3121
Knowledge / Re: queen padmini
« on: September 25, 2011, 02:13:00 AM »
amm nice a
This section allows you to view all posts made by this member. Note that you can only see posts made in areas you currently have access to. 3123
News Khabran / Re: Jagjit Singh - Suffers Hemmorage - Critical« on: September 25, 2011, 01:47:52 AM »
god blss him
3124
Religion, Faith, Spirituality / Re: Hukamnama« on: September 24, 2011, 08:30:51 AM »
waheguru jio
3126
Love Pyar / Re: Difference in Love & Marriage« on: September 24, 2011, 08:21:06 AM »
kaimmmmmmmzzzzz
3127
Lok Virsa Pehchaan / Re: books of shiv kumar batalvi...........« on: September 24, 2011, 08:19:06 AM »
okkkkkkkk jiii :dnk: :dnk:
3128
Lok Virsa Pehchaan / Re: ਜਹਾਜ਼ ਵਾਲੀ ਟੈਂਕੀ« on: September 24, 2011, 08:14:39 AM »
hnjiiiiiiiiii.. btt unj kaim v a
hehe 3129
News Khabran / Re: ਸੂਫ਼ੀ ਸੰਤ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਾਧਾਈਆ« on: September 24, 2011, 08:13:26 AM »
hnjiiiiii 22 g
3130
Discussions / Re: ਜੰਮੀ ਤਾਂ ਲੱਖਾਂ ਦੀ !« on: September 24, 2011, 08:12:06 AM »
ammmmm gall tn ah a ji v ajj kal lokan ne apni izzat pesse di khatir vechni strt krti a.. ajjkal kise nu apni dhi bhen ya maa da ona ni jinna pesse da a.. sidhe shbda ch kaha taan kalyug hai bhai,, and lok ene k beshrm ho chukky a v ethe shair krn ch v shrm aundi mainu....:sad:
3132
Religous Videos / Re: Baba Farid ji De Salok« on: September 22, 2011, 12:21:05 PM »
thnxxxxxxxxxx g
3133
PJ Games / Re: Comment On PHOTO of PerSon Above you« on: September 22, 2011, 12:19:15 PM »
hmmmmmmmmmmmmmmmmm... bbu maan saab
3134
Discussions / ਜੰਮੀ ਤਾਂ ਲੱਖਾਂ ਦੀ !« on: September 22, 2011, 12:14:18 PM »
ਹਸਪਤਾਲ ਵਿੱਚੋਂ ਟੈਸਟ ਕਰਵਾਉਣ ਮਗਰੋਂ ਜਦ ਨਿੰਦਰ ਨੂੰ ਪਤਾ ਲੱਗਾ ਕਿ ਜੰਮਣ ਵਾਲਾ ਮੁੰਡਾ ਨਹੀਂ, ਕੁੜੀ ਹੈ ਤਾਂ ਉਸਨੂੰ ਤਾਂ ਡੋਬੂ ਹੀ ਪੈਣੇ ਸ਼ੁਰੂ ਹੋ ਗਏ ਕੋਲ ਖੜੀ ਤਾਈ ਕਹਿਣ ਲੱਗੀ, “ਚਿੰਤਾ ਕਾਹਨੂੰ ਕਰਦਾ ਏਂ……? ਜੇ ਕੁੜੀ ਕੁੱਖ ਚ ਕਤਲ ਕਰਵਾ ਦਿੱਤੀ ਤਾਂ ਉਸਦਾ ਮੁੱਲ ਕੌਡੀ ਨਹੀਂ ਪੈਣਾ, ਪਰ ਜੇ ਜੰਮ ਕੇ ਪਾਲ ਪੋਸ ਕੇ ਵਿਆਹੁਣ ਤੋਂ ਬਾਅਦ ਉਸਦਾ ਸੌਦਾ ਹੀ ਕਰ ਦਿੱਤਾ ਜਾਵੇ ਤਾਂ ਲੱਖਾਂ ਦੀ ਹੈ । ਉਹ ਕਿਵੇਂ? ਨਿੰਦਰ ਨੇ ਪੁੱਛਿਆ! ਬਈ ਅੱਜ ਕੱਲ੍ਹ ਆਹੀ ਕੁੱਝ ਤਾਂ ਕਰ ਰਹੇ ਨੇ ਲੋਕ ਹੁਣ ਧੀਆਂ ਕੁਖਾਂ ਚ ਕਤਲ ਕਰਨ ਦੀ ਥਾਂ ਜੰਮ ਕੇ ਵੱਡੀਆਂ ਕਰਕੇ ਚੰਗੇ ਘਰ ਵਿਆਹ ਕੇ, ਉਹਨਾਂ ਉਂਪਰ ਦਾਜ ਦੇ ਝੂਠੇ ਪਰਚੇ ਕਰਵਾ ਕੇ ਲੱਖਾਂ ਪ੍ਰਾਪਤ ਕੀਤੇ ਜਾ ਰਹੇ ਹਨ, ਤੂੰ ਚਿੰਤਾ ਕਾਹਨੂੰ ਕਰਦਾ ਏਂ? ਕੁੜੀ ਫਿਰ ਦੁਬਾਰਾ ਵਿਆਹੀ ਜਾਂਦੀ ਏ । ਕਹਿੰਦੀ ਹੋਈ ਤਾਈ ਅਗਾਂਹ ਚਲੀ ਗਈ ਤੇ ਨਿੰਦਰ ਵੀ ਹੁਣ ਮੁਸਕਰਾਉਂਦਾ ਹੋਇਆ ਲੱਖਾਂ ਦੇ ਸੁਪਨੇ ਦੇਖਣ ਲੱਗਾ।
3135
PJ Games / Re: Comment On PHOTO of PerSon Above you« on: September 22, 2011, 12:10:40 PM »
?????????????????????????????????????????????????????????????
????????????????????????????????????????????????????????????? ????????????????????????????????????????????????????????????? 3136
News Khabran / ਸੂਫ਼ੀ ਸੰਤ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਾਧਾਈਆ« on: September 22, 2011, 12:07:53 PM »
App Sbb Nu ਸੂਫ਼ੀ ਸੰਤ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਾਧਾਈਆ .... Faridkot ch Festiwal chlk rea a g... and eh virasti Mela hai,, punjab ch only 3 e Virasti mele lgde a........
History Of BaBa Farid Ji ਇਤਿਹਾਸ ਦੇ ਵਰਕੇ ਫਰੋਲਣ ਨਾਲ ਬਹੁਤ ਸਾਰੇ ਪਖ ਨਜ਼ਰ ਆਓਂਦੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਕੇਵਲ ਦੋ ਸੌ ਸਾਲ ਪੇਹ੍ਲਾਂ ਫਰੀਦ ਜੀ ਹੋਏ ਸੀ | ਓਹਨਾਂ ਦੇ ਰਚਿਤ ਸ਼ਲੋਕ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ ਅਤੇ ਹਰ ਸਿਖ ਜਾਂ ਨਾਨਕ ਨਾਮ ਲੇਵਾ ਜਦੋਂ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ ਹੈ ਤਾਂ ਓਹ ਬਾਬਾ ਫਰੀਦ ਜੀ ਦੀ ਬਾਣੀ ਦਾ ਵੀ ਓਨਾ ਹੀ ਸਤਕਾਰ ਕਰਦਾ ਹੈ ਜਿਤਨਾ ਉਸ ਦੇ ਮਨ ਵਿਚ ਆਪਣੇ ਗੁਰੂ ਜੀ ਦਾ ਸਤਕਾਰ ਹੁੰਦਾ ਹੈ | ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦੁ --ਦੀਨ ਮਸੂਦ ਸੀ ਓਹ ਹਿਜਰੀ ੫੬੯ ਦੇ ਰਮਜ਼ਾਨ ਦੇ ਮਹੀਨੇ ਦੀ ਪਹਲੀ ਤਰੀਖ ਨੂੰ ਪੈਦਾ ਹੋਏ ਸੀ ਅਤੇ ਉਸ ਸਮੇਂ ਈਸਵੀ ਸਨ ੧੧੭੩ ਸੀ ਅਤੇ ਕੁਝ ਇਤਿਹਾਸਕਾਰ ੧੧੭੫ ਮਨ ਰਹੇ ਹਨ | ਇਤਿਹਾਸ ਵਿਚ ਇਹ ਦਰਜ ਹੈ ਕੇ ਬਾਰਵੀਂ ਸਦੀ ਈਸਵੀ ਵਿਚ ਕਾਬੁਲ ਦਾ ਬਾਦਸ਼ਾਹ ਫਾਰੂਕ ਸ਼ਾਹ ਸੀ ਗਜਨੀ ਅਤੇ ਹੋਰ ਨੇੜੇ ਦੇ ਇਲਾਕ਼ੇ ਦੇ ਬਾਦਸ਼ਾਹ ਇਸ ਦੀ ਈਨ ਮੰਦੇ ਸਨ ਪ੍ਰੰਤੂ ਫਾਰੂਕ ਸ਼ਾਹ ਦਾ ਪੁਤਰ ਇਤਨਾ ਤੇਜ਼ ਤਰਾਰ ਯੋਧਾ ਅਤੇ ਕਾਬੁਲ ਨਹੀ ਸੀ| ਗਜਨੀ ਦੇ ਬਾਦਸ਼ਾਹ ਨੇ ਕਾਬੁਲ ਉਪਰ ਕਬਜਾ ਕਰ ਲਿਆ ਅਤੇ ਅਖੀਰ ਉਸ ਨੇ ਅਪਨੀ ਲੜਕੀ ਦੀ ਸ਼ਾਦੀ ਉਸ ਦੇ ਪੁਤਰ ਨਾਲ ਕਰਕੇ ਉਸ ਨੂੰ ਕਾਬੁਲ ਦੀ ਬਾਦਸ਼ਾਹੀ ਵਾਪਸ ਕਰ ਦਿਤੀ | ਇਸ ਲੜਾਈ ਝਗੜੇ ਦੇ ਸਮੇਂ ਗਜਨੀ ਦਾ ਇਕ ਭਰਾ ਸ਼ੇਖ ਸਾਈਬ (੫੧੯ ਹਿਜਰੀ ) ਈਸਵੀ ੧੧੨੫ ਵਿਚ ਆਪਣੇ ਪਰਿਵਾਰ ਸਮੇਤ ਵਤਨ ਛਡ ਕੇ ਕਸੂਰ ਵਿਚ ਜਾ ਵਸਿਆ | ਫਿਰ ਕਸੂਰ ਛਡ ਕੇ ਮੁਲਤਾਨ ਚਲੇ ਗਏ ਅਤੇ ਫਿਰ ਦੀਪਾਲਪੁਰ ਨੇੜੇ ਕੋਠੀਵਾਲ ਵਿਚ ਆ ਵਸੇ| ਸ਼ੇਖ ਸਾਈਬ ਦੇ ਪੁਤਰ ਦੀ ਸ਼ਾਦੀ ਬੀਬੀ ਮਰੀਅਮ ਨਾਲ ਕਰ ਦਿਤੀ ਗਈ ਉਸ ਦੀ ਕੁਖ ਵਿਚੋਂ ਤਿਨ ਪੁਤਰ ਅਤੇ ਇਕ ਧੀ ਪੈਦਾ ਹੋਏ ਦੂਜੇ ਪੁਤਰ ਦਾ ਨਾਮ ਫਰੀਦੁ --ਦੀਨ ਮਸੂਦ ਸੀ | ੧੬ ਸਾਲ ਦੀ ਉਮਰ ਵਿਚ ਫਰੀਦ ਜੀ ਆਪਣੇ ਮਾਪਿਆ ਨਾਲ ਹਜ ਕਰਨ ਲਈ ਮੱਕਾ ਸ਼ਰੀਫ਼ ਗਏ | ਵਾਪਸ ਆ ਕੇ ਤਾਲੀਮ ਹਾਸਲ ਕਰਨ ਲਈ ਕਾਬੁਲ ਭੇਜਿਆ ਗਿਆ |ਤਾਲੀਮ ਪੂਰੀ ਕਰ ਕੇ ਜਦੋਂ ਮੁਲਤਾਨ ਵਾਪਸ ਆਏ ਤਾਂ ਇਹਨਾ ਨੂੰ ਦਿਲੀ ਵਾਲੇ ਖ੍ਵਾਜਾ ਕੁਤਬ ਦੀਨ ਬਖ੍ਤੀਅਰ ਉਸ਼ੀ ਦੇ ਦਰਸ਼ਨ ਹੋਏ ਤਾਂ ਓਹਨਾ ਦੇ ਮੁਰੀਦ ਬਣ ਗਏ | ਮੁਰਸ਼ਦ ਦੇ ਹੁਕਮ ਅਨੁਸਾਰ ਕੁਝ ਦੇਰ ਹਾਂਸੀ ਅਤੇ ਸਰਸਾ ਵਿਖੇ ਇਸਲਾਮੀ ਤਾਲੀਮ ਪ੍ਰਾਪਤ ਕਰਦੇ ਰਹੇ | ਜਦੋਂ ਖਵਾਜਾ ਜੀ ਚੜਾਈ ਕਰ ਗਏ ਤਾਂ ਫਰੀਦ ਜੀ ਅਜੋਧਨ ਆ ਗਏ ਜਿਸ ਨੂੰ ਹੁਣ ਪਾਕ ਪੱਟਣ ਆਖਿਆ ਜਾਂਦਾ ਹੈ | ਇਸ ਸਮੇਂ ਤਕ ਫਰੀਦ ਜੀ ਦੀ ਸ਼ਾਦੀ ਹੋ ਚੁਕੀ ਸੀ ਅਤੇ ਆਪ ਜੀ ਦੇ ਛੇ ਲੜਕੇ ਅਤੇ ਦੋ ਲੜਕੀਆਂ ਸਨ ਵਡੇ ਪੁਤਰ ਦਾ ਨਾਮ ਸ਼ੇਖ ਬਦਰੂ ਦੀਨ ਸੁਲੇਮਾਨ ਸੀ ਜੋ ਬਾਦ ਵਿਚ ਇਨ੍ਹਾ ਦੀ ਗੱਦੀ ਉਪਰ ਬੈਠਾ | ਇਤਿਹਾਸ ਬੋਲਦਾ ਹੈ ਕੇ ਬਾਬਾ ਫਰੀਦ ਜੀ ਆਪਣੇ ਜੀਵਨ ਕਲ ਸਮੇਂ ਦਿੱਲੀ ਤੋਂ ਅਜੋਧਨ ਜਾਂਦੇ ਸਮੇਂ ਫਰੀਦਕੋਟ ਵਿਚੋਂ ਲੰਘੇ ਸਨ ਉਸ ਸਮੇਂ ਕਿਲੇ ਦੀ ਉਸਾਰੀ ਚਲ ਰਹੀ ਸੀ ਲੋਕਾਂ ਤੋਂ ਮਜਦੂਰੀ ਕਾਰਵਾਈ ਜਾ ਰਹੀ ਸੀ ਫਰੀਦ ਜੀ ਨੂੰ ਵੀ ਇਸ ਕੰਮ ਲਈ ਫੜ ਲਿਆ ਗਿਆ ਪ੍ਰੰਤੂ ਜਦੋਂ ਓਹ ਮਜਦੂਰੀ ਕਰ ਰਹੇ ਸੀ ਤਾਂ ਦੇਖਿਆ ਗਿਆ ਕੇ ਟੋਕਰੀ ਉਨ੍ਹਾ ਦੇ ਸਿਰ ਤੋਂ ਉਪਰ ਸੀ ਅਤੇ ਇਹ ਦੇਖ ਸਬ ਲੋਕ ਹੈਰਾਨ ਹੋ ਗਏ ਜਦੋਂ ਰਾਜੇ ਨੂੰ ਖਬਰ ਮਿੱਲੀ ਤਾਂ ਰਾਜਾ ਖੁਦ ਦੇਖ ਕੇ ਹੈਰਾਨ ਹੋਇਆ ਕੇ ਇਹ ਤਾਂ ਕੋਈ ਮਹਾਂ ਪੁਰਖ ਹੈ ਉਸ ਨੇ ਉਨ੍ਹਾ ਤੋਂ ਮੁਆਫੀ ਮੰਗੀ ਅਤੇ ਫਰੀਦ ਜੀ ਨੂੰ ਛਡ ਦਿਤਾ | ਫਰੀਦ ਜੀ ਨੇ ਜਿਸ ਰੁਖ ਨਾਲ ਗਾਰੇ ਵਾਲੇ ਹਥ ਸਾਫ਼ ਕੀਤੇ ਓਹ ਰੁਖ ਵੀ ਉਥੇ ਮੌਜੂਦ ਹੈ ਉਥੇ ਇਸ ਵੇਲੇ ਉਨ੍ਹਾ ਦੀ ਯਾਦ ਵਿਚ ਗੁਰੂਦਵਾਰਾ ਸਾਹਿਬ ਬਣਿਆ ਹੋਇਆ ਹੈ ਅਤੇ ਹਰ ਰੋਜ਼ ਦੀਵਾਨ ਲਗਦਾ ਹੈ ਅਤੇ ਹਰ ਵੀਰਵਾਰ ਮੇਲਾ ਭਰਦਾ ਹੈ | ਉਸ ਸ਼ੇਹਰ ਦਾ ਪਹਲਾ ਨਾਮ ਮੋਕਲਹਰ ਸੀ ਜੋ ਕੇ ਉਸ ਮੋਕਲਹਰ ਰਾਜੇ ਦੇ ਦੇ ਨਾਮ ਤੇ ਸੀ ਬਾਦ ਵਿਚ ਉਸ ਦਾ ਨਾਮ ਫਰੀਦਕੋਟ ਰਖ ਦਿਤਾ ਗਿਆ | ਹੁਣ ਇਸ ਨਗਰ ਵਿਚ ਉਨਾਹ ਦੇ ਨਾਮ ਉਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ਬਣੀ ਹੋਈ ਹੈ | ਸ਼ੇਖ ਬ੍ਰਹਮ ਜਿਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਲੇ ਸਨ ਅਤੇ ਉਨ੍ਹਾ ਤੋਂ ਸ਼ੇਖ ਫਰੀਦ ਜੀ ਦੇ ਸ਼ਲੋਕ ਪ੍ਰਾਪਤ ਕੀਤੇ ਓਹ ਫਰੀਦ ਜੀ ਦੀ ਗੱਦੀ ਉਪਰ ਗਿਆਰਵੇਂ ਸਥਾਨ ਉਪਰ ਸਨ | ਬਾਬਾ ਫਰੀਦ ਜੀ ਨੇ ਪੰਜਾਬੀ ਬੋਲੀ ਨੂੰ ਪਰਚਾਰ ਲਈ ਵਰਤਿਆ ਸੀ ਇਸ ਵਿਚ ਲੇਹਂਦੀ ਪੰਜਾਬੀ ਦਾ ਅਸਰ ਵੀ ਮਿਲਦਾ ਹੈ | ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿਚ ਸਧਾਰਨ ਲੋਕਾਂ ਦੀ ਬੋਲੀ ਅਤੇ ਆਮ ਜੀਵਨ ਵਿਚੋਂ ਲਈਆਂ ਉਦਾਹਰਨਾਂ ਆਮ ਮਨਾਂ ਤੇ ਡੂੰਘਾ ਅਸਰ ਦਿੰਦੀਆਂ ਹਨ | ਜਿਵੇਂ ------- ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥{ਅੰਗ 1379} ਇਸ ਸ਼ਲੋਕ ਵਿਚ ਫਰੀਦ ਜੀ ਦਸਦੇ ਹਨ ਕੇ ਜੱਟ ਕਿਕਰੀਆਂ ਬੀਜ ਰਿਹਾ ਹੈ ਅਤੇ ਬਿਜੋਰ ਦੀਆਂ ਦਾਖਾਂ ਭਾਵ ਛੋਟੇ ਅੰਗੂਰਾਂ ਦੀ ਤਮਨਾ ਰਖਦਾ ਹੈ ਅਤੇ ਇਸ ਤਰਾਂ ਹੀ ਸਾਰੀ ਉਮਰ ਉਨ ਕਤਾ ਰਿਹਾ ਹੈ ਅਤੇ ਇਛਾ ਪੱਟ ਅਰਥਾਤ ਰੇਸ਼ਮ ਦੀ ਰਖਦਾ ਹੈ | ਜਾਂ ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥ ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥{ਅੰਗ 1379} ਇਸ ਸ਼੍ਲੋਕ ਵਿਚ ਫਰੀਦ ਜੀ ਫਾਰ੍ਮੋੰਦੇ ਹਨ ਕੇ ਸ਼ੱਕਰ, ਖੰਡ, ਮਿਸਰੀ,ਗੁੜ, ਸ਼ਾਹਿਦ,ਅਤੇ ਮਝ ਦਾ ਦੁਧ ਸਾਰੇ ਹੀ ਮਿਠੇ ਹਨ ਪਰੰਤੂ ਇਹ ਸਾਰੀਆਂ ਵਸਤਾਂ ਰੱਬ ਦੇ ਨਾਮ ਦਾ ਮੁਕਾਬਲਾ ਨਹੀ ਕਰ ਸਕਦੀਆਂ ਜੋ ਇਨ੍ਹਾ ਵਸਤੂਆਂ ਤੋਂ ਵੀ ਮਿਠਾ ਹੈ| ਅਤੇ ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥ ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥ {ਅੰਗ 1380} ਫਰੀਦ ਜੀ ਆਖਦੇ ਹਨ ਕੇ ਕਾਫੀ ਲੋਕਾਂ ਪਾਸ ਬਹੁਤ ਸਾਰਾ ਆੱਟਾ ਹੈ ਅਤੇ ਕੁਝ ਲੋਕਾਂ ਕੋਲ ਆੱਟੇ ਵਿਚ ਲੂਣ ਜਿਨਾ ਵੀ ਆੱਟਾ ਨਹੀ ਹੈ ਪ੍ਰੰਤੂ ਅਗੇ ਜਾਣ ਉਪਰ ਹੀ ਪੱਤਾ ਲਗੇਗਾ ਕੇ ਦੁਖ ਕਿਸ ਨੂੰ ਮਿਲਦੇ ਹਨ | ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਵੀ ਆਖਿਆ ਜਾਂਦਾ ਹੈ ਇਸ ਸਬੰਧ ਵਿਚ ਕਿਹਾ ਜਾਂਦਾ ਹੈ ਜਦੋਂ ਮਰੀਅਮ ਨੇ ਆਪਣੇ ਪੁਤਰ ਨੂੰ ਭਗਤੀ ਕਰਨ ਲਈ ਆਖਿਆ ਤਾਂ ਫਰੀਦ ਜੀ ਨੇ ਪੁਛਿਆ ਕੇ ਮੈਨੂੰ ਭਗਤੀ ਕਰ ਕੇ ਕੀ ਮਿਲੇਗਾ ਤਾਂ ਉਸ ਦੀ ਮਾਂ ਨੇ ਆਖਿਆ ਕੇ ਭਗਤੀ ਕਰਨ ਤੋਂ ਬਾਦ ਸ਼ੱਕਰ ਮਿਲੇਗੀ | ਫਰੀਦ ਜੀ ਭਗਤੀ ਕਰਨ ਲਗੇ ਤਾਂ ਉਸ ਦੀ ਮਾਂ ਚਾਦਰ ਹੇਠ ਇਕ ਮੁਠੀ ਸ਼ੱਕਰ ਰਖਣ ਲਗ ਪਈ ਇਤਫਾਕ ਵਸ ਓਹ ਇਕ ਦਿਨ ਸ਼ੱਕਰ ਰਖਨੀ ਭੁਲ ਗਈ ਜਦ ਫਰੀਦ ਜੀ ਭਗਤੀ ਕਰ ਕੇ ਓਠੇ ਤਾਂ ਰੋਜ਼ਾਨਾ ਦੀ ਤਰਾਂ ਚਾਦਰ ਥਲੇ ਦੇਖਿਆਂ ਤਾਂ ਉਥੇ ਸ਼ੱਕਰ ਪਈ ਸੀ ਉਸ ਦੀ ਮਾਂ ਨੇ ਇਹ ਅਜੀਬ ਵਰਤਾਰਾ ਦੇਖਿਆ ਅਤੇ ਉਸ ਦਿਨ ਤੋਂ ਬਾਦ ਉਸ ਦਾ ਨਾਮ ਬਾਬਾ ਫਰੀਦ ਸ਼ੱਕਰ ਗੰਜ ਪੈ ਗਿਆ | ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਦੇ ਸ਼ਲੋਕਾਂ ਦੀ ਗਿਣਤੀ ੧੧੨ ਹੈ ਪ੍ਰੰਤੂ ਇਨ੍ਹਾ ਸ਼ਲੋਕਾਂ ਦੇ ਠੀਕ ਅਰਥ ਸਪਸ਼ਟ ਕਰਨ ਲਈ,ਤਾਂ ਜੋ ਕੋਈ ਅਨਜਾਣ ਗਲਤ ਅਰਥ ਨਾ ਸਮਝ ਲਵੇ , ਸ਼੍ਰੀ ਗੁਰੂ ਨਾਨਕ ਦੇਵ ਜੀ ,ਸ਼੍ਰੀ ਗੁਰੂ ਅਮਰ ਦਾਸ ਜੀ ,ਸ਼੍ਰੀ ਗੁਰੂ ਰਾਮ ਦਾਸ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ੧੮ ਸ਼ਲੋਕ ਵੀ ਇਨ੍ਹਾ ਸ਼ਲੋਕਾਂ ਦੇ ਨਾਲ ਦਰਜ ਹਨ ਇਸ ਲਈ ਕੁਲ ਸ਼ਲੋਕਾਂ ਦੀ ਗਿਣਤੀ ੧੩੦ ਹੈ | ਖਿਆਲਾਂ ਦੀ ਲੜੀ ਅਨੁਸਾਰ ਇਨ੍ਹਾਂ ਸ਼ਲੋਕਾਂ ਨੂੰ ਪੰਜ ਹਿਸਿਆਂ ਵਿਚ ਵੰਡ ਲਿਆ ਗਿਆ ਹੈ | ੧. ਸ਼ਲੋਕ ੧ ਤੋਂ ੧੫ ਤਕ| ਇਸ ਵਿਚ ਸ਼ਲੋਕ ੧੩ ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੈ | ੨.ਸ਼ਲੋਕ ੧੬ ਤੋਂ ੩੬ ਤਕ| ਇਸ ਵਿਚ ਇਕ ਸ਼ਲੋਕ ੩੨ ਪਹਲੇ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੈ| ੩.ਸ਼ਲੋਕ ੩੭ ਤੋਂ ੬੫ ਤਕ | ਇਸ ਵਿਚ ਸ਼ਲੋਕ ੫੨ ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੈ | ੪.ਸ਼ਲੋਕ ੬੬ ਤੋਂ ੯੨ ਤਕ | ਇਸ ਵਿਚ ੭੫,੮੨ ਅਤੇ ੮੩ ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਨ | ੫.ਸ਼ਲੋਕ ੯੩ ਤੋਂ ੧੩੦ ਤਕ | ਇਸ ਵਿਚ ਪਹਲੇ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੧੧੩,੧੨੦ ਅਤੇ ੧੨੪ ਹਨ| ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦੇ ੧੦੪,੧੨੨, ਅਤੇ ੧੨੩ ਹਨ | ਚੌਥੇ ਨਾਨਕ ਸ਼੍ਰੀ ਗੁਰੂ ਰਾਮਦਾਸ ਜੀ ਦਾ ਇਕ ਸ਼ਲੋਕ ੧੨੧ ਹੈ | ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ੧੦੫,੧੦੮,੧੦੯,੧੧੦ ਅਤੇ੧੧੧ ਹਨ | ਇਨ੍ਹਾਂ ਸ਼ਲੋਕਾਂ ਵਿਚੋਂ ਇਕ ਸੁਨੇਹਾ ਪ੍ਰਾਪਤ ਹੁੰਦਾ ਹੈ ਕੇ ਮਨੁਖ ਇਸ ਦੁਨੀਆ ਉਪਰ ਸੇਵਾ ਭਾਵ ਲਈ ਆਓਂਦਾ ਹੈ ਅਤੇ ਉਸ ਨੂੰ ਦਰਵੇਸ਼ ਦਾ ਜੀਵਨ ਜੀਣਾ ਚਾਹੀਦਾ ਹੈ ਪ੍ਰੰਤੂ ਮਨੁਖ ਸੰਸਾਰ ਵਿਚ ਆ ਕੇ ਆਓਨ ਦਾ ਅਸਲ ਮੰਤਵ ਭੁਲ ਕੇ ਵਿਸ ਗੰਦਲਾਂ ਜੋ ਖੰਡ ਲਿਵਾੜ ਕੇ ਰਖੀਆਂ ਹਨ ਦੇ ਪਿਛੇ ਲਗ ਜਾਂਦਾ ਹੈ ਅਤੇ ਕਾਲਿਆਂ ਤੋਂ ਧਉਲੇ ਕਰ ਬੈਠਦਾ ਹੈ ਅਤੇ ਮਿੱਟੀ ਦੇ ਉਪਰ ਹੁੰਦਾ ਹੋਇਆ ਮਿੱਟੀ ਦੇ ਥਲੇ ਚਲਾ ਜਾਂਦਾ ਹੈ | ਲੋੜ ਹੈ ਹਰ ਸਮੇਂ ਤੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਜਾਵੇ | ਜੰਗਲਾਂ ਵਿਚ ਭਟਕਣ ਦੀ ਥਾਂ ਗਰਿਸ਼ਤੀ ਜੀਵਨ ਬਿਤਾਇਆ ਜਾਵੇ ਅਤੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਵੇ| ਬਾਬਾ ਫਰੀਦ ਜੀ ਨੇ ਈਸਵੀ ੧੨੬੬ ਅਤੇ ਹਿਜਰੀ ੬੬੬ ਦੇ ਮੁਹਰਮ ਦੀ ਪੰਜ ਤਾਰੀਕ ਨੂੰ ਅਜੋਧਨ (ਪਾਕ੍ਪੱਟਣ) ਵਿਚ ੯੩ ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ | ਉਥੇ ਵੀ ਇਨ੍ਹਾ ਦੀ ਯਾਦਗਾਰ ਉਪਰ ਲੋਕ ਸਿਜਦਾ ਕਰਨ ਜਾਂਦੇ ਹਨ | 3137
Lok Virsa Pehchaan / ਜਹਾਜ਼ ਵਾਲੀ ਟੈਂਕੀ« on: September 22, 2011, 11:47:29 AM »ਜਹਾਜ਼ ਵਾਲੀ ਟੈਂਕੀ by ਅਜਮੇਰ ਸਿੱਧੂ ਰਾਤ ਪੀਤੀ ਵੀ ਨਈਂ। ਫ਼ਿਰ ਵੀ ਤੜਕੇ ਅੱਖ ਖੁੱਲ੍ਹ ਗਈ। ਤੌਬਾ! ਤੌਬਾ!! ਮੈਂ ਪਾਪੀ ਬੰਦਾ। ਕਿਸ ਬਲਾਅ ਦਾ ਨਾਂ ਲੈ ਬੈਠਾ। ਸੰਤਾਂ ਦਾ ਪਤਾ? ਉਨ੍ਹਾਂ ਨੂੰ ਤਾਂ ਜੋ ਬੰਦਾ ਸੋਚੇ ਉਹਦੀ ਵੀ ਖ਼ਬਰ ਹੋ ਜਾਂਦੀ ਆ। ਮੈਂ ਤਾਂ ਨਾ ਪੀਣ ਦੀ ਕਸਮ ਖਾਧੀ ਹੋਈ ਆ ਸੰਤਾਂ ਕੋਲ । ਨਾਲੇ ਮੈਂ ਕਿਹੜਾ ਕਸਮ ਨਿਭਾਈ ਨਈਂ। ਮੇਰੇ ‘ਤੇ ਸੰਤਾਂ ਦੀ ਮਿਹਰ ਹੋ ਗਈ ਸੀ। ਅੱਜ ਹੋਰ ਹੋਣ ਵਾਲੀ ਆ। ਠੰਡ ਤਾਂ ਰਜਾਈ ‘ਚ ਪਏ ਦੇ ਵੀ ਹੱਢ ਚੀਰੀ ਜਾਂਦੀ ਆ। ਮੈਂ ਰਜਾਈ ਨੂੰ ਪੈਰਾਂ ਥੱਲੇ ਨੱਪਿਆ ਏ। ਰਾਤ ਸੁਪਨੇ ‘ਚ ਮੇਰੀ ਧੀ ਪੁਨੀਤ ਜਹਾਜ਼ ਉਡਾਉਂਦੀ ਫ਼ਿਰਦੀ ਸੀ। ਸੁਪਨਾ ਤਾਂ ਮੈਨੂੰ ਏਅਰ ਫਰਾਂਸ ਵਾਲੇ ਜਹਾਜ਼ ਦਾ ਆਇਆ ਸੀ। ਸ਼ਰਾਬ ਦਾ ਤਾਂ ਆਇਆ ਨਈਂ। ਇਹ ਪਤਾ ਨਈਂ---। ਮੈਂ ਚਾਰ-ਪੰਜ ਸਾਲ ਪੀਤੀ ਵੀ ਬੜੀ। ਠੇਕੇ ‘ਤੇ ਲੱਗਾ ਹੁੰਦਾ ਸੀ। ਹਰ ਟੈਮ ਟੱਲੀ ਹੋਇਆ ਰਹਿੰਦਾ। ਅੱਧੀ ਰਾਤ ਨੂੰ ਅੱਖ ਖੁੱਲ੍ਹ ਜਾਣੀ। ਸਰੀਰ ਟੁੱਟਣ ਲੱਗ ਪੈਣਾ। ਲੱਸੀ ਲੱਭਦੇ ਫ਼ਿਰਨਾ। ਲੱਸੀ ਇਸ ਘਰ ‘ਚ ਕਿਥੋਂ? ਬੱਸ ਫ਼ਿਰ ਮੈਂ ਸਵੇਰੇ ਪੀਣੀ ਸ਼ੁਰੂ ਕਰ ਦੇਣੀ। ਮੇਰੀ ਸ਼੍ਰੀ ਮਤੀ ਬਖਸ਼ਿੰਦਰ ਕੌਰ ਦੀ ਔਖਾ ਆ ਜਾਣੀ। ਇਹਦੇ ਮੌਰ ਭੰਨ ਸੁੱਟਣੇ। ਇਹਨੇ ਅੱਕੀਓ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾ ਦਿੱਤੀ। ਇਹਦੇ ਭਰਾਵਾਂ ਦਾ ਜ਼ੋਰ ਚੱਲ ਗਿਆ। ਫ਼ੇਰ ਕੀ ਸੀ। ਸ਼ਰਾਬ ਨਾ ਮਿਲਦੀ ਤਾਂ ਮੈਂ ਸਪਿਰਿਟ ਪੀ ਲੈਂਦਾ। ਭਲਾ ਹੋਵੇ ਚਾਚੇ ਹੁਣਾਂ ਦਾ ਜਿਹੜੇ ਮੈਨੂੰ ਸੰਤਾਂ ਕੋਲ ਲੈ ਗਏ। ਰਾਤ ਤਾਕੀ ਖੁੱਲ੍ਹੀ ਰਹਿ ਗਈ ਸੀ। ਉਥੋਂ ਹਵਾ ਆਉਂਦੀ ਹੋਣੀ ਆ। ਆਹ ਕਮਲੀਆਂ ਰਜਾਈ ਵੀ ਨਈਂ ਲੈਂਦੀਆਂ। ਛੋਟੀ ਤਾਂ ਵਗਾਹ-ਵਗਾਹ ਕੇ ਮਾਰਦੀ ਆ।---ਇਨ੍ਹਾਂ ‘ਤੇ ਰਜਾਈ ਦੇ ਦੇਵਾਂ। ਗੁਰਦੁਆਰਾ ਸਾਹਿਬ ਇਨ੍ਹਾਂ ਨੂੰ ਅੱਜ ਨਈਂ ਲੈ ਕੇ ਜਾਣਾ। ਜਿੱਦਣ ਜਹਾਜ਼ ਚੜ੍ਹਣਾ ਹੋਇਆ, ਉਹ ਤੋਂ ਪਹਿਲਾਂ ਇਨ੍ਹਾਂ ਦਾ ਮੱਥਾ ਟਿਕਾ ਕੇ ਲਿਆਊਗਾ। ਜਾ ਕੇ ਪਹਿਲੀ ਤਨਖ਼ਾਹ ਭੇਜੂੰਗਾ। ਉਹਦੇ ਵਿੱਚੋਂ ਅਖੰਡ ਪਾਠ ਰੱਖਵਾ ਲਊਂਗੀਆਂ। ਰਾਤੀਂ ਸੁੱਤੇ ਪਏ ਨੂੰ ਕਦੇ ਜਹਾਜ਼ ਦਾ ਸੁਪਨਾ ਆ ਜਾਂਦਾ, ਕਦੇ ਸੰਤਾਂ ਦੇ ਦਰਸ਼ਨ ਹੋ ਜਾਂਦੇ। ਦੁੱਧ ਚਿੱਟੇ ਵਸਤਰ, ਦੁੱਧ ਚਿੱਟੀ ਦਾੜ੍ਹੀ। ਅੱਖਾਂ ‘ਚ ਨਾਮ ਦੀ ਖੁਮਾਰੀ। ਮਾਅਰ ਕਿਤੇ ਦੱਗ-ਦੱਗ ਕਰਦਾ ਨੂਰਾਨੀ ਚਿਹਰਾ। ਬੰਦਾ ਤਾਂ ਉਨ੍ਹਾਂ ਦੇ ਚਰਨਾਂ ‘ਚ ਈ ਜਾ ਡਿੱਗਦਾ ਆ। ਮੇਰੇ ਵਰਗਾ ਬੰਦਾ, ਰਾਤ ਦਿਨ ਪੀਣ ਵਾਲਾ, ਕਿਤੇ ਦਾਰੂ ਛੱਡ ਸਕਦਾ ਸੀ? ਇਹ ਤਾਂ ਉਨ੍ਹਾਂ ਦਾ ਆਸ਼ੀਰਵਾਦ ਆ ਕਿ ਮੈਂ ਮੁੜ ਕੇ ਨਈਂ ਮੂੰਹ ਨੂੰ ਲਾਈ। ਹਰ ਸੰਗਰਾਂਦ ‘ਤੇ ਮੱਥਾ ਟੇਕਣ ਜਾਂਦਾ । ਉੱਥੇ ਕਿਤੇ ਸੰਗਤ ਜੁੜੀ ਹੁੰਦੀ ਆ! ਤਿਲ ਸੁੱਟਣ ਨੂੰ ਜਗ੍ਹਾ ਨਈਂ ਹੁੰਦੀ। ਪੰਜ ਕਿੱਲਿਆਂ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਸਰੀ ਹੋਈ ਆ। ਇਲਾਕੇ ਦੇ ਜਿੰਨੇ ਕਨੈਡਾ ਅਮਰੀਕਾ ਇੰਗਲੈਂਡ ਗਏ ਹੋਏ ਆ। ਸੱਭ ਲੱਖਾਂ ਰੁਪਈਆਂ ਦਾ ਦਾਨ ਪੁੰਨ ਕਰਦੇ ਆ। ਬਖਸ਼ਿੰਦਰ ਵੀ ਰਾਤੀਂ ਇਹੀ ਕਹਿੰਦੀ ਪਈ ਸੀ। “ ਕਰਨ ਵੀ ਕਿਉਂ ਨਾ। ਉਨ੍ਹਾਂ ਦੇ ਆਸ਼ੀਰਵਾਦ ਨਾਲ ਬਿਗਾਨੇ ਮੁਲਕਾਂ ‘ਚ ਖੱਟੀ ਕਮਾਈ ਕਰਦੇ ਆ।” ਬਖਸ਼ਿੰਦਰ ਹਾਲੇ ਤੱਕ ਘਰਾੜੇ ਮਾਰੀ ਜਾਂਦੀ ਆ। ਇਹਨੂੰ ਉੱਥੇ ਦੀ ਦੁੱਧ ਵਾਲੀ ਖੀਰ ਬੜੀ ਪਸੰਦ ਆ। ਜਿਸ ਦਿਨ ਪਾਸਪੋਰਟ ਤੇ ਪੈਸੇ ਦੇਣ ਗਏ ਸੀ। ਇਹ ਅਖੰਡ ਪਾਠ ਕਰਵਾਉਣ ਦੀ ਸੁੱਖ ਸੁਖ ਆਈ ਸੀ। ਉਥੇ ਪਤਾ ਨਈਂ ਕਿੰਨੇ ਪਾਠ ਰਖਵਾਏ ਹੁੰਦੇ ਆ। ਲੜੀ ਨਈਂ ਟੁੱਟਦੀ। ਆ ਪਿੱਛਲੇ ਜੋੜ ਮੇਲੇ ‘ਤੇ ਕੋਤਰ ਸੌ ਪਾਠਾਂ ਦੇ ਭੋਗ ਪਏ । ਉਨ੍ਹਾਂ ਵਿੱਚੋਂ ਇੱਕੀ ਅਖੰਡ ਪਾਠ ਤਾਂ ਇਕੱਲੇ ਜੌਹਨ ਸਿੰਘ ਸ਼ੇਰਗਿੱਲ ਦੇ ਸੀ। ਉਹ ਵੀ ਸੱਚੀਂ ਸ਼ੇਰ ਆ। ਮੈਂ ਉਹਨੂੰ ਦੋ ਸਾਲ ਤੋਂ ਦੇਖਦਾ ਪਿਆਂ। ਤੁਰਿਆ-ਤੁਰਿਆ ਜਾਂਦਾ ਚਾਲੀ-ਪੰਜਾਹ ਹਜ਼ਾਰ ਦਾ ਮੱਥਾ ਟੇਕ ਜਾਊ। ਛੇ ਮਹੀਨੇ ਪਹਿਲਾਂ ਸਾਢੇ ਪੰਜ ਲੱਖ ਦੀ ਸਕਾਰਪਿਓ ਗੱਡੀ ਦੀਆਂ ਚਾਬੀਆਂ ਸੰਤਾਂ ਦੇ ਚਰਨਾਂ ‘ਚ ਰੱਖ ਗਿਆ। ਨਵੇਂ ਲੰਗਰ ਹਾਲ ਦੀ ਸਾਰੀ ਉਸਾਰੀ ਉਹਨੀਂ ਕਰਵਾਈ ਆ। ਪਹਿਲਾਂ-ਪਹਿਲਾਂ ਸੋਚਿਆ, ਸਾਲੇ ਚੋਰ ਠੱਗ ਹੋਣੇ ਆ। ਇੱਥੇ ਰੋਟੀ ਦੇ ਲਾਅਲੇ ਪਏ ਹੋਏ ਆ। ਇੰਨਾ ਪੈਸਾ ਦਸਾਂ ਨੰਹੁਾਂ ਦੀ ਕਿਰਤ-ਕਮਾਈ ਚੋਂ ਕਿੱਥੇ ਦਾਨ ਹੁੰਦਾ। ਫਿਰ ਛੋਟੇ ਸੰਤਾਂ ਨੇ ਮੈਨੂੰ ਸ਼ੰਕਾ ਨਿਵਰਤ ਕੀਤਾ ਸੀ। “ ਇਹ ਕਨੈਡਾ ਅਮਰੀਕਾ ਤੇ ਇੰਗਲੈਂਡ ਬੰਦੇ ਭੇਜਦੇ ਆ। ਗੁਰੁ ਮਾਰ੍ਹਾਜ ਦੀ ਕਿਰਪਾ ਨਾਲ ਬੰਦੇ ਚੜ੍ਹੀ ਜਾਂਦੇ ਆ। ਇਹ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਗੁਰਦੁਆਰਾ ਸਾਹਿਬ ਭੇਟਾ ਕਰ ਜਾਂਦੇ ਆ। ਵਾਹੇਗੁਰੂ ਇਨ੍ਹਾਂ ਤੇ ਮਿਹਰ ਰੱਖੇ।” ਮੈਂ ਕਿਤੇ ਬਖਸ਼ਿੰਦਰ ਨਾਲ ਗੱਲ ਕਰ ਬੈਠਾ। ਇਹ ਤੇ ਮਾਰ੍ਹ ਕਿਤੇ ਗੁਰਦੁਆਰਾ ਸਾਹਿਬ ਗੇੜੇ ‘ਤੇ ਗੇੜਾ ਕੱਢਣ ਲੱਗ ਪਈ। ਹੁਣ ਇਹਦੇ ਘਰਾੜੇ ਨਈਂ ਬੰਦ ਹੁੰਦੇ। ਸਾਲੀ ਨੇ ਰਾਤ ਸਿਰ ਖਾਈ ਰੱਖਿਆ। ਇਹਦੀਆਂ ਡਿਮਾਂਡਾਂ ਨਈਂ ਸੀ ਮੁਕਦੀਆਂ। ‘ ਮੈਨੂੰ ਆਹ ਭੇਜੀਂ---ਉਹ ਭੇਜੀਂ। ਕੁੜੀਆਂ ਨੂੰ---।’ ਹੁਣ ਤੇ ਉੱਠ ਪਾ। ਘੰਟਾ ਤਾਂ ਪਾਠੀ ਨੂੰ ਹੋ ਗਿਆ, ਪਾਠ ਕਰਦੇ ਨੂੰ। ਨਾ ਇਹਨੂੰ ਚਿੜੀਆਂ ਕਾਵਾਂ ਦੀ ਚੀਂ-ਚੀਂ--ਕਾਂ--ਕਾਂ ਸੁਣਦੀ ਆ। ਚਲੋ ਸੌਂ ਲਏ ‘ਰਾਮ ਨਾਲ। ਇਹਨੇ ਕਿਹੜਾ ਮੇਰੇ ਨਾਲ ਗੁਰਦੁਆਰੇ ਜਾਣਾ। ਭਾਵੇਂ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਨੇ ਪਾਸਪੋਰਟ ਤੇ ਟਿਕਟ ਭੋਗ ਪੈਣ ਤੋਂ ਬਾਅਦ ਦੇਣੇ ਆ। ਪਰ ਮੈਂ ਪਹਿਲਾਂ ਜਾਣਾ ਚਾਹੁੰਦਾ। ਮਹਾਂਪੁਰਖਾਂ ਦੇ ਪ੍ਰਵਚਨ ਵੀ ਸੁਣ ਲਈਏ। ਫੇਰ ਪਤਾ ਨਈਂ ਕਦੋਂ ਮੌਕਾ ਮਿਲਣੈ। ਨਾਲੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਵੀ ਤਾਂ ਭਰਨੀ ਆ। ਉਹਨਾਂ ਦੀ ਹਾਜ਼ਰੀ ਵਿੱਚ ਈ ਤਾਂ ਗੱਲ ਨੇਪਰੇ ਚੜ੍ਹੀ ਸੀ। ਬਈ ਬਖਸ਼ਿੰਦਰ ਦੀ ਕੀਤੀ ਨੱਠ ਭੱਜ ਕੰਮ ਆ ਗਈ। ਸੰਤਾਂ ਨੇ ਏਜੰਟ ਸ਼ੇਰਗਿੱਲ ਨਾਲ ਸ਼ਰਧਾਲੂਆਂ ਦੀ ਗੱਲ ਕਰਵਾ ਦਿੱਤੀ ਸੀ। ਉਹ ਪੁੰਨਿਆਂ ਦਾ ਪਵਿੱਤਰ ਦਿਹਾੜਾ ਸੀ। “ ਸਾਧ ਸੰਗਤ ਜੀਓ, ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਜੋ ਬੋਲਣਾ ਸੱਚ ਬੋਲਣਾ ਏ। ਭਾਈ, ਅਸੀਂ ਅਮਰੀਕਾ ਚੜ੍ਹਾਉਣ ਦਾ ਦਸ ਲੱਖ ਲੈਂਦੇ ਆਂ। ਅੱਠ ਲੱਖ ਤਾਂ ਸਾਡੀ ਲਾਗਤ ਆਉਂਦੀ ਆ। ਗੁਰੁ ਜੀ ਦੀ ਸੰਗਤ ਕੋਲੋਂ ਬੱਸ ਲਾਗਤ ਈ ਲੈ ਲਵਾਂਗੇ। ਬਾਕੀ ਦੋ ਲੱਖ ਗੁਰੂ ਚਰਨਾਂ ਵਿੱਚ ਚੜ੍ਹਾ ਦਿਓ-।” ਅੱਠ ਲੱਖ ਰੁਪਈਆ ਸੁਣਕੇ ਮੇਰਾ ਸਾਹ ਸੂਤਿਆ ਗਿਆ ਸੀ। ਐਨੀ ਰਕਮ ਕਿਥੋਂ ਇਕੱਠੀ ਕਰਾਂਗੇ। ਬਖਸ਼ਿੰਦਰ ਦੇ ਮਾਪਿਆਂ ਵੱਲ ਹੱਥ ਅੱਡਣੇ ਪੈਣੇ ਸੀ। ਇਸ ਤੀਵੀਂ ਦਾ ਕੀ ਪਤਾ। ਇਹਦੇ ਵੀ ਕਈ ਰੂਪ ਆ। ਮੈਨੂੰ ਇਹਤੋਂ ਸੁੱਤੀ ਪਈ ਤੋਂ ਵੀ ਭੈਅ ਆਉਂਦਾ। ਇਹ---। ਪਰ ਇਹਨੇ ਪੈਸੇ ਇਕੱਠੇ ਕਰਨ ਲਈ ਬੜੀ ਨੱਠ ਭੱਜ ਕੀਤੀ। ਮੈਨੂੰ ਤਾਂ ਕਿਸੇ ਨੇ ਕੀ ਦੇਣੇ ਸੀ। ਨਾ ਚਾਹੁੰਦਿਆਂ ਹੋਇਆਂ ਵੀ, ਮੈਂ ਛੋਟੀ ਭੈਣ ਹਰਕੰਵਲ ਨੂੰ ਫ਼ੋਨ ਕਰ ਦਿੱਤਾ ਸੀ। ਤਿੰਨ ਲੱਖ ਉਹਨੇ ਭੇਜ ਦਿੱਤੇ। ਫ਼ੇਰ ਮੰੈਂ ਹੌਂਸਲਾ ਫੜ੍ਹ ਲਿਆ। ਮੈਂ ਅਮਰੀਕਾ ਜਾਣ ਦਾ ਪੱਕਾ ਮਨ ਬਣਾਈ ਬੈਠਾ। ਆਖ਼ਰੀ ਵਾਰ ਟਰਾਈ ਮਾਰ ਕੇ ਦੇਖ ਲੈਂਦੇ ਆ। ਇੱਕ ਮਹੀਨਾ ਮੇਰੀ, ਚਾਚੇ ਦੀ ਤੇ ਬਖਸ਼ਿੰਦਰ ਦੀ ਭੂਤਨੀ ਘੁੰਮੀਂ ਰਹੀ। ਸੰਤਾਂ ਦੇ ਭਰੋਸੇ ‘ਤੇ ਪਾਸਪੋਰਟ ਤੇ ਅੱਠ ਲੱਖ ਏਜੰਟ ਨੂੰ ਫੜਾ ਆਏ ਸੀ। ਬਈ ਐਨੀ ਰਕਮ ਦਾ ਨਾਂ ਲੈਂਦਿਆਂ ਈ ਕਾਂਬਾ ਛਿੜਦਾ। ਉੱਦਾਂ ਮੈਂ ਕਿਹੜਾ ਇਕੱਲਾ। ਉੱਦਣ ਦੀ ਦੋ ਸੌ ਬੰਦੇ ਨੇ ਰਕਮ ਫੜਾਈ ਹੋਈ ਆ। ਇਹ ਸੋਚਦਿਆਂ ਰਜਾਈ ਵਿੱਚ ਵੀ ‘ਸੁੰਨ’ ਚੜ੍ਹੀ ਜਾਂਦੀ ਆ। ਦੋ ਘੰਟੇ ਹੋ ਗਏ ਆ ਉੱਸਲਵੱਟੇ ਲੈਂਦੇ ਨੂੰ। ਮੈਨੂੰ ਹੁਣ ਉੱਠਣਾ ਚਾਹੀਦਾ। ਠੰਢ ਤਾਂ ਇੱਦ੍ਹਾ ਈ ਰਹਿਣੀ ਆ। ਸੰਤਾਂ ਦੇ ਵਚਨ ਸੁਣਨ ਤੋਂ ਨਾ ਰਹਿ ਜਾਵਾਂ। ਉਨ੍ਹਾਂ ਕਰਕੇ ਤਾਂ---। ਬਖਸ਼ਿੰਦਰ ਨੂੰ ਵੀ ਉਠਾਏ ਦੇਵਾਂ। ਕੁੜੀਆਂ ਨੂੰ ਵੀ ਟੈਮ ਸਿਰ ਸਕੂਲ ਭੇਜਣਾ ਆ। ਮੈਂ ਪਸ਼ੂਆਂ ਵੱਲ ਦੇ ਪਾਸੇ ਆਇਆ ਹਾਂ। ਸ਼ੁਕਰ ਆ ਕਿ ਅੱਜ ਕੋਰਾ ਨਈਂ ਪਿਆ।--- ਮੈਂ ਟਾਹਲੀ ਨਾਲੋਂ ਦਾਤਣ ਤੋੜਦਾ ਆਂ। ਬਰਾਂਡੇ ਕੋਲ ਬਹਿ ਕੇ ਕਰਨ ਲੱਗ ਪਿਆ ਹਾਂ। ਬਰਾਂਡਾ ਵੀ ਬੱਸ---। ਟਰੈਕਟਰ ਤਾਂ ਕੀ ਲੈਣਾ ਸੀ। ਇੱਕ ਵਾਰ ਵੇਚੇ ਬਲਦ ਮੁੜ ਨਈਂ ਲੈ ਹੋਏ। ਲੈ ਕੇ ਵੀ ਕੀ ਕਰਾਂਗੇ? ਖੇਤੀ---? ਬਲਦਾਂ ਦੀਆਂ ਢੁੱਠਾਂ ‘ਤੇ ਹੱਥ ਫੇਰਨ ਵਾਲਾ ਤਾਂ ਦੌਣ ਵਿੱਚ ਫ਼ਸ ਕੇ ਪਿਆ। “ਵਾਹ! ਬਈ ਚਾਚਾ ਸ਼ਿੰਗਾਰਾ ਸਿਆਂ। ਕਿਸਮਤ ਦਾ ਮਾਰਿਆ---।” ਇਹ ਵਿਚਾਰਾ ਭੱਜ-ਭੱਜ ਕੇ ਖੱਲ ਵੜੇਵੇਂ ਪਾਉਂਦਾ ਹੁੰਦਾ ਸੀ। ਵਾਹੀ ਦਾ ਜੋਤਾ ਜੂੰ ਲਾਉਣਾ ਹੁੰਦਾ ਸੀ। ਮਾਰ ਕਿਤੇ ਚਾਚੀ ਨੇ ਮੱਝਾਂ ਨੂੰ ਗੁਤਾਵਾ ਕਰਦੀ ਨੇ ਫਿਰਨਾ। ਕਦੇ ਘਰ ਦੁੱਧ ਨਈਂ ਸੀ ਮੁੱਕਾ। ਹੁਣ ਤਿੰਨ-ਚਾਰ ਖੁਰਲੀਆਂ ਚੋ ਕੋਈ ਸਾਬਤੀ ਨਈਂ ਹੋਣੀ। ਆਹ ਇੱਕ ਦੋ ਖੁੰਢੇ ਮੀਣੀ ਮੱਝ ਕਰਕੇ ਖੜ੍ਹ੍ਹੇ ਆ। ਇਹ ਮੱਝ ਵੀ ਬਖਸ਼ਿੰਦਰ ਦੇ ਭਰਾ ਛੱਡ ਗਏ ਸੀ। ਐਦਾਂ ਦੀਆਂ ‘ਬਖ਼ਸ਼ਿਸ਼ਾਂ’ ਕਰਕੇ ਤਾਂ ਇਹ ਤੀਵੀਂ ਤੀਂਗੜ੍ਹਦੀ ਰਹਿੰਦੀ ਆ। ਅੱਜ ਇਹਦਾ ਮੂਡ ਕੁੱਸ਼ ਠੀਕ ਆ। ਤਦੇ ਤਾਂ ਰਸੋਈ ‘ਚ ਭਾਂਡੇ ਭੰਨਣ ਦੀ ਆਵਾਜ਼ ਨਈਂ ਆ ਰਹੀ। ਨਈਂ ਤਾਂ ਇਹਦੀ ਗੰਦੀ ਜ਼ੁਬਾਨ ਸਵੇਰੇ-ਸਵੇਰੇ----। ਹੁਣ ਤਾਂ ਪਾਠ ਕਰਦੀ ਲਗਦੀ ਆ। ਲੈ ਹੁਣ ਚਾਚੇ ਨੂੰ ਖੰਘ ਛਿੜ ਪਈ ਆ। ਇੱਕ ਵਾਰ ਛਿੜ ਪਈ, ਫ਼ੇਰ ਇ੍ਹਦਾ ਹੁੱਥੂ ਨਈਂ ਬੰਦ ਹੁੰਦਾ। ਏਹੀ ਹਾਲ ਵਿਚਾਰੀ ਚਾਚੀ ਦਾ ਆ। ਇੱਕ ਹੱਥ ਗੋਡੇ ‘ਤੇ ਰੱਖ ਲੈਂਦੀ ਆ ਤੇ ਦੂਜਾ ਲੱਕ ਤੇ। ਵਿਚਾਰੀ ਸਾਡੀ ਮਾਂ ਕੁੱਬੀ ਹੋ ਗਈ! ਚੱਲੋ, ਕੋਈ ਗੱਲ ਨਈਂ। ਹੁਣ ਮੈਂ ਅਮਰੀਕਾ ਚਲੇ ਜਾਣਾ । ਸੱਭ ਦੁੱਖ ਦੂਰ ਕਰ ਦੇਣੇ ਆ। ਹੁਣ ਚਾਹ ਪੀਵਾਂ ਤੇ ਬਾਹਰ-ਅੰਦਰ ਜਾ ਆਵਾਂ। “ ਸਾਡੇ ਤੋਂ ਨਈਂ ਹੁਣ ਖੇਤਾਂ ‘ਚ ਹੱਗ ਹੁੰਦਾ।” ਬਖਸ਼ਿੰਦਰ ਦੀ ਇਹ ਗੱਲ ਠੀਕ ਈ ਆ। ਅੱਜ ਕਿਤੇ ਘਰ ਟੋਲਟ ਹੁੰਦੀ ਤਾਂ ਐਨੀ ਠੰਢ ‘ਚ ਬਾਹਰ ਨਾ ਆਉਣਾ ਪੈਂਦਾ। ਨਾਲੇ ਹੁਣ ਇਹ ਖੇਤ ਕਿਹੜਾ ਸਾਡੇ ਰਹੇ ਆ। ਮੈਂ ਵੱਟ ਤੇ ਬੈਠਾ ਜ਼ਰੂਰ ਆਂ। ਭਾਵੇਂ ਅਗਲੇ ਆ ਕੇ ਮਾਂ ਭੈਣ ਇੱਕ ਕਰ ਦੇਣ। ਹਰਦੇਵ ਸੁੰਹ ਕਿਆਂ ਨੂੰ ਤਾਂ ਭੈਣ ਦੇਣਿਆਂ ਨੂੰ ਬੋਲਣਾ ਵੀ ਨਈਂ ਆਉਂਦਾ। ਪਿੰਡ ਵਿੱਚ ਸੱਭ ਤੋਂ ਵੱਡੀ ਧਿਰ ਆ। ਪਹਿਲਾਂ ਤਾਂ ਇਹ ਸਾਲੇ ਜ਼ੈਲਦਾਰ ਕਹਾਂਦੇ ਸੀ, ਹੁਣ ਬਾਜ਼ ਵਾਲੇ ਬਣ ਗਏ ਆ। ਇਨ੍ਹਾਂ ਦੀ ਕੋਠੀ ਤੇ ਬਾਜ਼ ਵਾਲੀ ਟੈਂਕੀ ਜੂੰ ਬਣੀ ਹੋਈ ਆ। ਇਹ ਲੋਕਾਂ ਨੂੰ ਕਰਜ਼ਾ ਦਿੰਦੇ ਆ। ਫੇਰ ਉਹਦੀ ਜ਼ਮੀਨ ਦੱਬ ਲੈਂਦੇ ਆ। ਚਾਚੇ ਨੇ ਵੀ ਇਨ੍ਹਾਂ ਕੋਲ ਈ ਜ਼ਮੀਨ ਗਹਿਣੇ ਰੱਖੀ ਸੀ। ਬੱਸ ਛੁਡਾ ਨਈਂ ਹੋਈ । ਇਹ ਮਾਲਕ ਬਣ ਕੇ ਬਹਿ ਗਏ। ਇਨ੍ਹਾਂ ਨੂੰ ਕਾਹਦਾ ਦੋਸ਼ ਦੇਣਾ। ਜਦੋਂ ਆਪਣੇ ਈ----! ਤਾਏ ਚਰਨ ਸੁੰਹ ਨੇ ਚਾਚੇ ਨੂੰ ਤਿੰਨ ਖੇਤ ਦਿੱਤੇ ਸੀ। ਆਪ ਛੇ ਖੇਤ ਮੱਲ ਲਏ ਸੀ। ਸਾਲੇ ਨੇ ਬੁੜਾ ਆਪਣੇ ਕੋਲ ਰੱਖ ਲਿਆ। ਤਾਈ ਵੀ ਸਿਰੇ ਦੀ ਕੰਜ਼ਰੀ ਆ। ਉਹਨੇ ਈ ਬਾਬਾ ਹਿੱਲਣ ਨਈਂ ਦਿੱਤਾ। ਉਹਦੇ ਹਿੱਸੇ ਦੇ ਤਿੰਨ ਕਿਲ੍ਹੇ ਵੀ ਢੂਹੇ ‘ਚ ਲੈ ਲਏ। ਉਹਨਾਂ ਜੋ ਕੀਤੀ, ਉਹ ਤਾਂ ਚਾਚੇ ਨੇ ਜ਼ਰ ਲਈ। ਪਰ ਕੁਦਰਤ ਅੱਗੇ ਕਿਹਦਾ ਜ਼ੋਰ। ਉਸ ਸਾਲ ਆਲੂਆਂ ਦੀ ਫ਼ਸਲ ਵੀ ਬੜੀ ਹੋਈ। ਢੇਰਾਂ ਦੇ ਢੇਰ ਸੜ ਕੇ ਸੁਆਹ ਹੋ ਗਏ ਸਨ। ਸੜੇ ਢੇਰ ਦੇਖ ਕੇ ਅੰਦਰੋਂ ਲਾਟ ਨਿਕਲਦੀ ਸੀ। ਚਾਚੇ ਨੇ ਉਦੋਂ, ਪਹਿਲੀ ਵਾਰ ਮੰਜਾ ਮੱਲਿਆ ਸੀ। “ ਚਾਚਾ ਹੁਣ ਮਰ ਤਾਂ ਨਈਂ ਜਾਣਾ।---- ਚੱਲ ਉੱਠ। ਕੋਈ ਚਾਰਾ ਕਰੀਏ।” ਮੈਂ ਇਹਨੂੰ ਹੌਸਲਾ ਦਿੱਤਾ ਸੀ। ਮੈਂ ਉਦੋਂ ਵੀ ਅੱਜ ਵਾਂਗ ਪੂਰੀ ਚੜ੍ਹਦੀ ਕਲਾ ਵਿੱਚ ਸੀ। ਮੈਂ ਜੇਠਾ ਆਂ। ਅਸੀਂ ਤਾਏ ਦੇ ਨਿਆਣਿਆਂ ਦੀ ਰੀਸੇ ਪਿਓ ਨੂੰ ਚਾਚਾ ਤੇ ਮਾਂ ਨੂੰ ਚਾਚੀ ਸੱਦਦੇ ਆਂ। ਪਹਿਲਾਂ ਸਾਡਾ ਇੱਕ ਟੱਬਰ ਹੁੰਦਾ ਸੀ। ਬੜਾ ਮੋਹ ਤੇਹ ਸੀ। ਫ਼ੇਰ ਪਤਾ ਨਈਂ ਇਨ੍ਹਾਂ ਦੋਨਾਂ ਭਰਾਵਾਂ ਨੂੰ ਕੀ ਸੱਪ ਸੁੰਘ ਗਿਆ। ਤਾਏ ਨੇ ਜ਼ਮੀਨ ਵੰਡਾ ਲਈ ਸੀ ਤੇ ਮੈਨੂੰ ਵੀ ਘਰੋਂ ਕੱਢ ਦਿੱਤਾ ਸੀ। -----ਉਹ ਜਲਦੀ ਪਰਿਵਾਰ ਸਣੇ ਇੰਗਲੈਂਡ ਜਾ ਵਸਿਆ। ਸ਼ਾਇਦ ਆਪਸੀ ਕੁੜੱਤਣ ਘੱਟ ਜਾਂਦੀ। ਪਰ ਉਹ ਜਦੋਂ ਪੰਜ ਕੁ ਵਰ੍ਹਿਆਂ ਬਾਅਦ ਆਇਆ ਤਾਂ ਉਹਨੇ ਹੋਰ ਭਾਣਾ ਵਰਤਾਤਾ। ਹਵੇਲੀ ਵਾਲੀ ਜਗ੍ਹਾ ਵੀ ਹਥਿਆ ਲਈ । ਸਾਨੂੰ ਆਪਣੇ ਪਸ਼ੂ ਘਰ ਵਿੱਚ ਹੀ ਬੰਨ੍ਹਣੇ ਪੈ ਗਏ । ਅਸੀਂ ਇੱਕ ਪਾਸੇ ਨੂੰ ਬਰਾਂਡਾ ਪਾ ਲਿਆ ਸੀ। ਤਾਇਆ ਹਵੇਲੀ ਵਾਲੀ ਜਗ੍ਹਾ ਤੇ ਦੋ ਸਾਲ ਕੋਠੀ ਪਾਉਂਦਾ ਰਿਹਾ। ਕੋਠੀ ਉੱਤੇ ਜਹਾਜ਼ ਵਾਲੀ ਟੈਂਕੀ ਬਣਾਈ। ਪਿੰਡ ਵਿੱਚ ਬਾਜ਼ ਵਾਲੀ ਤੋਂ ਬਾਅਦ ਇਹ ਦੂਜੇ ਨੰਬਰ ਦੀ ਕੋਠੀ ਆ। ਇਸ ਕੋਠੀ ਨੂੰ ਦੇਖ ਕੇ ਮੈਂ ਆਪੇ ਤੋਂ ਬਾਹਰ ਹੋ ਜਾਂਦਾ ਹਾਂ। ---ਹੁਣ ਵੀ ਮੈਂ ਢੀਮ ਕੋਠੀ ਵੱਲ ਮਾਰੀ ਆ। ਮੋਟਰ ਤੇ ਹੱਥ ਧੋ ਕੇ ਤੁਰ ਪਿਆ ਹਾਂ। ਹੁਣ ਆਹ ਪੈਲੀ ਧੁਰ ਘਰਾਂ ਤੱਕ ਬਾਜ਼ ਵਾਲਿਆਂ ਦੀ ਆ। ਉਦੋਂ ਸਾਡੇ ਕੰਮ ਵੀ ਇਹੀ ਆਏ ਸੀ। ਚਾਚੇ ਨੇ ਤਾਂ ਉਦੋਂ ਤਬਾਹ ਹੋਈ ਫ਼ਸਲ ਦੇਖ ਹੌਂਸਲਾ ਢਾਹਿਆ ਹੋਇਆ ਸੀ। ਮੈਂ ਉਹਨੂੰ ਬੈਠਦਾ ਕੀਤਾ ਸੀ। ਮੈਂ ਮੁੜ ਇਹਨੁੰ ਢੇਰੀ ਢਾਹੁੰਦਿਆਂ ਨਈਂ ਦੇਖਿਆ । ਹੁਣ ਬਿਮਾਰ-ਬਿਮਾਰ ਵੀ ਮੇਰੇ ਲਈ ਪੈਸੇ ਇਕੱਠੇ ਕਰਨ ਲਈ ਦੌੜ ਭੱਜ ਕਰਦਾ ਰਿਹਾ ਆ। ਉਦਾਂ ਪਿੰਡ ਵਾਲੇ ਸਾਡੀ ਮਸੰਦਾਂ ਪੱਟੀ ਵਾਲਿਆਂ ਨੂੰ ਵਿਹਲੀਆਂ ਖਾਣ ਵਾਲੇ ਗਿਣਦੇ ਆ। ਪਰ ਸਾਡਾ ਟੱਬਰ ਕਿਰਸੀ ਵੀ ਬੜਾ ਸੀ ਤੇ ਮਿਹਨਤੀ ਵੀ। ਆਹ ਮੇਰੇ ਘਰੋਂ ਬਖਸ਼ਿੰਦਰ ਸਾਨੂੰ ਕੰਜੂਸਾਂ ਦਾ ਟੱਬਰ ਸੱਦਦੀ ਆ ਤੇ ਕਦੇ ਭੁੱਖਿਆਂ ਨੰਗਿਆਂ ਦਾ। ਇਹਨੂੰ ਸਾਲੀ ਨੂੰ ਕੀ ਪਤਾ ਕਿ ਸਾਡੇ ਟੱਬਰ ਨੇ ਕਿੰਨੀ ਮੇਹਨਤ ਕੀਤੀ ਆ। ਚਾਚੀ ਚਾਚੇ ਨੂੰ ਜਦੋਂ ਦੇਖਿਆ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ ਦੇਖਿਆ। ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਵੀ ਕੰਮ ਦਾ ਚੂੰਡ ਬੜਾ ਸੀ। ਪਰ ਨਸੀਬਾਂ ਦੀ ਮਾਰ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਸੀ। ਚਾਚੇ ਨੂੰ ਤਾਂ ਮੈਂ ਹੌਂਸਲਾ ਦੇਈ ਜਾਂਦਾ ਸੀ। ਪਰ ਸੁੱਝ ਕੁੱਝ ਨਈਂ ਰਿਹਾ ਸੀ। ਉਦੋਂ ਸ਼ਾਇਦ ਕਿਸੇ ਨੇ ਤਾਏ ਚਰਨ ਸੁੰਹ ਨੂੰ ਇੰਗਲੈਂਡ ਖਬਰ ਕਰ ਦਿੱਤੀ ਹੋਵੇ। ਉਹਦੀ ਚਿੱਠੀ ਆ ਗਈ। ਉਹਨੇ ਮੈਨੂੰ ਵਲੈਤ ਲਈ ਟਰਾਈ ਮਾਰਨ ਨੂੰ ਲਿਖਿਆ ਸੀ। ਏਜੰਟ ਨਾਲ ਗੱਲ ਕਰ ਕੇ ਚਿੱਠੀ ਲਿਖਣ ਨੂੰ ਕਿਹਾ ਸੀ। ਜਿੱਦਣ ਚਿੱਠੀ ਆਈ। ਚਾਚਾ ਘਰ ਨਈਂ ਸੀ। ਮੁਆਵਜ਼ਾ ਲੈਣ ਦੇ ਚੱਕਰ ‘ਚ ਤਹਿਸੀਲ ਗਿਆ ਹੋਇਆ ਸੀ। ਮੈਂ ਉਹਦੀ ਉਡੀਕ ਨਈਂ ਸੀ ਕੀਤੀ। ਛੋਕਰ ਟਰੈਵਲ ਵਾਲੇ ਏਜੰਟ ਗੁਰਜੰਟ ਸੁੰਹ ਨਾਲ ਮੁਕੰਦਪੁਰ ਗੱਲ ਵੀ ਕਰ ਆਇਆ ਸੀ। ਸ਼ਾਮ ਨੂੰ ਚਾਚੇ ਨੂੰ ਪਤਾ ਲੱਗਿਆ ਤਾਂ ਉਹ ਭੜਕ ਪਿਆ ਸੀ। “ ਓਏ ਦਲਜਿੰਦਰਾ, ਢੱਕਿਆ ਰਹਿ। ਕਾਹਨੂੰ ਮੂਤ ‘ਚ ਮੱਛੀਆਂ ਭਾਲਦਾ। ਚਰਨ ਸੁੰਹ ਦੇ ਤਾਂ ਮੈਂ ਹੱਗਿਓ ‘ਤੇ ਨਈਂ ਯਕੀਨ ਕਰਦਾ। ਐਨੇ ਸਾਲ ਹੋ ਗਏ ਵਲੈਤ ਗਏ ਨੂੰ ਕਦੇ ਬਾਤ ਪੁੱਛੀ ਆ?” ਮੈਂ ਚਾਚੇ ਨੂੰ ਮੁਕੰਦਪੁਰੀਏ ਏਜੰਟ ਨਾਲ ਗੱਲ ਕਰਕੇ ਔਣ ਵਾਰੇ ਦੱਸਦਾ ਰਿਹਾ। ਪਰ ਉਹਦਾ ਸਿਰ ਨਾਂਹ ਵਿੱਚ ਵੱਜਦਾ ਰਿਹਾ ਸੀ। ਫ਼ਸਲ ਦੀ ਤਬਾਹੀ ਹੋਈ ਪਈ ਸੀ। ਚਾਚਾ ਇਹ ਜੂਆ ਖੇਡਣ ਲਈ ਤਿਆਰ ਨਈਂ ਸੀ ਹੋ ਰਿਹਾ। ਉਹ ਕਿਹੜਾ ਨਿਆਣਾ ਸੀ। ਸਾਡੇ ਪਿੰਡਾਂ ਦਾ ਜੰਮਦਾ ਜੁਆਕ ਤਾਂ ਬਾਹਰ ਜਾਣ ਲਈ ਪਾਸਪੋਰਟ ਬਣਾਈ ਬੈਠਾ। ਜਿਹੜੇ ਸ਼ਰੀਕ ਕਦੇ ਸਾਡੇ ਘਰ ਤੋਂ ਮੰਗ ਕੇ ਖਾਂਦੇ ਰਹੇ, ਉਹ ਵੀ ਵਿਦੇਸ਼ ਚਲੇ ਗਏ। ਅਗਲਿਆਂ ਨੇ ਜ਼ਮੀਨਾਂ ਗਹਿਣੇ ਧਰੀਆਂ, ਏਜੰਟਾਂ ਰਾਹੀਂ ਬਾਹਰ ਸੈਟਲ ਹੋ ਗਏ। ਪਿੰਡਾਂ ਵਿੱਚ ਮਹਿਲਾਂ ਦੇ ਮਹਿਲ ਖੜ੍ਹੇ ਕਰ ਗਏ। ਪਰ ਚਾਚੇ ਨੂੰ ਕਿਹੜਾ ਸਮਝਾਉਂਦਾ। ਫੇਰ ਪਤਾ ਨਈਂ ਇਹਦੇ ਕਿਥੋਂ ਮਨ ਸੁਮੱਤਿਆ ਪੈ ਗਈ। ਪਤਾ ਨਈਂ ਕਿਹੜਾ ਸਲਾਹੂ ਟੱਕਰਿਆ। ਜ਼ਮੀਨ ਬਾਜ਼ ਵਾਲਿਆਂ ਦੇ ਗਹਿਣੇ ਧਰੀ। ਰਕਮ ਏਜੰਟ ਨੂੰ ਜਾ ਫੜਾਈ। ਛੋਕਰ ਏਜੰਟ ਨੇ ਸਾਡੀ ਤੇਰਾਂ ਜਣਿਆਂ ਦੀ ਇੰਗਲੈਂਡ ਵਿੱਚ ਐਂਟਰੀ ਕਰਵਾਈ ਸੀ। ਸਿੱਖਾਂ ਦੀ ਪੱਟੀ ਵਿੱਚੋਂ ਵੀ ਦੋ ਮੁੰਡੇ ਸਨ। ਉਹ ਤਾਂ ਇੰਗਲੈਂਡ ਪੁੱਜਦਿਆਂ ਈ ਛੂ-ਮੰਤਰ ਹੋ ਗਏ। ਅਸੀਂ ਛੇ ਜਣੇ ਪੁਲਿਸ ਦੇ ਕਾਬੂ ਆ ਗਏ। ਚਾਰ ਮਹੀਨੇ ਜੇਲ੍ਹ ਵਿੱਚ ਰਹੇ। ਬਾਅਦ ਵਿੱਚ ਉਨ੍ਹਾਂ ਨੇ ਡੀਪੋਰਟ ਕਰ ਦਿੱਤੇ। ਤਾਇਆ ਜੇਲ੍ਹ ਵਿੱਚ ਮੁਲਾਕਾਤ ਕਰਨ ਵੀ ਨਈਂ ਸੀ ਆਇਆ। ਆਹ ਜਹਾਜ਼ ਵਾਲੀ ਕੋਠੀ ਨੂੰ ਦੇਖ ਕੇ ਮੇਰੇ ਅੱਗ ਲੱਗ ਗਈ ਆ। ਮੈਂ ਮਿੱਟੀ ਨਾਲ ਲਿਬੜੀ ਜੁੱਤੀ ਕੋਠੀ ਦੀ ਥੜ੍ਹੀ ਨਾਲ ਝਾੜੀ ਆ। ਇੱਥੇ ਕੋਠੀ ਵਿੱਚ ਭਈਏ ਰਹਿੰਦੇ ਆ। ਥਾਂ ਸਾਡਾ----। ਸਾਲੇ ਮੌਜਾਂ ਮਾਣਦੇ ਆ। ਉਹ ਤਾਇਆ ਸਦਾ ਰਾਮ ਆਉਂਦਾ ਪਿਆ। ਮੇਰੇ ਯਾਰ ਭੱਜੀ ਦਾ ਪਿਓ। ਹੁਣ ਇਹਦੀ ਨਿਗ੍ਹਾ ਘੱਟ ਗਈ ਆ। ਫੇਰ ਵੀ ਮੈਨੂੰ ਪਛਾਣ ਲਿਆ। ਮੈਂ ਤਾਏ ਦਾ ਹਾਲ ਚਾਲ ਪੁੱਛਿਆ ਹੈ। ਹੁਣ ਵਿਚਾਰੇ ਦਾ ਹਾਲ ਕਾਹਦਾ। ‘ਹੂੰ-ਹਾਂ’ ਜਿਹਾ ਕਰਕੇ ਮੇਰੀ ਪਿੱਠ ਥਾਪੜ ਕੇ ਤੁਰ ਪਿਆ ਏ। ਉਦੋਂ ਵੀ ਅੱਜ ਕੱਲ੍ਹ ਵਰਗੀ ਹਾਲਤ ਸੀ। ਕੁੜੀ ਦੇਣੇ---ਗੁਰਜੰਟ ਸੁੰਹ ਨੇ ਸਾਨੂੰ ਵਿਕਣ ਲਾ ਦਿੱਤਾ ਸੀ। ਸਾਨੂੰ ਕਦੇ ਦਿੱਲੀ ਲੈ ਜਾਂਦਾ, ਕਦੇ ਬੰਬੇ। ਮੈਂ ਦੋ-ਤਿੰਨ ਸਾਲ ਦਿੱਲੀ-ਬੰਬੇ ਦੇ ਚੱਕਰ ਕੱਟਦਾ ਰਿਹਾ। ਉਸ ਖੁੱਸੜ ਜੱਟ ਦਾ ਕੀ ਜਾਂਦਾ ਸੀ। ਪੈਸੇ ਅਸੀਂ ਖਰਚਦੇ ਸੀ। ਮਹੀਨਿਆਂ ਬੱਧੀ ਬੇਗਾਨਿਆਂ ਸ਼ਹਿਰਾਂ ਵਿੱਚ ਅਸੀਂ ਭੁੱਖਾਂ ਕੱਟਦੇ ਰਹੇ, ਤਿਰਹਾਏ ਰਹੇ, ਉਹਨੂੰ ਕੀ ਸੀ? ਉਹ ਤਾਂ ਟਰਾਈਆਂ ਮਰਵਾਉਂਦਾ ਰਿਹਾ। ਚਾਚੇ ਦਾ ਵਾਲ-ਵਾਲ ਕਰਜ਼ੇ ਵਿੱਚ ਵਿਨ੍ਹਿਆਂ ਗਿਆ ਸੀ। ਬਾਜ਼ ਵਾਲਿਆਂ ਨੂੰ ਦੋ ਚਾਰ ਕਨਾਲ ਜ਼ਮੀਨ ਗਹਿਣੇ ਧਰ ਦਿੱਤੀ ਜਾਂਦੀ।ਆੜ੍ਹਤੀਏ ਦਾ--- ਬੈਂਕ ਦਾ ਵਿਆਜ਼ ਮੋੜ ਦਿੱਤਾ ਜਾਂਦਾ। ਐਨੇ ਯਤਨਾਂ ਦੇ ਬਾਵਜੂਦ ਵੀ ਮੈਂ ਇੰਗਲੈਂਡ ਨਾ ਜਾ ਸਕਿਆ। ਇਹ ਤੇ ਭਲਾ ਹੋਵੇ ਭੱਜੀ ਦਾ। ਚਲੋ ਇੱਕ ਵਾਰ ਤਾਂ ਉਹਨੇ ਜਿੱਲਣ੍ਹ ‘ਚੋਂ ਕੱਢਤਾ ਸੀ।। ਮੈਨੂੰ ਡੁਬਈ ਲੈ ਗਿਆ। ਆਪਣਿਆਂ ਨਾਲੋਂ ਤਾਂ ਇਹ ਸੱਤ ਪਰਾਇਆ ਚੰਗਾ ਨਿਕਲਿਆ। ਆਹ ਤਾਇਆ ਸਦਾ ਰਾਮ ਦਾਤਣ ਕਰਦਾ ਤੁਰਿਆ ਜਾਂਦਾ। ਇਹਦੇ ਕੋਲੋਂ ਵੀ ਹੁਣ ਤੁਰ ਨਈਂ ਹੁੰਦਾ। ਇਹਦਾ ਹਾਲ ਵੀ ਮੇਰੇ ਪਿਓ ਸ਼ਿੰਗਾਰੇ ਵਾਲਾ ਆ। ਉਹ ਵੀ ਕਿਹਾ ਮਨਹੂਸ ਦਿਨ ਸੀ। ਸਾਰਾ ਪਿੰਡ ਭੱਜੀ ਦੀ ਟਾਹਲੀ ਨਾਲ ਲਟਕਦੀ ਲਾਸ਼ ਦੇਖ ਕੇ ਦੰਗ ਰਹਿ ਗਿਆ ਸੀ। ਉਹਦੀ ਅਰਥੀ ਚੁੱਕਣ ਵਾਲਿਆਂ ਵਿੱਚ ਮੈਂ ਵੀ ਸ਼ਾਮਿਲ ਸੀ। ਪਰ ਉਹਦੇ ਮਰਨ ਦਾ ਯਕੀਨ ਮੈਨੂੰ ਹੁਣ ਤੱਕ ਵੀ ਨਈਂ ਆਉਂਦਾ। ਉਹਨੇ ਦਸ-ਬਾਰ੍ਹਾਂ ਸਾਲ ਡੁਬਈ ਲਾਏ। ਉਹ ਆਪਣੇ ਵਿਹੜੇ ਦੇ ਅੱਧੇ ਮੁੰਡੇ ਤਾਂ ਡੁਬਈ ਲੈ ਗਿਆ ਹੋਣਾ। ਉਹ ਕਿਸੇ ਨਾ ਕਿਸੇ ਸ਼ੇਖ ਕੋਲੋਂ ਵੀਜ਼ਾ ਲੈ ਆਉਂਦਾ। ਪਿੰਡ ਦਾ ਕੋਈ ਨਾ ਕੋਈ ਮੁੰਡਾ ਦੁਬਈ ਲੈ ਜਾਂਦਾ। ਉਹਦੇ ਕੋਲੋਂ ਕੰਪਨੀ ਛੁਡਾ ਲੈਂਦਾ। ਆਪ ਸ਼ਰਾਬ ਕੱਢਦਾ। ਅਗਲੇ ਨੂੰ ਵੇਚਣ ਲਾ ਲੈਂਦਾ। ਖਜ਼ੂਰਾਂ ਦੀ ਸ਼ਰਾਬ ਕੱਢਣ ਦਾ ਬੜਾ ਮਾਹਿਰ ਸੀ ਉਹ। ਮੈਨੂੰ ਕਹਿਣਾ--- “ ਪਹਿਲੇ ਤੋੜ ਦੀ ਦਾ ਲਾ ਪੈੱਗ। ਤੇ ਫੇਰ ਧੰਦੇ ਲਈ ਸ਼ੂਟ ਵੱਟ ਲੈ।” ਆਪ ਤਾਂ ਉਹ ਪੁਲਿਸ ਦੇ ਹੱਥ ਨਈਂ ਸੀ ਆਇਆ। ਮੈਨੂੰ ਪੰਜ ਮਹੀਨੇ ਦੀ ਕੈਦ ਹੋ ਗਈ ਸੀ। ਪਿੰਡ ਵਿੱਚ ਉਹਨੂੰ ਸਾਰੇ ‘ਖੜੱਪਾ ਸੱਪ’ ਸੱਦਦੇ ਹੁੰਦੇ ਸੀ। ਉਹਦਾ ਇਉਂ ਆਤਮ-ਹੱਤਿਆ ਕਰਨਾ ਹੈਰਾਨੀ ਵਾਲੀ ਗੱਲ ਸੀ। ਤਾਏ ਸਦਾ ਰਾਮ ਤੇ ਤਾਈ ਦਾ ਹਾਲ ਨਈਂ ਸੀ ਦੇਖਿਆ ਜਾਂਦਾ। ਜੋ ਹਾਲ ਇਨ੍ਹਾਂ ਦਾ ਉਦੋਂ ਹੋਇਆ ਸੀ। ਮੇਰੇ ਘਰ ਚਾਚੇ ਚਾਚੀ ਦਾ ਹੁਣ ਹੋਇਆ ਪਿਆ। ਜੀਉਂਦੇ ਵੀ ਮਰਿਆ ਵਰਗੇ। ਪੁੱਠੀ ਮੱਤ ਵਾਲੀ ਬਖਸ਼ਿੰਦਰ ਰਾਤ ਕਹਿਣ ਲੱਗੀ। “ਆਪਣੇ ਜੱਟਾਂ ਜ਼ਿਮੀਦਾਰਾਂ ਨੂੰ ਬਚਾਅ ਲਿਆ ਕਨੈਡਾ, ਅਮਰੀਕਾ, ਵਲੈਤ ਨੇ। ਛੋਟੀਆਂ ਬਰਾਦਰੀਆਂ ਨੂੰ ਅਰਬ ਨੇ। --- ਸਾਹਿਬ ਜੀ, ਹੁਣ ਚੰਗੀ ਨੀਅਤ ਨਾਲ ਜਾਇਓ ।” ਰਾਤ ਫਿਰ ਭੱਜੀ ਦੀ ਗੱਲ ਚੱਲੀ ਸੀ। ਪਤਾ ਨਈਂ ਮੈਤੋਂ ਕਾਹਤੋਂ ਬਾਹਰ ਜਾਣ ਖਿਲਾਫ਼ ਬੋਲ ਹੋ ਗਿਆ ਸੀ। ਇਹ ਆਪਣਾ ਭਾਸ਼ਣ ਲੈ ਕੇ ਬਹਿ ਗਈ। ਦੱਸ ਭਲਾ ਮੈਂ ਕਿੱਦਾਂ ਭੱਜੀ ਨੂੰ ਭੁੱਲ ਜਾਵਾਂ। ਆਹ ਉਹ ਟਾਹਲੀ ਆ, ਜਿਹਦੇ ਨਾਲ ਉਹਨੇ ਫਾਹਾ ਲਿਆ ਸੀ। ਭੈਣ ਮਰਾਵੇ ਭੱਜੀ। ਭੱਜ ਉਏ ਇੱਥੋਂ ਹੋਰ ਕਿਤੇ---। ਬਖਸ਼ਿੰਦਰ ਦੀ ਗੱਲ ਵੀ ਠੀਕ ਆ। ਮੈਂ ਤਾਂ ਐਵੇਂ ਭੱਜੀ ਨੂੰ ਲੈ ਕੇ ਬਹਿ ਜਾਂਦੈ। ਆਪਣੇ ਕੰਮ ਵਿੱਚ ਖਰੋੜ ਪਾਉਣ ਲੱਗਿਆ ਆਂ। ਸੰਤਾਂ ਨੇ ਕੀ ਕਿਹਾ ਸੀ? ਭੁੱਲ ਗਿਆ? ਅਰਾਮ ਨਾਲ ਬੰਦਾ ਬਣ ਕੇ ਤੁਰ ਪਾ। ਮੈਂ ਤਾਂ ਅਮਰੀਕਾ ਜਾਣਾ ਆ। ਮੈਂ ਉਹਤੋਂ ਕੀ ਲੈਣਾ? ਮੈਂ ਤੇਜ਼ ਕਦਮੀਂ ਘਰ ਵੱਲ ਨੂੰ ਤੁਰ ਪਿਆ ਹਾਂ। ਇੱਕ ਆਹ ਕਲਮੂਹਾਂ ਹਰ ਥਾਂ ਟੱਕਰ ਪੈਂਦਾ। ਹੁਣ ਇਹ ਮੇਰਾ ਫਿਰ ਲਹੂ ਪੀਊ। ਬਣੀ ਫਿਰਦਾ ਕਿਸਾਨ ਯੂਨੀਅਨ ਦਾ ਪ੍ਰਧਾਨ। ਇਹਨੂੰ ਪਿੰਡ ਵਿੱਚ ਕੋਈ ਨਈਂ ਪੁੱਛਦਾ। ਅਖੇ ਮੈਂ ਪ੍ਰਧਾਨ, ਜੀਤਾ ਭਲਵਾਨ। ਸਾਰੇ ਇਹਨੂੰ ਬਾਜਾ ਭਲਵਾਨ ਸੱਦਦੇ ਆ। ਕੰਨ ਇਹਦੇ ਸੂਰ ਦੇ ਬੁਲ੍ਹਾਂ ਵਰਗੇ ਸੁੱਜਿਉ ਆ। ਸਿਰ ਵੀ ਵਿੰਗਾ। ਇਹ ਹਰ ਥਾਂ ਲੱਤ ਅੜਾਉਂਦਾ। ਭੱਜੀ ਦੇ ਦਾਗਾਂ ਤੋਂ ਬਾਅਦ ਆਪਣਾ ‘ਅਖਾੜਾ’ ਲਾ ਕੇ ਬਹਿ ਗਿਆ। “ਜਿਸ ਜਮਾਤ ਵਿੱਚ ਆਤਮ ਹੱਤਿਆਵਾਂ ਹੋ ਰਹੀਆਂ ਹੋਣ। ਉਹਦਾ ਸੰਕਟ ਕਿੰਨਾ ਗਹਿਰਾ ਹੋਏਗਾ। ਮਨੁੱਖ ਵੀ ਮੰਡੀ ਦਾ ਮਾਲ ਬਣ ਗਿਆ। ਉਹਦੀ ਕਿਰਤ ਵੀ।” ਬਈ ਦੱਸ ਤੂੰ ਜਲਸਾ ਕਰਦਾ ਪਿਆਂ। ਅਗਲਿਆਂ ਦਾ ਮੁੰਡਾ ਮੁੱਕ ਗਿਆ। ਇਹ ਹੋਰੇ ਗੱਲਾਂ ਲੈ ਕੇ ਬਹਿ ਗਿਆ। “ਵਿਆਹ ਕਰਵਾ ਕੇ ਝੱਟ ਜੁਦੇ ਹੋ ਜਾਂਦੇ ਆ। ਮੁਸ਼ਕਲਾਂ ਦੇ ਪਹਾੜ ਡਿੱਗਦੇ ਆ। ਦੁੱਖ ਸੁਣਨ ਵਾਲਾ ਕੋਲ ਕੋਈ ਹੁੰਦਾ ਨਈਂ। ਤਣਾਅ ਵੱਧਦਾ ਜਾਂਦਾ ਆ। ਨਸ਼ੇ ਦਾ ਸਹਾਰਾ ਲੈਂਦੇ ਆ ਤੇ ਫੇਰ---।” ਮੈਂ ਤਾਂ ਸ਼ੁਕਰ ਕਰਦਾਂ ਭਰਾਵੋ ਸੰਤਾਂ ਦਾ। ਲੰਘ ਗਈ ਜਲੇਦ। ਜੇ ਦੇਖ ਲੈਂਦਾ ਤਾਂ ਇਹਨੇ ਇੱਥੇ ਪ੍ਹੀਣ ਪਾ ਕੇ ਬਹਿ ਜਾਣਾ ਸੀ। ਅਜੇ ਇਹਨੂੰ ਇਹ ਨਈਂ ਪਤਾ ਹੋਣਾ ਕਿ ਮੈਂ ਅਮਰੀਕਾ ਚੱਲਿਆਂ ਨਈਂ ਤਾਂ ਇਹਨੇ ਝੱਟ ਰਸਤਾ ਰੋਕ ਲੈਣਾ ਸੀ ਤੇ ਆਖਣਾ ਸੀ - “ਦਲਜਿੰਦਰ ਸਿਆਂ, ਆਪਾਂ ਆਪਣੇ ਦੇਸ਼ ਨੂੰ ਸਵਰਗ ਬਣਾਉਣ ਲਈ ਕਿਉਂ ਨਾ ਲੜੀਏ?” ਇਹ ਸਾਨੂੰ ਲੜਾਈ ਲੜਨ ਲਈ ਕਹਿੰਦਾ ਰਹਿੰਦਾ। ਆਪਣੇ ਦੋਨੋਂ ਨਿਆਣੇ ਕਨੈਡਾ ਭੇਜ ਦਿੱਤੇ ਆ। ਕੁੜੀ ਦਾ ਰਿਸ਼ਤਾ ਕਰਨ ਲੱਗੇ ਨੇ ਕੁਸ਼ ਸੋਚਿਆ ਵੀ ਨਈਂ ਕਿ ਕੁੜੀ ਮੁੰਡੇ ਦਾ ਹਾਣ ਮੰਗਲ ਹੈ ਵੀ ਜਾਂ ਨਈਂ। ਇਹਨਾਂ ਦਾ ਵੱਡਾ ਲੀਡਰ ਸਰਕਾਰ ਕੋਲੋਂ ਚੇਅਰਮੈਨੀ ਲੈ ਕੇ ਬਹਿ ਗਿਆ।--- ਵਧੀਆ ਹੋਇਆ, ਦਫ਼ਾ ਹੋ ਗਿਆ। ਐਵੇਂ ਸੰਤਾਂ ਕੋਲ ਜਾਣ ਤੋਂ ਲੇਟ ਕਰ ਦਿੰਦਾ। ਕੰਮ ‘ਚ ਘੜੰਮ ਪੌਂਦਾ। ਮੇਰੀ ਵੀ ਆਦਤ ਠੀਕ ਨਈਂ। ਪਤਾ ਨਈਂ ਕਿਹੜੇ ਵਹਿਣ ਵਿੱਚ ਪੈ ਜਾਂਦਾ ਆ। ਗੱਲ ਤਾਂ ਮੈਂ ਜਹਾਜ਼ ਵਾਲੀ ਕੋਠੀ ਦੀ ਕਰਦਾ ਪਿਆ ਸੀ। ਮੇਰੀ ਗੁਰਦੁਆਰਾ ਸਾਹਿਬ ਜਾਣ ਦੀ ਦੇਰ ਆ। ਅੱਜ ਉਥੋਂ ਪਾਸਪੋਰਟ ਤੇ ਟਿਕਟ ਲੈ ਆਉਣੇ ਆ। ਤੇ ਫਿਰ ਫੁਅ-----ਫੁਅਰ। ਆਹ ਕੋਈ ਜਹਾਜ਼ ਆ, ਜਿਹੜਾ ਤਾਏ ਨੇ ਕੋਠੀ ‘ਤੇ ਬਣਾਇਆ। ਨਹਿਰੂ ਦੇ ਵੇਲਿਆਂ ਦਾ। ਮੈਨੂੰ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਕਹਿੰਦਾ ਸੀ। “ ਸਿੰਘ ਸਾਹਿਬ, ਏਅਰ ਫਰਾਂਸ ਦੇ ਜਹਾਜ਼ ਦੇਖਣ ਵਾਲੇ ਦਿਓ। ਉਨ੍ਹਾਂ ਵਿੱਚ ਸਫ਼ਰ ਕਰਨ ਦਾ ਮਜ਼ਾ ਈ ਵੱਖਰਾ। ਆਪਣੇ ਖਾਸ-ਖਾਸ ਬੰਦੇ ਅਸੀਂ ਉਦੇ ‘ਚ ਭੇਜਦੇ ਆ।” ਮੈਨੂੰ ਅਮਰੀਕਾ ਪੁੱਜ ਲੈਣ ਦੇ। ਉਧਾਰ ਮੋੜਨ ਨੂੰ ਬੜੀ ਹੱਦ ਦੋ ਸਾਲ ਲੱਗ ਜਾਣਗੇ। ਪੰਜਾਂ ਸਾਲਾਂ ਬਾਅਦ ਤਾਏ ਦੇ ਬਰਾਬਰ ਕੋਠੀ ਪਾ ਦੇਣੀ ਆ।ਪਹਿਲਾਂ ਬਾਜ਼ ਵਾਲਿਆਂ ਤੋਂ ਜ਼ਮੀਨ ਛੁਡਾੳੇਣੀ ਆ। ਬੱਸ ਫ਼ੇਰ ਕੋਠੀ ਪਾਉਣ ਦਾ ਕੰਮ ਕਰਨਾ। ਤਾਏ ਦੀ ਹਿੱਕ ‘ਤੇ ਸੱਪ ਲਿਟੌਣਾ। ਏਅਰ ਫਰਾਂਸ ਵਾਲਾ ਜਹਾਜ਼ ਕੋਠੀ ‘ਤੇ ਬਣੌਣਾ। ਇਲਾਕੇ ਵਿੱਚ ਨਮੂਨੇ ਦੀ ਟੈਂਕੀ ਬਣੂ। ਜਦੋਂ ਟੈਂਕੀ ਪਾਣੀ ਨਾਲ ਫੁੱਲ ਹੋ ਜਾਇਆ ਕਰੂ। ਜਿੱਦਾਂ ਜਹਾਜ਼ ਦੀ ਪੂੰਛ ਧੂੰਆਂ ਛੱਡਦੀ ਆ। ਸਾਡੇ ਵਾਲੇ ਜਹਾਜ਼ ਦੀ ਪੂੰਛ ਪਾਣੀ ਦੀ ਬੁਛਾੜ ਕਰਿਆ ਕਰੂ। ਜਦੋਂ ਟੈਂਕੀ ਪਾਣੀ ਤੋਂ ਖਾਲੀ ਹੋ ਜਿਆ ਕਰੂ। ਉਹਦੇ ਫਰ ਉੱਪਰ ਥੱਲੇ ਹੋਇਆ ਕਰਨਗੇ। ਮੇਰੇ ਜਹਾਜ਼ ਦਾ ਦੂਜਾ ਹਮਲਾ ਬਾਜ਼ ਵਾਲੀ ਟੈਂਕੀ ‘ਤੇ ਹੋਣਾ ਆ। ਜਿੱਦਾਂ ‘ਜਹਾਦੀਆਂ’ ਨੇ ਬਿੱਲੀਆਂ ਅੱਖਾਂ ਵਾਲੇ ਦੇਸ਼ ਦੇ ਟਾਵਰ ਤਬਾਹ ਕਰ ਦਿੱਤੇ। ਉਹ ਵੱਡਾ ‘ਬਾਜ਼’ ਬਣੀ ਫਿਰਦਾ ਸੀ। ਅਗਲਿਆਂ ਨੇ ਮਿੰਟ ਨਈਂ ਲਾਇਆ। ਮੈਂ ਵੀ ਸੱਭ ਕੁੱਸ਼ ਉਡਾ ਦੇਣਾ ਆ। ਹਰਦੇਵ ਸੁੰਹ ਕਿਆਂ ਦੇ ਹੱਥ ਲਾ-ਲਾ ਕੇ ਦੇਖਣਗੇ। ਬਾਜ਼ ਵਾਲੀ ਟੈਂਕੀ ਤਾਂ ਮੂਧੇ ਮੂੰਹ ਹਊ। ਸਾਲੇ ਚੜਿਓ ਵੀ ਬਹੁਤ ਆ। ਜਦੋਂ ਬਾਹਰੋਂ ਇਨ੍ਹਾਂ ਦੇ ਭਰਾ ਆਉਂਦੇ ਆ। ਲੋਕਾਂ ਨੂੰ ਡਾਲਰ ਦਿਖੌਂਦੇ ਫ਼ਿਰਨਗੇ। ਡਾਲਰ ਮੈਂ ਨਾ ਲਿਆਉਂਗਾ? ਕਾਰ ਵਿੱਚ ਧੂੜਾਂ ਪੁੱਟੀ ਫਿਰਨਗੇ। ਦੱਸ ਮੈਤੋਂ ਨਾ ਕਾਰ ਲੈ ਹਊ। ਨਵਾਂ ਮਾਡਲ ਲਊਂ। ਇੱਕ ਵਾਰ ਤਾਂ ਇਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਊਗੀਆਂ। ਮਾਰ੍ਹ ਕਿਤੇ ਗਲੇ ਵਿੱਚ ਸੋਨੇ ਦੀਆਂ ਚੈਨੀਆਂ, ਬਾਹਾਂ ਵਿੱਚ ਕੜੇ ਤੇ ਉਂਗਲੀਆਂ ਵਿੱਚ ਮੁੰਦੀਆਂ ਪਾਈ ਫਿਰਨਗੇ। ਸਾਲੇ ਖੁਸਰੇ ਜਿਹੇ।---ਮੈਂ ਇਹਤੋਂ ਵੱਧ ਸੋਨਾ ਆਪਣੀ ਜੱਟੀ ਨੂੰ ਲੈ ਕੇ ਦਊਂ। ਉਹਦੇ ਸਾਰੇ ਉਲਾਂਭੇ ਲਾਹ ਦੇਣੇ ਆ। ਉਹ ਵੀ ਕੀ ਯਾਦ ਕਰੂਗੀ। ਨਾਲੇ ਸਹੁਰਿਆਂ ਨੂੰ ਪਤਾ ਲੱਗ ਜਾਊ। ਐਵੇਂ ਕਿੜ-ਕਿੜ ਕਰਦੇ ਰਹਿੰਦੇ ਆ। ਉਨ੍ਹਾਂ ਨਾਲ ਵੀ ਅਗਲਾ ਪਿਛਲਾ ਹਿਸਾਬ ਕਰਨਾ। ਚਾਰ ਛਿੱਲੜ ਦੇ ਕੇ ਧੌਂਸ ਦਿਖੌਂਦੇ ਆ। ਉੱਦਾਂ ਕਦੇ-ਕਦੇ ਮੈਂ ਬਖਸ਼ਿੰਦਰ ਨਾਲ ਵਿਆਹ ਕਰਵਾ ਕੇ ਪਛਤੋਂਦਾ ਵੀ ਆਂ। ਇਸ ਮਾਂ ਜਾਆਬ੍ਹੀ ਨੇ ਸਾਡਾ ਜਲੂਸ ਕੱਢਿਆ ਪਿਆ ਆ। ਜੇ ਸੁਖਮਣੀ ਤੇ ਪੁਨੀਤ ਨਾ ਹੁੰਦੀਆਂ। ਮੈਂ ਕਦੋਂ ਦਾ ਛੱਡ ਛੁਡਈਆ ਕਰ ਲੈਂਦਾ। ਚਾਚੀ ਨੇ ਤਾਂ ਕਈ ਵਾਰ ਛੱਡਣ ਲਈ ਕਿਹਾ ਆ। ਪਰ ਵਿਆਹ ਕਰਾਉੇਣੇ ਕਿਹੜਾ ਸੌਖੇ ਆ। ਇਸ ਦੇਸ਼ ਵਿੱਚ ਮਾਤ੍ਹੜ ਦਾ ਤਾਂ ਇੱਕ ਵਿਆਹ ਮਸੀਂ ਹੁੰਦਾ ਆ। ਛੱਡ ਕੇ----। ਖ਼ੈਰ---! ਦੋਸ਼ ਸਾਡਾ ਵੀ ਆ। ਅਸੀਂ ਵੀ ਤਾਂ ਝੂਠ ਈ ਬੋਲਿਆ ਸੀ। “ ਦਲਜਿੰਦਰ ਦਾ ਇੰਗਲੈਂਡ ਕੇਸ ਚਲਦਾ ਸੀ। ਉਦੋਂ ਮੁੜਨਾ ਪੈ ਗਿਆ ਸੀ। ਅਸੀਂ ਸੋਚਿਆ, ਜਿੰਨਾ ਚਿਰ ਕੇਸ ਚਲਦਾ ਦੁਬਈ ਜਾ ਆਵੇ। ਇਹਨੇ ਇੱਕ ਦਿਨ ਤਾਂ ਵਲੈਤ ਚਲੇ ਈ ਜਾਣਾ ਆ।” ਜਦੋਂ ਮੈਨੂੰ ਦੁਬਈ ਤੋਂ ਡਿਪੋਰਟ ਕੀਤਾ ਸੀ। ਹਾਅ ਗੱਲਾਂ ਚਾਚੀ ਤਾਂ ਕੀ ਸਾਰਾ ਟੱਬਰ ਕਰਦਾ ਰਿਹਾ ਸੀ। ਬੀਬੀ ਬਖਸ਼ਿੰਦਰ ਕੌਰ ਦੇ ਘਰ ਦਿਆਂ ਨੇ ਇੰਗਲੈਂਡ ਲਈ ਇਹਨੂੰ ਮੇਰੇ ਨਾਲ ਨੂੜ ਦਿੱਤਾ। ਦੋ-ਚਾਰ ਸਾਲ ਤਾਂ ਮੈਂ ਗੱਲਾਂ ਵਿੱਚ ਟਪਾ ਦਿੱਤੇ। ਜਦੋਂ ਦੀ ਇਨ੍ਹਾਂ ਨੂੰ ਅਸਲੀਅਤ ਪਤਾ ਲੱਗੀ ਆ। ਇਨ੍ਹਾਂ ਦਾ ਟੱਬਰ ਖੁੰਢੀ ਗੰਡਾਸੀ ਕੱਢੀ ਫਿਰਦਾ। ਇਹ ਮੈਨੂੰ ਗੱਲ-ਗੱਲ ‘ਤੇ ਠਿੱਠ ਕਰਦੀ ਰਹਿੰਦੀ ਆ। ਇਹ ਕਿਸੇ ਨਾ ਕਿਸੇ ਤਰੀਕੇ ਮੈਨੂੰ ਬਾਹਰ ਭੇਜਣਾ ਚਾਹੁੰਦੀ ਰਹੀ ਆ। ਛੇ ਕੁ ਸਾਲ ਪਹਿਲਾਂ ਸਿੱਖਾਂ ਦੀ ਪੱਟੀ ਵਾਲਾ ਉਹ ਮੁੰਡਾ ਪਿੰਡ ਆਇਆ ਹੋਇਆ ਸੀ, ਜਿਹੜਾ ਇੰਗਲੈਂਡ ਪੁੱਜਣ ਵਿੱਚ ਸਫ਼ਲ ਹੋ ਗਿਆ ਸੀ। ਉਹਦੀਆਂ ਗੱਲਾਂ ਸੁਣ ਕੇ, ਇਹ ਮੇਰੇ ਉਂਗਲੀ ਦੇਣ ਲੱਗ ਪਈ। ਮੈਂ ਕਿੱਦਾਂ ਟਰਾਈ ਮਾਰ ਲੈਂਦਾ। ਕਰਜ਼ਾ ਤਾਂ ਪਹਿਲਾਂ ਵੀ ਨਈਂ ਸੀ ਉਤਰਿਆ ਨਾਲੇ ਮੈਂ ਇਹਦੇ ਕੋਲ ਰਹਿਣਾ ਚਾਹੁੰਦਾ ਸੀ। ਇਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠਣਾ ਚਾਹੁੰਦਾ ਸੀ। ਇਹਦੀਆਂ ਕੁੱਸ਼ ਸਹੇਲੀਆਂ ਬਾਹਰ ਨੇ ਤੇ ਜਾਂ ਉਨ੍ਹਾਂ ਦੇ ਘਰ ਵਾਲੇ ਬਾਹਰ ਗਏ ਹੋਏ ਨੇ। ਉਹ ਪਿੱਛੇ ਮੌਜਾਂ ਕਰਦੀਆਂ ਨੇ। ਮੈਨੂੰ ਲੱਗਦਾ ਸੀ ਇਹ ਵੀ ‘ਉਹ’ ਮੌਜਾਂ ਕਰਨੀਆਂ ਚਾਹੁੰਦੀ ਸੀ। ਸਾਰਾ ਦਿਨ ਕੰਨਾਂ ਨੂੰ ਮੋਬਾਇਲ ਲਾਈ ਰੱਖਦੀਆਂ ਨੇ। ਸ਼ਹਿਰ ਸ਼ਾਪਿੰਗ ਕਰਨ ਤੁਰੀਆਂ ਰਹਿੰਦੀਆਂ ਆ। ਕੋਈ ਕਾਰ ਲਈ ਫਿਰਦੀ ਆ ਤੇ ਕੋਈ ਸਕੂਟਰੀ। ਮੈਨੂੰ ਇਹਦੀਆਂ ਗੱਲਾਂ ‘ਤੇ ਸ਼ੱਕ ਹੋਣ ਲੱਗ ਪਈ ਸੀ। ਤਦੇ ਤਾਂ ਮੈਂ ਬਾਹਰ ਜਾਣ ਲਈ ਮੰਨਿਆ ਨਈਂ ਸੀ। ਇਹਨੇ ਚੱਕ ਚੁਕਾ ਕੇ ਮੇਰੇ ਤੋਂ ਛੋਟੇ ਕੇਸਰ ਨੂੰ ਗਰੀਸ ਭੇਜ ਦਿੱਤਾ। ਰਹਿੰਦਾ ਕਿੱਲਾ ਵੀ ਬਾਜ਼ ਵਾਲਿਆਂ ਨੂੰ ਬੈਅ ਕਰ ਦਿੱਤਾ ਸੀ। ਇਹ ਮੈਨੂੰ ਝਈਆਂ ਲੈ-ਲੈ ਪੈਂਦੀ ਸੀ। “ ਇੱਕ ਵਾਰ ਬੰਦਾ ਬਾਹਰ ਸੈੱਟ ਹੋ ਜਾਵੇ। ਕੁੱਲਾਂ ਤਰ ਜਾਂਦੀਆਂ। ਇੱਥੇ ਭਾਵੇਂ ਸਾਰੀ ਉਮਰ ਭੱਠ ਝੋਕੀ ਜਾਓ, ਚਾਰ ਛਿੱਲੜ੍ਹ ਨਈਂ ਜੁੜਦੇ।” ਇਹ ਮੈਨੂੰ ਬਾਰ ਬਾਰ ਉਨ੍ਹਾਂ ਲੋਕਾਂ ਦੇ ਕਿੱਸੇ ਸੁਣੌਂਦੀ ਰਹਿੰਦੀ, ਜਿਹੜੇ ਇੱਥੇ ਭੁੱਖੇ ਮਰਦੇ ਸੀ। ਵਿਦੇਸ਼ ਜਾ ਕੇ ਲੱਖਾਂਪਤੀ ਬਣ ਗਏ। ਉਨ੍ਹਾਂ ਦੀਆਂ ਕਾਰਾਂ ਕੋਠੀਆਂ ਦੇ ਮਿਹਣੇ ਦਿੰਦੀ ਰੰਿਹੰਦੀ। ਇਹਨੂੰ ਗਹਿਣਿਆਂ ਨਾਲ ਲੱਦੀਆਂ, ਕਾਰਾਂ ਵਿੱਚ ਘੁੰਮਦੀਆਂ ਤੇ ਮੋਬਾਇਲਾਂ ਤੇ ਪਟਾਕ ਪਟਾਕ ਗੱਲਾਂ ਕਰਦੀਆਂ ਜ਼ਨਾਨੀਆਂ ਦਿੱਸਦੀਆਂ ਆ। ਹੋਰ ਕੁੱਸ਼ ਨਈਂ। ਮੈਥੋਂ ਛੋਟਾ ਕੇਸਰ ਦੋ ਤਿੰਨ ਸਾਲ ਤਾਂ ਬੜੇ ਸੋਹਣੇ ਪੈਸੇ ਭੇਜਦਾ ਰਿਹਾ। ਇਹ ਉਹਦੀਆਂ ਸਿਫਤਾਂ ਕਰਦੀ ਨਈਂ ਸੀ ਥੱਕਦੀ ਹੁੰਦੀ। ਦੋਨਾਂ ਕੁੜੀਆਂ ਨੂੰ ਅੰਗਰੇਜ਼ੀ ਸਕੂਲ ਪੜ੍ਹਨ ਲਾਇਆ। ਫ਼ੇਰ ਉਹ ਇੰਡੀਆਂ ਆਇਆ, ਭੁਲੱਥ ਵੱਲ ਵਿਆਹ ਕਰਵਾ ਗਿਆ। ਕੇਸਰ ਦੇ ਸਹੁਰਿਆਂ ਨੇ ਉਨ੍ਹਾਂ ਲਈ ਭੁਲੱਥ ਵੱਲ ਹੀ ਮਕਾਨ ਬਣਾ ਦਿੱਤਾ। ਕਿਥੇ ਤਾਂ ਉਹ ਮੈਨੂੰ ਗਰੀਸ ਲਿਜਾਣ ਨੂੰ ਫਿਰਦਾ ਸੀ। ਬਾਅਦ ‘ਚ ਮੈਂ ਵੀ ਗਰੀਸ ਜਾਣ ਦਾ ਮਨ ਬਣਾ ਲਿਆ ਸੀ। ਕਿੱਥੇ ਮੁੜ ਕੇ ਉਹਦਾ ਕੋਈ ਚਿੱਠੀ ਪੱਤਰ ਵੀ ਨਾ ਆਇਆ। ਅਸੀਂ ਤਾਂ ਉਹਦੀ ਘਰ ਵਾਲੀ ਤੇਜੀ ਦੀ ਕਈ ਸਾਲਾਂ ਤੋਂ ਸ਼ਕਲ ਨਈਂ ਦੇਖੀ। ਆਹ ਜਿਹੜੀ ਮੇਰੇ ਵਾਲੀ ਸਵੇਰੇ ਸ਼ਾਮ ਟੌਂਕਦੀ ਸੀ, ਮੂਤ ਦੀ ਝੱਗ ਵਾਂਗੂੰ ਬਹਿ ਗਈ। ਰਾਤ ਕਹਿਣ ਲੱਗੀ। “ ਗੱਲ ਸੁਣਿਓ ਜੀ, ਅਸੀਂ ਬਥੇਰਾ ਨਰਕ ਭੋਗ ਲਿਆ। ਹੁਣ ਅਮਰੀਕਾ ਜਾ ਕੇ ਖਿਆਲ ਰੱਖਿਓ। ਮੇਰਾ ਨਾ ਸਹੀ। ਮੇਰੀਆਂ ਧੀਆਂ ਨਈਂ ਤਰਸਣੀਆਂ ਚਾਹੀਦੀਆਂ ਕਿਸੇ ਚੀਜ਼ ਨੂੰ।” ਇਹ ਚੀਜ਼ਾਂ ਦੇ ਨਾਂ ਗਿਣਾਉਣ ਲੱਗ ਪਈ। ਮੈਨੂੰ ਤਾਂ ਕਈ ਨਾਂ ਵੀ ਨਈਂ ਲੈਣੇ ਆਉਂਦੇ। ਸੁਖਮਣੀ ਤੇ ਪੁਨੀਤ ਦੀ ਲਿਸਟ ਇਹਦੇ ਨਾਲੋਂ ਵੀ ਲੰਬੀ ਆ। ਪੁਨੀਤ ਪੁੱਤ ਕਹੀ ਜਾਵੇ। “ ਪਾਪਾ, ਮੇਰੇ ਲਈ ਜਹਾਜ਼ ਭੇਜਿਓ। ਉਡਣ ਵਾਲਾ। ਜਿਹਦੀਆਂ ਲਾਈਟਾਂ ਜਗਣ।” ਘਰ ਆ ਗਿਆ ਹਾਂ। ਮੈਂ ਸੋਚਦਾਂ ਔਖਾ ਸੌਖਾ ਨਹਾਏ ਲਵਾਂ। ਗੁਰਦੁਆਰਾ ਸਾਹਿਬ ਜਾਣਾ ਕਿਹੜਾ ਖਾਲਾ ਜੀ ਦਾ ਵਾੜਾ। ਸੰਤ ਕਹਿੰਦੇ ਸੀ ਸੁੱਚੇ ਹੋ ਕੇ ਆਇਆ ਕਰੋ। ਜਦੋਂ ਗੁਰੂ ਦੇ ਲੜ੍ਹ ਲੱਗ ਈ ਗਏ। ਅੱਜ ਕੱਲ ਪਾਣੀ ਕਿਹੜਾ ਪਿੰਡੇ ਤੇ ਪੈਂਦਾ। ਜਾਨ ਕੱਢੀ ਜਾਂਦਾ। ਸਤਿਨਾਮ..ਵਾਖਰੂ।… ਲੈ ਨਿਬੜ ਗਿਆ ਕੰਮ। ਮੈਂ ਗੁਸਲ ਖਾਨੇ ‘ਚੋਂ ਬਾਹਰ ਆਇਆ ਹਾਂ। ਤਿਆਰ ਹੋਣ ਲੱਗਦਾ ਹਾਂ। ਸੁਖਮਣੀ ਤੇ ਪੁਨੀਤ ਮੇਰੇ ਗਲ ਨੂੰ ਚੁੰਬੜ ਗਈਆਂ ਨੇ। ਰਾਤ ਵਾਲੀਆਂ ਚੀਜ਼ਾਂ ਗਿਣਾਉਣ ਲੱਗ ਪਈਆਂ ਆ। ਮੈਂ ਸੰਤਾਂ ਦੀ ਫੋਟੋ ਅੱਗੇ ਮੱਥਾ ਟੇਕਿਆ ਹੈ। ਧੂਫ ਦੀ ਸੁਗੰਧ ਕਮਰੇ ਅੰਦਰ ਫੈਲੀ ਹੋਈ ਆ। ਚਾਚੀ ਸਵੇਰੇ ਉੱਠ ਕੇ ਧੂਫ ਬੱਤੀ ਕਰਨ ਦਾ ਹੀ ਕੰਮ ਕਰਦੀ ਹੈ। ਅੱਜ ਤਾਂ ਮੈਂ ਚਾਚੀ ਚਾਚੇ ਦੇ ਵੀ ਪੈਰੀਂ ਹੱਥ ਲਾ ਆਇਆਂ ਹਾਂ। “ ਠਹਿਰੋ ਜੀ, ਦਹੀਂ ਖਾ ਕੇ ਜਾਇਓ।” ਮੈਂ ਬਖਸ਼ਿੰਦਰ ਦੀ ਆਵਾਜ਼ ਸੁਣ ਕੇ ਰੁਕ ਗਿਆ ਹਾਂ। ਉਹ ਦਹੀਂ ਦੀ ਕੌਲੀ ਲੈ ਆਈ ਹੈ। ਮੈਂ ਚਾਰ ਚਮਚੇ ਮੂੰਹ ‘ਚ ਪਾਏ ਨੇ। ਇਹ ਕਿੰਨੇ ਲਾਡ ਨਾਲ ਬੋਲੀ ਹੈ । “ ਸਿੱਧੇ ਘਰ ਆ ਜਾਣਾ, ਨ੍ਹੇਰਾ ਨਈਂ ਕਰਨਾ। ਅਸੀਂ ਮੂੰਹ ਚੁੱਕ-ਚੁੱਕ ਦੇਖਦੇ ਨਾ ਰਹੀਏ। ਇੱਕ ਗੱਲ ਹੋਰ…। ਖਾਲੀ ਹੱਥ ਨਈਂ ਆਉਣਾ। ਇੱਕ ਹੱਥ ਵਿੱਚ ਪਾਸਪੋਰਟ ਤੇ ਟਿਕਟ ਹੋਵੇ। ਦੂਜੇ ਹੱਥ ਵਿੱਚ ਮਠਿਆਈ ਦਾ ਡੱਬਾ ਤੇ ਫਰੂਟ ਹੋਵੇ।” ਬਾਜ਼ ਤੇ ਜਹਾਜ਼ ਵਾਲੀ ਕੋਠੀ ਦੇ ਸਾਹਮਣੇ ਬੱਸਾਂ ਰੁਕਦੀਆਂ ਨੇ। ਮੈਂ ਥੜ੍ਹੇ ਕੋਲ ਖੜ੍ਹ ਗਿਆ ਹਾਂ। ਬੱਸ ਦੀ ਉਡੀਕ ਵਿੱਚ। ਮੈਂ ਵਾਹਿਗੁਰੂ-ਵਾਹਿਗੁਰੂ ਜੱਪੀ ਜਾ ਰਿਹਾ ਹਾਂ। ਪਰ ਮੇਰਾ ਮਨ ਨਈਂ ਟਿਕ ਰਿਹਾ। ਮੇਰੀ ਅੱਖ ਕਦੇ ਜਹਾਜ਼ ਵਾਲੀ ਟੈਂਕੀ ਵੱਲ ਜਾਂਦੀ ਆ ਤੇ ਕਦੇ ਬਾਜ਼ ਵਾਲੀ ਟੈਂਕੀ ਵੱਲ। ਕੇਸਰ ਧੋਖਾ ਦੇ ਗਿਆ ਸਾਲਾ। ਪਾਪੀ ਬੰਦਾ ਜ਼ਨਾਨੀ ਜੋਗਾ ਹੋ ਕੇ ਰਹਿ ਗਿਆ। ਬਈ ਜੇ ਤੂੰ ਟੱਬਰ ਨੂੰ ਠੁਮਣਾ ਦੇ ਦਿੰਦਾ ਤਾਂ ਤੇਰਾ ਕੀ ਘੱਸ ਜਾਣਾ ਸੀ। ਆਹ ਸ਼ਰੀਕਾਂ ਦੇ ਕਰਜ਼ਾਈ ਤਾਂ ਨਾ ਹੁੰਦੇ। ਉਸ ਨੂੰ ਤਾਂ ਪਿਓ ਤੇ ਵੀ ਤਰਸ ਨਾ ਆਇਆ। ਜ਼ਮੀਨ ਬਾਜ਼ ਵਾਲਿਆਂ ਕੋਲ ਆਪਣੇ ਹੱਥੀਂ ਗਹਿਣੇ ਰੱਖਕੇ ਗਿਆ ਸੀ। ਕਈ ਸਾਲ ਚਾਚਾ ਜ਼ਮੀਨ ਵਾਹੁੰਦਾ ਰਿਹਾ। ਅਗਲਿਆਂ ਨੇ ਸਾਨੂੰ ਹੀ ਹਾਲੇ ਤੇ ਦੇ ਛੱਡੀ ਸੀ। ਉਨਈਂ ਤਾਂ ਫਿਰ ਵੀ ਕਈ ਸਾਲ ਇੱਜ਼ਤ ਰੱਖੀ ਛੱਡੀ। ਉਨ੍ਹਾਂ ਖੇਤਾਂ ਚੋਂ ਰੋਟੀ ਖਾਂਦੇ ਰਹੇ। ਦਰਬਾਰਾ ਸੁੰਹ ਸਮਰੇ ਆੜ੍ਹਤੀ ਤੋਂ ਕਰਜ਼ਾ ਲੈਂਦੇ ਰਹੇ। ਬੈਂਕ ਵਾਲਿਆਂ ਦੇ ਜੂੰ ਉੱਪਰ ਥੱਲੇ ਕਰਨੇ ਹੁੰਦੇ ਸੀ। ਨਾ ਆੜ੍ਹਤੀ ਦਾ ਕਰਜ਼ਾ ਲੱਥਾ ਤੇ ਨਾ ਬੈਂਕ ਦਾ। ਇਨਈਂ ਬਾਜ਼ ਵਾਲਿਆਂ ਨੇ ਵੀ ਜ਼ਮੀਨ ਛੁਡਾ ਲਈ ਸੀ। ਇਹ ਸਾਰੇ ਇਕੋ ਥਾਲੀ ਦੇ ਚੱਟੇ-ਵੱਟੇ ਆ। ਹੁਣ ਉਹ ਆੜ੍ਹਤੀ ਸਮਰਾ ਚਾਰ ਛਲਾਰੂ ਲੈ ਕੇ ਘਰ ਆ ਧਮਕਦਾ ਹੈ। ਬੈਂਕ ਵਾਲਿਆਂ ਦੇ ਛਾਪੇ ਵੱਖਰੇ। ਇਕ ਉਹ ਬਾਜੇ ਭਲਵਾਨ ਨੇ ਲਹੂ ਪੀਤਾ ਹੋਇਆ ਆ। “ ਤੁਸੀਂ ਕਿਹੜਾ ਸੰਘਰਸ਼ਾਂ ਵਿੱਚ ਕੁੱਦਦੇ ਆ। ਤੁਹਾਨੂੰ ਨਈਂ ਪਤਾ ਕਿ ਲਹਿਰਾਂ ਬੰਦੇ ਨੂੰ ਮਰਨ ਨਈਂ ਦਿੰਦੀਆਂ ਹੁੰਦੀਆਂ। ਹਾਰੇ ਮਨੁੱਖ ਨੇ ਤਾਂ ਮਰਨਾ ਈ ਹੋਇਆ।” ਦੱਸ ਬਈ ਅਸੀਂ ਕਾਹਨੂੰ ਮਰੀਏ, ਮਰਨ ਸਾਡੇ ਦੁਸ਼ਮਣ। ਮੇਰਾ ਅੱਜ ਕੰਮ ਹੋ ਜਾਏ। ਇਹ ਆੜ੍ਹਤੀਏ, ਇਹ ਬੈਂਕ ਵਾਲੇ….ਸੱਭ ਸਿੱਧੇ ਕਰਨੇ ਆ। ਲਉ ਬੱਸ ਆ ਗਈ। ਬੱਸ ਤੁਰ ਪਈ ਆ। ਮੈਂ ਸੋਚਿਆ ਸੀ-ਬੱਸ ਵਿੱਚ ਆਰਾਮ ਕਰੂੰਗਾ। ਇਹ ਸਮਰਾ ਐਕਸਪ੍ਰੈੱਸ ਦਰਬਾਰਾ ਸੁੰਹ ਦੀ ਆ। ਕਿਤੇ ਸਾਲ ਬੱਸ ਚੈੱਕ ਕਰਦਾ ਕਰਦਾ ਆਈ ਨਾ ਜਾਵੇ। ਐਵੇਂ….। ਚਲੋ ਸੰਤ ਮੇਹਰ ਕਰਨ। ਪਤਾ ਨਈਂ ਮੈਨੂੰ ਅਚੋਆਈ ਜਿਹੀ ਕਿਉਂ ਲੱਗੀ ਹੋਈ ਆ। ਨਾਲੇ ਇਹ ਕਿਹੜਾ ਹੁੰਮਸ ਦੀ ਰੁੱਤ ਆ? ਮੈਂ ਥੋੜਾ ਜਿਹਾ ਸ਼ੀਸ਼ਾ ਖੋਲ੍ਹਦਾ ਹਾਂ। ਠੰਡੀ ਹਵਾ ਅੰਦਰ ਆ ਵੜੀ ਹੈ। ਸਵਾਰੀਆਂ ਮੇਰੇ ਵੱਲ ਔਖਾ-ਔਖਾ ਦੇਖਣ ਲੱਗ ਪਈਆਂ ਨੇ। ਮੈਂ ਸ਼ੀਸ਼ਾ ਬੰਦ ਕਰ ਦਿੱਤਾ ਏ। ਬੱਸ ਹੌਲੀ ਹੋਈ ਆ। ਸੜਕ ਤੇ ਸਕੂਲੀ ਬੱਚਿਆਂ ਦੀਆਂ ਵੈਨਾਂ ਰਸ਼ ਪਿਆ ਹੋਇਆ। ਹਾਅ ਵੈਨ ਤਾਂ ਸੈਂਟ ਸੋਲਜ਼ੀਅਰ ਪਬਲਿਕ ਸਕੂਲ ਵਾਲਿਆਂ ਦੀ ਆ। ਸੁਖਮਣੀ ਤੇ ਪੁਨੀਤ ਦੀ ਵੀ ਤਾਂ ਇਹੀ ਬੱਸ ਸੀ। ਪੰਜ ਸਾਲ ਇਸ ਬੱਸ ਵਿੱਚ ਸਕੂਲ ਜਾਂਦੀਆਂ ਰਹੀਆਂ। …. ਕਾਹਨੂੰ ਮਨਾਂ ਦਿਲ ਥੋੜ੍ਹਾ ਕਰਦਾਂ।ਹਟੌਂਦਾ ਨਾ ਤਾਂ ਕੀ ਕਰਦਾ? ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਨ ਲਾ ਦਿੱਤੀਆਂ। ਕੇਸਰ ਦਾ ਬੇੜਾ ਬਹਿ ਗਿਆ। ਖੈਰ …। ਕੋਈ ਨਈਂ ਪੁੱਤ, ਮੈਨੂੰ ਜਾ ਲੈਣ ਦਿਓ। ਮੈਂ ਸੱਭ ਧੋਣੇ ਧੋ ਦਿਆਂਗਾ। ਆਪਣੀਆਂ ਧੀਆਂ ਨੂੰ ਸ਼ਹਿਰ ਵਾਲੇ ਸਕੂਲਾਂ ਵਿੱਚ ਪੜ੍ਹਾਊਂਗਾ। ਨਾਲੇ ਜਿਹੜੀ ਇਨ੍ਹਾਂ ਦੀ ਮਾਂ ਮਿਹਣੇ ਮਾਰਦੀ ਰਹਿੰਦੀ ਆ, ਉਹ ਵੀ ….। ਇੱਕ ਤੇ ਇਸ ਗਰੀਬੀ ਨੇ ਮਾਰ ਲਏ। ਫਿਰ ਇਹ ਹਰਕੰਵਲ ਦੀਆਂ ਗੱਲਾਂ ਲਾ-ਲਾ ਕੇ ਕਰੂ ਗੀ। …ਡੈਣ ਜ਼ਨਾਨੀ। ਸ਼ਹਿਰ ਆ ਗਿਆ। ਬੱਸ ਤੋਂ ਉਤਰਿਆ ਹਾਂ। ਇਥੋਂ ਗੁਰਦੁਆਰਾ ਸਾਹਿਬ ਲਈ ਹੋਰ ਬੱਸ ਲੈਣੀ ਪੈਣੀ ਆ। ਉਥੇ ਲਈ ਬੱਸਾਂ ਗੜ੍ਹਸ਼ੰਕਰ ਰੋਡ ਤੋਂ ਚਲਦੀਆਂ ਨੇ। ਮੈਂ ੳੁੱਧਰ ਨੂੰ ਪੈਦਲ ਚੱਲ ਪਿਆ ਹਾਂ।---ਨਾ ਚਾਹੁੰਦਿਆਂ ਹੋਇਆਂ ਵੀ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲ ਮੇਰੇ ਪੈਰ ਰੁਕ ਗਏ ਨੇ। ਸ਼ਾਇਦ ਅੰਦਰੋਂ ਕੋਈ ਝਾਕਦਾ ਪਿਆ। ਮੈਂ ਦੁਕਾਨ ਵੱਲੋਂ ਮੂੰਹ ਘੁਮਾ ਲਿਆ ਏ। --- ਤੇ ਤੇਜ਼ ਕਦਮੀਂ ਤੁਰ ਪਿਆ ਆਂ। ਉਦੋਂ ਇਸ ਪ੍ਰਿੰਟਿੰਗ ਪ੍ਰੈਸ ਦੇ ਨਾਲ ਕੰਪਿਊਟਰ ਇੰਸਟੀਚਿਊਟ ਹੁੰਦਾ ਸੀ। ਹਰਕੰਵਲ ਉਸੇ ਇੰਸਟੀਚਿਊਟ ਪੜ੍ਹਨ ਆਉਂਦੀ ਹੁੰਦੀ ਸੀ। ਉਹ ਇੱਥੇ ਦੋ ਸਾਲ ਕੀ ਗੁੱਲ ਖੁਲਾਂਦੀ ਰਹੀ। ਇਹਦਾ ਸਾਨੂੰ ਪਤਾ ਈ ਨਈਂ ਲੱਗਾ। ਉਹ ਬਣਵੈਤਾਂ ਦੇ ਮੁੰਡੇ ਦੇ ਕਿਵੇਂ ਨੇੜੇ ਹੋਈ। ਉਹ ਮੁੰਡਾ ਕਦੋਂ ਕਨੈਡਾ ਗਿਆ। ਕਦੋਂ ਵਾਪਸ ਆਇਆ। ਕਿੱਥੇ ਉਹਨਾਂ ਨੇ ਵਿਆਹ ਕਰਵਾਇਆ। ਬਈ ਸਾਨੂੰ ਤਾਂ ਉਹਦਾ ਕਨੈਡਾ ਗਈ ਦਾ ਈ ਪਤਾ ਲੱਗਾ। ਲੋਕਾਂ ਨੇ ਬਥੇਰੀਆਂ ਗੱਲਾਂ ਕੀਤੀਆਂ ਸੀ। ਮੂੰਹ ਦਿਖਾਉਣ ਜੋਗੇ ਨਈਂ ਸੀ ਰਹੇ। “ਉਹ ਛੱਡੋ ਜੀ ਜਾਤਾਂ ਜੂਤਾਂ ਨੂੰ। ਹੁਣ ਕੌਣ ਪੁੱਛਦਾ? ਕੁੜੀ ਕਨੈਡਾ ਸੈਟਲ ਹੋ ਗਈ। ਹੈਥੇ ਸਾਰੀ ਉਮਰ ਘਰ ਬੈਠੀ ਰਹਿਣੀ ਸੀ।” ਬਖਸ਼ਿੰਦਰ ਪਰਦਾ ਪਾ ਰਹੀ ਸੀ ਜਾਂ ਆਰੀ ਲਾ ਰਹੀ ਸੀ। ਉਦੋਂ ਸਮਝ ਨਈਂ ਸੀ ਲੱਗੀ। ਅਸੀਂ ਸਾਰੇ ਟੱਬਰ ਨੇ ਹਰਕੰਵਲ ਦਾ ਬਾਈਕਾਟ ਕਰੀ ਰੱਖਿਆ। ਉੱਦਾਂ ਸਾਰੇ ਅੰਦਰੋਂ ਖੁਸ਼ ਸਨ। ਚਲੋ, ਹੁਣ ਤਾਂ ਗੱਲ ਆਈ ਗਈ ਹੋ ਗਈ। ਪਰ ਆਹ ਮੇਰੇ ਵਾਲੀ ਜ਼ਨਾਨੀ ਚੋਭ ਲਾਉਣ ਤੋਂ ਨਈਂ ਟੱਲਦੀ। ਜਿੱਦਣ ਇਹਦੀ ਆਪਣੀ ਮਾਸੀ ਦੀ ਕੁੜੀ ਦੌੜੀ ਸੀ, ਚੀਕਾਂ ਮਾਰਦੀ ਫਿਰਦੀ ਸੀ। ਚਲੋ ਆਹ ਬੱਸ ਸੋਹਣੀ ਮਿਲ ਗਈ। ਇਹਨੇ ਅੱਧੇ ਘੰਟੇ ‘ਚ ਪਹੁੰਚਾ ਦੇਣਾ। ਹੁਣ ਮੈਂ ਕੋਈ ਗੱਲ ਨਈਂ ਸੋਚਣੀ। ਸਿਰਫ਼ ਨਾਮ ਸਿਮਰਨ ਕਰਨਾਂ ਆ। ਵਾਹਿਗੁਰੂ---ਵਾਹਿਗੁਰੂ। ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਆਣ ਵੜਿਆ ਹਾਂ। ਇੱਥੇ ਆ ਕੇ ਚਿੱਤ ਸ਼ਾਂਤ ਹੋ ਜਾਂਦੈ। ਸਾਰੇ ਦੁੱਖ ਦਲਿੱਦਰ ਪਿੱਛੇ ਛੁੱਟ ਜਾਂਦੇ ਆ। ਵਾਖਰੂ… ਇਦੈਂ ਚੜਦੀਆਂ ਕਲਾਂ ‘ਚ ਰੱਖੇ। ਹੁਣ ਮੈਂ ਮੱਥਾ ਟੇਕਿਆ ਤੇ ਪੰਡਾਲ ‘ਚ ਜੁੜੀ ਸੰਗਤ ਵਿੱਚ ਬੈਠ ਗਿਆ ਹਾਂ। ਅੱਜ ਤਾਂ ਸੰਗਤ ਵਾਲੀ ਕਮਾਲ ਈ ਹੋ ਗਈ ਆ।ਰਸ ਭਿੰਨਾ ਕੀਰਤਨ ਹੋਈ ਜਾ ਰਿਹਾ ਏ। ਮੈਨੂੰ ਘੰਟਾ ਹੋ ਗਿਆ ਆਏ ਨੂੰ। ਕੋਈ ਦਿਖ ਨਈਂ ਰਿਹਾ। ਸਰਦਾਰ ਜੌਹਨ ਸਿੰਘ ਸ਼ੇਰਗਿੱਲ ਤਾਂ ਸਾਹਮਣੇ ਬਹਿੰਦੇ ਹੁੰਦੇ ਸੀ। ਦਿੱਲੀਉਂ ਆਉਂਦੇ ਲੇਟ ਨਾ ਹੋ ਗਏ ਹੋਣ। ਸੰਤ ਜੀ ਵੀ ਨਈਂ ਦਿਖਦੇ। ਛੋਟੇ ਸੰਤ ਪਾਠ ਵਿੱਚ ਮਗਨ ਨੇ।ਮੈਂ ਸਿਰ ਝੁਕਾ ਕੇ ਲੰਗਰ ਹਾਲ ਵੱਲ ਤੁਰ ਆਇਆ ਹਾਂ। ਸੇਵਾਦਾਰ ਮੇਰੇ ਮੋਹਰੇ ਵੀ ਥਾਲ ਰੱਖ ਗਿਆ ਹੈ। ਵਰਤਾਵੇ ਨੇ ਦਾਲ ਪਾਈ ਹੈ। ਦੂਜੇ ਤੋਂ ਫੁਲਕਾ ਲੈ ਆਏ। ਮੈਂ ਬੁਰਕੀ ਮੂੰਹ ਵਿੱਚ ਪਾਈ ਹੈ। ਅੰਦਰ ਨਈਂ ਲੰਘ ਰਹੀ। ਫੁੱਲੀ ਜਾ ਰਹੀ ਹੈ। ਮੈਂ ਲੰਗਰ ਵਿਚੇ ਛੱਡ ਕੇ ਛੋਟੇ ਸੰਤਾਂ ਕੋਲ ਆ ਗਿਆ ਹਾਂ। ਇਹਨੀਂ ਮੇਰੇ ਕੰਨ ਵਿੱਚ ਘੁਸਰ ਮੁਸਰ ਕੀਤੀ ਏ। ਮੈਂ ਕਮਰਾ ਨੰਬਰ ਅਠਾਰਾਂ ਵਿੱਚ ਪੁੱਜਾ ਹਾਂ। ਸੰਤ ਜੀ ਲੰਮੇ ਪਏ ਨੇ। ਮੈਂ ਪੈਰੀਂ ਹੱਥ ਲਾ ਕੇ ਕੋਲ ਬੈਠ ਗਿਆ ਹਾਂ। “ ਦਲਜਿੰਦਰ ਸਿਆਂ, ਜੌਹਨ ਸਿੰਘ ਅਜੇ ਤੱਕ ਪੁੱਜਾ ਨਈਂ । ਪਿਛਲੇ ਹਫ਼ਤੇ ਆਇਆ ਸੀ। ਸੱਤ-ਸੱਤ ਲੱਖ ਹੋਰ ਮੰਗਦਾ ਸੀ। ਕਹਿੰਦਾ ਹੁਣ ਪੰਦਰ੍ਹਾਂ ਲੱਖ ਰੇਟ ਹੋ ਗਿਆ। ਮੈਂ ਤਾਂ ਭਾਈ ਸਿਰ ਫੇਰ ਦਿੱਤਾ ਸੀ। ਉਹਨੂੰ ਅੱਜ ਸੱਦਿਆ ਸੀ, ਬਈ ਸੰਗਤ ਨਾਲ ਆਪੇ ਗੱਲ ਕਰ ਲਈਂ। ਅਜੇ ਤੱਕ ਨਈਂ ਬਹੁੜਿਆ। ਦੇਖੋ ਕਦੋਂ ਆਉਂਦਾ? ਆਉਂਦਾ ਵੀ ਆ ਕਿ….।” ਮੈਂ ਉੱਠ ਕੇ ਖੜ੍ਹਾ ਹੋ ਗਿਆ ਹਾਂ। ਮੇਰੀਆਂ ਲੱਤਾਂ ਵਿੱਚ ਜਾਨ ਨਈਂ ਰਹੀ। ਮਸੀਂ ਪੰਡਾਲ ਤੱਕ ਆਇਆ ਹਾਂ। ਕੰਧ ਨਾਲ ਢੋਅ ਲਾ ਕੇ ਬਹਿ ਗਿਆ ਹਾਂ। ਰਾਗੀ ਜਥਾ ਹਾਲੇ ਵੀ ਕੀਰਤਨ ਕਰੀ ਜਾ ਰਿਹਾ ਹੈ। ਮੇਰੇ ਕੰਨ ਸੁੰਨ ਹੋਏ ਪਏ ਆ। ਮੈਨੂੰ ਕੁਸ਼ ਨਈਂ ਸੁਣਾਈ ਦੇ ਰਿਹਾ। ਮੈਂ ਹੋਸ਼ ਵਿੱਚ ਆਇਆ ਹਾਂ। ਦਿਨ ਢੱਲ ਚੱਲਿਆ ਏ। ਹੁਣ ਤਾਂ ਸੰਗਤ ਟਾਂਵੀਂ-ਟਾਂਵੀਂ ਰਹਿ ਗਈ ਆ। ਜੌਹਨ ਸਿੰਘ ਕਿਤੇ ਨਜ਼ਰ ਨਈਂ ਆ ਰਿਹਾ। ਮੇਰੇ ਵਰਗੇ ਕਈ ਓਦਰੇ ਚਿਹਰੇ ਬੈਠੇ ਨੇ। ਛੋਟੇ ਸੰਤਾਂ ਨੇ ਮੈਨੂੰ ਉਠਾਇਆ ਹੈ। “ ਕਾਕਾ ਤੁਹਾਡੀ ਕਿਸਮਤ ਮਾੜੀ। ਉਹਨੂੰ ਪ੍ਰਮਾਤਮਾ ਸਜ਼ਾ ਜ਼ਰੂਰ ਦਊ। ਗੁਰੁ ਘਰ ਨਾਲ ਧੋਖਾ। ਨਰਕਾਂ ਵਿੱਚ ਵੀ ਢੋਈ ਨਈਂ ਮਿਲਣੀ।” ਮੈਂ ਲੱਤਾਂ ਘੜੀਸਦਾ ਬੱਸ ‘ਚ ਆ ਬੈਠਾ ਆਂ। ਮੈਨੂੰ ਹਰਕੰਵਲ, ਬਖਸ਼ਿੰਦਰ, ਚਾਚਾ ਹੀ ਨਈਂ ਦਿਸ ਰਹੇ ਸਗੋਂ ਉਨ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਬੰਦੇ ਆ। ਮੈਂ ਉਨ੍ਹਾਂ ਦੇ ਚਿਹਰੇ ਨਈਂ ਪਛਾਣਦਾ। ਮੂੰਹ ਤਾਂ ਦੋਫ਼ਾੜ ਹੋਏ ਪਏ ਆ। ਕਿੱਦਾਂ ਪਛਾਣਾਂ? …. ਹਾਂ, ਇਨ੍ਹਾਂ ਦੇ ਸਿਰਾਂ ‘ਤੇ ਰੁਪਈਆਂ ਦੀਆਂ ਪੰਡਾਂ ਨੇ। ਲੱਗਦਾ ਚਾਚੇ ਨੇ ਪੰਡ ਦੇ ਭਾਰ ਨਾਲ ਮਰ ਜਾਣਾ ਤੇ ਬਖਸ਼ਿੰਦਰ ਨੇ----। ਘੱਟੋ ਘੱਟ ਹਰਕੰਵਲ ਨੂੰ ਨਈਂ ਛੱਡਣ ਲੱਗੇ ਬਣਵੈਤ। ਮੇਰੀ ਮਾਂ ਮਿੰਦੋ ਦਾ ਕੀ ਬਣੇਗਾ? ਉਹ ਵੀ ਮੂਰਤਾ ਸੁੰਹ ਦੀ ਮਾਂ ਵਾਂਗ ਇੱਟਾਂ ਰੋੜੇ ਮਾਰੂ। ਕਹਿੰਦੇ ਮੂਰਤਾ ਸੁੰਹ ਨੂੰ ਵੀ ਮੇਰੇ ਵਾਂਗ ਇੱਕ-ਇੱਕ ਬੰਦੇ ਦੇ ਕਈ-ਕਈ ਦਿਸਣ ਲੱਗ ਪਏ ਸੀ। ਉਨ੍ਹਾਂ ਦੇ ਵੀ ਪੰਜੇ ਜੀਅ ਨੋਟਾਂ ਦੀਆਂ ਪੰਡਾਂ ਲਈ ਜਾਂਦੇ ਸੀ। ਜਦੋਂ ਪੰਡਾਂ ਭਾਰੀਆਂ ਹੋਣ ਫ਼ੇਰ ਬੰਦਾ ਉਨ੍ਹਾਂ ਦੇ ਭਾਰ ਨਾਲ ਹੀ ਮਰ ਜਾਂਦਾ। ਮੇਰੀਆਂ ਫੁੱਲ ਭਰ ਬੱਚੀਆਂ ਦਾ ਕੀ ਕਸੂਰ ਆ। ਹਾਏ ਓ ਰੱਬਾ! ਅੱਜ ਤਾਂ ਉਹ ਵੀ ਪੰਡਾਂ ਥੱਲੇ ਦੱਬੀਆਂ ਹੋਈਆਂ ਆ। ਉਨ੍ਹਾਂ ਮਾਸੂਮਾਂ ਨੂੰ ਤਾਂ ਕੋਈ ਬਚਾਓ। ਮੂਰਤਾ ਸੁੰਹ ਤਾਂ ਪਿੰਡ ਵਿੱਚ ਪੜ੍ਹਿਆ ਲਿਖਿਆ ਵੀ ਸਾਰਿਆਂ ਤੋਂ ਜ਼ਿਆਦਾ ਸੀ। ਖੇਤੀ ਮਾਹਿਰ ਸੀ----ਸਫ਼ਲ ਕਿਸਾਨ। ਚਾਹੇ ਖੇਤੀ ਦੇ ਸੰਦ ਲੈਣੇ ਹੋਣ, ਚਾਹੇ ਕੋਠੀ ਬਣੌਣੀ ਹੋਵੇ ਤੇ ਚਾਹੇ ਬੱਚਿਆਂ ਨੂੰ ਕਾਨਵੈਂਟ ਸਕੂਲ ਵਿੱਚ ਪੜੌਣਾ ਹੋਵੇ, ਇਲਾਕੇ ਵਿੱਚ ਉਹ ਮੋਹਰੀ ਬਣਿਆ। ਪਤਾ ਨਈਂ ਕਿਹੜੀ ਕਿਹੜੀ ਬੈਂਕ ਤੋਂ ਲੋਨ ਲਿਆ ਹੋਣਾ। ਸਰਕਾਰੇ ਦਰਬਾਰੇ-ਬੀਜਾਂ ਦੀਆਂ ਕੰਪਨੀਆਂ----- ਸੱਭ ਨਾਲ ਉਹਦਾ ਮੇਲ-ਜੋਲ ਸੀ। ਬੱਸ ਕੁਰਕੀ ਦੇ ਵਾਰੰਟ ਆਏ ਸੀ। ਸਾਰੇ ਟੱਬਰ ਨੂੰ ਸਲਫ਼ਾਸ ਦੇ ਦਿੱਤੀ। ਇੱਕ ਉਹਦੀ ਮਾਂ ਬਚੀ ਸੀਾ। ਗਲੀਆਂ ਵਿੱਚ ਤੁਰੀ ਫਿਰਦੀ ਆ। ਇੱਟਾਂ ਰੋੜੇ ਉਹਦੇ ਹੱਥ ਵਿੱਚ ਹੁੰਦੇ ਆ। ਮੇਰੀ ਮਾਂ ਦੇ ਹੱਥ ਵਿੱਚ ਵੀ….। “ਆਹ ਜਿਹੜੇ ਟੀ ਵੀ ਘਰਾਂ ‘ਚ ਰੱਖਿਓ ਆ, ਨਵੀਆਂ-ਨਵੀਆਂ ਚੀਜਾਂ ਖ੍ਰੀਦਣ ਲਈ ਇਹ ਉਕਸਾਉਂਦੇ ਆ।--- ਖੇਤੀ ਦੇ ਸਾਮਰਾਜੀ ਮਾਡਲ ਨੇ ਕਈ ‘ਮੂਰਤਾ ਸੁੰਹ’ ਖਾ ਲਏ।” ਸਮਝ ਨਈਂ ਲੱਗੀ, ਇਹ ਮੈਂ ਬੋਲਿਆ ਹਾਂ ਜੀਤਾ ਭਲਵਾਨ। ਉਹ ਬਾਜਾ ਭਲਵਾਨ ਇੱਦਾਂ ਦੇ ਭਾਸ਼ਣ ਈ ਕਰ ਸਕਦਾ ਆ। ਪਰ ਧੁਰ ਅੰਦਰੋਂ ਮੈਂ ਈ ਬੋਲ ਸਕਦਾ।--- ਹੁਣ ਮੈਨੂੰ ਬੱਸ ਉਤਰਨ ਤੋਂ ਵੀ ਡਰ ਲਗਦਾ ਏ। ਮੋਹਰੇ ਬਣਵੈਤ ਪ੍ਰਿੰਟਿੰਗ ਪ੍ਰੈੱਸ----। ਭੱਜੀ ਤੇ ਮੂਰਤਾ ਸੁੰਹ---। ਮੈਨੂੰ ਹੁਣ ਧੁੰਦਲਾ-ਧੁੰਦਲਾ ਯਾਦ ਔਂਦਾ ਕਿ ਜਦੋਂ ਮੈਂ ਸਵੇਰੇ ਥੜ੍ਹੇ ਕੋਲੋਂ ਬੱਸ ਫੜੀ ਸੀ। ਬਾਜ਼ ਵਾਲੀ ਟੈਂਕੀ ‘ਤੇ ਮਰੀਓ ਘੁੱਗੀ ਟੰਗੀ ਹੋਈਓ ਸੀ। ਭੱਜੀ ਤੇ ਮੂਰਤਾ ਸੁੰਹ ਵੀ----। ਡਰੇਵਰ ਨੇ ਹਾਰਨ ਮਾਰਿਆ ਹੈ। ਮੈਂ ਡਰਦਾ-ਡਰਦਾ ਬੱਸ ਚੋਂ ਛਾਲ ਮਾਰੀ ਏ। ਮੈਂ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲੋਂ ਭੱਜ ਕੇ ਲੰਘਿਆ ਹਾਂ। ਹੁਣ ਤਾਂ ਅੱਡੇ ਦੇ ਕੋਲ ਚਾਰ ਠੇਕੇ ਨੇ। ਮੈਂ ਬੋਤਲ ਲਈ ਆ। --- ਅਹਾਤੇ ਵਿੱਚ ਆ ਗਿਆ ਹਾਂ। ਅੱਧੀ ਨਿਬੇੜ ਦਿੱਤਾ ਆ। ਹੁਣ ਸਾਰਾ ਆਹਾਤਾ ਉਨ੍ਹਾਂ ਦੁਖਿਆਰਿਆਂ ਨਾਲ ਭੱਰਿਆ ਲੱਗਦੈ, ਜਿਨ੍ਹਾਂ ਨੂੰ ਭੈਣ ਚੋ ਸ਼ੇਰਗਿੱਲ ਰੱਗੜ ਗਿਆ ਏ। ਨਾਲੇ ਉਹ ਝੂਠੇ ਬਾਬੇ। ਮੈਨੂੰ ਤਾਂ ਲਗਦੈ ਸਾਰਿਆਂ ਦੀ ਮਿਲੀ ਭੁਗਤ ਆ। ਲੈ ਹੁਣ ਬਖਸ਼ਿੰਦਰ ਦੀ ਫਰਮਾਇਸ਼ ਚੇਤੇ ਆ ਗਈ। ਉਹ ਕਹਿੰਦੀ ਸੀ ਖਾਲੀ ਹੱਥ ਨਾ ਆਈਂ।---ਮੈਂ ਨਾਮਧਾਰੀ ਸੀਡ ਸਟੋਰ ਤੇ ਪੁੱਜਾ ਹਾਂ। ਹੁਣ ਮੈਂ ਬੱਸ ਅੱਡੇ ਵੱਲ ਤੁਰ ਪਿਆ ਹਾਂ। ਉਹ ਕਿਸ਼ਨ ਸੁੰਹ ਦਾ ਆਰਾ ਚੱਲੀ ਜਾਂਦਾ। ਐਂ ਲੱਗਦਾ ਜਿਉਂ ਮੇਰੇ ਸਿਰ ਨੂੰ ਚੀਰੀ ਜਾਂਦਾ ਹੋਵੇ। ਜਦੋਂ ਬਖਸ਼ਿੰਦਰ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾਈ ਸੀ ਤਾਂ ਮੈਂ ਇੱਕ ਦੋ ਵਾਰ ਇਨ੍ਹਾਂ ਕੋਲ ਕੰਮ ਕਰਨ ਦੀ ਗੱਲ ਕਰ ਕੇ ਗਿਆ ਸੀ। ਪਰ ਸਾਲਾ ਫੱਟੇ ਖਿੱਚਣ ਦਾ ਕੰਮ ਜੱਟ….। ਪਰ ਭੁੱਖੇ ਮਰਨ ਨਾਲੋਂ ਤਾਂ ਚੰਗਾ। ਚਲੋ ਸਵੇਰੇ ਇਹਦੇ ਨਾਲ ਗੱਲ ਕਰੂੰਗਾ। ਸ਼ੁਕਰ ਆ, ਪਿੰਡ ਜਾਣ ਵਾਲੀ ਆਖਰੀ ਬੱਸ ਮਿਲ ਗਈ। ਜੇ ਨਾ ਮਿਲਦੀ, ਬਖਸ਼ਿੰਦਰ ਨੇ ਉਡੀਕਦੀ ਨੇ ਰਹਿ ਜਾਣਾ ਸੀ। ਸੁਖਮਣੀ ਤੇ ਪੁਨੀਤ ਕਹਿੰਦੀਆਂ ਸੀ-ਜਦੋਂ ਤੱਕ ਮੈਂ ਘਰ ਨਾ ਗਿਆ, ਉਹ ਸੌਣਗੀਆਂ ਨਈਂ। ਹੁਣ ਜਾ ਕੇ ਸੁਲਾ ਦੇਣੀਆਂ ਆ। ਸਾਲੀ ਬੱਸ ਵੀ ਅੱਜ ਵਾਹਲੇ ਹਿਚਕੋਲੇ ਖਾਂਦੀ ਆ। ਹੁਣ ਠੰਢ ਵੀ ਸਾਲੀ ਕਿਤੇ ਉੱਡ ਗਈ ਆ। ਮੈਂ ਤਾਂ ਆਪਣੇ ਯਾਰ ਭੱਜੀ---। ਮੈਂ ਨਈਂ ਬਣਨਾ ਮੂਰਤਾ ਸਿੰਘ। ਮੈਂ ਕੋਈ ਬੁਜ਼ਦਿਲ ਆਂ? ਸ਼ੁਕਰ ਆ ਬੱਸ ਨੇ ਘਰ ਪਹੁੰਚਾ ਦਿੱਤਾ।ਬਈ ਅੱਜ ਘਰ ਰੌਸ਼ਨੀ ਵੀ ਬੜੀ ਹੋਈ ਪਈ ਆ। ਲਗਦੈ ਬਖਸ਼ਿੰਦਰ ਨੇ ਸਾਰੀਆਂ ਬੱਤੀਆਂ ਜਗਾਈਆਂ ਹੋਈਆਂ ਆਂ। ਪਤਾ ਨਈਂ ਦਿਲ ਤੇ ਪੱਥਰ ਧਰ ਕੇ, ਮੈਂ ਗੇਟ ਖੜਕਾਇਆ ਏ। ਕੋਈ ਭੱਜ ਕੇ ਆਇਆ ਹੈ। ਗੇਟ ਖੁਲ੍ਹਿਆ ਆ। ਮੇਰੇ ਸਾਹਮਣੇ ਸਰਦਾਰਨੀ ਬਖਸ਼ਿੰਦਰ ਕੌਰ ਖੜ੍ਹੀ ਆ। ਇਹਦੇ ਇੱਕ ਪਾਸੇ ਸੁਖਮਣੀ ਆ ਤੇ ਦੂਜੇ ਪਾਸੇ ਪੁਨੀਤ। ਤੇ ਮੇਰੇ ਇੱਕ ਹੱਥ ਵਿੱਚ ਬੋਤਲ ਏ ਤੇ ਦੂਜੇ ਹੱਥ ਵਿੱਚ ਸ--ਲ--! ਇਹ ਤਿੰਨੋਂ ਘਬਰਾ ਗਈਆਂ ਨੇ। ਦੂਜੇ ਕਮਰੇ ‘ਚ ਚਾਚੀ ਦੇ ਖੰਘਣ ਦੀ ਆਵਾਜ਼ ਆਈ ਏ। ਲਗਦੈ ਚਾਚਾ ਵੀ ਕੁਸ਼ ਪੁੱਛ ਰਿਹਾ ਏ। ਹੁਣ ਕੀ ਕਰਨਗੇ ਇਹ ਘਰ ਦੇ ਜੀਅ? ਨੋਟਾਂ ਦੀਆਂ ਭਾਰੀਆਂ ਪੰਡਾਂ ਤਾਂ ਇਨ੍ਹਾਂ ਦੇ ਸਿਰਾਂ ਤੇ ਨੇ। ਮੈਂ ਡੋਲਦੇ ਕਦਮਾਂ ਨਾਲ ਲੇਰ ਮਾਰ ਕੇ ਅੰਦਰ ਕਾ ਵੜਿਆ ਹਾਂ। ਫੜਾਕ ਦੇਣੀ ਦਰਵਾਜ਼ਾ ਬੰਦ ਕਰਕੇ। ਅੰਦਰੋਂ ਕੁੰਡੀ ਮਾਰ ਲਈ ਆ। ਬਾਹਰ ਚੀਕ ਚਿਹਾੜਾ ... pdhleooo g saari..... noni aww 3139
Gup Shup / Re: ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ?« on: September 22, 2011, 11:42:08 AM »
aqgreeeeeeeeeeeeeeeee
3140
Gup Shup / Re: ਮੇਰਾ ਭਾਰਤ ਮਹਾਨ ?????????« on: September 22, 2011, 11:41:40 AM »
mhaaaaaann... hahaha,, haaasa aunda
|