January 26, 2015, 11:27:26 AM

Like Posts

Show topics where you receive a Like from an other users. (Related to the first post.)


Topics - G@RRy S@ndhu

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜੋਰ ਕਿਤਨਾ ਬਾਜੂ ਏ ਕਾਤਿਲ ਮੇਂ ਹੈ...

ਅੱਜ ਸਹੀਦ ਕਰਤਾਰ ਸਿੰਘ ਸਰਾਭੇ ਵੀਰ ਦਾ ਸ਼ਹੀਦੀ ਦਿਵਸ ਆ,,
ਆਓੁ ਓੁਹਨਾਂ ਮਹਾਨ ਸੂਰਵੀਰਾਂ ਨੂੰ ਚੇਤੇ ਕਰੀਏ ਜਿਹੜੇ ਸਾਡੀ ਅਜਾਦੀ ਦੀ ਖਾਤਿਰ ਜਾਨਾਂ ਵਾਰ ਗਏ

ਇਨਕਲਾਬ ਜਿੰਦਾਬਾਦ.....................

 :smile: :smile: :smile: :smile: :smile: :smile: :smile:
ਲਉ ਜੀ ਆਰ ਐਸ ਐਸ ਦਾ ਇੱਕ ਹੋਰ ਝੂਠ...ਜਿਨ੍ਹਾਂ ਦੀਆਂ ਧੀਆਂ ਭੈਣਾਂ ਸਿੰਘ ਬਚਾਉਂਦੇ ਰਹੇ ਉਹ ਇਹ ਝੂਠ ਬੋਲ ਰਹੇ...ਇਹ ਹੈ ਸਿੱਖੀ ਵਿਰੁੱਧ ਪ੍ਰਚਾਰ ਅਤੇ ਸਾਜਿਸ਼...ਸਿੱਖਾਂ ਨੂੰ ਹਿੰਦੂ ਦੱਸਣ ਦਾ ਇਕ ਹੋਰ ਹੱਥਕੰਡਾ

on: November 12, 2011, 10:19:51 AM 63 Entertainment / Lyrics / ਜੁਗਨੀ MuST ReaD

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ
ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਇਹ ਜੁਗਨੀ ਆੜਤੀਆਂ ਦੀ
ਜੁਗਨੀ ਸੇਠਾਂ ਦੀ
ਠੰਡੇ ਬਾਹਰਲੇ ਦੇਸ਼ਾਂ ਦੀ
ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ

ਉਸ ਕੋਠੀ ਦੇ ਬੰਦ ਪਏ ਗੇਟਾਂ ਦੀ

ਜੁਗਨੀ ਬਰਗਰਾਂ ਤੇ ਪੀਜੇਆਂ ਦੀ
ਜੁਗਨੀ ਸ਼ਹਿਰੀ ਸ਼ਾਹੂਕਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਜੁਗਨੀ ਵੱਡੇ ਘਰਾਂ ਦੇ ਕਾਕੇਆਂ ਦੀ
ਜਾਂ ਲੁਧਿਆਣੇ ਤੇ ਦਿੱਲੀ ਦੇਆਂ ਭਾਪੇਆਂ ਦੀ
ਨਾ ਇਹ ਕਰਜਈ ਕਿਸਾਨਾਂ ਦੀ
ਨਾ ਉਹ ਘਰਾਂ ਚ ਹੁੰਦੇ ਸਿਆਪਿਆਂ ਦੀ
ਇਹ ਨੂਡਲ ਸ਼ੇਕ ਤੇ ਕੌਫੀਆਂ ਦੀ
ਨਾ ਜੁਗਨੀ ਚਟਨੀ ਅਚਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਜੁਗਨੀ ਸੈਂਡੀ ਦੀ ਜੁਗਨੀ ਜੈਜੀ ਦੀ
ਨਾ ਬੇਬੇ ਦੀ ਨਾ ਬਾਪੂ ਦੀ
ਜੁਗਨੀ ਮੌਮ ਬਰੋ ਤੇ ਡੈਡੀ ਦੀ
ਇਹ ਅੰਗਰੇਜੀ ਸਕੂਲਾਂ ਵਿੱਚ ਪੜਦਿਆਂ ਦੀ
ਨਾ ਊੜੇ ਅਾੜੇ ਈੜੀ ਦੀ
ਇਹ ਮੁਟਿਆਰ ਕਾਰ ਚਲਾਉਂਦੀ ਦੀ
ਨਾ ਗੋਹਾ ਕੂੜਾ ਕਰਦੀ ਭੈੜੀ ਦੀ
ਇਹ ਜੁਗਨੀ ਕਨੇਡੀਅਨ ਨਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਇਹ ਜੁਗਨੀ ਪੰਜਾਬੋਂ ਭੱਜਿਆਂ ਦੀ
ਕਈ ਮਾੜੇ ਤੇ ਕਈ ਰੱਜਿਆਂ ਦੀ
ਨਾ ਜੁਗਨੀ ਸਪਰੇਹ ਚੜ ਮਰਿਆਂ ਦੀ
ਨਾ ਬੋਰ ਆਲੇ ਟੋਏ ਚ ਗਏ ਦੱਬਿਆਂ ਦੀ
ਨਾ ਇਹ ਟਰਾਂਸਫਾਰਮਰ ਚੜਿਆਂ ਦੀ
ਨਾ ਆਟੋਮੈਟਿਕ ਮੋਟਰ ਦੇ ਡੱਬਿਆਂ ਦੀ
ਇਹ ਜੁਗਨੀ ਸਟੂਡੈਂਟ ਸੈਂਟਰ ਦੀ
ਜੁਗਨੀ ਸ਼ੌਪਿੰਗ ਸਤਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਨਾ ਜੁਗਨੀ ਮੱਝਾਂ ਦੀ ਨਾ ਬਲਦਾਂ ਦੀ
ਨਾ ਖੇਤਾਂ ਦੀ ਨਾ ਖਾਲ ਦੀ
ਜੁਗਨੀ ਸ਼ਹਿਰੋਂ ਦਾਹੜੀ ਸੈੱਟ ਕਰਾਉਂਦੀ
ਲੰਬੂ ਦੇ ਮੁੰਡੇ ਦੇ ਨਾਲ ਦੀ
ਜੁਗਨੀ ਪੰਜਾਬੀ ਗੀਤਾਂ ਦੀ
ਮਿੱਸ ਪੂਜਾ ਜੁਹੇ ਕਲਾਕਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..
ਹੱਡ ਦੀ ਸੱਟ ਵਾਂਗ ਘਰ ਕਰ ਜਾਂਦੀ

ਚੀਸ ਇਸ਼ਕ ਨਿਆਣੇ ਦੀ

ਪਹਿਲੇ ਤੋੜ ਦੀ ਨਿੱਤਰਿਆ ਪਾਣੀ

ਕੱਢੀਏ ਗੁੜ ਪੁਰਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ

 

ਜਦ ਇਸ਼ਕ ਲੈਂਦਾ ਫਿਰਦਾ

ਹੁਸਨ ਦੇ ਲੱਕ ਹਿੱਕ ਦਾ ਮੇਚ,

ਘਿਓ ਆਖਰ ਪਿਘਲ ਗਿਆ

ਨਾ ਸਹਿੰਦਾ ਬਹੁਤਾ ਸੇਕ,

ਜੋੜਾਂ ਵਿੱਚ ਚੀਸਾਂ ਉੱਠਦੀਆਂ ਨੇ

ਜਦ ਲੈਂਦੀ ਅੰਗੜਾਈ,

ਹੁਣ ਪਛਤਾਵਾਂ ਕਿਉਂ ਮੋਢੇ ਤੋਂ

ਮੈਂ ਚੁੰਨੀ ਸਰਕਾਈ

ਹੰਝੂਆਂ ਦੇ ਨਾਲ ਭਿੱਜ ਗਈ ਅੜਿਆ

ਇੱਕ ਕੰਨੀ ਸਿਰਹਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ…..
  :okk: :okk: :okk: :okk: :okk: :okk:

 

ਨਾ ਇਹ ਕਿਸੇ ਝਨਾ ਦੀ ਸੁਣਦਾ

ਨਾ ਟੁੱਟੇ ਹੋਏ ਤੀਰਾਂ ਦੀ

ਨਾ ਪਰਵਾਹ ਇਹਨੂੰ ਮਾਰੂਥਲ ਦੀ

ਨਾ ਮਾਸ਼ੂਕ ਦੇਆਂ ਵੀਰਾਂ ਦੀ

ਦੱਸ ਕੀ ਵਧ ਜੂ ਕੀ ਘਟ ਜੂ ਇੱਜਤ

ਕਿੱਕਰ ਟੰਗੀਆਂ ਲੀਰਾਂ ਦੀ

ਇਹ ਗੱਲ ਹੈ ਆਸ਼ਿਕ ਲੋਕਾਂ ਦੀ ਫਰੀਦ

ਜਿਹੇ ਫਕੀਰਾਂ ਦੀ

ਗੋਹਾ ਕੂੜਾ ਸਿੱਟ ਦੀਆਂ ਦੀ

ਪਾਥੀਆਂ ਪੱਥ ਦੀਆਂ ਹੀਰਾਂ ਦੀ

ਅਣਜੰਮੀਆਂ ਕੁੱਖਾਂ ਵਿੱਚ ਰੀਝਾਂ ਦੀ

ਨਿੰਮ ਬੂਹੇ ਪੁੱਤ ਸਿਆਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

 

ਨਾ ਇਹ ਖੂਲੇ ਝੱਥਰੇ ਜਚਦੀਆਂ ਦੀ

ਨਾ ਵਿੱਚ ਕਲੱਬਾਂ ਨਚਦੀਆਂ ਦੀ

ਇਹ ਬਲੀ ਦਾਜ ਦੀ ਚੜੀਆਂ ਦੀ

ਲਾਟਾਂ ਸਟੋਵ ਵਿੱਚ ਮੱਚਦੀਆਂ ਦੀ

ਗੱਲ ਅਨਪੜ ਪੇਂਡੂ ਕੁੜੀਆਂ ਦੀ

ਸਿਰ ਤੇ ਚੁੰਨੀ ਰਖਦੀਆਂ ਦੀ

ਇਹ ਬਪੂ ਦੀ ਘੂਰ ਤੋਂ ਡਰਦੀਆਂ ਦੀ

ਨਾ ਖੁੱਲ ਕੇ ਉੱਚੀ ਹਸਦੀਆਂ ਦੀ

ਇਹ ਕੱਚੇ ਘਰਾਂ ਵਿੱਚ ਰਹਿੰਦੀਆਂ ਦੀ

ਮਾਹੀ ਦੇ ਦਿਲ ਵਿੱਚ ਵਸਦੀਆਂ ਦੀ

ਇਹ ਗੱਲ ਕਪਾਹ ਦੇਂਆ ਫੁੱਟਾਂ ਦੀ

ਝੋਨੇ ਕਣਕ ਦੇ ਦਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

 

ਬੇਬੇ ਤੋਂ ਪੱਟੀਆਂ ਗੁੱਤਾਂ ਦੀ

ਬਾਪੂ ਤੋਂ ਪਈਆਂ ਗਾਲਾਂ ਦੀ

ਇਹ ਪੀਚੋ ਬੱਕਰੀ ਖੇਡਦੀਆਂ

ਡੱਬੇ ਟੱਪ ਮਾਰੀਆਂ ਛਾਲਾਂ ਦੀ

ਇਹ ਉਲਝੀਆਂ ਜੀਆਂ ਗੁੱਤਾਂ ਦੀ

ਜੂੰਆਂ ਵਾਲੇ ਵਾਲਾਂ ਦੀ

ਇਹ ਗੱਲ ਨਾ ਚੰਡੀਗੜ ਰਹਿੰਦੀਆਂ ਦੀ

ਗੱਲ ਸੈਂਕੜੇ ਹੀ ਨੈਣੇਵਾਲਾਂ ਦੀ

ਬਾਜਾਂ ਵਾਲਿਆ ਜੇ ਸੁਣਦੈਂ ਸੁਲਝਾ ਦੇ

ਗੱਲ ਉਲਝੇ ਹੋਏ ਤਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ…   

on: November 05, 2011, 12:30:27 PM 65 Entertainment / Lyrics / ਰੱਬ ਵਰਗੀ ਮੇਰੀ ਮਾਂ,

ਚਾਵਾਂ ਸਧਰਾਂ ਦੇ ਨਾਲ ਮਾਏ ਜੋ ਤੂੰ ਬੂਟਾ ਲਾਇਆ,
ਦੇ ਮਮਤਾ ਦਾ ਪਾਣੀ ਅੱਜ ਓਹ ਭਰ ਜੋਬਨ ਤੇ ਆਇਆ,
ਤੇਰਾ ਬੰਣੂ ਸਹਾਰਾ ਮਾਏ, ਉੱਚੇ- ਨੀਵੇ ਰਾਹਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ.....................

ਹਰ ਮਾਂ ਦਾ ਇਹ ਸੁਪਨਾ ਹੁੰਦਾ ਪੁੱਤ ਦਾ ਕਾਜ ਰਚਾਵਾਂ,
ਪੁੱਤ ਵਿਆਹਾਂ ਹੋਣ ਪੋਤਰੇ, ਰੱਜ- ਰੱਜ ਸ਼ਗਨ ਮਨਾਵਾਂ,
ਹਰ ਪਲ ਰਹੇ ਮੇਰਾ ਪੁੱਤਰ ਹਸਦਾ, ਰੱਬ ਤੋਂ ਕਰੇ ਦੁਆਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...................

ਰੱਬਾ ਮਾਂ ਕਿਸੇ ਦੀ ਵੱਖ ਨਾ ਹੋਵੇ, ਅਖ ਚੋਂ ਕਿਸੇ ਮਾਂ  ਦੇ ਹੰਝੂ ਨਾ ਚੋਵੇ,
ਹੋਵੇ ਹਰ ਦੀ ਕੁੱਖ ਸੁਹਾਵੀਂ, ਪੁੱਤਰ ਬਾਝ ਕੋਈ ਮਾਂ ਨਾ ਹੋਵੇ,
ਹਰ ਮਾਂ ਚਹੁਂਦੀ ਪੁੱਤਰ ਆਪਣਾ,ਗੋਦੀ ਚੁੱਕਖਿਡਾਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ..............

ਮਾਂ ਵਰਗਾ ਸਤਿਕਾਰ ਨਾ ਜੱਗ ਤੇ, ਮਮਤਾ ਜਿਹਾ ਪਿਆਰ ਨਾ ਜੱਗ ਤੇ,
ਮਾਂ ਦੇ ਵਿਹੜੇ ਨੱਚਾ-ਗਾਵਾਂ, ਇਸ ਦੇ ਵਿਹੜੇ ਜਿਹਾ ਸਵਰਗ ਨਾ ਰੱਬ ਤੇ,
ਦੂਰ ਹੋਣ ਨੂੰ ਦਿਲ ਨਹੀਂ ਕਰਦਾ, ਤੁੰ ਵਸੀ ਵਿਚ ਸਾਹਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...............

ਰੱਬਾ ਸੁਣ ਅਰਜੋਈ ਮੇਰੀ, ਮਾਂ ਨਾ ਮੈਥੋਂ ਖੋਈਂ ਮੇਰੀ,
 ਬਰਾੜ ਫੁਲਵਾੜੀ ਖੁਸ਼ੀਆਂ ਮਾਣੇ, ਏਹੋ ਹੈ ਇੱਕ ਢੋਈ ਮੇਰੀ,
ਮਾਂ ਨੂੰ ਵੇਖ-ਵੇਖ ਕੇ ਜੀਵਾਂ ਇਹ ਤੂਤਾਂ ਦੀਆਂ ਠੰਡੀਆਂ-ਛਾਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...............

ਕਿੱਦਾਂ ਮੈਂ ਚੁਕਾਊਂ ਮਾਏ, ਕੁੱਖ ਤੇਰੀ ਦਾ ਕਰਜ਼ਾ,
S@NDHU ਲਈ ਤਾਂ ਮਾਂ-ਬਾਪ ਦਾ ਸਭ ਤੋਂ ਉੱਚਾ ਦਰਜ਼ਾ,
ਰੱਬਾ ਕਦੇ ਵੀ ਨਜ਼ਰ ਨਾ ਲੱਗੇ, ਮਾਂ ਮੇਰੀ ਦੇ ਚਾਵਾਂ,
ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ
ਰੱਬ ਵਰਗੀ ਮੇਰੀ ਮਾਂ...............       

on: November 05, 2011, 12:25:15 PM 66 Entertainment / Lyrics / ਸੱਚੀਆਂ ਗੱਲਾਂ

ਰੱਬ ਵਰਗਾ ਰਿਸ਼ਤਾ ਮਾਂ-ਬਾਪ ਦਾ, ਨਾ ਇਸ ਤੋਂ ਵੱਡਾ ਸੱਚ,
ਝੋਲੀ ਅੱਡ ਕੇ ਲੈ ਲਈਏ, ਜੇ ਦੇਣ ਬਜੁਰਗਾਂ ਮੱਤ,
ਧੀ-ਪੁੱਤ ਨੂੰ ਏਨੀ ਖੁੱਲ ਨਾ ਦੇਈਏ, ਜੋ ਹੱਦਾਂ ਜਾਵੇ ਟੱਪ,
ਜੋ ਇੱਜ਼ਤ ਕਰੇ ਨਾ ਮਾਪਿਆਂ, ਨਾ ਉਸ ਤੋਂ ਵੱਡਾ ਖੱਚ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਧਰਮ ਤੋਂ ਕਦੇ ਨਾ ਡੋਲੀਏ, ਭਾਵੇਂ ਪੁਰਜਾ-2 ਜਾਵੇ ਕੱਟ,
ਕੋਠੇ ਚੜ੍ਹ ਕੇ ਬੋਲ ਦੇ, ਜੇ ਅੰਦਰ ਹੋਵੇ ਸੱਚ,
ਬਣਦਾ ਹੋਵੇ ਕੱਮ ਕਿਸੇ ਦਾ, ਕਦੇ ਨਾ ਲਾਈਏ ਲੱਤ,
ਸਾਥ ਭਾਈਆਂ ਨਾ ਛੱਡੀਏ, ਭਾਵੇ ਕਹੇ ਜ਼ਨਾਨੀ ਲੱਖ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਗੱਲ ਹੋਵੇ ਇੱਜ਼ਤ ਨੂੰ ਲਗਦੀ, ਉਥੇ ਦੇਈਏ ਠੱਪ,
ਘਰ ਵਿੱਚ ਰਹਿ ਕੇ ਨਮਕ-ਹਰਾਮੀ, ਨਾ ਇਸ ਤੋਂ ਵੱਡੀ ਸੱਟ,
ਦੁਖ ਹੋਵੇ ਤਾਂ ਖੁੱਲ ਕੇ ਕਹੀਏ, ਭਾਵੇਂ ਕੰਧ ਨੂੰ ਦੇਈਏ ਦੱਸ,
ਮੰਗੀ ਜੇਕਰ ਚੀਜ਼ ਕੋਈ ਮਿਲਜੇ, ਉਥੇ ਹੀ ਆਈਏ ਰੱਖ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਗ਼ਲਤ ਨਾ ਦੇਈਏ ਮੱਤ,
ਹੁਸਨ ਜਵਾਨੀ ਚਾਰ ਦਿਨਾਂ ਦੀ, ਕਦੇ ਨਾ ਚੁੱਕੀਏ ਅੱਤ,
ਥੋੜਾ ਖਾ ਲਓ ਚੰਗਾ ਖਾ ਲਓ, ਭਾਵੇਂ ਮਿਲਦਾ ਹੋਵੇ ਘੱਟ,
ਆਖੇ ਲੱਗ ਸ਼ਰੀਕ ਦੇ ਕਦੇ ਘਰ ਨਾ ਲਈਏ ਪੱਟ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਕੋਲ ਹਕੀਮਾਂ ਇਲਾਜ ਨਾ ਕੋਈ, ਜੇ ਮਨ ਵਿੱਚ ਬਹਿ ਜਾਏ ਸ਼ੱਕ,
ਗੁੱਸੇ ਵਿੱਚ ਕੋਈ ਗੱਲ ਨਾ ਕਹੀਏ, ਦਿਲ ਵਿੱਚ ਲਈਏ ਰੱਖ,
ਲੱਸੀ ਧੋ ਕੇ ਮਣਕਾ ਲਾ ਲਈਏ, ਲੜਜੇ ਜੇਕਰ ਸੱਪ,
ਦਿਲਾਂ ਦੀਆਂ ਓਹੀ ਜਾਨਨ, ਜਿਨ੍ਹਾਂ ਪਿਆਰ ਦੇ ਪੂਰੇ ਪੱਖ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ   

S@NDHU
ਉਹਨੂੰ ਤਾਂ ਹੀਰੇ ਮੋਤੀ ਫੱਬਦੇ ਨੇ,
ਮੈਂ ਗਰੀਬ ਕਿਵੇਂ ਉਹਦੀਆਂ ਵੰਗਾਂ ਦਾ ਵਣਜਾਰਾ ਬਣ ਜਾਵਾਂ...

ਉਹਦੇ ਸੁਪਨੇ ਉਹਦੀ ਚਾਹਤ ਦੂਰ ਅਸਮਾਨਾਂ ਤੇ,
ਸਤਰੰਗੀ ਪੀਂਘ ਦਾ ਕਿਵੇਂ ਹੁਲਾਰਾ ਬਣ ਜਾਵਾਂ....

ਮੈਂ ਏਨਾ ਜੋਗਾ ਨਹੀਂ ਉਹਦੀਆਂ ਬਾਹਾਂ ਦਾ ਚੂੜਾ ਬਣਾਂ,
ਇਹ ਕਿਉਂ ਨਹੀਂ ਹੋ ਸਕਦਾ ਕੇ ਉਹਦਾ ਇਸ਼ਕ਼ ਕੁਵਾਰਾ ਬਣ ਜਾਵਾਂ...

ਸੁਨਿਆ ਉਹਨੂੰ ਤਾਰੇਆਂ ਨਾਲ ਮੁਹੱਬਤ ਹੈ,
ਮੇਰੀ ਇਹ ਕੋਸ਼ਿਸ਼ ਹੋਏਗੀ ਮਰਕੇ ਤਾਰਾ ਬਣ ਜਾਵਾਂ....  :smile:     

on: November 04, 2011, 10:39:27 AM 68 Fun Shun Junction / Shayari / kuj galan unkehian jo kehnian buhut jururi c

  lakh chunde hoye v mai kamoshi todh nhi sakya  :sad:
rishta iss kamle dil da udhe nal jodh nhi sakya
mai takda reha oh door gyi meri majboori c
kuj galan unkehian jo kehnian buhut jururi c

kehna sakya uss kamli nu kina mai chunda c  :sad:
tasveer ohdi nu mai luk-luk ke nit seene launda c
akhaa na nam hoyiaa yara meri majboori c
kuj galan unkehian jo kehnian buhut jururi c

vadh samjaun wali jo sanu basamje keh gyi ae  :sad:
khud mar jani ta turgi mera sukh nal hi le gyi ae
jihde bina mera har geet meri har gazal adurri c  :break:
kuj galan unkehian jo kehnian buhut jururi c

kite dur khada mai takda reha mere dil de rani nu  :sad:
kinj sabra de bann marea c hunjuya de pani nu
SANDHU laikha de vich na heer na magroori c
kuj galan unkehian jo kehnian buhut jururi c             

on: November 03, 2011, 12:19:59 PM 69 Fun Shun Junction / Shayari / ਇਸ਼ਕ਼ ਦਾ ਸੌਦਾ...

ਇਹ ਦੁਨਿਆ ਇਕ ਮੰਡੀ ਯਾਰੋੰ, ਮੰਡੀ ਭਰੀ ਹੋਈ ਨਾਲ ਸਮਾਨ !
ਲਭਦਿਆਂ ਨੂੰ ਇਥੇ ਕੁਝ ਨਹੀ ਲਭਦਾ, ਸੱਜੀ ਹੈ ਭਾਂਵੇ ਹਰ ਇਕ ਦੁਕਾਨ !
ਇਕ ਕਹਿੰਦਾ ਇਹ ਸੌਦਾ ਮਹਿੰਗਾ, ਰਖਦੇ ਨਹੀ ਅਸੀਂ ਵਿਚ ਅਣਜਾਣ !
ਇਕ ਕਹਿੰਦਾ ਇਹ ਸੌਦਾ ਨਕਲੀ, ਵਿਕ ਜੇ ਗਾ ਤੂੰ ਸਾਰੇ ਆਮ !
ਕਰ ਲੇ ਸਬਰ ਜੋ ਮਿਲਦਾ ਅੜਿਆ, ਕਿਓਂ ਭਟਕੇ ਇਕ ਤੋਂ ਦੂਜੀ ਦੁਕਾਨ !

ਮੈਂ ਚਾਰ ਛੁਪੇਰੇ ਵੇਖਣ ਲੱਗਾ, ਮੈਨੂੰ ਹਰ ਵਿਚ ਦਿਸਿਆ ਓਹ ਇਨਸਾਨ !
ਇਕ ਤੋ ਇਕ ਸੋਹਣਾ ਵਿਖਿਆ, ਖੋ ਗਿਆ ਇਨ੍ਹਾ ਉਸਨੁ ਅਪਣਾ ਜਾਨ !
ਫਿਰ ਉਸ ਵੱਲ ਤੁਰਿਆ, ਦਿਸਣੋ ਸੋਹਣਾ ਨਾਲੇ ਜੱਗ ਵਿਚ ਸੀ ਜਿਸਦਾ ਮਾਣ !
ਜਦ ਮੇਂ ਹਥ ਲਗਾਇਆ ਉਸਨੂੰ ਇਕ ਵਾਰੀ, ਟੁੱਟ ਕੇ ਹੋ ਗਿਆ ਟੇਡਾ ਵਾਂਗ ਤੀਰ-ਕਮਾਨ !
ਖਾਲੀ ਮੁੜਿਆ ਮੈਂ ਫਿਰ ਇਕ ਵਾਰੀ, ਮੈਨੂੰ ਲਭਿਆ ਨਹੀ ਓਹ ਮੇਰਾ ਮਹਿਮਾਨ !
    :sad:   ਯਾਦਾਂ ਸਾਂਭ ਸਾਂਭ ਤੇਰੀ ਅਸੀਂ ਕਮਲੇ ਹੋਏ,  :sad:
ਜਖਮਾਂ ਤੇ ਲੂਣ ਜਿੰਨਾ ਲਾਉਣਾ ਏ ਤੂੰ ਲਾ ਲੈ !
ਵੱਖ ਹੋ ਕੇ ਵੀ ਅਸੀਂ ਤੈਥੋਂ ਵੱਖ ਨਹੀਓ ਹੋਏ,
ਸਾਥੋਂ ਵੱਖ ਹੋਣ ਲਈ ਜੋਰ ਜਿੰਨਾ ਅਜਮਾਉਣਾ ਏ ਤੂੰ ਅਜਮਾ ਲੈ !
ਰੋ ਰੋ ਕੇ ਸਾਡੇ ਕੋਲੋ ਹੰਝੂ ਘੱਟ ਨਹੀਓ ਹੋਏ,
ਸਾੰਨੂ ਰੱਜ ਰੱਜ ਕੇ ਜਿੰਨਾ ਤੂੰ ਰਵਾਉਣਾ ਏ ਤੂੰ ਰਵਾ ਲੈ !       
     ਸੋਧਾ ਸਾਧ 'ਤੇ ਛੇ ਸੌ ਰੁਪਏ ਦਾ ਜੁਰਮਾਨਾ ਲਗਾਏ ਜਾਣ ਦੀ ਖ਼ਬਰ ਹੈ। ਝੂਠੇ ਸੋਦੇ ਵਾਲੇ ਸੌਧਾ ਸਾਧ ਇਕੋ ਜਿਹੀਆਂ ਅਤੇ ਇਕ ਹੀ ਨੰਬਰ (ਡੀ.ਐਲ.5ਸੀ ਬੀ-3672) ਦੀਆਂ ਛੇ ਲੈਕਸਸ ਗੱਡੀਆਂ ਦੇ ਕਾਫ਼ਲੇ ਵਿਚ ਜੈਪੁਰ ਪਹੁੰਚਿਆ। ਝੂਠੇ ਸੋਦੇ ਵਾਲੇ ਸੌਧਾ ਸਾਧ ਦੇ ਕਾਫ਼ਲੇ ਵਿਚ ਚੱਲਣ ਵਾਲੀ ਇਕ ਗੱਡੀ ਦੀ ਕੀਮਤ 80 ਹਜ਼ਾਰ ਅਮਰੀਕੀ ਡਾਲਰ (ਕਰੀਬ 40 ਲੱਖ ਰੁਪਏ) ਹੈ। ਜ਼ਿਕਰਯੋਗ ਹੈ ਕਿ ਮੋਟਰ ਵਾਹਨ ਕਾਨੂੰਨ ਦੇ ਤਹਿਤ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਇਕ ਤੋਂ ਜ਼ਿਆਦਾ ਵਾਹਨਾਂ ਦਾ ਨੰਬਰ ਇਕ ਹੀ ਹੋਵੇ। ਹਰ ਗੱਡੀ ਦਾ ਅਲੱਗ ਅਲੱਗ ਰਜਿਸਟ੍ਰੇਸ਼ਨ ਹੁੰਦਾ ਹੈ। ਇਸ ਲਈ ਨੰਬਰ ਵੀ ਅਲੱਗ ਅਲੱਗ ਹੀ ਹੁੰਦੇ ਹਨ। ਇੱਥੋਂ ਤੱਕ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿਚ ਚੱਲਣ ਵਾਲੀਆਂ ਦੀ ਸੁਰੱਖਿਆ ਗੱਡੀਆਂ ਦੇ ਨੰਬਰ ਵੀ ਅਲੱਗ ਅਲੱਗ ਹੁੰਦੇ ਹਨ। ਸੋਧਾ ਸਾਢ ਜਿਸ ਅੰਦਾਜ਼ ਵਿਚ ਗੱਡੀ ਵਿਚ ਬੈਠਾ ਅਤੇ ਉਤਰਿਆ, ਉਹ ਵੀ ਅਨੋਖਾ ਸੀ। ਝੂਠੇ ਸੋਦੇ ਵਾਲੇ ਸਾਧ ਦੇ ਕਾਫ਼ਲੇ ਵਿਚ ਚੱਲਣ ਵਾਲੀਆਂ ਛੇ ਦੀਆਂ ਛੇ ਕਾਰਾਂ ਦਾ ਰੰਗ ਕਾਲਾ ਸੀ ਅਤੇ ਉਨ੍ਹਾਂ 'ਤੇ ਕਾਲੇ ਸ਼ੀਸ਼ੇ ਚੜ੍ਹੇ ਹੋਏ ਸਨ। ਝੂਠੇ ਸੋਦੇ ਵਾਲੇ ਸੌਧਾ ਸਾਧ ਨੂੰ ਜਦੋਂ ਇਨ੍ਹਾਂ ਗੱਡੀਆਂ ਵਿਚੋਂ ਕਿਸੇ ਇਕ ਵਿਚ ਬੈਠਣਾ ਸੀ ਤਾਂ ਛੇ ਦੀਆਂ ਛੇ ਗੱਡੀਆਂ ਨੂੰ ਇਕ ਕਾਲੇ ਰੰਗ ਦੀ ਵਿਸ਼ਾਲ ਤਰਪਾਲ ਨਾਲ ਢਕ ਦਿੱਤਾ ਗਿਆ ਅਤੇ ਉਹ ਤਰਪਾਲ ਵਿਚੋਂ ਹੁੰਦਾ ਹੋਇਆ ਕਾਰ ਵਿਚ ਜਾ ਬੈਠਾ। ਅਜਿਹੇ ਵਿਚ ਇਹ ਪਤਾ ਨਹੀਂ ਚੱਲ ਸਕਦਾ ਕਿ ਉਹ ਕਿਸ ਕਾਰ ਵਿਚ ਬੈਠਾ ਹੈ। ਝੂਠੇ ਸੋਦੇ ਵਾਲੇ ਸੌਧਾ ਸਾਧਦੇ ਬੁਲਾਰੇ ਨੇ ਦੱਸਿਆ ਕਿ ਝੂਠੇ ਸੋਦੇ ਵਾਲੇ ਸੌਧਾ ਸਾਧ'ਤੇ ਅਜਿਹੇ ਪ੍ਰੋਗਰਾਮਾਂ ਦੌਰਾਨ ਕਈ ਹਮਲੇ ਹੋ ਚੁੱਕੇ ਹਨ। ਅਜਿਹੇ ਵਿਚ ਉਹ ਡਰ ਗਿਆ ਹੈ ਅਤੇ ਉਸ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਕੀਤਾ ਗਿਆ ਹੈ।ਸੋਧਾ ਸਾਧ ਦੀਆਂ 6 ਗੱਡੀਆਂ ਦਾ ਇੱਕ ਹੀ ਨੰਬਰ ਹੈ। ਸੋਧਾ ਸਾਧ ਜਦੋਂ ਕਿਤੇ ਜਾਂਦਾ ਇਨ੍ਹਾਂ ਗੱਡੀਆਂ ਤੇ ਕਾਲੀਤਰਪਾਲ ਪਾ ਦਿੱਤੀ ਜਾਂਦੀ ਹੈ ਅਤੇ ਸੋਧਾ ਸਾਧ ਇੱਕ ਗਡੀ ਵਿਚ ਬੈਠ ਜਾਂਦਾ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਹੜੀ ਗੱਡੀ ਵਿਚ ਬੈਠਾ ਹੈ। ਇਹੋ ਡਰਾਮਾ ਜਦੋਂ ਉਹ ਗੱਡੀ ਵਿਚੋਂ ਨਿਕਲਦਾ ਉਦੋਂ ਹੁੰਦਾ ਹੈ।ਇਸ ਤਰ੍ਹਾਂ ਭਾਰਤੀ ਹਿੰਦੂ ਹਕੂਮਤ ਦੇ ਰਾਜ ਵਿਚ ਸਾਰੀ ਦੁਨੀਆ ਤੇ ਕਾਨੂੰਨ ਲਾਗੂ ਹੁੰਦਾ ਹੈ ਪਰ ਸੋਧਾ ਸਾਧ ਤਾਂ ਇਨ੍ਹਾਂ ਦਾ ਖਾਸਮ ਖਾਸ ਹੈ। ਉਹ ਕੋਈ ਵੀ ਕਾਨੂੰਨ ਤੋੜ ਸਕਦਾ ਹੈ? ਹੁਣ ਸਾਧ ਹਿੰਦੁਸਤਾਨੀ ਕਾਨੂੰਨ ਤੋਂ ਉੱਪਰ ਹੋ ਗਏ। ਕਦੇ ਇਹੋ ਜਿਹੇ ਸਾਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਤਾਂ ਵੀ ਸਰਕਾਰੀ ਤੰਤਰ ਅਤੇ ਕਾਨੂੰਨ ਚੁੱਪ ਰਹਿੰਦਾ ਹੈ। ਇਹੋ ਜਿਹੇ ਸਾਧਾਂ ਨੂੰ ਕਤਲ, ਬਲਾਤਕਾਰਾਂ ਦੀ ਖੁੱਲ ਅਤੇ ਹੁਣ ਗੱਡੀਆਂ ਦਾ ਇਕੋ ਨੰਬਰ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਾਧਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਕਿਸੇ ਦੀ ਨਹੁੰ ਨੂੰ ਰਖੈਲ ਬਣਾ ਕਿ ਰੱਖ ਸਕਦੇ ਹਨ, ਕਿਸੇ ਦਾ ਕਤਲ ਕਰਾ ਸਕਦੇ ਹਨ, ਚੇਲਿਆਂ ਦੀ ਫੌਜ ਲਜਾ ਕੇ ਸ਼ਕਤੀ ਪ੍ਰਦਰਸ਼ਨ ਕਰ ਸਕਦੇ ਹਨ, ਹਥਿਆਰਾਂ ਦੀ ਸਿਖਲਾਈ ਦੇ ਸਕਦੇ ਹਨ ਤੇ ਕੋਈ ਵੀ ਕਾਨੂੰਨ ਤੋੜ ਸਕਦੇ ਹਨ ਕਿਉਂਕਿ ਸਰਕਾਰੀ ਤਾਕਤ ਵੋਟਾਂ ਅਤੇ ਨੋਟਾਂ ਖਾਤਿਰ  ਇਹੋ ਜਿਹੇ ਪਾਖੰਡੀ ਸਾਧਾਂ  ਦੇ ਨਾਲ ਹੈ।ਸਿਆਸੀ ਰਿਸ਼ਤੇਦਾਰਾਂ ਦਾ ਹੱਥ ਸਿਰ ਤੇ ਹੋਣ ਕਰਕੇ ਇਸ ਸਾਧ ਨੂੰ ਹਰ ਕਾਨੂੰਨ ਤੋੜਨ ਦੀ ਖੁੱਲ ਹੈ।           

on: November 02, 2011, 10:10:27 AM 72 Fun Shun Junction / Shayari / ਸ਼ਾਇਰ.....

ਮੈਂ ਸੋਚਦਾ ਸੀ ਇਹ ਸ਼ਾਇਰੋ ਸ਼ਾਇਰੀ ਪਤਾ ਨੀ ਕਿੱਦਾ ਕਰ ਲੈਂਦੇ ਨੇ ਲੋਕ ___
ਫਿਰ ਪਤਾ ਲੱਗਾ ਜਦੋ ਹਾਲਾਤ ਬਣ ਜਾਣ ਤਾ ਲਫਜ਼ ਬਣਨ ਨੂੰ ਦੇਰ ਨਈ ਲਗਦੀ____Asi ta bas dil de jajwata nu shabda wich paroya c,
kujh ne ohnu geet te kujh ne shayri da naam de ditta..
                   


“ਓਹ ਆਖਦੇ ਨੇ ਮੈ ਬਦਲ ਗਿਆ ਹਾ

ਕੋਈ ਦੱਸੋ ਉਨਾ ਨੂ ਜਾ ਕੇ

ਰੰਗ ਟੁੱਟੇ ਹੋਏ ਪੱਤੇਆ ਦਾ ਅਕਸਰ ਬਦਲ ਹੀ ਜਾਂਦਾ ਹੈ 


on: November 02, 2011, 05:13:03 AM 73 Fun Shun Junction / Shayari / ਬਣੂ ਕੀ ਪੰਜਾਬ ਦਾ..!!

       ਲੱਗਦਾ ਨਜ਼ਰ ਭੈੜੀ ਗਈ ਇਹਨੂੰ ਲੱਗ
ਸੀਨੇ ਉਤੇ ਸਹੀ ਜਾਂਦਾ ਜ਼ੁਲਮਾ ਦੀ ਅੱਗ
ਦੁੱਖਾਂ ਚ ਮੁਰਝਾ ਗਿਆ ਜੋ ਫੁੱਲ ਸੀ ਗੁਲਾਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ

ਨਸ਼ਿਆਂ ਨੇ ਖਾ ਲਏ ਇਹਦੇ ਗਭਰੂ ਸੋਕੀਨ ਜੀ
ਦੁੱਧ ਦਹੀ ਛੱਡ ਦਾਰੂ ਸ਼ੌਕ ਨਾਲ ਪੀਣ ਜੀ
ਮਹਿਫਲਾ ਚ ਚੱਲੇ ਦੌਰ ਹਰ ਥਾਂ ਸਰਾਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ


ਸਹਿਦ ਨਾਲੋ ਮਿੱਠੀ ਏ ਪੰਜਾਬੀ ਇਹਦੀ ਬੋਲੀ ਜੀ
ਆਪਣੇ ਹੀ ਪੁੱਤਰਾਂ ਬਣਾ ਤੀ ਜਿਹੜੀ ਗੋਲੀ ਜੀ
ਮਾਂ ਨੂੰ ਦੁਰਕਾਰ ਪੁੱਤ ਬਣੇ ਮੇਮ ਸਾਹਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ


ਰਿਹਦਾ ਖੂੰਦਾ ਝੋਰਾ ਖਾਂਦਾ ਚੰਡੀਗੜ ਸਹਿਰ ਦਾ
ਕਦੋਂ ਮੁੱਕੂ ਰੋਲਾ ਹਰਿਆਣੇ ਵਾਲੀ ਨਹਿਰ ਦਾ
ਪਹਿਲਾ ਹੀ ਖੋ ਲਿਆ ਪਾਣੀ ਜਹਿਲਮ ਝਨਾਬ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ


ਸੰਧੂ ਕਰੇ ਅਰਜੋਈ ਰੱਬਾ ਬਖਸ ਸਮੱਤ
ਪੈਰਾ ਹੇਠ ਰੋਲ ਨਾ ਪੰਜਾਬ ਦੀ ਤੂੰ ਪੱਤ
ਫੇਰ ਤੂੰ ਖਿੜਾਦੇ ਫੁੱਲ ਰੰਗਲੇ ਇਹ ਬਾਗ ਦਾ
ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ

EngLish

Lagda Nazar behrri gayi ehnu lagg
siine utte sahi janda zulma di agg
dukhan ch murjha gaya jo phul si gulab da
haye oye rabba mereya eh bannu ki punjab da

nasheyan ne kha laye ehde gabhru shokeen ji
dudh dahhi chad daru shonk naal peen ji
mehfilan ch challe daur har thaan sharaab da
haye oye rabba mereya eh bannu ki punjab da

sehd nallon mithi e punjabi ehdi bolli ji
apne he puttran banna te jehri goli ji
maa nu durkaar putt banne meem sahab da
haye oye rabba mereya eh bannu ki punjab da

rehnda khoonda jhorra khanda chandigarh sehar da
kadon mukku roula haryane wali nehar da
pehla he khoo laya panni zehlam jhanaab da
haye oye rabba mereya eh bannu ki punjab da

Sandhu karre arzoi rabba bakash samaat
pairan heth rool na punjab di tu patt
phir ton khedda de phul rangle eh baag da
haye oye rabba mereya eh bannu ki punjab da 
  ਇਕ ਵੇਲ਼ਾ ਸੀ
ਸ਼ਾਮ ਢਲੀ ਤੇ ਜਦ
ਪੰਛੀਆਂ ਦੀ ਡਾਰਾਂ ਘਰਾਂ ਨੂੰ ਪਰਤਦੀਆਂ
ਮਿਹਨਤੀ ਕਾਮੇ ਕਤਾਰਾਂ ਬੰਨੀ ਆਪੋ-ਆਪਣੇ ਪਿੰਡਾਂ ਨੂੰ ਮੁੜਦੇ
ਗੁਰਦੁਆਰੇ ਭਾਈ ਜੀ ਰਹਿਰਾਸ ਸਾਹਿਬ ਦਾ ਪਾਠ ਉਚਾਰਨ ਕਰਨ ਲਗਦਾ
ਬੁਜ਼ਰਗ ਖੁੰਡ ਚਰਚਾ ਖ਼ਤਮ ਕਰ ਘਰਾਂ ਨੂੰ ਚਾਲੇ ਪਾਉਂਦੇ
ਬਾਪੂ ਘਰ ਦੀ ਦਹਿਲੀਜ਼ ਤੇ ਹੋ ਰਹੀ ਕੇਈ ਚਰਚਾ ਵਿਚ ਰੁਝਾ ਹੁੰਦਾ
ਮਾਂ ਮੇਰੀ ਰਾਤ ਦੀ ਰੋਟੀ ਤਿਆਰ ਕਰਨ ਲਗ ਜਾਂਦੀ
ਤੇ ਮੈਂ...

ਮੈਂ ਯਾਰਾਂ ਬੇਲੀਆ ਨਾਲ ਗੱਲਾਂ ਕਰਦਿਆ
ਏਨਾ ਮਗਨ ਹੋ ਜਾਣਾ
ਕਿ ਕਦ ਰਾਤ ਪੈਣੀ, ਕਦ ਤਾਰੇ ਨਿਕਲ ਆਉਣੇ
ਕੁਝ ਪਤਾ ਨ ਚਲਣਾ
ਸਮੇਂ ਦਾ ਅਹਿਸਾਸ ਨ ਰਹਿਣਾ...
ਨ ਕੋਈ ਚਿੰਤਾ ਸੀ ਨ ਫਿਕਰ
ਨ ਕੋਈ ਭੈਅ ਸੀ ਨ ਡਰ


ਪਰ ਅਜ ਇਹ ਵੇਲਾ ਹੈ,
ਸ਼ਾਮ ਢਲ ਚੁਕੀ ਹੈ
ਮੈਂ ਸਮੁੰਦਰ ਕਿਨਾਰੇ ਬੈਠਾ ਹਾਂ
ਤੇ ਬੀਤੇ ਵੇਲੇ ਦੀਆ ਯਾਦਾਂ
ਸਮੁੰਦਰ ਦੀਆ ਲਹਿਰਾਂ ਵਾਂਗ
ਮੈਨੂੰ ਛੋਂਹਦੀਆਂ ਨੇ
ਗਲੇ ਮਿਲਦੀਆ ਨੇ
ਵਾਪਿਸ ਮੁੜ ਜਾਦੀਆਂ ਨੇ ਤੇ
ਮੈਂ ਦੂਰ ਪਾਣੀ ਤੇ ਅਗ ਦੇ ਹੋ ਰਹੇ ਮਿਲਾਪ ਚੋਂ
ਕੋਈ ਆਸ ਦੀ ਕਿਰਨ ਟੋਲਦਾ ਹਾਂ
ਕਿ ਅਚਾਨਕ ਮੇਰੇ ਮੋਢੇ ਤੇ ਕੋਈ ਹੱਥ ਰੱਖਦਾ ਹੈ
ਤੇ ਇਕ ਦਰਦ ਭਰੀ ਆਵਾਜ਼ ਆਉਦੀ ਹੈ

“ਕੀ ਦੇਖਦਾ ਬਾਈ ?
ਪਿੰਡ ਤਾਂ ਬੜੀ ਦੂਰ ਰਹਿ ਗਿਆ”

ਮੈਂ ਪਰਤ ਕੇ ਉਸ ਵਲ ਵੇਖਦਾ ਹਾਂ
ਤੇ ਫਿਰ ਆਕਾਸ਼ ਵਲ
ਪੰਛੀ ਆਪੋ-ਆਪਣੇ ਘਰਾਂ ਨੂੰ ਪਰਤ ਰਹੇ ਨੇ
ਪਰ ਸਾਡੇ ਪੈਰੀਂ ਮਾਇਆ ਦੀਆ ਬੇੜੀਆ ਨੇ
ਲਾਲਚ ਨੇ ਸਾਡੇ ਪਰ ਕੁਤਰੇ ਨੇ
ਤੇ ਹਣ ਅਸੀ ਕੈਦ ਹਾਂ
ਨ ਬੇੜੀਆ ਤੋੜ ਸਕਦੇ ਹਾਂ
ਨ ਉਡਾਰੀ ਮਾਰੀ ਜਾਣੀ ਏ

ਪਿੰਡ ਬੜੀ ਦੂਰ ਰਹਿ ਗਿਆ...

S@NDHU  
  ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਸਾਹਿਤ ਵਿੱਚ ਹੈ, ਜੋ ਚਾਸਰ  ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਗ੍ਰਹਿ ਵਿਖੇ  ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230, ਸੰਨ 1173 ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚੱਲੇ ਗਏ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਮੁਲਤਾਨ ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ  ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫਰੀਦ ਜੀ ਖਵਾਜਾ ਬਖਤਿਆਰ ਕਾਕੀ ਦੇ ਮੁਰੀਦ ਹੋਏ ਹਨ।
ਬਾਬਾ ਫਰੀਦ ਜੀ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ। ਆਪ ਦਾ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜਬਰਾ ਨਾਲ ਹੋਇਆ, ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਛੁੱਟ (ਇਲਾਵਾ) ਤਿੰਨ ਹੋਰ ਇਸਤਰੀਆਂ ਫਰੀਦ ਜੀ ਦੀਆਂ ਪਹਿਲਾਂ ਸਨ। ਆਪ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ ਫਰੀਦ ਜੀ ਦਾ ਦਿਹਾਂਤ ਸੰਮਤ 1323, ਸੰਨ 1266 ਈ. ਨੂੰ ਪਾਕਪਟਨ ਵਿੱਚ ਹੋਇਆ। ਸ਼ੇਖ ਫਰੀਦ ਜੀ ਨੇ 93 ਸਾਲ ਦੀ ਉਮਰ ਭੋਗੀ। ਸ਼ੇਖ ਫਰੀਦ ਜੀ ਨੂੰ ਬਾਬਾ ਫਰੀਦ ਜੀ ਵੀ ਕਿਹਾ ਜਾਂਦਾ ਹੈ। ਬਾਬਾ ਫਰੀਦ ਜੀ ਦੀ ਬੰਸਾਵਲੀ ਇਸ ਤਰ੍ਹਾਂ ਹੈ।
1. ਸ਼ੇਖ ਜਮਾਲੂਦੀਨ 2. ਬਾਬਾ ਫਰੀਦੁਦੀਨ ਮਸਊਦ ਸ਼ਕਰਗੰਜ 3. ਦੀਵਾਨ ਬਦਰੁਦੀਨ ਸੁਲੇਮਾਨ 4. ਖਵਾਜਾ ਪੀਰ ਅਲਾਉਦੀਨ 5. ਖਵਾਜਾ ਦੀਵਾਨ ਪੀਰ ਮੁਇਜਦੀਨ 6. ਖਵਾਜਾ ਦੀਵਾਨ ਪੀਰ ਫਜਲ 7. ਖਵਾਜਾ ਮੁਨਵਰ ਸ਼ਾਹ 8. ਦੀਵਾਨ ਪੀਰ ਬਹਉਦੀਨ 9. ਦੀਵਾਨ ਸ਼ੇਖ ਅਹਿਮਦ ਸ਼ਾਹ 10. ਦੀਵਾਨ ਪੀਰ ਅਤਾਉਲਾ 11. ਖਵਾਜਾ ਸ਼ੇਖ ਮੁਹੰਮਦ 12. ਸ਼ੇਖ ਬ੍ਰਹਮ (ਇਬਰਾਹੀਮ)।
ਸ਼ੇਖ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਹਨ ਰਾਗ ਆਸਾ (ਪੰਨਾ ਅੰਗ 488) ਵਿੱਚ ਇੱਕ ਚਉਪਦਾ ਤੇ ਇੱਕ ਅਸ਼ਟਪਦੀ ਅਤੇ ਰਾਗ ਸੂਹੀ (ਪੰਨਾ 794) ਵਿੱਚ ਇੱਕ ਚਉਪਦਾ ਅਤੇ ਇੱਕ ਤਿਪਦਾ। ਸ਼ੇਖ ਫਰੀਦ ਜੀ ਦੇ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 1377 ਤੋਂ 1384 ਤੱਕ ਦਰਜ ਹਨ। ਸ਼ੇਖ ਫਰੀਦ ਜੀ ਪਹਿਲੇ ਕਵੀ ਹਨ, ਜਿਨ੍ਹਾਂ ਨੇ ਆਪਣੇ ਖਿਆਲ ਪੰਜਾਬੀ ਵਿੱਚ ਪ੍ਰਗਟ ਕੀਤੇ। ਪੰਜਾਬ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇੱਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿੱਚ ਪਹਿਲਾਂ ਫਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ ਫਰੀਦ ਜੀ ਲਹਿੰਦਾ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਨ੍ਹਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ।


ਪਾਕਿਸਤਾਨ ਵਿੱਚ ਬਾਬਾ ਫਰੀਦ ਜੀ ਦਾ ਮਕਬਰਾ ਅੱਜ ਵੀ ਕਾਇਮ ਹੈ। ਉੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਨੂੰ ਸ਼ਾਮਲ ਕਰਕੇ ਇੱਕ ਟਰੱਸਟ ਕਾਇਮ ਕੀਤਾ ਗਿਆ ਹੈ, ਜਿਸ ਦਾ ਨਾਂਅ ਹੈ ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟਰੱਸਟ ਹੈ, ਇਸ ਟਰੱਸਟ ਦੇ ਸਰਪਰਸਤ ਮੀਆਂ ਮੁਹੰਮਦ ਸਾਹਿਬ ਹਨ। ਫਰੀਦਕੋਟ ਸ਼ਹਿਰ (ਜਿਲ੍ਹਾ) ਦਾ ਨਾਂਅ ਸ਼ੇਖ ਫਰੀਦ ਦੇ ਨਾਂਅ ਨਾਲ ਸਬੰਧਿਤ ਹੈ। ਇਸ ਨਗਰ ਦਾ ਪਹਿਲਾ ਨਾਂਅ ਮੋਕਲਹਰ ਸੀ, ਜੋ ਉਸ ਵੇਲੇ ਦੇ ਬਾਦਸ਼ਾਹ ਨਾਲ ਜੋੜਿਆ ਗਿਆ ਸੀ। ਬਾਬਾ ਜੀ ਦੇ 40 ਦਿਨ ਇਸ ਅਸਥਾਨ ਤੇ ਰਹਿ ਕੇ ਤਪੱਸਿਆ ਕਰਨ ਸਮੇਂ ਇੱਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਇਸ ਸ਼ਹਿਰ ਨੂੰ ਸਤਲੁਜ ਦਰਿਆ ਪਾਰ ਦੇ ਲੁਟੇਰੇ ਵੱਸਣ ਨਹੀਂ ਦਿੰਦੇ। ਇਸ ’ਤੇ ਬਾਬਾ ਜੀ ਨੇ ਕਿਹਾ ਕਿ ਇਸ ਦੇ ਨਾਂਅ ਵਿੱਚੋਂ ਹਉਮੈਂ ਦੀ ਬੋ ਆਉਂਦੀ ਹੈ। ਇਸ ਲਈ ਇਸ ਦਾ ਨਾਂਅ ਬਦਲ ਦਿਓ।
ਇਤਿਹਾਸਕਾਰਾਂ ਅਨੁਸਾਰ ਬਾਬਾ ਫਰੀਦ ਜੀ ਜਦੋਂ ਪਾਕਿ-ਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਠਹਿਰੇ। ਉਸ ਵੇਲੇ ਇੱਥੋਂ ਦੇ  ਰਾਜੇ ਵੱਲੋਂ ਕਿਲੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜ਼ਮਾਂ (ਅਹਿਲਕਾਰਾਂ) ਵੱਲੋਂ ਬਾਬਾ ਫਰੀਦ ਜੀ ਨੂੰ ਵੀ ਵਗਾਰ ਵਿੱਚ ਲਾ ਲਿਆ ਗਿਆ ਅਤੇ ਉਹ ਕਿਲੇ ਦੀ ਉਸਾਰੀ ਵਿੱਚ ਗਾਰਾ ਫੜ੍ਹਾਉਣ ਲੱਗੇ। ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਸ਼ੇਖ ਫਰੀਦ ਜੀ ਤੇ ਪਈ। ਉਨ੍ਹਾਂ ਦੇਖਿਆ ਕਿ ਜਦੋਂ ਬਾਬਾ ਫਰੀਦ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਠਲ, ਤਸਲਾ) ਉਨ੍ਹਾਂ ਦੇ ਸਿਰ ਤੋਂ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਨ੍ਹਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫਕੀਰ ਹਨ। ਉਸ ਨੇ ਬਾਬਾ ਸ਼ੇਖ ਫਰੀਦ ਜੀ ਦੇ ਚਰਨ (ਪੈਰ) ਫੜ੍ਹ ਕੇ ਮੁਆਫੀ ਮੰਗੀ।
ਇਸ ਪਿੱਛੋਂ ਰਾਜੇ ਨੇ ਆਪਣਾ ਨਾਂਅ ਹਟਾ ਕੇ ਦਰਵੇਸ਼ ਦੇ ਨਾਂਅ ਤੇ ਨਗਰ ਦਾ ਨਾਂਅ ਫਰੀਦਕੋਟ ਰੱਖ ਦਿੱਤਾ। ਇਸ ਸ਼ਹਿਰ ਨੂੰ ਬਾਬਾ ਫਰੀਦ ਜੀ ਦੇ ਸ਼ਹਿਰ ਫਰੀਦਕੋਟ ਵੱਜੋਂ ਜਾਣਿਆ ਜਾਂਦਾ ਹੈ। ਇੱਥੇ ਲੰਮਾ ਸਮਾਂ ਇੱਕ ਛੋਟਾ ਜਿਹਾ ਵਣ ਦਾ ਦਰੱਖਤ ਖੜ੍ਹਾ ਰਿਹਾ, ਜਿਸ ਨਾਲ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਨਾਲ ਲਿੱਬੜੇ ਹੱਥ ਪੂੰਝੇ (ਸਾਫ) ਸਨ। ਹਰ ਵੀਰਵਾਰ ਨੂੰ ਬਾਬਾ ਫਰੀਦ ਜੀ ਦੇ ਅਸਥਾਨ ਤੇ ਕਿਲੇ ਦੇ ਨੇੜੇ ਵੱਡੀ ਗਿਣਤੀ ਵਿੱਚ  ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਪ੍ਰਸ਼ਾਦ ਚੜ੍ਹਾਏ ਜਾਂਦੇ ਹਨ। ਸਵੇਰ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ, ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਜ਼ਾਰ ਵਿੱਚ ਵੀ ਖੂਬ ਚਹਿਲ-ਪਹਿਲ ਹੁੰਦੀ ਹੈ।
ਬਾਬਾ ਫਰੀਦ ਜੀ ਇੱਕ ਧਾਰਮਿਕ ਸਖਸ਼ੀਅਤ ਸਨ, ਪਰ ਅਜੋਕੇ ਸਮੇਂ ਵਿੱਚ ਬਾਬਾ ਫਰੀਦ ਜੀ ਦੇ ਨਾਂਅ ਤੇ ਅਨੇਕਾਂ ਸੰਸਥਾਵਾਂ ਫਰੀਦਕੋਟ ਵਿੱਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਸ਼ਹਿਰਾਂ, ਪਿੰਡਾਂ ਵਿੱਚ ਵੀ ਬਣ ਚੁੱਕੀਆਂ ਹਨ। ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੋਸਾਇਟੀ, ਟਿੱਲਾ ਬਾਬਾ ਫਰੀਦ ਜੀ, ਬਾਬਾ ਫਰੀਦ ਹੈਲਥ ਯੂਨੀਵਰਸਿਟੀ, ਬਾਬਾ ਫਰੀਦ ਸੱਭਿਆਚਾਰਕ ਕੇਂਦਰ, ਬਾਬਾ ਫਰੀਦ ਪਬਲਿਕ ਸਕੂਲ, ਬਾਬਾ ਫਰੀਦ ਹਾਕੀ, ਫੁੱਟਬਾਲ ਕਬੱਡੀ ਬਾਸਕਟਬਾਲ ਕਲੱਬਾਂ, ਬਾਬਾ ਫਰੀਦ, ਬਾਬਾ ਫਰੀਦ ਹਾਕੀ, ਫੁੱਟਬਾਲ, ਕਬੱਡੀ ਬਾਸਕਟਬਾਲ ਕਲੱਬਾਂ, ਬਾਬਾ ਫਰੀਦ ਆਰਟ ਸੋਸਾਇਟੀ, ਬਾਬਾ ਫਰੀਦ ਕੁਸ਼ਤੀ ਅਖਾੜਾ ਆਦਿ ਸਥਾਪਿਤ ਹਨ।

ਫਰੀਦਕੋਟ ਵਿਰਾਸਤ ਮੇਲਾ 

ਸੰਨ 1986 ਈ. ਤੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਮੇਲਾ ਮਨਾਉਣਾ ਸ਼ੁਰੂ ਕੀਤਾ ਗਿਆ। ਹੁਣ ਮੇਲੇ ਵਿੱਚ ਖੇਡਾਂ, ਸੱਭਿਆਚਾਰਕ, ਧਾਰਮਿਕ, ਕੱਵਾਲੀਆਂ, ਨਾਟਕ, ਸੈਮੀਨਾਰ ਤੇ ਨਗਰ ਕੀਰਤਨ ਦਾ ਪ੍ਰਬੰਧ ਵੀ ਕੀਤਾ ਜਾਣ ਲੱਗ ਪਿਆ ਹੈ।  

on: October 31, 2011, 11:19:50 AM 76 Fun Shun Junction / Shayari / mere sawal.....

har dukh di kyu dva nhi hundi....?
kise di wfa kise lai kyu wfa nhi hundi ?
 maa ,mere fat sehlaondi jo har vele............ mere hak vich kdi kyu ah hva nhi hundi ?
mere vehre khile ful murja gye ne... ah patjar mere garh to kyu kfa nhi hundi ?  :sad:
har dukh di kyu dva nhi hundi..................kise di wfa.......

 mere swal saalan ton ohi ne, kyu fir jwab bdlde rehnde ne..?
sab yaar bdlde rehnde ne,
kyu khwab bdlde rehnde ne?
 oh v badle kuj din to.......... par meri klm mere nal kyu bewfa nhi hundi? :break:
 har dukh di kyu dva nhi hundi?

kdi tan mil le oh beparvaha, meri rza vich kyu teri rza nhi hundi?
 har dukh ........................................????     
  :sad:
ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ-ਜੋਤ ਦਿਵਸ ਹੈ..

ਸੋ ਗੁਰੂ ਜੀ ਨੂ ਕੋਟਿ ਕੋਟਿ ਪਰਨਾਮ.

ਧੰਨ ਗੁਰੂ ਗੋਬਿੰਦ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ       
:rabb: :rabb: :rabb:

on: October 30, 2011, 10:47:37 AM 78 Lounge / Jail Pinjra / News Khabran / WORLD CUP KABADDI 2 (2011)

The latest news for all punjabis that- the 2nd World Cup Kabaddi – would start from November 1, 2011 here with the participation of 13 countries in the Men section while 4 countries in the women section. So, again ready for enjoy world kabaddi cup. Punjabis are so excited to watch this kabaddi cup.    
1 bathinda               5.30 to 10.00pm (no match)
2 faridkot                 1.00 to 5.15 pm (starting at faridkot)
3 gurdaspur             6.00 to 10.00 pm
4 moga(dhudike)      1.00 to 5.15 pm
5 roopnagar             1.00 to 5.15 pm
6 sangroor               1.00 to 5.15 pm
7 chohla sahab         1.00 to 5.15 pm
8 patiala                   6.00 to 10.00 pm
9 kapurthala             1.00 to 5.15 pm
10 mukatsar(doda)    1.00 to 5.15 pm
11 amritsar               5.30 to 10.00 pm
12 firojpur                12.30 to 5.15pm
13 not any match
14 hoshiarpur            12.30 to5.
15 pm 15 mansa        12.30 to 5.15 pm
16 jalandhar              5.30 to 10.00 pm
18 bathinda               5.30 to 10.00 pm
20 (final) ludhiana       5.30 to10.00 pm     


13 teams to fight for second kabaddi World Cup    

               
mehfal mittra di.,.,.,,.,.,. :rockon: :rockon: :rockon: :excited: :excited: :excited:     

on: October 30, 2011, 12:07:45 AM 80 Hobbies Interests Lifestyle / Lok Virsa Pehchaan / ਤੱਥ

ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,
ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..
ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,
ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..
ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,
ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ..
ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,
ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ,
ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ..

S@NDHU
Pages: 1 2 3 [4] 5 6