381
Lyrics / Ik Kudi - Manmohan Waris
« on: July 16, 2012, 08:45:03 AM »
ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ ,
ਟਾਵੇਂ - ਟਾਵੇਂ ਯਾਦ ਬਥੇਰੇ ਭੁੱਲ ਗਏ ,
ਬੈਠਿਆਂ ਸੁੱਤਿਆਂ ਯਾਦ ਤੜਫਾਉਂਦੀ ਰਹਿੰਦੀ ਏ ,
ਇਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ
ਉਸ ਨੂੰ ਮੇਰੀ ਜ਼ਿੰਦਗੀ ਵਾਲੀ ਕਹਾਣੀ ਆਖ ਲਵੋਂ ,
ਜਾਂ ਫਿਰ ਮੇਰੇ ਸਭ ਗੀਤਾਂ ਦੀ ਰਾਣੀ ਆਖ ਲਵੋਂ,
ਵਿਛੜ ਕੇ ਯਾਦਾਂ ਰਾਹੀਂ ਹੁਕਮ ਵਜਾਉਂਦੀ ਰਹਿੰਦੀ ਏ ,

ਅਰਥ ਪਿਆਰ ਦੇ ਉਹਦੇ ਉੱਤੇ ਆ ਕੇ ਮੁੱਕ ਜਾਂਦੇ ,
ਐਬ ਮੇਰੇ ਉਸਦੀ ਇਕ ਮੁਆਫ਼ੀ ਥੱਲੇ ਲੁਕ ਜਾਂਦੇ ,
ਜ਼ਿੰਦਗੀ ਵਰਗੀ ਜੀਣ ਦਾ ਵੱਲ ਸਿਖਾਉਦੀ ਰਹਿੰਦੀ ਏ ,

ਜ਼ਿੰਦਗੀ , ਕਿਸਮਤ, ਹਾਲਾਤਾਂ ਤੇ ਰੱਜ ਕੇ ਰੋ ਚੁੱਕਿਆਂ,
ਉਹ ਕਿਸੇ ਦੀ ਹੋ ਚੁੱਕੀ ਮੈਂ ਕਿਸੇ ਦਾ ਹੋ ਚੁੱਕਿਆਂ,
ਦੁਨੀਆਂ ਦੀਆਂ ਬਣਾਈਆਂ ਕੰਧਾ, ਢਾਉਂਦੀ ਰਹਿੰਦੀ ਏ ,

ਖੁਦ ਕਿਸ ਹਾਲ 'ਚ ਖਬਰੇ, ਜੋ ਦੁਆਵਾਂ ਲਿਖਦੀ ਏ,
ਜਿਗਰੇ ਵਾਲੀ ਨਾ' ਆਪਣਾਂ ਸਿਰਨਾਵਾਂ ਲਿਖਦੀ ਏ
****ਦੇਬੀ**** ਨੂੰ ਹਰ ਸਾਲ ਕਾਰਡ ਇਕ ਪਾਉਂਦੀ ਰਹਿੰਦੀ ਏ ,

Hit Punjabi Song -Ek Kudi (Manmohan Waris) HQ |