This section allows you to view all posts made by this member. Note that you can only see posts made in areas you currently have access to.
Topics - RG
Pages: 1 ... 21 22 23 24 25 [26] 27 28 29 30 31 ... 40
501
« on: March 30, 2011, 12:15:04 AM »
ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ
ਸੋਹਣਾ ਦਿਲਦਾਰ ਗੁੰਮ ਹੈ ਗੰਮੁ ਹੈ
ਨਾਮ ਰੱਖਿਆ ਸੀ ਸ਼ੌਂਕ ਨਾ ਸ਼ੌਂਕੀ
ਗੁੰਮ ਹੈ-ਗੰਮੁ ਹੈ-ਗੁੰਮ ਹੈ-ਗੰਮੁ ਹੈ
ਹਰ ਸਾਹ ਤੇਰੀ ਮੰਗਦਾ ਏ ਖੈਰ ਵੇ
ਤੇਰੇ ਹਾਂ ਬਸ ਤੇਰੇ, ਨਹੀ ਹਾਂ ਗੈਰ ਵੇ
ਰਾਹ ਸਾਡੇ ਦਿਲ ਦਾ ਆਪ ਤੂੰ ਸੀ ਲਭਿਆ
ਜਾਣ ਲਗੇ ਤੂੰ ਆਪਣਾ ਰਾਹ ਵੀ ਨਾ ਦੱਸਿਆ
ਜੇ ਕਿਤੇ ਪੜਦਾ ਸੁਣਦਾ ਹੋਵੇ
ਉਹਨੂੰ ਮੇਰੀ ਯਾਰੀ ਦਾ ਵਾਸਤਾ
ਇਕ ਵਾਰੀ ਆ ਕੇ ਮਿਲ ਜਾਵੇ
ਸ਼ੇਅਰ ਕੋਈ ਲਿਖਿਆ ਨਾ ਜਾਂਦਾ
ਮੇਰੇ ਇਕ ਯਾਰ ਗੁੰਮ ਹੈ ਗੰਮੁ ਹੈ
ਨਾਮ ਰੱਖਿਆ ਸੀ ਸ਼ੌਂਕ ਨਾ ਸ਼ੌਂਕੀ
ਗੁੰਮ ਹੈ-ਗੰਮੁ ਹੈ-ਗੁੰਮ ਹੈ-ਗੰਮੁ ਹੈ :hug: :hug: :hug: :hug:
502
« on: March 29, 2011, 02:12:08 PM »
ਅੱਜ ਦਿਲ ਬੜਾ ਹੈ ਉਦਾਸ
ਮੁੱਕ ਚੱਲੇ ਦਿਲੋਂ ਅਹਿਸਾਸ
ਅੱਖੀਆਂ ਦੇ ਦੀਵੇ ਹੁਣ ਬੁਝ ਚਲੇ
ਰਹੀ ਚਾਨਣਾ ਦੀ ਹੁਣ ਨਾ ਕੋਈ ਆਸ
ਅੱਜ ਦਿਲ ਬੜਾ ਹੈ ਉਦਾਸ
ਸੋਚਾਂ ਦਿਆਂ ਪੰਛੀਆਂ ਦੇ ਖੰਭ ਕਿਸੇ ਨੋਚ ਸੁਟੇ
ਭਰਾਂ ਦਸ ਕਿੱਦਾਂ ਪਰਵਾਜ਼
ਖੌਰੇ ਕਿਸ ਲੁਟ ਲਏ ਨੇ ਰੰਗ ਮੇਰੇ ਹਾਸਿਆਂ ਦੇ
ਦੇਵਾਂ ਕਿੰਝ ਦਿਲ ਨੂੰ ਧਰਾਸ
ਅੱਜ ਦਿਲ ਬੜਾ ਹੈ ਉਦਾਸ
503
« on: March 29, 2011, 05:05:52 AM »
ਮੈਂ ਤੇ ਮੇਰਾ ਕਮਰਾ ਅਕਸਰ ਗੱਲਾਂ ਕਰਦੇ ਹਾਂ
ਮੇਰੇ ਜਾਣ ਪਿਛੋਂ ਕੰਧਾਂ
ਪਤਾ ਨੀ ਕੀ ਚੁਗਲੀਆਂ ਕਰਦੀਆਂ ਨੇ
ਰੋਜ਼ ਥੋੜਾ ਬਹੁਤਾ ਕਮਰੇ ਦਾ ਹਿਲਦਾ ਸਮਾਨ
ਹੁਣ ਨਹੀਉ ਰਿਹਾ ਹਵਾਵਾਂ ਤੇ ਯਕੀਨ
504
« on: March 28, 2011, 07:44:14 AM »
ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ ਦਿਲ ਵਿਚ ਸਾਰਿਆਂ ਦਾ ਬੜਾ ਹੈ ਸਤਿਕਾਰ ਭਾਵੇਂ ਦਿਲੋਂ ਗਏ ਹਾਰ ਪਿਆਰ ਦੇ ਹਾਂ ਹੱਕਦਾਰ ਯਾਰਾਂ ਬੇਲੀਆਂ ਦਾ ਵੀ ਰੱਖੀਦਾ ਪੂਰਾ ਹੈ ਖਿਆਲ ਕੁੜੀਆਂ ਦੇ ਮੂਹਰੇ ਦਿਲ ਜਾਨੇ ਅਸੀਂ ਹਾਰ ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ ਪੀ ਜੇ ਤੇ ਸਮੇ ਦਾ ਵੀ ਪਤਾ ਨਹੀਉ ਚੱਲਦਾ Chat ਵਿਚ ਗੱਲ ਦਾ ਕੋਈ ਹੱਲ ਨਹੀਉ ਲੱਭਦਾ ਜਦੋ ਯਾਰ ਨਾਲ ਜੁੜ ਜਾਏ ਪਿਆਰ ਵਾਲੀ ਤਾਰ ਫੇਰ ਤਾ ਲੱਗਦਾ ਪੀ ਜੇ ਤੇ ਆ ਗਈ ਬਹਾਰ ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ
ਸੁਣਿਆ ਪਿਆਰ ਮਿਲਦਾ ਮੁਕੱਦਰਾਂ ਦੇ ਨਾਲ ਪਰ ਯਾਰ ਪੀ ਜੇ ਤੇ ਬੈਠੇ ਨੇ ਬੇਸ਼ੁਮਾਰ ਰੱਖੀ ਦਿਲ ਵਿਚ ਨਾ ਕੋਈ ਖਾਰ ਤੈਨੂੰ ਮਿਲਣਗੇ ਦਿਲਬਰ ਯਾਰ ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ
505
« on: March 28, 2011, 07:31:38 AM »
ਬੰਦਾ ਆਪਣੇ ਨਾਲ ਆਪੇ ਕਰਦਾ ਏ ਮਾੜੀ
ਕਿਉ ਗੱਲ ਸਹੀ ਆ ਨਾ ਆੜੀ
ਪਹਿਲਾਂ ਆਪ ਲਾਉਂਦਾ ਉਡਾਰੀ
ਫੇਰ ਹੱਥ ਜਦੋ ਆਉਦਾ ਸ਼ਿਕਾਰੀ
ਫੇਰ ਵੱਜਦੀ ਨੀ ਤਾੜੀ
ਕਿਉਂ ਗੱਲ ਸਹੀ ਆ ਨਾ ਆੜੀ
ਪਹਿਲਾਂ ਖਾਂਦੇ ਸੀ ਅਚਾਰ ਨਾਲ ਰੋਟੀ
ਹੁਣ ਪੀਜ਼ੇ ਬਰਗਰ ਦੀ ਸਰਦਾਰੀ
ਫੇਰ ਕਹਿੰਦੇ ਲਗ ਗਈ ਬਿਮਾਰੀ
ਕਿਉਂ ਗੱਲ ਸਹੀ ਆ ਨਾ ਆੜੀ
ਪਹਿਲਾਂ ਚੁਕ ਚੁਕ ਅੱਡੀਆਂ ਲੈਦਾ ਫਿਰੇ ਫਾਹੇ
ਚਾਦਰ ਚੋਂ ਬਾਹਰ ਪੈਰ ਪਸਾਰੇ
ਫਿਰ ਕਹਿੰਦਾ ਮੇਰੀ ਚਾਦਰ ਕੀਹਨੇ ਪਾੜੀ
ਕਿਉ ਗੱਲ ਸਹੀ ਆ ਨਾ ਆੜੀ
ਕਦੇ ਨੈਟ ਉਤੇ ਜਾ ਕੇ ਨੱਢੀਆਂ ਫਸਾਉਦਾ
ਫਿਰ ਮਾਪਿਆਂ ਨਾ ਲੜ ਭਿੜ ਵਿਆਹ ਕਰਵਾਉਦਾ
ਜਦੋਂ ਹੋ ਜੇ ਝੁੱਗਾ ਚੌੜ ਕੋਈ ਚੱਲਦਾ ਨਾ ਜੋਰ
ਫੇਰ ਕਹਿੰਦਾ ਮੇਰੀ ਤਾਂ ਕਿਸਮਤ ਹੀ ਮਾੜੀ
ਕਿਉ ਗੱਲ ਸਹੀ ਆ ਨਾ ਆੜੀ
506
« on: March 28, 2011, 06:44:08 AM »
ਡੂੰਘਾ ਲਿਖਦਾ ਲਿਖਦਾ ਠੇਕੇ ਪਹੁੰਚ ਗਿਆ
ਲੈ ਕੇ ਬੋਤਲ ਮੈ ਘਰ ਆਪਣੇ ਪਹੁੰਚ ਗਿਆ
ਸਿਪ ਸਿਪ ਕਰਦੇ ਪੈਗ ਅੰਦਰ ਪਹੁੰਚ ਗਏ
ਗੱਲ ਫੇਰ ਵੀ ਡੂੰਘੀ ਕੋਈ ਬਾਹਰ ਨੀ ਆਈ
ਦਿਨ ਚੜਿਆ ਸਿਰ ਮੈ ਫੜਿਆ
ਡੂੰਘਾ ਲਿਖਣ ਲਈ ਕਿਹੜੇ ਵੇਲੇ ਠੇਕੇ ਵੜਿਆ
507
« on: March 28, 2011, 06:14:21 AM »
ਵਗਦੀ ਪਿਆਰ ਵਾਲੀ ਹਨੇਰੀ ਹੋਵੇ
ਗੱਲ ਬਸ ਤੇਰੀ ਤੇ ਮੇਰੀ ਹੋਵੇ
ਰਾਤ ਭਾਵੇ ਕਾਲੀ ਮੱਸਿਆ ਦੀ ਹੋਵੇ
ਚਿਹਰਾ ਪਿਆਰ ਦਾ ਚਮਕਦਾ ਹੋਵੇ
508
« on: March 28, 2011, 05:35:56 AM »
ਨਾ ਪਿਆਰ ਵਿਚ ਦਰਦ ਨੇ
ਨਾ ਪਿਆਰ ਵਿਚ ਉਡੀਕਾਂ ਨੇ
ਪਿਆਰ ਵਿਚ ਤਾਂ ਮੌਜ਼ਾ ਨੇ
ਬਹੁਤੇ ਲੈਂਦੇ ਨੇ ਨਜ਼ਾਰੇ
ਕਈ ਲਿਖਦੇ ਵਿਚਾਰੇ
ਕੰਡਿਆ ਤੇ ਮੂਰਖ ਬਹਿੰਦੇ ਨੇ
ਭੋਰ ਫੁੱਲਾਂ ਦੇ ਨਜ਼ਾਰੇ ਲੈਂਦੇ ਨੇ
509
« on: March 28, 2011, 03:36:16 AM »
ਆਖਰ ਸੀ ਅਸਰ ਹੋਵਣਾ ਕੁਝ ਤਾਂ ਬਹਾਰਾ ਦਾ, ਸਾਡੇ ਵੀ ਵਿਹੜੇ ਖਿੜ ਪਿਆ ਫੁੱਲ ਇੰਤਜ਼ਾਰਾ ਦਾ ਜੀਵਨ ਸੀ ਇੱਕੋ, ਪਹਿਲੀ ਹੀ ਬਾਜ਼ੀ 'ਚ ਹਾਰਿਆ, ਹਾਏ ਜੇ ਹੋਰ ਹੋਵੰਦੇ ਰੱਜ ਕੇ ਤਾ ਹਾਰਦਾ ਖਾ ਕੇ ਹਜ਼ਾਰ ਝਟਕੇ ਵੀ ਹਾਲੀ ਨਾ ਟੁੱਟਿਆ, ਹਾਂ ਸੋਚਦਾ ਕਿ ਕੈਸਾ ਇਹ ਰਿਸ਼ਤਾ ਪਿਆਰ ਦਾ ਪੋ੍.ਮੋਹਨ ਸਿੰਘ
510
« on: March 27, 2011, 06:44:24 AM »
ਆ ਗਈ ਪੀ ਜੇ ਵਾਲੀ ਲਾਰੀ
ਨਾ ਕੋਈ ਬੂਹਾ ਨਾ ਕੋਈ ਬਾਰੀ
ਖੜਕੀ ਜਾਵੇ ਸਾਰੀ ਦੀ ਸਾਰੀ
ਮੰਗੀ ਪਤਾ ਨਹੀ ਕਿਥੋਂ ਉਧਾਰੀ
ਉਤੋ ਮੱਤ ਗਰਨੇਡ ਦੀ ਮਾਰੀ
ਕਰੀ ਜਾਵੇ ਟੂਰ ਦੀ ਤਿਆਰੀ
ਵੰਡਦਾ ਟਿਕਟਾਂ ਵਾਰੋ ਵਾਰੀ
ਕਹਿੰਦਾ ਆ ਜੋ ਜਿਹਨੇ ਜਾਣਾ ਟੂਰ ਤੇ
ਸਰਪੰਚ ਨੱਚੀ ਜਾਵੇ
ਉਹ ਤਾਂ ਮਰ ਗਿਆ ਨੂਰ ਤੇ ਜਨਤਾ ਟਿਕਟਾਂ ਪਿਛੇ ਪੈ ਗਈ
ਸਾਗੀ ਪਹਿਲਾਂ ਹੀ ਜਾ ਕੇ ਬਹਿ ਗਈ
ਮੁਸਕਾਨ ਵੀ ਸਰਪੰਚ ਦੇ ਨਾਲ ਖਹਿ ਗਈ
ਕਹਿੰਦਾ, ਮੋਢਾ ਮਾਰ ਕੇ ਜਾਨ ਕੱਢ ਲੈ ਗਈ
ਹੁਣ ਮੈਨੂੰ ਨਕਲੀ ਸਾਹ ਦਿਓ
ਮੈਨੂੰ ਕੁਝ ਹੋਈ ਜਾਂਦਾ ,
ਮੇਰੇ ਗਲ ਸੰਗਲ ਪਾ ਦਿਓ ਗੁਜਰ ਬੈਠਾ ਚੁਪ ਚੁਪੀਤਾ
ਖਬਰੇ ਉਹਨੂੰ ਕਿਸੇ ਕੀ ਕੀਤਾ
ਬੈਠਾ ਗੂਗਲ ਟਰਾਂਸਲੇਟ ਖੋਲ ਕੇ
ਕਹਿੰਦਾ ਮੈਨੂੰ ਕੁਝ ਸਮਝ ਨਹੀ ਆਉਦਾ
ਮੈਂ ਕੀ ਕਰਨਾ ਬੋਲ ਕੇ ਸੰਧੂ ਐਂਟੀ ਦੇ ਨਾਲ ਬਹਿ ਗਿਆ
ਜਾਂਦਾ ਮੇਰੇ ਕੰਨ ਵਿਚ ਕਹਿ ਗਿਆ
ਕੀ ਹਾਲ ਭੋਲੇ ਕੇ ਟਿੱਡੇ ਦਾ
ਮੈ ਕਿਹਾ ਹਾਲ ਹੂਲ ਕੀ ਹੋਣਾ
ਆਪਾਂ ਜੱਟ ਜਲੇਬੀ ਵਰਗੇ ਸਿੱਧੇ ਆਂ ਫਲਾਇੰਗ ਗਿੱਲ ਨੇ ਭੜਥੂ ਪਾ ਤਾ
ਮਜਨੂੰ ਬੱਸ ਦੀ ਛੱਤ ਤੇ ਲੈਂਡ ਕਰਾਤਾ
ਮੈਂ ਮੁਸਕਾਨ ਨੂੰ ਉਹਦੇ ਕੋਲ ਬੈਠਾ ਤਾ
ਕਹਿੰਦਾ ਮੈਨੂੰ ਲੈਲਾ ਭੁਲ ਗਈ ਕੁੜੀਏ
ਤੂੰ ਦਿਲ ਤੇ ਕੈਸਾ ਜਾਦੂ ਪਾ ਤਾ ਪਿਛਲੀ ਸੀਟ ਤੇ ਚੱਲਦੀ ਏ
ਬਲੌਰੀ ਤੇ ਪੀ੍ਤ ਦੀ ਪੇ੍ਮ ਕਹਾਣੀ
ਦੇਖ ਉਹਨਾ ਨੂੰ ,ਨਖਰੋ ਦੇ ਸਿਰ
ਪੈ ਗਿਆ ਸੌ ਘੜੇ ਪਾਣੀ
ਕਹਿੰਦੀ ਕਿਥੇ ਮਰ ਗਿਆ ਸ਼ੌਂਕੀ
ਉਹਨੇ ਮੇਰੀ ਕਦਰ ਨਹੀ ਜਾਣੀ ਸਾਰੇ ਬਹਿ ਗਏ ਨੇ ਸੀਟਾਂ ਮੱਲ ਕੇ
ਕੇਪੀ ਸੱਦ ਲੀ ਸੁਨੇਹਾ ਘੱਲ ਕੇ
ਉਹ ਮਰਜਾਨੇ ਗਿੱਲ ਨਾਲ ਬਹਿ ਗਈ ਏ
ਫੁਸ ਫੁਸ ਕਰਕੇ ਪਤਾ ਨੀਂ ਕੀ ਉਹਦੇ
ਕੰਨ ਵਿਚ ਕਹਿ ਗਈ ਏ
ਗਰਨੇਡ ਵਾਜਾਂ ਜਾਵੇ ਮਾਰੀ
ਕਹਿੰਦਾ ਕੋਈ ਰਹਿ ਨਾ ਜਾਵੇ ਸਵਾਰੀ
ਅਸੀਂ ਅੱਜ ਟੂਰ ਤੇ ਚੱਲੇ ਜੀ
ਰੱਖਿਓ ਪੀ ਜੇ ਦਾ ਜਰਾ ਖਿਆਲ
ਕਰਾ ਦਿਊਂ ਬੱਲੇ ਬੱਲੇ ਜੀ
511
« on: March 26, 2011, 01:05:30 PM »
ਪੀ ਜੇ ਸਰਪੰਚ ਕੁਝ ਨਹੀ ਜਾਣਦਾ
ਸਾਰਾ ਦਿਨ ਰਹਿੰਦਾ ਪੀ ਜੇ ਦੀ ਖਾਕ ਛਾਣਦਾ
ਕੁੜੀਆ ਨੂੰ ਕੁਮੈਂਟ ਕਰਦਾ
ਤੇ ਕਹਿੰਦਾ ਮੈ ਥੋਡੇ ਹਾਣ ਦਾ
ਨੂਰ ਦੇ ਪਿਛੇ ਘੁੰਮਦਾ ਤੇ
ਖਿਆਲ ਰਖਦਾ ਮੁਸਕਾਨ ਦਾ
ਹਜੇ PJ ਦਾ ਸਰਪੰਚ ਕੁਝ ਨਹੀ ਜਾਣਦਾ
512
« on: March 26, 2011, 12:12:19 PM »
ਮੈਂ ਤਾਂ ਥਾਣੇਦਾਰ ਹੋ ਗਿਆ
ਸਾਡਾ ਜੀ ਵਿਆਹ ਹੋ ਗਿਆ
ਘਰ ਹੁਣ ਠਾਣਾ ਹੋ ਗਿਆ
ਰੋਜ਼ ਦੇਣੀ ਪੈਂਦੀ ਏ ਰਿਪੋਟ
ਜਨਾਬ ਦਾ ਬੁਰਾ ਹਾਲ ਹੋ ਗਿਆ
ਮੈ ਤਾਂ ਥਾਣੇਦਾਰ ਹੋ ਗਿਆ
ਰੋਜ਼ ਲੈਂਦਾ ਏ ਤਲਾਸ਼ੀ ਪਿਆਰ ਮੇਰਾ
ਕੱਟ ਦਾ ਏ ਚਲਾਣ ਬਾਰ ਬਾਰ ਮੇਰਾ
ਸਾਡਾ ਜੀ ਵਿਆਹ ਹੋ ਗਿਆ
ਮੈ ਤਾਂ ਥਾਣੇਦਾਰ ਹੋ ਗਿਆ
513
« on: March 25, 2011, 01:16:08 PM »
ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆਂ ਤੂੰ ਜਾਣੇ ਅਰਮਾਨ ਤੇਰੇ ਖਿੰਡ ਉਏ ਛੱਡ ਖਹਿੜਾ ਇਸ਼ਕੇ ਦਾ ਚੱਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆਂ ਤੂੰ ਵਗਦੀ ਹਨੇਰੀ ਵਿਚ ਦੀਵੇ ਕਾਹਨੂੰ ਧਰਦੈਂ ਉਡਦਿਆਂ ਪੰਛੀਆ ਦੇ ਪਰਛਾਵੇ ਫੜਦੈਂ ਚੜੀਆਂ ਹਨੇਰੀਆਂ 'ਚ, ਬੰਦਾ ਆਪ ਗੁੰਮ ਜਾਂਦਾ ਦੱਸ ਕਿਥੋ ਲੱਭ ਲੈਂ ਗਾ ਪਿੰਡ ਓਏ ਛੱਡ ਖਹਿੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਕਿਹੜੀਆਂ ਹਵਾਵਾਂ ਵਿਚ ਆਈ ਜਾਨਾ ਰੁੜ ਕੇ ਕਿਥੋ ਕਿਥੇ ਆ ਗਿਆਂ ਤੂੰ ਵੇਖ ਪਿਛੇ ਮੁੜ ਕੇ ਇਸ਼ਕੇ ਤੋਂ ਕੋਰੇ ਲੋਕਾਂ, ਮੋੜ ਦੇਣਾ ਖਾਲੀ ਤੈਨੂੰ ਸੁੱਕਿਆਂ ਖੂਹਾਂ ਤੋ ਜਿਵੇ ਟਿੰਡ ਓਏ ਛੱਡ ਖਹਿੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਤੂੰ ਇਕ ਦਿਨ ਰਾਹੀਆ ਤੇਰੀ, ਤੋਰ ਜਾਣੀ ਰੁਕ ਓਏ ਮੰਜ਼ਿਲਾਂ ਤੋਂ ਪਹਿਲਾਂ ਤੇਰਾ ਰਾਹ ਜਾਣਾ ਮੁੱਕ ਓਏ ਪਰਗਟ ਰਹਿਜੇਂ ਗਾ ਤੂੰ ਕੱਲਾ ਖੜਾ ਦੁਨੀਆ' ਚ ਹੁੰਦਾ ਜਿਊ ਬੰਨੇ ਤੇ ਸੁੱਕਾ ਰਿੰਡ ਵੇ ਛੱਡ ਖਹਿੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਤੂੰ
singer-HARJEET HARMAN
514
« on: March 25, 2011, 06:53:19 AM »
ਕਈ ਦਿਨ ਹੋ ਗੇ ਨੀਂਦ ਨਾ ਆਵੇ ਪਲ ਪਲ ਤੇਰੀ ਯਾਦ ਸਤਾਵੇ ਬਿਨ ਮਰਜੋਂ ਹੀ ਨਾ ਮਰ ਜਾਵੇ ਕਿਧਰੇ ਬਿਮਾਰ ਤੇਰਾ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ ਹੁਣ ਤੱਕ ਨਾ ਯਾਦ ਭੁਲਾ ਸਕਿਆ ਰਹਿ ਤੱਕ ਦਾ ਕੋਲ ਨਾ ਆ ਸਕਿਆ ਚੱਨ ਮੁਖੜਾ ਅੱਖੀਆਂ ਨੇ ਤੱਕਿਆ ਜੱਦ ਪਹਿਲੀ ਵਾਰ ਤੇਰੇ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ ਸਾਨੂੰ ਸੱਜਣਾ ਬਾਜ ਹਨੇਰਾ ਮੇਰੀ ਰੂਹ ਵਿਚ ਚਾਣਨ ਤੇਰਾ ਝੱਟ ਜੀ ਉਠਦਾ ਦਿਲ ਮੇਰਾ ਕਰ ਕੇ ਦੀਦਾਰ ਤੇਰਾ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ ਮੇਰਾ ਮਾਨ ਵੀ ਤੂੰ ਮੇਰਾ ਤਾਨ ਵੀ ਤੂੰ ਮੇਰਾ ਇਸ਼ਕ ਵੀ ਤੂੰ ਇਮਾਨ ਵੀ ਤੂੰ ਮੇਰਾ ਤਨ ਮਨ ਧਨ ਜਿੰਦ ਜਾਨ ਵੀ ਤੂੰ ਤੂੰ ਸਭ ਕਝ ਯਾਰ ਮੇਰਾ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ
jeet
515
« on: March 25, 2011, 05:26:34 AM »
PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ
ਕਈ ਘਰੋ ਸਤੀਆਂ ਤੇ ਕਈ ਇਸ਼ਕ ਦੀਆਂ ਮਾਰੀਆਂ ਨੇ
ਕਈ ਕਰਦੀਆਂ ਸ਼ਾਇਰੀ ਤੇ ਗਾਉਣ ਗਾਣੇ
ਕਈ ਬੈਠੀਆਂ ਖੋਲ ਕੇ ਹੁਸਨ ਪਟਾਰੀਆਂ ਨੇ
ਮੁੰਡੇ ਪੱਟ ਤੇ ਕਈਆਂ ਨੇ PJ ਤੇ ਆ ਕੇ
ਗੋਲੀਆਂ ਖਿਚ ਕੇ ਨਸ਼ਾਨੇ ਤੇ ਮਾਰੀਆਂ ਨੇ
ਲਾ ਕੇ ਫੋਟੋਆਂ ਸੋਹਣੀਆਂ ਇੰਝ ਬੈਠੀਆਂ
ਲਾਇਆ ਜਾਲ ਹੋਵੇ ਜਿਵੇਂ ਸ਼ਿਕਾਰੀਆਂ ਨੇ
ਰੰਗਾ ਰੰਗ ਦੇ ਸਜਾਏ Profile ਇਹਨਾ
ਚੁੰਨੀਆਂ ਰੰਗੀਆਂ ਜਿਵੇਂ ਲਲਾਰੀਆਂ ਨੇ
ਪਈ ਜਾਣ ਰੌਲਾ Chat Box ਵਿਚ ਜਾ ਕੇ
ਜਿਵੇਂ ਖੜਕਦੀਆਂ ਰੋਡਵੇਜ ਦੀਆਂ ਲਾਰੀਆਂ ਨੇ
516
« on: March 24, 2011, 12:25:13 PM »
ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ
ਬਾਰੀ ਸਾਲੀ ਪਊ ਮੁੱਲ ਤਾਂ ਹੀ ਸਹੀ
ਸਾਥੋ ਜਿਹੜੇ ਦੂਰ ਗਏ ਉਹ ਵੀ ਸਹੀ
ਉਹਨਾ ਦੇ ਦਿਲ ਵਿਚ ਥਾਂ ਨਾ ਸਹੀ
ਸਾਡੇ ਬੁੱਲਾ ਉਤੇ ਉਹਨਾ ਦਾ ਨਾਂ ਹੀ ਸਹੀ
ਉਹ ਤੇਜ਼ੀ ਅਸੀ ਮੰਦੇ ਵਿਚ ਵੀ ਸਹੀ
ਉਹ ਵੱਸਦੇ ਅਸੀ ਯਾਰਾ ਵਿਚ ਹੱਸਦੇ ਹੀ ਸਹੀ
517
« on: March 24, 2011, 07:48:47 AM »
ਗਿਲ ਨੂੰ ਨਸ਼ਿਆ ਦੇ ਵਿੱਚ ਪਾ ਗਈ
ਆਪਣਾ ਘਰ ਨਵੇ ਸ਼ਹਿਰ ਵਸਾ ਗਈ
ਜਾਂਦੀ ਹੋਈ ਮੇਰਾ ਸਿਰਨਾਵਾ ਲੈ ਗਈ
ਮੜਕੇ ਨਾ ਕਿਸੇ ਹੱਥ ਸੁਨੇਹਾ ਘਲਿਆ
ਐਸੀ ਘੁੰਮਣ ਘੇਰੀ ਦੇ ਵਿਚ ਘਲਿਆ
ਮੁੜਕੇ ਆਉਣ ਦਾ ਰਾਹ ਨਾ ਲਭਿਆ
PJ ਦੇ ਵਿਚ ਸ਼ਇਰੀ ਦਾ ਘਰ ਮਲਿਆ
518
« on: March 23, 2011, 03:34:55 PM »
mera dost jo australia set nhi ho reh ode li :sad: ਦੂਰ ਦੇ ਢੋਲ ਸੁਹਾਉਣੇ ਨੇ ਕੋਲੇ ਆ ਕੇ ਕੱਨ ਪਾੜ ਦੇ ਨੇ ਲੱਗਦਾ Australia ਨੇ ਅਪਣੇ ਗੱਲ ਵਿਚੋ ਲਾ ਕੇ ਢੋਲ ਸਾਡੇ ਗੱਲ ਪਾ ਜਾਣਾ ਮੇਰੇ ਕੰਨਾ ਦੇ ਪੜਦੇ ਵੀ ਬੜੇ ਨਰਮ ਨੇ ਪਿਛੇ ਬਿਠਾ ਬਾਪੁ ਸਾਡਾ ਬੜਾ ਗਰਮ ਏ ਮੇਰੇ ਮਾਸੀ ਨੇ ਤਾਂ ਰੱਖੀ ਇਕ ਕੁੜੀ ਉਤੇ ਮੇਰੇ ਲਈ ਅੱਖ ਏ ਦਸੋ ਜੇ ਮੈ ਮੁੜਿਆ ਤੇ ਮੇਰੇ ਪਲੇ ਰਹਿਣਾ ਕੱਖ ਏ ਜੇੜੇ ਲੈ ਕੇ ਗਿਆ ਨਾਲ ਰੁਪਏ ਉਹਨਾ ਦਾ ਕਿਸੇ ਸ਼ਾਹਕਾਰ ਨੇ ਗੋਲ ਮੋਲ ਜਿਹਾ ਬਣਾ ਕੇ ਰੱਖਣਾ ਹਿਸਾਬ ਏ ਬਾਪੁ ਬਿਠਾ ਬਣਾਈ ਜਾਦਾ 1ਤੋ40 ਪਤਾ ਲੱਗਣਾ ਏ ਉਦੋ ਜਦੋ ਪੁੱਤ ਨੇ ਮੰਗਾ ਲੇ ਕਿਵੇ ਬਣਦਾ 40 ਦਾ 1 ਦੂਰ ਦੇ ਢੋਲ ਸੁਹਾਉਣੇ ਨੇ ਕੋਲੇ ਆ ਕੇ ਕੱਨ ਪਾੜ ਦੇ ਨੇ
519
« on: March 23, 2011, 02:33:29 PM »
ਹਿਟਲਰ In love ਓ ਬੇਬੀ
ਹਿਟਲਰ In love ਓ ਬੇਬੀ
ਹਾਏ ਮੁੰਡਾ ਹਿਟ ਕਰਦਾ
ਨੀ ਹਿਟਲਰ ਹਿਟ ਕਰਦਾ
ਸਿੱਧਾ ਦਿਲ ਤੇ ਪਤਲੀਏ ਨਾਰੇ
ਨੀ ਸੂਰਜ ਚੜਾਉਂਦਾ ਰਾਤ ਨੂੰ
ਦਿਨ 'ਚ ਦਖਾਉਂਦਾ ਤਾਰੇ
ਹਾਏ ਮੁੰਡਾ ਹਿਟ ਕਰਦਾ
ਨੀ ਹਿਟਲਰ ਹਿਟ ਕਰਦਾ
ਸਿੱਧਾ ਦਿਲ ਤੇ ਪਤਲੀਏ ਨਾਰੇ
babuu maan
520
« on: March 23, 2011, 12:15:32 PM »
ਪੰਜ ਪਾਣੀ ਵੀ ਨੇ ਜਿਸਦੇ ਕਰਜ਼ਦਾਰ
ਗੋਰੇ ਕੁੱਤਿਆਂ ਮੂਹਰੇ ਨਾ ਮੰਨੀ ਜਿਹਨੇ ਹਾਰ
ਜਿਹਦੇ ਨਾਂ ਤੋਂ ਥਰ ਥਰ ਕੰਬਦੀ ਸੀ ਸਰਕਾਰ
ਉਹ ਕੋਈ ਹੋਰ ਨਹੀ ,ਸੀ ਭਗਤ ਸਿੰਘ ਸਰਦਾਰ
ਜਿਹਨੇ ਲੰਡਨ ਤੱਕ ਭਾਜੜਾਂ ਪਾ ਦਿੱਤੀਆਂ
ਟੋਡੀ ਵੈਰੀਆਂ ਦੇ ਸੀਨੇ ਗੋਲੀਆਂ ਲਾਹ ਦਿੱਤੀਆਂ
ਜਿਹਨੇ ਹੱਸ ਕੇ ਮੌਤ ਲਾੜੀ ਗਲ ਪਾਇਆ ਸੀ ਹਾਰ
ਉਹ ਕੋਈ ਹੋਰ ਨਹੀ,ਸੀ ਭਗਤ ਸਿੰਘ ਸਰਦਾਰ
ਉਹਦੇ ਵਰਗਾ ਨਾ ਜੰਮਿਆ,ਨਾ ਜੰਮਣਾ ਏ
ਕੀਹਨੇ ਆ ਕੇ ਹੁਣ ਵੈਰੀ ਫਾਹੇ ਟੰਗਣਾ ਏ
ਕਿਹੜਾ ਵਾਲੀ ਪੰਜਾਬ ਦਾ ,ਕੀਹਨੇ ਸੁਣਨੀ ਪੁਕਾਰ
ਪੰਜਾਬ ਤਰਸਦਾ ਤੂੰ ਬਹੁੜ ਕਿਤੋਂ ਭਗਤ ਸਿੰਘ ਸਰਦਾਰ
INNKLAAB-JINDABAAD
Pages: 1 ... 21 22 23 24 25 [26] 27 28 29 30 31 ... 40
|