June 16, 2024, 05:30:08 AM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 155 156 157 158 159 [160] 161 162 163 164 165 ... 170
3181
ਸੰਧੂ :
ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅਮ੍ਰਿਤਸਰ ਜਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉਤਰ ਪੱਛਮੀ ਰਾਜਪੂਤਾਂ ਨੇ ਵਿਚੋਂ ਪਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ• ਸੀ• ਯਾਦਵ  ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪਜਾਬ ਵਿੱਚ ਆਏ ਸਨ। ਐਚ• ਏ• ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883-84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪਜ ਹੀ ਮੁੱਖ ਮੂਹੀਆਂ ਹਨ। ਜਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫ਼ੀ ਪਿੰਡ ਹਨ।
ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ-ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ 'ਮ੍ਹਰਾਣਾ' ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ।
ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।
ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂਹੀਆਂ ਜ਼ੁਬਾਨੀ ਯਾਦ ਹਨ। ਕਈ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿੱਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ  ਅਨੁਸਾਰ ਸੰਧੂਆਂ ਦਾ ਸਿੰਧ ਤੇ ਜਿਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।
ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾਂ ਤੇ ਖੱਤਰੀਆਂ ਤੋਂ ਉਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ, ਰਾਜਸਥਾਨ ਦੇ ਬਾਗੜ ਖੇਤਰ ਤੋਂ ਉਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।
ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸੀ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ।
ਸੰਧੂ, ਸਿੰਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੇੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ, ਚਮਾਰਾਂ ਤੇ ਤ੍ਰਖਾਣਾਂ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫ਼ੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਨ੍ਹਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆਂ ਨੇ ਆਪਣੇ ਮੁਲਕਾਂ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ 'ਹੋਕਾ ਸੰਧੂ' ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਿਤ ਤੇ ਮਿਥਿਆਹਸਕ ਕਹਾਣੀਆਂ ਵੀ ਪ੍ਰਚਲਤ ਹਨ।
ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤ ਮੁਸਲਮਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ'  ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮਰ੍ਹਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖ਼ਾਨਦਾਨ ਦੀਆਂ ਸਨ।
ਸੰਧੂ ਜਗਤ ਪ੍ਰਸਿੱਧ ਗੋਤ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮਤਰੀ ਚੌ: ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।

3182
thankksssssssss

3183
ਜਦੋਂ ਤੁਸੀਂ ਚੁੱਪ-ਚਾਪ ਹੋ ਜਾਵੋ, ਮੂੰਹ ਦੇ ਬੋਲ ਕਿਤੇ ਗੁਆਚ ਜਾਣ, ਜਦੋਂ ਆਪਣੇ ਆਪ ਦੀ ਹੀ ਖਬਰ ਨਾ ਰਹੇ, ਆਪਣਾ ਆਪ ਕਿਸੇ ਹੋਰ 'ਚ ਘੁਲਦਾ ਜਾਵੇ, ਸਾਰੀਆਂ ਗੱਲਾਂ ਮਨ ਹੀ
ਮਨ ਵਿੱਚ ਚੱਲਦੀਆਂ ਰਹਿਣ, ਨਾ ਤੁਸੀਂ ਕੁਝ ਕਹੋ, ਨਾ ਉਹ ਕੁਝ ਕਹੇ। ਅਜਿਹਾ ਹੀ
ਕੁਝ-ਕੁਝ ਹੁੰਦਾ ਹੈ ਜਦੋਂ ਪ੍ਰੇਮ ਹੁੰਦਾ ਹੈ, ਪਿਆਰ ਦਾ ਪਹਿਲਾ ਅਹਿਸਾਸ ਜਾਗਦਾ ਹੈ
ਤਾਂ ਕੁਝ-ਕੁਝ ਨਹੀਂ ਬਹੁਤ ਕੁਝ ਹੁੰਦਾ ਹੈ...

ਪਰ ਕਦੇ-ਕਦੇ ਇਹ ਸਮਝਣ ਵਿੱਚ ਬਹੁਤ ਕਠਿਨਾਈ ਹੁੰਦੀ ਹੈ ਕਿ ਇਹ ਪਿਆਰ ਹੀ ਹੈ ਜਾਂ ਹੋਰ
ਕੁਝ। ਪਹਿਲਾ-ਪਹਿਲਾ ਪਿਆਰ ਹੋਵੇ ਤਾਂ ਕੁਝ ਸਮਝ ਨਹੀਂ ਆਉਂਦਾ ਹੈ ਕਿ ਕੀ ਹੋ ਰਿਹਾ ਹੈ
ਅਤੇ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ? ਕੋਈ ਚੰਗਾ ਲੱਗਦਾ ਹੈ ਅਤੇ ਫਿਰ ਇੱਕ ਹੀ
ਮੁਲਾਕਾਤ ਵਿੱਚ ਪੂਰੀ ਜਿੰਦਗੀ ਬਣ ਜਾਂਦਾ ਹੈ...ਇਹ ਕਿਸ ਤਰ੍ਹਾਂ ਦਾ ਅਹਿਸਾਸ ਹੈ, ਜਿਸ
ਨੇ ਪੂਰੇ ਜੀਵਨ ਨੂੰ ਬਦਲ ਦਿੱਤਾ ਹੈ, ਜਿੰਦਗੀ ਬਦਲ ਗਈ ਹੈ, ਉਹ ਸਭ ਕੁਝ ਹੋ ਰਿਹਾ ਹੈ
ਜੋ ਪਹਿਲਾਂ ਕਦੇ ਨਹੀਂ ਹੋਇਆ...ਕਿਤੇ ਤੁਹਾਨੂੰ ਪਿਆਰ ਤਾਂ ਨਹੀਂ ਹੋ ਗਿਆ ਹੈ...!!

ਪਤਾ ਨਹੀਂ ਹਾਂ...ਨਹੀਂ...ਬਹੁਤ ਉਲਝਣ ਹੈ...ਪਰ ਜਾਣੀਏ ਤਾਂ ਕਿਵੇਂ ਜਾਣੀਏ ਕਿ
ਤੁਹਾਨੂੰ ਪਿਆਰ ਹੋ ਗਿਆ ਹੈ। ਸ਼ਾਇਦ ਅਸੀਂ ਹੀ ਤੁਹਾਡੀ ਕੁਝ ਮਦਦ ਕਰ ਸਕੀਏ। ਜੇ ਅਜਿਹੇ
ਹੀ ਕੁਝ ਅਹਿਸਾਸ ਤੁਹਾਡੇ ਮਨ ਵਿੱਚ ਵੀ ਜਾਗ ਰਹੇ ਹੋਣ ਤਾਂ ਸਮਝ ਲਉ ਕਿ ਤੁਹਾਨੂੰ
ਪਿਆਰ, ਪਿਆਰ ਅਤੇ ਸਿਰਫ ਪਿਆਰ ਹੋ ਗਿਆ ਹੈ। ਕੀ ਇਹ ਲੱਛਣ ਤੁਹਾਡੇ ਮਨ ਵਿੱਚ ਨਜ਼ਰ ਆ
ਰਹੇ ਹਨ? ਜਰਾ ਦੇਖੋ -

* ਹਰ ਸਮੇਂ ਮਨ ਵਿੱਚ ਕੁਝ ਬੇਚੈਨੀ ਜਿਹੀ ਮਹਿਸੂਸ ਹੁੰਦੀ ਹੈ। ਸਭ ਕੁਝ ਹੋਣ ਦੇ ਬਾਅਦ
ਵੀ ਕਿਤੇ ਕੁਝ ਕਮੀ ਜਿਹੀ ਲੱਗਦੀ ਹੈ।

* ਉਸਦਾ ਜਿਕਰ ਛਿੜਦੇ ਹੀ ਪਿਆਰ ਦੀ ਖੁਸ਼ਬੂ ਆਉਂਦੀ ਹੈ। ਉਸਦਾ ਨਾਮ ਸੁਣਦੇ ਹੀ ਚਿਹਰੇ
ਤੇ ਸ਼ਰਮ ਦੀ ਲਾਲੀ ਛਾ ਜਾਂਦੀ ਹੈ, ਦਿਲ ਧੜਕਣ ਲੱਗਦਾ ਹੈ।

* ਪੂਰੀ ਰਾਤ ਇੱਧਰ-ਉੱਧਰ ਪਾਸੇ ਬਦਲ-ਬਦਲ ਕੇ ਹੀ ਬੀਤਦੀ ਹੈ। ਨੀਂਦ ਆਉਂਦੀ ਹੀ ਨਹੀਂ,
ਆਵੇ ਵੀ ਕਿਵੇਂ? ਅੱਖਾਂ ਬੰਦ ਕਰਦੇ ਹੀ ਉਹ ਸਾਹਮਣੇ ਆ ਜਾਂਦਾ ਹੈ ਅਤੇ ਫਿਰ ਪੂਰੀ ਰਾਤ
ਅੱਖਾਂ-ਅੱਖਾਂ ਵਿੱਚ ਹੀ ਨਿੱਕਲ ਜਾਂਦੀ ਹੈ।

* ਉਹ ਨਾਲ ਹੋਣ ਤਾਂ ਜਿੰਦਗੀ ਹਸੀਨ ਅਤੇ ਮੌਸਮ ਸੁਹਾਵਣਾ ਬਣ ਜਾਂਦਾ ਹੈ। ਤੁਸੀਂ ਇਸੇ
ਤਰ੍ਹਾਂ ਦੀ ਜਿੰਦਗੀ ਦੀ ਖਵਾਹਿਸ਼ ਕਰਨ ਲੱਗਦੇ ਹੋ।

* ਤੁਹਾਡੇ ਚਿਹਰੇ ਤੇ ਅਚਾਨਕ ਹੀ ਨਿਖਾਰ ਆਉਣ ਲੱਗ ਜਾਂਦਾ ਹੈ। ਦੋਸਤ ਕਹਿੰਦੇ
ਹਨ...'ਕੁਝ ਤਾਂ ਚੱਕਰ ਹੈ...ਲੱਗਦਾ ਹੈ ਇਹ ਪਿਆਰ ਦੀ ਚਮਕ ਹੈ..ਅਤੇ ਤੁਸੀਂ ਸ਼ਰਮ ਨਾਲ
ਮੂੰਹ ਛੁਪਾ ਲੈਂਦੇ ਹੋ।

* ਕਦੇ ਸ਼ੇਅਰੋ-ਸ਼ਾਇਰੀ ਅਤੇ ਕਵਿਤਾ ਵੱਲ ਧਿਆਨ ਨਾ ਦੇਣ ਵਾਲੇ ਤੁਸੀਂ ਅਚਾਨਕ ਹੀ
ਅਜਿਹੀਆਂ ਚੀਜ਼ਾਂ ਦੇ ਦੀਵਾਨੇ ਹੋ ਜਾਂਦੇ ਹੋ। ਪੂਰਾ ਦਿਨ ਗਜਲ਼ਾਂ ਸੁਣਦੇ ਰਹਿੰਦੇ ਹੋ।

* ਬਸ ਇਸ ਗੱਲ ਦਾ ਇੰਤਜਾਰ ਰਹਿੰਦਾ ਹੈ ਕਿ ਕਿਸੇ ਵੀ ਤਰ੍ਹਾਂ ਉਸਦਾ ਦੀਦਾਰ ਹੋ ਜਾਵੇ।
ਦੀਦਾਰ ਹੋਣ ਨਾਲ ਦਿਲ ਵਿੱਚ ਫੁੱਲ ਖਿੜ ਜਾਂਦੇ ਹਨ।

* ਰੋਮਾਂਟਿਕ ਫਿਲਮਾਂ ਦੇਖਣਾ ਅਤੇ ਉਸਦੀ ਪਰਿਸਥਿਤੀ ਨਾਲ ਆਪਣੇ ਆਪ ਨੂੰ ਜੋੜਨਾ
ਤੁਹਾਨੂੰ ਕੁਝ ਜਿਆਦਾ ਹੀ ਚੰਗਾ ਲੱਗਣ ਲੱਗਦਾ ਹੈ।

* ਤੁਹਾਨੂੰ ਉਸਦੀਆਂ ਬੇਤੁਕੀਆਂ, ਬਚਕਾਨੀਆਂ ਗੱਲਾਂ ਵੀ ਚੰਗੀਆਂ ਲੱਗਣ ਲੱਗਦੀਆਂ ਹਨ
ਅਤੇ ਉਹਨਾਂ ਤੇ ਵੀ ਪਿਆਰ ਆਉਂਦਾ ਹੈ।

* ਅਚਾਨਕ ਹੀ ਈਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਵਧ ਜਾਂਦਾ ਹੈ। ਤੁਸੀਂ ਕੁਝ ਜਿਆਦਾ ਹੀ
ਦਿਆਲੂ ਹੋ ਜਾਂਦੇ ਹੋ।
* ਤੁਸੀਂ ਉਸਦੀ ਜੀਵਨਸ਼ੈਲੀ ਅਪਣਾਉਣ ਲੱਗਦੇ ਹੋ।

* ਉਸਨੂੰ ਧਿਆਨ ਵਿੱਚ ਰੱਖ ਕੇ ਤੁਸੀਂ 'ਮੈਂ' ਦੀ ਥਾਂ ਹੁਣ 'ਅਸੀਂ' ਦਾ ਇਸਤੇਮਾਲ
ਜਿਆਦਾ ਕਰਨ ਲੱਗਦਾ ਹੈ।


* ਰੋਮਾਂਟਿਕ ਗੀਤਾਂ ਦੇ ਹਰ ਸ਼ਬਦ ਤੇ ਤੁਸੀਂ ਗੌਰ ਕਰਨ ਲੱਗਦੇ ਹੋ ਅਤੇ ਹਰ ਗਾਣਾ
ਤੁਹਾਨੂੰ ਆਪਣੀ ਹੀ ਕਹਾਣੀ ਲੱਗਦਾ ਹੈ। ਕਲਪਨਾ ਕਰਦੇ ਹੋਏ ਤੁਸੀਂ ਨਾਲ ਹੀ ਗਾਉਣ ਵੀ
ਲੱਗਦੇ ਹੋ।

* ਉਸਦੇ ਖਿਆਲ ਵਿੱਚ ਤੁਸੀਂ ਖਾਣਾ-ਪੀਣਾ, ਪੜਨਾ ਲਿਖਣਾ ਸਭ ਭੁੱਲ ਜਾਂਦੇ ਹੋ। ਇਹ ਸਾਰੇ
ਕੰਮ ਤੁਹਾਨੂੰ ਬੇਕਾਰ ਲੱਗਦੇ ਹਨ।

* ਤੁਹਾਨੂੰ ਹਰ ਸਮੇਂ, ਅੱਧੀ ਰਾਤ ਨੂੰ ਵੀ ਫੋਨ ਆਵੇ ਤਾਂ ਲੱਗਦਾ ਹੈ ਉਸੇ ਦਾ ਫੋਨ ਹੈ।

* ਉਸਦੀਆਂ ਸਾਰੀਆਂ ਕਮੀਆਂ ਵਿੱਚ ਤੁਹਾਨੂੰ ਖੂਬੀਆਂ ਨਜ਼ਰ ਆਉਣ ਲੱਗਦੀਆਂ ਹਨ।

* ਤੁਸੀਂ ਆਪਣੇ ਆਪ ਦਾ ਕੁਝ ਜਿਆਦਾ ਹੀ ਧਿਆਨ ਰੱਖਣ ਲੱਗਦੇ ਹੋ।

* ਹੁਣ ਤੁਸੀਂ ਉਸ ਨੂੰ ਉਸਦੇ ਨਾਮ ਨਾਲ ਨਹੀਂ ਬੁਲਾਉਂਦੇ। ਤੁਸੀਂ ਉਸ ਨੂੰ ਇੱਕ
'ਨਿਕਨੇਮ' ਦੇ ਦਿੱਤਾ ਹੈ ਅਤੇ ਉਸ 'ਨਿਕਨੇਮ' ਨਾਲ ਉਸ ਨੂੰ ਬੁਲਾਉਂਦੇ ਸਮੇਂ ਤੁਸੀਂ
ਆਪਣਾ ਸਾਰਾ ਪਿਆਰ ਦਿਖਾ ਦਿੰਦੇ ਹੋ।

* ਉਸ ਨੂੰ ਦੇਖਦੇ ਹੀ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ, ਜਿਵੇਂ ਤੁਸੀਂ ਕਈ ਮੀਲਾਂ
ਤੋਂ ਭੱਜ ਕੇ ਆਏ ਹੋਵੋ।

* ਉਸਦੀ ਹਲਕੀ ਜਿਹੀ ਛੂਹਣ ਦਾ ਅਹਿਸਾਸ ਤੁਹਾਡੇ ਪੂਰੇ ਸਰੀਰ ਵਿੱਚ ਹਲਚਲ ਮਚਾ ਦਿੰਦਾ
ਹੈ, ਅਤੇ ਉਸ ਇੱਕ ਛੂਹਣ ਦਾ ਅਹਿਸਾਸ ਤੁਹਾਡੇ ਰੋਮ-ਰੋਮ ਵਿੱਚ ਸਮਾ ਜਾਂਦਾ ਹੈ।

* ਉਸਦੀ ਹਰ ਬੇਵਕੂਫੀ ਅਤੇ ਗਲਤੀ ਤੁਹਾਨੂੰ ਕਿਊਟ ਲੱਗਦੀ ਹੈ।

* ਉਸ ਨੂੰ ਮਿਲਣ ਤੋਂ ਬਾਅਦ, ਘੰਟਿਆਂ ਤੱਕ ਗੱਲ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ
ਹੈ ਕਿ ਕਾਸ਼, ਥੋੜਾ ਸਮਾਂ ਹੋਰ ਮਿਲ ਜਾਂਦਾ ਜਾਂ ਕਾਸ਼, ਇਸ ਮੁਲਾਕਾਤ ਦਾ ਅੰਜਾਮ ਕਦੇ
ਜੁਦਾਈ ਨਾ ਹੁੰਦਾ।

* ਜੇ ਉਹ ਕਿਸੇ ਵੱਲ ਦੇਖ ਵੀ ਲਏ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ।

ਜੇ ਇਹ ਸਭ ਕੁਝ ਜਾਂ ਇਹਨਾਂ ਵਿੱਚੋਂ ਕੁਝ ਤੁਹਾਡੇ ਨਾਲ ਹੋ ਰਿਹਾ ਹੈ, ਤਾਂ ਸਮਝ ਲਉ ਕਿ
- ਪਿਆਰ ਹੋਇਆ ਚੋਰੀ-ਚੋਰੀ, ਚੁਪਕੇ- ਚੁਪਕੇ.. :love:

3184
ਕ੍ਰਿਸਮਿਸ ਦੀਆਂ ਛੁੱਟੀਆਂ 'ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ 'ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ 'ਸੈਂਟੀ' ਬਣਕੇ ਕੰਨਾਂ 'ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ 'ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ 'ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ 'ਸੈਂਟੀ' ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।

ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ 'ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ 'ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ 'ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ।

ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ 'ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ 'ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ 'ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ 'ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ 'ਤੇ ਪਈ ਤਾਂ ਮੱਥੇ 'ਤੇ ਹੱਥ ਧਰਕੇ ਬੈਠ ਗਿਆ।

-''ਕੀ ਗੱਲ ਹੋਗੀ? ਤੈਨੂੰ ਕੀ ਕਣਕ 'ਚੋਂ ਘਾਟਾ ਪੈ ਗਿਆ?", ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-''ਔਹ ਦੇਖੋ 'ਕੀ' ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?", ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।

-''ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।", ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ 'ਚ ਰਾਮਾਇਣ ਸਮਝਾ ਦਿੱਤੀ ਸੀ।

-''ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।", ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ 'ਹੈਲੋ ਹੈਲੋ' ਸਭ ਦੇ ਗਿੱਟਿਆਂ 'ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ।

-''ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?", ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।

-''ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।", ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।

-''ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ 'ਚ ਆਹ 'ਕਿਸਮਿਸ' ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ 'ਮੇਰੀ ਕਿਸਮਿਸ- ਮੇਰੀ ਕਿਸਮਿਸ' ਕਰੀ ਜਾਂਦੈ।", ਭੀਰੀ ਹੁਣ ਆਪਣੇ ਅਸਲ ਰੂਪ 'ਚ ਮੁੜ ਆਇਆ ਸੀ।

-''ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।", ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।

-''ਭਰਾਵਾ ਮੇਰੇ ਖੋਪੜ 'ਚ ਤੇਰੀ 'ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ 'ਚ ਦੱਸ।", ਭੀਰੀ ਨੇ ਖਿਝਦਿਆਂ ਕਿਹਾ।
-''ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।", ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ 'ਚ ਸੁਣਾ ਦਿੱਤੀ।

-''ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ 'ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?", ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। ''ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ 'ਬਾਬੇ ਸੈਂਟੇ' ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ 'ਬੱਲ' ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ 'ਜੈਗ' ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ 'ਕੇਟ' ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ 'ਸੈਂਟਾ' ਰੱਖ ਲਿਆ ਹੋਣੈ।", ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ 'ਸੈਂਟੀ' ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।

-''ਚੱਲ ਤੂੰ ਹੋਰ ਹੀ ਪਾਣੀ 'ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।", ਟੀਲ੍ਹਾ ਭੀਰੀ 'ਤੇ ਤਪਿਆ ਪਿਆ ਸੀ।

-''ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ 'ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ....। ਨਹੀਂ ਤਾਂ ਆਪਾਂ ਹਟੇ ਆਂ...।", ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ।

-''ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।", ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।

ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ 'ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।

-''ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। 'ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ 'ਗੋਡਾ ਮਾਰਨੀ' ਕਹਿ ਦਿੰਦਾ।"

-''ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।", ਰੂਪਾ ਭੀਰੀ ਦੇ ਗਲਤ ਬੋਲਣ 'ਤੇ ਵਿਚਾਲਿਉਂ ਟੋਕਦਿਆਂ ਬੋਲਿਆ।

-''ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ 'ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।", ਭੀਰੀ ਰੂਪੇ ਨੂੰ ਝਾੜਦਾ ਬੋਲਿਆ।

-''ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।", ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।

-''ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ 'ਤੇ ਇੱਟਾਂ ਪੱਥਣ ਲਈ, ਹੋਟਲਾਂ 'ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸ਼ਿਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ 'ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸ਼ਿਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ 'ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ 'ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ 'ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ 'ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸ਼ਿਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ 'ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ 'ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।"

-''ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ 'ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।", ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।

-''ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?", ਭੀਰੀ ਗਰਮਾ ਗਰਮੀ 'ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।

-''ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ 'ਪੰਪ' ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ 'ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ 'ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ 'ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।"

-''ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ 'ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।", ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ।

-''ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।", ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।

-''ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ 'ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ 'ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ 'ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।", ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।

-''ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ 'ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ 'ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ 'ਮੁਰਗੀਆਂ' ਨਾ ਸਮਝਣ, ਤਨਖਾਹਾਂ 'ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ 'ਖਿਆਲ' ਰੱਖਦੇ ਆ... ਜਦੋਂ ਕਿਸੇ ਨੇ 'ਪਾਸਕੋਰਟ' ਬਣਾਉਣਾ ਹੁੰਦੈ ਤਾਂ 'ਐਨਕੁਆਰੀ' ਵੇਲੇ ਇਹ ਵੀ 'ਪੂਜਾ' ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ 'ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ 'ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸ਼ਿਆਂ ਦੇ ਖੂਹਾਂ 'ਚ ਡੁੱਬਣੋਂ ਬਚ ਜਾਣ।", ਭੀਰੀ ਦੀਆਂ ਅੱਖਾਂ 'ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।

-''ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।", ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।

-''ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।

-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।

-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ।

-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।

3185
oooks

3186
 :hihpanga: :hihpanga: :hihpanga:

3187
ਕਾਲਜ ਦੀ ਜ਼ਿੰਦਗੀ

    ਕਾਲਜ ਦੀ ਜ਼ਿੰਦਗੀ ਦਾ ਚੇਤਾ ਬੜਾ ਆਉਂਦਾ ਸੀ
    ਕਈਂ ਸਾਲਾਂ ਬਾਦ ਅੱਜ ਗੇਟ ਮੂਹਰੇ ਖੜਾ ਸੀ
    ਨਾਲ ਆਣ ਖੜਾ ਹੋਇਆ ਯਾਦਾਂ ਦਾ ਓਹ ਕਾਫਲਾ
    ਓਦੋਂ ਹੌਲ ਪਏੇ ਦਿਲ ਵਿਚ ਫੇਰ ਲੈ ਲਾਂ ਦਾਖਲਾ
    ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ
    ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿਚ ਫਾਸਲਾ
    ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ

    ਮੇਰਿਓ ਜਮਾਤੀਓ ਓਏ ਆਜੋ ਭੇਦ ਫੜੀਏ
    ਅੱਧੀ-ਅੱਧੀ ਰਾਤੀ ਆਪਾਂ ਹੋਸਟਲ ਵੜੀਏ
    ਕੋਣ ਆ ਪਹੁੰਚਾਉਂਦਾ ਏ ਗੱਲਾਂ ਕੁੜੀਆ ਦੇ ਤੀਕ
    ਲੱਭ ਖਬਰੀ ਦੀ ਓਏ ਕਂਬਲ-ਕੁੱਟ ਕਰੀਏ
    ਰੋਜ਼ ਗਾਰਡਨ ਦੇ ਵਿਚ ਓਹਲੇ ਖੜ ਝਾਕਲਾਂ
    ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ
    ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ

    ਰੇਤ ਉੱਤੇ ਨਕਸ਼ਾ ਜੋ ਢਹਿ ਕੇ ਵਹਿ ਸਕਦਾ -2
    ਸੋਹਣਾ ਜੇ ਨਾ ਲੱਗੇ ਮਹੱਲ ਢਹਿ ਕੇ ਪੈ ਸਕਦਾ
    ਜ਼ਿੰਦਗੀ ਦੇ ਓਹੋ ਦਿਨ ਫੇਰ ਮੈਨੂੰ ਚਾਹੀਦੇ
    ਮਿਲਦਾ ਜੇ ਰੱਬ ਇਕ ਮੌਕਾ ਲੈ ਸਕਦਾ
    ਰਹਿ ਗੀ ਸੀ ਜੋ ਦਿਲ ਵਿਚ ਗੱਲ ਓਹੋ ਆਖਲਾਂ
    ਓਦੋਂ ਹਾਲ ਪਾਏ ਫੇਰ ਯਾਰੋ ਲੈ ਲਾ ਓਥੇ ਦਾਖਲਾ
    ਬੜੀ ਕਾਹਲ ਪਈ ਕਾਲਜੇ ਕੇ ਲੈ ਲਾ ਫੇਰ ਦਾਖਲਾ

    ਲੱਗ ਗਈ ਕ੍ਲਾਸ ਕੋਈ ਹੁਝਾ ਨਾ ਜਗਾਉਂਦਾ ਹੋਵੇ -2
    ਮੋਢੇ ਉੱਤੇ ਸ਼ਰਟ ਤੇ ਹਥ 'ਚ ਪਰੋਂਠ ਹੋਵੇ
    ਬੇਜ਼ਤੀ ਦਾ ਕੀ ਏ ਮਹਿਸੂਸ ਹੀ ਨਾ ਕਰੀਏ
    ਕੋਈ ਦੇਵੇ ਪੇਨ ਕੋਈ ਪੇਜ ਪਟਕੇ ਫੜਾਉਂਦਾ ਹੋਵੇ
    ਓ ਜਿਥੇ ਰਹੇ ਦਿਸਦੀ ਮੈਂ ਸੀਟ ਓਹੋ ਭਾਲ ਲਾਂ
    ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ -2

    ਜਾਣਾ ਨਹੀ ਸੀ ਚਾਹੁੰਦਿਆ ਜਮਾਤਣਾਂ ਬੁਲਾ ਲਈਏ
    ਰੋ ਕੇ ਜੁਦਾ ਹੋਇਆਂ ਯਾਰੋ ਫੇਰ ਤੋਂ ਹਸਾ ਲਈਏ
    ਓ ਸੁਨਾ-ਸੁਨਾ ਲੱਗਦਾ ਏ ਗੋਰਮੇਂਟ ਕਾਲਜ ਓਏ
    ਆਜੋ ਇਕ ਸਾਲ ਫੇਰ ਰੋਣਕਾਂ ਹੀ ਲਾ ਲਈਏ
    ਓ ਜੇ ਸਾਬਕਾਂ ਦਾ ਕੋਟਾ ਹੁੰਦਾ ਰਾਖਵਾ
    ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾ ਦਾਖਲਾ -2
    ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ
    ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿਚ ਫਾਸਲਾ
    ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ
    ਬੜੀ ਕਾਹਲ ਪਈ ਕਾਲਜੇ ਕੇ ਲੈ ਲਾ ਫੇਰ ਦਾਖਲਾ


                     GaRRy Sandhu
                                          B.Tech[ECE]

3188
ਇਸ ਦਿਲ ਦੀ ਆਵਾਜਾਈ 'ਤੇ ਜਦ ਯਾਦਾਂ ਦਾ ਫੁੱਲ ਖਿੜਦਾ ਹੈ|
ਅੱਜ ਦਾ ਇਹ ਮਸ਼ਰੂਫ ਆਦਮੀ, ਫਿਰ ਉਹਨਾਂ ਫੱਕਰਾਂ ਨਾਲ ਜਾ ਭਿੜਦਾ ਹੈ|
ਹਰ ਦਿਨ ਨੂੰ ਰੱਜ ਕੇ ਜਿਉਂਦੇ ਸੀ, ਹੋਵੇ ਜੱਗ ਤੇ ਆਖਰੀ ਦਿਨ ਜਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਨਿੱਤ ਖੁਸ਼ੀਆਂ ਦੇ ਨਾਲ ਭਰਦੇ ਸੀ, ਅਸੀਂ ਆਪਣੀ ਹੀ ਜ਼ਿੰਦਗਾਨੀ ਨੂੰ|
ਕੋਈ ਲੱਭਦਾ ਫਿਰਦਾ ਸੀ ਹੂਰ-ਪਰੀ, ਕੋਈ ਲੱਭਦੀ ਸੀ ਦਿਲ ਦੇ ਜਾਨੀ ਨੂੰ|
ਕੁੱਝ ਤੜਫਨ ਪਿਆਰ ਦੇ ਹੁੰਦਿਆਂ ਵੀ, ਤੜਫੇ ਮੱਛਲੀ ਪਾਣੀ ਬਿਨ ਜਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਹਰ ਕੁੜੀ ਦਾ ਨਾਂ ਸੀ ਯਾਦ ਰਹਿੰਦਾ, ਉਂਝ ਵਿਸ਼ਿਆਂ ਦੇ ਨਾਂ ਸੀ ਭੁੱਲ ਜਾਂਦੇ|
ਸੁਬ੍ਹਾ ਹੋਰ ਕਿਸੇ ਤੇ ਦਿਲ ਆਓਂਦਾ, ਸ਼ਾਮੀ ਹੋਰ ਕਿਸੇ ਤੇ ਡੁੱਲ ਜਾਂਦੇ|
ਉਂਝ ਪਿਆਰ ਇੱਕ ਨੂੰ ਹੀ ਕਰਦੇ ਸੀ, ਸਾਡੇ ਪਿਆਰ ਨੂੰ ਲਉ ਉਹ ਮਿਣ ਕਿਵੇਂ ?
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਜਦ ਜ਼ਿੰਦਗੀ ਦਾ ਪਹਿਲਾ ਸੀ ਪੈੱਗ ਲਾਇਆ, ਨਾਂ ਮਾਸ਼ੂਕ ਦਾ ਪਲ-ਪਲ ਧਿਆਓਂਦੇ ਰਹੇ|
ਇੱਕ ਹੋਰ ਲਾ ਲਾ ਕੰਮ ਸੈੱਟ ਹੋਜੂ, ਕਹਿ ਕੇ ਯਾਰ ਮੇਰੇ ਮੈਨੂੰ ਪਿਆਓਂਦੇ ਰਹੇ|
ਇਹ ਜੋ ਬੋਤਲ 'ਚੋਂ ਨਿੱਕਲੇ ਕਰੇ ਖ੍ਵਾਬ ਪੂਰੇ, ਕਰੇ ਚਿਰਾਗ 'ਚੋਂ ਨਿੱਕਲਿਆ ਜਿੰਨ ਜਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਇੱਕ ਰੋਂਦਾ ਸੀ, ਇੱਕ ਖੂੰਜੇ ਲੱਗਿਆ ਕੱਲਾ ਹੀ ਹੌਂਕੇ ਭਰਦਾ ਸੀ|
ਕਿਉਂ ਆਏ ਸੀ ਮੇਰੀ ਜਿੰਦਗੀ ਵਿੱਚ ਕੋਈ ਗਿਲੇ ਪਿਆ ਇਹ ਕਰਦਾ ਸੀ|
ਵਿਛੜਨ ਲੱਗਿਆਂ, ਦਰਦ ਭਰੇ, ਲੰਘੇ ਸੀ ਕੁੱਝ ਦਿਨ ਕਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਉਹਦੇ ਨਾਲ ਦਿਨ ਬਿਤਾਏ ਸੀ ਜੋ, ਯਾਦਾਂ ਬਣਾ ਕੇ ਦਿਲ ਵਿੱਚ ਰੱਖ ਚੱਲਿਆ|
ਅੱਜ ਯਾਰ ਸਾਡਾ, ਕੀਤੇ ਪੜ੍ਹਨ ਵਲੈਤੀ, ਹੋਕੇ ਸਾਥੋਂ ਵੱਖ ਚੱਲਿਆ|
ਓਏ ਕਮਲਿਆ ! ਓਥੇ ਨਹੀਂ ਯਾਰ ਮਿਲਣੇ, ਤੂੰ ਰਹੇਂਗਾ ਯਾਰਾਂ ਤੋਂ ਬਿਨ ਕਿਵੇਂ ?
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਅੱਜ ਵੀ ਮਹਿਫਲਾਂ ਜੁੜਦੀਆਂ ਨੇ, ਪਰ ਪਹਿਲਾਂ ਵਾਲੀ ਗੱਲ ਨਹੀਂ|
ਕਿੰਨੀਆਂ ਯਾਦਾਂ ਜੁੜੀਆਂ ਯਾਰਾਂ ਨਾਲ, ਇਸ ਗੱਲ ਦਾ ਕੋਈ ਵੀ ਹੱਲ ਨਹੀਂ|
ਇਹ ਯਾਦਾਂ ਵਾਂਗ ਨੇ ਤਾਰਿਆਂ ਦੇ, ਕੋਈ ਲਵੇ ਤਾਰਿਆਂ ਨੂੰ ਗਿਣ ਕਿਵੇਂ ?
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......


                          GurParveen Singh Sandhu[GaRRy Sandhu]

                                                   B.Tech{ECE}

3189
bai buhat kaim................

3190
Shayari / Re: SADI DOSTI
« on: January 27, 2011, 11:44:25 AM »
ਕੋਈ ਹੋਰ ਹੁੰਦਾ ਕਦੋ ਦਾ ਮਰ ਮੁੱਕ ਜਾਦਾਂ--
ਸਾਨੂੰ ਤੇਰੇ ਨਾਲ ਪਿਆਰ ਹੈ ਇਸ ਲਈ ਤੇਰੇ ਜੁਲਮ ਸਹਾਰੀ ਜਾਂਦੇ,,,

3191
Love Pyar / Re: ਮਜਲੂਮ ਆਸ਼ਕਾ ਦੇ ਨਾਮ...
« on: January 27, 2011, 11:41:35 AM »
ਉਹਨਾ ਅਪਨੇ ਦਿਲ ਦੀ ਵਹੀ ਚੋ '''GARRY'''ਨੂੰ ਕਦੋ ਦਾ ਸਾਫ ਕਰ ਛੱਡਿਆ--
ਪਰ ਅਸੀ ਅੱਜ ਵੀ ਉਹਦੇ ਪਿਆਰ ਦੇ ਕਰਜੇ ਹਾ ਉਤਾਰੀ ਜਾਂਦੇ,,,,

3192
Love Pyar / Re: ਮਜਲੂਮ ਆਸ਼ਕਾ ਦੇ ਨਾਮ...
« on: January 27, 2011, 11:39:03 AM »
ਮੈਨੂੰ 'ਕਲਪਨਾ ਚਾਵਲਾ' ਦੀਆਂ ਉਦਾਹਰਣਾਂ ਨਾ ਦਿਆ ਕਰ ਦੋਸਤ,
ਉਸ ਚੰਦ ਤੱਕ ਪਹੁੰਚਣ ਤੋਂ ਪਹਿਲਾਂ ਤਾਂ ਮੈਂ 'ਕਰਮ ਚੰਦ' ਆੜਤੀਏ ਤੱਕ ਪਹੁੰਚਣਾ ਏ...ਆਪਣੇ ਬਾਪੂ ਦਾ ਕਰਜ਼ਾ ਉਤਾਰਨ ਲਈ

3193
Love Pyar / ਮਜਲੂਮ ਆਸ਼ਕਾ ਦੇ ਨਾਮ...
« on: January 27, 2011, 11:36:48 AM »
1. ਮੁਹੱਬਤ ਮੁਝੇ ਤੁਮ ਸੇ ਨਹੀ ਤੇਰੇ ਕਿਰਦਾਰ ਸੇ ਹੈ, ਵਰਨਾ ਹਸੀਨ ਲੋਗ ਤੋ ਬਾਜ਼ਾਰ ਮੇ ਸਰੇਆਮ ਬਿਕਾ ਕਰਤੇ ਹੈਂ_

2. ਤੇਰੇ ਪਰਛਾਵਿਆਂ ਪਿੱਛੇ-੨ ਨੱਸਦਾ ਕੋਈ...ਵੇਖ ਪੁੱਜ ਗਿਆ ਸਾਹਾ ਦੇ ਆਖਰੀ ਕਦਮ ਤੇ

3.ਦਰਦ ਜਿੰਨ੍ਹਾਂ ਦੇ ਲੇਖੀਂ ਲਿਖਿਆ ਤੜਪ ਜਿਨ੍ਹਾਂ ਦੇ ਮੱਥੇ ਉਕਰੀ, ਨਾ ਟਿਕਦੇ ਦਰਗਹੋਂ ਬਾਹਰ ਨਾ ਟਿਕਦੇ ਦਰਗਾਹਾਂ ਅੰਦਰ.

4.ਖੁੱਭਣੀਂ ਦੇ ਵਿੱਚ ਖੁਭਿੱਆ ਹੋਇਆ, ਮੈਂ ਘਿਰਿਆ ਘੁੰਮਣ ਘੇਰੀ.. ਛਿੱਟੇ ਮਾਰ ਜਗਾ ਸਕਦਾ ਹੈਂ, ਮੈਂ ਪਹੁੰਚ ਤੋਂ ਦੂਰ ਨਾ ਤੇਰੀ.

5.ਸ਼ਾਇਦ ਮੈਂ ਲਿਖ ਨਾ ਸਕਾਂ ਉਹ ਕਵਿਤਾ ਪਰ ਤੂੰ ਚੇਤੇ ਰੱਖੀਂ ਮੈਂ ਤੈਨੂੰ ਮੁਖਾਤਿਬ ਹੋ ਕੇ ਕਵਿਤਾ ਲਿਖਣੀ ਚਾਹੁੰਦਾ ਸਾਂ

6.ਪਹਿਲਾਂ ਸਨ ਉਹ ਹਮਕਲਮ ਫਿਰ ਖਾਬ ਤੇ ਫਿਰ ਇਕ ਭਰਮ,,,ਹੌਲੀ ਹੌਲੀ ਜ਼ਿੰਦਗੀ ਚੋਂ ਲਾਪਤਾ ਹੁੰਦੇ ਗਏ

7.ਮੈਂ ਅਕਸਰ ਹੀ ਉਸ ਲਈ ਸਿਗਰੇਟ ਦੀ ਰਾਖ ਜਿਹਾ ਰਿਹਾ, ਤੇ ਉਹ ਅਕਸਰ ਹੀ ਮੇਰੇ ਲਈ ਉਸ ਦੀ ਆਦਤ ਜੇਹੀ...

8.ਵਗਦੇ ਪਾਣੀਆਂ ਦੇ ਨਾਲ ਨਾਲ ਤੁਰਦਿਆਂ ਉਹ ਪੁੱਛਦੀ ਹੈ ਤੂੰ ਮੇਰਾ ਕਿਸ ਜਨਮ ਦਾ ਸਾਥ ਏਂ ਮੇਰੀ ਚੁੱਪ ਨੇ ਜਵਾਬ ਦਿੱਤਾ,,,,ਜਦੋਂ ਦੇ ਜਨਮ ਬਣੇ ਹਨ ਉਦੋਂ ਦਾ.

9.ਮਹਿਬੂਬ ਦੀਆਂ ਝੀਲ ਜਿਹੀਆਂ ਅੱਖਾਂ ਵਿੱਚ ਖੋ ਜਾਣਾ ਹੀ ਜਿੰਦਗੀ ਨਹੀ,
ਮਾਂ ਦੀਆਂ ਅੱਖਾਂ ਦੀ ਦਿਨੋ ਦਿਨ ਘਟ ਰਹੀ ਰੌਸ਼ਨੀ ਵੀ ਤਾਂ ਜਿੰਦਗੀ ਹੈ,

10.ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ" ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ

3194
ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....ਜਦੋਂ ਜਵਾਕ ਵਾਂਗੂ ਢੋਲੀ ਢੂਹੀ ਤੇ ਟੰਗੀ ਸਪਰੇਹ ਕਰਦੇ ਨੂੰ ਮੋਨੋ ਅਸਰ ਕਰਨਾ ਬੰਦ ਕਰਗੀ
ਮੁੜਕੇ ਨਾਲ ਗੱਚ ਹੋਏ ਤੇ ਹੱਡੀਆਂ ਦੀ ਢਾਂਚੇ ਨੂੰ ਚਿੰਬੜੇ ਝੁੱਗੇ ਚੋਂ ਮੁੜਕੇ ਦਾ ਮਿੱਠਾ ਮੁਸ਼ਕ ਮਾਰਨਾ ਬੰਦ ਹੋ ਗਿਆ
ਨਾ ਚਾਹੁੰਦੇ ਹੋਏ ਵੋਟ ਪਾਕੇ ਸ਼ਿਆਹੀ ਆਲੀ ਉੰਗਲ ਸਕੂਲ ਦੇ ਕੌਲੇ ਨਾਲ ਪੂੰਝਣ ਲਈ ਜਦੋਂ ਥਾਂ ਨਾ ਬਚੀ ਜਦੋਂ ਸਾਰੀ ਕੰਧ ਕਾਲੀ ਹੋਗੀ
ਜਦੋਂ ਪੈਰਾਂ ਭਾਰ ਹੱਥ ਚ ਰੋਟੀਆਂ ਲਈ ਬੈਠੇ ਖਾਣ ਲੱਗਿਆਂ ਅੰਬ ਦੇ ਅਚਾਰ ਦੀ ਫਾੜੀ ਝਕਾਨੀ ਦੇਕੇ ਵਿੱਚੋਂ ਨਿਕਲ ਗਈ ਤੇ ਕੱਚੇ ਵੇਹੜੇ ਚ ਰੁੜ ਗਈ
ਜਦੋਂ ਓਹਨੂੰ ਧੋ ਕੇ ਤੇ ਪਰਨੇ ਨਾਲ ਪੂੰਝ ਕੇ ਰੋਟੀਆਂ ਵਿੱਚ ਫੇਰ ਜਾ ਟਿਕਾਈ ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....

ਜਦੋਂ ਦਾਣਾ ਮੰਡੀ ਦੀ ਫੱਕ ਥਰਮਲ ਦੇ ਟਾਵਰਾਂ ਵਾਂਗੂ ਫੇਫੜਿਆਂ ਚ ਚੜੀ ਨੂੰ ਲਾਹੁਣ ਲਈ ਗੁੜ ਪੀਪੇ ਚੋਂ ਮੁੱਕਿਆ...
ਜਦੋਂ ਬੋਰ ਆਲੇ ਟੋਏ ਚ ਉੱਤਰੇ ਦੇ ਕਰੰਟ ਲੱਗਣ ਦੀ ਲੇਰ ਪਿੰਡ ਪਹੁੰਚੀ
ਜਾਂ ਟਰਾਂਸਫਾਰਮਰ ਤੇ ਚੜ ਮੋਟਰਾਂ ਆਲੀ ਲੈਟ ਦਾ ਫੇਜ ਬਦਲਦੇ ਨੂੰ ਸੇਠ ਦੇ ਘਰ ਏਸੀ ਚਲਦੇ ਦਿਖੇ...
ਜਦੋਂ ਛੇਵੀਂ ਵਾਰ ਜੁੱਤੀ ਦਾ ਤਲਾ ਲਵਾਉਂਦੇ ਨੂੰ ਤਲਾ ਲਾਉਣ ਵਾਲੇ ਨੇ ਸਾਸਰੀਕਾਲ ਸਰਦਾਰ ਜੀ ਆਖਿਆ...
ਤੇ ਜਦੋਂ ਸਰਦਾਰ ਜੀ ਤਲਾ ਲਾਉਣ ਵਾਲੇ ਦੇ ਨਾਲ ਈ ਬੈਠ ਦੁੱਖ ਸੁੱਖ ਸਾਂਝਾ ਕਰਨ ਲੱਗ ਪਿਆ
ਜਦੋਂ ਕਿਸੇ ਬਾਬੂ ਕਾਰ ਚੋਂ ਨਿੱਕਲ ਭੁਲੇਖੇ ਨਾਲ ਸਰਦਾਰ ਜੀ ਨੂੰ ਬੂਟ ਪਾਲਿਸ਼ ਵਾਸਤੇ ਆਖਿਆ...ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....

ਜਦੋਂ ਬਾਹਰਲੇ ਮੁਲਕ ਆਲਿਆਂ ਦੀ ਰੀਸ ਨਾਲ ਪੈਲੀ ਗਹਿਣੇ ਧਰ ਕਰੇ ਵਿਆਹ ਵਾਲੀ ਧੀ ਦਾਜ ਲਈ ਘਰੋਂ ਕੱਢੀ
ਜਦੋਂ ਕਿਸੇ ਪਿੰਡ ਦੀ ਕੁੜੀ ਨੇ ਗੋਹਾ ਕੂੜਾ ਕਰਕੇ ਇੱਕਲੌਤਾ ਲਿੱਬੜਿਆ ਪਰਾਂਦਾ ਧੋਤਾ ਤੇ ਮਿੱਸ ਪੂਜਾ ਦਾ ਗਾਣਾ ਚਾਨਚੱਕ ਭਰਾ ਬਾਪੂ ਦੇ ਸਾਹਮਣੇ ਵੱਜਿਆ
ਜਦੋਂ ਕਿਸੇ ਨੇ ਚੰਡੀਗੜ ਨੂੰ ਛੱਡ ਪਿੰਡਾਂ ਦੀ ਗੱਲ ਕਰੀ
ਜਦੋਂ ਬਾਪੂ ਦੀ ਘਟਦੀ ਨਿਗਾ ਆਪਣੇ ਪੁੱਤਾਂ ਦੀ ਨਹੀਂ ਸਗਓਂ ਅੱਖਾਂ ਦੇ ਮੁਫਤ ਕੈਂਪ ਦੀ ਉਡੀਕ ਕਰਨ ਲੱਗਿਆ
ਜਦੋਂ ਪੈਨਸ਼ਨ ਦੀ ਲੈਣ ਚ ਖੜੇ ਨੇ ਮੱਥੇ ਤੇ ਹੱਥ ਦੀ ਓਟ ਕਰ ਉੱਡਦਾ ਜਹਾਜ ਦੇਖਿਆ...ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....

ਜਦੋਂ ਲੋਨ ਲੈਕੇ ਕੀਤੀ ਡਿਗਰੀ ਮੋਮੀ ਜਾਮ ਦੇ ਲਿਫਾਫੇ ਚ ਵਲੇਹਟੀ ਕਿਸੇ ਪੇਂਡੂ ਨੇ ਪਿੰਡ ਦੀ ਲਾਸਟ ਬੱਸ ਲੰਘਾਈ
ਘਰੇ ਲੇਟ ਅੱਪੜਨ ਤੇ ਮੱਝਾਂ ਨੂੰ ਸੰਨੀ ਕਰਦੇ ਬਾਪੂ ਨੇ ਆ ਓ ਸ਼ੇਰ ਬੱਗਿਆ ਆਖਿਆ
ਜਦੋਂ ਕਾਲਜ ਜਾਣ ਵਾਲੀ ਪੈਂਟ ਨੂੰ ਗੋਡਿਆਂ ਤੱਕ ਮੋੜ ਕੇ ਝੋਨੇ ਆਲੇ ਵਾਹਣ ਚੋਂ ਕੱਖ ਕੱਢੇ
ਜਦੋਂ ਘੱਟ ਪੈਲੀ ਤੇ ਸੈਕਲ ਦੀ ਚੈਣ ਚ ਅੜ ਕੇ ਕਾਲੇ ਹੋਏ ਪਜਾਮੇ ਦੇ ਪਹੁੰਚੇ ਨੂੰ ਦੇਖ ਕੇ ਸਾਕ ਮੁੜਨ ਲੱਗੇ
ਹਰੇਕ ਪੰਜਾਬੀ ਦਾ ਸੁਪਨਾ ਕਨੇਡਾ ਤੋਂ ਪੰਜਾਬ ਬਣਿਆ ਜਦੋਂ ਸਾਰੇ ਪੰਜਾਬੀ ਪੜਨ ਜੋਗੇ ਹੋਏ
ਜਦੋਂ ਸਾਰੇ ਪਾਸ਼ ਪੜਨ ਲੱਗ ਪਏ ਤੇ ਇੱਕ ਜੁੱਟ ਹੋ ਗਏ
ਉਹਨਾਂ ਚੋਂ ਕੋਈ ਨਾ ਕੋਈ ਤਾਂ ਉੱਠੂਗਾ ਕਦੇ ਨਾ ਕਦੇ ਕਿਤੇ ਨਾਕਿਤੇ

3195
Gup Shup / Re: Few reasons to hate gandhi
« on: January 26, 2011, 11:32:48 AM »
mainu te lagda ajjkal saare chup rehn ch e khush a..... like animals wngu jo mrzi hoi jawe bolna nai.. gadhe de jinnia mrji daaangan maarlo oh chup e rehnda vichara...oh haal apny lokan da a 22

3196
Shayari / ਅਸੀਂ ਪਿੰਡਾਂ ਵਾਲੇ
« on: January 26, 2011, 11:18:58 AM »
ਮੇਰੀ ਇੱਕ ਜਮਾਤਣ ਦਾ ਸੱਦਾ ਪੱਤਰ
ਘਰ ਆਇਆ “ਮੰਮੀ ਡੈਡੀ ਦੇ ਵਿਆਹ ਦੀ
ਵृਰੇਗੰਢ”
ਸਾਡਾ ਸਾਰਾ ਟੱਬਰ ਸ਼ਸ਼ੋਪੰਜ ਚ ਪੈ ਗਿਆ
ਅੱਧਾ ਘੰਟਾ ਲਾ ਕੇ ਮੈਂ ਮਾਤਾ ਨੂੰ ਸਮਝਾਇਆ
“ਵੇਹ ਬਾ…ਸ਼ਰਮ ਨੀ ਆਉਂਦੀ ਲੋਕਾਂ ਨੂੰ”
ਬੇਬੇ ਨੇ ਕਿਹਾ.
ਜਦੋ ਸ਼ਹਿਰ ਜਾਣ ਬਾਰੇ ਬਾਪੂ ਕੋਲ ਗਿਆ
“ਕੀ ਲੈਣਾ ਤੂੰ ਕੰਜਰਪੁਣੇ ਤੋਂ”
ਬਾਪੂ ਨੇ ਕਿਹਾ.
ਯੂਰੀਆ ਰੇਹ ਲੈਣ ਦੇ ਬਹਾਨੇ ਮੈਂ
ਸ਼ਹਿਰ ਪਹੁੰਚਿਆ.
ਓਹ ਵਾਪਸੀ ਤੇ ਮੈਨੂੰ ਬੱਸ ਅੱਡੇ
ਤੱਕ ਛੱਡਣ ਆਈ
ਮੈਂ ਦੱਸਿਆ ਨਾ ਕਿ ਮੈਂ
ਟਰੈਕਟਰ ਲੈ ਕੇ ਆਇਆਂ.
ਮੇਰੀ ਪੂਰੀ ਕੋਸ਼ਿਸ਼ ਸੀ ਕਿ
ਮੈ ਪੇਂਡੂ ਤਾਂ ਨੀ ਲੱਗ ਰਿਹਾ.
ਅੱਜ ਫੇਰ ਬੋਹੜ ਹੇਠਾਂ
ਨੰਬਰਦਾਰ ਆਪਣੀ ਰੈਲੀ ਦੀਆਂ
ਵਾਰਾਂ ਸੁਣਾ ਰਿਹਾ ਸੀ
ਅਸਮਾਨੀ ਹੌਵਾਈ ਜਹਾਜ਼ ਲੰਘਿਆ
ਬੁਲਾਰਾ ਤੇ ਸਰੋਤੇ ਸਾਰੇ ਚੁ੮ਪ ਕਾਰ ਗੇ ਤੇ ਜਹਾਜ਼
ਵਲ ਮੂੰਹ ਚੱਕ ਵੇਖਣ ਲੱਗੇ.
ਮੈਨੂੰ ਮੇਰੀ ਜਮਾਤਣ ਦੀ
ਗੱਲ ਯਾਦ ਆ ਗਈ
ਅੱਡੇ ਪਹੁੰਚਦਿਆਂ ਉਹਨੇ ਕਿਹਾ ਸੀ
“ਥੋਡਾ ਪੇਂਡੂਆਂ ਦਾ ਦੋ ਗੱਲਾਂ ਤੋਂ
ਪੱਕਾ ਪਤਾ ਲੱਗ ਜਾਂਦਾ”
ਮੈਂ ਸ਼ਰਮ ਮਾਰੇ “ਕੀ” ਨਾ ਪੁੱਛਿਆ
ਪਰ ਉਹ ਬੋਲਦੀ ਗਈ
“ਇੱਕ ਤਾਂ ਤੁਰੇ ਜਾਂਦੇ ਰਾਹ ਚ
ਖृੜੀਆਂ ਕਾਰਾਂ ਤੇ ਉੰਗਲ ਨਾਲ
ਲਕੀਰ ਮਾਰਦੇ ਜਾਓਗੇ, ਪਿਛਲੇ
ਸ਼ੀਸ਼ੇ ਤੇ ਪਈ ਮਿੱਟੀ ਤੇ ਪਾਨ
ਦਾ ਪੱਤਾ ਜਾ ਬਣਾ ਕੇ ਵਿੱਚ ਦੀ ਤੀਰ
ਜਾ ਲੰਘਾ ਕੇ, ਆਪਨਾ ਨਾਮ ਲਿਖ ਦਿਨੇ ਓਂ.
ਇੱਕ ਹੋਰ ਗੱਲ
ਜਹਾਜ਼ ਜਾਂਦਾ ਵੇਖ ਗੱਲ
ਕਰਨੀ ਬੰਦ ਕਰ ਦਿੰਨੇ ਓਂ
ਤੇ ਮੂੰਹ ਚੱਕ ਉਤਾਂਹ ਨੂੰ ਵੇਖਣ
ਲੱਗ ਜਾਨੇ ਓਂ”
ਉਹਦੀ ਗੱਲ ਪੂਰੀਹੋ ਚੁੱਕੀ ਸੀ
ਉਹ ਚੁੱਪ ਹੋ ਗਈ
ਏਧਰ ਜਹਾਜ਼ ਅੱਖੋਂ ਓਝਲ ਹੋ ਗਿਆ ਸੀ
ਸੱਥ ਚ ਬੈਠੇ ਸਰੋਤਿਆਂ ਨੇ
ਅੱਖਾਂ ਅਸਮਾਨ ਚੋਂ ਲਾਹ
ਨੰਬਰਦਾਰ ਤੇ ਫੇਰ ਟਿਕਾ ਲਈਆਂ ਸਨ
ਨੰਬਰਦਾਰ ਬੁਲਾਰਾ

ਬੋਲਣਾ ਸ਼ੁਰੂ ਹੋ ਗਿਆ ਸੀ

ਜਮਾਤਣ ਦੀ ਗੱਲ ਪੱਕੀ ਸੀ
ਅਸੀਂ ਪਿੰਡਾਂ ਵਾਲੇ ਸੀ…

3197
News Khabran / ਚੰਡੀਗੜ੍ਹ ਦਾ ਮਸਲਾ
« on: November 29, 2010, 11:16:35 AM »

ਚੰਡੀਗੜ੍ਹ ਦਾ ਮਸਲਾ ਇਕ ਵਾਰ ਫਿਰ ਗਰਮਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਇਸ ਮਹੱਤਵਪੂਰਨ ਸ਼ਹਿਰ ਵਿਚ ਵੱਖਰੀ ਹਾਈ ਕੋਰਟ ਬਣਾਉਣ ਦੀ ਮੰਗ ਨਾਲ ਪੰਜਾਬ ਦੇ ਪੁਰਾਣੇ ਜ਼ਖ਼ਮ ਮੁੜ ਅੱਲੇ ਹੋ ਗਏ ਹਨ। ਆਜ਼ਾਦੀ ਤੋਂ ਬਾਅਦ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤਾ ਜਾਂਦਾ ਰਿਹਾ ਹੈ। ਬੋਲੀਆਂ ਦੇ ਆਧਾਰ ’ਤੇ ਜੇਕਰ ਸੂਬਿਆਂ ਦਾ ਪੁਨਰ-ਗਠਨ ਕੀਤਾ ਗਿਆ ਤਾਂ ਪੰਜਾਬ ਦੇ ਮਾਮਲੇ ਵਿਚ ਇਸ ਸਬੰਧੀ ਵੀ ਕੇਂਦਰ ਵੱਲੋਂ ਕੜ੍ਹੀ ਹੀ ਘੋਲੀ ਗਈ। ਉਸ ਸਮੇਂ ਪੰਜਾਬ ਦਾ ਬੋਲੀ ਦੇ ਆਧਾਰ ’ਤੇ ਨਾ ਤਾਂ ਪੁਨਰ-ਗਠਨ ਕੀਤਾ ਗਿਆ ਅਤੇ ਨਾ ਹੀ ਇਥੇ ਪੰਜਾਬੀ ਬੋਲੀ ਨੂੰ ਉਸ ਦਾ ਬਣਦਾ ਸਥਾਨ ਦਿੱਤਾ ਗਿਆ। ਇਸ ਮਸਲੇ ’ਤੇ ਲੰਮਾ ਸੰਘਰਸ਼ ਚੱਲਿਆ ਜਿਸ ਵਿਚ ਹੋਰ ਧਿਰਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਯੋਗਦਾਨ ਪਾਇਆ ਸੀ। ਬੜੇ ਸਖ਼ਤ ਸੰਘਰਸ਼ ਤੋਂ ਬਾਅਦ ਜੇਕਰ ਬੋਲੀ ਦੇ ਆਧਾਰ ’ਤੇ ਸੂਬਾ ਬਣਾਇਆ ਵੀ ਗਿਆ ਤਾਂ ਉਸ ਨੂੰ ਵਿਸ਼ੇਸ਼ ਸਾਜ਼ਿਸ਼ਾਂ ਅਧੀਨ ਬੁਰੀ ਤਰ੍ਹਾਂ ਛਾਂਗ ਦਿੱਤਾ ਗਿਆ। ਇਥੋਂ ਤੱਕ ਕਿ ਇਸ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਇਸ ਵਿਚੋਂ ਕੱਢ ਲਿਆ ਗਿਆ। ਚੰਡੀਗੜ੍ਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤਾ ਗਿਆ ਇਕ ਸੰਕਲਪ ਸੀ। ਪੰਡਿਤ ਨਹਿਰੂ ਚੰਡੀਗੜ੍ਹ ਦੇ ਰੂਪ ’ਚ ਇਸ ਲਈ ਪੰਜਾਬੀਆਂ ਨੂੰ ਇਹ ਤੋਹਫ਼ਾ ਦੇਣਾ ਚਾਹੁੰਦੇ ਸਨ ਕਿਉਂਕਿ ਦੇਸ਼ ਦੀ ਵੰਡ ਨਾਲ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਲੱਖਾਂ ਪੰਜਾਬੀ ਆਪਣਾ ਘਰ-ਘਾਟ ਗੁਆ ਕੇ ਇਧਰ ਆ ਚੁੱਕੇ ਸਨ। ਸੂਬੇ ਦੀ ਕੋਈ ਢੁਕਵੀਂ ਰਾਜਧਾਨੀ ਨਹੀਂ ਸੀ। ਚੰਡੀਗੜ੍ਹ ਨੂੰ ਦਰਜਨਾਂ ਹੀ ਪੰਜਾਬੀਆਂ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਸੀ। ਪਰ ਪੰਜਾਬ ਦੀ ਮੁੜ ਰੂਪ-ਰੇਖਾ ਉਲੀਕਣ ਦੀ ਆੜ ਵਿਚ ਇਸ ਨੂੰ ਪੰਜਾਬ ਤੋਂ ਹੀ ਖੋਹ ਲੈਣਾ ਕੇਂਦਰ ਦੀ ਇਕ ਵੱਡੀ ਜ਼ਿਆਦਤੀ ਸੀ। ਇਸ ਲਈ ਇਸ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਅਨੇਕਾਂ ਵੱਡੇ ਯਤਨ ਕੀਤੇ ਗਏ। ਸ: ਦਰਸ਼ਨ ਸਿੰਘ ਫੇਰੂਮਾਨ ਵਰਗੇ ਕਾਂਗਰਸ ਪ੍ਰਸਤ ਆਗੂ ਚੰਡੀਗੜ੍ਹ ਦੀ ਪ੍ਰਾਪਤੀ ਲਈ ਮਰਨ ਵਰਤ ਰੱਖ ਕੇ ਸ਼ਹੀਦ ਹੋ ਗਏ। ਪਰ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਾ ਸਰਕੀ। ਇਕ ¦ਮੀ ਜੱਦੋ-ਜਹਿਦ ਅਤੇ ਖ਼ੂਨੀ ਸੰਘਰਸ਼ ਤੋਂ ਬਾਅਦ 1985 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਜੋ ਸਮਝੌਤਾ ਕੀਤਾ ਸੀ, ਉਸ ਅਨੁਸਾਰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਸੀ। ਉਸ ਸਮੇਂ ਕੁਝ ਅਕਾਲੀ ਆਗੂ ਸ: ਸੁਰਜੀਤ ਸਿੰਘ ਬਰਨਾਲਾ ਅਤੇ ਸ: ਬਲਵੰਤ ਸਿੰਘ ਨੇ ਆਪਣੀਆਂ ਕੁਰਸੀਆਂ ਦੇ ਮੋਹ ਕਰਕੇ ਜੇਕਰ ਇਸ ਮਸਲੇ ’ਤੇ ਬੁਜ਼ਦਿਲੀ ਨਾ ਦਿਖਾਈ ਹੁੰਦੀ ਤਾਂ ਇਹ ਮਸਲਾ ਨਿਸਚੇ ਹੀ ਹੱਲ ਹੋ ਜਾਣਾ ਸੀ। ਜੇਕਰ ਕਿਸੇ ਖਿੱਤੇ ਦੇ ਲੋਕਾਂ ਦੇ ਜਰਨੈਲ ਹੀ ਮੈਦਾਨੋਂ ਭੱਜ ਜਾਣ ਤਾਂ ਉਨ੍ਹਾਂ ਦਾ ਬਣਦਾ ਹੱਕ ਹੱਥੋਂ ਖੁਸ ਹੀ ਜਾਂਦਾ ਹੈ। ਇਸੇ ਲਈ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਚੰਡੀਗੜ੍ਹ ਸਬੰਧੀ ਪਹਿਲਾਂ ਤੋਂ ਬਣਾਈਆਂ ਯੋਜਨਾਵਾਂ ’ਤੇ ਨਿਰਵਿਘਨ ਆਪਣਾ ਕਾਰਜ ਜਾਰੀ ਰੱਖਿਆ। ਸਿੱਟੇ ਵਜੋਂ ਅੱਜ ਚੰਡੀਗੜ੍ਹ ਦਾ ਸਰੂਪ ਹੀ ਬਦਲ ਦਿੱਤਾ ਗਿਆ ਹੈ। ਇਸ ਲਈ ਅਸੀਂ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਸਮਝਦੇ ਹਾਂ ਜੋ ਹੌਲੀ-ਹੌਲੀ ਆਪਣੀ ਰਾਜਧਾਨੀ ਤੋਂ ਆਪਣਾ ਹੱਕ ਛੱਡਦੀਆਂ ਗਈਆਂ। ਪਿਛਲੇ ਦਿਨੀਂ ਕੇਂਦਰ ਨੇ ਪੰਜਾਬ ਦੇ ਗਵਰਨਰ ਦੀ ਚੰਡੀਗੜ੍ਹ ਦੇ ਮੁੱਖ ਪ੍ਰਬੰਧਕ ਦੇ ਤੌਰ ’ਤੇ ਸ਼ਕਤੀ ਘਟਾ ਕੇ ਇਥੇ ਸਿੱਧੇ ਤੌਰ ’ਤੇ ਆਪਣਾ ਚੀਫ਼ ਕਮਿਸ਼ਨਰ ਨਿਯੁਕਤ ਕਰਨ ਦੀ ਗੱਲ ਤੋਰੀ ਗਈ ਸੀ। ਅਜੇ ਵੀ ਅਜਿਹੇ ਯਤਨ ਲਗਾਤਾਰ ਜਾਰੀ ਹਨ। ਅੱਜ ਵੀ ਪੰਜਾਬ ਦੇ ਪੱਲੇ ਇਸ ਮਸਲੇ ’ਤੇ ਨਿਰਾਸ਼ਾ ਹੀ ਪੈ ਰਹੀ ਹੈ।
ਬਿਨਾਂ ਸ਼ੱਕ ਹਰਿਆਣਾ ਸਰਕਾਰ ਨੇ ਚੰਡੀਗੜ੍ਹ ’ਤੇ ਆਪਣਾ ਪੂਰਾ ਹੱਕ ਜਤਾਈ ਰੱਖਣ ਲਈ ਇਥੇ ਆਪਣੀ ਵੱਖਰੀ ਹਾਈ ਕੋਰਟ ਦੀ ਸਥਾਪਨਾ ਦੀ ਗੱਲ ਤੋਰੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਇਕ ਵਾਰ ਫਿਰ ਇਹ ਗੱਲ ਦੁਹਰਾਈ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਤੌਰ ’ਤੇ ਉਸਾਰਿਆ ਗਿਆ ਸੀ। ਜੇਕਰ ਦੇਸ਼ ਵਿਚ ਕੁਝ ਵੱਖਰੇ ਸੂਬੇ ਵੀ ਬਣਾਏ ਗਏ ਹਨ ਤਾਂ ਉਨ੍ਹਾਂ ਲਈ ਵੱਖਰੀਆਂ ਨਵੀਆਂ ਰਾਜਧਾਨੀਆਂ ਉਸਾਰੀਆਂ ਗਈਆਂ ਹਨ। ਅਸੀਂ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਅਪਣਾਏ ਰੁਖ਼ ਦੀ ਪ੍ਰਸੰਸਾ ਕਰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਕੇਂਦਰ ਕੋਲ ਮੁੜ ਇਸ ਸਬੰਧੀ ਆਪਣਾ ਪ੍ਰਭਾਵਸ਼ਾਲੀ ਪੱਖ ਰੱਖਿਆ ਜਾਏ ਅਤੇ ਆਪਣੀ ਜਾਇਜ਼ ਮੰਗ ਮਨਵਾਉਣ ਦਾ ਪੂਰਾ ਯਤਨ ਕੀਤਾ ਜਾਏ ਤਾਂ ਜੋ ਪੰਜਾਬ ਨਾਲ ਕੀਤੀਆਂ ਜ਼ਿਆਦਤੀਆਂ ਦੀ ਸੂਚੀ ਕੁਝ ਛੋਟੀ ਕਰਨ ਲਈ ਰਾਹ ਪੱਧਰਾ ਹੋ ਸਕੇ।

3198
thanxxxxxxxx bro

3199
Lok Virsa Pehchaan / Re: ਪਾਸ਼ ਦੀ ਕਵਿਤਾ
« on: November 12, 2010, 01:51:40 PM »
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ
ahh v paash ne likhya

3200
Lok Virsa Pehchaan / Re: ਪਾਸ਼ ਦੀ ਕਵਿਤਾ
« on: November 12, 2010, 01:49:52 PM »
billi ki jaane adhrak da swaad :mean: :mean:

bijju ki jaanan paash baare.. ohna nu te bakwas e lgna :laugh: :laugh:

Pages: 1 ... 155 156 157 158 159 [160] 161 162 163 164 165 ... 170