾ ਕਰਨ ਦਾ ਸਬੱਬ ਬਣਦੇ ਨੇ। ਪਰ ਤੁਹਾਡੇ ‘ਆਈਡੀਆ’ ਮਾਰਕਾ ਗੀਤਾਂ ਨੇ ਤਾਂ ਲੋਕਾਂ ਦੇ ਦਿਮਾਗਾਂ ‘ਚ ਹੁਣ ਤੱਕ ਇਹੀ ਤੂੜਿਆ ਹੈ ਕਿ ‘ਕਿਵੇਂ ਨੱਚ ਰਹੀ ਕੁੜੀ ਨੂੰ ਇਸ਼ਾਰੇ ਮਾਰਨੇ’ ‘ਜੇ ਨੱਚਦੀ ਦੀ ਬਾਂਹ ਫੜ੍ਹ ਲਈ... ਫੇਰ ਕੀ ਹੋ ਗਿਆ?’ ‘ਤੈਨੂੰ ਗਿੱਧੇ ‘ਚ ਨੱਚਦੀ ਨੂੰ ਚੱਕ ਕੇ ਲੈਜਾਂ’ ‘ਮੇਰਾ ਤੇਰੇ ਨਾਲ ਨੱਚਣ ਨੂੰ ਦਿਲ ਕਰਦੈ’ ਵਗੈਰਾ ਵਗੈਰਾ... ਮੈਨੂੰ ਨਹੀਂ ਲੱਗਦਾ ਕਿ ਤੂੰ ਵੀ ਜਾਂ ਥੋਡਾ ਲੁੰਗ-ਲਾਣਾ ਕਿਸੇ ‘ਹੋਰ’ ਨੂੰ ਇਜਾਜ਼ਤ ਦੇਵੋਂ ਕਿ ਤੁਹਾਡੀ ਆਪਣੀ ‘ਸਕੀ ਭੈਣ’ ਨੱਚਦੀ ਹੋਵੇ ਤੇ ਤੁਸੀਂ ਕਿਸੇ ਨੂੰ ਅੱਖ ਪੱਟ ਕੇ ਦੇਖਦੇ ਨੂੰ ਵੀ ਬਰਦਾਸ਼ਤ ਕਰੋ.... ਚੱਕ ਕੇ ਲਿਜਾਣਾ ਤਾਂ ਦੂਰ ਦੀ ਗੱਲ ਹੈ!     ਹੁਣ ਗੱਲ ਕਬੱਡੀ ਦੀ ਵੀ ਕਰ ਲੈਨੇ ਆਂ... ਬੇਸ਼ੱਕ ਖਿਡਾਰੀ ਕਿਸੇ ਵੀ ਖਿੱਤੇ ਦੇ ਸ਼ਾਂਤੀ ਦੂਤ ਮੰਨੇ ਜਾਦੇ ਹਨ। ਪਰ ਥੋਡੇ ਵੱਲੋਂ ਵਿੱਢੀ ਭੇਡ ਚਾਲ ਜਾਣੀ ਕਿ ਕੌਡੀ ਖਿਡਾਰੀਆਂ ਦੇ ਆਸ਼ਕੀ ਮਿਜਾਜੀ ਵਾਲੇ ਗੀਤਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਜਰੂਰ ਬਿਠਾਈ ਹੋਵੇਗੀ ਕਿ ਥੋੜ੍ਹੇ-ਬਹੁਤੇ ਡੌਲੇ ਜਿਹੇ ਬਣਾ ਕੇ ਹਰ ਖਿਡਾਰੀ ਹੀ ਕੁਆਰੀਆਂ-ਕੁੜੀਆਂ ‘ਤੇ ਅੱਖ ਰੱਖਦਾ ਹੋਊ.. ਸ਼ਾਇਦ ਤੁਹਾਡੇ ਗੀਤਾਂ ਜਿਵੇਂ ਕਿ ‘ਘਿਓ ਵਾਂਗੂੰ ਲੱਗੇ ਤੇਰਾ ਪਿਆਰ ਸੋਹਣੀਏ, ਨੀ ਮੈਨੂੰ ਕੌਡੀ ਦੇ ਖਿਡਾਰੀ ਨੂੰ’ ਸੁਣਕੇ ਵਿਚਾਰੇ ਕੌਡੀ ਖਿਡਾਰੀ ਵੀ ਘਰ ਦੀਆਂ ਖੁਰਾਕਾਂ ਛੱਡ ਕੇ ਟੀਕਿਆਂ ਦਾ ਆਸਰਾ ਲੈਣ ਲੱਗੇ ਹੋਣ ਤੇ ਕੁਝ ਕੁ ਆਸ਼ਕੀ ‘ਚ ਗਲਤਾਨ ਹੋ ਕੇ ਆਪਣੀ ਮਸ਼ੂਕ ਦੇ ਪਿਆਰ ਨੂੰ ਹੀ ਘਿਓ ਸਮਝੀ ਬੈਠੇ ਹੋਣ। ਪਤਾ ਨਹੀਂ ਕਿਉਂ ਕਿਸੇ ਕਬੱਡੀ ਖਿਡਾਰੀ ਨੇ ਵੀ ਅਜਿਹੇ ਬੇਤੁਕੇ ਗੀਤਾਂ ਖਿਲਾਫ ਆਵਾਜ ਕਿਉਂ ਨਹੀਂ ਉਠਾਈ ਕਿ ‘ਅਸੀਂ ਐਸੇ ਨਹੀਂ ਹਾਂ, ਸਾਡੇ ਘਰ ਵੀ ਧੀਆਂ ਭੈਣਾਂ ਹਨ... ਸਾਡਾ ਜ਼ੋਰ ਦੇਸ਼ ਪੰਜਾਬ ਜਾਂ ਸਾਡੀ ਮਾਂ ਖੇਡ ਦਾ ਮਾਣ ਵਧਾਉਣ ਲਈ ਹੈ! ਨਾ ਕਿ ਕੁੜੀਆਂ ਨੂੰ ਦਿਖਾਉਣ ਲਈ!’ ਪੰਜਾਬ ‘ਚ ਤਾਂ ਕੁੜੀਆਂ ਪਹਿਲਾਂ ਹੀ ਕੁੱਖਾਂ ‘ਚ ਮਾਰੀਆਂ ਜਾ ਰਹੀਆਂ ਹਨ। ਉਹਨਾਂ ਲਈ ਹਾਅ ਦਾ ਨਾਅਰਾ ਮਾਰਨਾ ਤਾਂ ਦੂਰ ਦੀ ਗੱਲ... ਤੂੰ ਤਾਂ ਉਹਨਾਂ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦੇ ਰਾਹ ਤੁਰੀ ਪਈ ਐਂ। ਉਹ ਪੁੱਛ ਕਿਵੇਂ..... ਲੈ ਸੁਣ, ਜਿਹੜੇ ਮਾਪੇ ਤੇਰੇ ਜਾਂ ਤੇਰੇ ਹੋਰ ਭੈਣਾਂ ਭਰਾਵਾਂ ਵੱਲੋਂ ਗਾਏ ਜਾਂਦੇ ਕੁੜੀਆਂ ਨੂੰ ‘ਮਾਸ਼ੂਕਾਂ’ ਦਰਸਾਉਣ ਵਾਲੇ ਗੀਤ ਸੁਣਦੇ ਹੋਣਗੇ, ਉਹਨਾਂ ਮਨਾਂ ਵਿੱਚ ਪਾਕ-ਪਵਿੱਤਰ ਸੋਚ ਵਾਲੀਆਂ ਕੁੜੀਆਂ ਉੱਪਰ ਵੀ ਸ਼ੱਕ ਦੀ ਸੂਈ ਟਿਕਦਿਆਂ ਦੇਰ ਨਹੀਂ ਲੱਗਦੀ ਹੋਵੇਗੀ। ਤੈਨੂੰ ਵੀ ਯਾਦ ਹੋਣੈ ਕਿ ਪੰਜਾਬ ਵਿੱਚ ਇੱਕ ਵਾਰ ‘ਨੈਨੀ’ ਕੋਰਸ ਕਰਕੇ ਵਿਦੇਸ਼ ਜਾਣ ਲਈ ਕੁੜੀਆਂ ਵਿੱਚ ਇੱਕ ਝੱਲ ਜਿਹਾ ਛਾਇਆ ਹੋਇਆ ਸੀ। ਜਿਹਨੀਂ ਦਿਨੀਂ ਪੰਜਾਬ ਦੇ ਪਿੰਡ ਪਿੰਡ ‘ਚੋਂ ਕੁੜੀਆਂ ਚੰਡੀਗੜ੍ਹ ਦੇ ਨੈਨੀ ਕੋਚਿੰਗ ਸੈਂਟਰਾਂ ਤੋਂ ਨੈਨੀ ਦੀ ‘ਕੋਚਿੰਗ’ ਲੈ ਰਹੀਆਂ ਸਨ। ਉਹਨੀਂ ਦਿਨੀਂ ਹੀ ਥੋਡੇ ਲਾਣੇ ਦੇ ਇੱਕ ਗਾਇਕ ਸਾਬ੍ਹ ਦਾ ਗੀਤ ਆਇਆ ਸੀ ਕਿ:
"ਬੈਠਜਾ ਬੁੱਲਟ ਉੱਤੇ ਛਾਲ ਮਾਰਕੇ,
ਦਿਲੋਂ ਵਹਿਮ ਕੱਢ ਕੇ।
ਚੰਡੀਗੜ੍ਹ ਝੀਲ ਦੀ ਕਰਾਦੂੰ ਤੈਨੂੰ ਸੈਰ,
ਆਜੀਂ ਟੈਮ ਕੱਢਕੇ।"
ਜਿਹੜੇ ਮਾਂ ਪਿਉ ਦੀਆਂ ਸਹੁੰ ਖਾਣ ਜੋਗੀਆਂ ਸਿਆਣੀਆਂ ਧੀਆਂ ਵੀ ਚੰਡੀਗੜ੍ਹ ਪੜ੍ਹਦੀਆਂ ਹੋਣਗੀਆਂ, ਥੋਡੇ ਗਾਇਕ ਲਾਣੇ ਦੀ ਸੱਭਿਆਚਾਰ ਦੀ ਕੀਤੀ 'ਸੇਵਾ' ਸੁਣਕੇ ਇੱਕ ਵਾਰ ਤਾਂ ਉਹਨਾਂ ਮਾਪਿਆਂ ਦੇ ਦਿਮਾਗ ਵੀ ਜਰੂਰ ਸੁੰਨ ਹੋਏ ਹੋਣਗੇ ਕਿ ਕਿਤੇ ਸਾਡੀ 'ਬੀਬੀ' ਵੀ ਕਿਸੇ ਬੁੱਲਟ ਵਾਲੇ ਨਾਲ ਝੀਲ ਦੀ ਸ਼ੈਰ ਕਰਦੀ ਫਿਰਦੀ, ਉਹਨਾਂ ਦੇ ਧੌਲੇ-ਝਾਟੇ 'ਚ ਖੇਹ ਨਾ ਪੁਆਉਂਦੀ ਫਿਰਦੀ ਹੋਵੇ? ਕਾਲਜ, ਸਕੂਲ ਤਾਂ ਵਿੱਦਿਆ ਦੇ ਮੰਦਰਾਂ ਵਜੋਂ ਖਿਆਲ ਕੀਤੇ ਜਾਂਦੇ ਹਨ। ਪਰ ਥੋਡੀ ਕੁੱਝ ਵੱਧ ਹੀ ਸੱਭਿਆਚਾਰਕ ਸੋਚ ਨੇ ਇਹਨਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਦਿੱਤੈ। ਕਿਹੜਾ ਮਾਂ ਪਿਓ ਹੋਵੇਗਾ ਜੋ ਥੋਡੀ ਸੱਭਿਆਚਾਰ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਧੀਆਂ ਨੂੰ ਉੱਚ-ਵਿੱਦਿਆ ਲਈ ਕਿਸੇ ਲਾਗਲੇ ਕਸਬੇ ਜਾਂ ਸ਼ਹਿਰ ‘ਚ ਵੀ ਭੇਜਣ ਦੀ ਹਿੰਮਤ ਕਰੇਗਾ? ਕਿਉਂਕਿ ਤੁਸੀਂ ਤਾਂ ਲੋਕਾਂ ਦੇ ਦਿਮਾਗਾਂ ‘ਚ ਕੰਡੇ ਹੀ ਅਜਿਹੇ ਬੀਜ ਦਿੱਤੇ ਹਨ ਕਿ ਕੁੜੀਆਂ ਨੂੰ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਹਰ ਮਾਪਾ ਹਜ਼ਾਰ ਵਾਰ ਸੋਚੇਗਾ। ਸਿਆਣਿਆਂ ਦਾ ਕਥਨ ਹੈ ਕਿ ਜੇ ਤੁਹਾਡੇ ਪੱਲੇ ਕੋਈ ਨਿੱਗਰ ਸੋਚ ਜਾਂ ਗੁਣ ਹੈ ਤਾਂ ਉਸਨੂੰ ਵੰਡਣਾ ਚਾਹੀਦਾ ਹੈ, ਤਾਂ ਜੋ ਸਿਆਣਪ ਦਾ ਪਸਾਰਾ ਚਾਰੇ ਪਾਸੇ ਹੋ ਸਕੇ।
ਇਹ ਗੱਲ ਮੰਨਣਯੋਗ ਹੈ ਕਿ ਤੇਰੇ ਗਲੇ ‘ਚ ਕੁਝ ਨਾ ਕੁਝ ਤਾਂ ਹੈ। ਪਰ ਅਸਲ ਫ਼ਾਇਦਾ ਫੇਰ ਸੀ, ਜੇ ਗਲੇ ਦੀ ਮਿਠਾਸ ਨੂੰ ਲੋਕਾਂ ਦੇ ਦੁੱਖਾਂ ਦਰਦਾਂ, ਧੀਆਂ ਭੈਣਾਂ ਲਈ ਹਾਅ ਦਾ ਨਾਅਰਾ ਮਾਰਨ, ਭਰੂਣ ਹੱਤਿਆ, ਦਾਜ ਦਹੇਜ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਸਮੇਤ ਸੈਂਕੜੇ ਹੀ ਦਨਦਨਾਉਂਦੀਆਂ ਫਿਰਦੀਆਂ ਸਮਾਜਿਕ ਅਲਾਮਤਾਂ ਖਿਲਾਫ਼ ਵਰਤਦੀ। ਤੂੰ ਤਾਂ ਮਾਂ ਦੀਏ ਧੀਏ ਗਾਉਣ ਦੇ ਗੁਣ ਨੂੰ ਸਕੂਲਾਂ ‘ਚ ਆਸ਼ਕੀ ਵਾੜਨ ਲਈ ਹੀ ਵਰਤ ਰਹੀ ਹੈਂ। ਇੱਥੇ ਵੀ ਇੱਕ ਗੱਲ ਯਾਦ ਆ ਗਈ... ਇੱਕ ਵਾਰ ਦੁਨੀਆਦਾਰੀ ਤੋਂ ਅਭਿੱਜ ਜਿਹੀਆਂ ਮਾਂ-ਧੀ ਤੁਰੀਆਂ ਜਾ ਰਹੀਆਂ ਸਨ। ਅੱਗੋਂ ਗਲ ‘ਚ ਲਮਕਦੀ ਟੱਲੀ ਦਾ ਚੀਕ-ਚਿਹਾੜਾ ਪੁਆਈ ਫਿਰਦਾ ਬੋਤਾ, ਜਾਣੀ ਕਿ ਊਠ ਆ ਰਿਹਾ ਸੀ। ਮਾਂ ਤੇ ਧੀ ਦੋਵਾਂ ਨੂੰ ਹੀ ਨਹੀਂ ਸੀ ਪਤਾ ਕਿ ਜਾਨਵਰ ਦਾ ਨਾਂ ਕੀ ਹੈ, ਤੇ ਉਹਦੇ ਗਲ ‘ਚ ਕੀ ਹੈ? ਧੀ ਨੇ ਮਾਂ ਨੂੰ ਪੁੱਛਿਆ, “ਮਾਂ ‘ਕੀ’ ਦੇ ਗਲ ‘ਚ ‘ਕੀ’ ਆ?” ਮਾਂ ਨੂੰ ਵੀ ਜੇ ਪੰਜਾਬ ਦੇ ਲੋਕਾਂ ਵਾਂਗੂੰ ਕੁਝ ਸੁਰਤ ਹੁੰਦੀ, ਫੇਰ ਹੀ ਦੱਸਦੀ..? ਉਹ ਵਿਚਾਰੀ ਠਿੱਠ ਜਿਹੀ ਹੁੰਦੀ ਬੋਲੀ, “ਚੱਲ ਘਰ ਚੱਲੀਏ..ਕੁਵੇਲਾ ਹੋਈ ਜਾਂਦੈ... ‘ਇਹੋ ਜਿਹਿਆਂ’ ਦੇ ਗਲਾਂ ‘ਚ ‘ਇਹੋ ਜਿਹੇ’ ਹੀ ਹੁੰਦੇ ਆ।” ਉਹ ਦਿਨ ਵੀ ਦੂਰ ਨਹੀਂ ਹਨ, ਜੇ ਤੁਸੀਂ ਲੋਕਾਂ ਦੀ ਧੀ-ਭੈਣ ‘ਇੱਕ’ ਕਰਨ ਵਾਲੇ ਗੌਣ-ਪਾਣੀ ਦਾ ਖਹਿੜਾ ਨਾ ਛੱਡਿਆ ਤਾਂ ਲੋਕ ਵੀ ਇਹ ਕਹਿਕੇ ਪਾਸਾ ਵੱਟ ਲਿਆ ਕਰਨਗੇ ਕਿ ਜਾਂ ਤਾਂ ਬੇਸ਼ਰਮਾਂ ਨੇ ਸ਼ਰਮ ਦੀ ਲੋਈ ਹੀ ਲਾਹ ਛੱਡੀ ਹੈ, ਜਾਂ ਫਿਰ ‘ਇਹੋ ਜਿਹਿਆਂ’ ਦੇ ਗਲਿਆਂ ‘ਚੋਂ ‘ਇਹੋ ਜਿਹਾ’ ਗੰਦਾ ਪਾਣੀ ਹੀ ਨਿੱਕਲੂ। ਉਮੀਦ ਹੈ ਕਿ ਮੇਰੀਆਂ ਕਮਅਕਲ ਦੀਆਂ ਹੱਥ ਜੋੜ ਕੇ ਕੀਤੀਆਂ ਬੇਨਤੀਆਂ ‘ਤੇ ਜਰੂਰ ਗੌਰ ਕਰੋਗੇ। ਜਿਸ ਦਿਨ ਲੋਕਾਂ ਦੇ ਜ਼ਖਮਾ ‘ਤੇ ਫੈਹਾ ਧਰਨ ਵਰਗਾ ਕੋਈ ਗੀਤ ਤੇਰੇ ਮੂੰਹੋਂ ਸੁਨਣ ਨੂੰ ਮਿਲਿਆ ਤਾਂ ਸ਼ਾਇਦ ਉਸ ਦਿਨ ਤੈਨੂੰ ‘ਆਪਣੀ ਭੈਣ’ ਵਰਗੀ ਕਹਿਣ ਦਾ ਹੌਸਲਾ ਕਰ ਲਵਾਂ...... ਕੋਈ ਲਫ਼ਜ਼ਾਂ ਦੀ ਵਾਧ ‘ਘਾਟ’ ਰਹਿ ਗਈ ਹੋਵੇ ਤਾਂ ਲੋਕਾਂ ਕੋਲੋਂ ਮਾਫੀ ਮੰਗਦਾ ਹਾਂ।

3222
thanxxxxxxxxxxxxxxx 22

3223
Shayari / ਕੋਠਾ ਕੰਜਰੀ ਦਾ
« on: August 08, 2010, 06:23:29 AM »
ਹੈ ਕੋਠਾ ਕੰਜਰੀ ਦਾ ਇਹ ਜਗ ਸਾਰਾ,
ਕੋਈ ਹਮਦਮ ਨਾ ਕੋਈ ਹੈ ਯਾਰ ਏਥੇ
ਏਥੇ ਕਦਰ ਨਹੀ ਜਜਬਾਤਾਂ ਦੀ
ਪੈਸਾ ਸੁੱਟ ਤੇ ਤਕ ਨੰਗਾ ਬਾਜ਼ਾਰ ਏਥੇ

ਪਿਉ ਲਈ ਧੀ ਨਾ ਪੁੱਤ ਲਈ ਮਾਂ ਕੋਈ
ਹਰ ਸ਼ਖਸ਼ ਹੀ ਸਵਾਰ ਹੈ ਕਾਮ ਉੱਤੇ
ਹੈ ਇਨਸਾਨ ਨਾ ਏਥੇ ਇਨਸਾਨ ਰਿਹਾ
ਥੂ ਹੈ ਐਸੀ ਮਨੁੱਖਤਾ ਦੇ ਨਾਮ ਉੱਤੇ

ਦੋ ਟੁਕ ਦੀ ਬਸ ਰੱਬਾ ਰੋਟੀ ਖਾਤਰ
ਏਥੇ ਔਰਤ ਹੈ ਵਿਕਦੀ ਬਾਜ਼ਾਰਾਂ ਅੰਦਰ
ਕੀਤੇ ਸੜਨ ਧੀਆਂ ਦਾਜ ਕਰਕੇ
ਕੀਤੇ ਮਰਨ ਸੋਹਣੀਆਂ ਪਿਆਰਾਂ ਅੰਦਰ

ਦੋ ਤੋ ਹੋਈਆਂ ਚਾਰ ਅੱਖਾਂ 'ਤੇ
ਅੱਖਾਂ ਲੱਖਾਂ ਨੇ ਜਾਂਦੀਆਂ ਪਹਿਰੇਦਾਰ ਹੋ
ਇੱਕ ਹੀਰ ਜੰਮਣ ਤੋ ਪਹਿਲਾਂ
ਯਾਰੋ ਏਥੇ ਜੰਮਦੇ ਕੈਦੋਂ ਸੋ

ਵਾਰੋ-ਵਾਰ ਨੇ ਰੱਬਾ ਇਹ ਨੋਚ ਰਹੇ
ਦੋ ਕਾਵਾਂ ਹੱਥ ਇੱਕ ਕੂੰਜ ਵਿਚਾਰੀ ਏ
ਪਹਿਲਾਂ ਮਹਿਲਾਂ-ਬਾਗਾਂ ਵਾਲੇ ਖਾ ਗਏ
ਹੁਣ ਆਟੇ-ਦਾਲ ਵਾਲਿਆਂ ਦੀ ਵਾਰੀ ਏ

3224
ਬੱਦਲ ਹੈ
ਧੂਆਂ ਤਾਂ ਨਹੀਂ
ਵਰ੍ਹੇਗਾ ਜਰੂਰ...

ਬੀਜ ਹੈ
ਕੰਕਰ ਤਾਂ ਨਹੀਂ
ਉਗੇਗਾ ਜਰੂਰ...

ਹਵਾ ਹੈ
ਖਲਾਅ ਤਾਂ ਨਹੀਂ
ਤੁਫਾਨ ਉਠੇਗਾ ਜਰੂਰ...

ਈਂਧਨ ਹੈ
ਮਿੱਟੀ ਤਾਂ ਨਹੀਂ
ਜਲੇਗਾ ਜਰੂਰ...

ਨਵੇਂ ਹਨ
ਖਿਆਲੀ ਤਾਂ ਨਹੀਂ
ਸੁਫ਼ਨੇ ਪੂਰੇ ਹੋਣਗੇ ਜਰੁਰ...

ਪੂਰਾਣੇ ਹਨ
ਹਕ਼ੀਕਤ ਤਾਂ ਨਹੀਂ
ਭਰਮ ਟੁੱਟਣਗੇ ਜਰੂਰ...

ਅੱਖਾਂ ਹਨ
ਪਥਰ ਤਾਂ ਨਹੀਂ
ਵੇਖਣਗੀਆਂ ਜਰੂਰ...

ਪੜਾਅ ਹੈ
ਸਮਾਪਤੀ ਤਾਂ ਨਹੀ
ਕਾਫਲਾ ਵਧੇਗਾ ਜਰੂਰ...

ਦੂਰ ਹਾਂ
ਥੱਕੇ ਤਾਂ ਨਹੀਂ
ਪਹੁੰਚਾਂਗੇ ਜਰੂਰ...

ਹਾਰੇ ਹਾਂ
ਝੁਕੇ ਤਾਂ ਨਹੀਂ
ਜਿੱਤਾਂਗੇ ਜਰੂਰ...

ਲਹੂ ਹੈ
ਰੰਗ ਤਾਂ ਨਹੀਂ
ਰੰਗ ਚਾੜੇਗਾ ਜਰੂਰ...

3225
ਹਰ ਇਨਸਾਨ ਇਕ ਖੁੱਲ੍ਹੀ ਕਿਤਾਬ ਵਾਂਗ ਹੈ। ਇਹ ਗੱਲ ਵੱਖਰੀ ਹੈ ਕਿ ਹਰ ਕੋਈ ਇਸ ਕਿਤਾਬ ਨੂੰ ਪੜ੍ਹਨ ਦੀ ਕਲਾ ਵਿਚ ਮਾਹਿਰ ਨਹੀਂ ਹੁੰਦਾ। ਦਰਅਸਲ ਇਨਸਾਨ ਰੂਪੀ ਕਿਤਾਬ ਨੂੰ ਪੜ੍ਹਨ ਲਈ ਡੂੰਘੀ ਮਨੋਵਿਗਿਆਨਕ ਸੂਝ ਤੇ ਤਜਰਬੇ ਦੀ ਲੋੜ ਹੁੰਦੀ ਹੈ। ਮਨੁੱਖ ਆਪਣੇ ਚਿਹਰੇ ਦੇ ਹਾਵ-ਭਾਵ, ਸਰੀਰਕ ਹਰਕਤਾਂ ਅਤੇ ਤੌਰ-ਤਰੀਕਿਆਂ ਰਾਹੀਂ ਆਪਣੇ ਸੁਭਾਅ ਤੇ ਵਤੀਰੇ ਆਦਿ ਬਾਰੇ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ। ਇਕ ਤਜਰਬੇਕਾਰ ਵਿਅਕਤੀ ਇਨ੍ਹਾਂ ਸੰਕੇਤਾਂ ਤੋਂ ਸਬੰਧਤ ਵਿਅਕਤੀ ਦੀ ਸ਼ਖਸੀਅਤ ਦੀਆਂ ਵਿਸ਼ੇਸ਼ਤਾਵਾਂ ਦਾ ਅੰਦਾਜ਼ਾ ਲਗਾ ਸਕਦਾ ਹੈ। ਮਨੁੱਖ ਨੂੰ ਇਕ ਖੁੱਲ੍ਹੀ ਕਿਤਾਬ ਵਾਂਗ ਪੜ੍ਹ ਸਕਦਾ ਹੈ।

ਚਿਹਰਾ ਪੜ੍ਹਨ ਦੀ ਕਲਾ ਵਿਚ ਮਾਹਿਰ ਵਿਅਕਤੀਆਂ ਦਾ ਕਹਿਣਾ ਹੈ ਕਿ ਤੁਹਾਡਾ ਚਿਹਰਾ ਉਹ ਸਭ ਕੁਝ ਪ੍ਰਗਟ ਕਰ ਦਿੰਦਾ ਹੈ ਜੋ ਤੁਹਾਡੇ ਬਾਰੇ ਮਹੱਤਵਪੂਰਨ ਹੈ। ਦੂਜੇ ਸ਼ਬਦਾਂ ਵਿਚ, ਚਿਹਰਾ ਤੁਹਾਡੀ ਰੂਹ ਦਾ ਆਈਨਾ ਹੈ ਕਿਉਂਕਿ ਮਾਨਸਿਕ ਸੋਚਣੀ ਅਤੇ ਕਿੱਤੇ ਦਾ ਪ੍ਰਭਾਵ ਚਿਹਰੇ ਨੂੰ ਕਬੂਲਣਾ ਪੈਂਦਾ ਹੈ। ਇਸ ਤਰ੍ਹਾਂ ਹਰ ਬੰਦਾ ਅਣਜਾਣੇ ਹੀ, ਸੁਭਾਵਿਕ ਹੀ ਆਪਣੀਆਂ ਭਾਵਨਾਵਾਂ ਆਪਣੇ ਚਿਹਰੇ ਦੇ ਹਾਵ-ਭਾਵ ਰਾਹੀਂ ਸਪਸ਼ਟ ਕਰ ਜਾਂਦਾ ਹੈ। ਚਿਹਰਾ ਪੜ੍ਹਨ ਦੇ ਹੁਨਰ ਵਿਚ ਅੱਖਾਂ ਦਾ ਮੁੱਖ ਸਥਾਨ ਹੈ। ਅੱਖਾਂ ਉਹ ਸਭ ਕੁਝ ਕਹਿ ਦਿੰਦੀਆਂ ਹਨ ਜੋ ਸਾਡੇ ਦਿਲ ਵਿਚ ਹੁੰਦਾ ਹੈ। ਲੱਖ ਛਿਪਾਉਣ ਦੇ ਬਾਵਜੂਦ ਮੁਖਬਰੀ ਕਰ ਹੀ ਜਾਂਦੀਆਂ ਹਨ। ਬਕੌਲ ਸ਼ਾਇਰ ਬਲੀਬਰ ਸਿੰਘ ਸੈਣੀ:-

ਜੰਦਰੇ ਲਾਓ ਜੀਭਾਂ ਨੂੰ, ਲੱਖ ਬੁੱਲ੍ਹਾਂ ਨੂੰ ਸੀ ਰੱਖੋ,
ਅੱਖੀਆਂ ਰਾਹੀਂ ਖੁੱਲ੍ਹ ਜਾਂਦੇ ਨੇ,
ਭੇਦ ਦਿਲਾਂ ਦੇ ਖੁੱਲਣ ਲੱਗਿਆਂ।

ਸਿਆਣਿਆਂ ਦਾ ਕਥਨ ਹੈ ਆਦਮੀ ਆਪਣੀ ਗੁਫਤਾਰ, ਰਫਤਾਰ ਤੇ ਦਸਤਾਰ ਤੋਂ ਪੂਰਾ ਪਛਾਣਿਆ ਜਾਂਦਾ ਹੈ, ਯਾਨੀ ਮਨੁੱਖ ਆਪਣੀ ਗੱਲਬਾਤ, ਤੋਰ ਤੇ ਪੱਗ ਜਾਂ ਕਹਿ ਲਵੋ ਪਹਿਰਾਵੇ ਤੋਂ ਪਛਾਣਿਆ ਜਾਂਦਾ ਹੈ। ਜਿੱਥੋਂ ਤਕ ਤੋਰ ਦਾ ਸਬੰਧ ਹੈ, ਲੋਕ ਗੀਤ ਦੇ ਇਹ ਬੋਲ:

ਨਾ ਤੇਰੀ ਸ਼ਕਲ ਫਕੀਰਾਂ ਵਾਲੀ,
ਨਾ ਏ ਤੋਰ ਜੋਗੀਆ।

ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਜੋਗੀ ਬਣ ਕੇ ਹੀਰ ਦਾ ਦੀਦਾਰ ਕਰਨ ਆਏ ਰਾਂਝੇ ਦੀ ਤੋਰ ਉਸ ਦੇ ਪਾਖੰਡ ਦਾ ਪਰਦਾਫਾਸ਼ ਕਰਦੀ ਹੈ। ਉਸ ਦੇ ਚਿਹਰੇ ਦਾ ਚਿਹਨ-ਚੱਕਰ ਵੀ ਉਸ ਦਾ ਸਾਥ ਨਹੀਂ ਦਿੰਦਾ।

ਉਪਰੋਕਤ ਦਰਜ ਤੱਥਾਂ ਤੋਂ ਇਲਾਵਾ ਮਨੁੱਖ ਦੀ ਸ਼ਖਸੀਅਤ ਨੂੰ ਮਾਪਣ ਦੇ ਹੋਰ ਕਈ ਤਰੀਕੇ ਹਨ ਜਿਨ੍ਹਾਂ ਵਿਚੋਂ ਇਕ ਹੈ ਉਸ ਦੇ ਹੱਥ ਮਿਲਾਉਣ ਦਾ ਢੰਗ। ਮਨੁੱਖ, ਹੱਥ ਮਿਲਾਉਣ ਦੇ ਢੰਗ ਰਾਹੀਂ ਆਪਣੀ ਸਾਰੀ ਕਹਾਣੀ ਪਾ ਜਾਂਦਾ ਹੈ। ਬਿਨਾਂ ਤੁਹਾਡੇ ਨਾਲ ਗੱਲਬਾਤ ਕੀਤਿਆਂ, ਤੁਹਾਡੇ ਹੱਥ ਮਿਲਾਉਣ ਦੇ ਢੰਗ ਤੋਂ ਤੁਹਾਡੀ ਸ਼ਖਸੀਅਤ ਦੀਆਂ ਕਈ ਵਿਸ਼ੇਸ਼ਤਾਵਾਂ ਦਾ ਪਤਾ ਲੱਗ ਜਾਂਦਾ ਹੈ। ਦੂਜੇ ਸ਼ਬਦਾਂ ਵਿਚ, ਤੁਹਾਡੇ ਹੱਥ ਮਿਲਾਉਣ ਦਾ ਢੰਗ ਚੁੱਪ-ਚੁਪੀਤੇ ਹੀ ਤੁਹਾਡੇ ਬਾਰੇ ਬਹੁਤ ਕੁਝ ਕਹਿ ਤੇ ਸਮਝ ਜਾਂਦਾ ਹੈ। ਦੱਸਣ-ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ। ਦਰਅਸਲ ਹੱਥ ਮਿਲਾਉਣ ਦਾ ਢੰਗ, ਮਨੁੱਖ ਦੀ ਮਾਨਸਿਕ ਸੋਚਣੀ ਦੀ ਸੂਹ ਦਿੰਦਾ ਹੈ ਅਤੇ ਕਈ ਵੇਰ ਉਸ ਦੇ ਗੁੱਝੇ ਭੇਦਾਂ ਦੀ ਮੁਖਬਰੀ ਕਰਨ ਦੀ ਭੁੱਲ ਵੀ ਕਰਦਾ ਹੈ।

ਮਨੋਵਿਗਿਆਨ ਦੱਸਦਾ ਹੈ ਕਿ ਮਾਨਸਿਕ ਸੋਚਣੀ ਅਤੇ ਹੱਥ ਮਿਲਾਉਣ ਦੇ ਢੰਗ ਦਾ ਆਪਸ ਵਿਚ ਸਿੱਧਾ ਸਬੰਧ ਹੈ। ਵਿਗਿਆਨਕ ਖੋਜਾਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦੇ ਢੰਗ ਤੋਂ ਉਸ ਦੇ ਸੁਭਾਅ, ਵਤੀਰੇ, ਸੁਹਜ-ਸੁਆਦ ਆਦਿ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਲਬਾਮਾ ਯੂਨੀਵਰਸਿਟੀ (ਜਰਮਨੀ) ਦੇ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦੇ ਢੰਗ ਤੋਂ ਉਸ ਦੇ ਸੁਭਾਅ ਤੇ ਵਤੀਰੇ ਆਦਿ ਦਾ ਪਤਾ ਲਗਾਇਆ ਜਾ ਸਕਦਾ ਹੈ। ਜਰਮਨੀ ਦੀ ਇਕ ਮਨੋਵਿਗਿਆਨਕ ਪੱਤ੍ਰਿਕਾ 'ਚ, ਹਾਲ ਹੀ ਵਿਚ ਛਪੀ ਇਕ ਰਿਪੋਰਟ ਅਨੁਸਾਰ ਦੋ ਮਰਦ ਤੇ ਦੋ ਔਰਤ ਮਨੋਵਿਗਿਆਨੀਆਂ ਦੀ ਟੀਮ ਨੇ 112 ਵਿਦਿਆਰਥੀਆਂ ਨਾਲ ਹੱਥ ਮਿਲਾ ਕੇ ਇਹ ਸਿੱਟਾ ਕੱਢਿਆ ਕਿ ਜਿਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਏ ਉਨ੍ਹਾਂ ਦਾ ਚੰਗਾ ਪ੍ਰਭਾਵ ਪਿਆ। ਜਿਊਰੀ ਨੇ ਸਿੱਟਾ ਕੱਢਿਆ ਕਿ ਗਰਮਜੋਸ਼ੀ ਨਾਲ ਕੱਸਕੇ ਹੱਥ ਮਿਲਾਉਣ ਵਾਲੇ ਵਿਦਿਆਰਥੀ ਸੰਵੇਦਨਸ਼ੀਲ, ਮਿਲਣਸਾਰ ਤੇ ਆਜ਼ਾਦ ਖਿਆਲਾਂ ਵਾਲੇ ਸਨ। ਇਸ ਖੋਜ ਤੋਂ ਇਹ ਵੀ ਪਤਾ ਲੱਗਾ ਕਿ ਕੱਸਕੇ ਹੱਥ ਮਿਲਾਉਣ ਵਾਲੇ ਵਿਅਕਤੀ ਘੱਟ ਸ਼ਰਮਾਕਲ ਤੇ ਵੱਧ ਮਿਲਣਸਾਰ ਹੁੰਦੇ ਹਨ।

ਹੱਥ ਮਿਲਾਉਣ ਦੇ ਢੰਗ ਤੋਂ ਮਨੁੱਖ ਦੀ ਮਨੋਦਸ਼ਾ ਦੀ ਹੀ ਨਹੀਂ ਸਗੋਂ ਉਸ ਦੇ ਕਿੱਤੇ ਦੀ ਵੀ ਝਲਕ ਪੈਂਦੀ ਹੈ। ਤੁਸੀਂ, ਸ਼ਾਇਦ ਇਹ ਗੱਲ ਕਦੇ ਨੋਟ ਕੀਤੀ ਹੋਵੇਗੀ ਕਿ ਜੀਵਨ ਬੀਮਾ ਏਜੰਟਸ ਆਪਣੇ ਕਿੱਤੇ ਦੀ ਮਜਬੂਰੀ ਕਾਰਨ, ਹਰ ਇਕ ਨਾਲ ਬਹੁਤ ਹੀ ਹਲੀਮੀ ਨਾਲ ਪੇਸ਼ ਆਉਂਦੇ ਹਨ ਅਤੇ ਗਰਮਜੋਸ਼ੀ ਤੇ ਉਤਸ਼ਾਹ ਨਾਲ ਹੱਥ ਮਿਲਾਉਂਦੇ ਹਨ। ਇਸ ਦੇ ਉਲਟ, ਉੱਚ ਅਧਿਕਾਰੀ ਜਾਂ ਵੱਡੇ ਰੁਤਬੇ ਵਾਲੇ ਵਿਅਕਤੀ ਆਪਣੀ ਸ਼ਕਤੀ ਦੇ ਪ੍ਰਭਾਵ ਅਧੀਨ, ਆਮ ਵਿਅਕਤੀ ਨਾਲ ਹੱਥ ਮਿਲਾਉਣ ਦੇ ਇੱਛੁਕ ਨਹੀਂ ਹੁੰਦੇ ਅਤੇ ਜੇਕਰ ਹੱਥ ਮਿਲਾਉਣਾ ਪੈ ਹੀ ਜਾਵੇ ਤਾਂ ਉਹ ਆਮ ਤੌਰ 'ਤੇ ਵਿਮੁਖਤਾ ਦਾ ਮੁਜ਼ਾਹਰਾ ਕਰਦੇ ਹਨ। ਇਹ ਗੱਲ ਵੱਖਰੀ ਹੈ ਕਿ ਕਈ ਲੋਕ ਹਾਈਜੀਨਿਕ ਜਾਂ ਹੋਰ ਕਾਰਨਾਂ ਕਰਕੇ ਹੱਥ ਮਿਲਾਉਣਾ ਪਸੰਦ ਨਹੀਂ ਕਰਦੇ। ਮਿਸਾਲ ਵਜੋਂ ਹੱਥ ਦੀਆਂ ਉਂਗਲੀਆਂ ਦੇ ਜੋੜਾਂ ਦੀ ਸੋਜ (ਆਰਥ੍ਰਾਈਟਿਸ) ਦਾ ਸ਼ਿਕਾਰ ਵਿਅਕਤੀ ਕਈ ਵੇਰ ਹੱਥ ਮਿਲਾਉਣ ਤੋਂ ਹਿਚਕਚਾਉਂਦਾ ਹੈ ਕਿਉਂਕਿ ਇਹ ਅਸਲ (ਕਿਰਿਆ) ਉਸ ਲਈ ਕਸ਼ਟਦਾਇਕ ਸਾਬਤ ਹੋ ਸਕਦਾ ਹੈ। ਸੋ, ਜੇਕਰ ਕੋਈ ਵਿਅਕਤੀ ਜੱਕੋ-ਤੱਕੀ ਵਿਚ ਜਾਂ ਹਿਚਕਚਾਉਂਦਾ ਹੋਇਆ ਹੱਥ ਵਧਾਉਂਦਾ ਹੈ ਤਾਂ ਤੁਹਾਨੂੰ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਇਹ ਗੱਲ ਵੀ ਚੇਤੇ ਰੱਖੋ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪਹਿਲੀ ਵੇਰ ਮਿਲ ਰਹੇ ਹੋ ਅਤੇ ਉਹ ਤੁਹਾਡੇ ਨਾਲੋਂ ਉਮਰ ਜਾਂ ਰੁਤਬੇ ਵਿਚ ਵੱਡਾ ਹੈ ਤਾਂ ਤੁਹਾਨੂੰ ਉਸ ਵੱਲ ਹੱਥ ਵਧਾਉਣ ਵਿਚ ਪਹਿਲ ਨਹੀਂ ਕਰਨੀ ਚਾਹੀਦੀ। ਉਸ ਵਲੋਂ ਹੱਥ ਵਧਾਏ ਜਾਣ ਦਾ ਇੰਤਜ਼ਾਰ ਕਰੋ। ਖ਼ੈਰ! ਗੱਲ ਥੋੜ੍ਹੀ ਲਾਂਭੇ ਚਲੀ ਗਈ।

ਗੱਲ ਚੱਲ ਰਹੀ ਸੀ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦਾ ਢੰਗ, ਉਸ ਦੇ ਕਿੱਤੇ ਜਾਂ ਰੁਤਬੇ ਦੇ ਅਸਰ ਨੂੰ ਕਬੂਲਦਾ ਹੈ। ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਦੇ ਮਨ ਅੰਦਰ, ਉਸ ਦੇ ਕੰਮ-ਧੰਦੇ ਜਾਂ ਰੁਤਬੇ ਦੇ ਪ੍ਰਭਾਵ ਅਧੀਨ, ਜਿਹੋ ਜਿਹੇ ਵਿਚਾਰ ਪੈਦਾ ਹੁੰਦੇ ਹਨ ਉਸ ਦਾ ਵਿਹਾਰ ਉਨ੍ਹਾਂ ਮੁਤਾਬਕ ਢਲ ਜਾਂਦਾ ਹੈ, ਚਿਹਰੇ ਦੀ ਦਿੱਖ ਬਦਲ ਜਾਂਦੀ ਹੈ ਅਤੇ ਹੱਥ ਮਿਲਾਉਣ ਦਾ ਇਕ ਖਾਸ ਤਰ੍ਹਾਂ ਦਾ ਅੰਦਾਜ਼ ਆਪਣੇ ਆਪ ਹੀ ਹੋਂਦ ਵਿਚ ਆ ਜਾਂਦਾ ਹੈ।

ਆਓ! ਹੁਣ ਹੱਥ ਮਿਲਾਉਣ ਦੇ ਕੁਝ ਚੋਣਵੇਂ ਢੰਗਾਂ ਨਾਲ ਤੁਹਾਡੀ ਜਾਣ-ਪਛਾਣ ਕਰਾਈਏ। ਕਈ ਵਿਅਕਤੀ ਹੱਥ ਮਿਲਾਉਣ ਲਈ ਢਿੱਲਾ ਜਿਹਾ ਹੱਥ ਪੇਸ਼ ਕਰਦੇ ਹਨ। ਇਸ ਵਿਚ ਪ੍ਰੇਮ, ਪਿਆਰ ਜਾਂ ਮਿੱਤਰ-ਭਾਵ ਦੀ ਘਾਟ ਹੁੰਦੀ ਹੈ। ਹੱਥ ਮਿਲਾਉਣ ਦੇ ਇਸ ਉਤਸ਼ਾਹਹੀਣ ਢੰਗ ਨੂੰ ਦੁਨੀਆਂ ਦੇ ਕਿਸੇ ਕੋਨੇ ਵਿਚ ਵੀ ਪਸੰਦ ਨਹੀਂ ਕੀਤਾ ਜਾਂਦਾ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਇਸ ਢੰਗ ਨਾਲ ਹੱਥ ਮਿਲਾਉਣ ਵਾਲਾ ਵਿਅਕਤੀ ਕਮਜ਼ੋਰ ਨੈਤਿਕ ਸੁਭਾਅ ਦਾ ਮਾਲਿਕ ਹੁੰਦਾ ਹੈ।

ਇਸ ਦੇ ਐਨ ਉਲਟ, ਕਈ ਵਿਅਕਤੀ ਹੱਥ ਮਿਲਾਉਣ ਵੇਲੇ ਤੁਹਾਡੇ ਹੱਥ ਨੂੰ ਕੱਸਕੇ ਫੜ ਲੈਂਦੇ ਹਨ। ਉਹ ਤੁਹਾਡੇ ਹੱਥ ਨੂੰ ਸ਼ਿਕੰਜੇ ਵਰਗੀ ਪਕੜ ਵਿਚ ਲੈ ਕੇ ਤੁਹਾਡੀਆਂ ਉਂਗਲੀਆਂ ਦੀਆਂ ਗੰਢਾਂ ਨੂੰ 'ਕੁਚਲ' ਕੇ ਰੱਖ ਦਿੰਦੇ ਹਨ। ਇਸ ਢੰਗ ਨਾਲ ਹੱਥ ਮਿਲਾਉਣ ਵਾਲੇ ਵਿਅਕਤੀ ਤੋਂ ਡਰਦੇ ਕਈ ਲੋਕ ਉਸ ਤੋਂ ਪਰ੍ਹਾਂ ਰਹਿਣ ਵਿਚ ਹੀ ਭਲਾਈ ਸਮਝਦੇ ਹਨ।

ਕਈ ਵਿਅਕਤੀ ਜਦੋਂ ਤੁਹਾਡੇ ਵੱਲ ਹੱਥ ਵਧਾਉਂਦੇ ਹਨ ਤਾਂ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਵੱਲ ਹੁੰਦਾ ਹੈ ਯਾਨੀ ਹੱਥ ਤੁਹਾਡੇ ਵੱਲ ਤੇ ਮੂੰਹ ਕਿਸੇ ਹੋਰ ਪਾਸੇ। ਇਸ ਢੰਗ ਨਾਲ ਹੱਥ ਮਿਲਾਉਣ ਵਾਲਾ ਵਿਅਕਤੀ, ਤੁਹਾਨੂੰ ਲੋੜੀਂਦੀ ਅਹਿਮੀਅਤ ਨਹੀਂ ਦੇ ਰਿਹਾ ਹੁੰਦਾ, ਕਿਉਂਕਿ ਉਹ ਹਊਮੈ ਦਾ ਸ਼ਿਕਾਰ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਤੁਹਾਡੇ ਨਾਲ ਕੋਈ ਜਾਤੀ ਰੰਜਿਸ਼ ਹੋਵੇ।

ਕਈ ਵਿਅਕਤੀ ਹੱਥ ਦੀ ਹਥੇਲੀ ਨੂੰ ਹੇਠਾਂ ਵੱਲ ਕਰਕੇ ਹੱਥ ਵਧਾਉਂਦੇ ਹਨ। ਇਸ ਤਰ੍ਹਾਂ ਉਹ ਜਾਣੇ-ਅਣਜਾਣੇ, ਆਪਣੀ ਪ੍ਰਮੁੱਖਤਾ ਜਾਂ ਪ੍ਰਬਲਤਾ ਵੱਲ ਇਸ਼ਾਰਾ ਕਰਦੇ ਹਨ। ਇਸ ਹਾਲਾਤ ਵਿਚ ਦੂਸਰੇ ਵਿਅਕਤੀ ਨੂੰ ਮਜਬੂਰਨ ਆਪਣੇ ਹੱਥ ਦੀ ਹਥੇਲੀ ਨੂੰ ਉਪਰ ਵੱਲ ਕਰਕੇ ਹੱਥ ਮਿਲਾਉਣਾ ਪੈਂਦਾ ਹੈ। ਚੇਤੇ ਰਹੇ ! ਹਥੇਲੀ ਨੂੰ ਉਪਰ ਵੱਲ ਕਰਕੇ ਹੱਥ ਵਧਾਉਣ ਤੇ ਮਿਲਾਉਣ ਦਾ ਅੰਗ-ਸੰਚਾਲਨ, ਅਧੀਨਤਾ ਸਵੀਕਾਰ ਕਰਨ ਦਾ ਸੂਚਕ ਹੈ। ਸੋ, ਜੇਕਰ ਤੁਸੀਂ ਹਥੇਲੀ ਨੂੰ ਹੇਠਾਂ ਵੱਲ ਕਰਕੇ ਕਿਸੇ ਪ੍ਰਮੁੱਖ ਵਿਅਕਤੀ ਵੱਲ ਆਪਣਾ ਹੱਥ ਵਧਾਉਂਦੇ ਹੋ ਤਾਂ ਉਹ ਇਸ ਦਾ ਬੁਰਾ ਮਨਾ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਤੁਹਾਡੇ ਕਈ ਜਾਣ-ਪਛਾਣ ਵਾਲੇ ਵਿਅਕਤੀ ਵੀ ਇਸ ਨੂੰ ਪਸੰਦ ਨਾ ਕਰਦੇ। ਸੋ, ਵੇਖੋ ! ਕਿਧਰੇ ਤੁਸੀਂ ਵੀ ਅਜਿਹਾ ਕਰਨ ਦੇ ਆਦਿ ਤਾਂ ਨਹੀਂ ਹੋ।

ਬਹੁ-ਸੰਮਤੀ ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਜਦੋਂ ਕੋਈ ਵਿਅਕਤੀ ਦੂਸਰੇ ਵਿਅਕਤੀ ਦੇ ਹੱਥ ਆਪਣੇ ਦੋਵੇਂ ਹੱਥਾਂ ਵਿਚ ਘੁੱਟ ਕੇ ਫੜਦਾ ਹੈ ਤਾਂ ਉਹ ਉਸ ਪ੍ਰਤੀ ਆਪਣੀ ਨਿਸ਼ਕਪਟਤਾ ਦਾ ਝੂਠਾ ਪ੍ਰਦਰਸ਼ਨ ਕਰ ਰਿਹਾ ਹੁੰਦਾ ਹੈ, ਯਾਨੀ ਉਹ ਤਨੋ-ਮਨੋ ਨੀਵਾਂ ਹੋ ਕੇ ਅਜਿਹਾ ਨਹੀਂ ਕਰ ਰਿਹਾ ਹੁੰਦਾ ਬਲਕਿ ਉਪਰਲੇ ਮਨੋ ਬਨਾਵਟੀ ਤੇ ਫੋਕਾ ਵਿਖਾਵਾ ਕਰ ਰਿਹਾ ਹੁੰਦਾ ਹੈ। ਤਾਹੀਉਂ, ਮਨੋਵਿਗਿਆਨੀਆਂ ਨੇ ਇਸ ਤਰ੍ਹਾਂ ਦੇ ਹੱਥ ਮਿਲਾਉਣ ਦੇ ਢੰਗ ਨੂੰ 'ਪਾਲਿਟਿਸ਼ਨਜ਼' ਹੈਂਡਸ਼ੇਕ' ਦਾ ਨਾਂ ਦਿੱਤਾ ਹੈ। ਇਸ ਨੂੰ 'ਗਲੱਵ ਹੈਂਡਸ਼ੇਕ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਗਲੱਵ ਹੈਂਡਸ਼ੇਕ ਉਨ੍ਹਾਂ ਲੋਕਾਂ ਲਈ ਹੀ ਰਾਖਵਾਂ ਰੱਖਿਆ ਜਾਵੇ, ਜਿਨ੍ਹਾਂ ਨਾਲ ਤੁਹਾਡੀ ਚੰਗੀ ਜਾਣ-ਪਛਾਣ ਹੈ।

ਹੁਣ ਸ਼ਾਇਦ ਤੁਸੀਂ ਇਹ ਜਾਣਨਾ ਚਾਹੋਗੇ ਕਿ ਹੱਥ ਮਿਲਾਉਣ ਦਾ ਸਭ ਤੋਂ ਵਧੀਆ ਢੰਗ ਕਿਹੜਾ ਹੈ? ਸਭ ਤੋਂ ਚੰਗਾ ਹੈਂਡਸ਼ੇਕ ਉਹ ਹੁੰਦਾ ਹੈ ਜਦੋਂ ਦੋਵੇਂ ਵਿਅਕਤੀ ਆਪਣੀਆਂ ਹਥੇਲੀਆਂ ਖੜ੍ਹੇ ਦਾਅ ਦੀ ਸਥਿਤੀ ਵਿਚ ਕਾਇਮ ਰੱਖਦੇ ਹੋਏ ਆਪਣੇ ਹੱਥਾਂ ਨੂੰ ਅੱਗੇ ਵਧਾਉਂਦੇ ਹਨ ਅਤੇ ਫਿਰ ਪਿਆਰ ਨਾਲ ਤੇ ਦ੍ਰਿੜ੍ਹਤਾਪੂਰਵਕ ਇਕ ਦੂਜੇ ਦਾ ਹੱਥ ਫੜ ਲੈਂਦੇ ਹਨ।

3226
ਉਮਰ ਦੇ ਭੱਜੇ ਜਾਂਦੇ ਘੋੜੇ ਉਪਰ ਸਵਾਰ ਮਨੁੱਖ ਦੇ ਨਾ ਪੈਰ ਰਕਾਬ ਵਿਚ ਹਨ ਅਤੇ  ਨਾ ਹੱਥ ਲਗਾਮ ’ਤੇ, ਅਤੇ ਸਵਾਰ ਨੂੰ ਇਹ ਅਨੁਭਵ ਵੀ ਨਹੀਂ ਕਿ ਇਹ ਕਿੱਥੇ ਰੁਕੇਗਾ।

ਕੁਦਰਤ ਅਤੇ ਮਨੁੱਖ ਦੇ ਸਬੰਧ ਵੀ ਇਕ ਘੋੜੇ ਅਤੇ ਉਸ ਸਵਾਰ ਵਾਲੇ ਹਨ ਜਿਸ ਦੇ ਕਾਬੂ ਵਿਚ ਘੋੜਾ ਨਹੀਂ ਅਤੇ ਜਿਸ ਨੂੰ ਇਸ ਨੂੰ ਕਾਬੂ ਕਰਨ ਦਾ ਢੰਗ ਵੀ ਨਹੀਂ ਆਉਂਦਾ। ਉਂਜ ਮਨੁੱਖ ਸਿਆਣਾ ਹੈ, ਸੂਝਵਾਨ ਹੈ ਅਤੇ ਕੁਦਰਤ ਦਾ ਪੁਜਾਰੀ ਵੀ, ਪਰ ਇਸ ਨੇ ਕੁਦਰਤ ਦੀ ਅਖੰਡਤਾ ਬਣੀ ਨਹੀਂ ਰਹਿਣ ਦਿੱਤੀ ਅਤੇ ਅਜਿਹਾ ਨਾ ਕਰਨ ਦੇ ਸਿੱਟੇ ਮਨੁੱਖ ਲਈ ਅਨੁਕੂਲ ਨਹੀਂ ਨਿਕਲ ਰਹੇ।

ਮਨੁੱਖ ਦੇ ਹੱਥ ਟੈਕਨਾਲੋਜੀ ਕੀ ਆਈ ਕਿ ਜੋ ਵੀ ਸਾਹਮਣੇ ਆਇਆ ਉਸੇ ਨੂੰ ਇਹ ਹੜੱਪ ਕਰਨ ਲੱਗਾ। ਅਫਰੇਵਿਆਂ ਦਾ ਭੰਨਿਆ-ਤੋੜਿਆ ਮਨੁੱਖ ਅੱਜ ਸ਼ੈਕਸਪੀਅਰ ਦੇ ਰਚੇ ਉਘੇ ਪਾਤਰ, ਹੈਮਲਿਟ ਵਾਲੀ ਸਥਿਤੀ ਵਿਚ ਵਿਚਰ ਰਿਹਾ ਹੈ ਅਤੇ ਜਿਉਂਦੇ ਰਹਿਣ ਲਈ ਵੀ ਇਸ ਨੂੰ ਸੋਚਣਾ ਪੈ ਰਿਹਾ ਹੈ ਕਿ ਇਹ ਕੀ ਕਰੇ ਜਾਂ ਕੀ ਨਾ ਕਰੇ?

ਮਾਨਵੀ ਕਾਰਗੁਜ਼ਾਰਿਆਂ ਕਰਕੇ ਪ੍ਰਿਥਵੀ ਦੀ ਸਵਰਗੀ ਆਭਾ ਜਾਂਦ ਰਹੀ ਅਤੇ ਇਸ ਉਪਰਲਾ ਸਵਰਗ ਤਾਂ ਉਸੇ ਦਿਨ ਉਜੜਨ ਲੱਗ ਪਿਆ ਸੀ ਜਿਸ ਦਿਨ ਵਸੋਂ ਨੇ ਇਕ ਅਰਬ ਦਾ ਹਿੰਦਸਾ ਪਾਰ ਕਰ ਲਿਆ ਸੀ। ਅਜਿਹਾ ਕੇਵਲ 100 ਵਰੇ ਪਹਿਲਾਂ 1900 ਵਿਚ ਹੋਇਆ।

ਉਸ ਸਮੇਂ ਤੱਕ ਮਨੁੱਖ ਲਈ ਸੰਸਾਰ ਸਮੇਂ ਦੀ ਛੱਤ ਨਾਲ ਟੰਗੇ ਹੋਏ ਅਤੇ ਜਗਮਗਾ ਰਹੇ ਇਕ ਫਾਨੂਸ ਜਿਹਾ ਸੀ, ਜਿਹੜਾ ਇਸ ਦੀ ਪਹੁੰਚ ਤੋਂ ਬਾਹਰ ਭਾਵੇਂ ਸੀ ਪਰ ਇਸ ਦੇ ਸਿਮਰਦੇ ਪ੍ਰਕਾਸ਼ ਵਿਚ ਮਨੁੱਖ ਅਰੋਗ ਜੀਵਨ ਭੋਗ ਰਿਹਾ ਸੀ। ਜਰਮਨ ਫਿਲਾਸਫਰ ਨੀਤਸ਼ੇ 1900 ਵਿਚ ਪੂਰਾ ਹੋਇਆ ਅਤੇ ਮਨੁੱਖ ਦੀ ਜੀਵਨ-ਜਾਚ ਦੇ ਪ੍ਰਸੰਗ ਵਿਚ ਉਸ ਨੇ ਟਿੱਪਣੀ ਕੀਤੀ ਸੀ:

‘‘ਪ੍ਰਿਥਵੀ ਦੀ, ਸਰੀਰ ਵਾਂਗ ਆਪਣੀ ਪਚਾ ਹੈ ਜਿਹੜੀ ਰੋਗੀ ਹੈ ਅਤੇ ਇਹ ਰੋਗ ਹੈ, ਮਨੁੱਖ।’’ ਨੀਤਸ਼ੇ ਜੇ ਅੱਜ ਹੁੰਦਾ ਤਾਂ ਪ੍ਰਿਥਵੀ ਨੂੰ ਲੱਗੇ ਰੋਗ ਦੀ ਵਿਆਖਿਆ ਕਰਨ ਲਈ ਉਸ ਨੂੰ ਸ਼ਬਦ ਨਹੀਂ ਸਨ ਜੁੜਨੇ।

ਕਹਿਣ ਨੂੰ ਤਾਂ ਮਨੁੱਖ ਪ੍ਰਗਤੀ ਅਤੇ ਵਿਕਾਸ ਦੇ ਰਾਹ ਪੈ ਕੇ ਜੋ ਕੁਝ ਕਰ ਰਿਹਾ ਹੈ ਆਪਣੇ ਭਲੇ ਲਈ ਕਰ ਰਿਹਾ ਹੈ। ਅਸਲ ਵਿਚ ਸਬਾਬ ਗਿਣੇ ਜਾਂਦੇ ਉਨਾਂ ਸਿਰਲੇਖਾ ਅਧੀਨ ਇਹ ਕੁਦਰਤ ਦਾ ਸਤ ਭੰਗ ਕਰੀ ਜਾ ਰਿਹਾ ਹੈ। ‘‘ਵੁਹੀ ਜ਼ਿਬਾਹ ਕਰੇ ਹੈ, ਵੁਹੀ ਲੇ ਹੈ ਸਬਾਬ ਉਲਟਾ।’’

ਘੋਰ ਤੀਬਰ ਗਤੀ ਨਾਲ ਹੋ ਰਹੀ ਪ੍ਰਗਤੀ ਨੇ ਤੇ ਹੋ ਰਹੇ ਵਿਕਾਸ ਨੇ ਨਾ ਪੌਣ ਨਿਰਮਲ ਰਹਿਣ ਦਿੱਤੀ ਹੈ ਅਤੇ ਨਾ ਪਾਣੀ। ਪਲੋ ਪਲੀ ਵਧਦੇ ਜਾ ਰਹੇ ਘਰੋਗੀ ਤੇ ਉਦਯੋਗੀ ਨਿਕਾਸਾਂ ਦਾ ਉਚਿਤ ਨਿਪਟਾਰਾ ਨਾ ਹੋਣ ਕਰਕੇ ਇਹ ਸਭਨੀਂ ਪਾਸੀਂ ਖਿੰਡ ਕੇ ਕੁਦਰਤ ਨੂੰ ਕੋਝਾ ਬਣਾ ਰਹੇ ਹਨ ਅਤੇ ਹਰ ਪ੍ਰਕਾਰ ਦੇ ਜੀਵਨ ਨੂੰ ਰੋਗੀ।

ਕੁਦਰਤ ਆਪਣੇ ਆਪ ਵਿਚ ਕੁਝ ਨਹੀਂ। ਇਹ ਤਾਂ ਨਿਚੋੜ ਹੈ ਉਨਾਂ ਪ੍ਰਸਿਥਤੀਆਂ ਦੇ ਸਿੱਟਿਆਂ ਦਾ ਜਿਹੜੀਆਂ ਲੜੀਵਾਰ ਬ੍ਰਹਿਮੰਡ ਵਿਖੇ ਅਤੇ ਪ੍ਰਿਥਵੀ ਉਪਰ ਪੁੰਗਰਦੀਆਂ ਰਹਿੰਦੀਆਂ ਹਨ। ਕੁਦਰਤ ਕੋਲ ਨਾ ਦਿਸ਼ਾ ਅਪਣਾਉਣ ਯੋਗ ਆਪਣੀ ਸੂਝ ਹੈ ਅਤੇ ਨਾ ਹੋਰਨਾਂ ਦਾ ਦੁੱਖ ਮਹਿਸੂਸ ਕਰਨ ਯੋਗ ਅਨੁਭਵ।

ਉਧਰ ਮਨੁੱਖ, ਹੀਣ ਭਾਵਨਾ ਦਾ ਸਤਾਇਆ ਹੋਇਆ, ਪ੍ਰਕਿਰਤੀ ਤੋਂ ‘ਦਯਾ’ ਦੀ ਆਸ ਬਣਾਈ ਬੈਠਾ ਹੈ ਅਤੇ ਇਸੇ ਲਈ ਆਪਣੇ ਵਤੀਰੇ ਨੂੰ ਸੁਧਾਰਨ ਦਾ ਵੀ ਕੋਈ ਹੀਲਾ ਇਹ ਨਹੀਂ ਕਰ ਰਿਹਾ। ਇਹ ਜਾਣ ਲੈਣਾ ਮਨੁੱਖ ਦੇ ਆਪਣੇ ਹਿੱਤ ਵਿਚ ਹੋਵੇਗਾ ਕਿ ਕੁਦਰਤ ਦੇ ਕੋਸ਼ ਵਿਚ ‘ਦਯਾ’ ਸ਼ਬਦ ਹੈ ਹੀ ਨਹੀਂ ਅਤੇ ਜੇ ਸਰੋਤ ਘਟੇ, ਜਲ ਅਤੇ ਵਾਯੂ ਨਿਰਮਲ ਨਾ ਰਹੇ ਅਤੇ ਵਣ ਸੁੰਗੜੇ ਤੇ ਵਣਾਂ ਉਪਰ ਨਿਰਭਰ ਜੀਵਨ ਸੁੰਗੜਿਆ ਤਾਂ ਇਨਾਂ ਕਾਰਨ ਉਪਜੀਆਂ ਸਮੱਸਿਆਵਾਂ ਦਾ ਨਿਪਟਾਰਾ ਆਪਣੇ ਆਪ ਨਹੀਂ ਹੋਣਾ ਅਤੇ ਜੇ ਜਾਂ ਜਦੋਂ ਇਨਾਂ ਦਾ ਨਿਪਟਾਰਾ ਕੁਦਰਤ ਨੇ ਕੀਤਾ ਤਾਂ ਉਸ ਵਿਚ ਮਨੁੱਖ ਦੀ ਹੋਂਦ ਲਈ ਕੋਈ ਸਥਾਨ ਨਹੀਂ ਹੋਵੇਗਾ।

ਕੁਦਰਤ ਮਨੁੱਖ ਦੀਆਂ ਲੋੜਾਂ ਤਾਂ ਹੁਣ ਵੀ ਪੂਰੀਆਂ ਕਰ ਸਕਦੀ ਹੈ, ਪਰ ਇਸ ਦੀਆਂ ਲੋਭੀ ਲਾਲਸਾਵਾਂ ਨਾਲ ਨਿਪਟਣ ਦੇ ਇਹ ਕਦੀ ਵੀ ਸਮਰੱਥ ਨਹੀਂ ਸੀ। ਕੁਦਰਤ ਦੇ ਸਰੋਤ ਸੀਮਤ ਹਨ ਅਤੇ ਇਨਾਂ ਦੀ ਸੀਮਾ ਅੰਦਰ ਰਹਿ ਕੇ ਹੀ ਕੁਦਰਤ ਜੀਵਾਂ ਦੀ ਪਾਲਣਾ ਕਰ ਸਕਦੀ ਹੈ ਅਤੇ ਜੇਕਰ ਜੀਵ ਨਿਰਧਾਰਤ ਗਿਣਤੀ ਤੋਂ ਵੱਧ ਜਾਣ ਤਾਂ ਇਨਾਂ ਦੀ ਪਾਲਣਾ ਕਰਨੀ ਕੁਦਰਤ ਲਈ ਔਖ ਬਣ ਜਾਂਦੀ ਹੈ। ਜੀਵਾਂ ਦੇ ਜੀਵਨ ਦੀ ਜੋਤ ਜਗਦੀ ਰਹੇ ਜਾਂ ਬੁਝ ਜਾਵੇ ਇਸ ਦੀ ਵੀ ਕੁਦਰਤ ਨੂੰ ਉੱਕਾ ਹੀ ਪ੍ਰਵਾਹ ਨਹੀਂ ਹੁੰਦੀ ਜਿਹੜੇ ਵੀ ਜੀਵ ਨੇ ਆਪਣੀ ਜੀਵਨ ਜੋਤ ਨੂੰ ਜਗਦਿਆਂ ਰੱਖਣਾ ਹੈ, ਕੁਦਰਤ ਦੀ ਗੁੰਜਾਇਸ਼ ਦੇ ਘੇਰੇ ਵਿਚ ਰਹਿ ਕੇ ਹੀ ਉਸ ਲਈ ਅਜਿਹਾ ਕਰ ਸਕਣਾ ਸੰਭਵ ਹੁੰਦਾ ਹੈ। ਮਨੁੱਖ ਵੀ ਵਿਚਰੇ ਭਾਵੇਂ ਕਿਵੇਂ ਸੂਝ ਦੁਆਰਾ ਜਾਂ ਭਾਵਨਾਵਾਂ ਦੁਆਰਾ, ਪਰ ਲੈ ਦੇ ਕੇ ਕੁਦਰਤ ਲਈ ਹੈ ਇਹ ਇਕ ਜੀਵ ਹੀ,  ਹੋਰਨਾਂ ਜੀਵਾਂ ਜਿਹਾ ਇਕ ਜੀਵ, ਅਤੇ ਕੁਦਰਤ ਦਾ ਇਸ ਵੱਲ ਵਤੀਰਾ ਵੀ ਉਹੋ ਹੀ ਹੈ ਜਿਹੜਾ ਹੋਰਨਾਂ ਵੱਲ, ਵੱਖਰੀ ਪ੍ਰਕਾਰ ਦਾ ਕੋਈ ਵੱਖਰਾ ਨਹੀਂ। ਸਗੋਂ ਇਕ ਪ੍ਰਕਾਰ ਕੁਦਰਤ ਦੇ ਉਪਚਾਰਕ ਨਿੱਘ ਦਾ ਵੀ ਮਨੁੱਖੀ ਅਧਿਕਾਰੀ ਨਹੀਂ ਰਿਹਾ ਅਤੇ ਅਜਿਹਾ ਨਿਰੋਲ ਮਨੁੱਖ ਦੇ ਆਪਣੇ ਪੈਰੋਂ ਹੋ ਰਿਹਾ ਹੈ। ਅਜਿਹਾ ਹੋਣ ਦੇ ਦੋ ਮੂਲ ਹਨ: ਇਕ ਤਾਂ ਮਨੁੱਖ ਦੀ ਬੇਸਿਰ-ਪੈਰ ਵਧਦੀ ਵਸੋਂ ਅਤੇ ਦੂਜਾ, ਇਸ ਦੀ ਬੇਮੁਹਾਰੀ ਹਉਮੈਂ, ਜਿਹੜੀ ਥੋੜੇ ਨਾਲ ਸਰਚਦੀ ਨਹੀਂ। ਪਰ ਪਹਿਲਾਂ ਗੱਲ ਮਨੁੱਖ ਦੀ ਵਧਦੀ ਵਸੋਂ ਦੀ ਗਤੀ ਦੀ, ਜਿਸ ਬਾਰੇ ਸਹੀ ਅਨੁਭਵ ਅਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ।

ਇਕ ਸੀ ਰਾਜਾ ਅਤੇ ਇਸ ਦੇ ਇਕ ਵਜ਼ੀਰ ਨੇ ਸ਼ਤਰੰਜ ਦੀ ਕਾਢ ਕੱਢੀ। ਮਨ ਨੂੰ ਪ੍ਰਚਾਉਣ ਵਾਲੀ ਇਹ ਖੇਡ ਖੇਡ ਕੇ ਅਕੇਵਿਆਂ ਦਾ ਸਤਾਇਆ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੇ ਵਜ਼ੀਰ ਨੂੰ ਇਕ ਮੰਗ ਮੰਗਣ ਦੀ ਖੁੱਲ ਦੇ ਦਿੱਤੀ। ਵਜ਼ੀਰ ਨੇ ਆਪਣੀ ਮੰਗ ਨੂੰ ਰਾਜੇ ਸਾਹਮਣੇ ਕੁਝ ਇਸ ਤਰਾਂ ਰੱਖਿਆ:

‘‘ਸਰਫਰਾਜ਼ੀ ਸ਼ਾਨ ਵਾਲੀ ਤੁਹਾਡੀ ਉਦਾਰਤਾ ਜੇਕਰ ਮੇਰੀ ਕੀਤੀ ਮਿਹਨਤ ਉਪਰ ਮਿਹਰ ਬਣ ਕੇ ਵਰਨਾ ਚਾਹੁੰਦੀ ਹੈ ਤਾਂ ਹੁਕਮ ਦਿਓ ਕਿ ਸ਼ਤਰੰਜ ਦੀ ਬਿਸਾਤ ਦੇ ਪਹਿਲੇ ਖਾਨੇ ਵਿਚ ਇਕ, ਦੂਜੇ ਵਿਚ ਦੋ, ਤੀਜੇ ਵਿਚ ਚਾਰ, ਚੌਥੇ ਵਿਚ ਅੱਠ ਅਤੇ ਇਸੇ ਪ੍ਰਕਾਰ ਪਹਿਲੇ ਨਾਲੋਂ ਅਗਲੇ ਖਾਨੇ ਵਿਚ ਦੂਣੇ ਕਣਕ ਦੇ ਦਾਣੇ ਰੱਖਦਿਆਂ ਰੱਖਦਿਆਂ ਇਸ ਦੇ 64 ਖਾਨੇ ਭਰ ਦਿੱਤੇ ਜਾਣ।’’ ਮੰਗ ਸੁਣ ਕੇ ਰਾਜਾ ਮਨ ਹੀ ਮਨ ਵਿਚ ਮੁਸਕਰਾਇਆ ਅਤੇ ਸੋਚਿਆ ਕਿ ਇਸ ਮੂੜ੍ਹ ਨੇ ਮੰਗਿਆ ਵੀ ਤਾਂ ਕੀ: ਨਾ ਹੀਰੇ, ਨਾ ਰਤਨ, ਬਸ ਲੈ ਦੇ ਕੇ ਦੋ ਜਾਂ ਚਾਰ ਬੋਰੀਆਂ ਕਣਕ ਦੀਆਂ। ਰਾਜੇ ਨੇ ਵਜ਼ੀਰ ਦੀ ਇੱਛਾ ਪੂਰੀ ਕਰਨ ਦਾ ਆਦੇਸ਼ ਦੇ ਦਿੱਤਾ।

ਗਿਣਤੀ ਆਰੰਭ ਕੀਤੀ ਗਈ ਅਤੇ ਬੋਰੀਆਂ ਖਾਲੀ ਹੋਣ ਲੱਗੀਆਂ। ਹਾਲੀਂ ਵੀਹਵੇਂ ਖਾਨੇ ਤੱਕ ਵੀ ਨਹੀਂ ਸੀ ਪੁੱਜੇ ਕਿ ਖਾਨਿਆਂ ’ਚ ਦਾਣਿਆਂ ਦੀ ਥਾਵੇਂ ਬੋਰੀਆਂ ਸਮਾਉਣ ਲੱਗੀਆਂ, 50-50 ਲੱਖ ਦਾਣਿਆਂ ਨਾਲ ਭਰੀਆਂ ਬੋਰੀਆਂ। ਉਪਰੋਕਤ ਵਿਧੀ ਨਾਲ ਸ਼ਤਰੰਜੀ ਬਿਸਾਤ ਦੇ 64 ਖਾਨੇ ਪੂਰੇ ਕਰਨ ਲਈ 263 ਦਾਣੇ ਭਾਵ, 18, 446,744, 073, 709, 551, 615 ਦਾਣੇ ਚਾਹੀਦੇ ਸਨ, 4 ਖਰਬ ਬੋਰੀਆਂ ’ਚ ਭਰੇ ਜਾਣ ਯੋਗ ਦਾਣੇ, ਜਦ ਕਿ ਸੰਸਾਰ ਵਿਚ 4 ਅਰਬ ਬੋਰੀਆਂ ਵਿਚ ਸਮਾਉਣ ਯੋਗ ਕਣਕ ਉਪਜਾਈ ਜਾ ਰਹੀ ਹੈ। ਰਾਜੇ ਹੱਥੀਂ ਵਜ਼ੀਰ ਦਾ ਹਸ਼ਰ ਤਾਂ ਪਤਾ ਨਹੀਂ ਕੀ ਹੋਇਆ, ਪਰ ਉਸ ਦੀ ਅਨੁਭਵੀ ਦਰ ਅਨੁਕੂਲ ਹੀ ਮਨੁੱਖ ਦੀ ਵਸੋਂ ਅੱਜ ਵਧ ਰਹੀ ਹੈ। ਜਿਸ ਅਨੁਪਾਤ ਨਾਲ ਇਹ ਵਧ ਰਹੀ ਹੈ, ਉਸ ਨੂੰ ਕਾਗਜ਼ ਦੇ ਵਰਕੇ ਦੀਆਂ ਤੈਹਾਂ ਕਰਨ ਨਾਲ ਵੀ ਸਾਖਿਆਤ ਕੀਤਾ ਜਾ ਸਕਦਾ ਹੈ। ਕਾਗਜ਼ ਦੇ ਵਰਕੇ ਦੀ ਜੇਕਰ ਕੋਈ 42 ਵਾਰ ਤੈਹ ਕਰ ਸਕੇ ਤਾਂ ਇਸ ਦੀਆਂ ਤੈਹਾਂ ਉਪਰ, ਚੜੀਆਂ ਤੈਹਾਂ 386,400 ਕਿਲੋਮੀਟਰ (240,000 ਮੀਲ) ਮੋਟੀਆਂ ਹੋ ਜਾਣਗੀਆਂ ਅਤੇ ਇਹ ਫਾਸਲਾ ਹੈ, ਪ੍ਰਿਥਵੀ ਦਾ ਚੰਦਰਮਾ ਤੋਂ। ਜੇਕਰ ਤੈਹਾਂ ਦੇ ਸਿਲਸਿਲੇ ਨੂੰ ਬਿਨਾਂ ਵਿਘਨ 50 ਤੱਕ ਪੁਜਾ ਦਿੱਤਾ ਜਾਵੇ ਤਾਂ ਕਾਗਜ਼ੀ ਮੁਟਾਈ 149,000,000 ਕਿਲੋਮੀਟਰ (93,000,000 ਮੀਲ) ਹੋ ਜਾਵੇਗੀ ਅਤੇ ਇਹ ਵਿੱਥ ਹੈ ਪ੍ਰਿਥਵੀ ਦੀ ਸੂਰਜ ਤੋਂ। ਇਸੇ ਪ੍ਰਕਾਰ ਲੜੀਵਾਰ ਸਿਲਸਿਲੇ ਨਾਲ ਮਨੁੱਖੀ ਵਸੋਂ ਵਿਚ ਵਾਧਾ ਹੋਈ ਜਾ ਰਿਹਾ ਹੈ।

ਇਕ ਹਜ਼ਾਰ ਵਰ੍ਹੇੇ ਪਹਿਲਾਂ ਸੰਸਾਰ ਭਰ ਵਿਚ ਕੇਵਲ ਇੰਨੇ ਵਿਅਕਤੀ ਸਨ ਜਿੰਨੇ ਅੱਜ ਨਿਊਯਾਰਕ, ਟੋਕੀਓ, ਸ਼ੰਘਾਈ, ਲੰਡਨ ਅਤੇ ਮੁੰਬਈ ਵਿਚ ਰਹਿ ਰਹੇ ਹਨ, ਪੰਝੀ ਕਰੋੜ ਦੇ ਲਗਪਗ। 100 ਵਰੇ ਪਹਿਲਾਂ, 1900 ਵਿਚ, ਇਹੋ ਗਿਣਤੀ ਇਕ ਅਰਬ ਹੋ ਗਈ ਅਤੇ ਹੋਰ 50 ਵਰਿਆਂ ਉਪਰੰਤ, 1950 ਵਿਚ, ਢਾਈ ਅਰਬ ਅਤੇ ਇਸ ਦੇ ਹੋਰ 50 ਵਰਿਆਂ ਉਪਰੰਤ 2000 ਵਿਚ, 6 ਅਰਬ। ਵਧ ਰਹੀ ਇਸ ਗਿਣਤੀ ਵਿਚ ਜੇਕਰ ਠੱਲ੍ਹ ਨਾ ਪਈ ਤਾਂ 2025 ਵਿਚ ਮਨੁੱਖ ਦੀ ਵਸੋਂ ਦੇ 8 ਅਰਬ, 2050 ਵਿਚ 11 ਅਰਬ ਅਤੇ ਸ਼ਤਾਬਦੀ ਦੇ ਅੰਤ ਤੱਕ 14 ਅਰਬ ਹੋਣ ਦੀ ਸੰਭਾਵਨਾ ਹੈ। ਮਧੂ-ਛੱਤੇ ਵਾਂਗ ਤਾਂ ਅਸੀਂ ਅੱਜ ਵੀ ਮਹਾਂਨਗਰਾਂ ਵਿਚ ਪਲ ਰਹੇ ਹਾਂ ਅਤੇ ਹੋਰ 100 ਵਰ੍ਹਿਆਂ ਤੱਕ ਤਾਂ ਸਾਹ ਵੀ ਨਿਰਧਾਰਤ ਰਾਸ਼ਨ ਅਨੁਕੁਲ ਲੈਣੇ ਪੈਣਗੇ।

ਪ੍ਰਿਥਵੀ ਉਪਰ ਜੀਵਨ ਪ੍ਰਸਥਿਤੀਆਂ ਦੇ ਵਿਗੜਨ ਦਾ ਦੂਜਾ ਮੂਲ ਮਨੁੱਖ ਦੀ ਲੋਭੀ ਲਾਲਸਾ ਹੈ ਜਿਸ ਕਰਕੇ ਨਿਰੋਲ ਆਰਥਿਕਤਾ ਇਸ ਉਪਰ ਹਾਵੀ ਹੋ ਗਈ ਹੈ। ਆਪਣੀ ਹਰ ਇਕ ਸਮੱਸਿਆ ਨੂੰ, ਭਾਵੇਂ ਇਹ ਜੈਵਿਕ ਹੋਵੇ, ਭਾਵੇਂ ਸਮਾਜਕ ਅਤੇ ਭਾਵੇਂ ਧਰਮ ਨਾਲ ਜੁੜੀ ਹੋਈ, ਅਸੀਂ ਆਰਥਿਕਤਾ ਦੇ ਰੰਗ ਵਿਚ ਰੰਗ ਧਰਦੇ ਹਾਂ। ਹਰ ਪ੍ਰਕਾਰ ਦੀ ਸਮੱਸਿਆ ਮਾਇਆ ਦੀ ਤੰਗੀ ਤੇ ਜਾ ਰੁਕਦੀ ਹੈ ਅਤੇ ਅਸੀਂ ਇੰਨ ਤਰੱਦਦ ਗਿਆਨ ਗ੍ਰਹਿਣ ਕਰਨ ਲਈ ਤੇ ਅਰੋਗ ਰਹਿਣ ਲਈ ਨਹੀਂ ਕਰਦੇ ਜਿੰਨਾ ਮਾਇਆ ਇਕੱਠੀ ਕਰਨ ਲਈ ਕਰਦੇ ਹਾਂ। ਜਿਸ ਦਾ ਦੰਦ ਪੀੜ ਕਰਦਾ ਹੈ ਉਸ ਨੂੰ ਇਵੇਂ ਲੱਗਦਾ ਹੈ ਕਿ ਜਿਸ ਨੂੰ ਦੰਦ ਪੀੜ ਨਹੀਂ ਉਹ ਸੰਸਾਰ ਵਿਚ ਸਭਨਾਂ ਨਾਲੋਂ ਸੁਖੀ ਵਿਅਕਤੀ ਹੈ, ਇਹੋ ਅਨੁਭਵ ਗਰੀਬਾਂ ਦਾ ਅਮੀਰਾਂ ਪ੍ਰਤੀ ਹੈ। ਅਜਿਹੀ ਗਲਤ ਧਾਰਨਾ ਕਾਰਨ ਸੰਸਾਰ ਭਰ ਵਿਚ ਆਪਾ-ਧਾਪੀ ਹੈ ਅਤੇ ਜਿਹੜੇ ਅਮੀਰ ਨਹੀਂ ਹਨ ਉਹ ਜੇਕਰ ਅਮੀਰ ਬਣ ਨਹੀਂ ਸਕਦੇ ਤਾਂ ਵੀ ਅਮੀਰ ਦਿਖਣ ਦੇ ਯਤਨ ਕਰਦੇ ਰਹਿੰਦੇ ਹਨ।

ਸਮਾਜ ਵਿਖੇ ਵਧੇਰੇ ਫੈਲਾਓ ਇਸ ਦੇ ਮੱਧ ਵਰਗ ਦਾ ਹੈ ਜਿਸ ਦੀ ਪ੍ਰਬਲ ਇੱਛਾ ਉਚ ਵਰਗ ਵਿਚ ਗਿਣੇ ਜਾਣ ਦੀ ਸਦਾ ਰਹਿੰਦੀ ਹੈ। ਠੁੱਕ ਬੰਨ੍ਹਣ ਲਈ ਇਹ ਵਰਗ ਆਪਣੀ ਸੀਮਤ ਆਮਦਨ ਨੂੰ ਇਸੇ ਲਈ, ਅਜਿਹਾ ਨਿੱਕ-ਸੁੱਕ ਇਕੱਠਾ ਕਰਨ ਲਈ ਲੁਟਾਉਂਦਾ ਰਹਿੰਦਾ ਹੈ ਜਿਸ ਵਿਚੋਂ ਬਹੁਤੇ ਨੂੰ ਇਸ ਨੇ ਵਰਤਣਾ ਨਹੀਂ ਹੁੰਦਾ। ਮੱਧ ਵਰਗ ਦੀ ਇਸੇ ਰੀਝ ਦਾ ਭਰਪੂਰ ਲਾਭ ਵਪਾਰ ਅਤੇ ਉਦਯੋਗ ਉਠਾ ਰਹੇ ਹਨ। ਇਸੇ ਫੋਕੀ ਹਉਮੈਂ ਦਾ ਢਿੱਡ ਭਰਨ ਲਈ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਬਹੁਤ ਕੁਝ ਬੇਲੋੜਾ ਤੇ ਨਿਕੰਮਾ ਉਪਜਾਇਆ ਜਾ ਰਿਹਾ ਹੈ। ਕੌਮਾਂ ਦੀ ਪੱਧਰ ਉਪਰ ਵੀ ਇਹੋ ਉਤਸ਼ਾਹ ਪ੍ਰਚੱਲਤ ਹੈ। ਕੌਮਾਂ ਵੀ ਅਜਿਹੇ ਉਪਕਰਨਾਂ ਅਤੇ ਹਥਿਆਰਾਂ ਦੇ ਅੰਬਾਰ ਤੇ ਅੰਬਾਰ ਉਸਾਰ ਰਹੀਆਂ ਹਨ, ਜਿਨਾਂ ਦੇ ਵਰਤੇ ਜਾਣ ਦੀ ਆਸ ਵੀ ਨਹੀਂ ਹੁੰਦੀ। ਛੇਕੜ ਨਵੀਂ ਉਪਜ ਲਈ ਥਾਂ ਖਾਲੀ ਕਰਵਾਉਣ ਲਈ ਜਦ ਇਨਾਂ ਲੜਾਈ ਦੇ ਸਾਧਨਾਂ ਦਾ ਕਿਧਰੇ ਨਾ ਕਿਧਰੇ ਨਿਪਟਾਰਾ ਕਰਨਾ ਪੈਂਦਾ ਹੈ ਤਾਂ ਇਸ ਨਾਲ ਵਾਤਾਵਰਨ ਵੱਖਰਾ ਪ੍ਰਦੂਸ਼ਤ ਹੁੰਦਾ ਰਹਿੰਦਾ ਹੈ।

ਨਿਰੋਲ ਆਰਥਿਕਤਾ ਦੁਆਲੇ ਲਿਪਟੀ ਹੋਈ ਮਾਨਵੀ ਦ੍ਰਿਸ਼ਟੀ ਨੇ ਇਕ ਨਵੇਂ ਸਭਿਆਚਾਰ ਨੂੰ ਜਨਮ ਦਿੱਤਾ, ਜਿਸ ਵਿਚ ਨਾ ਮਹੱਤਵ ਸੁਹਜ-ਸੁਆਦ ਦਾ ਹੈ ਅਤੇ ਨਾ ਸਦਾਚਾਰ ਦਾ ਅਤੇ ਜਿਸ ਅੰਦਰ ਨਾ ਸੰਗੀਤ ਲਈ ਥਾਂ ਹੈ ਅਤੇ ਨਾ ਸਾਹਿਤ ਲਈ, ਅਤੇ ਜਿਸ ਵਿਚ ਪ੍ਰਮੁੱਖ ਭੂਮਿਕਾ ਪਦਾਰਥਕ, ਸਮ੍ਰਿਧੀ ਦੀ ਹੈ। ਇਸੇ ਦਾ ਖਬਤ ਮਾਨਵੀ ਸਰਗਰਮੀਆਂ ਨੂੰ ਨਿਰਦੇਸ਼ ਦਿੰਦਾ ਰਹਿੰਦਾ ਹੈ। ਰੂਹ ਨੂੰ ਟੁੰਬਣ ਵਾਲੀ ਕਲਾਕਾਰੀ ਜਾਂ ਵਿਸਮਾਦੀ ਉਤੇਜਨਾ ਦਾ ਮਨੁੱਖ ਦੇ ਜੀਵਨ ਨਾਲ ਸਰੋਕਾਰ ਘਟਦਾ ਘਟਦਾ ਸੁੱਕਣ ’ਤੇ ਆ ਗਿਆ ਹੈ। ਜਿੰਨਾ ਕੁ ਇਹ ਬਾਕੀ ਹੈ ਉਹ ਵੀ ਵਪਾਰੀ ਬਿਸਾਤ ਦਾ ਇਕ ਮੋਹਰਾ ਬਣ ਕੇ ਰਹਿ ਗਿਆ ਹੈ। ਅੱਜ ਅਸ਼ਲੀਲ ਲੱਚਰ ਸੁਹਜ ਦੀ ਪਦਵੀ ਪ੍ਰਾਪਤ ਕਰੀ ਬੈਠਾ ਹੈ ਅਤੇ ਹਾਸੋਹੀਣਾ, ਬੇਤੁਕਾਪਣ ਕਲਾ ਦੀ।

ਵਿਗਿਆਨ ਨੂੰ ਵਪਾਰ ਉਧਾਲੀ ਫਿਰਦਾ ਹੈ ਅਤੇ ਸਦਾਚਾਰ ਦੀ ਸਰਪ੍ਰਸਤੀ, ਦੁੱਧ ਦੀ ਰਖਵਾਲੀ ਲਈ ਬਿੱਲੀ ਪਾਲਣ ਵਾਂਗ, ਸਿਆਸਤ ਕਰ ਰਹੀ ਹੈ, ਧਰਮ ਨਹੀਂ।

ਸੈਂਕੜੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਅਤੇ ਕੁਦਰਤ ਵਿਚ ਆਪਸੀ ਸਬੰਧ ਰਹੇ ਹਨ। ਕੁਦਰਤ ਨੇ ਮਨੁੱਖ ਤੇ ਹਰ ਤਰਾਂ ਦਾ ਰਹਿਮੋ ਕਰਮ ਕੀਤਾ। ਉਸ ਨੂੰ ਸੋ ਸੈ ਸਹੂਲਤਾਂ ਬਖਸ਼ੀਆਂ ਪਰ ਇਹ ਮਨੁੱਖ ਹੀ ਹੈ ਜਿਸ ਨੇ ਕੁਦਰਤ ਨਾਲ ਵੀ ਛੇੜ-ਛਾੜ ਕਰਨ ਨੂੰ ਆਨਾਕਾਨੀ ਨਹੀਂ ਕੀਤੀ। ਇਹੀਓ ਵਜਾ ਹੈ ਕਿ ਅੱਜ ਮਨੁੱਖ ਅਨੇਕਾਂ ਸਮੱਸਿਆਵਾਂ ਵਿਚ ਉਲਝਿਆ ਹੋਇਆ ਹੈ ਤੇ ਉਲਝ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਵਧਦੀ ਆਬਾਦੀ ਦੀ ਹੈ। ਜੇ ਇਸ ’ਤੇ ਆਉਣ ਵਾਲੇ ਸਾਲਾਂ ਵਿਚ ਕਾਬੂ ਨਾ ਪਾਇਆ ਤਾਂ ਧਰਤੀ ਉਤੇ ਮਨੁੱਖ ਦਾ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਦੂਜਾ ਇਹ ਲਾਲਚ ਵਿਚ ਗ੍ਰਸ ਗਿਆ ਹੈ। ਦੂਜੇ ਨੂੰ ਵੇਖ ਕੇ ਉਸ ਤੋਂ ਹਰ ਤਰਾਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ ਇਹ। ਇਸੇ ਲਈ ਇਸ ਨੂੰ ਸਾਹਿਤ ਕਲਾ, ਸੁਹਜ ਸਵਾਦ ਤੇ ਸੰਗੀਤ ਨਾਲ ਸਰੋਕਾਰ ਨਹੀਂ ਰਿਹਾ। ਬੇਤੁਕਾਪਣ ਹੀ ਅੱਜ ਸਰੋਕਾਰ ਬਣ ਕੇ ਰਹਿ ਗਿਆ ਹੈ। ਸਿਆਸਤ ਮੂਹਰੇ ਹੈ ਤੇ ਧਰਮ ਪਿੱਛੇ।

3227
ਪੰਜਾਬ ਸਰਕਾਰ ਵਲੋਂ ਮਹਾਰਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦਾ ਦੋ ਸੌਵਾਂ ਸਾਲ ਮਨਾਉਣ ਦੇ ਫੈਸਲ਼ੇ ਬਾਰੇ ਕਾਫੀ ਪ੍ਰਤੀਕਰਮ ਹੋਇਆ ਹੈ। ਕੁਝ ਲੋਕ ਉਸ ਨੂੰ ਮਹਾਨ ਸ਼ਹਿਨਸ਼ਾਹ, ਧਰਮ ਨਿਰਪਖ, ਲੋਕ ਰਾਜ ਦਾ ਸਮਰਥਕ, ਦਿਆਲੂ ਤੇ ਸਿਖ ਨਾਇਕ ਗਿਣਦੇ ਹਨ। ਦੂਜੇ ਪਾਸੇ ਕੁਝ ਲੋਕ ਉਸ ਦੀ ਤਾਜਪੋਸ਼ੀ ਦਾ ਦਿਨ ਇਹ ਕਹਿ ਕੇ ਮਨਾਉਣ ਦਾ ਵਿਰੋਧ ਕਰਦੇ ਹਨ ਕਿ ਉਹ ਸਿਖ ਰਵਾਇਤਾਂ ਦਾ ਪਾਲਣਹਾਰ ਨਹੀਂ ਸੀ। ਉਹ ਕਈ ਵਿਅਕਤੀਗਤ ਕਮਜ਼ੋਰੀਆਂ ਦਾ ਮਾਲਕ ਸੀ।

ਦਰਅਸਲ ਅਸੀਂ ਗਲਤ ਕਰਦੇ ਹਾਂ ਜਦੋਂ ਕਿਸੇ ਇਤਿਹਾਸਕ ਹਸਤੀ ਨੂੰ ਅਜ ਦੇ ਨਾਪ ਤੋਲ ਨਾਲ ਨਾਪਦੇ ਹਾਂ। ਜਿਹੜੀਆਂ ਲੋਕ ਰਾਜੀ, ਧਰਮ ਨਿਰਪਖਤਾ ਤੇ ਮਨੁਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਅਸੀਂ ਅਜ ਅਪਣਾਈਆਂ ਹਨ, ਇਹ ਦੋ ਸੌ ਸਾਲ ਪਹਿਲਾਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਸਨ। ਮਨੁਖ ਦੇ ਅਨੁਭਵਾਂ, ਸੋਚਾਂ ਤੇ ਸਮਝਦਾਰੀਆਂ ਦਾ ਸਫਰ ਜਾਰੀ ਹੈ।

ਇਸ ਵਿਚ ਕੋਈ ਸ਼ਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਇਕ ਸਫਲ ਬਾਦਸ਼ਾਹ ਤੇ ਆਪਣੇ ਰਾਜ ਨੂੰ ਸਥਾਪਤ, ਮਜ਼ਬੂਤ ਤੇ ਉਸ ਦਾ ਵਿਸਥਾਰ ਕਰਨ ਲਈ ਆਪਣੇ ਸਮੇਂ ਦਾ ਨਿਪੁੰਨ ਪ੍ਰਸ਼ਾਸਕ ਤੇ ਨੀਤੀਵਾਨ ਸੀ। ਉਹ ਪੰਜਾਬ ਦੇ ਇਤਿਹਾਸ ਦਾ ਸ੍ਰੋਮਣੀ ਤੇ ਭਾਰਤ ਦੇ ਇਤਿਹਾਸ ਦਾ ਮਹਤਵਪੂਰਨ ਅੰਗ ਹੈ।

ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਇਕ ਆਪਣੀ ਹੀ ਕਿਸਮ ਦੀ ਜਗ੍ਹਾ ਹੈ। ਉਸ ਦੀ ਤੁਲਨਾ ਚੰਦਰ ਗੁਪਤ, ਅਕਬਰ ਜਾਂ ਟੀਪੂ ਸੁਲਤਾਨ ਨਾਲ ਨਹੀਂ ਕੀਤੀ ਜਾ ਸਕਦੀ ਜਿਵੇਂ ਕੋਈ ਲੇਖਕਾਂ ਨੇ ਕੋਸ਼ਿਸ਼ ਕੀਤੀ ਹੈ। ਖੁਸ਼ਵੰਤ ਸਿੰਘ ਨੇ ਆਪਣੀ ਇਕ ਕਿਤਾਬ ਦੇ ਮੁਖ ਬੰਦ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਨਪੋਲੀਅਨ ਦੇ ਸਮਾਨਅੰਤਰ ਪੇਸ਼ ਕੀਤਾ ਹੈ। ਇਹ ਸਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਕ ਰਾਜ ਘਰਾਣੇ ਵਿਚ ਹੋਇਆ ਪਰ ਨਪੋਲੀਅਨ ਇਕ ਸਿਪਾਹੀ ਤੋਂ ਬਾਦਸ਼ਾਹ ਬਣਿਆ ਸੀ। ਰਣਜੀਤ ਸਿੰਘ ਨੇ ਰਾਜ ਕਰਨ ਲਈ ਧਰਮ ਦਾ ਸਹਾਰਾ ਲਿਆ ਪਰ ਨਪੋਲੀਅਨ ਨੇ ਰੋਮ ਦੇ ਪੋਪ ਨੂੰ ਲਲਕਾਰਿਆ, ਕਦੇ ਰਬ ਦਾ ਨਾਂ ਨਹੀਂ ਲਿਆ ਅਤੇ ਆਪਣੇ ਸਿਰ ਉਪਰ ਤਾਜ ਪੋਪ ਤੋਂ ਨਹੀਂ ਰਖਵਾਇਆ, ਖੁਦ ਚੁਕ ਕੇ ਰਖਿਆ। ਸਪਸ਼ਟੀਕਰਨ ਵਿਚ ਦਸਿਆ ਕਿ ਉਸ ਨੂੰ ਬਾਦਸ਼ਾਹ ਰਬ ਨੇ ਨਹੀਂ ਬਣਾਇਆ, ਉਹ ਆਪਣੀ ਹਿੰਮਤ ਨਾਲ ਬਣਿਆ ਸੀ। ਸਭ ਤੋਂ ਵਡਾ ਫਰਕ ਇਹ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਡਾਢੇ ਨਾਲ ਟਕਰ ਨਹੀਂ ਲਈ ਤੇ ਕਦੇ ਹਾਰ ਦਾ ਮੂੰਹ ਨਹੀਂ ਵੇਖਿਆ ਪ੍ਰੰਤੂ ਨਪੋਲੀਅਨ ਨੇ ਦੁਨੂਆਂ ਦੀਆਂ ਵਡੀਆਂ ਤਾਕਤਾਂ ਨੂੰ ਲਲਕਾਰਿਆ ਤੇ ਵਡੀਆਂ ਜਿਤਾਂ ਦੇ ਨਾਲ ਨਾਲ ਭਿਆਨਕ ਹਾਰਾਂ ਵੀ ਸਹੀਆਂ। ਹਾਰਾਂ ਖਾ ਕੇ ਉਠਣਾ ਤੇ ਫਿਰ ਲੜਨਾ ਉਸ ਦੀ ਖਾਮੀਅਤ ਸੀ।

ਇਤਿਹਾਸਕ ਮਹਤਵ ਨੂੰ ਪ੍ਰਵਾਨ ਕਰਦੇ ਹੋਏ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਕ ਅਦਰਸ਼ ਰਾਜ ਨਹੀਂ ਮੰਨਿਆ ਜਾ ਸਕਦਾ ਜੋ ਆਉਣ ਵਾਲੀਆਂ ਸਰਕਾਰਾਂ ਲਈ ਕੋਈ ਨਮੂਨਾ ਪੇਸ਼ ਕਰ ਸਕੇ। ਪੰਜਾਬ ਵਿਚ ਕੁਝ ਵਿਰੋਧੀ ਦਲਾਂ ਦੇ ਆਗੂ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕਰਕੇ ਨੁਕਤਾਚੀਨੀ ਕਰਦੇ ਹਨ। ਇਸ ਵਿਚ ਕੋਈ ਤੁਕ ਨਹੀਂ। ਪ੍ਰਕਾਸ਼ ਸਿੰਘ ਬਾਦਲ ਨਾ ਮਹਾਰਾਜਾ ਰਣਜੀਤ ਸਿੰਘ ਹੋ ਸਕਦਾ ਹੈ ਤੇ ਨਾ ਹੀ ਉਸ ਨੂੰ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਹਾਰਾਜਾ ਨੂੰ ਵੋਟਾਂ ਦੀ ਜ਼ਰੂਰਤ ਨਹੀਂ ਸੀ, ਪਰ ਬਾਦਲ ਨੂੰ ਹੈ।

ਅਕਸਰ ਜਦੋਂ ਅਸੀਂ ਕਿਸੇ ਦੀ ਤਾਰੀਫ ਕਰਨ ਲਗਦੇ ਹਾਂ ਤਾਂ ਇਕੇ ਪਾਸੇ ਦੀਆਂ ਕਹਾਣੀਆਂ ਘੜੀ ਜਾਂਦੇ ਹਾਂ। ਦਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਾਲ ਪੈ ਗਿਆ ਤੇ ਉਸ ਨੇ ਖਜ਼ਾਨੇ ਦੇ ਮੂੰਹ ਖੋਲ੍ਹ ਦਿਤੇ। ਲੋਕੀਂ ਕਣਕ ਦੀਆਂ ਬੋਰੀਆਂ ਭਰ ਭਰ ਘਰਾਂ ਨੂੰ ਲਿਜਾਣ ਲਗੇ। ਇਕ ਬੰਦੇ ਤੋਂ ਬੋਰੀ ਨਹੀਂ ਚੁਕੀ ਗਈ ਤਾਂ ਭੇਸ ਵਟਾ ਕੇ ਘੁੰਮ ਰਹੇ ਮਹਾਰਾਜਾ ਨੇ ਆਪ ਪਿਠ ਤੇ ਚੁਕ ਕੇ ਉਸ ਦੇ ਘਰ ਪਹੁੰਚਾਈ। ਇਹੋ ਜਿਹੀਆਂ ਤਾਰੀਫਾਂ ਕਰਦੇ ਅਸੀਂ ਇਹ ਨਹੀਂ ਸੋਚਦੇ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਕਣਕ ਦੀਆਂ ਬੋਰੀਆਂ ਕਿਥੋਂ ਆਈਆਂ। ਉਹ ਖੇਤੀ ਤਾਂ ਕਰਦਾ ਨਹੀਂ ਸੀ। ਹੋਰ ਬਾਦਸ਼ਾਹਾਂ ਦੀ ਤਰ੍ਹਾਂ ਉਸ ਦੇ ਖਜ਼ਾਨੇ ਵੀ ਲੋਕਾਂ ਉਪਰ ਲਗਾਏ ਭਾਈ ਮਾਮਲੇ ਦੀ ਉਗਰਾਹੀ ਤੇ ਲੁਟ ਦੇ ਮਾਲ ਨਾਲ ਹੀ ਭਰੇ ਸਨ। ਭਾਵੇਂ ਪੂਰੀ ਕਹਾਣੀ ਇਸ ਤਰ੍ਹਾਂ ਨਾ ਹੋਵੇ, ਉਸ ਦਾ ਪਰਜਾ ਨਾਲ ਹੇਜ ਜ਼ਰੂਰ ਹੋਵੇਗਾ।

ਇਸੇ ਤਰ੍ਹਾਂ ਜੇ ਬਚੇ ਪਥਰ ਮਾਰਨ ਤੇ ਰਾਜੇ ਇਹ ਕਹਿ ਕੇ ਮੋਹਰਾਂ ਵੰਡ ਦੇਣ ਕਿ ਕੀ ਉਹ ਬੇਰੀ ਤੋਂ ਵੀ ਗਏ ਗੁਜ਼ਰੇ ਹੋ ਗਏ ਤਾਂ ਲੋਕਾਂ ਕੋਲ ਮੋਹਰਾਂ ਦੀਆਂ ਕਮੀਆਂ ਨਾ ਰਹਿ ਜਾਣ। ਕੋਈ ਇਕ ਅੱਧੀ ਜਨੂੰਨੀ ਘਟਨਾ ਹੋ ਸਕਦੀ ਹੈ। ਰਾਜੇ ਮੋਹਰਾ ਵੰਡਦੇ ਨਹੀਂ, ਉਗਰਾਉਂਦੇ ਹੁੰਦੇ ਹਨ। ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਬਣੇ ਅਜਿਹੇ ਕਿਸੇ ਪੰਜਾਬੀ ਲੋਕ ਸਾਹਿਤ ਦਾ ਅੰਗ ਬਣ ਚੁਕੇ ਹਨ।

ਮਹਾਰਾਜਾ ਰਣਜੀਤਾ ਸਿੰਘ ਨੇ ਸਿਖ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਬਹੁਤ ਕੁਝ ਕੀਤਾ। ਉਸ ਨੇ ਨੰਦੇੜ ਵਿਚ ਹਜ਼ੂਰ ਸਾਹਿਬ ਤੇ ਦਿਲੀ ਵਿਚ ਸੀਸ ਗੰਜ ਦੇ ਗੁਰਦੁਆਰੇ ਆਪਣੇ ਰਾਜ ਤੋਂ ਬਾਹਰ ਹੋਣ ਦੇ ਬਾਵਜੂਦ ਬਣਾਏ ਅਤੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਉਪਰ ਸੋਨਾ ਲਗਾ ਕੇ ਇਸ ਨੂੰ ਸੁਨਹਿਰੀ ਮੰਦਰ ਦਾ ਨਾਂ ਦਿਤਾ। ਇਸ ਤੋਂ ਇਲਾਵਾ ਉਸ ਪਾਸ ਜਿਹੜਾ ਵੀ ਤੋਹਫਾ ਆਉਂਦਾ ਉਹ ਦਰਬਾਰ ਸਾਹਿਬ ਲਈ ਭੇਜ ਦਿੰਦਾ। ਉਸ ਨੇ ਆਪਣੇ ਰਾਜ ਨੂੰ ਖਾਲਸਾ ਰਾਜ ਦਾ ਨਾਂ ਦਿਤਾ ਤੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਦੇ ਸਿਕੇ ਚਲਾਏ, ਆਪਣੇ ਨਾਂ ਦੇ ਨਹੀਂ।

ਇਸ ਸਭ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੂੰ ਸਿਖ ਨਾਇਕ ਦੇ ਤੌਰ ਤੇ ਪੇਸ ਨਹੀਂ ਕੀਤਾ ਜਾ ਸਕਦਾ। ਉਸ ਵਿਚ ਬਾਦਸ਼ਾਹਾਂ ਵਾਲੇ ਸਾਰੇ ਐਬ ਸਨ। ਉਸ ਦੀਆਂ ਅੱਠ ਰਾਣੀਆਂ ਸਨ ਤੇ ਦਸ ਰਖੈਲਾਂ। ਧਾਰਮਿਕ ਕੰਮਾਂ ਵਿਚ ਵੀ ਉਹ ਆਪਣੀ ਮਰਜ਼ੀ ਦੀਆਂ ਰਹਿਤਾਂ ਚਲਾਉਂਦਾ ਸੀ। ਗੁਰਦੁਆਰਿਆਂ ਦੇ ਪੂਜਾ ਪਾਠ ਵੀ ਉਨ੍ਹਾਂ ਬ੍ਰਾਹਮਣੀ ਰੀਤਾਂ ਨਾਲ ਕੀਤੇ ਜਾਂਦੇ ਸਨ ਜਿਨ੍ਹਾਂ ਬਾਰੇ ਸਿਖ ਗੁਰੂ ਚੌਕਸ ਕਰਦੇ ਰਹੇ। ਸਿਖ ਵਿਚਾਰਧਾਰਾ ਦੇ ਪ੍ਰਚਾਰ ਦੇ ਨਾਂ ਦੀ ਕੋਈ ਚੀਜ਼ ਨਹੀਂ ਸੀ। ਅਜਿਹੇ ਕੋਈ ਕਾਰਨਾਂ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਆਪ ਨੂੰ ਤਾਜਪੋਸ਼ੀ ਸ਼ਤਾਬਦੀ ਸਮਾਰੋਹ ਤੋਂ ਅਲਗ ਕਰ ਲਿਆ ਹੈ। ਇਹ ਉਨ੍ਹਾਂ ਦਾ ਸਹੀ ਫੈਸਲ਼ਾ ਹੈ। ਪਰ ਪੰਜਾਬ ਸਰਕਾਰ ਵਲੋਂ ਇਹ ਦਿਨ ਮਨਾਉਣ ਵਿਚ ਕੋਈ ਹਰਜ ਨਹੀਂ। ਪਰ ਕੇਵਲ ਮਹਾਰਾਜਾ ਰਣਜੀਤ ਸਿੰਘ ਦੀ ਸਹੀ ਇਤਿਹਾਸਕ ਜਗ੍ਹਾ ਹੀ ਸਾਹਮਣੇ ਰਖਣੀ ਚਾਹੀਦੀ ਹੈ। ਜੋ ਲੋਕ ਸਰਕਾਰ ਵਲੋਂ ਇਹ ਦਿਨ ਮਨਾਏ ਜਾਣ ਦਾ ਇਸ ਕਰਕੇ ਵਿਰੋਧ ਕਰਦੇ ਹਨ ਕਿ ਮਹਾਰਾਜਾ ਸਿਖ ਰਵਾਇਤਾਂ ਦਾ ਪਾਲਕ ਨਹੀਂ ਸੀ, ਉਹ ਭੁਲ ਜਾਂਦੇ ਹਨ ਕਿ ਪੰਜਾਬ ਸਰਕਾਰ ਕੋਈ ਸਿਖ ਸੰਸਥਾ ਨਹੀਂ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਨਿਮਰਤਾ ਦਾ ਸਬੂਤ ਦੇਣ ਲਈ ਦਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਅਕਾਲ ਤਖਤ ਦੇ ਸਾਹਮਣੇ ਕੋੜੇ ਖਾਣ ਲਈ ਪੇਸ਼ ਕਰ ਦਿਤਾ ਸੀ। ਜ਼ਰੂਰ ਚੰਗੀ ਗਲ ਹੈ। ਪਰ ਇਸ ਵਿਚ ਇਹ ਵੇਖਣਾ ਜ਼ਰੂਰੀ ਹੈ ਕਿ ਉਹ ਕਿਸ ਮਾਮਲੇ ਵਿਚ ਅਕਾਲ ਤਖਤ ਅਗੇ ਨਿਵਿਆਂ ਸੀ। ਉੁਸ ਉਪਰ ਇਕ ਮੁਸਲਮਾਨ ਨਾਚੀ ਮੋਰਾਂ ਨਾਲ ਸਬੰਧ ਰਖਣ ਦਾ ਦੋਸ਼ ਸੀ। ਪਰ ਜੇ ਕਿਤੇ ਅਕਾਲ ਤਖਤ ਨੇ ਅੰਮ੍ਰਿਤਸਰ ਦੀ ਸੰਧੀ ਜਾਂ ਰੋਪੜ ਦੀ ਸੰਧੀ ਨਾ ਕਰਨ ਨੂੰ ਕਿਹਾ ਹੁੰਦਾ ਤਾਂ ਪਤਾ ਲਗ ਜਾਣਾ ਸੀ ਕਿ ਅਕਾਲ ਤਖਤ ਤੇ ਸ਼ਾਹੀ ਤਖਤ ਵਿਚ ਕੀ ਫਰਕ ਹੁੰਦਾ ਹੈ। ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲ਼ਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਰਾਜਨੀਤੀ ਦੀ ਦੁਖਦੀ ਰਗ ਤੇ ਹਥ ਨਹੀਂ ਰਖਿਆ ਸੀ। ਮਹਾਰਾਜਾ ਨੇ ਰਾਜਨੀਤੀ ਵਿਚ ਕਿਸੇ ਦਾ ਦਖਲ ਨਹੀਂ ਬਰਦਾਸ਼ਤ ਕਰਨਾ ਸੀ। ਅਜ ਉਸ ਦੀਆਂ ਉਦਾਹਰਣਾਂ ਦੇ ਕੇ ਇਕ ਮੁਖ ਮੰਤਰੀ ਨੂੰ ਅਸਤੀਫਾ ਦੇਣ ਤੇ ਇਕ ਰਾਜਨੀਤਕ ਪਾਰਟੀ ਦੇ ਪ੍ਰਧਾਨ ਨੂੰ ਪਾਰਟੀ ਭੰਗ ਕਰਨ ਲਈ ਕਹਿਣਾ ਗਲਤ ਹੋਵੇਗਾ।

ਅਜ ਦੇ ਪੰਜਾਬ ਦਾ ਅੱਧਾ ਹਿਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਹਰ ਸੀ। ਉਸ ਵੇਲੇ ਵੀ ਅੱਧੀ ਸਿਖ ਆਬਾਦੀ ਸਿਖ ਰਾਜ ਤੋਂ ਬਾਹਰ ਸੀ। ਰਪੋੜ ਦੀ ਸੰਧੀ ਉਪਰ ਅੰਗੂਠਾ ਲਗਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਤੋਂ ਪੂਰਬ ਵਲ ਦਾ ਸਾਰਾ ਇਲਾਕਾ ਅੰਗਰੇਜ਼ਾਂ ਦਾ ਮੰਨ ਲਿਆ ਸੀ। ਅੰਗਰੇਜ਼ਾਂ ਦੀਆ ਸਿਖਾਂ ਨਾਲ ਲੜਾਈਆਂ ਵਿਚ ਸਤਲੁਜ ਤੋਂ ਇਧਰ ਦੀਆਂ ਸਿਖ ਰਿਆਸਤਾਂ ਨੇ ਅੰਗਰੇਜ਼ਾਂ ਦਾ ਸਾਥ ਦਿਤਾ ਸੀ। ਸ਼ਾਹ ਮੁਹੰਮਦ ਨੇ ਲਿਖ ਤਾਂ ਦਿਤਾ ਕਿ "ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ' ਪਰ ਅੰਗਰੇਜ਼ ਫੌਜ ਵਿਚ ਭਾਰੀ ਗਿਣਤੀ ਸਿਖ ਤੇ ਹਿੰਦੂ ਸਿਪਾਹੀ ਸਨ।

ਸਿਖ ਇਤਿਹਾਸਕਾਰ ਡਾ ""ਕਿਰਪਾਲ ਸਿੰਘ"" ਨੇ ਆਪਣੀ ਕਿਤਾਬ ਸਿਖ ਇਤਿਹਾਸ ਦੇ ਵਿਸ਼ੇਸ਼ ਪਖ ਵਿਚ ਲਿਖਿਆ ਹੈ, 'ਮਹਾਰਾਜਾ ਰਣਜੀਤ ਸਿੰਘ ਸਤਲੁਜ ਨੂੰ ਹਦ ਮੰਨਣ ਨੂੰ ਤਿਆਰ ਨਹੀਂ ਸੀ ਤੇ ਸਾਰੇ ਖਾਲਸਾ ਪੰਥ ਨੂੰ ਇਕ ਝੰਡੇ ਥਲੇ ਲਿਆਉਣਾ ਚਾਹੁੰਦਾ ਸੀ। ਜੇ ਉਹ ਇਸ ਆਦਰਸ਼ ਵਿਚ ਕਾਮਯਾਬ ਹੋ ਜਾਂਦਾ ਤਾਂ ਉਸ ਦਾ ਦਰਜਾ ਸਿਖ ਇਤਿਹਾਸ ਵਿਚ ਉਹੀ ਹੁੰਦਾ ਜੋ ਇਸ ਵੇਲੇ ਅਮਰੀਕਨ ਇਤਿਹਾਸ ਵਿਚ ਅਬਰਾਹਮ ਲਿੰਕਨ ਤੇ ਜਰਮਨੀ ਦੇ ਇਤਿਹਾਸ ਵਿਚ ਬਿਸਮਾਰਕ ਨੂੰ ਪ੍ਰਾਪਤ ਸੀ'। ਇਸ ਵਿਚ ਉਨ੍ਹਾਂ ਦੀ ਪਹਿਲੀ ਗਲ ਤਾਂ ਮੰਨੀ ਜਾ ਸਕਦੀ ਹੈ ਕਿ ਮਹਾਰਾਜਾ ਸਤਲੁਜ ਨੂੰ ਹਦ ਨਹੀਂ ਮੰਨਣਾ ਚਾਹੁੰਦਾ ਸੀ, ਆਖਿਰ ਉਸ ਨੇ ਅੰਬਾਲਾ ਤਕ ਆਪਣਾ ਰਾਜ ਬਣਾਇਆ ਸੀ। ਪਰ ਦੂਜੀ ਗਲ ਵਿਚ ਬਹੁਤ ਵਡੀ ਜੇ ਹੈ। ਲਿੰਕਨ ਤੇ ਬਿਸਮਾਰਕ ਦੇ ਬਰਾਬਰ ਤਾਂ ਉਹ ਫਿਰ ਵੀ ਨਹੀਂ ਪਹੁੰਚ ਸਕਦਾ ਸੀ ਪਰ ਉਹ ਇਕ ਇਲਾਕਾ ਤਾਂ ਹੀ ਰਖ ਸਕਦਾ ਸੀ ਜੇ ਅੰਗਰੇਜ਼ ਚਾਹੁੰਦਾ। ਪਰ ਅੰਗਰੇਜ਼ ਨਹੀਂ ਚਾਹੁੰਦਾ ਸੀ। ਉਹ ਪੰਜਾਬ ਨੂੰ ਇਕ ਵੀ ਨਹੀਂ ਕਰਨਾ ਚਾਹੁੰਦਾ ਸੀ ਤੇ ਮਹਾਰਾਜਾ ਨੂੰ ਪਛਮੀ ਸਰਹਦ ਨਾਲ ਠੋਕ ਕੇ ਅਫਗ਼ਾਨਾਂ ਦੇ ਗਲ ਪਾ ਕੇ ਏਧਰੋਂ ਸੁਰਖਰੂ ਵੀ ਹੋਣਾ ਚਾਹੀਦਾ ਸੀ।

ਦਰਅਸਲ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਹੀ ਤਰ੍ਹਾਂ ਵਰਤਿਆ। ਦਖਣ ਤੇ ਪੂਰਬ ਵਿਚ ਉਨ੍ਹਾਂ ਦੇ ਕਈ ਕੰਮ ਬਕਾਇਆ ਸਨ। ਸਿਖ ਰਾਜ ਨੇ ਅਫਗ਼ਾਨਾਂ ਨੂੰ ਕੇਵਲ ਰੋਕੀ ਹੀ ਨਹੀਂ ਰਖਿਆ, ਅੰਗਰੇਜ਼ਾਂ ਦੇ ਕੰਮ ਆਉਣ ਲਈ ਭਾਰਤ ਦੀ ਸੀਮਾ ਵੀ ਵਧਾਈ। ਦੋ ਦੇਸੀ ਤਾਕਤਾਂ ਲੜ ਲੜ ਕੇ ਮਰੀ ਜਾਣ, ਅੰਗਰੇਜ਼ਾਂ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਮਹਾਰਾਜਾ ਦਾ ਰਾਜ ਕਿਤਨਾ ਵੀ ਵਿਕਸਤ ਜਾਂ ਸਕਤੀਸ਼ਾਲੀ ਕਿਉਂ ਨਾ ਹੋ ਜਾਵੇ, ਉਹ ਅੰਗਰੇਜ਼ ਦੇ ਬਰਾਬਰ ਨਹੀਂ ਹੋ ਸਕਦਾ। ਉਧਰ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋਈ ਕੌਮੀ ਜਾਂ ਧਾਰਮਿਕ ਉਦੇਸ਼ ਨਹੀਂ ਸਨ। ਜਿਸ ਤਰ੍ਹਾਂ ਆਮ ਤੌਰ ਤੇ ਬਾਦਸ਼ਾਹਾਂ ਦੀਆਂ ਸੋਚਾਂ ਹੁੰਦੀਆਂ ਹਨ, ਉਹ ਆਪਣੀ ਜ਼ਿੰਦਗੀ ਐਸ਼ੋ ਆਰਾਮ, ਸਤਿਕਾਰ ਤੇ ਰੋਅਬ ਦਾਬ ਨਾਲ ਬਿਤਾਉਣੀ ਚਾਹੁੰਦਾ ਸੀ। ਇਸ ਵਿਚ ਉਹ ਪੂਰੀ ਤਰ੍ਹਾਂ ਮਾਯਾਬ ਹੋਇਆ। ਅਨਪੜ੍ਹ ਹੁੰਦਿਆਂ ਹੋਇਆਂ ਵੀ ਇਨ੍ਹਾਂ ਮੰਤਵਾਂ ਨੂੰ ਨਿਪੁਨਤਾ ਨਾਲ ਹਾਸਲ ਕਰਨਾ ਉਸ ਦੀ ਖੂਬੀ ਸੀ ਤੇ ਇਸੇ ਦੀ ਦਾਦ ਦੇਣੀ ਬਣਦੀ ਹੈ।ਉਸ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ? ਉਸ ਦੀਆਂ ਗਲਾਂ ਕਰਦੇ ਹੋ? ਬੜਾ ਪ੍ਰਤਾਪੀ ਰਾਜਾ ਹੈ। ਜਦੋਂ ਸੌਂਦਾ ਹੈ ਸਿਰਹਾਣੇ ਦੇ ਦੋਵੇਂ ਪਾਸੇ ਗੁੜ ਦੀ ਇਕ ਇਕ ਰੋੜੀ ਰਖ ਲੈਂਦਾ ਹੈ। ਇਧਰ ਪਾਸਾ ਮੋੜੇ ਤਾਂ ਇਧਰੋਂ ਚਕੀ ਵਢ ਲਵੇ, ਉਧਰ ਪਾਸਾ ਮੋੜੇ ਤਾਂ ਉਧਰੋਂ ਚਕੀ ਵਢ ਲਵੇ। ਉਸ ਨੂੰ ਕਿਸੇ ਚੀਜ਼ ਦਾ ਘਾਟਾ ਹੈ?[/size][/color]

3228


ਜਦ ਉੱਡਕੇ ਆਏ ਬਾਹਰ
ਕੁੱਝ ਨਾ ਕੁੱਝ ਹੋਇਆ ਵਾਰ

ਪੰਜ ਪਾਣੀ ਕਰਦੇ ਯਾਦ
ਦੁੱਖਦਾ ਉੱਡਣ ਤੋਂ ਬਾਅਦ

ਪਿੰਜਰ ਤੁਸੀਂ ਹੀ ਛੱਡਿਆ
ਇਥੇ ਆਕੇ ਝੰਡਾ ਗੱਡਿ‌ਆ

ਅਣਜਾਣ ਹੋ ਗਿਆ ਦੇਸ
ਉਪਰਾ ਹਾਲੇ ਵਿਦੇਸ

ਅੱਖਾਂ ਅੱਗੇ ਅੰਗ੍ਰੇਜ਼ ਬਣ ਗਏ ਨਿਆਣੇ
ਖਾਕ ਵਿਚ ਗੁਆਚ ਗਏ ਪੰਜਾਬ ਦੇ ਸਿਆਣੇ

ਆਖਦਾ "ਰੂਪ" ਹੁਣ
ਕਿਉਂ ਰੋਂਦੇ ਪਰਵਾਸੀਓ?

3229
Lok Virsa Pehchaan / Shaheed S.Kartar Singh Sarabha Ji De Bare hor
« on: June 16, 2010, 11:01:31 PM »
Shaheed Bhagat Singh is often mentioned as a great martyr which he was but Kartar Singh Sarabha who attained martyrdom at the age of mere 19 was like many Sikh martyrs who have been denied their due credit...probably because he had no hindu companions who can get publicity along with him. Even shaheed Bhagat Singh called Shaheed Kartar Singh Sarabha as his guru friend and brother.

Kartar Singh Sarabha, a Ghadr revolutionary, was born in 1896 in the village of Sarabha, in Ludhiana district of the Punjab in the house of Mangal Singh, a well-to-do farmer. After receiving his primary education in his own village, Kartar Singh entered the Malwa Khalsa High school at Ludhiana for his matriculation. He was in tenth grade when he went to live with his uncle in Orissa where, after finishing high school, he joined college.

In 1912, when he was barely 16 years old, he sailed for San Francisco (U.S.A), and joined the University of California at Berkeley, enrolling for a degree in chemistry. His association with Nalanda club of Indian students at Berkeley aroused his patriotic sentiments and he felt agitated about the treatment immigrants from India, especially laborers received in the United States.


When the Ghadr party was founded in mid-1913 with Sohan Singh, a Sikh peasent from Bhakna village in Amritsar district, as president and Hardyal as secretary, Kartar Singh stopped his university work, moved in with Har Dyal and became his helpmate in running the revolutionary newspaper Ghadr (revolt). He undertook the responsibility for printing of the Gurmukhi edition of the paper. He composed patriotic poetry for it and wrote articles. He also went out among the Sikh farmers and arranged meetings at which he and other Ghadr leaders made speeches urging them to united action against British.

At a meeting at Sacremento, California, on 31 October 1913, he jumped to the stage and began to sing: "Chalo chaliye desh nu yudh karen, eho akhiri vachan te farman ho gaye" (Come! let us go and join the battle of freedom; the final call has come, let us go!). Kartar Singh was one of the first to follow his own call.

As World was I broke out, members of Ghadr party were openly exhorted to return to India to make armed revolt against the British. Kartar Singh left the United States on 15 September 1914, nearly a month ahead of the main body of Sikhs who were to follow. He returned to India via Colombo, resolved to set up in his village a centre on the model of Ghadr party's Yugantar Ashram in San Francisco. When Bhai Parmanand arrived in India in December 1914 to lead the movement, Kartar Singh was charged with spreading the network in Ludhiana district.

In this connection, he went to Bengal to secure weapons and made contacts with revolutionaries such as Visnu Ganesh Pingley, Sachindra Nath Sanyal and Rash Bihari Bose. With Pingley, Kartar Singh visited cantonments at Meerut, Agra, Benaras, Allahabad, Ambala, Lahore and Rawalpindi, with a view to incite soldiers to revolt. As far as armaments, Kartar Singh and his associates succeeded in manufacturing bombs on a small scale at Jhabeval and later at Lohtbaddi, both in Ludhiana district. Kartar Singh organized and participated in raids on the villages of Sahneval and Mansuran in January 1915, in order to procure funds for the party.

At this time, a meeting took place in the Central Jail Lahore on the 4th October, 1930 between the two great stars of the struggle for independence. It was held during the period, when the government thwarted a meeting of two such top-ranking revolutionaries, one of whom had just completed a life term after conviction as the hero of the famous Second Lahore Conspiracy Case, and the other just condemned to death by hanging for murder of Saunders, the British officer responsible for the lathi charge on the group led by Lala Lajpat Rai, resulting in his death.

As hinted above, one of the parties to the meeting was Shahid Bhagat Singh who was hanged at Lahore. The other party to the meeting was Bhai Sahib Randhir Singh, who along with another great freedom fighter and martyr, Sardar Kartar Singh Sarabha, had organised an army revolt at Ferozepur cantonement in 1915.

In February 1915, just before the planned revolt was to erupt, there was a massive roundup of the Ghadr leaders, following the disclosures made by a police informer, Kirpal, who had surreptiously gained admittance into the party. Kartar Singh, Jagat Singh of Sursingh, and Harnam Singh Tundilat escaped to Kabul. All three however, came back to Punjab to continue their work. They were seized on 2nd of March, 1915 at Wilsonpur, in Shahpur district, where they had gone to incite the troops of the 22nd Cavalry.

The plan unfortunately failed due to infiltration of some traitors, who later turned approvers. The result was that seventeen brave sons of Punjab were hanged, besides scores sentenced for life or various terms of imprisonment according to British `justice'. Bhai Sahib Randhir Singh was sentenced to life imprisonment and his property confiscated in March 1916 as a leader of the Conspiracy.

The trial of arrested leaders in the Lahore conspiracy cases of 1915-1916 highlighted the role of Kartar Singh Sarabha in the movement. His defense was just one eloquent statement of his revolutionary creed. He was sentenced to death on 13th of September, 1915 and received the hangman's noose on 16the of November, 1915. Kartar Singh has also been immortalized in the fictional account 'Ik Mian Do Talwaran' by the famous Punjabi novelist, Nanak Singh.

3230

Kartar Singh Sarabha, a Ghadr revolutionary was born in 1886 in the village of Sarabha, in Ludhiana district of the Punjab in the house of Mangal Singh, a well-to-do farmer (Jutt). After receiving his primary education in his own village, Kartar Singh entered the Malwa Khalsa High school at Ludhiana for his matriculation. He was in tenth class when he went to live with his uncle in Orissa where, after finishing high school, he joined college. In 1912, when he was barely 16 years old he sailed for San Francisco (U.S.A), and joined the University of California at Berkeley, enrolling for a degree in chemistry. His association with Nalanda club of Indian students at Berkeley aroused his patriotic sentiments and he felt agitated about the treatment immigrants from India, especially manual, worker received in the United States.

When the Ghadr party was founded in mid-1913 with Sohan Singh, a Sikh peasent from Bhakna village in Amritsar district, as president and Hardyal as secretary, Kartar Singh stopped his university work, moved in with Har Dyal and became his helpmate in running the revolutionary newspaper Ghadr (revolt). He undertook the responsibility for printing of the Gurmukhi edition of the paper. He composed patriotic poetry for it and wrote articles. He also went out among the Sikh farmers and arranged meetings at whch he and other Ghadr leaders made speeches urging them to united action against British. At a meeting at Sacremento, California, on 31 October 1913, he jumpedd to the stage and began to sing: "chalo chaliye desh nu Yuddha karen, eho aakhiri vachan te farman ho gaye" (come! let us go and join the battle of freedom; the final call has come, let us go!" Kartar Singh was one of the first to follow his own call.

As World was I broke out, members of Ghadr party were openly exhorted to return to India to make armed revolt against the British. Kartar singh left the united states on 15 September 1914, nearly a month ahead of the main body of Sikhs who were to follow. He returned to India via Colombo, resolved to set up in his village a centre on the model of Ghadr party's yugantar Ashram in San Francisco. When Bhai Parmanand arrived in India in December 1914 to lead the movement, kartar singh was charged with spreading the network in Ludhiana district. In this connection he went to Bengal to secure weapons, and made contacts with revolutionaries such as Visnu Ganesh Pingley, Sachindra Nath Sanyal and Rash Bihari Bose. With Pingley, Kartar Singh visited cantonments at Meerut, Agra, Benaras, Allahabad, Ambala, Lahore and Rawalpind, with a view to inciting soldiers to revolt. As far as armaments, Kartar Singh and his associates succeeded in manufacturing bombs on a small scale at Jhabeval and later at Lohtbaddi, both in Ludhiana district, Kartar Singh organized and participated in raids on the villages of Sahneval and Mansuran in January 1915, in order to procure funds for the party.

In February 1915, just before the planned revolt was to erupt, there was a massive roundup of the Ghadr leaders, following the disclosures made by a police informer, Kirpal, who had surreptiously gained admittance into the party. Kartar Singh, Jagat Singh of Sursingh, and Harnam Singh Tundilat escaped to Kabul. All three however came back to Punjab to continue their work. The were seized on 2 March 1915 at Wilsonpur, in Shahpur district, where they had gone to incite the troops of the 22nd Cavalry.

The trial of arrested leaders in the Lahore conspiracy cases of 1915-1916 highlighted the role of Kartar Singh Sarabha in the movement. His defense ws just one eloquent statement of his revolutionary creed. He was sentenced to death on 13 September 1915 and he received the hangman's noose on 16 November 1915 singh his favourite patriotic song. A statue of Kartar Singh, erected n the city of Ludhiana commemorates his legendary heroism. He has also been immortalized in the fictional account Ikk Mian Do Talwaran by the famous Punjabi novelist, Nanak Singh.

3231
Shayari / Re: Tere Bina Zindgi Aduri hai Sajna
« on: June 14, 2010, 12:39:25 AM »

Main kise de kehan te peeni ni chadni,
je tu apni kasam paayi ta dekhi jayugi!!!


    wah 22 wah

3232
Shayari / Re: Ik Chit Karda Teri Yaad
« on: June 14, 2010, 12:29:53 AM »
ghainttttttt a 22

3233
Fun Time / Re: Are These Lines Straight??
« on: June 13, 2010, 11:54:59 PM »
yes... straight in line

3234
Fun Time / Re: history of punjabi janta
« on: June 13, 2010, 09:36:48 AM »
 =D> =D> =D> =D> =D> =D>

3235
Fun Time / Re: NEW WEBSITE
« on: June 13, 2010, 09:22:00 AM »
oyyyyyyyyyyeeeeeeeeeeeeeeee ahhhhhhhh kiiiiii panga a

3236
Fun Time / Re: NEW WEBSITE
« on: June 13, 2010, 01:35:41 AM »
bada sayapa yrr ehy te

3237
Lok Virsa Pehchaan / Re: Introduction To Punjab
« on: June 12, 2010, 10:52:18 PM »
hnjii sure....

3238
Lok Virsa Pehchaan / Re: Introduction To Punjab
« on: June 12, 2010, 10:45:20 PM »

3239
Lok Virsa Pehchaan / Re: History Of Malwa
« on: June 12, 2010, 10:40:07 PM »
wow jii ... very gud...keep it upp

3240
Lok Virsa Pehchaan / Re: History Of Punjab
« on: June 12, 2010, 06:21:16 AM »
may be barnala v ban gea hai :wait:

Pages: 1 ... 157 158 159 160 161 [162] 163 164 165 166 167 ... 170