2241
Lok Virsa Pehchaan / In PuNjaBi
« on: December 02, 2011, 10:25:44 AM »
Punjabi Version
ਲੋਕਾਂ ਦੇ ਚੇਤਿਆਂ ਦਾ ਸਿਰਨਾਵਾਂ ਉਹ ਲੋਕ ਬਣਦੇ ਹਨ ਜਿਹਨਾਂ ਦੀ ਮਿਹਨਤ ਅਤੇ ਰੀਝ, ਇਬਾਦਤ ਦੀ ਤਰ੍ਹਾਂ ਹੁੰਦੀ ਹੈ। ਅਜਿਹਾ ਹੀ ਇਕ ਸਰਵਪ੍ਰਵਾਨਿਤ ਨਾਂ ਹੈ ਪੰਜਾਬੀ ਦੀ ਪੁਖਤਾ ਗਾਇਕਾ ਸੁਰਿੰਦਰ ਕੌਰ। ਆਪਣੇ ਸਚੱਜੇ, ਸੁਰੀਲੇ, ਰੂਹ ਨੂੰ ਸਕੂਨ ਦੇਣ ਵਾਲੇ ਗੀਤਾਂ ਨਾਲ ਸਾਡੇ ਪੰਜਾਬੀ ਸੱਭਿਆਚਾਰ ਨੂੂੰ ਹੋਰ ਅਮੀਰ ਕਰਕੇ ਅਣਗਿਣਤ ਪੁਰਸਕਾਰ ਹਾਸਿਲ ਕਰਨਵਾਲੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1925 ਨੂੰ ਲਾਹੋਰ ਵਿੱਚ ਹੋਇਆ। 12 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ ਅਤੇ ਉਸਦੀ ਵੱਡੀ ਭੈਣ ਪ੍ਰਕਾਸ਼ ਕੌਰ ਨੇ ਸ਼ਾਸ਼ਤਰੀ ਸੰਗੀਤ ਦੀ ਸਿਖਿਆ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਦਾਤ ਪੰਡਿਤ ਮਨੀ ਪ੍ਰਸ਼ਾਦ ਤੋਂ ਲਈ। ਅਗਸਤ 1943 ਵਿੱਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਲਾਹੋਰ ਰੇਡੀਓ ਤੇ ਗਾਇਆ। ਉਸੇ ਸਾਲ ਹੀ ਉਸਨੇ ਆਪਣਾ ਪਹਿਲਾ ਗੀਤ ਆਪਣੀ ਭੈਣ ਪ੍ਰਕਾਸ਼ ਕੌਰ ਨਾਲ਼ ਐਚ.ਐਮ.ਵੀ. ਰਿਕਾਰਡਸ ਤੇ ‘‘ਮਾਵਾਂ ਤੇ ਧੀਆਂ ਰਲ ਬੈਠੀਆਂ’’ ਰਿਕਾਰਡ ਕਰਵਾਇਆ, ਜੋ ਬਹੁਤ ਹਰਮਨ ਪਿਆਰਾ ਬਣ ਗਿਆ। 1947 ਵਿੱਚ ਭਾਰਤ ਵੰਡ ਤੋਂ ਬਾਅਦ ਸੁਰਿੰਦਰ ਕੌਰ ਅਤੇ ਉਸਦਾ ਪਰਿਵਾਰ ਦਿੱਲੀ ਆ ਗਿਆ ਅਤੇ ਫੇਰ ਬੰਬਈ ਵੱਸ ਗਿਆ। ਉਥੇ ਉਸਨੇ ਫਿਲਮ ਇਡੰਸਟਰੀ ਲਈ ਗਾਉਣਾ ਸ਼ੁਰੂ ਕਰ ਦਿੱਤਾ ਅਤੇ 1949 ਵਿੱਚ ਫਿਲਮ ਸ਼ਹੀਦ ਲਈ ਆਪਣਾ ਇੱਕ ਯਾਦਗਾਰੀ ਗੀਤ ‘‘ਬਦਨਾਮ ਹੋ ਨਾ ਜਾਏ ਮੁਹੱਬਤ ਕਾ ਫਸਾਨਾ’’ ਰਿਕਾਰਡ ਕਰਵਾਇਆ ਫੇਰ ਉਹ ਵਾਪਸ ਦਿੱਲੀ ਆ ਗਈ ਅਤੇ ਉਥੇ ਉਸਨੇ ਜੋਗਿੰਦਰ ਸਿੰਘ ਸੋਢੀ ਨਾਲ਼ ਵਿਆਹ ਕਰਵਾਇਆ, ਜੋ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਦੇ ਲੈਕਚਰਾਰ ਸਨ। ਉਨਾਂ ਦੇ ਪਤੀ ਨੇ ਗਾਇਕੀ ਦੇ ਖੇਤਰ ਵਿੱਚ ਉਸਨੂੰ ਬਹੁਤ ਸਹਿਯੋਗ ਦਿੱਤਾ। ਸੁਰਿੰਦਰ ਕੌਰ ਦਾ ਕਹਿਣਾ ਸੀ ਕਿ ਉਸਦੇ ਪਤੀ ਨੇ ਸਾਰੇ ਗੀਤ ਚੁਣੇ ਤੇ ਮੈਂ ਗਾਏ ਅਤੇ ਗੀਤਾਂ ਦੀ ਰਚਨਾ ਉਤੇ ਅਸੀਂ ਦੋਨਾਂ ਇਕੱਠਿਆ ਕੰਮ ਕੀਤਾ। ਸੁਰਿੰਦਰ ਕੌਰ ਅਤੇ ਉਸਦੇ ਪਤੀ ਨੇ ਕਈ ਪ੍ਰਸਿਧ ਗੀਤ ‘‘ਚੰਨ ਕਿਥਾ ਗੁਜ਼ਰੀ ਆ ਰਾਤ’’ ‘‘ਲੱਠੇ ਦੀ ਚਾਦਰ ਉਤੇ ਸਲੇਟੀ ਰੰਗ ਮਾਹੀਆ’’, ‘‘ਸ਼ੋਕਣ ਮੇਲੇ ਦੀ’’,
‘‘ਗੋਰੀ ਦੀਆਂ ਝਾਂਝਰਾਂ’’, ‘‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ’’ ਆਦਿ ਲਿਖੇ। ਸੁਰਿੰਦਰ ਕੌਰ ਨੇ ਆਸਾ ਸਿੰਘ ਮਸਤਾਨਾ, ਹਰਚਰਨ ਸਿੰਘ ਗਰੇਵਾਲ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ਼ ਦੋਗਾਨਿਆ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਏ। ਉਸਨੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਜਾ ਕੇ ਲੋਕ ਗੀਤਾਂ ਦਾ ਪ੍ਰਚਾਰ ਕੀਤਾ ਅਤੇ ਹੋਰ ਪ੍ਰਸਿਧੀ ਪ੍ਰਾਪਤ ਕੀਤੀ। 1975 ਵਿੱਚ ਉਸਦੇ ਪਤੀ ਦੀ ਮੋਤ ਹੋ ਜਾਣ ਕਾਰਨ ਉਸਨੂੰ ਬਹੁਤ ਵੱਡਾ ਸਦਮਾ ਲੱਗਾ। ਪਰ ਫੇਰ ਵੀ ਉਸਨੇ ਹੋਂਸਲਾ ਨਹੀਂ ਛੱਡਿਆ ਅਤੇ ਆਪਣੀ ਪਰਿਵਾਰਕ ਰਵਾਇਤ ਨੂੰ ਚਾਲੂ ਰਖਦੇ ਹੋਏ, ਆਪਣੀ ਲੜਕੀ ਡੋਲੀ ਗੁਲੇਰੀਆ ਅਤੇ ਦੋਹਤਰੀ ਸੁਨੈਨਾ ਨਾਲ਼ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੀ ਏਸ ਜੋੜੀ ਦੀ ਸਫ਼ਲ ਪਛਾਣ ਬਨਣ ਤੇ 1995 ਵਿੱਚ ਉਹਨਾਂ ਦੀ ਐਲਬਮ ਸੁਰਿੰਦਰ ਕੌਰ ਥ੍ਰੀ ਜਨਰੇਸ਼ਨਸ ਰਿਲੀਜ਼ ਹੋਈ।
ਲੋਕ ਗੀਤਾਂ ਤੋਂ ਇਲਾਵਾ ਸੁਰਿੰਦਰ ਕੌਰ ਨੇ ਪੰਜਾਬੀ ਸੂਫੀ ਫਕੀਰ ਬੁੱਲੇ ਸ਼ਾਹ ਦੀਆਂ ਕਾਫੀਆਂ ਅਤੇ ਸਮਕਾਲੀ ਕਵੀਆਂ ਜਿਵੇਂ ਨੰਦ ਲਾਲ ਨੂਰਪੁਰੀ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖੀਆਂ ਗੀਤ, ਕਵਿਤਾਵਾਂ ਵੀ ਬਹੁਤ ਸਾਰੀਆਂ ਗਾਈਆਂ।
ਉਸਨੇ ਮਾਵਾਂ ਤੇ ਧੀਆਂ, ਜੁੱਤੀ ਕਸੂਰੀ ਪੈਰੀ ਨਾ ਪੂਰੀ, ਮਧਾਨੀਆਂ, ਇਹਨਾਂ ਅੱਖੀਆਂ ’ਚ ਪਾਵਾਂ ਕਿਵੇਂ ਕਜਲਾ ਅਤੇ ਗਮਾਂ ਦੀ ਰਾਤ ¦ਮੀ ਹੈ ਜਾਂ ਮੇਰੇ ਗੀਤ ਵਰਗੇ ਕਈ ਯਾਦਗਾਰੀ ਗੀਤ ਵੀ ਰਿਕਾਰਡ ਕਰਵਾਏ। ਉਸਦੇ ਵਿਆਹਾਂ ਵਿੱਚ ਗਾਏ ਜਾਣ ਵਾਲੇ ਗੀਤ ਲੱਠੇ ਦੀ ਚਾਦਰ, ਸੂਹੇ ਵੇ ਚੀਰੇ ਵਾਲਿਆ ਅਤੇ ਕਾਲਾ ਡੋਰੀਆ ਵਰਗੇ ਗੀਤ ਪੰਜਾਬੀ ਸਭਿਆਚਾਰ ਦਾ ਇਕ ਅਟੁੱਟ ਅੰਗ ਬਣ ਗਏ। ਸੁਰਿੰਦਰ ਕੌਰ ਦੇ ਉਸਾਰੂ ਤੇ ਸਿਹਤਮੰਦ ਗੀਤ ਰੂਹ ਨੂੰ ਤਾਜਗੀ ਦਿੰਦੇ ਹਨ। 1984 ਵਿੱਚ ਸੰਗੀਤ ਨਾਟਕ ਅਕਾਦਮੀ ਵੱਲੋਂ ਪੰਜਾਬੀ ਲੋਕ ਗੀਤਾਂ ਵਿੱਚ ਪਾਏ ਯੋਗਦਾਨ ਲਈ ਉਸਨੂੰ ਸੰਗੀਤ ਨਾਟਕ ਅਕਾਦਮੀ ਅਵਾਰਡ ਦਿੱਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਾਲ 2002 ਵਿੱਚ ਉਸਨੂੰ ਡਾਕਟਰੇਟ ਦੀ ਉਪਾਧੀ ਦਿੱਤੀ ਗਈ। ਭਾਰਤੀ ਰਾਸ਼ਟਰੀ ਸੰਗੀਤ, ਨਾਚ ਅਤੇ ਨਾਟਕ ਅਕਾਦਮੀ ਵੱਲੋਂ 2006 ਵਿੱਚ ਉਸਨੂੰ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਲਈ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ।
ਜਿੰਦਗੀ ਦੇ ਆਖਰੀ ਸਮੇਂ ਵਿੱਚ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਨਜ਼ਦੀਕ ਰਹਿਣ ਲਈ 2006 ਵਿੱਚ ਪੰਚਕੁਲਾ ਆ ਕੇ ਵੱਸ ਗਈ। ਅਚਾਨਕ 22 ਦਸੰਬਰ 2005 ਵਿੱਚ ਉਸਨੂੰ ਦਿਲ ਦਾ ਦੋਰਾ ਪਿਆ ਅਤੇ ਉਸਨੂੰ ਜਨਰਲ ਹਸਪਤਾਲ, ਪੰਚਕੁਲਾ ਵਿੱਚ ਦਾਖਲ ਕਰਵਾਇਆ ਗਿਆ। 2006 ਵਿੱਚ ¦ਬੀ ਕਮਜੋਰੀ ਕਰਕੇ ਸੁਰਿੰਦਰ ਕੌਰ ਨੂੰ ਇਲਾਜ ਲਈ ਅਮਰੀਕਾ ਲਿਜਾਇਆ ਗਿਆ। 15 ਜੂਨ, 2006 ਨੂੰ ਨਿਊ ਜਰਸੀ ਹਸਪਤਾਲ ਵਿੱਚ 77 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ। ਉਸਦੀ ਮਿੱਠੀ ਅਵਾਜ ਕਾਰਨ ਉਸਨੂੰ ਪੰਜਾਬ ਦੀ ਕੋਇਲ ਨਾਂ ਨਾਲ਼ ਨਿਵਾਜਿਆ ਗਿਆ। ਜਦ ਤੱਕ ਦੁਨੀਆਂ ਰਹੇਗੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਅਵਾਜ਼ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰੇਗੀ।