221
Pics / Re: ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ
« on: March 25, 2014, 02:48:40 PM »
thanks rounak ji
This section allows you to view all posts made by this member. Note that you can only see posts made in areas you currently have access to. 221
Pics / Re: ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ« on: March 25, 2014, 02:48:40 PM »
thanks rounak ji
222
Gup Shup / Re: Serious matter« on: March 25, 2014, 02:45:59 PM »
i want talk to yu on this matter thats by i send yu friend request cos i try to send yu msg an its won,t allow me an i really dnt want talk on this publicly ...
its ok dear,,, all i can say waheguru mehar kern. god bless ya 223
Pics / ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ« on: March 24, 2014, 02:45:17 PM »ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ__ ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ_ maa de pairan cho sawarga nu jandia sab raahvan rabba rakhi vasdiyan tu sab ddiyan maavan i miss you mom 225
Lok Virsa Pehchaan / Bewas Punjab | Truth Reaveling Documentary |« on: March 23, 2014, 08:16:13 AM »227
Religion, Faith, Spirituality / ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥« on: March 15, 2014, 12:40:32 PM »
This Shabad is by Guru Raam Daas Ji in Raag Dhanaasree on Pannaa 670
ਧਨਾਸਰੀ ਮਹਲਾ 4 ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥1॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥2॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥3॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥4॥7॥13॥ ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ? ॥ ਰਹਾਉ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)॥ ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥ Dhanaasaree, Fourth Mehla:O my King, beholding the Blessed Vision of the Lord's Darshan, I am at peace.You alone know my inner pain, O King; what can anyone else know? ||Pause||O True Lord and Master, You are truly my King; whatever You do, all that is True.Who should I call a liar? There is no other than You, O King. ||1||You are pervading and permeating in all; O King, everyone meditates on You, day and night.Everyone begs of You, O my King; You alone give gifts to all. ||2||All are under Your Power, O my King; none at all are beyond You.All beings are Yours-You belong to all, O my King. All shall merge and be absorbed in You. ||3||You are the hope of all, O my Beloved; all meditate on You, O my King.As it pleases You, protect and preserve me, O my Beloved; You are the True King of Nanak. ||4||7||13|| 228
Religion, Faith, Spirituality / ਸਿੱਖ ਧਰਮ ਵਿਚ ਸਭ ਤੋਂ ਪਹਿਲਾਂ« on: March 13, 2014, 03:03:28 PM »
ਸਿੱਖ ਧਰਮ ਵਿਚ ਸਭ ਤੋਂ ਪਹਿਲਾਂ ।
1. ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸਿੱਖ ਧਰਮ ਦੇ ਬਾਨੀ ●▬► ਸ਼੍ਰੀ ਗੁਰੂ ਨਾਨਕ ਦੇਵ ਜੀ । 2. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾਂ ਦੀਦਾਰ ਕਿਸ ਨੇ ਕੀਤਾ ●▬► ਦੌਲਤਾ ਦਾਈ ਨੇ । 3. ਪਹਿਲਾਂ ਗੁਰੂਦੁਆਰਾ ਸਥਾਪਿਤ ਕੀਤਾ ਗਿਆ ●▬► ਐਮਨਾਬਾਦ ਵਿਖੇ । 4. ਸਭ ਤੋਂ ਪਹਿਲੇ ਗੁਰੂ ਜਿਨ੍ਹਾਂ ਨੂੰ ਜੰਮਦਿਆ ਹੀ ਗੁਰਮਤਿ ਦੀ ਗੁੜਤੀ ਮਿਲੀ ਸੀ ●▬► ਸ਼੍ਰੀ ਗੁਰੂ ਅਰਜਨ ਦੇਵ ਜੀ । 5. ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ●▬► ਸ਼੍ਰੀ ਗੁਰੂ ਅਰਜਨ ਦੇਵ ਜੀ । 6. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ●▬► ਆਦਿ ਬੀੜ । 7. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ●▬► ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਦੋ ਸੁਦੀ ੧ ਸੰਮਤ ੧੬੬੧ (ਸੰਨ ੧੬੦੪) ਨੂੰ । 8. ਸਿੱਖ ਧਰਮ ਦੇ ਪਹਿਲੇ ਗ੍ਰੰਥੀ ਥਾਪੇ ਗਏ ●▬► ਬਾਬਾ ਬੁੱਢਾ ਜੀ । 9. ਸਭ ਤੋਂ ਪਹਿਲਾਂ ਗੁਰਵਾਕ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇ ਆਇਆ :- '' ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅਮ੍ਰਿਤ ਜਲੁ ਛਾਇਆ ਰਾਮ ॥ (ਸੂਹੀ ਮਹਲਾ ੫, ੭,੮,੩) 1੦. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲੀ ਦਰਜ ਬਾਣੀ ●▬► ॥ਜਪੁ॥ (ਜਪੁ ਜੀ ਸਾਹਿਬ) 11. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਹਿਲਾ ਰਾਗ ●▬► ਸਿਰੀ ਰਾਗ। 1੨. ਆਦ ਬੀੜ ਦਾ`ਪਹਿਲਾ´ ਉਤਾਰਾ ਕਰਵਾਇਆ ●▬► ਭਾਈ ਬੰਨ੍ਹੋ ਜੀ ਨੇ। 1੩. ਸਭ ਤੋਂ ਪਹਿਲਾ ਸ਼ਸਤਰ ਧਾਰਨ ਕਰਨ ਵਾਲੇ ਗੁਰੂ ●▬► ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। ੧੪. ਸਿੱਖ ਧਰਮ ਦਾ ਪਹਿਲਾ ਤਖਤ ●▬► ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ । ੧੫. ਸਿੱਖ ਧਰਮ ਦੀ ਪਹਿਲੀ ਜੰਗ ●▬► ਸੰਨ ੧੬੨੮ ਨੂੰ ਲੋਹਗੜ (ਅੰਮ੍ਰਿਤਸਰ) ਵਿਖੇ ਮੁਖਲਿਸ ਖਾ ਅਤੇ ਸ਼੍ਰੀ ਗੁਰੂ ਹਰਗੋਬਿੰਦ ਵਿਚਕਾਰ । ੧੬. ਸਭ ਤੋਂ ਪਹਿਲਾ ਢਾਡੀ ਜਿਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਰਾਂ ਗਾਈਆਂ---- ਢਾਡੀ ਅਬਦੁੱਲਾ । ੧੮. ਸਭ ਤੋਂ ਪਹਿਲਾਂ ਜਿਸ ਨੇ ਸਿੱਖ ਰਾਜ ਕਾਇਮ ਕੀਤਾ ●▬► ਬਾਬਾ ਬੰਦਾ ਸਿੰਘ ਬਹਾਦਰ । ੧੯. ਸਿੱਖ ਧਰਮ ਧਾਰਨ ਕਰਨ ਵਾਲੀ ਪਹਿਲੀ ਬੀਬੀ ●▬► ਬੇਬੇ ਨਾਨਕੀ ਜੀ । ੨੦. ਸਿੱਖ ਧਰਮ ਦੀ ਪਹਿਲੀ ਸਿੱਖ ਸਹੀਦ ਇਸਤਰੀ ●▬► ਮਾਤਾ ਗੁਜਰੀ ਜੀ । ੨੧. ਸਭ ਤੋਂ ਪਹਿਲਾ ਧਰਮ ਜਿਸ ਨੇ ਇਸਤਰੀ ਨੂੰ ਪੁਰਖ ਦੇ ਬਰਾਬਰ ਸਮਾਨਤਾ ਦਿੱਤੀ ●▬► ਸਿੱਖ ਧਰਮ । ੨੨. ਸਿੱਖ ਧਰਮ ਦੇ ਪਹਿਲੇ ਵਿਆਖਿਆਕਾਰ ●▬► ਭਾਈ ਗੁਰਦਸ ਜੀ । ੨੩. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਤੋਂ ਬਾਹਰ ਆ ਕੇ ਜੋ ਪਹਿਲਾ ਉਪਦੇਸ਼ ਦਿੱਤਾ ●▬► “ਨਾ ਕੋ ਹਿੰਦੂ ਨਾ ਕੋ ਮੁਸਲਮਾਨ” ॥ J Koi Akhar Galt Likhaya Gya Hove Tan Khima Di Jachak Aa Ji Galti maaf Karna Ji . 229
Maan-Sanmaan/Respect+ / Re: Local Mod Promotion For Knowledge & Inspiration/Motivation Section« on: March 12, 2014, 04:00:13 PM »
she is deserve for this
congrats 230
Lok Virsa Pehchaan / ਨੰਨੀ ਪਰੀ« on: March 09, 2014, 05:05:10 PM »plz ਦੋ ਮਿੰਟ ਟਾਈਮ ਕੱਡ ਕੇ ਇਸ ਨੂੰ ਪੜੋ ...._ਕਹਾਂਣੀ ਇੱਕ ਨੰਨੀ ਪਰੀ ਦੀ_____________ ___ਅੱਜ ਨੰਨ੍ਹੀ ਪਰੀ ਬਹੁੱਤ ਖੁੱਸ਼ ਸੀ। ਨੰਨ੍ਹੀ ਪਰੀ ਖੁੱਸ਼ੀ-ਖੁੱਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?'' “ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀ ਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..'' “ਹਾਂ ਜੀ ਹਾਂ ਜੀ ਰੱਬ ਜੀ..'' “ਆ ਬੈਠ ਪੁੱਤਰਾ ਤੈਨੂੰ ਕੁੱਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ(80) ਸਾਲਾ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ 'ਚ ਇਕ ਆਦਮੀ ਤ੍ਹੇ ਔਰਤ ਦੇਖ ਰਹੀ ਹੈ ਨਾ, ਉਹ ਤੇਰੇ ਮੰਮੀ ਡੈਡੀ ਨੇ..'' “ਸੱਚੀ ਰੱਬ ਜੀ! ਉਹ ਮੇਰੇ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ ਕਰਾਂਗੀ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..'' “ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁੱਤ ਗਰੀਬ ਨੇ..'' “ਕੋਈ ਗੱਲ ਨੀ ਰੱਬ ਜੀ ਬੱਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀ ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂਦੀ ਹਰ ਖੁਅਹਾਇਸ਼ ਪੂਰੀ ਕਰ ਦੇਵਾਂਗੀ..'' “ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁੱਣ ਧਰਤੀ 'ਤੇ ਭੇਜਰਿਹਾ ਹਾਂ ਪਰ ਤੈਨੂੰ
ਧਰਤੀ 'ਤੇ ਜਨਮ ਲੈਣ ਤੋਂ ਪਹਿਲਾਂ ਨੌ ਮਹੀਨੇ ਆਪਣੀ ਮਾਂ ਦੀ ਕੁੱਖ 'ਚ ਰਹਿਣਾ ਪੈਣਾ। ਉਸ ਤੋਂ ਬਾਅਦ ਬਾਹਰੀ ਦੁਨੀਆਂ 'ਚਆਵੇਂਗੀ..'' “ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ..''ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀ ਮਾਂ ਦੀ ਕੁੱਖ 'ਚ ਭੇਜ ਦਿੱਤਾ। ਨੰਨ੍ਹੀ ਪਰੀ ਹੁੱਣ ਬਹੁੱਤ ਖੁੱਸ਼ ਸੀ। ਹੁਣ ਨੰਨ੍ਹੀ ਪਰੀ 9ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ। ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝ ਰੋਂਦੇ ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ ਨੰਨ੍ਹੀ ਪਰੀ ਨੂੰ ਪੁੱਛਿਆ“ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲਾਂ ਬਾਅਦ ਮੇਰੇ ਕੋਲ ਆਉਣਾ ਸੀ?'' “ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁਖ 'ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁੱਤ ਦਰਦ ਹੋ ਰਹੀ ਸੀ ਮੈਂ ਬਹੁੱਤ ਰੋਲਾ ਵੀ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕ ਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ ਬਾਹਰ ਕੱਢ ਇਕ ਗੰਦੇ ਨਾਲੇ 'ਚ ਸੁੱਟ ਦਿੱਤਾ। ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਨਹੀ..'' ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬ ਦਿੱਤਾ। ਰੱਬ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ ਸੀ। ਰੱਬਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ“ ਪੁੱਤਰਾ ਕੋਈ ਗੱਲ ਬੋਲੇ“ ਨੀ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ..'' “ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।'' “ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਗਾਂ ਤੈਨੂੰ'' “ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁੱਤ ਗਰੀਬ ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।'' ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣ ਕਿ ਉਸਦੇ ਅਸਲੀ ਕਾਤਿਲ ਕੌਣ ਸਨ.....:sad: 231
Maan-Sanmaan/Respect+ / Re: Local mod Promotion for Video Team« on: March 09, 2014, 04:55:59 PM »
congrats love
232
Competitions / Re: March 2014 Competition: Nail Paint (Entries)« on: March 09, 2014, 04:55:15 PM »
best of luck all girls
233
Shayari / Re: Brother ♥ Sister« on: March 09, 2014, 10:49:08 AM »
jeeve sohneya ve ghut sabra da peena ae
jis ghar veer nahi kaahda bhaina da jeena ae 234
Religion, Faith, Spirituality / Re: Great Sikh Woman« on: March 09, 2014, 10:46:11 AM »
very nice sharing.... thanks
god bless you 237
Lok Virsa Pehchaan / Re: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ« on: March 09, 2014, 04:42:19 AM »
thank yu kanwar veer ji
238
Shayari / Re: ਸਾਨੂੰ ਸੱਚਾ ਪਿਆਰ..« on: March 08, 2014, 10:31:31 AM »
sacha pyar te sanu janam lain de naal hi mill janda.. maa dad bhaiin veera da... ina sachya rishteya da sacha pyar paa k vi kismat nu kosna buri gal ae... maa baap v te rab hi ne
239
Religion, Faith, Spirituality / ਸਿੱਖ ਇਤਿਹਾਸ: ਮਾਤਾ ਭਾਗ ਕੌਰ ਜੀ (ਮਾਈ ਭਾਗੋ ਜੀ)« on: March 07, 2014, 05:09:13 PM »ਸਿੱਖ ਇਤਿਹਾਸ: ਮਾਤਾ ਭਾਗ ਕੌਰ ਜੀ (ਮਾਈ ਭਾਗੋ ਜੀ)
ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਜੀ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ ਭਾਗੋ ਜੀ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ | ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ 'ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ 'ਭਾਗ ਭਰੀ' ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ 'ਭਾਗੋ' ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ 'ਤੇ ਪਿਆਰ ਦਿੰਦਿਆਂ ਕਿਹਾ ਕਿ, 'ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |' ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ | ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ 'ਖਾਲਸੇ' ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ | ਬੀਬੀ ਭਾਗੋ ਨੇ ਕਿਹਾ, 'ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |' ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ 'ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ | ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ | 240
Religion, Faith, Spirituality / Wrinkles of Life ( hey waheguru)« on: March 06, 2014, 04:42:08 PM » |