14661
Shayari / Re: Shayari by Munna Bhai
« on: April 29, 2009, 12:01:23 PM »
:marro:
This section allows you to view all posts made by this member. Note that you can only see posts made in areas you currently have access to. 14662
Shayari / Re: Shayari by Munna Bhai« on: April 29, 2009, 11:56:35 AM »
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ,
ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ, ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ, ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ, ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ, ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ, ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ, ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ, ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ, ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ, ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ, ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ, ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ, ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ, ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ, ਯਾਰੀਆਂ ਕਮਾਉਣੀਆਂ ਔਖੀਆਂ ਨੇ, ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ...... 14663
Shayari / Re: Shayari by Munna Bhai« on: April 29, 2009, 11:32:28 AM »
ਸਰਕਾਰ ਵੀ ਤਾਂ ਸੋਚਦੀ ਨੀ
ਕੁੱਝ ਛੜਿਆਂ ਦੇ ਬਾਰੇ ਅੱਜ ਕੋਈ ਨਹੀਉਂ ਸਾਡਾ ਜਿਹੜਾ ਛੜਿਆਂ ਨੂੰ ਤਾਰੇ ਨਰ ਹੈ ਛੜਾ ਮਾਦਾ ਛੜੀ ਕਿਉਂ ਨਹੀ ਗ੍ਰਾਮਰ ਦੀ ਇਹ ਗਲਤੀ ਕਿਸੇ ਫੜੀ ਕਿਉਂ ਨਹੀ ਕਹਿੰਦੇ ਲੋਕ ਔਰਤਾਂ ਤੇ ਅਤਿਆਚਾਰ ਹੋਇਆ ਹੈ ਵੇਖੋ ਜਰਾ ਛੜਿਆਂ ਨਾਲ ਕਿਹੋ ਜਿਹਾ ਵਿਹਾਰ ਹੋਇਆ ਹੈ ਅਰਜ ਹੈ ਇਹ ਮੇਰੀ ਕਲਾਮ (ਰਾਸ਼ਟਰਪਤੀ) ਸਾਹਿਬ ਨੂੰ ਸਾਰੇ ਛੜਿਆਂ ਨੂੰ ਆ ਕੇ ਹੁਣ ਆਪੇ ਸਾਂਭ ਤੂੰ ਹਰੇਕ ਛੜਾ ਇੰਝ ਤਾਂ ਛੜਾ ਹੀ ਰਹਿ ਜਾਉਗਾ ਦੇਸ਼ ਦਾ ਭਵਿਖ ਖਤਰੇ ਚ ਪੈ ਜਾਉਗਾ 14664
Shayari / Shayari by Munna Bhai« on: April 29, 2009, 11:28:08 AM »
ਸਾਰੇ ਪੰਜਾਬੀ ਦੱਸੋ ਪਿਆਰੇ ਪੰਜਾਬੀ ਦੱਸੋ
ਵੈਰ ਕੀ ਤੇ ਪਿਆਰ ਦੀ ਪਿਤਾਬ ਕਿੰਨੂ ਕਹਿੰਦੇ ਨੇ, ਸਾਰਿਆਂ ਨੂੰ ਦੱਸਿਔ ਪੰਜਾਬ ਕਿੰਨੂ ਕਹਿੰਦੇ ਨੇ ਇਹ ਵੀ ਦੱਸੋ ਖਾਲਸਾ ਸਜਾਆ ਕਿਹੜੇ ਗੁਰਾਂ ਨੇ ਗਿੱਦੜਾਂ ਨੂੰ ਸ਼ੇਰ ਬਣਾਆ ਕਿਹੜੇ ਗੁਰਾਂ ਨੇ ਗੁਰੁ ਅਤੇ ਗੁਰੁ ਗ੍ਰੰਥ ਸਾਬ ਕਿੰਨੂ ਕਹਿੰਦੇ ਨੇ ਸਾਰਿਆਂ ਨੂੰ ਦੱਸਿਔ ਪੰਜਾਬ ਕਿੰਨੂ ਕਹਿੰਦੇ ਨੇ ************************************************** ***** 14665
Shayari / Shayari by Munna Bhai« on: April 29, 2009, 11:26:55 AM »
ਅਸੀ ਕਦੇ ਬਦਲੇ ਨਈ, ਪਿਆਰ ਬਦਲ ਗਏ ਨੇ ||
ਜਿੰਦਗੀ ਦੇ ਸਾਰੇ ਕਿਰਦਾਰ ਬਦਲ ਗਏ ਨੇ ਰੱਬਾ ਹੋਰ ਕੀ ਵਿਖਾਓਨਾ ਏ, ਬਸ ਰੋਕ ਦੇ ਮੇਰੀ ਨਬਜ਼ ਅੱਜ ਸਾਡੇ ਸਾਹਾਂ ਦੇ ਪਹਿਰੇਦਾਰ ਬਦਲ ਗਏ ਨੇ ||| 14666
Shayari / Shayari by Munna Bhai« on: April 29, 2009, 11:23:36 AM »
ਕੰਮ ਪਏ ਨੂੰ ਜੋ ਹੱਸ ਹੱਸ ਬੋਲਣ
ਮਤਲਬ ਕੱਢ ਪਿੱਠ ਤੇ ਕਰਦੇ ਵਾਰ ਬਥੇਰੇ ਸੱਜਣ ਬੇਲੀ ਯਾਰ ਬਦਲਦੇ ਦੇਖੇ ਨੇ ਸੱਤ ਜਨਮਾਂ ਤੱਕ ਦੇਵਾਂਗੇ ਸਾਥ ਤੇਰਾ ਨਹੀਂ ਛੱਡ ਤੈਨੂੰ ਕਦੇ ਜਾਵਾਂਗੇ ਦਿਨਾਂ ਚ ਹੀ "ਪਿਆਰ" ਬਦਲਦੇ ਦੇਖੇ ਨੇ 14667
Shayari / Shayari by Munna Bhai« on: April 29, 2009, 11:19:14 AM »
ਮੇਰੇ ਸੱਜਰੇ ਵੇਖੇ ਖਵਾਂਬਾਂ ਦਾ,ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ,ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ,ਕੀ ਮੁੱਲ ਪਾਵੇਂਗੀ , ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ,ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ,ਕੀ ਪਿਆਰ ਨਿਭਾਵੇਂਗੀ
ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,ਇੱਕ ਤੇਰਾ ਚਾਨਣ ਲੱਭਦਾ ਰਿਹਾ,ਤੇਰੇ ਚੰਨ ਬਣਦੇ ਰਹੇ ਹੋਰ ਕਈ,ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,ਤੇਰਾ ਵਿਛੋੜਾ ਜ਼ਰਿਆ ਜਾਣਾ ਨੀ,ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,ਮਾਤਮ ਤੈਥੋਂ ਕਰਿਆ ਜਾਣਾ ਨੀ ਅਫਸੋਸ ਰਹੂ ਜਿੰਦਗੀ ਕੱਟੀ ਦਾ,ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ, ਫਕੀਰੀ ਗਲ ਲੈ ਤੁਰਿਆ,ਤੈਥੋਂ ਨੋਟਾਂ ਚ ਤਰਿਆ ਜਾਣਾ ਨੀ 14668
Shayari / Shayari by Munna Bhai« on: April 29, 2009, 11:13:46 AM »
ਕੁਝ ਕੁ ਪਲਾਂ ਦੀਆਂ ਦੇਕੇ ਖੁਸ਼ੀਆਂ, ਐਸਾ ਮੈਨੂੰ ਠੱਗਿਆ ਏ.....
ਦੁੱਖੜੇ ਦੇਣ ਲਈ ਜ਼ਿੰਦਗੀ ਨੂੰ, ਮੇਰਾ ਘਰ ਹੀ ਲੱਭਿਆ ਏ.... 14669
Shayari / Shayari by Munna Bhai« on: April 29, 2009, 11:12:13 AM »
ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ, ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ, ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ, ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ, ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ 14670
Shayari / Shayari by Munna Bhai« on: April 29, 2009, 11:06:44 AM »ਨਿੱਭਦੀ ਏ ਸਿਰਾਂ ਨਾਲ ਯਾਰੀ ਮਿੱਤਰੋ ਕਰੀਏ ਨਾ ਯਾਰ ਨਾਲ ਗੱਦਾਰੀ ਮਿੱਤਰੋ ਇੱਕ ਵਾਰੀ ਯਾਰੀ ਚ ਜੇ ਫਿੱਕ ਪੈ ਜਾਵੇ ਮੁੜਕੇ ਨਾ ਦਿਲਾਂ ਚ ਉਹ ਖਿੱਚ ਰਹਿ ਜਾਵੇ ਵਾਰਨੀ ਵੀ ਪੈ ਜਾਵੇ ਜੇ ਜਾਨ ਯਾਰ ਤੋਂ ਨਾ ਲਾਈਏ ਰਤਾ ਦੇਰੀ ਨੂੰ ਅੱਖਾਂ ਮੂਹਰੇ ਜਿਹੜਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ 14671
Shayari / Shayari by Munna Bhai« on: April 29, 2009, 11:05:26 AM »
ਭੁੱਲ ਕੇ ਔਕਾਤ ਮੈਂ ਖਵਾਬ ਦੇਖੇ ਤਾਰੇਆਂ ਦੇ,
ਆਤਮਾ ਨੂੰ ਰੋਗ ਮੈਂ ਡਰਾਉਣਾ ਜਿਹਾ ਲਾ ਲੇਯਾ, ਖਂਗ ਸਣੇ ਚੱਜ ਨਾਲ ਰੋਯਾ ਵੀ ਨਹੀ ਜਾਂਦਾ, ਗੋਲਾ ਦੇ ਭੁਲੇਖੇ ਬੁੱਕ ਭੱਖੜੇ ਦਾ ਖਾ ਲੇਯਾ, ਕਾਲਜੇ ਦਾ ਸੇਕ ਹਾਲੇ ਤਕ ਵੀ ਨਾ ਸ਼ੀਤ ਹੋਯਾ, ਮਾਘ ਦੇ ਮਹੀਨੇ ਸੁਬਹ ਪੰਜ ਵਾਰੀ ਨਹਾ ਲੇਯਾ, ਵਾਹ ਬਿਨਾ ਉੱਡ ਚਲੇ ਕੱਖ ਸਾਡੀ ਕੁੱਲੀ ਉਤੋ, ਜਿਦਣ ਦਾ ਯਾਰ ਨੇ ਚੁਬਾਰਾ ਲਾਗੇ ਪਾ ਲਾ, ਮੁੱਲ ਕੀ ਸੀ ਦੇਣਾ ਮੈਨੂੰ ਹੱਥ ਵੀ ਨਹੀ ਲੱਗਾੳਣ ਦਿੰਦੇ, ਹੁੱਣ ਨੀ ਮੈ ਰਾਖਾ ਬਹਿਣਾ ਲੋਭਿਆ ਦੇ ਬਾਗ ਦਾ, ਅੳਲੇ ਛਿਪੇ ਭਾਵੇ ਸਾਨੂੰ ਜਹਿਰ ਵੀ ਪਿਲਾਦੇ ਕੋਈ, ਸਾਹਮਣੇ ਨਈ ਪੀਤਾ ਜਾਂਦਾ ਜੂਠਾ ਦੁੱਧ ਨਾਗ ਦਾ, ਸੁਣਿਆ ਜੁਆਨ ਹੋ ਕੇ ੳਡੱ ਗਿਆ ਆਲਣੇ ਚੋ, ਹੋ ਕੇ ਜੁਆਨ ਕੱਲ ੳਡੱ ਗਿਆ ਆਲਣੇ ਚੋ, ਸੁਣਿਆ ਮੈ ਘੁੱਗੀ ਬੱਚਾ ਪਾਲਿਆ ਸੀ ਕਾਗ ਦਾ, ਸਾਹਮਣੇ ਮੁੱਹਲਾ ਵਿੱਚ ਬਲੱਦਾ ਸੀ ਦਿਵਾ, ਜਿਸਨੂੰ ਵੇਖਦਾ “ਚਰਣ” 20 ਸਾਲ ਰਿਹਾ ਜਾਗ ਦਾ.... 14672
Shayari / Shayari by Munna Bhai« on: April 29, 2009, 11:04:52 AM »
ਜਿਨਾ ਨੂੰ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ, ਜਿਨਾ ਨੂੰ ਲੱਗੇ ਮਾੜੇ ਉਨਾ ਨੂੰਪਿਆਰ ਹਾਜ਼ਰ ਹੈ.. ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ, ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ.. ਚੰਗਾ ਮਾੜਾ ਹੌਵੇ ਕਿਸੇ ਨੂੰ ਕਿਹਾ ਤਾ ਕਰੀਉ ਮਾਫ ਯਾਰੌ, ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ...
14673
Shayari / Shayari by Munna Bhai« on: April 29, 2009, 11:04:00 AM »
ਮੈਂ ਅੱਜ ਵੀ ਜਦੋ ਹਿੰਦੋਸਤਾਨ ਦੇਖਦਾਂ ਹਾਂ
ਗੁਲਾਮੀ ਦੇ ਓਹੀ ਪੁਰਾਣੇ ਨਿਸ਼ਾਨ ਵੇਖਦਾ ਹਾਂ ਖ਼ੌਲ ਉਠਦਾ ਹੈ ਮੇਰੀਆਂ ਰਗਾਂ ਦਾ ਲਹੂ ਇਨਸਾਫ ਲਈ ਤੜਫਦਾ ਜਦੋ ਇਨ੍ਸਾਨ ਦੇਖਦਾ ਹਾਂ ਕੀ ਕਰਾਗਾਂ ਮੈ ਸ਼ਾਹੂਕਾਰਾਂ ਦੀ ਬੁਲੰਦੀ ਨੂੰ ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਦੇਖਦਾਂ ਹਾਂ ਰਾਜਨੇਤਾ ਅਤੇ ਫਰੰਗੀ ਵਿਚ ਕੇਈ ਫ਼ਰਕ ਨਾ ਰਿਹਾ ਇਹਨਾ ਦੋਵਾਂ ਦੇ ਇਰਾਦੇ ਇਕ ਸਮਾਨ ਦੇਖਦਾ ਹਾਂ ਅਫ੍ਸਰਸ਼ਾਹੀ ਅਤੇ ਲੁਟ ਖੋਹ ਦਾ ਬਾਜ਼ਾਰ ਹਰ ਪਾਸੇ ਭ੍ਰਿਸ਼ਟਾਚਾਰ ਦੀ ਦੁਕਾਨ ਦੇਖਦਾ ਹਾਂ ਖ਼ਤਮ ਹੋਈ ਨਾ ਅਜੇ ਊਚ ਨੀਚ ਦੀ ਲੜਾਈ ਧਰਮਾਂ ਦੇ ਨਾਂ ਤੇ ਨਿੱਤ ਕਤਲੇ -ਆਮ ਦੇਖਦਾਂ ਹਾਂ ਵਧ ਰਹੀ ਹੈ ਬਏਇਨਸਾਫੀ ਅਤੇ ਰਿਸ਼ਵਤਖੋਰੀ ਕਨੂਨ ਦੀਆਂ ਕਬਰਾਂ ਅਤੇ ਸ਼ਮਸ਼ਾਨ ਦੇਖਦਾਂ ਹਾਂ ਮੈਂ ਆਵਾਂਗਾ ਫਿਰ ਰਾਜਗੁਰੂ ਅਤੇ ਸੁਖਦੇਵ ਨਾਲ ਮੈਂ ਅੱਜ ਵੀ ਆਪਣਾ ਦੇਸ਼ ਗੁਲਾਮ ਦੇਖਦਾਂ ਹਾਂ ਜੀ ਕਰਦਾ ਹੈ ਫਿਰ ਚੁਮਾ ਓਹ ਫਾਂਸੀ ਦਾ ਫੰਦਾ ਭਾਰਤ ਮਾਂ ਨੂੰ ਜਦ ਲਹੂ ਲੁਹਾਨ ਦੇਖਦਾ ਹਾਂ ਮੇਰਾ ਅੱਜ ਵੀ ਹੈ ਸੁਪਨਾ ਇੱਕ ਨਵੇ ਭਾਰਤ ਦਾ ਜਿਥੇ ਹਰ ਹਿੰਦ ਵਾਸੀ ਦੀ ਮੁਸਕਾਨ ਦੇਖਦਾ ਹਾਂ ਜਿਥੇ ਨਾ ਕੋਈ ਫਿਰਕਾ ਤੇ ਨਾ ਕੋਈ ਮਹਜ਼ਬੀ ਫਸਾਦ ਜਿਥੇ ਇਨਸਾਨੀਅਤ ਤੇ ਸਿਰ੍ਫ ਇਨ੍ਸਾਨ ਦੇਖਦਾ ਹਾਂ | 14674
Shayari / Shayari by Munna Bhai« on: April 29, 2009, 10:48:54 AM »
ਸਾਡੀ ਗੱਲ ਸ਼ੇਰਾ ਬਿਗਿਆੜਾ ਵਾਲੀ ਗੱਲ..
ਸਾਡੇ ਕੌਲੌ ਹੌਣੀ ਨਈ ਤਕਰਾਰਾ ਵਾਲੀ ਗੱਲ.. ਮਾੜੀ ਨਈ ਆਂਖਾਂ ਗਏ ਤੇ ਮਾੜੀ ਨਈ ਜਰਾ ਗਏ..ਓਏ.. ਜੱਟਾ ਦੇ ਮੁੰਡੇ ਹਾ... ਗੱਲ ਜੱਟਾ ਵਾਲੀ ਕਰਾਗੇ.. ਅਸੀ ਨਈਉ ਲਿਖਦੇ ਕਿਸੇ ਨੂੰ ਚਿੱਠੀਆ.. ਸਾਨੂੰ ਨਈ ਆਉਦੀਆ ਇਹ ਗੱਲਾ ਮਿੱਠੀਆ.. ਜਿਹਰੀ ਗੱਲ ਕਿਹਣੀ ਹੋਵੇ ਮੂੰਹ ਤੇ ਕਹਿੰਦੇ ਆ.. ਸਾਡੀਆ ਤੇ ਗੱਲਾ ਹੁੰਦੀਆ ਚਿੱਟੀਆ.. ਯਾਰੀਆ ਨਿਬਾਉਣ ਲਈ ਸੌਲੀ ਤੇ ਵੀ ਚਰਾਗੇ.. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ.. ਪਿਆਰ ਨਾਲ ਤੱਕੇ ਜੇ ਕੌਈ ਨਰਮ ਬੜੇਆਂ ਗੁੱਸੇ ਨਾਲ ਵੇਖੇ ਜੇ ਕੌਈ ਗਰਮ ਬੜੇਆ.. ਸਰਮ ਹਾਝਾਹ ਤੇ ਹੁੰਦਾ ਗਹਿਣਾ ਜੱਟ ਦਾ.. ਬੇਸਰਮਾ ਲਈ ਬੇਸਰਮ ਬੜੇਆ.. ਬਾਂਹ ਜਹਦੀ ਫੜਾ ਗਏ ਤੇ ਉਹਦੇ ਪਿੱਛੇ ਮਰਾਗੇ.. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ.. ਦਿਲ ਵਿੱਚ ਸਦਾਂ ਹੀ ਦਿਲੇਰੀ ਰੱਖੀਏ.. ਮਨ ਵਿੱਚ ਕਦੇ ਨਾ ਹੇਰਾਫੇਰੀ ਰੱਖੀਏ.. ਚਿੜਦੀ ਕਲਾ ਵਿੱਚ ਰਹਿੰਦੇ ਆ ਸਦਾ.. ਬਹੁਤੀ ਵੀ ਨਾ ਏਵੇ ਮੇਰੀ-ਮੇਰੀ ਰੱਖੀਏ.. ਰਾਜੂ ਦੱਤਾ ਹੌਰ ਹਾਮੀ ਪਿਆਰ ਵਾਲੀ ਭਰਾਗੇ.. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ..ਓਏ. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ.. 14675
Shayari / Shayari by Munna Bhai« on: April 29, 2009, 10:48:00 AM »
ਹੁਸਨ ਨੂੰ ਨਖਰੇ ਕੋਣ ਸਿਖਾਉਦਾ ਅਕਲ ਤੋਂ ਇਹ ਗੱਲ ਦੂਰ ਏ,
ਹਰ ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਉ ਮਗਰੂਰ ਏ, ਦੇਬੀ ਨੇ ਤਫਦੀਸ਼ ਜੋ ਕੀਤੀ,ਤਾਂ ਇਸ ਗੱਲ ਦਾ ਪਤਾ ਲੱਗਾ, ਇਸ ਵਿਚ ਅੱਧਾ ਆਸ਼ਿਕਾਂ ਦਾ ਤੇ ਅੱਧਾ ਸ਼ੀਸਿਆਂ ਦਾ ਕਸੂਰ ਏ 14676
Shayari / Shayari by Munna Bhai« on: April 29, 2009, 10:47:36 AM »
ਰੁੱਸੇ ਰੱਬ ਨੂੰ ਤਾਂ ਅਸੀ ਮਨਾ ਲੈਦੇ,
ਰੁੱਸੇ ਯਾਰ ਨੂੰ ਕਿਵੇ ਮਨਾ ਲਈਏ, ਨਾ ਰੁੱਸਿਆ ਕਰ ਤੂੰ ਸੱਜਣਾ, ਕੀ ਪਤਾ ਤੈਨੂੰ ਮਨਾਉਣ ਲਈ ਅਸੀ ਕੱਲ ਰਹੀਏ ਜਾ ਨਾ ਰਹੀਏ 14677
Shayari / Shayari by Munna Bhai« on: April 29, 2009, 10:47:11 AM »
ਤੇਰੀਆਂ ਸਾਰੀਆਂ ਸਹੇਲੀਆਂ ਨੂੰ ਪਤਾ ਏ,
ਕੁਝ ਮੇਰੇ ਵੀ ਬੇਲੀਆਂ ਨੂੰ ਪਤਾ ਏ, ਪਰ ਪਿਆਰ ਦੀ ਕਹਾਣੀ,ਨੀ ਮੈਂ ਆਪਣੀ ਜੁਬਾਨੀ,ਤੈਨੂੰ ਕਹਿ ਨੀ ਸਕਦਾ ਇਹ ਵੀ ਵੀ ਸੱਚ ਹੈ ਡੁੱਬ ਜਾਣੀਏ,ਕਿ ਕਰਨ ਤੇਰੇ ਬਿਨ ਰਹਿ ਨੀ ਸਕਦਾ 14678
Shayari / Shayari by Munna Bhai« on: April 29, 2009, 10:46:46 AM »
ਦਿਲ ਕੀਤਾ ਰਜਿਸਟਰੀ ਤੇਰੇ ਨਾਮੇ ਤੇ ਵਿਚ ਜਾਨ ਵੀ ਚੰਨਾ ਲਖਾਈ ਹੋਈ ਏ,
ਸੂਰਤ ਚੰਨ ਵਰਗੀ ਸਣੇ ਨਖਰਿਆਂ ਦੇ, ਸਾਰੀ ਉਮਰ ਲਈ ਗਿਹਣੇ ਪਾਈ ਹੋਈ ਏ, ੳਏ, ਹੱਥ ਹਾਕਮਾਂ ਦੇ ਮਨਜੂਰ ਕਰਨੀ-੨ ਇਹ ਅਰਜਾ ਵਾਲਿਆ ਨੇ ਅਰਜੀ ਪਾਈ ਹੋਈ ਏ, “ਅਮਨ” ਚੰਦਰਿਆ ਤੂੰ ਨਾ ਭੁੱਲ ਜਾਵੀ, ਤੇਰੇ ਪਿੱਛੇ ਇਹ ਦੁਨੀਆ ਭੁਲਾਈ ਹੋਈ ਏ 14679
Shayari / Shayari by Munna Bhai« on: April 29, 2009, 10:45:07 AM »
ਇਕ ਦਿਲ ਦਿੱਤਾ,ਦੂਜਾ ਪਿਆਰ ਕੀਤਾ,ਤੀਜਾ ਆਣ ਗਮਾ ਨੇ ਘੇਰ ਲਿਆ,
ਇਕ ਜੱਗ ਰੁੱਸਿਆ,ਦੂਜਾ ਦਿਲ ਟੁੱਟਿਆ,ਤੀਜਾ ਮੂੰਹ ਸੱਜਣਾ ਨੇ ਫੇਰ ਲਿਆ 14680
Shayari / Shayari by Munna Bhai« on: April 29, 2009, 10:43:53 AM »
ਅਸੀ ਕਦੇ ਬਦਲੇ ਨਈ, ਪਿਆਰ ਬਦਲ ਗਏ ਨੇ ||
ਜਿੰਦਗੀ ਦੇ ਸਾਰੇ ਕਿਰਦਾਰ ਬਦਲ ਗਏ ਨੇ ਰੱਬਾ ਹੋਰ ਕੀ ਵਿਖਾਓਨਾ ਏ, ਬਸ ਰੋਕ ਦੇ ਮੇਰੀ ਨਬਜ਼ ਅੱਜ ਸਾਡੇ ਸਾਹਾਂ ਦੇ ਪਹਿਰੇਦਾਰ ਬਦਲ ਗਏ ਨੇ ||| |