This section allows you to view all posts made by this member. Note that you can only see posts made in areas you currently have access to.
Messages - ਮਾਨ ਸਾਹਿਬ
Pages: 1 ... 728 729 730 731 732 [733] 734 735
14641
« on: April 30, 2009, 09:48:10 AM »
• ਦਿਲ ਚੀਰ ਕੇ ਵੇਖ ਲੈ ਸੱਜਣਾ ਵੇ, • ਵਿਚ ਤੇਰਾ ਰੈਣ ਬਸੇਰਾ ਏ, • ਰੂਹ ਬਣ ਤੂੰ ਜਿਸ੍ਮ ਵਿਚ ਵਸਦਾ ਏ, • ਤੇਰੇ ਬਾਜੋ ਕਿ ਮੁੱਲ ਮੇਰਾ ਏ, • ਸਾਡੀ ਰਾਤ ਕਾਲੀ ਜਿਹੀ ਜ਼ਿੰਦਗੀ ਏ, • ਤੇਰੇ ਨਾਲ ਹੀ ਸੁਰਖ਼ ਸਵੇਰਾ ਏ, • ਤੂੰ ਹੱਸੇ ਤਾ ਖੁਸ਼ੀਆਂ ਸੱਬ ਪਾਸੇ, • ਉਂਜ ਸੁਨਸਾਨ ਚਾਰ ਚੁਫੇਰਾ ਏ, • ਮੇਨੂੰ ਤੇਰੇ ਹੀ ਪਿਆਰ ਦਾ ਆਸਰਾ ਏ, ਸਾਹ ਥੋੜੇ ਤੇ ਸਫਰ ਲਮੇਰਾ ਏ....!!
14642
« on: April 30, 2009, 09:47:47 AM »
ਜ੍ਦੋ ਅਸੀ ਮਿਲੇ ਸੀ ਤਾ ਸੀ ਅਜਨਬੀ, ਪਰ ਪ੍ਤਾ ਈ ਨੀ ਲਗਾ ਕਦੋ ਤੂੰ ਸਾਡਾ ਯਾਰ ਹੋ ਗਿਆ, ਏਸ ਦਿਲ ਨੇ ਪੱਲ ਪੱਲ ਕੀਤਾ ਯਾਦ ਤੈੰਣੂ, ਏਸ ਨੂੰ ਏਨਾ ਤੇਰੇ ਤੇ ਏਤ੍ਬਰ ਹੋ ਗਿਆ, ਇਬਾਦਤ ਛੱਡ ਤੀ ਉੱਸ ਸੱਚੇ ਰੱਬ ਦੀ, ਏਨਾ ਤੇਰੇ ਨਾਲ ਪਿਆਰ ਹੋ ਗਿਆ, ਪਰ ਅੱਜ ਤੂੰ ਭੁਲ ਗਿਆ ਏ ਸਾਨੂੰ ਸੋਹਣੇਆ ਯਾਰਾ, ਸਾਥੋ ਵੱਧ ਹੋਰਾਂ ਦਾ ਤੈੰਣੂ ਖੁਮਾਰ ਹੋ ਗਿਆ, ਬ੍ਸ ਏਕ ਗਲ ਦੱਸ ਦੇ ਮੇਨੂੰ ਯਾਰਾ, ਓ ਕਿਹੜੀ ਗੱਲ ਆ ਜਿਹਦੇ ਕਰਕੇ ਮੈ ਤੇਰਿਆ ਨਜ਼ਰਾ ਚ ਏਡਾ ਗੁਨਾਹ੍ਗਾਰ ਹੋ ਗਿਆ, ਕੇ ਤੂੰ ਹੱਸ ਕੇ ਤਾ ਮਿਲਦਾ ਪਰ ਦਿਲੋ ਨਹੀ, ਤੇ ਏਡਾ ਵੱਡਾ ਕਦੋ ਤੋ ਕ੍ਲਾਕਾਰ ਹੋ ਗਿਆ…
14643
« on: April 30, 2009, 09:47:18 AM »
ਅਸੀਂ ਜਿਨਾਂ ਲਈ ਦੁਆ ਕੀਤੀ ਅਡ ਅਡ ਪਲੇ, ਬਸ ਏਨਾ ਕਿ ਫਰਕ ਉਹ ਮਹਾਨ ਅਸੀਂ ਝਲੇ,,,, ਸਾਡੀ ਲੋਹੇ ਤਕ ਪਹੁਚ ਉਹ ਸੋਨੇ ਦੇ ਛਲੇ, ਉਹ ਅਬਰਾ ਤੋ ਵੀ ਉਚੇ ਅਸੀਂ ਧਰਤੀ ਤੋ ਵੀ ਥਲੇ,, ਅਸੀਂ ਮਗਰੋ ਵੀ ਕੱਲੇ ਉਹਦੇ ਹੁੰਦਿਆਂ ਵੀ ਕੱਲੇ......
14644
« on: April 30, 2009, 09:46:51 AM »
ਅਸੀ ਪਿਆਰ ਓਹਨੂੰ ਕਰਦੇ ਸੀ ਹੱਧ ਨਾਲੋ ਵੱਧ, ਜਾਨ ਦੇ ਕੇ ਯਾਰੀ ਨਿਭਾ ਦਿੱਤੀ... ਕੀਤੇ ਠੰਡ ਨਾਲ ਨਾ ਹੋ ਜਾਣ ਓਹਦੇ ਅੰਗ ਨੀਲੇ, ਅਸੀ ਆਪਣੀ ਚਿਤਾ ਜ੍ਲਾ ਦਿਤੀ... ਲਗਦਾ ਰਹੇ ਸੇਕ ਓਹਨੂ ਕੋਸਾ-ਕੋਸਾ, ਅਸੀ ਰੂਹ ਤਕ ਆਪਣੀ ਮੁੱਕਾ ਦਿਤੀ... ਸੋਚਦੇ ਸੀ ਕਿ ਸਾਡੀ ਕੁਰਬਾਨੀ ਨੇ ਓਹਨੂ, ਸਾਡੀ ਸੱਚੀ ਮੋਹਬੱਤ ਦਿਖਾ ਦਿਤੀ... ਪਰ ਓ ਇਹੀ ਕਿਹੰਦੇ ਰਹੇ, ਕਿ ਏਨੀ ਛੇਤੀ ਕਿਉ ਧੂਣੀ ਬੁਜਾ ਦਿੱਤੀ….
14645
« on: April 30, 2009, 09:45:53 AM »
ਅਸੀ ਵਿਚ ਨਦੀ ਦੇ ਪਾਣੀ ਵਾਂਗੂ , ਪਤਾ ਨੀ ਕਿਸ ਦਿਨ ਵਹਿ ਜਾਣਾ, ਤੂੰ ਕੀਤੇ ਜੋ ਅਹਿਸਾਨ ਸਾਡੇ ਤੇ, ਬੋਝ ਉਹਨਾਂ ਦਾ ਦਿਲ ਤੇ ਰਹਿ ਜਾਣਾ, ਇਨਾ ਪਿਆਰ ਨਾ ਕਰ ਤੂੰ munne ਨੂੰ, ਨੀ ਅਲਵਿਦਾ ਤੈਨੂੰ ਇਕ ਦਿਨ ਕਹਿ ਜਾਣਾ ////
14646
« on: April 30, 2009, 09:45:16 AM »
ਪਿਪਲ਼ਾਂ ਦੀਆਂ ਜਿੱਥੇ ਅੱਲੜ ਛਾਂਵਾਂ,ਪੀਘਾਂ ਦੇ ਅਰਸ਼ੀ ਝਲਕਾਰੇ, ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ, ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ,
14647
« on: April 30, 2009, 09:44:21 AM »
ਸੱਜਣ ਚਾਹੇ ਕੁੱਝ ਵੀ ਸਮਝੇ,ਪਰ ਪਿਆਰ ਮੈਂ ਉਸਨੂੰ ਕਰਦਾ ਹਾਂ, ਮੈਥੋ ਦੂਰ ਨਾ ਉਹ ਚਲੀ ਜਾਵੇ,ਤਾਂਹੀੳ ਇਕਰਾਰ ਕਰਨ ਤੋਂ ਡਰਦਾ ਹਾਂ
14648
« on: April 30, 2009, 09:43:52 AM »
ਪੰਜ ਦਰਿਆਵਾਂ ਦੇ ਪਾਣੀ ਦੀ, ਮਹਿਕ ਪੰਜਾਬੀ ਹੈ ਬੋਲੀ ਇਉਂ ਲੱਗਦਾ ਪੰਜਾਬ ਤੇ ਰੱਬ ਨੇ, ਸ਼ਹਿਦ ਜਿਉਂ ਹੈ ਡੋਲ੍ਹੀ
ਇਸ ਦੇ ਸਿਰ ਤੇ ਹੱਥ ਨਾਨਕ ਦਾ, ਸੂਫ਼ੀ ਸੰਤਾਂ ਦਾ ਥਾਪਾ ਇਸ ਦੇ ਵਿੱਚੋਂ ਸਾਨੂੰ ਦਿਸਦਾ, ਸਾਡੀ ਦੁਨੀਆਂ ਦਾ ਆਪਾ
ਹਰ ਪਾਸੇ ਅੱਜ ਇਹਦੀ ਚਰਚਾ, ਡਗੇ ਢੋਲ ਤੇ ਵੱਜਦੇ ਨੇ ਇਸ ਦੇ ਪੁੱਤ ਪੰਜਾਬੀ ਗੱਭਰੂ, ਸ਼ੇਰਾਂ ਵਾਂਗੂੰ ਗੱਜਦੇ ਨੇ
ਭਾਵੇਂ ਕੁਝ ਪੁੱਤ ਮਾਂ ਨੂੰ ਮਾਂ ਵੀ, ਕਹਿਣੋ ਹੁਣ ਕਤਰਾਉਂਦੇ ਨੇ ਪਰ ਲੱਗਦਾ ਕਈ ਵਾਰੀ ਮੈਨੂੰ, ਵਿੱਚੋ ਵਿੱਚ ਪਛਤਾਉਂਦੇ ਨੇ
‘ਅਕਸ ਵਿਗਾੜੋ ਨਾ ਵੇ ਮੇਰਾ’, ਪੁੱਤਰੋ ਮਾਂ ਕੁਰਲਾਉਂਦੀ ਏ ਕਈ ਵਾਰੀ ਸੁਫਨੇ’ਚੇ ਆ ਕੇ, ਮੈਨੂੰ ਆਖ ਸੁਣਾਉਂਦੀ ਏ
ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਅਰਦਾਸ ਕਰੇ
14649
« on: April 30, 2009, 09:43:23 AM »
ਮੇਰੇ ਜੁਰਮ ਦਾ ਰੱਬ ਏਸਾ ਫੈਸਲਾ ਸੁਨਾਵੇਂ ਮੈਂ ਹੋਵਾ ਆਖਰੀ ਸਾਹਾਂ ਤੇ ਉਹ ਮੈਨੂੰ ਮਿਲਨ ਆਵੇ ਮੇਰੇ ਸੀਨੇ ਉਤੇ ਹੋਏ ਹੋਣ ਜਖਮ ਹਜ਼ਾਰਾਂ ਮੇਰਾ ਦੇਖ-ਦੇਖ ਹਾਲ ਉਹਦੀ ਅੱਖ ਭਰ ਆਵੇ ਮੈਨੂੰ ਬੁੱਕਲ ਚ ਲੈ ਕੇ ਉਹ ਭੁੱਬਾ ਮਾਰ ਰੋਵੇ ਬਸ ਅੱਜ ਮੇਰੇ ਉਤੇ ਇੰਨਾ ਹੱਕ ਉਹ ਜਤਾਵੇ ਪਹਿਲਾ ਰੁਸਦਾ ਸੀ ਉਹ ਜਿਵੇਂ ਗੱਲ-ਗੱਲ ਉਤੇ ਅੱਜ ਫਿਰ ਮੇਰੇ ਨਾਲ ਕਿਸੇ ਗੱਲੋਂ ਰੁਸ ਜਾਵੇ ਫਿਰ ਰੋਦਾਂ-ਰੋਦਾਂ ਕਹੇ ਤੈਨੂੰ ਕਦੇ ਨੀ ਬੁਲੌਣਾ ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁਟ ਜਾਵੇਂ ਇਹ ਕਰਮ ਦੀਆ ਖੇਡਾ ਉਹਨੂੰ ਕਿਵੇ ਸਮਝਾਵਾਂ ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ ਉਹਨੂੰ ਦੇਖ ਦਿਆ ਮੇਰੀ ਸਾਰੀ ਲੰਘ ਜੇ ਉਮਰ ਮੇਰਾ ਆਖਰੀ ਉਹ ਸਾਹ ਏਨਾ ਲੰਮਾ ਹੋ ਜਾਵੇ ਬਸ ਪੂਰੀ ਕਰ ਦੇਵੇ ਮੇਰੀ ਆਖਰੀ ਉਮਗ ਮੇਰੀ ਲਾਸ਼ ਨੂੰ ਉਹ ਆਪਣੇ ਪਿਆਰ ਨਾਲ ਢੱਕ ਜਾਵੇ ਮੈ ਆਵਾਗੀ ਉਡੀਕੀ ਅਗਲੇ ਜਨਮ ਜਾਂਦੀ-ਜਾਂਦੀ ਝੂਠਾ ਜਿਹਾ ਵਾਦਾ ਕਰ ਜਾਵਾਂ ਉਹਦੇ ਸਾਮਣੇ ਮੇਰੇ ਨੈਣਾ ਦੇ ਚਿਰਾਗ ਬੁਝ ਜਾਣ ਉਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ ਮੱਥਾ ਰਗੜ-ਰਗੜ ਮੰਗੇ ਫਰਿਆਦਾ ਪਰ ਉਹਦਾ ਯਾਰ ਕਦੇ ਫਿਰ ਮੁੜ ਕੇ ਨਾ ਆਵੇ
14650
« on: April 30, 2009, 09:42:44 AM »
ਰੰਗ ਬਿਰੰਗੀ ਦੁਨੀਆ ਦੇ ਵਿੱਚ, ਕੀ ਕੀ ਰੰਗ ਵਿਖਾਉਂਦੇ ਲੋਕ। ਰੋਂਦਿਆਂ ਨੂੰ ਨੇ ਹੋਰ ਰਵਾਉਂਦੇ, ਹੱਸਦਿਆਂ ਹੋਰ ਹਸਾਉਂਦੇ ਲੋਕ। ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ, ਖਤਾ ਨਾ ਇੱਕ ਭੁਲਾਉਂਦੇ ਲੋਕ। ਵਾਂਗ ਖਿਡੌਣਾ ਦਿਲ ਨਾਲ਼ ਖੇਡਣ, ਇੰਝ ਵੀ ਦਿਲ ਪਰਚਾਉਂਦੇ ਲੋਕ। ਆਪ ਕਿਸੇ ਦੀ ਗੱਲ ਨਾ ਸੁਣਦੇ, ਹੋਰਾਂ ਨੂੰ ਸਮਝਾਉਂਦੇ ਲੋਕ। ਪਹਿਲਾਂ ਜਿਗਰੀ ਯਾਰ ਕਹਾਉਂਦੇ, ਮਗਰੋਂ ਪਿੱਠ ਦਿਖਾਉਂਦੇ ਲੋਕ। ਬਹੁਤ ਬੁਰੀ ਏ ਦਾਰੂ ਮਿੱਤਰਾ, ਪੀ ਕੇ ਨੇ ਸਮਝਾਉਂਦੇ ਲੋਕ। ਹੋਰਾਂ ਦੀ ਗੱਲ ਭੰਡਦੇ ਫਿਰਦੇ, ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ। ਪਤਾ ਨਹੀਂ ਕਿਉਂ ਆਪ ਨਾ ਕਰਦੇ, ਦੂਜਿਆਂ ਤੋਂ ਜੋ ਚਾਹੁੰਦੇ ਲੋਕ। ਬਣ "ਧੂਰੀ" ਦੇ ਰਾਹ ਵਿੱਚ ਰੋੜਾ, ਪਤਾ ਨਹੀਂ ਕੀ ਪਾਉਂਦੇ ਲੋਕ।
14651
« on: April 30, 2009, 09:42:18 AM »
ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ, ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ। ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ, ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ। ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ, ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ। ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ, ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ। ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ, ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ। ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ, ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ। ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ, ਅੱਲੇ ਪਰ ਜ਼ਖਮਾਂ ਦੀ "ਧੂਰੀ" ਨੂੰ ਦਵਾ ਤਾਂ ਦੇ।
14652
« on: April 30, 2009, 09:41:12 AM »
ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ । ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ । ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ
14653
« on: April 30, 2009, 08:57:17 AM »
--------------------------------------------------------------------------------
ਕੀ ਗਲਤੀ ਮੈਥੋ ਹੋ ਗਈ,ਜੋ ਕੌੜਾ-ਕੌੜਾ ਤੱਕਦੀ ਏ | ਜਾ ਮਾਫ ਕੀਤਾ ਉਤੋ ਕਹਿ ਨੀ ਏ, ਪਰ ਦਿਲ ਵਿਚ ਗੁੱਸਾ ਰੱਖਦੀ ਏ | ਜੋ ਦਿਲ ਤੇਰੇ ਵਿਚ ਗੱਲ ਕੁੜੇ , ਤੂੰ ਸੱਚੋ-ਸੱਚੀ ਦੱਸਿਆ ਕਰ | munne ਨੂੰ ਤੂੰ ਹੱਸਦੀ ਸੋਹਣੀ ਲੱਗਦੀ ਏ, ਜਿਊਣ ਜੋਗੀਏ ਹੱਸਿਆ ਕਰ //////////
14654
« on: April 30, 2009, 08:55:52 AM »
ਮੈਂ ਅੱਜ ਵੀ ਜਦੋ ਹਿੰਦੋਸਤਾਨ ਦੇਖਦਾਂ ਹਾਂ ਗੁਲਾਮੀ ਦੇ ਓਹੀ ਪੁਰਾਣੇ ਨਿਸ਼ਾਨ ਵੇਖਦਾ ਹਾਂ ਖ਼ੌਲ ਉਠਦਾ ਹੈ ਮੇਰੀਆਂ ਰਗਾਂ ਦਾ ਲਹੂ ਇਨਸਾਫ ਲਈ ਤੜਫਦਾ ਜਦੋ ਇਨ੍ਸਾਨ ਦੇਖਦਾ ਹਾਂ ਕੀ ਕਰਾਗਾਂ ਮੈ ਸ਼ਾਹੂਕਾਰਾਂ ਦੀ ਬੁਲੰਦੀ ਨੂੰ ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਦੇਖਦਾਂ ਹਾਂ ਰਾਜਨੇਤਾ ਅਤੇ ਫਰੰਗੀ ਵਿਚ ਕੇਈ ਫ਼ਰਕ ਨਾ ਰਿਹਾ ਇਹਨਾ ਦੋਵਾਂ ਦੇ ਇਰਾਦੇ ਇਕ ਸਮਾਨ ਦੇਖਦਾ ਹਾਂ ਅਫ੍ਸਰਸ਼ਾਹੀ ਅਤੇ ਲੁਟ ਖੋਹ ਦਾ ਬਾਜ਼ਾਰ ਹਰ ਪਾਸੇ ਭ੍ਰਿਸ਼ਟਾਚਾਰ ਦੀ ਦੁਕਾਨ ਦੇਖਦਾ ਹਾਂ ਖ਼ਤਮ ਹੋਈ ਨਾ ਅਜੇ ਊਚ ਨੀਚ ਦੀ ਲੜਾਈ ਧਰਮਾਂ ਦੇ ਨਾਂ ਤੇ ਨਿੱਤ ਕਤਲੇ -ਆਮ ਦੇਖਦਾਂ ਹਾਂ ਵਧ ਰਹੀ ਹੈ ਬਏਇਨਸਾਫੀ ਅਤੇ ਰਿਸ਼ਵਤਖੋਰੀ ਕਨੂਨ ਦੀਆਂ ਕਬਰਾਂ ਅਤੇ ਸ਼ਮਸ਼ਾਨ ਦੇਖਦਾਂ ਹਾਂ ਮੈਂ ਆਵਾਂਗਾ ਫਿਰ ਰਾਜਗੁਰੂ ਅਤੇ ਸੁਖਦੇਵ ਨਾਲ ਮੈਂ ਅੱਜ ਵੀ ਆਪਣਾ ਦੇਸ਼ ਗੁਲਾਮ ਦੇਖਦਾਂ ਹਾਂ ਜੀ ਕਰਦਾ ਹੈ ਫਿਰ ਚੁਮਾ ਓਹ ਫਾਂਸੀ ਦਾ ਫੰਦਾ ਭਾਰਤ ਮਾਂ ਨੂੰ ਜਦ ਲਹੂ ਲੁਹਾਨ ਦੇਖਦਾ ਹਾਂ ਮੇਰਾ ਅੱਜ ਵੀ ਹੈ ਸੁਪਨਾ ਇੱਕ ਨਵੇ ਭਾਰਤ ਦਾ ਜਿਥੇ ਹਰ ਹਿੰਦ ਵਾਸੀ ਦੀ ਮੁਸਕਾਨ ਦੇਖਦਾ ਹਾਂ ਜਿਥੇ ਨਾ ਕੋਈ ਫਿਰਕਾ ਤੇ ਨਾ ਕੋਈ ਮਹਜ਼ਬੀ ਫਸਾਦ ਜਿਥੇ ਇਨਸਾਨੀਅਤ ਤੇ ਸਿਰ੍ਫ ਇਨ੍ਸਾਨ ਦੇਖਦਾ ਹਾਂ |
14655
« on: April 30, 2009, 08:53:35 AM »
"ਇਹ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ ਚੜ੍ਹ ਜਾਂਦੇ ਹਨ ਇੰਨੀ ਕੁ ਪਹਾੜੀ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ਡਿੱਗ ਪਵੇਂਗਾ ਤੇ ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ ਤੋਂ ਡਰਦੇ ਰਹਿੰਦੇ ਹਨ। ਹਮੇਸ਼ਾ ਬੱਚੇ ਦਾ ਹੌਸਲਾ ਵਧਾਉ, ਫਿਰ ਉਹ ਜਿੰਦਗੀ ਵਿੱਚ ਹਾਰ ਖਾਣੀ ਭੁੱਲ ਜਾਵੇਗਾ। ਪਰ ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ ਓਦੋਂ ਗੋਰਿਆਂ ਨੇਂ ਸਮੁੰਦਰ ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ। ਤੇ ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ।"
14656
« on: April 30, 2009, 08:52:41 AM »
ਇਹਨਾ ਅਖਾਂ ਵਿੱਚ ਸੀ ਪਿਆਰ ਬੜਾ, ਓਹਨੇ ਕਦੇ ਅਖਾਂ ਵਿੱਚ ਤਕਿੱਆ ਹੀ ਨਹੀ | ਇਸ ਦਿੱਲ ਵਿੱਚ ਸੀ ਸਿਰਫ ਤਸਵੀਰ ਓਸਦੀ, ਮੈਂ ਆਪਨੇ ਦਿੱਲ ਵਿੱਚ ਹੋਰ ਕੁੱਝ ਰਖਿੱਆ ਹੀ ਨਹੀ ||
14657
« on: April 30, 2009, 08:51:58 AM »
ਕਿਸੇ ਨੂੰ ਸ਼ੋਂਕ ਕੂੜੀਆਂ ਨਾਲ ਹਸੱਣ ਹਸਆਓਣ ਦਾ, ਕਿਸੇ ਨੂੰ ਸ਼ੋਂਕ ਕੂੜੀਆ ਫਸਾਓਨ ਦਾ, ਪਰ ਸਾਡੇ ਸ਼ੋਂਕ ਅੱਵਲੇ ਨੇ, ਸਾਡੀ ਨਿੱਗਾਹ ਚ ਕੂੜੀਆਂ ਯਾਰਾਂ ਤੋਂ ਥੱਲੇ ਨੇ |||
14658
« on: April 30, 2009, 08:50:56 AM »
ਕਦੇ ਮਿਲਦੇ ਸੀ ਜਿਸ ਮੋੜ ਤੇ, ਅਜ ਓਹ ਮੋੜ ਪੁਰਾਨੇ ਲਬਦਾ ਹਾਂ ਅਹ ਸ਼ੀਸ਼ੇ ਦੀ ਚਮਕਾਰ ਵਿੱਚੋਂ ਹੁੱਣ ਅਕਸ ਪੁਰਾਨੇ ਲਬਦਾ ਹਾਂ, ਮੈਂ ਨਹਿਰ ਕੀਨਾਰੇ ਫੂਲਾਂ ਦੇ ਅਜ ਉਹ ਪੱਤੇ ਪੁਰਾਨੇ ਲਬਦਾ ਹਾਂ, ਕਦੇ ਮਿਲਦੇ ਸੀ ਜਿਸ ਮੋੜ ਤੇ, ਅਜ ਓਹ ਮੋੜ ਪੁਰਾਨੇ ਲਬਦਾ ਹਾਂ.........
ਕਿੱਤੇ ਖਿੰਡ ਗਏ ਸੀ ਦਿਲ ਦੇ ਤੁਕਰੇ ਮੇਰੇ, ਅਜ ਉਹ ਦਿਲ ਪੁਰਾਨਾ ਲਬਦਾ ਹਾਂ, ਕਦੇ ਰਹਿੰਦਾ ਸੀ ਖੋਇਆ ਜਿਸ ਵਿੱਚ, ਅਜ ਉਹ ਖਿਆਲ ਪੁਰਾਨੇ ਲਬਦਾ ਹਾਂ..............
ਕਦੇ ਲਿਖਦਾ ਸੀ ਸ਼ੇਰ ਉਸਤੇ ,ਉਹ ਸ਼ੇਰ ਪੁਰਾਨੇ ਲਬਦਾ ਹਾਂ, ਉੱਹਦੀ ਬੂਕਲ ਜਾਗਦੇ ਰਾਤ ਕਟੀ ,ਅਜ ਉਹ ਰਾਤ ਪੁਰਾਨੀ ਲਬਦਾ ਹਾਂ..................
ਛਡਗੀ ਸੀ ਮੇਰਾ ਸਾਥ ਅਜ ਉਹ,ਮੈਂ ਸਾਥ ਪੁਰਾਨਾ ਲਬਦਾ ਹਾਂ, ਜਿਥੇ ਲਿਖੇ ਉਹਦੇ ਆਪਣੇ ਨਾਂ, ਅਜ ਉਹ ਰੁਖ ਪੁਰਾਨੇ ਲਬਦਾ ਹਾਂ, ਨਿਕਲਦੇ ਅਖੀਆਂ ਚੋਂ ਹਨਜੁ ,ਅਜ ਉਹ ਹਾਸੇ ਪੁਰਾਨੇ ਲਬਦਾ ਹਾਂ.....................
14659
« on: April 29, 2009, 12:11:52 PM »
--------------------------------------------------------------------------------
ਖੱਟਣਾ ਜੇ ਹੁੰਦਾ ਤੈਥੋਂ ਖੱਟ ਲਿਆ ਹੁੰਦਾ ਮੈਂ, ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ, ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !
ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ, ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ, ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !
ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ, ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ, ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !
ਪਾਣੀ ਵੀ ਤਾਂ ਵੱਗਦਾ ਏ ਸਦਾ ਹੀ ਨੀਵਾਣਾਂ ਨੂੰ, ਛੱਡ ਪਰਾਂ ਆਕੜਾਂ ਤੇ ਹੁਸਨਾਂ ਦੇ ਮਾਣਾਂ ਨੂੰ, ਐਨੀ ਵੀ ਨਾ ਸੋਹਣੀ ਜਿੰਨਾ ਕਰਦੀ ਗਰੂਰ ਏਂ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !
ਜਾਂ ਤੇਰੇ ਉੱਤੇ ਤੇਰੇ ਮਾਪਿਆਂ ਦਾ ਜ਼ੋਰ ਐ, ਜਾਂ ਤੇਰੇ ਦਿਲ ਵਿੱਚ ਵੱਸਦਾ ਕੋਈ ਹੋਰ ਐ, ਦੱਸ ਕਿਉਂ "ਮਨਦੀਪ" ਹੋਇਆ ਨਾਮਨਜ਼ੂਰ ਏ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !!!!!
14660
« on: April 29, 2009, 12:06:47 PM »
--------------------------------------------------------------------------------
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ. ਉਜੜਿਆਂ ਨੂਂ ਮੁੜ੍ ਕੇ ਵਸ੍ਸਨ੍ ਦਾ ਖੁਆਬ੍ ਰਹੇਗਾ
ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ
ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ
ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ
ਇਹ੍ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ੍ ਨੂਂ ਜਲਾ ਆਏ ਨੇ ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ
Pages: 1 ... 728 729 730 731 732 [733] 734 735
|