November 26, 2024, 12:38:48 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 260 261 262 263 264 [265] 266 267 268 269 270 ... 317
5281
Jokes Majaak / Re: galib sahib..
« on: March 12, 2011, 08:27:09 AM »
 
ਇਕ ਥਾ ਤੇ ਦੋਹਾ ਨੂੰ ਨੀ ਸੱਦੀਦਾ
ਮਾੜਾ ਵਕਤ ਦੇਖ ਇਸ਼ਕ ਤੋ ਪਾਸਾ ਵੱਟੀ ਦਾ

5282
:rockon: LAO V MOVIE DEKH LAO MERE VIAH DI :rockon:
 
ਅੱਜ ਮੈਨੂੰ ਫੇਰ PJ ਦਾ ਵਿਹੜਾ ਯਾਦ ਆਇਆ

ਰਾਤੀ ਮੈਨੂੰ ਮੇਰੇ ਵਿਆਹ ਦਾ ਸੁਪਨਾ ਆਇਆ

ਤੇ ਮੇਰੀ ਜੰਜ ਨੂੰ PJ ਵਾਲਿਆਂ ਨੇ ਸੀ ਸਜਾਇਆ

ਸਰਪੰਚ ਮੈਨੂੰ ਦਿੰਦਾ ਸੀ ਵਧਾਈਆਂ,

HITLER ਨੇ ਪੀ ਕੇ, ਆਰਕੈਸਟਰਾ ਵਾਲੀਆਂ ਖੜਕਾਈਆਂ

ਬਰਾੜ ਨੇ ਚੇਤਕ ਨੂੰ ਮੇਰੀ ਕਾਰ ਤੋਂ ਵੱਧ ਸਜਾਇਆ

ਵਿਆਹ 'ਚ ਨੱਚਦੀ KP ਦੇ ਕਿਸੇ ਨੇ ਚੂੰਡੀ ਵੱਢ ਤੀ

ਗਰਨੇਡ ਸਿੰਘ ਦੀ ਤਾਂ ਅੱਖ ਉਹ ਨੂੰ ਫਿਰੇ ਲੱਭਦੀ

ਸੰਧੂ ਨੇ ਪੀ ਕੇ ਚੁਟਕਲਾ ਜਦੋ ਸੁਣਾਇਆ,

ਸਰਬ ਨੇ ਪੈਗ ਲਾ ਕੇ ਵੇਟਰ ਖੜਕਾਇਆ

ਵਿਆਹ 'ਚ ਗਿਆਨ ਦੀ ਗੱਲਾਂ ਕਰਦੀ ਕੁਦਰਤ ਤੇ

ਮੇਰੇ ਛੋਟੇ ਭਾਈ ਦਾ ਦਿਲ ਆਇਆ

ਕੱਟਿਆ ਸੀ ਜਦੋ ਮੈਂ ਰਿਬਨ

ਬਿੱਲੂ ਬਕਰੇ ਨੇ ਮੇਰੀ ਸਾਲੀ ਤੇ ਅੱਖ ਰੱਖ ਲੀ

ਬਿੱਲੂ ਨੂੰ ਐਂਟੀ ਨੇ ਕਰੈਕਟਰ ਲੂਜ਼ ਕਹਿਕੇ,

ਪਕੌੜਿਆਂ ਦੀ ਪਲੇਟ ਉਹਦੇ ਮੂਹਰਿਓ ਚੱਕ ਲੀ

ਪਾਵਰਲਿਫਟਰ ਤੇ NOOR ਜਦੋਂ ਗੱਲੀਂ ਰੁਝ ਗਏ

ਨਵੀ ਬੜੈਚ ਨੇ ਉਹਨਾ ਦੇ ਕੁਝ ਪੋਜ਼ ਖਿਚ ਲਏ

ਮੰਡ ਨੇ ਵੀ ਸਰਿਆਂ ਤੋਂ ਅੱਖ ਜਿਹੀ ਬਚਾ ਕੇ

ਪੈਗ ਨਾਲ ਮੁਰਗੇ ਦੀ ਟੰਗ ਚੁੱਕ ਲਈ

ਮਾਨ ਸਾਬ ਫਿਰਦੇ ਸੀ ਟੱਲੀ ਜਿਹੇ ਹੋਏ

ਮਰਜਾਨਾ ਗਿੱਲ ਵੀ ਖੂੰਜੇ ਲੱਗਾ ਬੈਠਾ

ਦੋਵੇਂ ਕਿਸੇ ਸਹੇਲੀ ਨੂੰ ਯਾਦ ਕਰ ਰੋਏ

ਪਰਿੰਸ ਤੇ ਹਿਟਲਰ ਨੇ ਤਾਂ ਪੀਣ ਵਾਲੇ ਫੱਟੇ ਚੱਕ ਤੇ

ਇਹਨਾ ਨੂੰ ਦੇਖ ਰਤਨੋ ਨੇ ਤਵੇ ਕੱਸ ਤੇ

ਸ਼ੁਕੀਨ ਮੁੰਡਾ ਨੱਚ ਨੱਚ ਝੱਲਾ ਹੋ ਗਿਆ

ਬਲੌਰੀ ਅੱਖ ਨੇ ਖਿਚ ਕੇ ਸਟੇਜ ਤੋਂ ਥੱਲੇ ਲਾਹਿਆ

ਤੇ ਬੈਠਾ ਕੇ ਇਕ ਸ਼ੇਅਰ ਸੁਣਾਇਆ

ਛੜੇ ਵੀ ਮਾਰੀਆਂ ਝਰੀਟਾਂ ਡੋਲੀ ਵਾਲੀ ਕਾਰ ਤੇ

ਨਿਕੀਆਂ ਜਿੰਦਾ ਨੇ ਕੋਈ ਚੁਕੀ ਨਹੀ ਜਿੰਮੇਵਾਰੀ

ਉਹਦੀ ਅੱਖ ਟਿਕੀ ਸੀ ਰੁਪਈਆਂ ਵਾਲੇ ਹਾਰ ਤੇ

ਮੁਸਕਾਨ ਨੇ ਦਿਤੀ ਜਦੋਂ ਮੁਸਕਾਨ

ਝੰਡਾ ਅਮਲੀ ਖਿਚ ਕੇ ਲੈ ਗਿਆ ਮੇਰੀ ਕਿਰਪਾਨ

ਤੇ ਕੇਪੀ ਨੇ ਖੋਹ ਲਈ ਹੱਥ ਚੋਂ ਮਿਆਨ

ਗਰਨੇਡ ਸਿੰਘ ਦੇਖਦਾ ਹੀ ਰਹਿ ਗਿਆ

ਕੇਪੀ ਨੇ Nvikramਦੇ ਪਿੰਡੇ ਤੇ ਪਾ ਤੇ ਮਿਆਨ ਦੇ ਨਿਸ਼ਾਨ

ਪਰੀਤ ਭੰਦੋਹਲ ਨੇ ਗੀਤ ਸੀ ਸੁਣਾਇਆ

ਤੇ ਕਰਮ ਨੇ ਮੇਰੇ ਵਿਆਹ ਦਾ ਸਿਹਰਾ ਸੁਣਾਇਆ

ਮੇਰਾ ਵਿਆਹ ਕਾਹਦਾ ਹੋਇਆ, ਹੋ ਗੀ ਜੱਗੋਂ ਤੇਰਵੀਂ

ਧੰਨ ਮੇਰਾ ਜੇਰਾ, ਮੈ ਗੱਲਾਂ ਕਰੀ ਜਾਨਾ ਫੇਰ ਵੀ

ਰੁਪਈਆਂ ਵਾਲਾ ਹਾਰ ,ਇਕ ਪੇਟੀ ਸ਼ਰਾਬ ਦੀ

ਭਾਨ ਵਾਲੀ ਥੈਲੀ ਲੈ ਗਏ ਮੇਰੇ ਯਾਰ ਜੀ

ਮੇਰਾ ਸਰਵਾਲਾ ਸ਼ੌਕੀ ਕਿਹੜਾ ਘੱਟ ਸੀ

ਮੇਰੇ ਸਿਹਰੇ ਉਤੋਂ ਕਲਗੀ ਲਈ ਉਹਨੇ ਪੱਟ ਸੀ

ਬਰਾੜ ਨੇ ਨਾ ਚੇਤਕ ਤੋਂ ਲਾਹੀ ਲੱਤ ਸੀ

ਕਿੱਕਾਂ ਮਾਰ ਮਾਰ ਉਹਨੇ ਧੂੜ ਪੱਟ ਤੀ

ਬੰਨੇ ਸੀ ਪਟਾਕੇ ਜੋ ਉਹ ਚਲਾਉਣੇ ਭੁਲਿਆ

ਖਾਧੀ ਪੀਤੀ ਚ ਐਂਟੀ ਤੇ ਫਿਰੇ ਡੁਲਿਆ

ਖਾਧੀ ਪੀਤੀ ਵਿਚ HITLER ਇਕ ਨਗ ਹੋਰ ਜੜ ਗਿਆ

ਮੇਰੀ ਕਲਗੀ ਲਾ ਕੇ ਰਤਨੋ ਦੇ ਨਾਲ ਖੜ ਗਿਆ

ਸਾਲੀਆਂ ਨੇ ਜਿਹੜੀ ਮੇਰੀ ਜੁੱਤੀ ਚੁੱਕੀ ਸੀ

ਉਹੀ ਜੁੱਤੀ ਲੈ ਕੇ ਸ਼ੁਕੀਨ ਮੁੰਡਾ HITLER ਦੇ ਪਿਛੇ ਪੈ ਗਿਆ

ਸਾਰੇ ਹੀ ਵਿਆਹ ਦਾ ਭੱਠਾ ਬਹਿ ਗਿਆ

ਮੱਥੇ ਹੱਥ ਰੱਖ ਬੈਠਾ ਰੋਵਾਂ ਵਿਚੋਲੇ ਨੂੰ

ਮੂਵੀ ਵਾਲੇ ਮੈਨੂੰ ਖਿਚੀ ਜਾਣ ਉਹਲੇ ਨੂੰ

ਕੋਈ ਕਹੇ ਤੇਰੇ ਨਾਲ ਫੋਟੋ ਕਰਵਾਉਣੀ ਆਂ

ਬਿਲੂ ਦੀ ਤਾਂ ਰਟ,ਤੇਰੀ ਸਾਲੀ ਵਿਆਹੁਣੀ ਆਂ

ਆਪਣੇ ਵਿਆਹ ਚ ਮੈ ਹੋ ਗਿਆ ਬੇਗਾਨਾ

ਕਰਮ ਖੋਹ ਕੇ ਲੈ ਗਿਆ ਮੇਰਾ ਸ਼ਗਨਾ ਦਾ ਗਾਨਾ

ਮੈਂ ਆਪਣੇ ਵਿਆਹ ਚ ਯਾਰੋ ਏਦਾਂ ਫਿਰਦਾ

ਜਿਵੇਂ ਮੇਲੇ ਚ ਗਵਾਚ ਗਿਆ ਹੋਵੇ ਤਾਇਆ ਭਾਨਾ

ਮੰਡ ਸਾਬ ਜਦੋਂ ਪੂਰੇ ਟੱਲੀ ਹੋ ਗਏ

ਬਰਾੜ ਦੇ ਚੇਤਕ ਚ ਬੋਤਲ ਲੁਕੋ ਗਏ

ਕਹਿੰਦੇ ਇਹ ਤਾਂ ਤੇਰੇ ਵਿਆਹ ਦੀ ਯਾਦਗਾਰ ਏ

ਰੱਬ ਸਭ ਜਾਣਦਾ ਉਹ ਪਾਰਾਵਾਰ ਏ

ਨੰਗੇ ਪੈਰੀਂ ਡਿੱਗਦਾ ਡਿਗਾਉਂਦਾ

ਮੈਂ ਪਹੁੰਚਿਆ ਸੀ ਲਾਵਾਂ ਤੇ

ਦੇਖ ਮੈਨੂੰ ਲੱਗਦਾ ਸੀ ਜਿਵੇਂ ਕਾਂ ਤੁਰੇ ਪਾਥੀਆਂ 'ਤੇ

ਤੇ ਹੋਵੇ ਆਖਰੀ ਸਾਹਾਂ 'ਤੇ

ਮੇਰਾ ਸਰਵਾਲਾ ਮੇਰੇ ਨਾਲ ਲੱਗ ਬਹਿ ਗਿਆ

ਛੇਤੀ ਕੰਮ ਨਬੇੜੋ ਬਾਬਾ ਜਾਂਦਾ ਹੋਇਆ ਕਹਿ ਗਿਆ

ਮੰਡ ਸਾਬ ਨੇ ਇਕੋ ਸਾਹੇ ਲਾਵਾਂ ਪੜਤੀਆਂ

ਰਹਿਗੀਆਂ ਸੀ ਕਸਰਾਂ ਜੋ,ਉਹ ਪੂਰੀਆਂ ਕਰਤੀਆਂ

ਉਹਤੋਂ ਬਾਅਦ ਫੇਰ ਮੇਰੇ ਯਾਰਾਂ ਮੈਨੂੰ ਘੇਰਿਆ

ਮੈਨੂੰ ਮੇਰੀ ਵਹੁਟੀ ਨਾਲ ਸਾਰੇ ਪੰਡਾਲ ਚ ਫੇਰਿਆ

ਥੱਕ ਹਾਰ ਆਖਰ ਮੈਂ ਸਟੇਜ ਉਤੇ ਬਹਿ ਗਿਆ

ਗਲ ਚੋਂ ਗੁਲਾਬੀ ਸਾਫਾ ਸਰਪੰਚ ਲਾਹ ਕੇ ਲੈ ਗਿਆ

ਕਹਿੰਦਾ ਮੈਂ ਤਾਂ ਇਹਦੀ ਬੀਨ ਬਣਾਉਣੀ ਆ

ਨੂਰ ਫਿਰਦੀ ਆ ਦੂਰ ਦੂਰ,ਅੱਜ ਉਹ ਨਚਾਉਣੀ ਆ

ਬਰਾੜ ਲੰਡੇ ਚਿੜੇ ਵਾਂਗੂੰ ਮੈਂਨੂੰ ਸਟੇਜ ਉਤੇ ਬੈਠਾ ਗਿਆ

ਕਰਮ ਮੇਰੇ ਮੂਹਰੇ ਆ ਕੇ ਬੱਕਰੇ ਬੁਲਾ ਗਿਆ

ਗਰਨੇਡ ਸਿੰਘ,'ਬੈਨ ਕਰੋ ਬੈਨ ਕਰੋ' ਅਨਾਉਂਸ ਕਰਾ ਗਿਆ

ਲੱਗਦਾ ਸੀ ਚੂੰਡੀ ਵਾਲਾ ਬੰਦਾ ਉਹਦੇ ਹੱਥ ਆ ਗਿਆ

ਨੱਚ ਨੱਚ ਪੀ ਜੇ ਵਾਲੇ ਝੱਲੇ ਹੋ ਗਏ

ਵਹੁਟੀ ਨਾਲ ਬੈਠੇ ਵੀ ਅਸੀ ਕੱਲੇ ਹੋ ਗਏ

ਬਿਲੂ ਬੱਕਰੇ ਨੂੰ ਜਵਾਬ ਮੇਰੀ ਸਾਲੀ ਦਾ ਆ ਗਿਆ

ਗੁੱਸੇ ਵਿਚ BILLU ਟੈੰਟ ਵਾਲਾ ਬਾਂਸ ਹਿਲਾ ਗਿਆ

NOXI ਦੇ ਹੱਥੋ ਖੋਹ ਕੇ ਸਮੋਸਾ ਸਰਪੰਚ ਖਾ ਗਿਆ

HITLER ਦੋ ਲੰਡੂ ਜਿਹੇ ਪੈਗ ਮੈਨੂੰ ਵੀ ਲਵਾ ਗਿਆ

ਪਾ ਕੇ ਸ਼ਗਨ ਸਾਰੇ ਫੋਟੋਆਂ ਖਿਚਾ ਗਏ

ਕਈ ਮੇਰੀ ਵਹੁਟੀ ਨਾਲ ਹੱਥ ਵੀ ਮਿਲਾ ਗਏ

ਭਾਬੀ ਭਾਬੀ ਕਹਿ ਕੇ ਸ਼ੌਂਕੀ ਨੇੜੇ ਹੁੰਦਾ ਜਾਂਦਾ ਸੀ

ਸਰਪੰਚ ਪਾਸੇ ਲੱਗਾ ਸਮੋਸਾ ਖਾਈ ਜਾਂਦਾ ਸੀ

ਵਿਹਲੇ ਹੋ ਕੇ ਉਹਨਾ ਮੈਨੂੰ ਸਟੇਜ ਉਤੋ ਲਾਹ ਲਿਆ

ਹੱਥ ਫੜ ਵਹੁਟੀ ਦਾ ਮੈ ਵੀ ਸੌਖਾ ਸਾਹ ਲਿਆ

ਡੋਲੀ ਵਾਲੀ ਕਾਰ ਦੇ ਟਾਇਰਾਂ ਚ ਛੜੇ ਨੇ ਸੂਏ ਮਾਰ ਤੇ

ਮੈਂ ਹੌਲੀ ਜਿਹੀ ਜਾ ਕੇ ਬਹਿ ਗਿਆ CodE@NamE47 ਦੀ ਕਾਰ ਚ

ਗੱਡੀ ਸੀ ਸ਼ਿੰਗਾਰੀ ਉਸ ਵਹੁਟੀ ਵਾਂਗਰਾਂ

ਤੁਰੀ ਜਦੋਂ ਡੋਲੀ,ਮੇਰੀ ਵਹੁਟੀ ਵੀ ਨਾ ਰੋਈ

ਵੇਖ ਮੈਨੂੰ ਜਾਂਦੇ ਛੜੇ ਨੇ ਮਾਰੀਆਂ ਚਾਂਗਰਾਂ

ਬਰਾੜ ਨੇ ਵੀ ਚੇਤਕ ਸੀ ਮੂਹਰੇ ਲਾ ਲਿਆ

ਪਾ ਪਾ ਪਟਾਕੇ ਮੇਰਾ ਸਿਰ ਖਾ ਲਿਆ

ਸ਼ੌਂਕੀ ਮੇਰੇ ਨਾਲ ਬੈਠਾ ਅਗਲੀ ਸੀਟ ਤੇ

ਨਾਲੇ ਨੱਚੀ ਜਾਵੇ ਉਦਾਸ ਜਿਹੇ ਗੀਤ ਤੇ

ਸਾਡੇ ਪਿਛੇ ਗੱਡੀਆਂ ਦੀ ਲਾਇਨ ਲੱਗ ਗਈ

'ਪਹਿਲਾਂ ਅਸੀਂ ਪਹਿਲਾਂ ਅਸੀਂ' ਜਨਤਾ ਕਹਿਣ ਲੱਗ ਗਈ

ਘਰ ਜਦੋਂ ਪਹੁੰਚੇ ਗੱਲ ਹੋਰ ਹੋ ਗਈ

SAGHI ਹੱਥੋਂ ਤੇਲ ਵਾਲੀ ਬੋਤਲ ਡੁਲ  ਗਈ

ਕਾਹਲੀ ਵਿਚ ਉਹ ਸਾਫ ਕਰਨਾ ਹੀ ਭੁਲ ਗਈ

ਏਨੇ ਚ ਬਰਾੜ ਹੁਣੀ ਆ ਪਹੁੰਚ ਗਏ

ਲੱਗਦਾ ਸੀ ਚੇਤਕ ਤੇ ਹਨੇਰੀ ਝੁਲ ਗਈ

ਸਣੇ ਚੇਤਕ ਬਰਾੜ ਕੌਲੇ ਵਿਚ ਵੱਜਿਆ

ਗਰਨੇਡ ਸਿੰਘ ਪਿਛੇ ਖੂੰਡਾ ਲਈ ਆਵੇ ਭੱਜਿਆ

ਕਹਿੰਦਾ ਅੱਜ ਛੱਡਣੇ ਨਹੀ ਕੁੱਟਣੇ ਜਰੂਰ

ਗਾਲਿਬ ਦੇ ਵਿਆਹ ਜਿਨਾ ਮਚਾਇਆ ਏ ਖਰੂਦ

ਸਾਢੇ ਸੱਤ ਵਜੇ ਅਸੀ ਘਰ ਆ ਵੜੇ

ਮਾਨ,ਮੰਡ,ਬਰਾੜ,ਸੰਧੂ,ਪਰਿੰਸ,ਸ਼ੌਂਕੀ

ਮਰਜਾਨਾ ਗਿਲ,ਗਰੇਵਾਲ,ਬਿਲੂ ਬੱਕਰਾ

ਸਰਬ ਗਿਲ,ਸ਼ੁਕੀਨ ਮੁੰਡਾ ਕਰਮ,ਸਾਰੇ ਪਾਈ ਜਾਣ ਭੰਗੜਾ

ਬੱਸ ਗਰਨੇਡ ਜੀ ਮੇਰੇ ਨਾਲ ਸੀ ਖੜੇ

ਐਂਟੀ,ਕੇਪੀ,ਮੁਸਕਾਨ,ਨੌਕਸੀ,ਤੇ ਦੇਸੀ ਕਬੂਤਰੀ

ਕੁਦਰਤ, ,ਬਲੌਰੀ ਤੇ ਨੂਰ ਚੁਪ ਚਾਪ ਖੜੀਆ

ਬਸ ਇਕ ਰਤਨੋ ਹੀ ਫਿਰੇ ਭੂਤਰੀ

ਪਾਣੀ ਜਦੋਂ ਮੇਰੀ ਮਾਂ ਨੇ ਮੇਰੇ ਸਿਰ ਉਤੋਂ ਵਾਰਿਆ

ਲੱਗਾ ਜਿਵੇ ਹੋਵਾਂ ਮੈਂ ਜਿਤੀ ਬਾਜ਼ੀ ਹਾਰਿਆ

ਲੱਗਦਾ ਅਜ਼ਾਦੀ ਮੇਰੀ ਖੋਹ ਹੋ ਗਈ

ਗਾਲਿਬ ਨੂੰ ਜੀਹਦਾ ਡਰ ਸੀ ਗੱਲ ਉਹ ਹੋ ਗਈ

ਮਾਂ ਨੇ ਪਾਣੀ ਵਾਰਿਆ ਤੇ ਮੈਂ ਵਿਹੜੇ ਪੈਰ ਧਰਿਆ
 
ਹੱਥ ਮੈ ਵਹੁਟੀ ਦਾ ਘੁੱਟ ਕੇ ਸੀ ਫੜਿਆ
 
ਜਾਪਦਾ ਸੀ ਵਿਹੜਾ ਮੈਨੂੰ ਚਾਨਣਾ ਨਾ ਭਰਿਆ
 
ਲੱਗੇ ਜਿਵੇ ਦਿੱਲੀ ਜਿੱਤੀ,ਭਾਵੇਂ ਸੀ ਮੈਂ ਹਰਿਆ
 
ਹਿਟਲਰ ਲਵੇ ਕਚੀਚੀਆਂ,
 
ਮੈ ਉਹਤੋ ਜਾਦਾ ਨਹੀ ਸੀ ਜਰਿਆ
 
ਇਕੋ ਰਟ ਲਾਈ ਮੈ ਤਾਂ ਭਾਬੀ ਨਾਲ ਨੱਚਣਾ
 
ਕੁਦਰਤ ਕਹੇ ਵਿਹੜਾ ਅੱਜ ਨੱਚ ਨੱਚ ਪੱਟਣਾ
 
ਸਰਪੰਚ ਕਹਿੰਦਾ ਨੂਰ ਨਚਾਉਣੀ ਹੁਣ ਨੀ ਪਿਛੇ ਹਟਣਾ
 
ਮਾਨ,ਸੰਧੂ,ਮੰਡ ਮੈਨੂੰ ਫੜ ਫੜ ਨੱਚਦੇ
 
ਨਾਲੇ ਟੇਡੀ ਅੱਖ ਨਾਲ ਮੇਰੀ ਵਹੁਟੀ ਵੱਲ ਤੱਕਦੇ
 
ਮੰਡ ਤੇ ਸ਼ੁਕੀਨ ਫਿਰਦੇ ਨੇ ਲੜਦੇ
 
ਬਿੰਦੇ ਝੱਟੇ ਪੈਗ ਲਾਉਣ ਅੰਦਰ ਵੜਦੇ
 
ਬਰਾੜ ਨੱਚੀ ਜਾਵੇ ਭਾਵੇ ਉਹਦੇ ਲੱਗੀਆ ਸੀ ਰਗੜਾਂ
 
ਕਹਿੰਦਾ Saghi ਮੈਨੂੰ ਚੰਗੀ ਲੱਗੇ ਮੈਂ ਕਿਓ ਉਹਦੇ ਨਾਲ ਝਗੜਾਂ
 
ਉਖੜੇ ਪੈਰਾਂ ਨਾਲ ਸੋਲਮੇਟ ਨੱਚਦਾ
 
ਬਲੌਰੀ ਕਹਿੰਦੀ ਇਹ ਤਾਂ ਮੇਰੇ ਨਾਲ ਜੱਚਦਾ
 
ਛੜਾ ਥਮਲੇ ਨੂੰ ਪਾਈ ਜਾਵੇ ਜੱਫੀਆਂ
 
ਕਹਿੰਦਾ ਆਪਾ ਆਸਾ ਹੁਣ ਰੱਬ ਉਤੇ ਰੱਖੀਆਂ
 
Nvikram ਦੀਆ ਖੁਸ਼ਕੀਆ KP ਨੇ ਚੱਕੀਆ
 
ਹੁਣ ਪੈਗ ਲਾ ਕੇ KP ਨੂੰ ਝੱਲੀ ਜਾਵੇ ਪੱਖੀਆ
 
ਨਾਲੇ ਮੁਸਕਾਨ ਨੂੰ ਮਾਰੀ ਜਾਵੇ ਅੱਖੀਆ

ਵਿਆਹ ਕੀ ਕਰਾਇਆ ਮੈ ਤਾਂ ਪੰਗਾ ਪਾ ਲਿਆ

ਬਾਪੂ ਮੇਰੇ ,ਮੇਰਾ ਸਰਵਾਲਾ ਢਾਹ ਲਿਆ

ਬੜਾ ਮੈ ਬਚਾਇਆ,ਉਹਦੇ ਫਿਰ ਵੀ ਦੋ ਵੱਜ ਗਈਆਂ

ਉਹਦੀ ਖੜਕੈਂਤੀ ਦੇਖ ਕੇਪੀ  ਤੇ ਬਲੌਰੀ ਭੱਜ ਗਈਆਂ

ਮੁਸਕਾਨ ਮੇਰੀ ਵਹੁਟੀ ਦੀ ਸੇਵਾ ਕਰੀ ਜਾਂਦੀ ਸੀ

ਨਾਲੇ ਸ਼ੌਂਕੀ ਦੇ ਪਈਆਂ ਦੇਖ,ਹਾਏ ਹਾਏ ਕਰੀ ਜਾਂਦੀ ਸੀ

ਕੁਦਰਤ,ਐਂਟੀ,ਰੂਬੀ,ਗਿਧੇ ਚ ਭੰਬੀਰੀ ਬਣ ਨੱਚੀਆ

ਛੜੇ ਨੇ ਥਮਲਾ ਛੱਡ ਤਾ ਹੁਣ ਸਾਡੇ ਕੱਟੇ ਨੂੰ ਪਾਈ ਜਾਵੇ ਜੱਫੀਆਂ

ਸਾਰੇ ਨੱਚੀ ਜਾਣ ਉਤੋਂ ਦੇਸੀ ਜੱਟ ਆਣ ਵੱਜਿਆ

ਔਖਾ ਹੋਈ ਜਾਵੇ ਕਹਿੰਦਾ ਮੈਨੂੰ ਕਿਓ ਨਹੀ ਸੱਦਿਆ

ਮਸਾਂ ਮੈਂ ਪਾਣੀ ਪਿਲਾ ਦੇਸੀ ਜੱਟ ਠੰਡਾ ਕੀਤਾ

ਸ਼ੌਂਕੀ ਏਦਾਂ ਬੈਠਾ ਜਿਵੇ ਕੁੱਕੜ ਹੋਵੇ ਲੰਡਾ ਕੀਤਾ

ਨਾਲੇ ਰੋਈ ਜਾਵੇ ਕਹਿੰਦਾ ਬਾਪੂ ਨੇ ਨਹੀ ਚੰਗਾ ਕੀਤਾ

ਸਰਪੰਚ ਨੇ ਸਮਝਾਇਆ,ਸ਼ੌਂਕੀ ਜ਼ਿੱਦ ਨਾ ਤੂੰ ਕਰ ਓਏ

ਕੀ ਹੋਇਆ ਕੇ ਭਾਬੀ ਨੇ ਨਹੀ ਬਿਠਾਇਆ

ਤੂੰ ਮੇਰੀ ਗੋਦੀ ਚੜ ਓਏ

ਲੈ ਕੇ ਗਰਨੇਡ ਸਿੰਘ ਦਾ ਖੂੰਡਾ ਸ਼ੌਂਕੀ,ਸਰਪੰਚ ਪਿਛੇ ਪੈ ਗਿਆ

ਰਹਿੰਦਾ ਖੂੰਹਦਾ ਵਿਆਹ ਦਾ ਹੋਰ ਭੱਠਾ ਬਹਿ ਗਿਆ
 
ਸਾਡਾ ਘਰ ਲੈਦਾ ਏ ਹੁਲਾਰੇ
 
ਵੇਖ ਨਵੇ ਵਿਆਹ ਦੇ ਨਜ਼ਾਰੇ
 
ਸ਼ੌਂਕੀ ਰੌਲਾ ਪਾਈ ਜਾਂਦਾ
 
ਭਾਬੀ ਦੀ ਗੋਦੀ ਅੱਜ ਬੈਠਣਾ
 
saghi ਕਹਿੰਦੀ ਭਾਬੀ ਨੂੰ
 
ਦੇਣੇ ਪੀਂਘ ਦੇ ਹੁਲਾਰੇ
 
 
ਕੋਈ ਸੋਚਦਾ ਨਹੀ ਮੇਰੇ ਬਾਰੇ
 
ਮੇਰੇ ਸਰਵਾਲੇ ਨੂੰ ਲੱਗੀ ਕਾਹਦੀ ਕਾਹਲੀ
 
ਪੱਟ ਕੇ ਮੇਰੀ ਕਲਗੀ ਇਹਨੇ ਸਿਰ ਤੇ ਸਜਾ ਲਈ
 
ਹੁਣ ਭਾਬੀ ਦੀ ਗੋਦੀ ਬੈਠਣ ਦੀ ਆ ਕਾਹਲੀ
 
ਪੈਗ ਲਾਈ ਫਿਰਦਾ ਏ ਚਾਲੀ
 
ਵਿਹੜੇ ਵਿਚ ਲਿਟੇ ,ਕਦੇ ਕਰੇ ਮਿੰਨਤਾ
 
ਬਾਪੂ ਨੇ ਫੜ ਉਹਨੂੰ ਮੰਜੇ ਨਾਲ ਬੰਨ ਤਾ
 
ਕਹਿੰਦਾ ਬੁਰੀ ਕਰੂੰ ਅੱਜ ਜਿਹਨੇ ਇਹਨੂੰ ਖੋਲਿਆ
 
ਨਾਲੇ ਮੈਨੂੰ ਦੱਸੋ ਵਿਹੜੇ ਚ ਤੇਲ ਕੀਹਨੇ ਡੋਲਿਆ
 
ਦੋ ਵਾਰ ਡਿਗਿਆ ਮੈਂ,ਭੋਰਾ ਵੀ ਨਾ ਬੋਲਿਆ
 
ਨੱਚ ਟੱਪ ਭੰਗੜੇ ਪਾ ਵਿਹਲੇ ਸਾਰੇ ਹੋ ਗਏ
 
ਕੱਠੇ ਹੋ ਸਾਰੇ ਮੇਰੀ ਵਹੁਟੀ ਕੋਲ ਖਲੋ ਗਏ
 
ਸਾਰੇ ਛੜੇ ਜੇਠ  ਵੀ ਦਿਉਰ ਹੋ ਗਏ
 
ਮੂੰਹ ਤਾਂ ਦਿਖਾਦੇ ਭਾਬੀ ,ਰੌਲਾ ਪਾਈ ਜਾਵੇ saghi
 
ਸੰਗਦੀ ਸੰਗਾਉਦੀ ਨੇ "ਉਹਨੇ"  ਘੁੰਡ ਚੱਕਤਾ
 
ਚੰਨ ਜਿਹੇ ਮੁਖੜੇ ਤੇ ਟਿੱਕਾ ਕਿੰਨਾ ਜੱਚਦਾ
 
ਪੱਤੀਆਂ ਗੁਲਾਬ ਦੀਆਂ ਬੁਲ ਸੂਹੇ ਲਾਲ ਨੇ
 
ਗੱਲਾਂ ਵੀ ਗੁਲਾਬੀ ਜਿਵੇ ਮਲਿਆ ਗੁਲਾਲ ਏ
 
ਅੱਖਾਂ ਨੇ ਬਲੌਰੀ ਜਿਵੇ ਹੋਣ ਕੱਚੇ ਕੱਚ ਦੀਆਂ
 
ਚੰਨ ਜਿਹੇ ਮੁਖੜੇ ਹੋਣ ਜਿਵੇ ਨੱਚਦੀਆਂ
 
ਮੇਰੇ ਵੱਲ ਦੇਖ ਕੇ ਉਹ ਝੱਟ ਸ਼ਰਮਾਅ ਗਈ
 
ਸੋਹਣੇ ਜਿਹੇ ਮੁਖੜੇ ਤੇ ਲਾਲੀ ਛਾ ਗਈ

ਕਿੰਨੀ ਸੋਹਣੀ ਭਾਬੀ ,ਕਹਿ ਕੇ saghi ਜੱਫੀ ਪਾ ਗਈ
 
ਇਨੇ ਨੂੰ ਇਕ ਕਾਰਾ ਹੋਰ ਹੋ ਗਿਆ
 
ਵਿਕਰਮ ਨੇ ਜਾ ਕੇ ਸ਼ੌਂਕੀ ਖੋਲਤਾ
 
ਹੁਣ ਉਹ ਫਿਰੇ ਭਾਬੀ ਵਾਲਾ ਕਮਰਾ ਟੋਲਦਾ

ਆ ਗਿਆ ਸੀ ਸ਼ੌਂਕੀ ਮੂੰਹ ਮੱਥਾ ਸਵਾਰ ਕੇ
 
ਮੈਂ ਵੀ ਉਹਨੂੰ ਹਾਂ ਕਹਿ ਤੀ ਹਾਰ ਕੇ
 
ਪੈਰੀਂ ਹੱਥ ਲਾ ਕੇ ਸ਼ੌਂਕੀ ਭਾਬੀ ਕੋਲ ਜਾ ਕੇ ਬਹਿ ਗਿਆ
 
ਕਹਿੰਦਾ ਭਾਬੀ ਅੱਜ ਬੁਰੀ ਹੋਈ ਮੇਰੇ ਨਾਲ
 
ਬੋਲਣ ਨਹੀ ਦਿੱਤਾ ਮੈਨੂੰ ਕਿਸੇ ਨੇ ਤੇਰੇ ਨਾਲ
 
ਹੋਇਆ ਕੀ ਜੇ ਅੱਜ ਦੋ ਘੁੱਟ ਸੀ ਮੈਂ ਲਾ ਲਏ
 
ਹੋ ਗਿਆ ਸੀ ਟੱਲੀ ਮੈਂ ਤਾਂ ਵੀਰ ਦੇ ਵਿਆਹ ਤੇ
 
ਮੈਂ ਤੇਰਾ ਦਿਓਰ ਲਾਡਲਾ ,ਮੈਨੂੰ ਗੋਦੀ ਅੱਜ ਬਹਿਣ ਦੇ
 
ਚੜ ਜਾਊਂ ਮੈਂ ਸੂਲੀ ,ਤੇਰੇ ਇਕ ਵਾਰੀ ਕਹਿਣ ਤੇ
 
ਥੋੜਾ ਸ਼ਰਮਾਅ ਕੇ ਉਹਨੇ ਸ਼ੌਂਕੀ ਗੋਦੀ ਚ ਬਿਠਾ ਲਿਆ
 
ਕਰ ਕੀ ਮੈਂ ਸਕਦਾ ਸੀ ,ਮੈਂ ਵੀ ਠੰਡਾ ਸਾਹ ਲਿਆ
 
ਲੈ ਕੇ ਸ਼ਗਨ ਸ਼ੌਂਕੀ ਬਾਗੋ ਬਾਗ ਹੋ ਗਿਆ
 
ਕਹਿੰਦਾ ਭਾਬੀ ਅੱਜ ਤੋਂ ਗੁਲਾਮ ਤੇਰਾ ਹੋ ਗਿਆ
 
ਮੇਰੀ ਵਹੁਟੀ ਵੇਖ ਸਾਰਿਆਂ ਦੇ ਸਾਹ ਖੜ ਗਏ
 
ਸਰਪੰਚ ਜੀ ਫਿਰ ਚੁਬਾਰੇ ਚੜ ਗਏ
 
ਕੁੜੀਆਂ ਭਾਬੀ ਨੂੰ ਲੈ ਰੋਟੀ ਖਾਣ ਲੱਗੀਆਂ
 
ਤੇ ਬਾਕੀ ਸਾਰੇ ਫਿਰ ਪੀਣ ਅੰਦਰ ਵੜ ਗਏ
 
SHUKEEN MUNDA ਪੀ ਪੀ ਕੇ ਝੱਲਾ ਹੋ ਗਿਆ
 
RAV GILL ਨੇ ਸ਼ੁਕੀਨ ਹੱਥੋਂ ਪਿਸਟਲ ਖੋਹ ਲਿਆ
 
ਫਾਇਰ ਕਰੀ ਜਾਵੇ ਨਾਲੇ ਸਭ ਨੂੰ ਡਰਾਵੇ
 
ਕੁੜੀਆਂ ਨੇ ਡਰ ਕੇ ਸੀ ਬੂਹਾ ਢੋਹ ਲਿਆ
 
SHUKEEN ਆਪ ਪੂਰਾ ਟੱਲੀ ਹੋ ਕੇ ਲਿਟਿਆ
 
VIKRAM ਨੇ ਉਹਨੂੰ ਸੁੱਤੇ ਪਏ ਨੂੰ ਕੁੱਟ ਸੁੱਟਿਆ
 
GUJJAR ਨੇ ਸਰਪੰਚ ਨੂੰ ਸੁਨੇਹਾ ਘੱਲਿਆ
 
ਚਾਚਾ ਅਤਰਾ ਵੀ ਖੜਾ ਪਾਈ ਜਾਵੇ ਰੌਲਾ
 
ਵਿਆਹ ਚ ਇਹ ਕੀ ਹੋ ਗਿਆ
 
ਭੇਜੋ ਕੋਈ ਸੁਨੇਹਾ ਗਰਨੇਡ ਸਿੰਘ ਨੂੰ
 
ਹੁਣ ਕਿਥੇ ਉਹ ਗਿਆ
 
ਮੈਂ ਖੜਾ ਡਰੀ ਜਾਵਾਂ,
 
SAGHI ਹੱਥ ਵਹੁਟੀ ਨੂੰ ਸੁਨੇਹੇ ਘੱਲੀ ਜਾਵਾਂ
 
ਕਿਤੇ ਉਹ ਨਾ ਡਰ ਜਾਵੇ
 
ਨਾਲੇ ਹੱਥ ਬੰਨਾ ਵਿਕਰਮ ਸਾਹਮਣੇ
 
ਕਿ ਉਹ ਚੁਪ ਕਰ ਜਾਵੇ
 
ਬਾਹਲਾ ਰੌਲਾ ਵਧਿਆ ਤੇ
 
ਛੜੇ ਨੇ ਵਿਹੜੇ ਚ ਆ ਕੇ ਰੌਲਾ ਚੁਕ ਤਾ
 
 
ਫੜਿਆ ਨਾ ਜਾਵੇ RAV GILL ਤਾਂ ਭੰਬੀਰੀ ਬਣਿਆ
 
ਸ਼ੌਂਕੀ ਉਹਦੇ ਮੂਹਰੇ ਐਂਵੇ ਫਿਰੇ ਤਣਿਆ
 
ਆ ਕੇ ਗਰਨੇਡ ਸਿੰਘ ਝਗੜਾ ਮੁਕਾਇਆ
 
ਇਕੋ ਸਾਹੇ ਉਹਨੇ ਫਿਰ RAV GILL ਨੂੰ ਸੀ ਢਾਇਆ
 
ਹਾਏ ਰੱਬਾ ਮੈਨੂੰ ਸੁਖ ਦਾ ਸੀ ਸਾਹ ਆਇਆ
 
ਉਤੋਂ ਮੇਰੀ ਬੇਬੇ ਮੈਨੂੰ ਆਣ ਜਗਾਇਆ
 
ਤੇ ਯਾਰੋ ਮੈਂ ਤੜਕੇ ਹੀ ਉਠ ਪੀ ਜੇ ਤੇ ਇਹ ਹਾਲ ਸੁਣਾਇਆ

 
 

5283
Kake ne tah att kitti payee aa..  Preet v ewe da hi likhda hunda c.. Nice  =D> =D>

thanks ji,

5284

Awesome !!
Bas bebe ji ne thoda jaldi karti... je thodi der rukk jande fer..asi thodi vohti v dekh lende :pagel:
RUBBIE JI saara viah pado,next pages te ,vikha dinna aa vohti v :D: :D:


Main ta hun padeya..sara....
I must say..this is the most funniest and creative post.. i have ever read on PJ
U deserve special Award for this.... :won:

thanks a lot ji

5285
veer ji mein senti ho geya thode veyah  di khushi  ch hun mein litna ethe pj  ch  :laugh: :laugh: :laugh: :laugh: :laugh: :laugh: :laugh: :laugh: :laugh: :laugh:

veer jinna marji litt  meri koshish aa tainu ik vaar badnam kern di
agge sarpanch aukha ho gaya ,hun tu mainu pakka dass de k badnam hona aa k nhi :D: :D: :D: :D: :D: :D: :D:

5286
Shayari / Re: ਪੀ ਜੇ ਸਭ ਦਾ ਸਾਂਝਾ ਏ
« on: March 12, 2011, 12:42:08 AM »
gheint likheya veer ji tusi v jaaan o  pj di jo saanu enna kuch visualize krwaune  o  :hug:

 
thanks veer :hug: :hug: :hug: :hug: :hug:

5287
Shayari / Re: ਪੀ ਜੇ ਸਭ ਦਾ ਸਾਂਝਾ ਏ
« on: March 12, 2011, 12:39:02 AM »
You are awesoommmmmmmmmmmeeeeeeeeeeeeeeee  :okk: :okk:  bahut hi sohna likhde ho ... all of them... nice!

pj te titlee,paundi firdi e kiklee
 
bhour ho geya behosh
 
jdo phullan vichon niklee

5288
Shayari / Re: ਪੀ ਜੇ ਸਭ ਦਾ ਸਾਂਝਾ ਏ
« on: March 12, 2011, 12:35:53 AM »
niceeeeeeeeeeeeeee onw last line is for me :D:

this topic is dedicate to u  :D:

5289
Fun Time / Re: ‎"Popular dialogues after drink"
« on: March 11, 2011, 01:23:19 PM »
ajj charhi ni :yawn:

5290
Shayari / Re: ਪੀ ਜੇ ਸਭ ਦਾ ਸਾਂਝਾ ਏ
« on: March 11, 2011, 12:22:50 PM »
 
 
thanks ,sab da,thode naal hi raunka ne PJ te :rockon: :rockon: :rockon: :rockon: :rockon: :rockon: :rockon: :rockon: :rockon:

5291
meri jaan chad  :angr: :angr: :angr: :angr: :angr: :angr: :angr: :angr: :angr: :angr: :angr: :angr:   khota khota lai aa......

ese khote ne ik din arbi ghorha ban jaana aa ,fer photo kraunda firenga ehde naal :D: :D: :D: :D: :D: :D: :D: :D: :D: :D: :D:






nhi veer mainu nhi lood mai chala tere viah to ok bye  :angr: :angr: :angr: :angr: :angr: :angr: :angr: :angr: :angr:

 
chal veer gussa na ker enne ,yahoo te aa k gaala kadh lai,per hitler di jaggo aa agle week,jaroor ayi :blah: :blah: :blah: :blah:

5292
hanji suneha mai de dita c bhabhi nu but koi jwaab ni dita ohna ne hle......   :blah:

aje oh darri hoyi a saghi,tu ohde naal hi rhi ,hun agle week HITLER di jaggo kadhni aa apa ,fer vekhi gidde ch dhmaala paundi teri bhabi :D:

5293
meri jaan chad  :angr: :angr: :angr: :angr: :angr: :angr: :angr: :angr: :angr: :angr: :angr: :angr:   khota khota lai aa......

ese khote ne ik din arbi ghorha ban jaana aa ,fer photo kraunda firenga ehde naal :D: :D: :D: :D: :D: :D: :D: :D: :D: :D: :D:

5294
:okk:

saghi mera suneha de ditta c apni bhabi nu  :blush:
nale chup chup kyun aa ajj

5295
Shayari / Dedicate to the people,died in Tsunami in Japan
« on: March 11, 2011, 12:04:57 PM »
 
 
ਕੀ ਡਾਢੇ ਰੱਬ ਨੂੰ ਕਹਿ ਸਕਦੇ

ਸਭ ਉਹਦੀਆਂ ਮੌਜਾਂ ਨੇ

ਸੁੱਤਿਆਂ ਨੂੰ ਹੀ ਆ ਧਾੜ ਪਈ

ਚੜ ਆਈਆਂ ਫੌਜਾਂ ਨੇ

ਧਰਤੀ ਦੇ ਚੱਪੇ ਚੱਪੇ ਤੇ

ਕਹਿੰਦੇ ਉਹਦਾ ਵਾਸਾ ਏ

ਹਰ ਸਾਹ ਵਿਚ ਆਪੇ ਚੱਲਦਾ ਏ

ਸਭ ਉਹਦਾ ਭਰਵਾਸਾ ਏ

ਕਦੇ ਜ਼ਿੰਦਗੀ ਹਰ ਲੈਂਦਾ

ਕਦੇ ਜੀਵਨ ਦਾਤਾ ਏ

ਜਿਹਦੇ ਕਣ ਕਣ ਵਿਚ ਵਸਦਾ ਸੀ

ਉਹ ਬਾਗ ਉਜਾੜ ਦਿੱਤਾ

ਧਰਤੀ ਫੁਲਵਾੜੀ ਤੇਰੀ ਏ

ਇਹਦਾ ਰੂਪ ਵਿਗਾੜ ਦਿੱਤਾ

"ਪਵਨ ਗੁਰੂ ਪਾਣੀ ਪਿਤਾ"

ਸਾਡੀ ਬਾਣੀ ਕਹਿੰਦੀ ਏ

ਰੱਬਾ ਆਪਣੇ ਬੋਲਾਂ ਨੂੰ

ਤੂੰ ਆਪ ਵਿਸਾਰ ਦਿੱਤਾ

ਬਸ ਇਕੋ ਅਰਜ਼ ਮੇਰੀ

ਧਰਤੀ ਤੇ ਮਿਹਰ ਕਰੀਂ

ਕਲਯੁਗ ਦੇ ਜੀਵਾਂ ਨੂੰ 

ਦਾਤਾ ਤੂੰ ਮਾਫ ਕਰੀਂ

ਜੋ ਤੁਰ ਗਏ ਦੁਨੀਆਂ ਤੋਂ

ਪਾਣੀ ਵਿਚ ਪਾਣੀ ਹੋ ਗਏ

ਤੇਰੇ ਚੋਂ ਉਪਜੇ ਸੀ

ਤੇ ਤੇਰੇ ਵਿਚ ਸਮੋ ਗਏ

ਉਹਨਾ ਮਾਸੂਮਾ ਨੂੰ

ਤੂੰ ਸਵੀਕਾਰ ਕਰੀਂ
 

5296
 
 
THANKS SAREYAN DA
PJ ROCKSSSSSSSSSSSSS :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon:

5297
Shayari / ਪੀ ਜੇ ਸਭ ਦਾ ਸਾਂਝਾ ਏ
« on: March 11, 2011, 11:20:55 AM »
 
ਪੀ ਜੇ ਸਭ ਦਾ ਸਾਂਝਾ ਏ

ਕੋਈ ਹੀਰ ਤੇ ਕੋਈ ਰਾਂਝਾ ਏ

ਏਥੇ ਮੇਲਾ ਲੱਗਿਆ ਰਹਿੰਦਾ ਏ

ਕੋਈ ਆਉਦਾ ਏ ਕੋਈ ਜਾਂਦਾ ਏ

ਕਿਤੇ ਤੁਰਲੇ ਵਾਲੀਆਂ ਪੱਗਾਂ ਨੇ

ਚੁੰਨੀਆ ਨੇ ਲਾਈਆਂ ਅੱਗਾਂ ਨੇ

ਕਿਤੇ ਟੌਪ ਤੇ ਕਿਧਰੇ ਜੀਨਾਂ ਨੇ

ਕੁੜੀਆਂ ਪੱਟੀਆਂ ਕਿਤੇ ਸ਼ੁਕੀਨਾ ਨੇ

ਕਿਤੇ ਹੀਰ ਸਹੇਲੀਆਂ ਨਾਲ ਫਿਰੇ

ਕਿਤੇ ਰਾਂਝਾ ਚੂਰੀ ਖਾਂਦਾ ਏ

ਕੋਈ ਮਜਨੂੰ ਬਣ ਕੇ ਬੈਠਾ ਏ

ਤੇ ਗੱਲਾਂ ਦੇ ਵੱਟੇ ਖਾਂਦਾ ਏ
 

5299
Introductions / New Friends / Re: its time to say good bye
« on: March 11, 2011, 09:24:36 AM »
 
bai na  tu bhulna na tera chetak  bhulna :hug: :hug: :hug: :hug: :hug: :hug: :hug: :hug: :hug:

5300
 
ਪੀ ਜੇ ਤੇਰੇ ਕਰਕੇ ਨੀ ਸਾਡੇ ਹੋਗੇ ਚਰਚੇ ਨੀ

ਹੁਣ ਬੈਠੇ ਰਹਿਨੇ ਆਂ ਸਾਡੇ ਘੱਟ ਗਏ ਖਰਚੇ ਨੀ

ਕੁਝ ਗੱਲਾਂ ਸਿਖ ਲਈਆ,ਕੁਝ ਬਾਤਾਂ ਆ ਗਈਆਂ

ਕੁਝ ਕੁੜੀਆ ਚਿੜੀਆ ਵੀ ਸਾਡੇ ਦਿਲ ਤੇ ਛਾ ਗਈਆਂ

ਕੁਝ ਯਾਰ ਕਮਾ ਲਏ ਨੇ ਤੇਰੇ ਵਿਹੜੇ ਖੜ ਕੇ ਨੀ
 

Pages: 1 ... 260 261 262 263 264 [265] 266 267 268 269 270 ... 317