2181
Love Pyar / ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ
« on: December 05, 2011, 11:39:47 AM »ਇਸ਼ਕ, ਜਿਨੂੰ ਪਿਆਰ, ਮੁਹੱਬਤ, ਮੋਹ, ਪ੍ਰੇਮ, ਅਨੁਰਾਗ ਅਦਿ ਨਾਵਾਂ ਨਾਲ ਵੀ ਸੱਦਿਆ ਜਾਂਦਾ ਏ। ਇਹ ਤਿਨਾਂ ਅੱਖਰਾਂ ਦਾ ਸ਼ਬਦ ਆਪਣੇ ਅੰਦਰ ਅਤਿਅੰਤ ਵਿਸ਼ਾਲਤਾ ਅਤੇ ਪੀਡੇ ਰਹੱਸ ਸਮੋਈ ਬੈਠਾ ਏ। ਇਸ਼ਕ ਇਕ ਲਗਨ ਏ ਜਿਹੜੀ ਧੁਰ ਦਰਗਾਹੋ ਂਵੱਜਦੇ ਅਨੰਤ ਦੀ ਧੁਨੀ ਹੈ । ਮਹੱਬਤ ਦਿੱਲ ਦੀਆਂ ਸੁਲਗਦੀਆਂ ਭਾਵਨਾਵਾਂ, ਮਚਲਦੇ ਖਿਆਲਾ ਅਤੇ ਮੂੰਹਜੋਰ ਖਾਹਿਸ਼ਾਂ ਨੂੰ ਕਿਸੇ ਮਹਿਫੂਜ ਜਗਾ 'ਤੇ ਪਨਾਹ ਦੇਣ ਦਾ ਨਾ ਏ। ਪਿਆਰ ਬਿਨਾਂ ਮਨੁੱਖ ਦੀ ਜਿੰਦਗੀ ਸਿਵਿਆਂ ਦੇ ਨਿਆਈ ਹੈ । ਪਿਆਰ/ਇਸ਼ਕ ਜਿੰਦਗੀ ਦਾ ਧੁਰਾ ਹੈ ਜਿਸ ਦੁਆਲੇ ਕਈ ਸੰਸਾਰਕ ਬੰਧਨ ਤੇ ਰਿਸਤੇ ਬੱਝੇ ਪਏ ਨੇ । ਪਿਆਰ, ਇਸ਼ਕ ਮੁਹੱਬਤ ਇੱਕ ਰਸ ਹੈ ਜਿਸ ਤੋ ਂਰਸਭਿਨਾਂ ਕੋਈ ਹੋਰ ਦੁਨਿਆਵੀ ਰਸ ਨਹੀ ਹੈ ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਥੇ ਦਸ਼ਾਂ ਗੁਰੂਆਂ ਨੇ ਅਵਤਾਰ ਧਾਰਿਆ ਉਥੇ ਅਜਿਹੇ ਪੀਰ ਪੈਗੰਬਰ ਵੀ ਹੋਏ ਜਿਨਾਂ ਰੱਬ ਨਾਲ ਸੱਚੇ ਇਸ਼ਕ ਦੀਆਂ ਗੰਡਾਂ ਨੂੰ ਪੀਡਿਆਂ ਕਰਕੇ ਇਸ਼ਕ ਦੀ ਪਵਿਤਰਤਾ ਨੂੰ ਏਨਾ ਪਕੇਰਾ ਕਰ ਦਿੱਤਾ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਚੇਤਿਆਂ ਵਿੱਚ ਰੁਮਕਦਾ ਰਹੇਗਾ। ਇਸ ਤੋ ਇਲਾਵਾ ਸੂਫੀ ਕਵੀਆਂ ਨੇ ਇਸ਼ਕ ਵਿੱਚ ਰੰਗੀਆਂ ਲਿਖਤਾਂ ਲਿਖ ਕੇ ਇਸ਼ਕ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਸ਼ਾਹ ਹੁਸੈਨ, ਵਾਰਿਸ਼ ਸਾਹ ਅਦਿ ਦੀਆਂ ਕਾਫੀਆਂ ਅਤੇ ਸਲੋਕ ਅਦਿ ਸੁਨਣ ਤੇ ਇੰਝ ਲਗਦਾ ਹੈ ਜਿਵੇ ਂਕੋਈ ਦਰਗਾਹ ਤੋ ਆਇਆ ਪ੍ਰੇਮ ਦੂਤ ਇਸ਼ਕ ਦਾ ਮੰਤਰ ਪੜਾ ਰਿਹਾ ਹੋਵੇ ।
ਇਹਨਾਂ ਮਹਾਨ ਸੂਫੀਆਂ ਨੇ ਇਸ਼ਕ ਨੂੰ ਖੁਦਾ ਤੱਕ ਪਹੁੰਚਣ ਦਾ ਅਸਲ ਮਾਰਗ ਦੱਸਦਿਆਂ ਇਸ਼ਕ ਨੂੰ ਦੋ ਭਾਗਾਂ ਵਿੱਚ ਵੰਡਿਆ । ਇਕ ਇਸ਼ਕ ਹਕੀਕੀ ਅਤੇ ਦੂਜਾ ਇਸ਼ਕ ਮਜਾਜੀ । ਖੁਦਾ ਨਾਲ ਕੀਤੇ ਇਸ਼ਕ ਨੂੰ ਇਸ਼ਕ ਹਕੀਕੀ ਅਤੇ ਦੁਨਿਆਵੀ ਇਸ਼ਕ ਨੂੰ ਇਸ਼ਕ ਮਜਾਜੀ ਦਾ ਦਰਜਾ ਦਿੱਤਾ ਗਿਆ । ਪੰਜਾਬ ਦੀ ਧਰਤੀ ਨੂੰ ਜਿਥੇ ਉਕਤ ਗੁਰੂਆਂ ਪੀਰਾਂ ਅਤੇ ਸੂਫੀਆਂ ਦੀ ਚਰਨ ਛੋਹ ਪ੍ਰਾਪਤ ਹੈ ਉਥੇ ਇਸ ਧਰਤੀ 'ਤੇ ਅਜਿਹੇ ਆ਼ਸਕ ਵੀ ਹੋਏ ਹਨ ਜਿਨ੍ਹਾ ਆਪਣੀ ਹਸਤੀ ਨੂੰ ਮਿਟਾ ਕੇ ਇਸ਼ਕ ਦੀ ਮੰਜਿਲ ਨੂੰ ਪਾਇਆ ਅਤੇ ਇਸ਼ਕ ਦੀ ਰਵਾਇਤ ਤੇ ਸਚਾਈ ਨੂੰ ਕਾਇਮ ਰੱਖਿਆ ।
ਇਸ਼ਕ ਉਹ ਸੀ ਜਿਹੜਾ ਰਾਝੇ ਨੇ ਹੀਰ ਨਾਲ, ਲੈਲਾਂ ਨੇ ਮਜਨੂੰ ਨਾਲ, ਪੂੰਨੂੰ ਨੇ ਸੰਸੀ ਨਾਲ, ਸੀਰੀ ਨੇ ਫਰਹਾਦ ਨਾਲ, ਸਹਿਤੀ ਨੇ ਮੁਰਾਦ ਨਾਲ, ਮਿਰਜੇ ਨੇ ਸਹਿਬਾਂ ਨਾਲ ਅਤੇ ਰੋਮੀਓ ਨੇ ਜੂਲੀਅਸ ਨ;ਲ ਕੀਤਾ। ਇਸਕ ਵਿੱਚ ਬੱਝਾ ਆਦਮੀ ਆਪਣੇ ਆਪ ਨੂੰ ਭੁੱਲ ਕੇ ਦੂਜੇ ਦੇ ਅਰਪਨ ਹੋ ਜਾਂਦਾ ਹੈ ਜਿਵੇ ਕੇ :
ਰਾਝਾ ਰਾਂਝਾ ਕਰਦੀ ਨੀ ਮੈ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਇਸ਼ਕ ਨਚਾਉਦਾ ਹੈ ਅਜਿਹਾ ਨਾਚ ਜੋ ਮਸਤ ਹੈ, ਅਨੰਦਤ ਹੈ ਤੇ ਇਸਕ ਨਾਚ ਵਿੱਚ ਨੱਚਦਾ ਆਸ਼ਕ ਬਾਬਾ ਬੁੱਲੇ ਸ਼ਾਹ ਵਾਂਗ ਆਪਣੇ ਤਵੀਬ ਨੂੰ ਪੁਕਾਰਦਾ ਹੈ :
ਤੇਰੇ ਇਸ਼ਕ ਨਚਾਇਆ, ਕਰਕੇ ਥਈਆ ਥਈਆ
ਝਪਦੇ ਬੋਹੜੀ ਵੇ ਤਵੀਬਾ ਨਹੀ ਤੇ ਮੈ ਮਰ ਗਈਆ।
ਇਸ਼ਕ ਵਿੱਚ ਆ਼ਸ਼ਕ ਦੀ ਦਸ਼ਾ ਰੇਗਸਤਾਨ ਵਿੱਚ ਪਾਣੀ ਲਈ ਭਟਕਦੇ ਉਸ ਪਰਿੰਦੇ ਜਹੀ ਹੋ ਜਾਂਦੀ ਏ ਜਿਹੜਾ ਪਾਣੀ ਦੀ ਇਕ ਬੂੰਦ ਲਈ ਕੁਰਲਾ ਰਿਹਾ ਹੁੰਦਾ ਏ ।
ਇਸ਼ਕ ਜਿਨਾ ਨੂੰ ਲੱਗ ਜਾਂਦੇ, ਸੁੱਕ ਜਾਂਦੇ ਨੇ ਵਾਂਗ ਉਹ ਕਾਨਿਆਂ ਦੇ
ਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ ਰਹਿੰਦੇ ਮਾਰ ਲੈਦੇ ਲੋਕ ਨਾਲ ਤਾਨਿਆਂ ਦੇ ।
ਇਸ਼ਕ ਦੇ ਰਿਹੱਸ ਨੂੰ ਲੱਭ ਸਕਣਾ ਹਰ ਇਕ ਦੇ ਵੱਸ ਨਹੀ ਏ। ਇਹ ਇਕ ਅਜਿਹਾ ਅਹਿਸਾਸ ਏ ਜੋ ਇਹਨਸਾਨ ਵਿੱਚ 'ਮੈ ਂ' ਨੂੰ ਖਤਮ ਕਰ ਦਿੰਦਾ ਏ ।
ਕਹਿੰਦੇ ਨੇ ਇਸ਼ਕ, ਮੁ਼ਸ਼ਕ ਤੇ ਖੁਰਕ ਕਦੇ ਛੁਪਾਇਆਂ ਨਹੀ ਛੁਪਦੇ, ਤੇ ਸੱਚੇ ਪ੍ਰੇਮੀ ਆਪਣੇ ਇਸ਼ਕ ਨੂੰ ਧਰਮ ਵਾਂਗ ਪਾਲਦੇ ਤੇ ਫਰਜ਼ ਵਾਂਗ ਨਿਭਾਉਦੇ ਨੇ । ਭਾਵੇ ਉਹ ਇਸ਼ਕ ਹਕੀਕੀ ਹੋਵੇ ਜਾਂ ਮਜਾਜੀ। ਇਸ਼ਕ ਧਰਮ ਦੇ ਕਰਮ ਕਾਂਡਾਂ, ਸਮੇ ਸਥਾਨ ਦੀ ਸੀਮਾਂ, ਉਮਰ, ਜਾਤ ਪਾਤ ਦੇ ਅਨੁਪਾਤਾਂ ਤੋ ਕਿਤੇ ਉਪਰ ਦੀ ਗੱਲ ਏ । ਇਸ਼ਕ ਵਿੱਚ ਘਰ ਫੂਕ ਤਮਾਸ਼ਾ ਦੇਖਣਾ ਪੈਦਾ ਏ । ਸੱਚੇ ਇਸ਼ਕ ਵਿੱਚ ਰੰਗੇ ਪ੍ਰੇਮੀ ਹਰ ਵਕਤ ਮਿਲਾਪ ਦਾ ਰਾਗ ਅਲਾਪਦੇ ਨੇ ਉਹਨਾ ਲਈ ਪੂਰੀ ਦੁਨੀਆਂ ਦੇ ਮਨੁੱਖ ਅਤੇ ਜੀਵ ਅੰਨੇ ਹੁੰਦੇ ਨੇ।
ਲੱਭਦੇ ਬਹਾਨਾ ਕੋਈ ਵੰਨ ਤੇ ਸੁਵੰਨਾ ਏ
ਆਸ਼ਕਾਂ ਦੇ ਭਾਣੇ ਹੁੰਦਾ ਸਾਰਾ ਜੱਗ ਅੰਨਾ ਏ
ਪਿਆਰ, ਇਸ਼ਕ ਮੁਹੱਬਤ ਇਕ ਅਜਿਹਾ ਜਜਬਾ ਏ ਜੋ ਵਿਸ਼ਵਾਸ਼ ਦੀਆਂ ਨੀਹਾਂ 'ਤੇ ਟਿਕੀਆਂ ਰੇਤ ਦੀਆਂ ਦੀਵਾਰਾਂ ਵਾਂਗ ਹੈ। ਜਿਸ ਨੂੰ ਭੋਰਾ ਕੁ ਵੀ ਠੋਕਰ ਲੱਗੀ ਨਹੀ ਕੇ ਸਭ ਕੁਝ ਚਕਨਾਚੂਰ ਹੋ ਜਾਂਦਾ ਏ । ਇਸ਼ਕ ਵਿੱਚ ਜਿਥੇ ਮਿਲਾਪ ਦਾ ਅਨੰਦ ਹੈ ਉਥੇ ਵਿਛੋੜਿਆਂ ਦੀ ਅੱਗ ਵਿੱਚ ਵੀ ਸੜਨਾ ਪੈਦਾ ਏ। ਇਸ਼ਕ ਦੀ ਕਸਕ ਨੂੰ ਉਹ ਹੀ ਸਮਝ ਸਕਦੇ ਨੇ ਜੋ ਖੁਦ ਇਸ ਤੜਪ ਨੂੰ ਹੰਡਾ ਚੁੱਕੇ ਹੋਣ ਜਾਂ ਹੰਡਾ ਰਹੇ ਹੋਣ । ਇਸ਼ਕ ਚਾਹੇ ਹਕੀਕੀ ਹੋਵੇ ਜਾਂ ਮਜਾਜੀ ਇਸ ਨੂੰ ਕੰਡਿਆਂ ਦੀ ਸੇਜ ਤੇ ਸੋ ਂਕਿ ਹੀ ਪਾਇਆ ਜਾ ਸਕਦਾ ਏ। ਤੇ ਜਿਨਾ ਦੇ ਇਸ਼ਕ ਹੱਡੀ ਰਚ ਜਾਵੇ ਉਹਨਾ ਲਈ ਇਹ ਕੰਡਿਆਂ ਦੀ ਸੇਜ ਵੀ ਮਹਿਕਦੇ ਕੋਮਲ ਗੁਲਾਬਾਂ ਵਰਗੀ ਹੋ ਜਾਂਦੀ ਏ । ਸੱਚੇ ਆਸ਼ਕਾਂ ਲਈ ਇਸ਼ਕ ਕਬਜਾ ਨਹੀ ਕੁਰਬਾਨੀ ਹੋ ਨਿਬੜਦਾ ਏ । ਇਸ਼ਕ ਇਕ ਦੂਜੇ ਦੀਆਂ ਭਾਵਨਾਵਾ, ਜਜਬਿਆਂ ਤੇ ਵਲਵਲਿਆਂ ਨੂੰ ਸਮਝਣ ਦਾ ਨਾਮ ਏ । ਕਈ ਵਾਰੀ ਪ੍ਰੇਮੀ ਦੀ ਬੇ-ਵਫਾਈ ਇਨਸਾਨ ਲਈ ਘਾਤਕ ਸਿੱਧ ਹੋ ਜਾਂਦੀ ਏ ਤੇ ਮਜਬੂਰਨ ਸੁਖਵਿੰਦਰ ਅੰਮ੍ਰਿਤ ਕਹਿਣਾ ਪੈਦਾਂ ਏ :
ਐਵੇ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ
ਸਾਥੋ ਜਿੰਦਗੀ 'ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਗਂਲਾਂ ਦੇ ਪੋਟਿਆਂ 'ਚੋ ਲਹੂ ਸਿਮਦਾ
ਸਾਥੋ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ ।
ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਏ ਕਿ ਅੱਜ ਇਸ਼ਕ ਨੂੰ ਮਹਿਜ ਸਰੀਰਕ ਖੇਡ ਬਣਾ ਲਿਆ ਗਿਆ ਏ। ਦੋ ਘੜੀ ਦੇ ਸਰੀਰਕ ਅਨੰਦ ਲਈ ਇਸ ਪਵਿਤਰ ਜਜਬੇ ਨੂੰ ਅਪਮਾਨਿਤ ਕੀਤਾ ਜਾ ਰਿਹਾ ਏ । ਸੱਚੇ ਇਸ਼ਕ ਦੀ ਜਗ੍ਹਾ ਦੁਨਿਆਵੀ ਪਿਆਰ ਨੇ ਲੈ ਲਈ ਏ । ਸਰੀਰਕ ਪਿਆਰ ਦੀ ਭੁੱਖ ਰੁਹਾਨੀ ਪਿਆਰ ਤੇ ਹਾਵੀ ਹੋ ਰਹੀ ਏ । ਜਿਥੇ ਪਹਿਲੇ ਸੱਚੇ ਸੁੱਚੇ ਆ਼ਸਕਾਂ ਨੇ ਇਸ਼ਕ ਦੇ ਜਰੀਏ ਖੁਦਾ ਨੂੰ ਪਾ ਲਿਆ ਉਥੇ ਅੱਜ ਦੀ ਪੀੜੀ ਇਸ ਵਿਰਾਸਤ ਤੇ ਇਤਿਹਾਸ ਨੂੰ ਭੁੱਲ ਕਿ ਜਿਸਮਾਂ ਦੀ ਭੁੱਖ ਪਿਛੇ ਦੋੜ ਰਹੀ ਏ । ਪਰ ਦੋ ਘੜੀ ਦਾ ਸਰੀਰਕ ਮਿਲਾਪ ਕਦੀ ਇਸ਼ਕ ਇਤਿਹਾਸ ਨਹੀ ਬਣ ਸਕਦਾ। ਇਸ਼ਕ ਵਿੱਚ ਤਾਂ ਸਭ ਕੁਝ ਗਵਾਉਣਾ ਪੈਦਾ ਏ, ਲੁਟਾਉਣਾ ਪੈਦਾ ਏ ਤਾਂ ਹੀ ਤਾਂ ਕਿਸੇ ਨੇ ਕਿਹਾ ਏ ।
ਇਸ਼ਕ ਆਖਦਾ ਈ ਤੇਰਾ ਕੱਖ ਰਹਿਣ ਵੀ ਨਹੀ ਦੇਣਾ
ਚੁੱਪ ਰਹਿਣ ਵੀ ਨੀ ਦੇਣਾ ਤੇ ਕੁਝ ਕਹਿਣ ਵੀ ਨੀ ਦੇਣਾ ।