May 05, 2024, 04:22:47 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 2 3 [4] 5 6 7 8 9 ... 40
61
Shayari / ਕੁੜੀ ਦੀਆ ਵੰਗਾਂ
« on: October 13, 2011, 03:58:38 AM »

ਚਾਵਾਂ ਨਾਲ ਚੜਾਈਆ ਲੈ ਕੇ,ਦਿਲ ਵਿਚ  ਕਈ ਉਮੰਗਾਂ
ਨਾ ਛਣਕਾਈਆਂ,ਨਾ ਚਾਅ ਲੱਥੇ,ਨਾ ਹੀ ਲੱਥੀਆ ਸੰਗਾਂ
ਸਿਖਰ ਦੁਪਹਿਰੇ ਸੜਕ ਕਿਨਾਰੇ ਤਿੜ ਤਿੜ ਕਰਕੇ ਟੁੱਟੀਆਂ
ਰੋੜੀ ਕੁੱਟਦੀ ਹੋਈ ਕਿਸੇ ਮਜ਼ਦੂਰ ਕੁੜੀ ਦੀਆ ਵੰਗਾਂ


by- Sant ram udasi 

62
Shayari / ਜਮਾਨਾ ਤੰਗ ਦਿਲਾ ਦਾ
« on: October 12, 2011, 11:11:15 AM »
ਅੱਜ ਕੱਲ ਇਕ ਦੂਜੇ ਦਾ
ਇੱਟ ਕੁੱਤੇ ਦਾ ਏ ਵੈਰ
ਕੋਈ ਨੀ ਮੰਗਦਾ ਇਕ ਦੂਜੇ ਦੀ ਖੈਰ
ਜਮਾਨਾ ਤੰਗ ਦਿਲਾ ਦਾ
ਜਮਾਨਾ ਤੰਗ ਦਿਲਾ ਦਾ

ਤੇਰੇ ਸੱਚ ਨੂੰ ਇਕ ਦਿਨ
ਝੂਠ ਦੇ ਸੱਪ ਨੇ ਡੰਗਣਾ
ਮੁੜ ਕੇ ਨੀ ਤੂੰ ਜੱਗ ਤੋ
ਪਿਆਰ ਦਾ ਪਾਣੀ ਮੂੰਹੋ ਮੰਗਣਾ 
ਅੱਜ ਕੱਲ ਇਕ ਦੂਜੇ ਦਾ
ਇੱਟ ਕੁੱਤੇ ਦਾ ਏ ਵੈਰ
ਕੋਈ ਨੀ ਮੰਗਦਾ ਇਕ ਦੂਜੇ ਦੀ ਖੈਰ 
ਜਮਾਨਾ ਤੰਗ ਦਿਲਾ ਦਾ
ਜਮਾਨਾ ਤੰਗ ਦਿਲਾ ਦਾ


RG

63
Shayari / ਜਗਜੀਤ ਸਿੰਘ(1941-2011)
« on: October 11, 2011, 12:21:25 AM »

ਸੁਰਾਂ ਦੇ ਅੰਬਰਾ'ਚੋ ਅੱਜ ਤਾਰਾ ਟੁੱਟ ਗਿਆ
ਉਡੀਕ ਸੀ ਜਿਸ ਦੀ ਮਹਿਫਲਾ ਵਿਚ
ਅੱਜ ਉਹ ਰੁੱਸ ਗਿਆ

ਹੋਠਾਂ ਨੂੰ ਛੂਹ ਕੇ ਗੀਤ ਜਿਸ ਦੇ
ਅਮਰ ਹੋ ਜਾਂਦੇ ਸੀ
ਅੱਜ ਉਹ ਹੋਂਠ ਰੁਸ ਗਏ

ਵੋਹ ਕਾਗਜ ਕੀ ਕਸ਼ਤੀ
ਵੋਹ ਬਾਰਿਸ਼ ਕਾ ਪਾਣੀ
ਰੋੜ ਕੇ ਲੈ ਗਿਆ
ਲੱਖਾ ਦਿਲਾ ਦਾ ਜਾਨੀ


RG

64
Shayari / ਹਾਂ ਮੈ ਮੱਚਦਾ ਹਾ
« on: October 10, 2011, 08:02:34 AM »
ਹਾਂ ਮੈ ਮੱਚਦਾ ਹਾ
ਤੂੰ ਨੀ ਮੱਚਦੀ ?
ਕੋਣ ਨਹੀ ਮੱਚਦਾ ?
ਜੋ ਹੱਸਦੇ
ਉਹ ਵੀ ਮੱਚਦੇ
ਜੋ ਰੌਂਦੇ
ਉਹ ਵੀ ਮੱਚਦੇ
ਜੋ ਨੱਚਦਾ
ਉਹ ਵੀ ਮੱਚਦਾ
ਜੋ ਨਚਾਉਦਾ 
ਉਹ ਵੀ ਮੱਚਦਾ
ਰੱਬ ਨੇ
ਸਭ ਨੂੰ ਮਚਾਉਣਾ ਏ
ਇਕ ਦਿਨ ਰੱਬ ਨੇ
ਮਿਟੀ ਦੀ ਦੇਹ ਨੂੰ
ਲਾਬੂੰ ਲਾਉਣਾ ਏ


RG

65

ਕਿਸਮਤ ਦੇ ਬੂਹੇ ਆਪ ਹੀ ਬੰਦ ਕਰ ਤੇ
ਵੱਸਦੇ ਘਰਾ ਨੂੰ ਆਪ ਹੀ ਤਾਲੇ ਜੱੜ ਤੇ
ਜਿਹੜੇ ਬੂਹੇ ਅਸੀ ਆਪ ਬੰਦ ਕੀਤੇ ਸੀ
ਆ ਕੇ ਸ਼ਰੀਕਾ ਨੇ ਉਹ ਖੋਲ ਲੈਣੇ ਨੇ

ਸਾਡੇ ਆਪਣੇ ਹੀ ਧਰ ਧਰ ਭੁਲਦੇ
ਅਸੀ ਮੰਗਤੇ ਦਰ ਦਰ ਘੁੰਮਦੇ ਆ
ਉਹਨਾ ਨੂੰ ਹਰ ਮੁਕਾਮ ਤੇ ਸਲਾਮ
ਸਾਨੂੰ ਆਪਣੇ ਮਕਾਨ ਵੀ ਭੁਲਗੇ ਨੇ
   
ਇਕ ਜਿੱਦ ਸੀ ਕੇ ਮੈ ਸਹੀ ਹਾਂ
ਲੋਕਾ ਨੇ ਭਾਵੇ ਮੈਨੂੰ ਗਲਤ ਕਿਹਾ
ਨਾ ਉਹਨਾ ਦੀ ਮੰਨੀ ਨਾ ਆਪਣੀ ਸੁਣੀ
ਆਖਰ ਰੱਬ ਨੇ ਤੋੜਨਾ ਸੀ
ਮੈ ਮੇਰੀ ਨੂੰ ਮਿੱਟੀ ਦੇ ਵਿਚ ਰੋੜਨਾ ਸੀ

66
Shayari / ਇਹ ਦੁਨੀਆ ਰੰਗ ਬਰੰਗੀ ਏ
« on: October 09, 2011, 11:14:01 PM »
ਰੰਗ ਬਦਲਦਾ ਰਹਿ ਸੱਜਣਾ
ਇਹ ਦੁਨੀਆ ਰੰਗ ਬਰੰਗੀ ਏ
ਕਦ ਕੋਈ ਕਿਸੇ ਦਾ ਹੋ ਜਾਵੇ
ਕਦੋ ਕੋਈ ਕਿਸੇ ਨੂੰ ਛੱਡ ਜਾਵੇ
ਸੱਜਣ ਬਣਕੇ ਕੀ ਤੂੰ ਲੈਣਾ
ਅੱਥਰਾ ਬਣ ਕੇ ਜੀ ਸੱਜਣਾ
ਕੋਈ ਮਰੇ ਕੋਈ ਜੰਮੇ
ਤੂੰ ਘੋਲ ਪਤਾਸੇ ਪੀ ਸੱਜਣਾ   

67

ਕਾਤੋ ਲਾ ਬੈਠਾ  ਇਸ ਚੰਦਰੀ ਨਾਲ ਚਿਤ
ਰੋੜ ਕੇ ਲੈ ਜੂ ਗੀ ਜੋ ਵੱਟਿਆ ਜੋ ਖੱਟਿਆ
ਇਹ ਰੰਗ ਦੀ ਲਾਲ ਪਰੀ, ਬੇ-ਦਰਦ ਬੜੀ
ਰੱਬਾ ਕਹਿਰ ਕਮਾਇਆ ਲਾਲ ਰੰਗ ਦੇ ਕੇ
ਚੜਦੀ ਉਮਰੇ ਲੈ ਗਈ ਮਾਂਵਾ ਦੇ ਲਾਲ ਬੜੇ




RG

68

ਟੁੱਟ ਪੈਣਾ ਕਾਹਦਾ ਗਿਆ ਪੀ ਜੇ ਤੇ

ਸੰਨਾਟਾ ਹੀ ਪਾ ਗਿਆ

ਏਸੇ ਬਹਾਨੇ ਟੌਪ ਪੋਸਟਾ'ਚ

ਨਾਮ ਗੁਜਰ ਦਾ ਵੀ ਆ ਗਿਆ

ਕਮੈਂਟਾ ਕਰਦਾ ਸੀ ਦਿਲ ਬੜਾ ਲੱਗਦਾ ਸੀ

ਹਰ ਗੱਲ ਸਾਡੀ ਮੰਨਦਾ ਸੀ

ਦੋ sites ਦਾ SUB_Admin 

ਪੀ ਜੇ ਤੋ ਮੁੱਲ ਆਪਣਾ ਸੀ ਮੰਗਦਾ

ਬੇਕਦਰਾ ਨੇ ਕਦਰ ਨੀ ਪਾਈ

ਪੀ ਜੇ ਤੋ ਰੌਣਕ ਆਪੇ ਹੀ ਭਜਾਈ
 

 

69
Shayari / ਮੈਨੂੰ ਮੇਰੇ ਬੇਲੀ ਕਹਿੰਦੇ
« on: October 02, 2011, 11:45:23 PM »

ਛੱਡ ਗਾਲਿਬ ਪੀ ਜੇ ਨੂੰ

ਮੈਨੂੰ ਮੇਰੇ ਬੇਲੀ ਕਹਿੰਦੇ

ਤੇਰਾ ਕੀ ਗਵਾਚਿਆ

ਜੋ ਤੂੰ ਇਥੋ ਲੱਭਦਾ ਏ

ਕਾਲੀ ਬੋਲੀ ਰਾਤ ਵਿਚ

ਚਾਨਣ ਕਾਤੋ ਲਭਦਾ ਏ
 




70
Shayari / ਜ਼ਖਮ
« on: October 02, 2011, 09:38:12 AM »


ਜਿਹੜੇ ਜ਼ਖਮ ਤੂੰ ਮੈਨੂੰ ਦਿੱਤੇ ਮੈ ਨਹੀਓ ਸੀਣੇ

ਬੇ-ਦਰਦੇ ਤੂੰ ਇਹ ਮੇਰੇ ਸੀਨੇ ਵਿਚ ਦਿਤੇ ਨੇ

ਇਹ ਬਾ-ਉਮਰ ਰਿਸਦੇ ਹੀ ਰਹਿਣੇ ਨੇ


71
Birthdays / janamdin mubark Mr.death_in_dreamz ji
« on: October 01, 2011, 06:35:06 AM »

AJ sade Pj de ik shayar sonu da janamdin aa...

yani Mr.death_in_dreamz ji da...

chalo sare mil ke wish karo ...

HAPPY B'DAY sonu  veere...

Rabb tenu sariyan khushiyan deve...


vese mai kade es munde nal gall nhi kiti, par fer v munda likhda kiam si 



ਸੋਨੂ ਤੂੰ ਨਹੀਉ ਆਇਆ ਤੇਰੇ ਯਾਦ ਅੱਜ ਆਈ
ਤੇਰੀ ਸ਼ਾਇਰੀ ਚੋ ਇਕ ਗੱਲ ਅੱਜ ਡੂੰਘੀ ਯਾਦ ਆਈ


       
 

72


ਜੱਟ ਦੀ ਚੜਾਈ ਦੇਖ ਦੇਖ ਸੱਪ ਵੈਰੀਆਂ ਦੀ
ਹਿੱਕ ਤੇ ਲੜੇ

ਟਿੱਡੀਆਂ ਮੁੱਛਾਂ ਨੂੰ ਜਿਹੜੇ ਰਹਿੰਦੇ ਚਾੜਦੇ
ਅਸੀਂ ਫੈਟਣੇ ਰੜੇ

ਬਿਨਾ ਗੱਲੋਂ ਬੈਠੇ ਵਿਹਲੇ ਰਹਿੰਦੇ ਤਾੜਦੇ
ਹੁਣ ਵਾੜਣੇ ਘਰੇ

ਪਿੰਡ ਵਿਚ ਜਿਹਨਾ ਨੂੰ ਨਾ ਕੋਈ ਪੁੱਛਦਾ
ਏਥੇ ਆਕੜੇ ਖੜੇ

ਹੱਸ ਖੇਡ ਆਪਾਂ ਇਥੋਂ ਤੁਰ ਜਾਈਦਾ
ਤੇ ਉਹ ਰਹਿੰਦੇ ਨੇ ਸੜੇ

ਗੱਲ ਗੱਲ ਉਤੇ  ਜਿਹੜੇ ਬੱਕਰੇ ਬਲਾਉਦੇ
ਵੇਖੇ ਖੁੱਡੇ ਚ ਤੜੇ

RG

73
Shayari / ਸੱਜਣਾ ਨੇ ਫੁੱਲ ਮਾਰਿਆ
« on: September 29, 2011, 08:48:12 AM »


ਲੋਕਾ ਦਿਆਂ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ
ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਤੱਕ ਰੋਈ

74
Jokes Majaak / nale ko english mai keh kahte ha?
« on: September 29, 2011, 03:45:46 AM »
master -nale ko english mai keh kahte ha?

japneet brar :sir PHD

master  PHD means? :pagel:

japneet brar: pajama holding device  :blink:

75
Shayari / PJ sarpanch
« on: September 29, 2011, 02:57:49 AM »
ਟਾਇਗਰ ਨੂੰ GS ਨੇ ਪਿੰਜਰੇ ਚ ਪਾ ਲਿਆ
ਤੋਤਾ ਹੀ ਬਣਾ ਲਿਆ
ਖਾਂਦਾ ਸੀ ਸ਼ਿਕਾਰ ਆਪੇ ਮਾਰ ਕੇ
ਚੰਦਰਾ ਚੂਰੀ ਤੇ ਲਾ ਲਿਆ
ਜਿਹੜਾ ਪਾਉਂਦਾ ਸੀ ਭੜਥੂ
ਨਿੱਤ ਆ ਕੇ
ਹੁਣ ਮੂੰਹ ਤੇ ਤਾਲਾ ਲਾ ਲਿਆ
ਬਿੱਲੋ ਬਿੱਲੋ ਕਹਿਣ ਵਾਲਾ ਮੁੰਡਾ
ਜੀ ਜੀ  ਤੇ ਆ ਗਿਆ

76
Shayari / ਸਾਈਡ ਪੋਜ ਦੀ ਫੋਟੋ ਲਾ ਤੀ
« on: September 28, 2011, 08:11:05 AM »

ਸਾਈਡ ਪੋਜ ਦੀ ਫੋਟੋ ਲਾ ਤੀ
ਪਰੋਫਾਇਲ ਸਜਾ ਤਾ ਲਾ ਤੇ ਰੰਗ
ਪਰਪੋਜ ਕਰਨ ਨੂੰ ਦਿਲ ਕਰਦਾ
ਪਿਆਰ ਕਰਨ ਨੂੰ ਦਿਲ ਕਰਦਾ 
user ਇਕ ਪੁਰਾਣਾ ਮਿਲ ਗਿਆ
ਦਿਲ ਵਿਚ ਪਾ ਗਿਆ ਡਰ ਜਿਹਾ
ਤੇਰੇ ਪਲੇ ਕੱਖ ਨੀ ਪੈਣਾ
ਨਾ ਸਮਝ ਪੀ ਜੇ ਨੂੰ ਕਾਲਜ ਜਿਹਾ


77
Complaints / must answer
« on: September 27, 2011, 01:31:51 PM »
ssa janta , ah ik id aa blore da peo ,ehnu ki takleef aa puchho ehnu ,??????????eve roz front page te aa k gand paunda aa , hun pj social site bnauni aa k gand site ?

78
Fun Time / Message of the Day?
« on: September 25, 2011, 11:27:23 PM »
Message of the Day

KuriPataka is the best PJ Radio Dj right now. Love the show! Let's get more Dj's in this.
--Grenade Singh at September 26, 2011, 2:19 am

ah msg of da day aa?


4 din nhi hoye radio challe nu ,public da koi reacion nhi ayeya ,sardar ji ne best dj v kadh ta ,asi swah bolna hun ,
aape mai rajji pujji ,ape mere bache jeen



79
Shayari / ਰੱਖ ਸਬਰ ਸਬੂਰੀ
« on: September 25, 2011, 03:58:27 AM »

ਰੱਖ ਸਬਰ ਸਬੂਰੀ

ਰੱਬ ਦੇਊਗਾ ਪੂਰੀ

ਤੂੰ ਮੰਗਦਾ ਅੱਧੀ

ਉਹ ਕੁੱਟੀ ਬੈਠਾ ਚੂਰੀ



RG

80
Shayari / ਜੇ ਪੜ ਕੇ ਬੋਲੇ ਤਾਂ ਕੀ ਬੋਲੇ
« on: September 25, 2011, 03:13:41 AM »


ਜੇ ਪੜ ਕੇ ਬੋਲੇ ਤਾਂ ਕੀ ਬੋਲੇ

ਜੇ ਦਿਲ ਤੋ ਨਾਲ ਬੋਲੇ ਤਾ ਕੀ ਬੋਲੇ

ਜੇ ਗੱਲ ਦਿਲ ਤੱਕ ਨਾ ਪਹੁੰਚੇ

ਫੇਰ ਦਿਲ ਤੱਕ ਪਹੁੰਚੇ ਤਾ ਕੀ ਪਹੁੰਚੇ



RG

Pages: 1 2 3 [4] 5 6 7 8 9 ... 40